LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ ਯਾਤਰਾ ਦੌਰਾਨ ਮਨੁੱਖੀ ਅਧਿਕਾਰਾਂ ਦੀ ਮਾਮਲਾ ਚੁੱਕਣਗੇ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ

blinken

ਵਾਸ਼ਿੰਗਟਨ (ਇੰਟ.)- ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ (US Secretary of State Anthony Blinken) ਆਪਣੀ ਪਹਿਲੀ ਭਾਰਤ ਫੇਰੀ ਦੌਰਾਨ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ (Democracy) ਦੇ ਮੁੱਦਿਆਂ ਨੂੰ ਭਾਰਤੀ ਅਧਿਕਾਰੀਆਂ ਨਾਲ ਵਿਚਾਰਨਗੇ। ਬਲਿੰਕਨ 27 ਜੁਲਾਈ ਨੂੰ ਨਵੀਂ ਦਿੱਲੀ ਪਹੁੰਚਣਗੇ। ਆਪਣੀ ਯਾਤਰਾ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ (External Affairs Minister S. Jaishankar) ਨੂੰ ਮਿਲਣਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਵੀ ਮਿਲਣਗੇ।

S Jaishankar keeps EU, UN under his charge, MoS gets West Asia | India  News,The Indian Express

read this- ਨਵਜੋਤ ਸਿੰਘ ਸਿੱਧੂ ਦਾ ਕਿਸਾਨਾਂ ਵਲੋਂ ਕੀਤਾ ਜਾ ਰਿਹੈ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ

ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਕਾਰਜਵਾਹਕ ਉਪ ਮੰਤਰੀ ਡੀਨ ਥਾਂਪਸਨ ਨੇ ਬਲਿੰਕਨ ਦੀ ਯਾਤਰਾ ਦੀ ਯਾਤਰਾ ਤੋਂ ਪਹਿਲਾਂ ਕਾਨਫਰੰਸ ਕਾਲ ਦੌਰਾਨ ਪੱਤਰਕਾਰਾਂ ਨੂੰ ਦੱਸਿਆ, 'ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਦੇ ਸਵਾਲ ਦੇ ਸਬੰਧ ਵਿਚ ਤੁਹਾਡਾ ਪੁੱਛਣਾ ਸਹੀ ਹੈ, ਅਸੀਂ ਇਨ੍ਹਾਂ ਮੁੱਦਿਆਂ ਨੂੰ ਚੁੱਕਣਗੇ ਅਤੇ ਅਸੀਂ ਇਸ ਗੱਲ ਨੂੰ ਜਾਰੀ ਰੱਖਾਂਗੇ ਕਿਉੰਕਿ ਅਸੀਂ ਦ੍ਰਿੜਤਾ ਨਾਲ ਮੰਨਦੇ ਹਾਂ ਕਿ ਇਨ੍ਹਾਂ ਮੋਰਚਿਆਂ 'ਤੇ ਸਾਡੀਆਂ ਕੀਮਤਾਂ ਹੋਰ ਕਿਸੇ ਵੀ ਮੋਰਚੇ ਦੀ ਤੁਲਨਾ ਵਿਚ ਜ਼ਿਆਦਾ ਸਮਾਨ ਹੈ।
ਥਾਂਪਸਨ ਨੇ ਇਕ ਸਵਾਲਦੇ ਜਵਾਬ ਵਿਚ ਕਿਹਾ ਕਿ ਸਾਡਾ ਮੰਨਣਾ ਹੈ ਕਿ ਜਿਵੇਂ-ਜਿਵੇਂ ਅਸੀਂ ਅੱਗੇ ਵਧ ਰਹੇ ਹਾਂ, ਭਾਰਤ ਉਨ੍ਹਾਂ ਗੱਲਬਾਤ ਨੂੰ ਜਾਰੀ ਰੱਖਣ ਅਤੇ ਭਾਈਵਾਲੀ ਵਿਚ ਉਨ੍ਹਾਂ ਮੋਰਚਿਆਂ 'ਤੇ ਮਜ਼ਬੂਤ ਕੋਸ਼ਿਸ਼ ਕਰਨ ਦਾ ਇਕ ਮਹੱਤਵਪੂਰਨ ਹਿੱਸਾ ਬਣਨ ਜਾ ਰਿਹਾ ਹੈ।

In The Market