LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੋਜ਼ਾਨਾ ਲੱਗੇਗਾ ਇਕ ਕਰੋੜ ਲੋਕਾਂ ਨੂੰ ਟੀਕਾ, ਦਸੰਬਰ ਤੱਕ ਪੂਰਾ ਮੁਲਕ ਹੋਵੇਗਾ ਵੈਕਸੀਨੇਟਿਡ : ICMR 

tieeka

ਨਵੀਂ ਦਿੱਲੀ (ਇੰਟ.)- ਦੇਸ਼ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਅਤੇ ਵੈਕਸੀਨੇਸ਼ਨ ਦੀ ਤੇਜ਼ੀ 'ਤੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਆਈ.ਸੀ.ਐੱਮ.ਆਰ. ਦੇ ਡਾਇਰੈਕਟਰ ਆਫ ਜਨਰਲ ਡਾ. ਬਲਰਾਮ ਭਾਰਗਵ ਨੇ ਕਿਹਾ ਕਿ ਕੋਵੀਸ਼ੀਲਡ ਖੁਰਾਕ ਲਗਾਉਣ ਦੇ ਸ਼ੈਡਿਊਲ ਵਿਚ ਬਿਲਕੁਲ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਸਿਰਫ ਦੋ ਖੁਰਾਕ ਹੋਵੇਗੀ। ਕੋਵੀਸ਼ੀਲਡ ਦੀ ਪਹਿਲੀ ਖੁਰਾਕ ਦੇਣ ਤੋਂ ਬਾਅਦ 12 ਹਫਤੇ ਬਾਅਦ ਦੂਜੀ ਖੁਰਾਕ ਦਿੱਤੀ ਜਾਵੇਗੀ। ਉਥੇ ਹੀ ਸ਼ੈਡਿਊਲ ਕੋਵੈਕਸੀਨ 'ਤੇ ਲਾਗੂ ਹੁੰਦਾ ਹੈ।ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਵੈਕਸੀਨ ਦੀ ਕੋਈ ਘਾਟ ਨਹੀਂ ਹੈ। ਜੁਲਾਈ ਦੇ ਮੱਧ ਜਾਂ ਅਗਸਤ ਤੱਕ ਸਾਡੇ ਕੋਲ ਰੋਜ਼ਾਨਾ 1 ਕਰੋੜ ਲੋਕਾਂ ਨੂੰ ਟੀਕਾ ਲਾਉਣ ਲਈ ਭਰਪੂਰ ਖੁਰਾਕ ਹੋਵੇਗੀ। ਸਾਨੂੰ ਦਸੰਬਰ ਤੱਕ ਪੂਰੀ ਆਬਾਦੀ ਦੀ ਵੈਕਸੀਨੇਸ਼ਨ ਕਰਨ ਦਾ ਭਰੋਸਾ ਹੈ।

Easier process, more centres: India pushes ahead with covid vaccination  drive

ਇਹ ਵੀ ਪੜ੍ਹੋ- ਪੀ.ਐੱਮ ਮੋਦੀ ਦੀ ਬੈਠਕ ਤੋਂ ਬਾਅਦ ਵੱਡਾ ਫੈਸਲਾ, ਨਹੀਂ ਹੋਣਗੀਆਂ CBSE 12ਵੀਂ ਦੀਆਂ ਪ੍ਰੀਖਿਆਵਾਂ

ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਪਾਲ ਨੇ ਕਿਹਾ ਕਿ ਸਾਡਾ ਧਿਆਨ ਬੱਚਿਆਂ ਨੂੰ ਹੋਣ ਵਾਲੀ ਕੋਵਿਡ ਰੋਗ ਖਿੱਚ ਦਾ ਕੇਂਦਰ ਬਣਾਉਣ ਲਈ ਕਰ ਰਿਹਾ ਹੈ। ਬੱਚਿਆਂ ਦੀ ਵੱਡੀ ਆਬਾਦੀ ਆਮ ਤੌਰ 'ਤੇ ਏਸਿੰਪਟੋਮੈਟਿਕ ਹੈ। ਉਨ੍ਹਾਂ ਨੂੰ ਹਮੇਸ਼ਾ ਇਨਫੈਕਸ਼ਨ ਹੋ ਜਾਂਦਾ ਹੈ, ਪਰ ਉਨ੍ਹਾਂ ਦੇ ਲੱਛਣ ਘੱਟ ਤੋਂ ਘੱਟ ਹੁੰਦੇ ਹਨ। ਬੱਚਿਆਂ ਵਿਚ ਇਨਫੈਕਸ਼ਨ ਨੇ ਗੰਭੀਰ ਰੂਪ ਨਹੀਂ ਲਿਆ, ਪਰ ਵਾਇਰਸ ਬੱਚਿਆਂ ਦੀ ਆਬਾਦੀ ਵਿਚ ਆਪਣਾ ਵਰਤਾਓ ਬਦਲ ਸਕਦਾ ਹੈ। ਬੱਚਿਆਂ ਵਿਚ ਕੋਰੋਨਾ ਦਾ ਪ੍ਰਭਾਵ ਵੱਧ ਸਕਦਾ ਹੈ। ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਘੱਟ ਗਿਣਤੀ ਵਿਚ ਬੱਚਿਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਜਾ ਰਿਹਾ ਹੈ। ਹਸਪਤਾਲ ਵਿਚ ਦਾਖਲ ਹੋਣ ਦੀ ਲੋੜ ਨਹੀਂ ਹੁੰਦੀ ਹੈ। ਪਰ ਜੇਕਰ ਵਾਇਰਸ ਆਪਣਾ ਰੂਪ ਬਦਲਦਾ ਹੈ ਤਾਂ ਇਹ ਸਥਿਤੀ ਬਦਲ ਸਕਦੀ ਹੈ। ਅਸੀਂ ਤਿਆਰੀਆਂ ਨੂੰ ਅੱਗੇ ਵਧਾ ਰਹੇ ਹਾਂ। ਬੱਚਿਆਂ ਲਈ ਵੈਕਸੀਨ ਦਾ ਟ੍ਰਾਇਲ ਚੱਲ ਰਿਹਾ ਹੈ।

Maharashtra: Daily vaccination crosses 1 lakh, turnout low in rural, tribal  areas | Cities News,The Indian Express

ਇਹ ਵੀ ਪੜ੍ਹੋ- ਕੋਰੋਨਾ ਪਾਜ਼ੇਟਿਵ ਮਾਂ ਦੀ ਮੌਤ ਪਿੱਛੋਂ 19 ਦਿਨਾਂ ਦਾ ਬੱਚਾ ਇੰਝ ਜਿੱਤਿਆ ਮੌਤ ਨਾਲ ਜੰਗ

ਸਿਹਤ ਮੰਤਰਾਲਾ ਦੇ ਸਾਂਝੇ  ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਦੇਸ਼ ਵਿਚ 29 ਸੂਬਿਆਂ ਅਤੇ ਕੇਂਦਰ ਸ਼ਾਸਤ ਸੂਬੇ ਅਜਿਹੇ ਹਨ ਜਿੱਥੇ ਰੋਜ਼ਾਨਾ 5000 ਤੋਂ ਘੱਟ ਮਾਮਲੇ ਦਰਜ ਕੀਤੇ ਜਾ ਰਹੇ ਹਨ। 28 ਅਪ੍ਰੈਲ ਤੋਂ 4 ਮਈ ਵਿਚਾਲੇ ਦੇਸ਼ ਵਿਚ 531 ਅਜਿਹੇ ਜ਼ਿਲੇ ਸਨ ਜਿੱਥੇ ਰੋਜ਼ਾਨਾ 100 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਜਾ ਰਹੇ ਸਨ। ਅਜਿਹੇ ਜ਼ਿਲੇ ਹੁਣ 295 ਰਹਿ ਗਏ ਹਨ। 3 ਮਈ ਨੂੰ ਦੇਸ਼ ਵਿਚ 17.13 ਫੀਸਦੀ ਸਨ ਹੁਣ ਉਹ ਸਿਰਫ 6.73 ਫੀਸਦੀ ਰਹਿ ਗਏ ਹਨ। ਸਰਗਰਮ ਮਾਮਲਿਆਂ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ।

In The Market