ਨਵੀਂ ਦਿੱਲੀ: ਦੇਸ਼ ਵਿੱਚ (Diesel Petrol Prices) ਪੈਟਰੋਲ ਅਤੇ ਡੀਜ਼ਲ ਦੀਆ ਰੋਜਾਨਾਂਂ ਕੀਮਤਾਂ ਵਿੱਚ ਵਾਧਾ ਹੋਣ ਨਾਲ ਲੋਕਾਂ ਦੀ ਜੇਬ ਤੇ ਅਸਰ ਪੈ ਰਿਹਾ ਹੈ। ਸਰਕਾਰ ਵੱਲੋ ਮਈ ਮਹੀਨੇ ਵਿੱਚ 16 ਵਾਰ ਡੀਜ਼ਲ ਪੈਟਰੋਲ ਦੇ ਰੇਟ ਵਿੱਚ ਵਾਧਾ ਕੀਤੇ ਜਾਣ ਤੇ ਗਰੀਬ ਵਰਗ ਦੁੱਖੀ ਹੋ ਰਿਹਾ ਹੈ। ਅੱਜ ਲਿਵਿੰਗ ਇੰਡੀਆ ਦੀ ਟੀਮ ਵੱਲੋ ਜੰਡਿਆਲਾ ਗੁਰੂ ਪੈਟਰੋਲ ਪੰਪ ਤੇ (Diesel Petrol Prices) ਪੈਟਰੋਲ ਡੀਜ਼ਲ ਪਵਾਉਣ ਆਏ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੈਟਰੋਲ ਦੇ ਰੇਟ ਘੱਟ ਹੋਣੇ ਚਾਹੀਦੇ ਹਨ, ਬਹੁਤ ਜ਼ਿਆਦਾ ਵੱਧ ਗਏ ਹਨ। ਪੈਟਰੋਲ ਦੇ ਰੇਟ ਗਰੀਬ ਬੰਦੇ ਦੇ ਵੱਸੋ ਬਾਹਰ ਹੋ ਗਏ ਹਨ ਅਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ।
ਇਹ ਵੀ ਪੜੋ: NCPCR ਦੇ ਚੇਅਰਮੈਨ ਵੱਲੋਂ Twitter ਖ਼ਿਲਾਫ਼ ਸ਼ਿਕਾਇਤ ਦਰਜ, ਜਾਣੋ ਪੂਰਾ ਮਾਮਲਾ
ਇਕ ਕੁਰਸੀਆਂ ਵੇਚਣ ਵਾਲੇ ਨੇ ਦੱਸਿਆ ਕਿ ਦੋ ਤਿੰਨ ਦਿਨ ਵਿਚ ਸੌ ਰੁਪਏ ਦਾ ਤੇਲ ਲੱਗ ਜਾਂਦਾ ਹੈ ਪਰ ਦਿਹਾੜੀ ਨਹੀਂ ਪੈ ਰਹੀ। ਪਹਿਲਾ 100ਰੁਪਏ ਦੇ ਤੇਲ ਨਾਲ ਗੇੜਾ ਲੱਗ ਜਾਂਦਾ ਸੀ ਹੁਣ ਬਹੁਤ ਮੁਸ਼ਕਿਲ ਹੋ ਗਿਆ। ਸਰਕਾਰ ਨੂੰ ਸਾਡੇ ਗਰੀਬਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਆਮ ਜਨਤਾ ਲਈ ਇਹ ਫਾਇਦੇਮੰਦ ਨਹੀਂ ਹੈ। ਲੋਕਾਂ ਨੇ ਕਿਹਾ ਕਿ ਪੈਟਰੋਲ 60 ਰੁਪਏ ਤੇ ਡੀਜ਼ਲ 40ਰੁਪਏ ਪ੍ਰਤੀ ਲਿਟਰ ਰੇਟ ਹੋਣਾ ਚਾਹੀਦਾ ਹੈ। ਇਸ ਦਾ ਆਮ ਲੋਕਾਂ ਦੇ ਜੇਬ ਉਪਰ ਅਸਰ ਪਾ ਰਿਹਾ ਹੈ। ਪੈਟਰਲੋ ਪੰਪ ਤੇ ਤੇਲ ਪਵਾਉਣ ਆਏ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਡੀਜ਼ਲ ਪੈਟਰੋਲ ਦੇ ਰੇਟ ਘੱਟ ਕੀਤੇ ਜਾਣ।
ਇਹ ਵੀ ਪੜੋ: ਸੋਨੂੰ ਸੂਦ ਦੇ ਦੁੱਧ ਵਾਲੇ ਨੇ ਕਿਹਾ ਮੈਂ ਪ੍ਰੈਸ਼ਰ ਨਹੀਂ ਝੱਲ ਸਕਦਾ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
ਦੱਸਣਯੋਗ ਹੈ ਅੱਜ (Diesel Petrol Prices) ਪੈਟਰੋਲ 29 ਪੈਸੇ ਪ੍ਰਤੀ ਲਿਟਰ ਤੇ ਡੀਜ਼ਲ 26 ਪੈਸੇ ਪ੍ਰਤੀ ਲਿਟਰ ਮਹਿੰਗਾ ਹੋਇਆ ਹੈ। ਹੁਣ ਦਿੱਲੀ ਪੈਟਰੋਲ 94.23 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ ਵੀ 85.15 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।
ਪੰਜਾਬ ਵਿੱਚ ਪੈਟਰੋਲ ਦੀਆਂ ਕੀਮਤਾਂ
ਅੰਮ੍ਰਿਤਸਰ- 96.13 ਰੁਪਏ
ਬਰਨਾਲਾ-95.63 ਰੁਪਏ
ਬਠਿੰਡਾ-95.36 ਰੁਪਏ
ਫਰੀਦਕੋਟ-96.03 ਰੁਪਏ
ਫਾਜ਼ਿਲਕਾ-96.19 ਰੁਪਏ
ਫਿਰੋਜ਼ਪੁਰ-96. 29 ਰੁਪਏ
ਗੁਰਦਾਸਪੁਰ-96.19 ਰੁਪਏ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
China News: चीन में एक छात्र ने लोगों पर किया हथियार से हमला, 8 की मौत,17 से अधिक घायल
Philippines News: फिलीपींस में तूफान ने मचाई तबाही, 250,000 से अधिक लोग बेघर
Punjab-Haryana Weather Update : पंजाब-हरियाणा के 14 जिलों में कोहरे का अलर्ट! सड़कों पर विजिबिलिटी हुई कम, जानें मौसम का लेटेस्ट अपडेट