LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ ਬਾਬਾ ਰਾਮਦੇਵ ਦਾ ਨੇਪਾਲ ਵਿਚ ਵੱਡਾ ਝਟਕਾ, ਕੋਰੋਨਿਲ 'ਤੇ ਲੱਗੀ ਪਾਬੰਦੀ

ramdev baba

ਕਾਠਮੰਡੂ (ਇੰਟ.)- ਬਾਬਾ ਰਾਮਦੇਵ  (Baba Ramdev) ਆਏ ਦਿਨ ਚਰਚਾ ਵਿਚ ਰਹਿੰਦੇ ਹਨ। ਉਹ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ। ਹੁਣ ਉਨ੍ਹਾਂ ਦਾ ਵਿਵਾਦ ਦੇਸ਼ ਵਿਚ ਨਹੀਂ ਸਗੋਂ ਦੂਜੇ ਦੇਸ਼ ਨਾਲ ਹੋਇਆ ਹੈ। ਕੋਰੋਨਾ ਵਾਇਰਸ ਦੌਰਾਨ ਕੋਰੋਨਿਲ ਕਿੱਟ (Coronil Kit) ਨੂੰ ਵਾਇਰਸ ਖਿਲਾਫ ਆਯੁਰਵੈਦਿਕ (Ayurvedic)ਦਵਾਈ ਵਜੋਂ ਪੇਸ਼ ਕਰਨ ਵਾਲੀ ਕੰਪਨੀ ਪਤੰਜਲੀ ਤੇ ਇਸ ਦੇ ਮੁਖੀ ਯੋਗ ਗੁਰੂ ਰਾਮਦੇਵ ਨੂੰ ਨੇਪਾਲ ਵਿਚ ਝਟਕਾ ਲੱਗਾ ਹੈ। ਨੇਪਾਲ (Nepal)ਦੇ ਆਯੁਰਵੇਦ ਅਤੇ ਬਦਲਵੇਂ ਮੈਡੀਸਿਨ ਵਿਭਾਗ (Department of Medicine)ਨੇ ਕੋਰੋਨਿਲ ਕਿੱਟਾਂ ਦੀ ਵੰਡ 'ਤੇ ਪਾਬੰਦੀ ਲਾ ਦਿੱਤੀ ਹੈ।

Baba Ramdev vs IMA: Allopathy treated only 10 percent of serious patients,  90 percent were cured with Yoga-Ayurveda, claim Baba Ramdev | Baba Ramdev  का दावा- योग और आयुर्वेद से ठीक हुए

ਸਿਹਤ ਮੰਤਰੀ 'ਤੇ ਕੋਵਿਡ ਹਦਾਇਤਾਂ ਦੀ ਉਲੰਘਣਾ ਕਰਨ ਤੇ ਪਰਚਾ ਹੋਵੇ ਦਰਜ : ਐੱਨ ਕੇ ਸ਼ਰਮਾ


ਇਹ ਕਿੱਟਾਂ ਯੋਗ ਗੁਰੂ ਬਾਬਾ ਰਾਮਦੇਵ ਨਾਲ ਜੁੜੇ ਗਰੁੱਪ ਨੇ ਨੇਪਾਲ ਨੂੰ ਭੇਂਟ ਵਜੋਂ ਦਿੱਤੀਆਂ ਸਨ ਪਰ ਹਾਲ ਹੀ ਵਿੱਚ ਨੇਪਾਲ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਰਾਮਦੇਵ ਦੇ ਵਿਵਾਦ ਤੋਂ ਬਾਅਦ ਇਸ ਦਵਾਈ ਬਾਰੇ ਖਦਸ਼ਾ ਜਤਾਇਆ ਹੈ ਅਤੇ ਕੋਰੋਨਿਲ ਦੀਆਂ ਜੋ 1500 ਕਿੱਟਾਂ ਮਿਲੀਆਂ, ਉਸ ਨੂੰ ਵੰਡਣ ਲਈ ਉਚਿਤ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ ਸੀ। ਨੇਪਾਲ ਸਰਕਾਰ ਵਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕੋਰੋਨਿਲ ਕਿੱਟ ਵਿਚ ਸ਼ਾਮਲ ਟੈਬਲੇਟ ਅਤੇ ਨੱਕ ਵਿਚ ਪਾਇਆ ਜਾਣ ਵਾਲਾ ਤੇਲ ਕੋਰੋਨਾ ਵਾਇਰਸ ਨਾਲ ਲੜਣ ਦੀਆਂ ਦਵਾਈਆਂ ਦੇ ਬਰਾਬਰ ਨਹੀਂ ਹੈ।

Buy Patanjali Coronil Swasari Kit -(Coronil + Swasari + Anu Tail) Immunity  Booster Kit (Pack of 2) Online at Low Prices in India - Amazon.in

ਇਹ ਵੀ ਪੜੋ: ਦਿੱਲੀ-ਪਟਿਆਲਾ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ, ਦੋ ਦੀ ਮੌਤ, ਕਈ ਜ਼ਖ਼ਮੀ


ਹਾਲਾਂਕਿ ਨੇਪਾਲ ਦੇ ਸਿਹਤ ਮੰਤਰਾਲਾ ਨੇ ਸਪੱਸ਼ਟ ਕੀਤਾ ਹੈ ਕਿ ਪਤੰਜਲੀ ਦੇ ਉਤਪਾਦਾਂ 'ਤੇ ਅਧਿਕਾਰਤ ਤੌਰ 'ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ। ਨੇਪਾਲ ਦੇ ਸਿਹਤ ਮੰਤਰਾਲਾ ਦੇ ਬੁਲਾਰੇ ਨੇ ਮੰਗਲਵਾਰ ਨੂੰ ਦੱਸਿਆ ਕਿ ਨੇਪਾਲ ਦੀਸਰਕਾਰ ਨੇ ਪਤੰਜਲੀ ਦੀ ਆਯੁਰਵੇਦ ਅਧਾਰਿਤ ਕੋਰੋਨਿਲ 'ਤੇ ਅਧਿਕਾਰਤ ਤੌਰ 'ਤੇ ਬੈਨ ਲਗਾਇਆ ਹੈ।
ਨਿਊਜ਼ ਵੈੱਬਸਾਈਟਾਂ ਅਤੇ ਅਖਬਾਰਾਂ ਵਲੋਂ ਇਹ ਖਬਰਾਂ ਆਪਣੇ ਪੋਰਟਲ ਅਤੇ ਪੇਪਰ ਵਿਚ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।

Nepal sees spike in COVID-19 deaths, infections

ਇਹ ਵੀ ਪੜੋ: ਪੀ.ਐੱਮ. ਮੋਦੀ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਲਿਖੀ ਚਿੱਠੀ, ਕੀਤੀ ਇਹ ਮੰਗ


ਰਿਪੋਰਟਾਂ ਤਾਂ ਸਾਫ ਤੌਰ ਉਤੇ ਨੇਪਾਲ ਸਰਕਾਰ ਦੇ ਆਦੇਸ਼ ਦਾ ਹਵਾਲਾ ਦੇ ਰਹੀਆਂ ਹਨ, ਪਰ ਇੱਥੇ ਕੁਝ ਰਿਪੋਰਟਾਂ ਮੁਤਾਬਕ ਭਾਰਤ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਨੇਪਾਲ ਨੇ ਕੋਰੋਨਿਲ ਖਿਲਾਫ ਕੋਈ ਅਧਿਕਾਰਤ ਪਾਬੰਦੀਆਂ ਜਾਰੀ ਨਹੀਂ ਕੀਤੀਆਂ ਹਨ। ਹਾਲਾਂਕਿ ਪਤੰਜਲੀ ਨੇਪਾਲ ਦਾ ਕਹਿਣਾ ਹੈ ਕਿ ਕੋਰੋਨਿਲ ਕਿੱਟ ਨੂੰ ਨੇਪਾਲ ਵਿਚ ਅਜੇ ਤੱਕ ਰਜਿਸਟਰ ਨਹੀਂ ਕੀਤਾ ਗਿਆ ਹੈ ਜਿਸ ਕਾਰਣ ਇਸ ਦੀ ਵਪਾਰਕ ਵਿਕਰੀ ਨਹੀਂ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।

In The Market