LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਵਜੋਤ ਸਿੱਧੂ ਨੇ 3 ਮੈਂਬਰੀ ਕਮੇਟੀ ਅੱਗੇ ਪੇਸ਼ ਹੋਣ ਤੋਂ ਬਾਅਦ ਕੀਤੀ ਪੰਜਾਬ ਦੇ ਲੋਕਾਂ ਦੀ ਗੱਲ

sidhu24

ਨਵੀਂ ਦਿੱਲੀ (ਇੰਟ.)-ਤਿੰਨ ਮੈਂਬਰੀ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਮੀਡੀਆ ਦੇ ਮੁਖਾਤਿਬ ਹੋਏ, ਜਿਸ ਦੌਰਾਨ ਉਨ੍ਹਾਂ ਨੇ ਆਪਣੀ ਗੱਲ ਰੱਖੀ। ਪੰਜਾਬ ਕਾਂਗਰਸ ਵਲੋਂ ਚੱਲ ਰਹੇ ਘਰੇਲੂ ਕਲੇਸ਼ ਨੂੰ ਖਤਮ ਕਰਨ ਲਈ ਹਾਈਕਮਾਨ ਵਲੋਂ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸ ਵਿਚ ਨਵਜੋਤ ਸਿੰਘ ਸਿੱਧੂ ਨੂੰ ਅੱਜ ਬੁਲਾਇਆ ਗਿਆ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਆਪਣਾ ਪੱਖ ਰੱਖਿਆ।

Punjab Congress MLA Navjot Sidhu sticks to his guns over rift with Capt |  Hindustan Times

ਇਹ ਵੀ ਪੜ੍ਹੋ- ਲਾਕਡਾਊਨ ਦੀ ਉਲੰਘਣਾ ਕਰਨ 'ਤੇ 3 ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਕਮੇਟੀ ਵਲੋਂ ਉਨ੍ਹਾਂ ਨੂੰ ਜੋ ਵੀ ਸਵਾਲ ਕੀਤੇ ਗਏ ਉਨ੍ਹਾਂ ਦਾ ਮੈਂ ਨਿਡਰਤਾ ਨਾਲ ਜਵਾਬ ਦਿੱਤਾ ਅਤੇ ਹਰ ਸਵਾਲ ਦਾ ਜਵਾਬ ਦਿੱਤਾ। ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਕਮੇਟੀ ਅੱਗੇ ਰੱਖਿਆ।

ਇਹ ਵੀ ਪੜ੍ਹੋ- ਮਸ਼ਹੂਰ ਪੰਜਾਬੀ ਗਾਇਕ ਲੈਂਬਰ ਹੁਸੈਨਪੁਰੀ ਨੇ ਬੱਚੇ ਤੇ ਪਤਨੀ ਕੁੱਟਕੇ ਕੱਢੇ ਘਰੋਂ ਬਾਹਰ
ਇਸ ਦੌਰਾਨ ਉਨ੍ਹਾਂ ਨੇ ਆਪਣੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ 'ਪੰਜਾਬ ਦੇ ਲੋਕਾਂ ਨੇ ਪੰਜਾਬ ਸਰਕਾਰ ਨੂੰ ਜੋ ਲੋਕਤਾਂਤਰਿਕ ਤੇ ਟੈਕਸਾਂ ਦੇ ਰੂਪ 'ਚ ਵਿੱਤੀ ਤਾਕਤ ਦਿੱਤੀ ਹੈ... ਉਹ ਪੰਜਾਬ ਦੇ ਲੋਕਾਂ ਤੱਕ ਵਾਪਸ ਪਹੁੰਚੇ ਤਾਂ ਕਿ ਪੰਜਾਬ ਦੀ ਉੱਨਤੀ ਵਿੱਚ ਹਰ ਪੰਜਾਬੀ ਹਿੱਸੇਦਾਰ ਤੇ ਭਾਗੀਦਾਰ ਹੋਵੇ।... ਜਿੱਤੇਗਾ ਪੰਜਾਬ, ਜਿੱਤੇਗੀ ਪੰਜਾਬੀਅਤ, ਜਿੱਤੇਗਾ ਹਰ ਪੰਜਾਬੀ !!

Navjot Singh Sidhu Amarinder Singh punjab politics AAP Congress BJP latest  news updates | India News – India TV
ਨਵਜੋਤ ਸਿੱਧੂ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਦੀ ਆਵਾਜ਼ ਜ਼ਮੀਨ ਪਾੜ ਕੇ ਬਾਹਰ ਆ ਰਹੀ ਹੈ ਅਤੇ ਇਸੇ ਆਵਾਜ਼ ਨੂੰ ਉਹ ਹਾਈਕਮਾਨ ਦੇ ਕੰਨਾਂ ਤੱਕ ਪਹੁੰਚਾਉਣ ਲਈ ਅੱਜ ਇਥੇ ਆਇਆ ਹਾਂ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਕਿ ਜੋ ਮੇਰਾ ਸਟੈਂਡ  ਉਸ ’ਤੇ ਮੈਂ ਪੂਰੀ ਤਰ੍ਹਾਂ ਕਾਇਮ ਹਾਂ। ਜੋ ਸੱਚ ਹੈ ਮੈਂ ਉਸ ਨੂੰ ਕਮੇਟੀ ਸਾਹਮਣੇ ਰੱਖ ਕੇ ਆਇਆ ਹਾਂ। ਸਿੱਧੂ ਨੇ ਕਿਹਾ ਕਿ ਸੱਚ ਪ੍ਰਤਾੜਤ ਜ਼ਰੂਰ ਹੁੰਦਾ ਹੈ ਪਰ ਕਦੇ ਹਾਰਦਾ ਨਹੀਂ ਹੈ।
ਸਿੱਧੂ ਨੇ ਕਿਹਾ ਕਿ ਉਨ੍ਹਾਂ ਪੰਜਾਬ ਦੇ ਸੱਚ ਅਤੇ ਹੱਕ ਦੀ ਆਵਾਜ਼ ਹਾਈਕਮਾਨ ਸਾਹਮਣੇ ਬੁਲੰਦ ਤਰੀਕੇ ਨਾਲ ਰੱਖੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਨਾਗਰਿਕ ਨੂੰ ਹਿੱਸੇਦਾਰ ਬਣਾਉਣਾ ਹੈ ਅਤੇ ਹਰ ਪੰਜਾਬ ਵਿਰੋਧੀ ਤਾਕਤ ਨੂੰ ਹਰਾਉਣਾ ਹੈ। ਅਖੀਰ ਵਿਚ ਸਿੱਧੂ ਨੇ ਕਿਹਾ ਕਿ ਜਿੱਤੇਗਾ ਪੰਜਾਬ, ਜਿੱਤੇਗੀ ਪੰਜਾਬੀਅਤ ਅਤੇ ਜਿੱਤੇਗਾ ਹਰ ਪੰਜਾਬੀ।

 

In The Market