ਮਨੀਲਾ: ਫਿਲੀਪੀਨਜ਼ ‘ਚ ਭੂਚਾਲ (Earthquake) ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਜ਼ਬਰਦਸਤ ਝਟਕੇ ਹੋਣ ਕਰਕੇ ਲੋਕ ਘਬਰਾ ਗਏ ਅਤੇ ਆਪਣੇ ਘਰਾਂ ਤੋਂ ਬਾਹਰ ਆ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.7 ਸੀ। ਹਾਲਾਂਕਿ, ਇਸ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਅਤੇ ਸੁਨਾਮੀ ਦੀ ਕੋਈ ਸੰਭਾਵਨਾ ਨਹੀਂ ਹੈ।
Read this- ਗੁਰੂ ਪੂਰਨਿਮਾ ‘ਤੇ ਪੀ.ਐੱਮ. ਮੋਦੀ ਦਾ ਸੰਦੇਸ਼-ਜਿੱਥੇ ਗਿਆਨ ਹੈ, ਉਥੇ ਹੀ ਪੂਰਣਤਾ
ਮੀਡੀਆ ਏਜੇਂਸੀ ਮੁਤਾਬਿਕ ਅੱਜ ਸਵੇਰੇ ਤੇਜ਼ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ ਪਰ ਇੱਥੇ ਕੋਈ ਸੁਨਾਮੀ ਨਹੀਂ ਆਏਗੀ।ਫਿਲੀਪੀਨਜ਼ (Philippines) ਦੇ ਨੈਸ਼ਨਲ ਸੀਸਮੋਲੋਜੀਕਲ ਸੈਂਟਰ ਨੇ ਕਿਹਾ ਕਿ ਸਵੇਰੇ 4:48 ਵਜੇ 6.7 ਤੀਬਰਤਾ ਦਾ ਭੂਚਾਲ ਲੁਜ਼ੋਨ ਦੇ ਮੁੱਖ ਟਾਪੂ ‘ਤੇ ਆਇਆ। ਇਸ ਦਾ ਕੇਂਦਰ ਧਰਤੀ ਤੋਂ 112 ਕਿਲੋਮੀਟਰ ਹੇਠ ਸੀ।
ਬਟਾਂਗਸ ਪ੍ਰਾਂਤ ਵਿੱਚ ਇੱਕ ਪੁਲਿਸ ਅਧਿਕਾਰੀ ਰੌਨੀ ਓਰੇਲਾਨਾ ਨੇ ਕਿਹਾ ਕਿ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਹ ਬਹੁਤ ਜ਼ਿਆਦਾ ਤੀਬਰਤਾ ਵਾਲਾ ਭੂਚਾਲ ਸੀ। ਭੂਚਾਲ ਕਾਰਨ ਲੋਕ ਘਬਰਾ ਗਏ। ਯਕੀਨਨ ਲੋਕ ਇਸ ਤੋਂ ਡਰੇ ਗਏ ਹੋਣੇ।




