LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੀਨ ਦੀ ਦੂਜੀ ਕੋਵਿਡ ਵੈਕਸੀਨ ਨੂੰ WHO ਨੇ ਦਿੱਤੀ ਐਮਰਜੈਂਸੀ ਸੇਵਾ ਲਈ ਪ੍ਰਵਾਨਗੀ

co vecine who

ਜਿਨੇਵਾ (ਇੰਟ.)- ਵਿਸ਼ਵ ਸਿਹਤ ਸੰਗਠਨ ਨੇ ਚੀਨ ਦੀ ਸਿਨੋਵੈਕ ਬਾਇਓਟੈੱਕ ਦੀ ਬਣਾਈ ਕੋਰੋਨਾ ਵੈਕ‍ਸੀਨ ਨੂੰ ਐਮਰਜੈਂਸੀ ਵਰਤੋਂ ਲਈ ਹਰੀ ਝੰਡੀ ਦੇ ਦਿੱਤੀ ਹੈ। ਡਬਲਿਊ ਐੱਚ.ਓ. (WHO)ਵਲੋਂ ਪ੍ਰਵਾਨ ਕੀਤੀ ਗਈ ਚੀਨ ਦੀ ਬਣਾਈ ਇਹ ਦੂਜੀ ਵੈਕ‍ਸੀਨ ਹੈ। ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਚੀਨ ਦੀ ਸਿਨੋਫਾਰਮ ਵੈਕ‍ਸੀਨ ਨੂੰ ਮਨਜ਼ੂਰੀ ਦਿੱਤੀ ਸੀ। ਮਾਹਰਾਂ ਨੇ ਇਸ ਟੀਕੇ ਨੂੰ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਲਗਾਉਣ ਦੀ ਸਿਫਾਰਿਸ਼ ਕੀਤੀ ਹੈ। ਇਸ ਵੈਕ‍ਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਇਸਦੀ ਪਹਿਲੀ ਅਤੇ ਦੂਜੀ ਖੁਰਾਕ ਵਿੱਚ ਚਾਰ ਹਫਤੇ ਦਾ ਫਰਕ ਰੱਖਿਆ ਜਾਵੇਗਾ। ਕਿਹਾ ਇਹ ਵੀ ਗਿਆ ਹੈ ਕਿ ਇਹ ਵੈਕ‍ਸੀਨ ਜਿੰਨੀ ਨੌਜਵਾਨਾਂ 'ਤੇ ਲਾਭਕਾਰੀ ਹੈ ਓਨੀ ਹੀ ਬਜ਼ੁਰਗਾਂ 'ਤੇ ਵੀ ਕਾਰਗਰ ਹੈ।

Take action against institutions giving Covid vaccination package with  hotels: Centre to states | India News,The Indian Express

ਆਰ ਅਸ਼ਵਿਨ ਨੇ ਇਸ ਖਿਡਾਰੀ ਨੂੰ ਦੱਸਿਆ ਦੂਜੀ ਟੀਮ ਤੋਂ ਜਿੱਤ ਖੋਹਣ ਵਾਲੀ ਖਿਡਾਰੀ

ਇਸ ਵੈਕ‍ਸੀਨ ਦੇ ਤੀਜੇ ਪੜਾਅ ਦੇ ਕ‍ਲੀਨਿਕਲ ਟਰਾਇਲ ਵਿੱਚ ਮਾਹਰਾਂ ਨੇ ਇਸ ਨੂੰ ਵਾਇਰਸ 'ਤੇ 51 ਤੋਂ 84 ਫੀਸਦੀ ਤੱਕ ਕਾਰਗਰ ਪਾਇਆ ਹੈ।  ਇੰਡੋਨੇਸ਼ੀਆ ਦੇ ਸਿਹਤ ਮੰਤਰਾਲਾ ਨੇ 12 ਮਈ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੇ ਇੱਥੇ ਇਸ ਵੈਕ‍ਸੀਨ ਨੂੰ 1 ਲੱਖ 20 ਹਜ਼ਾਰ ਸਿਹਤ ਮੁਲਾਜ਼ਮਾਂ ਨੂੰ ਦਿੱਤਾ ਗਿਆ ਸੀ। ਸਿਨੋਵੈਕ ਦੀ ਖੁਰਾਕ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ 94 ਫੀਸਦ ਤੱਕ ਕਾਰਗਰ ਦੱਸਿਆ ਹੈ। ਸਿਨੋਵੈਕ ਮੁਤਾਬਕ ਉਸ ਨੇ ਮਈ ਤੱਕ ਇਸ ਵੈਕ‍ਸੀਨ ਦੀ ਦੇਸ਼ ਅਤੇ ਵਿਦੇਸ਼ ਵਿੱਚ ਤਕਰੀਬਨ 60 ਕਰੋਡ਼ ਟੀਕਿਆਂ ਦੀ ਸਪਲਾਈ ਕੀਤੀ ਹੈ।

News Feature: Avoiding pitfalls in the pursuit of a COVID-19 vaccine | PNAS

ਬੇਅਦਬੀ ਮਾਮਲਿਆਂ ਵਿਚ ਹੋਇਆ ਨਵਾਂ ਖੁਲਾਸਾ, ਬਦਲੇ ਦੀ ਭਾਵਨਾ ਨਾਲ ਦਿੱਤਾ ਗਿਆ ਘਟਨਾ ਨੂੰ ਅੰਜਾਮ 

ਜ਼ਿਕਰਯੋਗ ਹੈ ਕਿ ਚੀਨ ਆਪਣੀ ਵੈਕ‍ਸੀਨ ਰਾਹੀਂ ਡਿਪ‍ਲੋਮੇਸੀ ਵੀ ਚਲਾ ਰਿਹਾ ਹੈ। ਚੀਨ ਨੇ ਕਈ ਦੇਸ਼ਾਂ ਵਿੱਚ ਆਪਣੀ ਵੈਕ‍ਸੀਨ ਨੂੰ ਵੇਚਿਆ ਵੀ ਹੈ ਅਤੇ ਮਦਦ  ਦੇ ਤੌਰ 'ਤੇ ਦਿੱਤਾ ਵੀ ਹੈ। ਪਾਕਿਸ‍ਤਾਨ ਦਾ ਪੂਰਾ ਟੀਕਾਕਰਣ ਚੀਨ ਦੀ ਵੈਕ‍ਸੀਨ ਅਤੇ ਵਿਸ਼ਵ ਸਿਹਤ ਸੰਗਠਨ ਦੇ ਗਾਵੀ ਦੇ ਤਹਿਤ ਚਲਾਈ ਜਾ ਰਹੀ ਕੋਵੈਕ‍ਸ ਯੋਜਨਾ 'ਤੇ ਹੀ ਚੱਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਚੀਨ ਵਿੱਚ 1 ਜੂਨ ਤੱਕ ਕੋਰੋਨਾ ਇਨਫੈਕਸ਼ਨ ਦੇ ਕੁਲ ਮਾਮਲੇ 111,525 ਸਨ। ਉਥੇ ਹੀ ਹੁਣ ਤੱਕ ਇੱਥੇ 4,970 ਦੀ ਜਾਨ ਇਸ ਵਾਇਰਸ ਦੀ ਲਪੇਟ ਵਿੱਚ ਆਕੇ ਜਾ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਕ ਚੀਨ ਵਿੱਚ 13 ਮਈ 2021 ਤੱਕ ਕੋਰੋਨਾ ਵੈਕ‍ਸੀਨ ਦੀ ਕੁਲ 388,313,603 ਖੁਰਾਕ ਦਿੱਤੀ ਜਾ ਚੁੱਕੀ ਹੈ।

In The Market