LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਕਾਰਣ ਜਾਨ ਗਵਾਉਣ ਵਾਲੇ ਮੁਲਾਜ਼ਮਾਂ ਲਈ ਰਿਲਾਇੰਸ ਦਾ ਵੱਡਾ ਫੈਸਲਾ

reliance

ਨਵੀਂ ਦਿੱਲੀ: (Reliance)ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਨੇ ਕੋਵਿਡ ਦੇ ਸੰਕਟ ਦੌਰਾਨ ਆਪਣੇ ਕਰਮਚਾਰੀਆਂ ਲਈ ਵੱਡੀ ਮਦਦ ਲਈ ਹੱਥ ਵਧਾਇਆ ਹੈ। ਦਰਅਸਲ, ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (Coronavirus) ਕੋਰੋਨਾ ਵਾਇਰਸ ਦੀ ਲਾਗ ਕਾਰਨ ਜਾਨ ਗੁਆਉਣ ਵਾਲੇ ਆਪਣੇ ਕਰਮਚਾਰੀਆਂ ਦੇ ਪਰਿਵਾਰ ਨੁੰ ਅਗਲੇ ਪੰਜ ਸਾਲਾਂ ਤੱਕ ਮਾਸਿਕ ਤਨਖ਼ਾਹ ਦੇਣ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ, ਕੰਪਨੀ ਵੱਲੋਂ ਪੀੜਤ ਪਰਿਵਾਰ ਦੀ 10 ਲੱਖ ਰੁਪਏ ਤੱਕ ਦੀ ਇੱਕਮੁਸ਼ਤ ਆਰਥਿਕ ਮਦਦ ਵੀ ਕੀਤੀ ਜਾਵੇਗੀ।

ਰਿਲਾਇੰਸ ਫ਼ਾਊਂਡੇਸ਼ਨ ਦੇ ਮੁਖੀ ਨੀਤਾ ਅੰਬਾਨੀ ਨੇ ਕਿਹਾ ਹੈ ਕਿ ਕੰਪਨੀ ਸਾਰੇ ਆੱਫ਼–ਰੋਲ ਕਰਮਚਾਰੀਆਂ ਦੇ ਸ਼ੋਕਗ੍ਰਸਤ ਪਰਿਵਾਰਾਂ ਦੇ ਮੈਂਬਰਾਂ ਨੂੰ 10 ਲੱਖ ਰੁਪਏ ਦਾ ਭੁਗਤਾਨ ਕਰੇਗੀ, ਜਿਨ੍ਹਾਂ ਨੇ ਕੋਵਿਡ-19 ਕਾਰਣ ਦਮ ਤੋੜ ਦਿੱਤਾ।

ਰਿਲਾਇੰਸ ਨੇ ਕੀਤੇ ਵੱਡੇ ਐਲਾਨ 
-RIL ਕੋਰੋਨਾ ਕਾਰਨ ਮਰਨ ਵਾਲੇ ਮੁਲਾਜ਼ਮਾਂ ਦੇ ਬੱਚਿਆਂ ਲਈ ਭਾਰਤ ’ਚ ਕਿਸੇ ਵੀ ਸੰਸਥਾਨ ਵਿੱਚ ਵਿਦਿਅਕ ਫ਼ੀਸ, ਹੋਸਟਲ ਤੇ ਗ੍ਰੈਜੂਏਸ਼ਨ ਦੀ ਡਿਗਰੀ ਤੱਕ ਪੁਸਤਕਾਂ ਦੇ ਖ਼ਰਚਿਆਂ ਦਾ 100 ਫ਼ੀਸਦੀ ਭੁਗਤਾਨ ਪ੍ਰਦਾਨ ਕਰੇਗੀ। 
-ਰਿਲਾਇੰਸ ਕੰਪਨੀ ਬੱਚੇ ਦੇ ਗ੍ਰੈਜੂਏਟ ਹੋਣ ਤੱਕ ਪਤੀ ਜਾਂ ਪਤਨੀ, ਮਾਤਾ-ਪਿਤਾ ਤੇ ਬੱਚਿਆਂ ਲਈ ਹਸਪਤਾਲ ਵਿੱਚ ਭਰਤੀ ਹੋਣ ਲਈ ਪ੍ਰੀਮੀਅਮ ਦਾ 100 ਫ਼ੀਸਦੀ ਭੁਗਤਾਨ ਵੀ ਝੱਲੇਗੀ।

-ਜੇਕਰ ਕੋਈ ਵੀ ਕਰਮਚਾਰੀ ਕੋਰੋਨਾ ਤੋਂ ਪੀੜਤ ਹਨ ਜਾਂ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਕੋਵਿਡ ਦੀ ਲਪੇਟ ’ਚ ਹੈ, ਤਾਂ ਉਹ ਸਰੀਰਕ ਤੇ ਮਾਨਸਿਕ ਤੌਰ ਉੱਤੇ ਪੂਰੀ ਤਰ੍ਹਾਂ ਠੀਕ ਹੋਣ ਤੱਕ ਕੋਵਿਡ-19 ਛੁੱਟੀ ਲੈ ਸਕਦੇ ਹਨ।
-ਪਰਿਵਾਰ ਦੇ ਹਸਪਤਾਲ ਵਿਚ ਭਾਰਤੀ ਹੋਣ ਤੋਂ ਬਾਅਦ ਪੂਰਾ ਖਰਚਾ ਰਿਲਾਇੰਸ ਹੀ ਕਰੇਗੀ। 
-ਕੋਰੋਨਾ ਮਰੀਜ ਠੀਕ ਹੋਣ ਤੱਕ ਛੁੱਟੀ ਲੈ ਸਕਦੇ ਹਨ। 

In The Market