LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੂੰ ਨੌਜਵਾਨ ਨੇ ਮਾਰਿਆ ਥੱਪੜ, ਸਕਿਓਰਿਟੀ ਗਾਰਡਸ ਨੇ ਕੀਤਾ ਕਾਬੂ

france president11

ਪੈਰਿਸ (ਇੰਟ.)- ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੂੰ ਦੱਖਣ-ਪੂਰਬੀ ਫਰਾਂਸ ਦੀ ਯਾਤਰਾ ਦੌਰਾਨ ਇਕ ਵਿਅਕਤੀ ਨੇ ਸ਼ਰ੍ਹੇਆਮ ਥੱਪੜ ਮਾਰ ਦਿੱਤਾ। ਨਿਊਜ਼ ਏਜੰਸੀ ਮੁਤਾਬਕ ਇਸ ਮਾਮਲੇ ਵਿਚ ਦੋ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਫੜੇ ਗਏ ਲੋਕਾਂ ਕੋਲੋਂ ਪੁੱਛਗਿਛ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸ ਵੇਲੇ ਹੋਈ ਜਦੋਂ ਮੈਕਰੋਂ ਦੱਖਣ-ਪੂਰਬੀ ਫਰਾਂਸ ਦੇ ਡ੍ਰੋਮ ਖੇਤਰ ਦੇ ਦੌਰੇ 'ਤੇ ਸਨ।

French leader Macron is slapped during visit to small town

ਪੀ.ਐੱਮ. ਮੋਦੀ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਲਿਖੀ ਚਿੱਠੀ, ਕੀਤੀ ਇਹ ਮੰਗ

ਇਥੇ ਉਹ ਰੈਸਟੋਰੈਂਟ ਅਤੇ ਵਿਦਿਆਰਥੀਆਂ ਨੂੰ ਮਿਲੇ ਤਾਂ ਜੋ ਇਹ ਗੱਲ ਕੀਤੀ ਜਾ ਸਕੇ ਕਿ ਕਿਵੇਂ ਕੋਵਿਡ 19 ਮਹਾਮਾਰੀ ਤੋਂ ਬਾਅਦ ਜੀਵਨ ਆਮ ਹੋ ਰਿਹਾ ਹੈ। ਵਾਇਰਲ ਵੀਡੀਓ ਵਿਚ ਮੈਕਰੋਂ ਨੇ ਸਫੇਦ ਰੰਗ ਦੀ ਸ਼ਰਟ ਪਹਿਨੀ ਹੋਈ ਹੈ ਅਤੇ ਉਹ ਸਾਹਮਣੇ ਖੜ੍ਹੀ ਲੋਕਾਂ ਦੀ ਭੀੜ ਵੱਲ ਜਾਂਦੇ ਹੋਏ ਦੇਖੇ ਜਾ ਸਕਦੇ ਹਨ। ਇਸ ਵਿਚਾਲੇ ਥੱਪੜ ਮਾਰਣ ਵਾਲਾ ਵਿਅਕਤੀ ਇਹ ਬੋਲਦੇ ਹੋਏ ਸੁਣਿਆ ਜਾ ਰਿਹਾ ਹੈ ਕਿ ਡਾਊਨ ਵਿਦ ਮੈਕ੍ਰੋਨੀਆ।

Man slaps French President Emmanuel Macron in the face, yells 'Down with  Macron' - World News

ਬਿਹਾਰ ਵਿਚ ਲਾਕਡਾਊਨ ਖਤਮ, ਸ਼ਾਮ 5 ਵਜੇ ਤੱਕ ਖੁੱਲ ਸਕਣਗੀਆਂ ਦੁਕਾਨਾਂ

ਇਸ ਘਟਨਾ ਤੋਂ ਬਾਅਦ ਉਨ੍ਹਾਂ ਦੇ ਸਕਿਓਰਿਟੀ ਗਾਰਡਸ ਨੇ ਮੁਲਜ਼ਮ ਨੂੰ ਮੌਕੇ 'ਤੇ ਹੀ ਧਰ ਲਿਆ। ਹਾਲ ਹੀ ਵਿਚ ਫਰਾਂਸਿਸੀ ਫੌਜ ਨੂੰ ਸੇਵਾ ਦੇਣ ਵਾਲੇ ਇਕ ਧੜੇ ਨੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੂੰ ਇਸਲਾਮ ਨੂੰ ਲੈ ਕੇ ਹਿਦਾਇਤ ਦਿੱਤੀ ਸੀ। ਇਸ ਧੜੇ ਦਾ ਕਹਿਣਾ ਹੈ ਕਿ ਇਸਲਾਮ ਧਰਮ ਨੂੰ ਰਿਆਇਤ ਦੇਣ ਦੀ ਵਜ੍ਹਾ ਨਾਲ ਫਰਾਂਸ ਦਾ ਅਕਸ ਦਾਅ 'ਤੇ ਲੱਗ ਚੁੱਕਾ ਹੈ। ਫਰਾਂਸਿਸੀ ਫੌਜ ਵਿਚ ਰਿਟਾਇਰਡ ਫੌਜੀਆਂ ਦੇ ਇਸ ਧੜੇ ਦੀ ਇਹ ਚਿੱਠੀ ਕੰਜ਼ਰਵੇਟਿਵ ਮੈਗਜ਼ੀਨ ਵੇਲਿਊਰਸ ਐਕਚੂਅਲਸ ਵਿਚ ਪ੍ਰਕਾਸ਼ਿਤ ਹੋਈ ਸੀ।

 

In The Market