LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਪਾਜ਼ੇਟਿਵ ਮਾਂ ਦੀ ਮੌਤ ਪਿੱਛੋਂ 19 ਦਿਨਾਂ ਦਾ ਬੱਚਾ ਇੰਝ ਜਿੱਤਿਆ ਮੌਤ ਨਾਲ ਜੰਗ

baby corona

ਸੂਰਤ - ਕੋਰੋਨਾ (Corona) ਮਾਮਲਿਆਂ ਦੀ ਗਿਣਤੀ ਘਟਣ ਤੇ ਆ ਗਈ ਹੈ ਪਰ ਮੌਤਾਂ ਦਾ ਆਂਕੜਾ ਵੱਧ ਰਿਹਾ ਹੈ। ਇਸ ਵਿਚਾਲੇ ਅੱਜ ਤਾਜਾ ਮਾਮਲਾ  (Surat) ਸੂਰਤ ਦੇ (Civil Hospital)ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਹੈ ਜਿੱਥੇ (Corona positive mother) ਕੋਰੋਨਾ ਪਾਜ਼ੇਟਿਵ ਮਾਂ ਦੀ ਕੁੱਖੋਂ ਜਦ ਬੱਚਾ ਜੰਮਿਆ ਤੇ ਉਦੋਂ ਹੀ ਮਾਂ ਦੀ ਮੌਤ ਹੋ ਗਈ। ਪਰ ਮਾਂ ਦੀ ਕੁੱਖੋਂ ਜੰਮਿਆ ਬੱਚਾ ਗੰਭੀਰ ਹਾਲਤ ਵਿੱਚ 19 ਦਿਨਾਂ ਤੱਕ ਮੌਤ ਨਾਲ ਲੜਕੇ ਠੀਕ ਹੋ ਗਿਆ ਹੈ। ਜਨਮ ਦੇ ਸਮੇਂ ਮਾਂ ਨੂੰ ਗੁਆਉਣ ਵਾਲੇ ਨਵਜਾਤ ਨੂੰ ਬਚਾਉਣ ਲਈ ਸਿਵਲ ਦੇ ਡਾਕਟਰਾਂ ਨੇ ਪੂਰੀ ਕੋਸ਼ਿਸ਼ ਕੀਤੀ। ਨਤੀਜੇ ਵਜੋਂ ਬੱਚੇ ਦੀ ਜਾਨ ਬਚ ਗਈ। 

ਇਹ ਵੀ ਪੜੋ: ਮਸ਼ਹੂਰ ਪੰਜਾਬੀ ਗਾਇਕ ਲੈਂਬਰ ਹੁਸੈਨਪੁਰੀ ਨੇ ਬੱਚੇ ਤੇ ਪਤਨੀ ਕੁੱਟਕੇ ਕੱਢੇ ਘਰੋਂ ਬਾਹਰ

ਕੀ ਹੈ ਪੂਰਾ ਮਾਮਲਾ 
ਮਿਲੀ ਜਾਣਕਾਰੀ ਦੇ ਅਨੁਸਾਰ ਮੰਗਰੋਲ ਇਲਾਕੇ ਵਿੱਚ ਰਹਿਣ ਵਾਲੀ ਮਾਂ ਰੁਚੀ ਪਾਂਚਾਲ (28) ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਸੀ। ਉਨ੍ਹਾਂ ਨੂੰ 6 ਮਈ ਨੂੰ ਸਿਵਲ ਹਸਪਤਾਲ ਲਿਆਇਆ ਗਿਆ ਸੀ।  ਗਾਇਨਿਕ ਵਾਰਡ ਵਿੱਚ ਦਾਖਲ ਕਰਣ ਤੋਂ ਬਾਅਦ ਰੁਚੀ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ ਸੀ। ਜਦੋਂ 11 ਮਈ ਨੂੰ ਰੁਚੀ ਨੂੰ ਜ਼ਿਆਦਾ ਤਕਲੀਫ ਹੋਣ ਲੱਗੀ, ਤਾਂ ਡਾਕਟਰਾਂ ਨੇ ਬੱਚੇ ਨੂੰ ਬਚਾਉਣ ਲਈ ਸੀਜੇਰੀਅਨ ਡਿਲੀਵਰੀ ਕਰਾਈ। ਆਪਰੇਸ਼ਨ ਦੌਰਾਨ ਮਾਂ ਨੂੰ ਨਹੀਂ ਬਚਾਇਆ ਜਾ ਸਕਿਆ ਪਰ ਬੱਚੇ ਨੇ ਜਨਮ ਲਿਆ।

ਇਹ ਵੀ ਪੜੋ: ਪੰਜਾਬ ਵਿੱਚ ਮੁੜ ਵਧੀਆ ਡੀਜ਼ਲ ਪੈਟਰੋਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦਾ RATE

ਬੱਚੇ ਨੇ ਜਦ ਜਨਮ ਲਿਆ ਤੇ ਉਸ ਨੂੰ ਨਲੀ ਨਾਲ ਦੁੱਧ ਪਿਲਾਇਆ ਗਿਆ। ਬੱਚੇ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ, ਲਗਾਤਾਰ ਇਲਾਜ ਤੋਂ ਬਾਅਦ ਉਹ ਆਕਸੀਜਨ ਅਤੇ ਇਸ ਤੋਂ ਬਾਅਦ ਏਅਰ ਰੂਮ ਵਿੱਚ ਲਿਆਇਆ ਜਾ ਸਕਿਆ। ਆਖ਼ਿਰਕਾਰ 29 ਮਈ ਨੂੰ ਠੀਕ ਹੋਣ  ਤੋਂ ਬਾਅਦ ਹੁਣ ਨਵਜਾਤ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

In The Market