LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Other News
new york

ਨਿਊਯਾਰਕ (ਇੰਟ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (Joe Biden) ਨੇ ਮੰਗਲਵਾਰ ਨੂੰ ਕਿਹਾ ਕਿ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਜੇਕਰ ਕੁਓਮੋ ਅਹੁਦਾ ਛੱਡਣ ਤੋਂ ਇਨਕਾਰ ਕਰਦੇ ਹਨ ਤਾਂ ਉਨ੍ਹਾਂ ਉੱਪਰ ਮਹਾਦੋਸ਼ ਚੱਲੇਗਾ ਜਾਂ ਨਹੀਂ। ਬਾਈਡਨ ਨੇ ਆਪਣੇ ਬਿਆਨ 'ਚ ਕੁਓਮੋ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਅਸਲ ਵਿਚ ਸੂਬੇ ਦੇ ਅਟਾਰਨੀ ਜਨਰਲ ਦਫ਼ਤਰ ਦੀ ਇਕ ਰਿਪੋਰਟ 'ਚ ਇਹ ਦੋਸ਼ ਲਗਾਇਆ ਗਿਆ ਹੈ ਕਿ ਨਿਊਯਾਰਕ ਗਵਰਨਰ ਨੇ ਸੂਬਾ ਮੁਲਾਜ਼ਮਾਂ ਸਮੇਤ 11 ਔਰਤਾਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਇਸ ਤਰ੍ਹਾਂ ਐਂਡਰਿਊ ਕੁਓਮੋ ਨੇ ਸੂਬੇ ਤੇ ਸੰਘੀ ਕਾਨੂੰਨਾਂ ਨੂੰ ਤੋੜਿਆ ਹੈ। ਪੜੋ ਹੋਰ ਖਬਰਾਂ: UAE ਨੇ ਭਾਰਤ ਤੋਂ ਹਟਾਈ ਯਾਤਰਾ ਪਾਬੰਦੀ, ਰੱਖੀਆਂ ਇਹ ਸ਼ਰਤਾਂ ਬਾਈਡਨ ਦੀ ਡੈਮੋਕ੍ਰੇਟਿਕ ਪਾਰਟੀ ਤੋਂ ਆਉਣ ਵਾਲੇ ਕੁਓਮੋ 'ਤੇ ਕਾਫੀ ਪਹਿਲਾਂ ਤੋਂ ਹੀ ਇਹ ਦੋਸ਼ ਲਗਦੇ ਆ ਰਹੇ ਹਨ। ਇਸ ਤੋਂ ਪਹਿਲਾਂ ਮਾਰਚ 'ਚ ਵੀ ਬਾਈਡਨ ਨੇ ਕਿਹਾ ਸੀ ਕਿ ਜੇਕਰ ਦੋਸ਼ ਸਹੀ ਹਨ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਕੁਓਮੋ 'ਤੇ ਕੁੱਲ 11 ਔਰਤਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ, ਪਰ ਬਾਇਡਨ ਦਾ ਮੰਨਣਾ ਹੈ ਕਿ ਇਸ ਵਿਚੋਂ ਕਈ ਮਾਮਲੇ ਬੇਬੁਨਿਆਦ ਹਨ। ਇੱਧਰ ਅਟਾਰਨੀ ਜਨਰਲ ਨੇ ਕਿਹਾ ਹੈ ਕਿ ਕੁਝ ਚੀਜ਼ਾਂ ਅਜਿਹੀਆਂ ਸਨ, ਜਿਨ੍ਹਾਂ ਨੂੰ ਨਹੀਂ ਹੋਣਾ ਚਾਹੀਦਾ ਸੀ। ਨਿਊਯਾਰਕ ਦੇ ਅਟਾਰਨੀ ਜਨਰਲ ਲੇਟੀਟੀਆ ਜੇਮਸ ਦੇ ਦਫ਼ਤਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੁਓਮੋ ਔਰਤਾਂ ਨੂੰ ਗ਼ਲਤ ਤਰੀਕੇ ਨਾਲ ਹੱਥ ਲਗਾਉਂਦੇ ਸਨ ਤੇ ਉਨ੍ਹਾਂ 'ਤੇ ਔਰਤਾਂ ਨੂੰ ਕਿਸ ਕਰਨ, ਅਸ਼ਲੀਲ ਕੁਮੈਂਟ ਕਰਨ ਦੇ ਦੋਸ਼ ਵੀ ਲੱਗੇ ਹਨ। ਇਸ ਰਿਪੋਰਟ ਬਾਰੇ ਕੁਓਮੋ ਨੇ 14 ਮਿੰਟ ਤਕ ਆਪਣੀ ਗੱਲ ਕਹੀ ਤੇ ਜ਼ਿਆਦਾਤਰ ਸਮਾਂ ਉਹ ਇਨ੍ਹਾਂ ਗੱਲਾਂ ਨੂੰ ਲੈ ਕੇ ਕੁਝ ਕਹਿਣ ਤੋਂ ਬਚਦੇ ਰਹੇ। ਉਨ੍ਹਾਂ ਕਿਹਾ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਟਰੇਂਡ ਕਰਨ ਲਈ ਇਕ ਜਿਨਸੀ ਸ਼ੋਸ਼ਣ ਮਾਹਿਰ ਨੂੰ ਹਾਇਰ ਕਰਨਗੇ। ਪੜੋ ਹੋਰ ਖਬਰਾਂ: ਪੀੜਤ ਪਰਿਵਾਰ ਨੂੰ ਮਿਲਣ ਪੁੱਜੇ ਕੇਜਰੀਵਾਲ ਦਾ ਹੋਇਆ ਵਿਰੋਧ, ਮੰਚ ਤੋਂ ਡਿੱਗੇ ਕੁਓਮੋ ਨੇ ਦਿੱਤੀ ਇਹ ਸਫ਼ਾਈਐਂਡਰਿਊ ਕੁਓਮੋ ਨੇ ਆਪਣੀ ਸਫ਼ਾਈ 'ਚ ਕਿਹਾ ਕਿ ਜੋ ਵੀ ਪੇਸ਼ ਕੀਤਾ ਜਾ ਰਿਹਾ ਹੈ, ਹਕੀਕਤ ਉਸ ਤੋਂ ਬਿਲਕੁਲ ਅਲੱਗ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਿੱਧਾ ਮੇਰੇ ਤੋਂ ਇਹ ਜਾਣ ਲਓ ਕਿ ਮੈਂ ਕਦੀ ਕਿਸੇ ਨੂੰ ਅਣਉੱਚਿਤ ਢੰਗ ਨਾਲ ਛੂਹਿਆ ਜਾਂ ਗ਼ਲਤ ਤਰੀਕੇ ਨਾਲ ਨਾਜਾਇਜ਼ ਸਬੰਧ ਨਹੀਂ ਬਣਾਏ। ਮੇਰੀ ਉਮਰ 63 ਸਾਲ ਹੈ। ਮੈਂ ਆਪਣਾ ਪੂਰਾ ਬਾਲਗ ਜੀਵਨ ਜਨਤਕ ਰੂਪ 'ਚ ਬਿਤਾਇਆ ਹੈ। ਜਿਵੇਂ ਮੈਨੂੰ ਦਿਖਾਇਆ ਜਾ ਰਿਹਾ ਹੈ, ਮੈਂ ਬਿਲਕੁਲ ਉਵੇਂ ਦਾ ਨਹੀਂ ਹਾਂ।' ਕੁਓਮੋ ਨੇ ਇਕ ਤਸਵੀਰ ਦਿਖਾਈ, ਜਿਸ ਵਿਚ ਉਹ ਪ੍ਰਸਿੱਧ ਸਿਆਸੀ ਆਗੂਆਂ ਨੂੰ ਗਲ਼ੇ ਲਗਾ ਕੇ ਕਿਸ ਕਰ ਰਹੇ ਸਨ। ਇਸ 'ਤੇ ਉਨ੍ਹਾਂ ਕਿਹਾ ਕਿ ਮੈਂ ਅਜਿਹਾ ਸਭ ਦੇ ਨਾਲ ਕਰਦਾ ਹਾਂ, ਲੋਕਾਂ ਨੂੰ ਜੋਕ ਸੁਣਾਉਂਦਾ ਹਾਂ। ਕੁਓਮੋ ਬਾਈਡਨ ਦੇ ਸਹਿਯੋਗੀ ਵੀ ਹਨ ਤੇ ਫਰਵਰੀ ...

uae

ਦੁਬਈ : ਭਾਰਤ (India) ਸਮੇਤ 6 ਦੇਸ਼ਾਂ ਦੇ ਉਨ੍ਹਾਂ ਨਾਗਰਿਕਾਂ ਨੂੰ 5 ਅਗਸਤ ਤੋਂ ਸੰਯੁਕਤ ਅਰਬ ਅਮੀਰਾਤ (UAE) ਵਿਚ ਆਉਣ ਦੀ ਇਜਾਜ਼ਤ ਦਿੱਤੀ ਜਾਏਗੀ, ਜਿਨ੍ਹਾਂ ਕੋਲ ਯੂ.ਏ.ਈ. ਦਾ ਰੈਜ਼ੀਡੈਂਸੀ ਪਰਮਿਟ ਹੈ ਅਤੇ ਪੂਰੀ ਤਰ੍ਹਾਂ ਨਾਲ ਵੈਕਸੀਨ ਲਗਵਾ ਚੁੱਕੇ ਹਨ। ਯੂ.ਏ.ਈ. ਦੇ ਰਾਸ਼ਟਰੀ ਐਮਰਜੈਂਸੀ ਸੰਕਟ ਅਤੇ ਆਫ਼ਤ ਪ੍ਰਬੰਧਨ ਅਥਾਰਟੀ (NCEMA) ਅਤੇ ਜਨਰਲ ਸਿਵਲ ਐਵੀਏਸ਼ਨ ਅਥਾਰਟੀ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਦੱਸ ਦੇਈਏ ਕਿ ਭਾਰਤ ਦੇ ਇਲਾਵਾ ਪਾਕਿਸਤਾਨ, ਸ਼੍ਰੀਲੰਕਾ, ਨੇਪਾਲ, ਨਾਈਜ਼ੀਰੀਆ ਅਤੇ ਯੁਗਾਂਡਾ ਤੋਂ ਵੀ ਪਾਬੰਦੀ ਹਟਾ ਦਿੱਤੀ ਜਾਏਗੀ। ਪੜੋ ਹੋਰ ਖਬਰਾਂ: ਕਈ ਦੇਸ਼ਾਂ ਵਿਚ ਕੋਰੋਨਾ ਦੇ ਮਾਮਲੇ ਵਧੇ, ਡੈਲਟਾ ਵੈਰੀਐਂਟ ਨੇ ਵਧਾਇਆ ਡਰ ਇਸ ਫ਼ੈਸਲੇ ਦੇ ਬਾਅਦ 6 ਦੇਸ਼ਾਂ ਤੋਂ ਯੂ.ਏ.ਈ. ਨਿਵਾਸੀ ਆਪਣੇ ਦੇਸ਼ ਪਰਤ ਸਕਣਗੇ, ਬਸ਼ਰਤੇ ਉਨ੍ਹਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਲਈ ਨੂੰ 14 ਦਿਨ ਬੀਤੇ ਚੁੱਕੇ ਹੋਣ। ਯਾਤਰੀਆਂ ਕੋਲ ਉਨ੍ਹਾਂ ਦੇ ਦੇਸ਼ਾਂ ਵਿਚ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਹੋਇਆ ਵੈਕਸੀਨੇਸ਼ਨ ਸਰਟੀਫਿਕੇਟ ਹੋਣਾ ਚਾਹੀਦਾ ਹੈ। ਹਾਲੀਆ ਨਿਰਦੇਸ਼ਾਂ ਮੁਤਾਬਕ ਹੋਰ ਕੈਟੇਗਰੀ ਦੇ ਵੈਕਸੀਨ ਲਗਵਾ ਚੁੱਕੇ ਅਤੇ ਬਿਨਾਂ ਵੈਕਸੀਨ ਵਾਲੇ ਯਾਤਰੀਆਂ ਨੂੰ ਵੀ 5 ਅਗਸਤ ਨੂੰ ਯੂ.ਏ.ਈ. ਵਿਚ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਜਾਹੇਗੀ। ਇਨ੍ਹਾਂ ਸ਼੍ਰੇਣੀਆਂ ਵਿਚ ਯੂ.ਏ.ਈ. ਵਿਚ ਤਾਇਨਾਤ ਡਾਕਟਰ, ਨਰਸ ਅਤੇ ਟੈਕਨੀਸ਼ੀਅਨ ਜਿਵੇਂ ਹੈਲਥ ਵਰਕਰਸ, ਵਿਦਿਆਰਥੀ ਅਤੇ ਮਨਜ਼ੂਰਸ਼ੁਦਾ ਰੈਜ਼ੀਡੈਂਸੀ ਪਰਮਿਟ ਵਾਲੇ ਸਰਕਾਰੀ ਕਰਮਚਾਰੀ ਸ਼ਾਮਲ ਹਨ। ਪੜੋ ਹੋਰ ਖਬਰਾਂ: ਜੰਮੂ ਕਸ਼ਮੀਰ ਪੁਲਸ ਨੇ 10 ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਕੀਤੀ ਜਾਰੀ ਦੱਸ ਦੇਈਏ ਕਿ ਯੂ.ਏ.ਈ. ਨੇ ਇਸ ਸਾਲ ਦੀ ਸ਼ੁਰੂਆਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਬਾਅਦ ਭਾਰਤ ’ਤੇ ਨਵੀਂਆਂ ਪਾਬੰਦੀਆਂ ਲਗਾਈਆਂ ਗਈਆਂ ਸਨ ਅਤੇ ਉਡਾਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਨਵੇਂ ਹੁਕਮਾਂ ਦੇ ਬਾਅਦ ਵੀ ਇਨ੍ਹਾਂ 6 ਦੇਸ਼ਾਂ ਤੋਂ ਹੋਰ ਕੈਟੇਗਰੀ ਦੇ ਯਾਤਰੀਆਂ ਨੂੰ ਯੂ.ਏ.ਈ. ਵਿਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਯਾਤਰਾ ਦੀ ਮਨਜ਼ੂਰੀ ਲੈਣ ਲਈ ਯਾਤਰੀਆਂ ਨੂੰ ਸੰਘੀ ਅਥਾਰਟੀ ਦੀ ਵੈਬਸਾਈਟ ’ਤੇ ਜਾ ਕੇ ਆਨਲਾਈਨ ਅਰਜ਼ੀ ਦੇਣੀ ਹੋਵੇਗੀ। ਵੈਕਸੀਨ ਸਰਟੀਫਿਕੇਟ ਦੇ ਇਲਾਵਾ ਯਾਤਰੀਆਂ ਕੋਲ 48 ਘੰਟੇ ਦੇ ਅੰਦਰ ਕਰਾਈ ਹੋਈ ਨੈਗੇਟਿਵ ਪੀ.ਸੀ.ਆਰ. ਰਿਪੋਰਟ ਹੋਣੀ ਚਾਹੀਦੀ ਹੈ। ਜਹਾਜ਼ ਵਿਚ ਚੜ੍ਹਨ ਤੋਂ ਪਹਿਲਾਂ ਇਕ ਲੈਬ ਟੈਸਟ ਕੀਤਾ ਜਾਏਗਾ ਅਤੇ ਯੂ.ਏ.ਈ. ਵਿਚ ਆਉਣ ਤੋਂ ਪਹਿਲਾਂ ਇਕ ਪੀ.ਸੀ.ਆਰ. ਟੈਸਟ ਵੀ ਕੀਤਾ ਜਾਏਗਾ। ਇਸ ਤੋਂ ਬਾਅਦ ਇਨ੍ਹਾਂ ਨੂੰ ਹੋਮ ਕੁਅਰੰਟੀਨ ਵਿਚ ਰੱਖਿਆ ਜਾਏਗਾ।

4corona

ਵਾਸ਼ਿੰਗਟਨ- ਦੇਸ਼ ਅਤੇ ਵਿਸ਼ਵ (World) ਵਿਚ ਕੋਰੋਨਾ ਸੰਕਰਮਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਬਹੁਤ ਸਾਰੇ ਦੇਸ਼ਾਂ ਵਿਚ ਡੈਲਟਾ (Delta) ਰੂਪਾਂ ਦੇ ਸਾਹਮਣੇ ਆਉਣ ਦੇ ਮਾਮਲਿਆਂ ਨੇ ਚਿੰਤਾ ਵਿਚ ਵਾਧਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹਫਤੇ ਵਿਸ਼ਵ ਸਿਹਤ ਸੰਗਠਨ (WHO) ਨੇ ਪੁਸ਼ਟੀ ਕੀਤੀ ਸੀ ਕਿ ਦੁਨੀਆ ਦੇ 132 ਦੇਸ਼ਾਂ ਵਿਚ ਡੈਲਟਾ ਰੂਪ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਵਿਸ਼ਵ ਦੇ 29 ਦੇਸ਼ ਆਕਸੀਜਨ (Oxygen) ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। ਵਿਸ਼ਵ ਸਿਹਤ ਸੰਗਠਨ (WHO) ਲਗਾਤਾਰ ਵਿਸ਼ਵ ਦੇ ਦੇਸ਼ਾਂ ਨੂੰ ਇਸ ਬਾਰੇ ਚਿਤਾਵਨੀ ਦੇ ਰਿਹਾ ਹੈ। ਪੜੋ ਹੋਰ ਖਬਰਾਂ: ਅੰਮ੍ਰਿਤਸਰ ਵਿਚ ਗੈਂਗਸਟਰ ਰਾਣਾ ਕੰਦੋਵਾਲੀਆ ਦਾ ਗੋਲੀਆਂ ਮਾਰ ਕੇ ਕਤਲ  ਆਈਏਐੱਨਐੱਸ (IANS) ਅਨੁਸਾਰ ਬ੍ਰਿਟੇਨ ਵਿਚ 17 ਮਾਰਚ ਤੋਂ ਬਾਅਦ ਇਕ ਦਿਨ ਵਿਚ ਸਭ ਤੋਂ ਵੱਧ ਕੋਰੋਨਾ ਮੌਤਾਂ ਹੋਈਆਂ ਹਨ। ਸਰਕਾਰ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 138 ਮੌਤਾਂ ਹੋਈਆਂ ਹਨ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 129881 ਹੋ ਗਈ ਹੈ। ਦੇਸ਼ ਵਿਚ ਕੋਰੋਨਾ (Corona virus) ਦੇ 21,691 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਇੱਥੇ ਕੋਰੋਨਾ ਦੇ ਕੁੱਲ ਮਾਮਲੇ 5,923,820 ਹੋ ਗਏ ਹਨ। ਦੱਖਣੀ ਕੋਰੀਆ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 1725 ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ ਦਿਨ ਦੇ ਮੁਕਾਬਲੇ ਨਵੇਂ ਕੇਸਾਂ ਵਿਚ ਲਗਭਗ 1200 ਮਾਮਲਿਆਂ ਦਾ ਵਾਧਾ ਹੋਇਆ ਹੈ। ਦੇਸ਼ ਵਿਚ ਹੁਣ ਕੋਰੋਨਾ ਦੇ ਕੇਸਾਂ ਦੀ ਕੁੱਲ ਸੰਖਿਆ 203926 ਹੈ। ਸਭ ਤੋਂ ਵੱਧ ਮਾਮਲੇ ਸਿਓਲ ਅਤੇ ਗਿਆਂਗੀ ਸੂਬੇ ਤੋਂ ਸਾਹਮਣੇ ਆ ਰਹੇ ਹਨ। ਨੇਪਾਲ ਵਿਚ ਡੈਲਟਾ ਰੂਪ ਦੇ ਕਾਰਨ ਮਾਮਲਿਆਂ ਵਿਚ ਵਾਧੇ ਦੇ ਕਾਰਨ ਸਮੱਸਿਆਵਾਂ ਵਿਚ ਵਾਧਾ ਹੋਇਆ ਹੈ। ਇਸ ਦੇ ਮੱਦੇਨਜ਼ਰ ਸੁਕਰਾਰਾਜ ਟ੍ਰੌਪਿਕਲ ਅਤੇ ਇਨਫੈਕਸ਼ੀਅਸ ਬਿਮਾਰੀਆਂ ਦੇ ਹਸਪਤਾਲ ਵਿਚ ਅਸਥਾਈ ਪ੍ਰਬੰਧ ਕੀਤੇ ਗਏ ਹਨ ਜਿਥੇ ਮਰੀਜ਼ਾਂ ਨੂੰ ਰੱਖਿਆ ਜਾ ਸਕਦਾ ਹੈ। ਇੱਥੇ ਮਰੀਜ਼ਾਂ ਲਈ ਆਕਸੀਜਨ ਸਿਲੰਡਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪੜੋ ਹੋਰ ਖਬਰਾਂ: Whatsapp ਨੇ ਯੂਜ਼ਰਜ਼ ਲਈ ਲਾਂਚ ਕੀਤਾ ਨਵਾਂ ਫੀਚਰ, ਜਾਨਣਾ ਹੈ ਜ਼ਰੂਰੀ ਰਾਇਟਰਜ਼ ਦੇ ਅਨੁਸਾਰ ਥਾਈਲੈਂਡ ਵਿਚ ਪਿਛਲੇ 24 ਘੰਟਿਆਂ ਦੌਰਾਨ 20200 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 188 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ। ਇੱਥੇ ਕੋਰੋਨਾ ਦੇ ਕੁੱਲ ਮਾਮਲੇ ਹੁਣ ਵਧ ਕੇ 672385 ਹੋ ਗਏ ਹਨ। ਜਾਪਾਨ ਦੀ ਰਾਜਧਾਨੀ ਟੋਕੀਓ ਵਿਚ 3709 ਨਵੇਂ ਮਾਮਲੇ ਸਾਹਮਣੇ ਆਏ ਹਨ। ਤੁਹਾਨੂੰ ਦੱਸ ਦੇਈਏ ਕਿ ਇੱਥੇ ਓਲੰਪਿਕ ਖੇਡਾਂ ਚੱਲ ਰਹੀਆਂ ਹਨ। ਲਗਾਤਾਰ ਪੰਜਵੇਂ ਦਿਨ 3 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਦੀ ਚਿੰਤਾ ਵਧ ਗਈ ਹ...

wuhan

ਵੁਹਾਨ (ਇੰਟ)- ਇਕ ਸਾਲ ਬਾਅਦ ਵੁਹਾਨ ਵਿਚ ਫਿਰ ਕੋਰੋਨਾ ਦੀ ਲਾਗ ਦਾ ਪਹਿਲਾ ਕੇਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਸਾਵਧਾਨੀ ਵਰਤਦੇ ਹੋਏ ਸ਼ਹਿਰ ਦੇ ਸਾਰੇ ਲੋਕਾਂ ਦਾ ਕੋਵਿਡ-19 ਟੈਸਟ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਸਾਲ 2019 ਦੇ ਅੰਤ ਵਿਚ ਚੀਨ ਦੇ ਵੁਹਾਨ ਸ਼ਹਿਰ ਵਿਚ ਕੋਰੋਨਾ ਵਾਇਰਸ ਦੀ ਲਾਗ ਦਾ ਪਹਿਲਾ ਕੇਸ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਨੇ ਦੋ-ਤਿੰਨ ਮਹੀਨਿਆਂ ਦੇ ਅੰਦਰ ਪੂਰੀ ਦੁਨੀਆ ਨੂੰ ਇਨਫੈਕਟਿਡ ਕਰ ਦਿੱਤਾ ਅਤੇ 11 ਮਾਰਚ 2020 ਨੂੰ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਇਕ ਮਹਾਮਾਰੀ ਐਲਾਨ ਕਰ ਦਿੱਤਾ ਸੀ। ਪੜੋ ਹੋਰ ਖਬਰਾਂ: ਮਾਨਸੂਨ ਸੈਸ਼ਨ : ਸੰਸਦ ਤੱਕ ਵਿਰੋਧੀ ਧਿਰ ਨੇ ਕੱਢਿਆ ਸਾਈਕਲ ਮਾਰਚ ਮੰਗਲਵਾਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਵੁਹਾਨ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਵੁਹਾਨ ਸ਼ਹਿਰ ਦੀ ਸਾਰੀ ਆਬਾਦੀ ਦਾ ਕੋਵਿਡ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਇੱਥੇ ਇਕ ਸਾਲ ਤੋਂ ਵੱਧ ਸਮੇਂ ਬਾਅਦ ਲਾਗ ਦਾ ਪਹਿਲਾ ਸਥਾਨਕ ਕੇਸ ਪਾਇਆ ਗਿਆ। ਸੀਨੀਅਰ ਅਧਿਕਾਰੀ ਲੀ ਤਾਓ ਨੇ ਕਿਹਾ ਕਿ ਸਾਰੇ ਨਿਵਾਸੀਆਂ ਲਈ ਨਿਊਕਲੀਕ ਐਸਿਡ ਟੈਸਟਿੰਗ ਸ਼ੁਰੂ ਕੀਤੀ ਜਾ ਰਹੀ ਹੈ। ਪੜੋ ਹੋਰ ਖਬਰਾਂ: ਉਡੀਕਾਂ ਖਤਮ, CBSE ਬੋਰਡ ਵਲੋਂ ਅੱਜ ਐਲਾਨਿਆ ਜਾਵੇਗਾ 10ਵੀਂ ਜਮਾਤ ਦਾ Result ਇਕ ਕਰੋੜ ਤੋਂ ਵਧੇਰੇ ਦੀ ਆਬਾਦੀ ਵਾਲੇ ਵੁਹਾਨ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਸ਼ਹਿਰ ਵਿਚ ਪ੍ਰਵਾਸੀ ਮਜ਼ਦੂਰਾਂ ਵਿਚ ਕੋਰੋਨਾ ਲਾਗ ਦੇ ਸੱਤ ਸਥਾਨਕ ਮਾਮਲੇ ਪਾਏ ਗਏ ਹਨ। ਤੁਹਾਨੂੰ ਦੱਸ ਦੇਈਏ ਕਿ 2020 ਦੇ ਸ਼ੁਰੂਆਤੀ ਮਹੀਨਿਆਂ ਵਿਚ ਚੀਨ ਨੇ ਵੁਹਾਨ ਵਿਚ ਕੋਰੋਨਾ ਇਨਫੈਕਸ਼ਨ ਦੇ ਪ੍ਰਕੋਪ ਨੂੰ ਸਫਲਤਾਪੂਰਵਕ ਖਤਮ ਕਰਨ ਦਾ ਦਾਅਵਾ ਕੀਤਾ ਸੀ। ਉਦੋਂ ਤੋਂ ਲਗਭਗ ਇਕ ਸਾਲ ਤੋਂ ਵੁਹਾਨ ਵਿਚ ਲਾਗ ਦਾ ਕੋਈ ਸਥਾਨਕ ਕੇਸ ਸਾਹਮਣੇ ਨਹੀਂ ਆਇਆ ਸੀ। ਵੁਹਾਨ ਵਿਚ ਲਾਗ ਦੇ ਫੈਲਣ ਤੋਂ ਬਾਅਦ ਚੀਨ ਨੇ ਪੂਰੇ ਦੇਸ਼ ਦੇ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਲਈ ਸਖਤ ਨਿਰਦੇਸ਼ ਜਾਰੀ ਕੀਤੇ ਅਤੇ ਘਰੇਲੂ ਆਵਾਜਾਈ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ। ਇਸ ਤੋਂ ਇਲਾਵਾ ਕੋਵਿਡ ਟੈਸਟਿੰਗ ਲਈ ਇਕ ਵਿਸ਼ਾਲ ਮੁਹਿੰਮ ਚਲਾਈ ਗਈ ਸੀ।

atwadi

ਇਸਲਾਮਾਬਾਦ (ਇੰਟ): ਅੱਤਵਾਦ ਨੂੰ ਲੈ ਕੇ ਇਕ ਵਾਰ ਫਿਰ ਪਾਕਿਸਤਾਨ (Pakistan) ਬੇਨਕਾਬ ਹੋ ਗਿਆ ਹੈ। ਐੱਫ.ਏ.ਟੀ.ਐੱਫ. (FATF) ਦੀ ਗ੍ਰੇ ਲਿਸਟ ਤੋਂ ਬਚਣ ਦੀਆਂ ਲਗਾਤਾਰ ਕੋਸ਼ਿਸ਼ਾਂ ਵਿਚ ਲੱਗੇ ਪਾਕਿਸਤਾਨ ਦੀ ਇਕ ਵਾਰ ਫਿਰ ਤੋਂ ਪੋਲ ਖੁੱਲ ਗਈ ਹੈ। ਦੁਨੀਆ ਦੀਆਂ ਅੱਖਾਂ ਵਿਚ ਧੂੜ ਪਾ ਰਹੇ ਪਾਕਿਸਤਾਨ ਦਾ ਸੱਚ ਸਾਹਮਣੇ ਆ ਗਿਆ ਹੈ। ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ ਪਾਕਿਸਤਾਨ ਵਿਚ ਹੀ ਲੁਕਿਆ ਹੋਇਆ ਹੈ। ਰਿਪੋਰਟ ਮੁਤਾਬਕ ਮਸੂਦ ਅਜ਼ਹਰ ਪਾਕਿਸਤਾਨ ਦੇ ਬਹਾਵਲਪੁਰ ਵਿਚ ਰਹਿੰਦਾ ਹੈ, ਜਿਸ ਦੀ ਸੁਰੱਖਿਆ ਵਿਚ ਪਾਕਿਸਤਾਨ ਦੇ ਸੁਰੱਖਿਆ ਬਲ ਤਾਇਨਾਤ ਰਹਿੰਦੇ ਹਨ। ਇਸ ਨਾਲ ਇਕ ਵਾਰ ਫਿਰ ਤੋਂ ਇਹ ਸਾਬਿਤ ਹੋ ਗਿਆ ਹੈ ਕਿ ਪਾਕਿਸਤਾਨ ਅੱਤਵਾਦ ਨੂੰ ਪਨਾਹ ਦੇ ਰਿਹਾ ਹੈ। ਅੱਤਵਾਦੀਆਂ ਦੇ ਲਈ ਪਾਕਿਸਤਾਨ ਦੀ ਧਰਤੀ ਸਵਰਗ ਬਣੀ ਹੋਈ ਹੈ। Read more: 2 ਹਫਤਿਆਂ 'ਚ ਸਿਰਫ 18 ਘੰਟੇ ਹੀ ਚੱਲਿਆ ਸਦਨ, ਹੋਇਆ 133 ਕਰੋੜ ਦਾ ਨੁਕਸਾਨ ਵਧੀਆਂ ਮੁਸ਼ਕਿਲਾਂਇਸ ਖੁਲਾਸੇ ਦੇ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਪਾਕਿਸਤਾਨ ਦੇ ਐੱਫ.ਏ.ਟੀ.ਐੱਫ. ਦੀ ਗ੍ਰੇ ਲਿਸਟ ਵਿਚੋਂ ਬਾਹਰ ਨਿਕਲਣ ਦੀਆਂ ਆਸਾਂ ਉੱਤੇ ਪਾਣੀ ਫਿਰ ਗਿਆ ਹੈ। ਉਸ ਨੇ ਅੰਤਰਰਾਸ਼ਟਰੀ ਅੱਤਵਾਦੀ ਅਜ਼ਹਰ ਨੂੰ ਆਪਣੇ ਹੀ ਘਰ ਵਿਚ ਲੁਕਾ ਕੇ ਰੱਖਿਆ ਹੋਇਆ ਹੈ। ਕੰਗਾਲ ਹੋ ਚੁੱਕਿਆ ਪਾਕਿਸਤਾਨ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਗ੍ਰੇ ਲਿਸਟ ਵਿਚ ਸ਼ਾਮਲ ਹੋਣ ਦੇ ਕਾਰਨ ਉਸ ਨੂੰ ਤਕਰੀਬਨ 38 ਅਰਬ ਡਾਲਰ ਦਾ ਨੁਕਸਾਨ ਚੁੱਕਣਾ ਪਿਆ ਹੈ। ਪਾਕਿਸਤਾਨ ਵਿਚ ਅਜ਼ਹਰ ਦੇ 2 ਟਿਕਾਣੇਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅੱਤਵਾਦੀ ਅਜ਼ਹਰ ਪਾਕਿਸਤਾਨ ਦੇ ਬਹਾਵਲਪੁਰ ਵਿਚ ਸੁਰੱਖਿਅਤ ਹੈ। ਉਸ ਦਾ ਇਕ ਟਿਕਾਣਾ ਬਹਾਵਲਪੁਰ ਵਿਚ ਉਸਮਾਨ-ਓ-ਅਲੀ ਮਸਜਿਦ ਦੇ ਕੋਲ ਤੇ ਦੂਜਾ ਟਿਕਾਣਾ ਜਾਮਿਆ ਮਸਜਿਦ, ਸੁਭਾਨ ਅੱਲਾਹ ਵਿਚ ਹੈ। ਅਜ਼ਹਰ ਦੇ ਘਰ ਰਖਵਾਲੀ ਦੀ ਜ਼ਿੰਮੇਦਾਰੀ ਪਾਕਿਸਤਾਨ ਦੀ ਹੈ। ਅਜ਼ਹਰ ਦੇ ਘਰ ਦੀ ਸੁਰੱਖਿਆ ਵਿਚ ਹਥਿਆਰਬੰਦ ਸੁਰੱਖਿਆ ਕਰਮਚਾਰੀ ਤਾਇਨਾਤ ਰਹਿੰਦੇ ਹਨ। ਅੱਤਵਾਦੀ ਦੀ ਰਿਹਾਇਸ਼ ਨੇੜੇ ਬੈਰੀਕੇਡਿੰਗ ਕੀਤੀ ਗਈ ਹੈ। ਭਾਰਤ ਦਾ ਸਭ ਤੋਂ ਵੱਡਾ ਦੁਸ਼ਮਨ ਪਾਕਿਸਤਾਨ ਸਰਕਾਰ ਦੀ ਨੱਕ ਹੇਠ ਪੂਰੇ ਇੰਤਜ਼ਾਮ ਨਾਲ ਰਹਿ ਰਿਹਾ ਹੈ। Read more: ਰਾਜ ਕੁੰਦਰਾ ਦੀ ਗ੍ਰਿਫਤਾਰੀ 'ਤੇ ਬੋਲੀ ਸ਼ਿਲਪਾ, ਕਿਹਾ- ਮੈਂ ਚੁੱਪ ਰਹਾਂਗੀ ਪਰ... ਭਾਰਤ ਅੰਤਰਰਾਸ਼ਟਰੀ ਮੰਚ ਉੱਚੇ ਚੁੱਕੇਗਾ ਮਾਮਲਾਇਸ ਖੁਲਾਸੇ ਦੇ ਬਾਅਦ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੇ ਐਤਵਾਰ ਨੂੰ ਕਿਹਾ ਕਿ ਇਸ ਖੁਲਾਸੇ ਦੇ ਬਾਅਦ ਅੱਤਵਾਦ ਦੇ ਖਿਲਾਫ ਭਾਰਤ ਦੀ ਲੜਾਈ ਨੂੰ ਹੋਰ ਬਲ ਮਿਲੇਗਾ। ਕੇਂਦਰ ਸਰਕਾਰ ਇਸ ਮਾਮਲੇ ਨੂੰ ਗਲੋਬਲ ਮੰਚ ਉੱਤੇ ਜ਼ੋਰ ਸ਼ੋਰ ਨਾਲ ਚੁੱਕੇਗੀ।...

terrorist6

ਕਾਬੁਲ: ਅਫ਼ਗ਼ਾਨਿਸਤਾਨ (Afghanistan) ਦੀ ਹਵਾਈ ਫ਼ੌਜ ਨੇ ਤਾਲਿਬਾਨ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਇਸ ਤਹਿਤ ਵੱਖੋ-ਵੱਖਰੇ ਹਵਾਈ ਹਮਲਿਆਂ ਵਿੱਚ, (Afghan) ਅਫ਼ਗ਼ਾਨ ਹਵਾਈ ਫੌਜ ਨੇ 254 ਤਾਲਿਬਾਨੀ ਅੱਤਵਾਦੀਆਂ ਨੂੰ ਮਾਰ ਦੇਣ ਦੀ ਖਬਰ ਮਿਲੀ ਹੈ। ਇਸ ਦੌਰਾਨ  97 ਤੋਂ ਜ਼ਿਆਦਾ ਅੱਤਵਾਦੀ ਜ਼ਖਮੀ ਦੱਸੇ ਜਾ ਰਹੇ ਹਨ। ਅਫ਼ਗ਼ਾਨ ਫੌਜ ਨੇ 24 ਘੰਟਿਆਂ ਦੇ ਅੰਦਰ ਕਾਬੁਲ, ਕੰਧਾਰ, ਕੁੰਦੁਜ਼, ਹੇਰਾਤ, ਹੇਲਮੰਡ ਤੇ ਗਜ਼ਨੀ ਸਮੇਤ ਅੱਤਵਾਦੀਆਂ ਦੇ 13 ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਹਨ। Read this: BJP ਮੰਤਰੀ ਦਾ ਵੱਡਾ ਬਿਆਨ- ਰੱਜ ਕੇ ਖਾਓ 'ਗਾਂ ਦਾ ਮਾਸ', ਕੋਈ ਪਾਬੰਦੀ ਨਹੀਂ... ਕਿਹਾ ਜਾ ਰਿਹਾ ਹੈ ਕਿ ਤਾਲਿਬਾਨ ਅੱਤਵਾਦੀਆਂ ਦੇ ਖਿਲਾਫ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ। ਇਸ ਕਾਰਵਾਈ ਵਿੱਚ ਵੱਡੀ ਮਾਤਰਾ ਵਿੱਚ ਲੱਦਿਆ ਇੱਕ ਵਾਹਨ ਉਡਾ ਦਿੱਤਾ ਗਿਆ। ਇਸ ਦੌਰਾਨ ਅਫ਼ਗਾਨ ਫ਼ੌਜ ਨੇ 13 ਆਈਈਡੀਜ਼ ਨੂੰ ਵੀ ਨਾਕਾਮ ਕੀਤਾ ਹੈ। Read this: ਅੱਜ ਤੋਂ ਖੁੱਲ੍ਹੇ ਰਾਸ਼ਟਰਪਤੀ ਭਵਨ ਤੇ ਮਿਊਜ਼ੀਅਮ ਕੰਪਲੈਕਸ, Detail ਜਾਣਨ ਲਈ ਪੜ੍ਹੋ ਇਹ ਖਬਰ ਕੱਲ੍ਹ ਵੀ, ਏਅਰ ਫੋਰਸ ਨੇ ਕੰਧਾਰ ਦੇ ਇੱਕ ਇਲਾਕੇ ਵਿੱਚ ਤਾਲਿਬਾਨ ਅੱਤਵਾਦੀਆਂ ਦੇ ਬੰਕਰਾਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਕਾਰਵਾਈ ਵਿੱਚ 10 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ।...

pegasus

ਨਵੀਂ ਦਿੱਲੀ (ਇੰਟ.)- 'ਦਿ ਗਾਰਡੀਅਨ' ('The Guardian') ਦੀਆਂ ਰਿਪੋਰਟਾਂ ਮੁਤਾਬਕ ਐੱਨਐੱਸਓ (NSO) ਦੇ ਸਪਾਈਵੇਅਰ (Spyware) ਦੀ ਗਲਤ ਵਰਤੋਂ ਬਾਰੇ ਚੱਲ ਰਹੀ ਪੈਗਾਸਸ ਪ੍ਰਾਜੈਕਟ (Pegasus Project) ਜਾਂਚ ਦੇ ਸਬੰਧ 'ਚ ਇਜ਼ਰਾਇਲੀ ਅਧਿਕਾਰੀਆਂ (Israeli officials) ਵੱਲੋਂ ਕੰਪਨੀ ਦੇ ਦਫ਼ਤਰਾਂ ਦੀ ਜਾਂਚ ਕੀਤੀ ਗਈ। ਰੱਖਿਆ ਮੰਤਰਾਲੇ (Ministry of Defense) ਦੇ ਅਧਿਕਾਰੀਆਂ ਨੇ ਕੰਪਨੀ ਦੇ ਤੇਲ ਅਵੀਵ (Tel Aviv) ਨੇੜਲੇ ਦਫ਼ਤਰਾਂ ਦਾ ਬੁੱਧਵਾਰ ਨੂੰ ਦੌਰਾ ਕੀਤਾ...

jahaj

ਵਾਸ਼ਿੰਗਟਨ : ਅਮਰੀਕਾ (America) 'ਚ ਅੱਜ ਭਿਆਨਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਸ ਜਹਾਜ਼ ਹਾਦਸੇ (Plane crash) ਵਿਚ 6 ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਇਹ ਹਾਦਸਾ ਅਮਰੀਕਾ ਦੇ ਲੇਕ ਤੋਹੇ ਇਲਾਕੇ ਵਿਚ ਇਕ ਗੋਲਫ ਕੋਰਸ ਨੇੜੇ ਵਾਪਰਿਆ ਹੈ। Read this- ਭਾਰਤੀ ਤੀਰਅੰਦਾਜ਼ ਪ੍ਰਵੀਣ ਜਾਧਵ ਦੂਜੇ ਦੌਰ ਵਿਚੋਂ ਅਮਰੀਕੀ ਖਿਡਾਰੀ ਤੋਂ 6-0 ਨਾਲ ਹਾਰੇ ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਨੇਵਾਦਾ ਕਾਊਂਟੀ ਸ਼ੇਰਿਫ ਦੇ ਦਫਤਰ ਨੇ ਦੱਸਿਆ ਕਿ ਬੰਬਾਰਡੀਅਰ ਸੀ.ਐੱਲ 600 ਜਹਾਜ਼ ਨੇਵਾਦਾ ਨਾਲ ਲੱਗਦੇ ਉੱਤਰੀ ਕੈਲੀਫੋਰਨੀਆ ਦੀ ਸਰਹੱਦ ਨੇੜੇ ਟ੍ਰਕੀ ਵਿਚ ਪੋਂਡੇਸੋਰਾ ਗੋਲਫ ਕੋਰਸ ਨੇੜੇ ਸੰਘਣੇ ਜੰਗਲ ਖੇਤਰ ਵਿਚ ਸੋਮਵਾਰ ਨੂੰ ਹਾਦਸਾਗ੍ਰਸਤ ਹੋ ਗਿਆ ਅਤੇ ਉਸ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ।  ਅੱਗ ਨੂੰ ਤੁਰੰਤ ਬੁਝਾ ਦਿੱਤਾ ਗਿਆ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੇ ਦੋ ਜਾਂਚਕਰਤਾ ਹਾਦਸੇ ਦੀ ਜਾਂਚ ਕਰ ਰਹੇ ਹਨ। ਉਸ ਨੇ ਦੱਸਿਆ ਕਿ (Plane crash) ਜਹਾਜ਼ ਨੇ ਇਡਾਹੋ ਦੇ ਕਾਉਰ ਡੀ ਅਲੇਨੇ ਤੋਂ ਉਡਾਣ ਭਰੀ ਸੀ। Read this- ਮੁੜ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਉੱਠੀ ਮੰਗ, ਕੈਪਟਨ ਦੀ PM ਮੋਦੀ ਨੂੰ ਅਪੀਲ  ...

covifaercia

ਵਾਸ਼ਿੰਗਟਨ: ਦੇਸ਼ ਵਿਚ ਬੇਸ਼ੱਕ ਕੋਰੋਨਾ (corona) ਕੇਸਾਂ ਵਿਚ ਕਮੀਨਜਰ ਆਈ ਹੈ ਪਰ ਵਿਦੇਸ਼ਾਂ ਵਿਚ ਕੋਰੋਨਾ ਦੀ ਗਿਣਤੀ ਨਹੀਂ ਘੱਟੀ ਹੈ। ਅਮਰੀਕਾ (America) 'ਚ ਮੁੜ ਕੋਰੋਨਾ ਪੈਰ ਪਸਾਰਨ ਰਿਹਾ ਹੈ।ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ (America) ਵਿਚ ਇਕ ਵਾਰ ਫਿਰ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਮਰੀਕਾ (America) ਵਿਚ ਮੰਗਲਵਾਰ ਨੂੰ 1,00,000 ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਰਿਪੋਰਟ ਕੀਤੇ ਗਏ।  Read this- ਬਜ਼ੁਰਗ ਕਾਰ ਚਾਲਕ ਨੇ ਵਿਅਕਤੀ 'ਤੇ ਚੜ੍ਹਾਈ ਕਾਰ, ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਡਾਟਾ ਦੇ ਮੁਤਾਬਕ ਅਮਰੀਕਾ (America) ਵਿਚ 1,06,084 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਹਨ। ਪਿਛਲੇ ਹਫ਼ਤੇ ਦੀ ਤੁਲਨਾ ਵਿਚ ਇਸ ਹਫ਼ਤੇ ਨਵੇਂ ਮਾਮਲਿਆਂ ਵਿਚ 73 ਫੀਸਦੀ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਪਿਛਲੇ 24 ਘੰਟਿਆਂ ਵਿੱਚ, 42,966 ਲੋਕਾਂ ਦੀ (corona) ਕੋਰੋਨਾ ਰਿਪੋਰਟ ਪੌਜ਼ੇਟਿਵ ਆਈ। ਇਸ ਦੌਰਾਨ 41,491 ਲੋਕ ਠੀਕ ਹੋਏ ਅਤੇ 641 ਮਰੀਜ਼ਾਂ ਦੀ ਵੀ ਮੌਤ ਹੋ ਗਈ।ਕੇਰਲ ਦੇ ਅੰਕੜੇ ਲਗਾਤਾਰ ਚਿੰਤਾਵਾਂ ਜ਼ਾਹਰ ਕਰ ਰਹੇ ਹਨ। ਮੰਗਲਵਾਰ ਨੂੰ, ਇੱਥੇ 22,129 ਸੰਕਰਮਿਤ ਦੀ ਪਛਾਣ ਕੀਤੀ ਗਈ। ਇਹ ਅੰਕੜਾ ਪਿਛਲੇ ਦੋ ਮਹੀਨਿਆਂ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 29 ਮਈ ਨੂੰ 23,513 ਵਿਅਕਤੀਆਂ ਵਿੱਚ ਕੋਰੋਨਾ ਦ...

imran pok

ਇਸਲਾਮਾਬਾਦ (ਇੰਟ.)- ਪ੍ਰਧਾਨ ਮੰਤਰੀ ਇਮਰਾਨ ਖ਼ਾਨ (PM IMran Khan) ਦੀ ਪਾਕਿਸਤਾਨ ਤਹਰੀਕ-ਏ-ਇਨਸਾਫ਼ ਪਾਰਟੀ (Pakistan Tehreek-e-Insaf Party) (PTI) ਮਕਬੂਜ਼ਾ ਕਸ਼ਮੀਰ (POK)'ਚ ਹੋਈਆਂ ਚੋਣਾਂ 'ਚ ਸਭ ਤੋਂ ਵੱਡੀ ਪਾਰਟੀ ਵਜੋਂ ਸਾਹਮਣੇ ਆਈ ਹੈ ਅਤੇ ਖ਼ੇਤਰ 'ਚ ਅਗਲੀ ਸਰਕਾਰ ਉਸ ਦੀ ਅਗਵਾਈ ਹੇਠ ਬਣੇ...

blinken

ਵਾਸ਼ਿੰਗਟਨ (ਇੰਟ.)- ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ (US Secretary of State Anthony Blinken) ਆਪਣੀ ਪਹਿਲੀ ਭਾਰਤ ਫੇਰੀ ਦੌਰਾਨ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ (Democracy) ਦੇ ਮੁੱਦਿਆਂ ਨੂੰ ਭਾਰਤੀ ਅਧਿਕਾਰੀਆਂ ਨਾਲ ਵਿਚਾਰਨਗੇ। ਬਲਿੰਕਨ 27 ਜੁਲਾਈ ਨੂੰ ਨਵੀਂ ਦਿੱਲੀ ਪਹੁੰਚਣਗੇ। ਆਪਣੀ ਯਾਤਰਾ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ (External Affairs Minister S. Jaishankar) ਨੂੰ ਮਿਲਣਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਵੀ ਮਿਲਣਗੇ। read this- ਨਵਜੋਤ ਸਿੰਘ ਸਿੱਧੂ ਦਾ ਕਿਸਾਨਾਂ ਵਲੋਂ ਕੀਤਾ ਜਾ ਰਿਹੈ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਕਾਰਜਵਾਹਕ ਉਪ ਮੰਤਰੀ ਡੀਨ ਥਾਂਪਸਨ ਨੇ ਬਲਿੰਕਨ ਦੀ ਯਾਤਰਾ ਦੀ ਯਾਤਰਾ ਤੋਂ ਪਹਿਲਾਂ ਕਾਨਫਰੰਸ ਕਾਲ ਦੌਰਾਨ ਪੱ...

phil

ਮਨੀਲਾ:  ਫਿਲੀਪੀਨਜ਼ 'ਚ ਭੂਚਾਲ (Earthquake) ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਜ਼ਬਰਦਸਤ ਝਟਕੇ ਹੋਣ ਕਰਕੇ ਲੋਕ ਘਬਰਾ ਗਏ ਅਤੇ ਆਪਣੇ ਘਰਾਂ ਤੋਂ ਬਾਹਰ ਆ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.7 ਸੀ। ਹਾਲਾਂਕਿ, ਇਸ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਅਤੇ ਸੁਨਾਮੀ ਦੀ ਕੋਈ ਸੰਭਾਵਨਾ ਨਹੀਂ ਹੈ। Read this- ਗੁਰੂ ਪੂਰਨਿਮਾ 'ਤੇ ਪੀ.ਐੱਮ. ਮੋਦੀ ਦਾ ਸੰਦੇਸ਼-ਜਿੱਥੇ ਗਿਆਨ ਹੈ, ਉਥੇ ਹੀ ਪੂਰਣਤਾ ਮੀਡੀਆ ਏਜੇਂਸੀ ਮੁਤਾਬਿਕ ਅੱਜ ਸਵੇਰੇ ਤੇਜ਼ ਭੂਚਾਲ  (Earthquake) ਦੇ ਝਟਕੇ ਮਹਿਸੂਸ ਕੀਤੇ ਗਏ ਪਰ ਇੱਥੇ ਕੋਈ ਸੁਨਾਮੀ ਨਹੀਂ ਆਏਗੀ।ਫਿਲੀਪੀਨਜ਼ (Philippines) ਦੇ ਨੈਸ਼ਨਲ ਸੀਸਮੋਲੋਜੀਕਲ ਸੈਂਟਰ ਨੇ ਕਿਹਾ ਕਿ ਸਵੇਰੇ 4:48 ਵਜੇ 6.7 ਤੀਬਰਤਾ ਦਾ ਭੂਚਾਲ ਲੁਜ਼ੋਨ ਦੇ ਮੁੱਖ ਟਾਪੂ 'ਤੇ ਆਇਆ। ਇਸ ਦਾ ਕੇਂਦਰ ਧਰਤੀ ਤੋਂ 112 ਕਿਲੋਮੀਟਰ ਹੇਠ ਸੀ। ਬਟਾਂਗਸ ਪ੍ਰਾਂਤ ਵਿੱਚ ਇੱਕ ਪੁਲਿਸ ਅਧਿਕਾਰੀ ਰੌਨੀ ਓਰੇਲਾਨਾ ਨੇ ਕਿਹਾ ਕਿ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਹ ਬਹੁਤ ਜ਼ਿਆਦਾ ਤੀਬਰਤਾ ਵਾਲਾ ਭੂਚਾਲ ਸੀ। ਭੂਚਾਲ ਕਾਰਨ ਲੋਕ ਘਬਰਾ ਗਏ। ਯਕੀਨਨ ਲੋਕ ਇਸ ਤੋਂ ਡਰੇ ਗਏ ਹੋਣੇ। Read this-ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿਚ ਦੇਖੋ ਕੀ-ਕੀ ਬੋਲੇ ਕਾਂਗਰਸੀ ਆਗੂ...

spain parliament

ਮੈਡਰਿਡ (ਇੰਟ.)- ਸੋਸ਼ਲ ਮੀਡੀਆ (Social Media) 'ਤੇ ਇਕ ਵੀਡੀਓ ਕਾਫੀ ਵਾਇਰਲ (Video) ਹੋ ਰਹੀ ਹੈ। ਇਹ ਵੀਡੀਓ ਸਪੇਨ ਦੀ ਸੰਸਦ ਦੀ ਹੈ, ਜਿੱਥੇ ਸੰਸਦ ਵਿਚ ਬੋਲਦਿਆਂ-ਬੋਲਦਿਆਂ ਅਚਾਨਕ ਸਪੀਕਰ (Speaker) ਦੀ ਚੀਕ ਨਿਕਲ ਗਈ। ਅਸਲ ਵਿਚ ਸਪੀਕਰ ਵਲੋਂ ਚੀਕ ਉਸ ਵੇਲੇ ਮਾਰੀ ਗਈ ਜਦੋਂ ਸੰਸਦ ਵਿਚ ਇਕ ਚੂਹਾ ਆ ਗਿਆ। ਸੰਸਦ ਵਿਚ ਮੌਜੂਦ ਸਾਰੇ ਸੰਸਦ ਮੈਂਬਰ (Member of parliament) ਆਪਣੀਆਂ ਸੀਟਾਂ ਤੋਂ ਉਠ ਗਏ ਅਤੇ ਉਨ੍ਹਾਂ ਵਲੋਂ ਚੂਹੇ (Rat) ਦੀ ਭਾਲ ਕੀਤੀ ਜਾਣ ਲੱਗੀ। read this- ਮਹਾਰਾਸ਼ਟਰ ਦੇ ਰਾਏਗੜ੍ਹ 'ਤੇ ਮੀਂਹ ਨੇ ਮਚਾਈ ਤਬਾਹੀ, ਢਿੱਗਾਂ ਡਿੱਗਣ ਤੇ ਹੜ੍ਹ ਕਾਰਣ 36 ਲੋਕਾਂ ਦੀ ਮੌਤ ਦਰਅਸਲ ਸੰਸਦ ਵਿਚ ਮਹੱਤਵਪੂਰਨ ਮੁੱਦੇ 'ਤੇ ਵੋਟਿੰਗ ਕਰਨ ਦੀ ਤਿਆਰੀ ਹੋ ਰਹੀ ਸੀ ਸੰਸਦ ਮੈਂਬਰ ਕਾਰਵਾਈ ਛੱਡ ਕੇ ਇੱਧਰ-ਉਧਰ ਭੱਜਣ ਲੱਗ ਪਏ। ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ ਸਪੇਨ ਦੇ ਸੇਵਿਲੇ ਵਿਚ ਅੰਡਾਲੂਸੀਆ ਸੰਸ...

china water

ਬੀਜਿੰਗ (ਇੰਟ.)- ਕੋਰੋਨਾ ਵਾਇਰਸ (Corona Virus) ਨੇ ਸਭ ਤੋਂ ਪਹਿਲਾਂ ਚੀਨ ਵਿਚ ਤਬਾਹੀ ਮਚਾਈ ਸੀ, ਜਿਥੇ ਲੋਕ ਸੜਕਾਂ 'ਤੇ ਹੀ ਮਰ ਰਹੇ ਸਨ। ਇਸ ਦੇ ਨਾਲ-ਨਾਲ ਵੂਹਾਨ (Wuhan) ਸ਼ਹਿਰ ਇੰਝ ਖਾਲੀ ਹੋ ਗਿਆ ਸੀ ਜਿਵੇਂ ਉਹ ਕੋਈ ਭੂਤੀਆ ਸ਼ਹਿਰ ਹੋਵੇ। ਹੁਣ ਇਕ ਵਾਰ ਫਿਰ ਇਥੇ ਭਿਆਨਕ ਹਾਲਾਤ ਬਣੇ ਹਨ। ਇਹ ਹਾਲਾਤ ਕਿਸੇ ਬੀਮਾਰੀ ਨਾਲ ਨਹੀਂ ਸਗੋਂ ਕੁਦਰਤ ਦੇ ਕਹਿਰ ਨਾਲ ਹਨ। ਭਾਰੀ ਬਾਰਿਸ਼ (Heavy Raining) ਕਾਰਣ ਸ਼ਹਿਰਾਂ ਦੇ ਸ਼ਹਿਰ ਪਾਣੀ ਵਿਚ ਡੁੱਬ ਗਏ ਹਨ ਅਤੇ ਹੁਣ ਤੱਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 8 ਅਜੇ ਲਾਪਤਾ ਹਨ। read this- ਦੁਬਈ ਕੌਮਾਂਤਰੀ ਏਅਰਪੋਰਟ 'ਤੇ ਵਾਪਰਿਆ ਭਿਆਨਕ ਹਾਦਸਾ, ਦੋ ਜਹਾਜ਼ ਆਪਸ ਵਿਚ ਟਕਰਾਏ ਜਾਣਕਾਰੀ ਮੁਤਾਬਕ ਚੀਨ ਦੇ ਮੱਧ ਹੇਨਾਨ ਸੂਬੇ 'ਚ ਪਿਛਲੇ 1000 ਸਾਲਾਂ ਦੇ ਰਿਕਾਰਡ ਵਿਚ ਅਜਿਹਾ ਮੀਂਹ ਨਹੀਂ ਪਿਆ। ਅਜਿਹੀ ਸਥਿਤੀ ਨੂੰ ਵੇਖਦਿਆਂ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ 'ਸਬਵੇ', ਹੋਟਲਾਂ ਅਤੇ ਜਨਤਕ ਥਾਵਾਂ 'ਤੇ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਫ਼ੌਜ ਨੂੰ ਤਾਇਨਾਤ ਕਰ ਦਿੱਤਾ ਹੈ। ਮੀਂਹ ਅਤੇ ਹੜ੍ਹ ਸਬੰਧੀ ਘਟਨਾਵਾਂ ਵਿਚ ਘੱਟੋ-ਘੱਟ 33 ਲੋਕਾਂ ਦੀ ਮੌਤ ਹੋ ਗਈ ਅਤੇ 8 ਲੋਕ ਲਾਪਤਾ ਹੋ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਬਾਈ ਸੰਕਟਕਾਲੀਨ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਮੋਹਲੇਧਾਰ ਮੀਂਹ ਪੈਣ ਕਾਰਣ ਹੇਨਾਨ ਸੂਬੇ ਵਿਚ ਤਕਰੀਬਨ 30 ਲੱਖ ਲੋਕ ਪ੍ਰਭਾਵਤ ਹੋਏ ਹਨ ਅਤੇ ਕੁੱਲ 3,76,000 ਸਥਾਨਕ ਲੋਕ...

jeff

ਨਵੀਂ ਦਿੱਲੀ (ਇੰਟ.)- ਐਮਾਜ਼ਾਨ ਦੇ ਸੰਸਥਾਪਕ (Founder of Amazon) ਜੈਫ ਬੇਜੋਸ (Jeff Bezos) ਆਪਣੇ ਤਿੰਨ ਸਾਥੀਆਂ ਨਾਲ ਪੁਲਾੜ ਯਾਤਰਾ (Space travel) ਤੋਂ ਬਾਅਦ ਧਰਤੀ ਉੱਤੇ ਪਰਤ ਆਏ ਹਨ। 11 ਮਿੰਟ ਦੀ ਇਸ ਸੈਰ ਵਿਚ ਬੇਜੋਸ ਦੇ ਨਾਲ ਉਨ੍ਹਾਂ ਦੇ ਭਰਾ ਮਾਰਕ, ਮਰਕਰੀ 13 ਏਵੀਏਟਰ ਵੈਲੀ ਫੰਕ (Aviator Valley Funk) ਅਤੇ 18 ਸਾਲਾ ਓਲਿਵਰ ਡੇਮੇਨ (Oliver Damen) ਮੌਜੂਦ ਸਨ। ਯਾਤਰਾ ਪੂਰੀ ਕਰਨ ਤੋਂ ਬਾਅਦ ਸਪੇਸ ਕੈਪਸੂਲ ਨੇ ਟੈਕਸਾਸ ਵਿਚ ਲੈਂਡਿੰਗ ਕੀਤੀ। ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਪੁਲਾੜ ਯਾਤਰਾ (Space travel) 'ਤੇ ਟਿਕੀਆਂ ਹੋਈਆਂ ਸਨ ਕਿਉਂਕਿ ਕੁਝ ਦਿਨ ਪਹਿਲਾਂ ਹੀ ਬ੍ਰਿਟਿਸ਼ ਅਰਬਪਤੀ ਰਿਚਰਡ ਬ੍ਰੈਨਸਨ (British billionaire Richard Branson) ਨ...

trudoo23

ਟੋਰਾਂਟੋ (ਇੰਟ.)- ਕੈਨੇਡੀਅਨ ਪਤਨੀ (Canadian wife) ਦੇ ਧੋਖੇ ਮਗਰੋਂ ਖੁਦਕੁਸ਼ੀ ਕਰਨ ਵਾਲੇ 24 ਸਾਲਾ ਲਵਪ੍ਰੀਤ (Lovepreet) ਦੀ ਮੌਤ ਦਾ ਮਾਮਲਾ ਤੂਲ ਫੜ੍ਹਦਾ ਜਾ ਰਿਹਾ ਹੈ। ਜਿਵੇਂ-ਜਿਵੇਂ ਇਹ ਮਾਮਲਾ ਸੁਰਖੀਆਂ 'ਚ ਆ ਰਿਹਾ। ਇਸ ਦੇ ਚਲਦੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ (Punjab State Women's Commission Chairperson Manisha Gulati) ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister of Canada Justin Trudeau) ਨੂੰ ਇੱਕ ਪੱਤਰ ਲਿਖਿਆ ਸੀ। ਜਿਸ 'ਚ ਉਨ੍ਹਾਂ ਵਲੋਂ ਦਿਨੋ-ਦਿਨ ਵੱਧਦੇ ਧੋਖੇਧੜੀ ਦੇ ਮਾਮਲੇ  (Cases of fraud) ਬਾਰੇ ਗੱਲ੍ਹਾਂ ਰੱਖੀਆਂ ਗਈਆਂ ਸਨ। Read this-ਨਵਜੋਤ ਸਿੱਧੂ ਦਾ ਖਟਕੜ ਕਲਾਂ ਪਹੁੰਚਣ 'ਤੇ ਕੀਤਾ ਗਿਆ ਸਵਾਗਤ ਚਿੱਠੀ ਦੇ ਜਵਾਬ ਵਿਚ ਕੈਨੇਡਾ ਦੇ ਪ੍ਰ...

cand5

ਟੋਰਾਂਟੋ: ਦੇਸ਼ ਵਿਚ ਕੋਰੋਨਾ ਵਾਇਰਸ (coronavirus) ਮਹਾਂਮਾਰੀ ਨਾਲ ਨਜਿੱਠਣ ਲਈ ਪੂਰੀ ਦੁਨੀਆਂ ਵਿਚ ਟੀਕਾਕਰਨ (vaccine) ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਦੌਰਾਨ (Canada Government) ਕੈਨੇਡਾ ਸਰਕਾਰ ਨੇ 9 ਅਗਸਤ ਤੋਂ ਉਹਨਾਂ ਅਮਰੀਕੀ ਨਾਗਰਿਕਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ, ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀਆਂ ਸਾਰੀਆਂ ਖੁਰਾਕਾਂ ਲੈ ਲਈਆਂ ਹਨ। ਫੈਡਰਲ ਸਰਕਾਰ ਨੇ ਉਮੀਦ ਜਤਾਈ ਹੈ ਕਿ ਇਸ ਹਫ਼ਤੇ (Corona vaccine) ਕੋਰੋਨਾ ਵੈਕਸੀਨ ਦੀਆਂ 71 ਲੱਖ (7.1 ਮਿਲੀਅਨ) ਖੁਰਾਕਾਂ ਕੈਨੇਡਾ ਪੁੱਜਣਗੀਆਂ, ਜਿਨ੍ਹਾਂ ਵਿੱਚ ਫਾਈਜ਼ਰ-ਬਾਇਓਐਨਟੈਕ ਦੀਆਂ 31 ਲੱਖ ਤੇ ਮੌਡਰਨਾ ਦੀਆਂ 40 ਲੱਖ ਖੁਰਾਕਾਂ ਸ਼ਾਮਲ ਹੋਣਗੀਆਂ।  Read this: ਪੈਗਾਸਸ ਮਾਮਲਾ : ਜਾਸੂਸੀ ਦੀ ਸੂਚੀ ਵਿਚ ਨਾਂ ਆਉਣ 'ਤੇ ਬੋਲੇ ਮਸ਼ਹੂਰ ਵਾਇਰੌਲਾਜਿਸਟ ਕੰਗ ਇਸ ਵਿਚਕਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡਾ (Canada) ਐਂਟੀ ਕੋਵਿਡ-19 ਟੀਕੇ ਦੀਆਂ ਸਾਰੀਆਂ ਖੁਰਾਕਾਂ ਲੈ ਚੁੱਕੇ ਅਮਰੀਕੀ ਨਾਗਰਿਕਾਂ ਨੂੰ ਮੱਧ ਅਗਸਤ ਤੋਂ ਗੈਰ ਜ਼ਰੂਰੀ ਯਾਤਰਾ ਲਈ ਦੇਸ਼ ਆਉਣ ਦੀ ਇਜਾਜ਼ਤ ਦੇ ਸਕਦਾ ਹੈ। Update: As of September 7th, fully-vaccinated people from any country can come into Canada for non-essential travel. As a first step, fully-vaccinated Americans can do the same starting August 9th. At every step, the safety of Canadians will continue to be our top priority. https://t.co/UhnCDpUdW5 — Justin Trudeau (@JustinTrudea...

irak

ਬਗ਼ਦਾਦ - ਇਰਾਕ (Iraq) ਦੀ ਰਾਜਧਾਨੀ ਬਗ਼ਦਾਦ ਵਿਚ ਇਕ ਬਾਜ਼ਾਰ ਵਿਚ ਵੱਡਾ (bomb blast) ਬੰਬ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈਂ। ਇਸ ਬੰਬ ਧਮਾਕੇ (bomb blast) ਵਿਚ ਘੱਟੋ ਘੱਟ 25 ਲੋਕ ਮਾਰੇ ਗਏ ਹਨ ਤੇ ਕਈ ਦਰਜਨਾਂ ਜ਼ਖ਼ਮੀ ਹੋ ਗਏ ਹਨ। ਇਸ ਧਮਾਕੇ ਦੀ ਆਈ.ਐਸ. ਨੇ ਜ਼ਿੰਮੇਵਾਰੀ ਲਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਧਮਾਕਾ ਸਦਰ ਸ਼ਹਿਰ ਦੇ ਇਕ ਭੀੜ ਭਰੇ ਬਾਜ਼ਾਰ ਵਿਚ ਹੋਇਆ।  Read this: ਪੰਜਾਬ ਲਈ ਨਹੀਂ ਸਿਰਫ਼ ਕੁਰਸੀ ਲਈ ਲੜਦੇ ਹਨ ਕਾਂਗਰਸੀ: ਰਾਘਵ ਚੱਢਾ ਇਹ ਧਮਾਕਾ ਈਦ-ਉਲ-ਅਜ਼ਹਾ ਤੋਂ ਇਕ ਦਿਨ ਪਹਿਲਾਂ ਹੋਇਆ ਸੀ ਜਦੋਂ ਲੋਕ ਬਾਜ਼ਾਰ ਵਿਚ ਖਰੀਦਦਾਰੀ ਵਿਚ ਰੁੱਝੇ ਹੋਏ ਸਨ। ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਸਲਾਮਿਕ ਸਟੇਟ ਨੇ ਪਿਛਲੇ ਦਿਨੀਂ ਇਸ ਖੇਤਰ ਵਿੱਚ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਇਕ ਪੁਲਿਸ ਸੂਤਰ ਨੇ ਦੱਸਿਆ ਕਿ 60 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ ਅਤੇ ਕੁਝ ਦੁਕਾਨਾਂ ਇਸ ਧਮਾਕੇ ਵਿਚ ਸੜ ਗਈਆਂ ਹਨ। ਇਰਾਕੀ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਹਮਲਾ ਸਦਰ ਸ਼ਹਿਰ ਦੇ ਵਹੀਲਤ ਬਾਜ਼ਾਰ ਵਿਖੇ ਹੋਇਆ। Read this: ਕੰਟਰੈਕ...

pakistan hadsa

ਇਸਲਾਮਾਬਾਦ (ਇੰਟ.)- ਪਾਕਿਸਤਾਨ (Pakistan) ਦੇ ਪੰਜਾਬ (Punjab) ਸੂਬੇ ਵਿਚ ਭਿਆਨਕ ਹਾਦਸੇ ਦੀ ਖਬਰ ਹੈ। ਬਸ ਅਤੇ ਟਰੱਕ ਦੀ ਟੱਕਰ ਵਿਚ 30 ਯਾਤਰੀਆਂ (30 Pilgrim) ਦੀ ਮੌਤ ਹੋ ਗਈ ਜਦੋਂ ਕਿ 40 ਤੋਂ ਜ਼ਿਆਦਾ ਲੋਕ ਜ਼ਖਮੀ (Injuired) ਹੋ ਗਏ ਹਨ। ਜ਼ਖਮੀਆਂ ਵਿਚੋਂ 4 ਦੀ ਹਾਲਤ ਗੰਭੀਰ ਹੈ। ਇਹ ਭਿਆਨਕ ਹਾਦਸਾ ਮੁਜ਼ੱਫਰਨਗਰ (Muzaffarnagar) ਦੇ ਡੇਰਾ ਗਾਜ਼ੀ ਖਾਨ (Dera Ghazi Khan) ਦੇ ਨੇੜੇ ਤਨੁਸਾ ਰੋਡ (Tanusa Road) 'ਤੇ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਬਸ ਸਿਆਲਕੋਟ ਤੋਂ ਰਾਜਨਪੁਰ ਜਾ ਰਹੀ ਸੀ। ਇਸ ਦੌਰਾਨ ਬਸ ਡੇਰਾ ਗਾਜ਼ੀ ਖਾਨ ਜ਼ਿਲੇ ਤੋਂ ਤਾਉਨਸਾ ਬਾਈਪਾਸ ਦੇ ਨੇੜੇ ਸਿੰਧੂ ਰਾਜਮਾਰਗ (Sindhu Highway) 'ਤੇ ਦੁਰਘਟਨਾਗ੍ਰਸਤ ਹੋ ਗਈ। ਜ਼ਖਮੀਆਂ ਨੂੰ ਨੇੜੇ ਦੇ ਇਕ ਹਸਪਤਾਲ (Hospital) ਵਿਚ ਦਾਖਲ ਕਰਵਾਇਆ ਗਿਆ। Read this- 'ਵਿਧਾਨ ਸਭਾ ਚੋਣਾਂ ਵਿਚ ਪਾਰਟੀ ਵਰਕਰਾਂ ਨੂੰ ਕੈਪਟਨ ਦੇ ਤਜ਼ਰਬੇ ਤੇ ਸਿੱਧੂ ਦੇ ਜੋਸ਼ ਦੀ ਜ਼ਰੂਰਤ' ਹਸਪਤਾਲ ਦੇ ਸਿਹਤ ਮੁਲਾਜ਼ਮਾਂ ਨੇ ਦੱਸਿਆ ਕਿ 18...

drjling majs

ਦਾਰਜੀਲਿੰਗ: ਦੇਸ਼ ਵਿਚ ਬੇਸ਼ੱਕ (corona) ਕੋਰੋਨਾ ਦੇ ਮਾਮਲੇ ਘੱਟ ਗਏ ਹਨ ਪਰ ਅਜੇ ਵੀ ਖੌਫ ਹੈ।  ਇਸ ਵਿਚਾਲੇ ਕੋਰੋਨਾ ਮਾਮਲੇ ਘਟਣ ਕਰਕੇ ਲੋਕਾਂ ਨੂੰ ਸੈਰ-ਸਪਾਟਾ ਕਰਨ ਦੀ ਆਗਿਆ ਦਿੱਤੀ ਗਈ ਹੈ। ਲੋਕ ਹਿੱਲ ਸਟੇਸ਼ਨ 'ਤੇ ਛੁੱਟੀ ਮਨਾਉਣ ਲਈ ਰਵਾਨਾ ਹੋਏ ਸਨ।  ਇਸ ਦੌਰਾਨ ਦਾਰਜੀਲਿੰਗ ਪੁਲਿਸ (Darjeeling Police) ਨੇ ਘੱਟੋ ਘੱਟ 100 ਲੋਕਾਂ ਨੂੰ, ਜਿਨ੍ਹਾਂ ਵਿੱਚ ਯਾਤਰੀ ਸ਼ਾਮਲ ਸਨ ਮਾਸਕ ਨਾ ਪਹਿਨਣ ਲਈ ਹਿਰਾਸਤ ਵਿੱਚ ਲਿਆ ਗਿਆ। Read this- Tokyo Olympics : ਯੁਗਾਂਡਾ ਦਾ ਐਥਲੀਟ ਜਾਪਾਨ ਟ੍ਰੇਨਿੰਗ ਕੈਂਪ ਤੋਂ ਹੋਇਆ ਲਾਪਤਾ ਇਸ ਦੇ ਨਾਲ ਹੀ ਪੁਲਿਸ ਨੇ ਦੁਕਾਨ 'ਤੇ ਛਾਪੇਮਾਰੀ ਕੀਤੀ ਅਤੇ ਉਨ੍ਹਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ। ਇਥੋਂ ਤਕ ਕਿ ਸੈਲਾਨੀਆਂ ਜਿਨ੍ਹਾਂ ਨੇ ਮਾਸਕ ਨਹੀਂ ਪਹਿਨੇ ਹੋਏ ਸਨ ਅਤੇ ਸ਼ਹਿਰ ਵਿਚ ਘੁੰਮ ਰਹੇ ਸਨ, ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ। ਹਿਰਾਸਤ ਵਿਚ ਲਏ ਗਏ ਸਾਰੇ ਲੋਕਾਂ ਨੂੰ ਸਦਰ ਥਾਣੇ ਲੈ ਜਾਇਆ ਗਿਆ ਅਤੇ ਉਨ੍ਹਾਂ ਨੂੰ ਇਕ ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨਾ ਪਿਆ। ਇਸ ਦੇ ਨਾਲ ਹੀ ਕੋਵਿਡ ਪ੍ਰੋਟੋਕੋਲ ਦੀਆਂ ਧੱਜੀਆਂ ਉਡਾਉਣ 'ਤੇ 500 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ। ਗੌਰਤਲਬ ਹੈ ਕਿ ਇਕ ਹੈਰਾਨ ਕ...