LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਉੱਤਰੀ ਕੋਰੀਆ ਦੇ Dictator ਦਾ ਨਵਾਂ ਫਰਮਾਨ, ਕੀਤੇ ਇਹ ਕੰਮ ਤਾਂ ਮਿਲੇਗੀ ਮੌਤ ਦੀ ਸਜ਼ਾ

coria

ਪਿਓਂਗਯਾਂਗ (ਇੰਟ.)- ਉੱਤਰੀ ਕੋਰੀਆ (North Korea) ਦਾ ਡਿਕਟੇਟਰ ਕਿਮ ਜੋਂਗ ਉਨ (Dictator Kim Jong Un) ਆਪਣੇ ਸਖ਼ਤ ਫੈਸਲਿਆਂ ਕਾਰਣ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਕਿਮ ਜੋਂਗ ਉਨ ਨੇ ਹੁਕਮ ਦਿੱਤਾ ਹੈ ਕਿ ਕਿ ਉੱਤਰੀ ਕੋਰੀਆ ਵਿਚ ਵਿਦੇਸ਼ੀ ਪ੍ਰਭਾਵ ਖ਼ਤਮ ਕਰਨਾ ਲਾਜ਼ਮੀ ਹੋ ਗਿਆ ਹੈ।

Kim Jong Un death rumours: Helicopters fly low in Pyongyang, trains  disrupted, says North Korean leader's biographer

ਇਸ ਲਈ ਜੇ ਕਿਸੇ ਵੀ ਦੇਸ਼ ਵਾਸੀ ਨੇ ਵਿਦੇਸ਼ੀ ਫ਼ਿਲਮ (Film) ਵੇਖੀ, ਵਿਦੇਸ਼ੀ ਕੱਪੜੇ, ਜੀਨਜ਼ ਆਦਿ ਪਹਿਨੇ ਤੇ ਬਦਤਮੀਜ਼ੀ ਵਾਲੀ ਭਾਸ਼ਾ ਦੀ ਵਰਤੋਂ ਕੀਤੀ ਤਾਂ ਅਜਿਹੇ ਵਿਅਕਤੀ ਨੂੰ ਤੁਰੰਤ ਮੌਤ ਦੀ ਸਜ਼ਾ ਦੇ ਦਿੱਤੀ ਜਾਵੇਗੀ। ਹਾਲੇ ਬੀਤੇ ਦਿਨੀਂ ਕਿਮ ਜੋਂਗ ਨੇ ਇੱਕ ਵਿਅਕਤੀ ਨੂੰ ਸਿਰਫ ਇਸ ਲਈ ਮੌਤ ਦੇ ਘਾਟ ਉਤਾਰਨ ਦਾ ਹੁਕਮ ਸੁਣਾਇਆ ਸੀ ਕਿਉਂਕਿ ਉਹ ਦੱਖਣੀ ਕੋਰੀਆ (South Korea) ਦੀ ਇੱਕ ਫ਼ਿਲਮ ਵੇਖਦਾ ਫੜਿਆ ਗਿਆ ਸੀ।

Kim Jong Un's appearance put death rumors to rest. But the world was scared  for good reason.
ਇਕ ਵੈੱਬਸਾਈਟ (Website) ਦੀ ਖਬਰ ਮੁਤਾਬਕ ਇੱਕ ਮਹਿਲਾ ਨਾਗਰਿਕ ਨੇ ਇਸ ਬਾਰੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਜੇ ਕੋਈ ਆਪਣੇ ਕਿਸੇ ਗੁਆਂਢੀ ਵਿਅਕਤੀ ਨੂੰ ਮੌਤ ਦੀ ਸਜ਼ਾ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਵੇਖਦਾ, ਤਾਂ ਉਸ ਵਿਰੁੱਧ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਇਆ ਜਾਂਦਾ ਹੈ ਤੇ ਅੱਗੇ ਉਸ ਦੀ ਸਜ਼ਾ ਵੀ ਮੌਤ ਹੀ ਹੈ।
ਇਸ ਤੋਂ ਇਲਾਵਾ ਅਸ਼ਲੀਲ ਵੀਡੀਓਜ਼ ਦੀ ਸਮੱਗਲਿੰਗ ਕਰ ਕੇ ਦੇਸ਼ ਵਿੱਚ ਲਿਆਉਣ ਲਈ ਵੀ ਉੱਤਰੀ ਕੋਰੀਆ 'ਚ ਮੌਤ ਦੀ ਸਜ਼ਾ ਦੀ ਵਿਵਸਥਾ ਹੈ। ਮਹਿਲਾ ਨਾਗਰਿਕ ਨੇ ਅੱਗੇ ਦੱਸਿਆ ਕਿ ਕੋਰੋਨਾ ਮਹਾਮਾਰੀ (Corona pendamic)ਤਾਂ ਪੂਰੀ ਦੁਨੀਆ ਵਿੱਚ ਹੁਣ ਆਈ ਹੈ ਪਰ ਉੱਤਰੀ ਕੋਰੀਆ 'ਚ ਉਹ ਸ਼ੁਰੂ ਤੋਂ ਹੀ ਲੌਕਡਾਊਨ ਵਾਲੀ ਹਾਲਤ ਵਿੱਚ ਰਹਿ ਰਹੇ ਹਨ।

In The Market