LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੇਅਦਬੀ ਮਾਮਲਿਆਂ ਵਿਚ ਹੋਇਆ ਨਵਾਂ ਖੁਲਾਸਾ, ਬਦਲੇ ਦੀ ਭਾਵਨਾ ਨਾਲ ਦਿੱਤਾ ਗਿਆ ਘਟਨਾ ਨੂੰ ਅੰਜਾਮ 

bargadi kand

ਚੰਡੀਗੜ੍ਹ (ਇੰਟ.)- ਬੇਅਦਬੀ ਮਾਮਲਿਆਂ ਦੀ ਜਾਂਚ ਕਰਨ ਲਈ ਬਣਾਈ ਗਈ ਨਵੀਂ ਸਿਟ ਨੇ ਆਪਣੀ ਜਾਂਚ ਵਿਚ ਅਹਿਮ ਖੁਲਾਸਾ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਦੱਸਿਆ ਹੈ ਕਿ ਡੇਰਾ ਪ੍ਰੇਮੀਆਂ ਨੇ ਡੇਰਾ ਮੁਖੀ ਦੇ ਅਪਮਾਨ ਦੇ ਬਦਲੇ ਵਿਚ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ ਅਤੇ ਇਹ ਸਾਰੀ ਕਾਰਵਾਈ ਸਿਰਫ ਤੇ ਸਿਰਫ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਹੈ, ਜਦੋਂ ਕਿ ਇਸ ਸਬੰਧੀ 6 ਡੇਰਾ ਪ੍ਰੇਮੀਆਂ ਨੂੰ ਪੁਲਸ ਵਲੋਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

When can the police officers arrest without a warrant - iPleaders

ਕੋਰੋਨਾ ਦਾ ਘਟਨਾ ਸ਼ੁਰੂ ਹੋਇਆ ਗ੍ਰਾਫ਼, ਪਿਛਲੇ 24 ਘੰਟਿਆਂ 'ਚ 2.31 ਲੱਖ ਹੋਏ ਤੰਦਰੁਸਤ

ਆਈਜੀ ਐੱਸਪੀਐੱਸ ਪਰਮਾਰ ਦੀ ਸਰਪ੍ਰਸਤੀ ਹੇਠ ਬਣੀ ਨਵੀਂ ਐਸਆਈਟੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਬੇਇਜ਼ਤੀ ਦੇ ਬਦਲੇ ਦਾ ਹਿੱਸਾ ਸਨ। ਇਕ ਅਖਬਾਰ ਵਿਚ ਛਪੀ ਖ਼ਬਰ ਮੁਤਾਬਿਕ ਮਹਿੰਦਰਪਾਲ ਸਿੰਘ ਬਿੱਟੂ ਇਨ੍ਹਾਂ ਬਦਲੇ ਦੀਆਂ ਘਟਨਾਵਾਂ ਦਾ ਹਿੱਸਾ ਸੀ ਜਿਸ ਦੀ ਬਾਅਦ ਵਿੱਚ ਨਾਭਾ ਜੇਲ੍ਹ ਵਿੱਚ ਮੌਤ ਹੋ ਗਈ ਸੀ।

6 dera men arrested for rioting

ਨਵਜੋਤ ਸਿੱਧੂ ਨੇ 3 ਮੈਂਬਰੀ ਕਮੇਟੀ ਅੱਗੇ ਪੇਸ਼ ਹੋਣ ਤੋਂ ਬਾਅਦ ਕੀਤੀ ਪੰਜਾਬ ਦੇ ਲੋਕਾਂ ਦੀ ਗੱਲ

ਐੱਸ.ਆਈ.ਟੀ. ਨੇ ਹਾਲ ਹੀ ਵਿੱਚ 6 ਲੋਕਾਂ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ। ਵਿਰੋਧੀ ਰਾਜਨੀਤਕ ਪਾਰਟੀਆਂ ਦੇ ਨਾਲ-ਨਾਲ ਕਾਂਗਰਸ ਦੇ ਆਪਣੇ ਆਗੂਆਂ ਨੇ ਵੀ ਬੇਅਦਬੀ ਮਾਮਲੇ ਦੀ ਜਾਂਚ 'ਤੇ ਸਵਾਲ ਚੁੱਕੇ ਸਨ। ਇਸੇ ਮਾਮਲੇ ਨਾਲ ਸਬੰਧਿਤ ਸੁਖਜਿੰਦਰ ਸਿੰਘ ਜਿਸ ਦੀ ਗ੍ਰਿਫਤਾਰੀ ਹੋਈ ਹੈ,ਦੀ ਲਿਖਾਵਟ ਦੇ ਸੈਂਪਲ ਸੋਮਵਾਰ ਨੂੰ ਪੁਲਿਸ ਨੇ ਜਾਂਚ ਲਈ ਲਏ। ਸੀਬੀਆਈ ਨੇ ਜਾਂਚ ਦੌਰਾਨ ਕਈ ਮੁਲਜ਼ਮਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ।

In The Market