LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੋਪ ਫਰਾਂਸਿਸ ਨੇ ਕੈਥੋਲਿਕ ਚਰਚਾਂ ਨਾਲ ਜੁੜੇ ਕਾਨੂੰਨਾਂ ਵਿਚ ਕੀਤੇ ਵੱਡੇ ਬਦਲਾਅ

pop

ਵੈਟੀਕਨ ਸਿਟੀ (ਇੰਟ.)- ਪੋਪ ਫਰਾਂਸਿਸ (Pope Francis) ਨੇ ਮੰਗਲਵਾਰ ਨੂੰ ਕੈਥੋਲਿਕ ਚਰਚਾਂ ਨਾਲ ਜੁੜੇ ਕਾਨੂੰਨਾਂ ਵਿਚ ਵੱਡੇ ਬਦਲਾਅ ਕੀਤੇ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਚਾਰ ਦਹਾਕਿਆਂ ਵਿਚ ਇਹ ਸਭ ਤੋਂ ਵੱਡੇ ਬਦਲਾਅ ਹਨ। ਚਰਚ ਨਾਲ ਜੁੜੇ ਕਾਨੂੰਨਾਂ ਵਿਚ ਬਦਲਾਅ ਤੋਂ ਬਾਅਦ ਹੁਣ ਪਾਦਰੀਆਂ ਲਈ ਨਿਯਮ ਹੋਰ ਵੀ ਸਖ਼ਤ ਹੋ ਗਏ ਹਨ। ਕਾਨੂੰਨਾਂ ਵਿਚ ਸਭ ਤੋਂ ਵੱਡੇ ਬਦਲਾਅ ਨਾਬਾਲਗਾਂ, ਕਮਜ਼ੋਰਾਂ ਅਤੇ ਔਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੇ ਗਏ ਹਨ।

Pope Francis: Turning the Catholic world on its head | Deccan Herald

ਇਹ ਵੀ ਪੜੋ:Kangana Ranaut ਦੇ ਬਾਡੀਗਾਰਡ ਨੂੰ ਕੀਤਾ ਗ੍ਰਿਫਤਾਰ, ਵਿਆਹ ਦੇ ਬਹਾਨੇ ਰੇਪ ਕਰਨ ਦਾ ਆਰੋਪ


ਜਾਣਕਾਰਾਂ ਮੁਤਾਬਕ ਕਾਨੂੰਨਾਂ ਵਿਚ ਬਦਲਾਅ ਦੀ ਪ੍ਰਕਿਰਿਆ ਸਾਲ 2009 ਤੋਂ ਚੱਲ ਰਹੀ ਸੀ, ਇਸ ਵਿਚ ਚਰਚ ਦੇ ਕੈਨਨ ਕਾਨੂੰਨ ਦੇ ਸਾਰੇ 6 ਬੈਂਚਾਂ ਦੇ ਨਾਲ 7 ਕਿਤਾਬਾਂ ਦੇ 1750 ਆਰਟੀਕਲ ਵੀ ਸ਼ਾਮਲ ਹਨ। ਚਰਚ ਦੇ ਕਾਨੂੰਨਾਂ ਵਿਚ ਇੰਨਾ ਵੱਡਾ ਬਦਲਾਅ ਪੋਪ ਜੌਨ ਪੌਲ ਨੇ ਸਾਲ 1983 ਵਿਚ ਕੀਤਾ ਸੀ। ਉਸ ਪਿੱਛੋਂ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਸੋਧ ਹੈ। 
ਇਸ ਦੌਰਾਨ ਪੋਪ ਨੇ ਆਪਣੇ ਸੰਦੇਸ਼ ਵਿਚ ਪਾਦਰੀਆਂ ਨੂੰ ਯਾਦ ਦਿਵਾਇਆ ਕਿ ਕਾਨੂੰਨਾਂ ਦਾ ਪਾਲਣ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਇਹ ਜੋ ਨਵੇਂ ਬਦਲਾਅ ਕੀਤੇ ਗਏ ਹਨ, ਇਨ੍ਹਾਂ ਦਾ ਮਕਸਦ ਸਿਰਫ ਇੰਨਾ ਹੈ ਕਿ ਉਨ੍ਹਾਂ ਮਾਮਲਿਆਂ ਵਿਚ ਕਮੀ ਆਵੇ, ਜਿਨ੍ਹਾਂ ਵਿਚ ਸਜ਼ਾ ਦੀ ਵਿਵਸਥਾ ਸਿਰਫ ਸਰਕਾਰੀ ਸੰਸਥਾਵਾਂ ਕੋਲ ਹੈ।

Pope Francis backs same-sex civil unions | Pope Francis | The Guardian

ਇਹ ਵੀ ਪੜ੍ਹੋ- ਰੋਜ਼ਾਨਾ ਲੱਗੇਗਾ ਇਕ ਕਰੋੜ ਲੋਕਾਂ ਨੂੰ ਟੀਕਾ, ਦਸੰਬਰ ਤੱਕ ਪੂਰਾ ਮੁਲਕ ਹੋਵੇਗਾ ਵੈਕਸੀਨੇਟਿਡ : ICMR

ਚਰਚ ਦੇ ਨਵੇਂ ਕਾਨੂੰਨਾਂ ਵਿਚ ਜੁਰਮ ਅਤੇ ਸਜ਼ਾ ਨਾਲ ਜੁੜੇ ਲਗਭਗ 80 ਆਰਟੀਕਲ ਸ਼ਾਮਲ ਹਨ, ਨਾਲ ਹੀ 1983 ਵਿਚ ਹੋਏ ਚਰਚ ਕਾਨੂੰਨ ਦੇ ਬਦਲਾਅ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਕੁਝ ਨਵੇਂ ਨਿਯਮਾਂ ਦਾ ਵੀ ਜ਼ਿਕਰ ਕੀਤਾ ਹੈ। ਕਾਨੂੰਨਾਂ ਦੇ ਸੋਧ ਨਾਲ ਜੁੜੀ ਪ੍ਰਕਿਰਿਆ ਦੀ ਦੇਖਰੇਖ ਕਰਨ ਵਾਲੇ ਵੈਟੀਕਨ ਦੇ ਮੁਖੀ ਮੋਨਸਿਗਨੋਰ ਫਿਲਿਪੋ ਇੰਨੋਰ ਨੇ ਦੱਸਿਆ ਕਿ ਸਜ਼ਾ ਦੇ ਕਾਨੂੰਨਾਂ ਵਿਚ ਬਦਲਾਅ ਬਹੁਤ ਜ਼ਰੂਰੀ ਸੀ ਕਿਉਂਕਿ ਕਈ ਵਾਰ ਦੇਖਿਆ ਗਿਆ ਹੈ ਕਿ ਫੈਸਲਾ ਸੁਣਾਉਂਦੇ ਸਮੇਂ ਸਜ਼ਾ ਦੇ ਅੱਗੇ ਦਇਆ ਨੂੰ ਰੱਖਿਆ ਜਾਂਦਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਨਾਬਾਲਗਾਂ ਦੇ ਜਿਣਸੀ ਸ਼ੋਸ਼ਣ ਦੇ ਮਾਮਲਿਆਂ ਨੂੰ ਹੁਣ ਮਨੁੱਖੀ ਜੀਵਨ ਮਾਣ-ਮਰਿਆਦਾ ਅਤੇ ਸੁਤੰਤਰਤਾ ਦੇ ਖਿਲਾਫ ਅਪਰਾਧ ਦੀ ਸ਼੍ਰੇਣੀ ਵਿਚ ਆਉਣਗੇ, ਜਦੋਂ ਕਿ ਪਹਿਲਾਂ ਇਹ ਸਿਰਫ ਜ਼ਿੰਮੇਵਾਰੀਆਂ ਖਿਲਾਫ ਕਾਨੂੰਨ ਦੇ ਤਹਿਤ ਸੀ।

In The Market