LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਈਦ ਤੋਂ ਪਹਿਲਾ ਇਰਾਕ 'ਚ ਹੋਇਆ ਵੱਡਾ ਬੰਬ ਧਮਾਕਾ, 25 ਲੋਕਾਂ ਦੀ ਹੋਈ ਮੌਤ

irak

ਬਗ਼ਦਾਦ - ਇਰਾਕ (Iraq) ਦੀ ਰਾਜਧਾਨੀ ਬਗ਼ਦਾਦ ਵਿਚ ਇਕ ਬਾਜ਼ਾਰ ਵਿਚ ਵੱਡਾ (bomb blast) ਬੰਬ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈਂ। ਇਸ ਬੰਬ ਧਮਾਕੇ (bomb blast) ਵਿਚ ਘੱਟੋ ਘੱਟ 25 ਲੋਕ ਮਾਰੇ ਗਏ ਹਨ ਤੇ ਕਈ ਦਰਜਨਾਂ ਜ਼ਖ਼ਮੀ ਹੋ ਗਏ ਹਨ। ਇਸ ਧਮਾਕੇ ਦੀ ਆਈ.ਐਸ. ਨੇ ਜ਼ਿੰਮੇਵਾਰੀ ਲਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਧਮਾਕਾ ਸਦਰ ਸ਼ਹਿਰ ਦੇ ਇਕ ਭੀੜ ਭਰੇ ਬਾਜ਼ਾਰ ਵਿਚ ਹੋਇਆ। 

Read this: ਪੰਜਾਬ ਲਈ ਨਹੀਂ ਸਿਰਫ਼ ਕੁਰਸੀ ਲਈ ਲੜਦੇ ਹਨ ਕਾਂਗਰਸੀ: ਰਾਘਵ ਚੱਢਾ

ਇਹ ਧਮਾਕਾ ਈਦ-ਉਲ-ਅਜ਼ਹਾ ਤੋਂ ਇਕ ਦਿਨ ਪਹਿਲਾਂ ਹੋਇਆ ਸੀ ਜਦੋਂ ਲੋਕ ਬਾਜ਼ਾਰ ਵਿਚ ਖਰੀਦਦਾਰੀ ਵਿਚ ਰੁੱਝੇ ਹੋਏ ਸਨ। ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਸਲਾਮਿਕ ਸਟੇਟ ਨੇ ਪਿਛਲੇ ਦਿਨੀਂ ਇਸ ਖੇਤਰ ਵਿੱਚ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਇਕ ਪੁਲਿਸ ਸੂਤਰ ਨੇ ਦੱਸਿਆ ਕਿ 60 ਤੋਂ ਵੱਧ ਲੋਕ ਜ਼ਖਮੀ ਹੋਏ ਹਨ।

ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ ਅਤੇ ਕੁਝ ਦੁਕਾਨਾਂ ਇਸ ਧਮਾਕੇ ਵਿਚ ਸੜ ਗਈਆਂ ਹਨ। ਇਰਾਕੀ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਹਮਲਾ ਸਦਰ ਸ਼ਹਿਰ ਦੇ ਵਹੀਲਤ ਬਾਜ਼ਾਰ ਵਿਖੇ ਹੋਇਆ।

Read this: ਕੰਟਰੈਕਟ ‌ਮੈਰਿਜ ਕਰ ਕਸੂਤਾ ਫਸਿਆ ਪੰਜਾਬੀ, ਵਿਦੇਸ਼ੀ ਕੁੜੀ ਨੇ ਲਾਇਆ ਲੱਖਾਂ ਦਾ ਚੂਨਾ

In The Market