LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ 'ਚ ਕੋਰੋਨਾ ਪਾਬੰਦੀਆਂ ਦੀ ਵਧੀ ਮਿਆਦ, ਦਿੱਤੀ ਇਨ੍ਹਾਂ ਚੀਜ਼ਾਂ ਵਿਚ ਛੂਟ

chd lock

ਚੰਡੀਗੜ੍ਹ: ਪੰਜਾਬ ਵਿਚ (Corona) ਕੋਰੋਨਾ ਦਾ ਗ੍ਰਾਫ ਘਟਣ ਕਰਕੇ ਲੋਕਾਂ ਨੂੰ ਥੋੜੀ ਰਾਹਤ ਦਿੱਤੀ ਹੈ। ਇਸ ਵਿਚਾਲੇ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਦੁਕਾਨਾਂ ਖੋਲ੍ਹਣ ਦਾ ਸਮਾਂ ਵਿਚ ਬਦਲਵਾ ਕੀਤਾ ਗਿਆ ਹੈ। ਇਸ ਦੌਰਾਨ (Chandigarh)ਚੰਡੀਗੜ੍ਹ 'ਚ ਕੋਰੋਨਾ ਪਾਬੰਦੀਆਂ ਨੂੰ ਵਧਾ ਦਿੱਤਾ ਗਿਆ ਹੈ। ਇਹ ਪਾਬੰਦੀਆਂ 9 ਜੂਨ ਦੀ ਸਵੇਰ 9 ਵਜੇ ਤੱਕ ਵਧਾਈਆਂ ਗਈਆਂ ਹਨ। ਚੰਡੀਗੜ੍ਹ 'ਚ ਦੁਕਾਨਾਂ ਖੋਲ੍ਹਣ ਦੇ ਸਮੇਂ 'ਚ ਇੱਕ ਘੰਟੇ ਦਾ ਵਾਧਾ ਕੀਤਾ ਗਿਆ ਹੈ। ਸਾਰੀਆਂ ਦੁਕਾਨਾਂ ਹੁਣ ਸਵੇਰ 9 ਵਜੇ ਤੋਂ ਸ਼ਾਮ 4 ਵਜੇ ਤੱਕ ਖੁਲ੍ਹਣਗੀਆਂ।

ਇਹ ਵੀ ਪੜੋ: ਪੰਜਾਬ ਵਿੱਚ ਮੁੜ ਵਧੀਆ ਡੀਜ਼ਲ ਪੈਟਰੋਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦਾ RATE

ਸੈਲੂਨ ਤੇ ਬਾਰਬਰ ਸ਼ੋਪਸ ਖੋਲ੍ਹਣ ਦੀ ਖੁੱਲ੍ਹ ਦੇ ਦਿੱਤੀ ਗਈ ਹੈ ਪਰ ਸਿਰਫ ਬਾਲ ਕੱਟਣ ਦੀ ਹੀ ਛੂਟ ਦਿੱਤੀ ਗਈ ਹੈ। ਜਿਮ ਤੇ ਪੂਲ ਅਜੇ ਵੀ ਬੰਦ ਰਹਿਣਗੇ। ਸਪੋਰਟਸਪਰਸਨ ਲਈ ਸਪੋਰਟਸ ਫੈਸੀਲੀਟਿਸ ਖੋਲ੍ਹ ਦਿੱਤੀਆਂ ਗਈਆਂ ਹਨ ਪਰ ਸਖ਼ਤ ਗਾਈਡਲਾਈਨਜ਼ ਦਾ ਪਾਲਣ ਕਰਨਾ ਪਵੇਗਾ। ਖਿਡਾਰੀਆਂ ਲਈ ਸਿਰਫ਼ ਖੇਡਣ ਵਾਲਾ ਮੈਦਾਨ ਹੀ ਖੁੱਲ੍ਹੇ  ਰਹਿਣਗੇ। ਦੂਜੇ ਪਾਸੇ (Corona) ਕੋਰੋਨਾ ਵਾਇਰਸ ਦੇ ਕੇਸ ਘੱਟ ਹੁੰਦੇ ਦੇਖ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੁਕਾਨਦਾਰਾਂ ਨੂੰ ਰਾਹਤ ਦਿੱਤੀ ਗਈ ਹੈ। ਡੀ. ਸੀ. ਘਨਸ਼ਿਆਮ ਥੋਰੀ ਨੇ ਦੁਕਾਨਾਂ ਬੰਦ ਕਰਨ ਦਾ ਸਮਾਂ ਵਧਾ ਦਿੱਤਾ ਹੈ। ਹੁਣ ਦੁਕਾਨਾਂ 5 ਵਜੇ ਤੋਂ ਵਧਾ ਕੇ 6 ਵਜੇ ਤੱਕ ਕਰ ਦਿੱਤਾ ਗਿਆ ਹੈ।

ਇਹ ਵੀ ਪੜੋ:  ਸੋਨੂੰ ਸੂਦ ਦੇ ਦੁੱਧ ਵਾਲੇ ਨੇ ਕਿਹਾ ਮੈਂ ਪ੍ਰੈਸ਼ਰ ਨਹੀਂ ਝੱਲ ਸਕਦਾ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੀ 27 ਮਈ ਨੂੰ ਕੋਵਿਡ-19 ਦੀਆਂ ਪਾਬੰਦੀਆਂ 10 ਜੂਨ ਤੱਕ ਵਧਾਉਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਐਤਵਾਰ ਨੂੰ ਪੰਜਾਬ ਵਿੱਚ ਕੋਵਿਡ-19 ਦੇ 2,627 ਨਵੇਂ ਕੇਸ ਸਾਹਮਣੇ ਆਏ ਤੇ 127 ਮੌਤਾਂ ਹੋਈਆਂ। ਉਂਝ 5,371 ਵਿਅਕਤੀ ਕੋਵਿਡ ਤੋਂ ਠੀਕ ਵੀ ਹੋਏ।

In The Market