LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੁਰੂ ਪੂਰਨਿਮਾ 'ਤੇ ਪੀ.ਐੱਮ. ਮੋਦੀ ਦਾ ਸੰਦੇਸ਼-ਜਿੱਥੇ ਗਿਆਨ ਹੈ, ਉਥੇ ਹੀ ਪੂਰਣਤਾ

modi live

ਨਵੀਂ ਦਿੱਲੀ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narinder Modi) ਨੇ ਸ਼ਨੀਵਾਰ ਨੂੰ ਗੁਰੂ ਪੂਰਨਿਮਾ (Guru Purnima) ਮੌਕੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅੱਜ ਹੀ ਦੇ ਦਿਨ ਭਗਵਾਨ ਬੁੱਧ ਨੇ ਬੁੱਧਤਵ ਦੀ ਪ੍ਰਾਪਤੀ ਤੋਂ ਬਾਅਦ ਆਪਣਾ ਪਹਿਲਾ ਗਿਆਨ ਸੰਸਾਰ (World of knowledge) ਨੂੰ ਦਿੱਤਾ ਸੀ। ਸਾਡੇ ਇਥੇ ਕਿਹਾ ਗਿਆ ਹੈ ਕਿ ਜਿੱਥੇ ਗਿਆਨ ਹੈ। ਉਥੇ ਪੂਰਣਤਾ ਹੈ। ਜਦੋਂ ਉਪਦੇਸ਼ ਕਰਨ ਵਾਲੇ ਖੁਦ ਬੁੱਧ ਹੋਣ ਤਾਂ ਸੁਭਾਵਿਕ ਹੈ ਕਿ ਗਿਆਨ ਸੰਸਾਰ ਦੇ ਕਲਿਆਣ ਦਾ ਬਦਲ ਬਣ ਜਾਂਦਾ ਹੈ।

PM Modi to meet chief ministers of six states today, review Covid-19  situation | Latest News India - Hindustan Times

read this- ਭਾਰਤੀ ਹਾਕੀ ਟੀਮ ਦਾ ਟੋਕੀਓ ਓਲੰਪਿਕਸ ਵਿਚ ਧਮਾਕੇਦਾਰ ਆਗਾਜ਼, ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੀਤੀ ਸ਼ੁਰੂਆਤ

ਪੀ.ਐੱਮ. ਨੇ ਕਿਹਾ ਕਿ ਸਾਰਨਾਥ ਵਿਚ ਭਗਵਾਨ ਬੁੱਧ ਨੇ ਪੂਰੇ ਜੀਵਨ ਦਾ ਸੂਤਰ ਸਾਨੂੰ ਦੱਸਿਆ ਸੀ। ਉਨ੍ਹਾਂ ਨੇ ਦੁੱਖ ਬਾਰੇ ਦੱਸਿਆ, ਦੁੱਖ ਦੇ ਕਾਰਣ ਬਾਰੇ ਦੱਸਿਆ, ਇਹ ਭਰੋਸਾ ਦਿੱਤਾ ਕਿ ਦੁੱਖਾਂ ਨਾਲ ਜਿੱਤਿਆ ਜਾ ਸਕਦਾ ਹੈ ਅਤੇ ਇਸ ਜਿੱਤ ਦਾ ਰਸਤਾ ਵੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਅੱਜ ਕੋਰੋਨਾ ਮਹਾਮਾਰੀ ਵਜੋਂ ਮਨੁੱਖਤਾ ਦੇ ਸਾਹਮਣੇ ਸੰਕਟ ਹੈ ਉਦੋਂ ਬੁੱਧ ਸਾਡੇ ਲਈ ਅਤੇ ਪ੍ਰਸੰਗਿਕ ਹੋ ਜਾਂਦੇ ਹਨ। ਬੁੱਧ ਦੇ ਮਾਰਗ 'ਤੇ ਚੱਲ ਕੇ ਅਸੀਂ ਵੱਡੀ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਿਵੇਂ ਕਰ ਸਕਦੇ ਹਾਂ। ਭਾਰਤ ਨੇ ਇਹ ਕਰਕੇ ਦਿਖਾਇਆ ਹੈ।

PM Modi pays tributes to freedom fighters Tilak, Azad on their birth  anniversary | Latest News India - Hindustan Times

Read this- ਦੇਸ਼ ਵਿਚ ਕੋਰੋਨਾ ਦੇ 24 ਘੰਟਿਆਂ ਵਿਚ ਆਏ 39 ਹਜ਼ਾਰ ਮਾਮਲੇ, 546 ਦੀ ਹੋਈ ਮੌਤ

ਬੁਧ ਦੇ ਵਿਚਾਰਾਂ ਨੂੰ ਲੈ ਕੇ ਅੱਜ ਦੁਨੀਆ ਦੇ ਦੇਸ਼ ਵੀ ਇਕ ਦੂਜੇ ਦਾ ਹੱਥ ਫੜ ਰਹੇ ਹਨ। ਇਕ ਦੂਜੇ ਦੀ ਤਾਕਤ ਬਣ ਰਹੇ ਹਨ। ਤਿਆਗ ਅਤੇ ਤਿਤਿਕਸ਼ਾ ਤੋਂ ਤਪੇ ਬੁੱਧ ਜਦੋਂ ਬੋਲਦੇ ਹਨ ਤਾਂ ਸਿਰਫ ਸ਼ਬਦ ਹੀ ਨਹੀਂ ਨਿਕਲਦੇ, ਸਗੋਂ ਧਮਚੱਕਰ ਦਾ ਬਦਲਾਅ ਹੁੰਦਾ ਹੈ। ਇਸ ਲਈ, ਉਦੋਂ ਉਨ੍ਹਾਂ ਨੇ ਸਿਰਫ ਪੰਜ ਸੇਵਕਾਂ ਨੂੰ ਉਪਦੇਸ਼ ਦਿੱਤਾ ਸੀ, ਪਰ ਅੱਜ ਪੂਰੀ ਦੁਨੀਆ ਵਿਚ ਉਨ੍ਹਾਂ ਸ਼ਬਦਾਂ ਦੇ ਸੇਵਕ ਹਾਂ। ਬੁੱਧ ਵਿਚ ਆਸਥਾ ਰੱਖਣ ਵਾਲੇ ਲੋਕ ਹਨ।

In The Market