LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੇਸ਼ ਵਿਚ ਕੋਰੋਨਾ ਦੇ 24 ਘੰਟਿਆਂ ਵਿਚ ਆਏ 39 ਹਜ਼ਾਰ ਮਾਮਲੇ, 546 ਦੀ ਹੋਈ ਮੌਤ

corona 24

ਨਵੀਂ ਦਿੱਲੀ (ਇੰਟ.)- ਕੇਂਦਰੀ ਸਿਹਤ ਮੰਤਰਾਲਾ (Union Ministry of Health) ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ (India) ਵਿਚ ਕੋਰੋਨਾ (Corona) ਦੇ 39,097 ਨਵੇਂ ਮਾਮਲੇ (New Cases) ਆਉਣ ਤੋਂ ਬਾਅਦ ਕੁਲ ਪਾਜ਼ੇਟਿਵ (Positive) ਮਾਮਲਿਆਂ ਦੀ ਗਿਣਤੀ 3,13,32,159 ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿਚ 546 ਨਵੀਂਆਂ ਮੌਤਾਂ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 4,20,016 ਹੋ ਗਈ ਹੈ। ਇਸ ਮਹਾਮਾਰੀ (Pendamic) ਨਾਲ 35,087 ਨਵੇਂ ਡਿਸਚਾਰਜ (Discharge) ਤੋਂ ਬਾਅਦ ਕੁਲ ਠੀਕ ਹੋਣ ਵਾਲੇ ਮਰੀਜ਼ਾਂ (patient) ਦੀ ਗਿਣਤੀ 3,05,03,166 ਹੋ ਗਈ ਹੈ। ਹਾਲਾਂਕਿ ਦੇਸ਼ ਵਿਚ ਸਰਗਰਮ ਮਾਮਲਿਆਂ ਦੀ ਕੁਲ ਗਿਣਤੀ 4,08.977 ਬਣੀ ਹੋਈ ਹੈ।

5 Things Everyone Should Know About the Coronavirus Outbreak > News > Yale  Medicine

read this- ਤੀਜੇ ਵਨਡੇ 'ਚ ਸ਼੍ਰੀਲੰਕਾ ਤੋਂ ਭਾਰਤ ਨੂੰ ਮਿਲੀ ਹਾਰ, 2-1 ਨਾਲ ਸੀਰੀਜ਼ ਜਿੱਤੀ ਭਾਰਤੀ ਟੀਮ

ਦੇਸ਼ ਵਿਚ ਪਿਛਲੇ 24 ਘੰਟੇ ਵਿਚ ਕੋਰੋਨਾ ਵਾਇਰਸ ਦੀ 42,67,799 ਵੈਕਸੀਨ ਲਗਾਈ ਗਈ, ਜਿਸ ਤੋਂ ਬਾਅਦ ਕੁਲ ਵੈਕਸੀਨੇਸ਼ਨ ਦਾ ਅੰਕੜਾ 42,78,82,261 ਤੱਕ ਪਹੁੰਚ ਗਿਆ ਹੈ। ਭਾਰਤੀ ਮੈਡੀਕਲ ਰਿਸਰਚ ਕੌਂਸਲ (ਆਈ.ਸੀ.ਐੱਮ.ਆਰ) ਨੇ ਦੱਸਿਆ ਕਿ ਭਾਰਤ ਵਿਚ ਕਲ ਕੋਰੋਨਾ ਵਾਇਰਸ ਦੇ ਲਈ 16,31,266 ਸੈਂਪਲ ਟੈਲਟ ਕੀਤੇ ਗਏ, ਕਲ ਤੱਕ ਕੁਲ 45,45,70,811 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। ਸਿਹਤ ਮੰਤਰਾਲਾ ਨੇ ਦੱਸਇਆ ਕਿ ਰਿਕਵਰੀ ਰੇਟ 97.35 ਫੀਸਦੀ ਹੈ। ਸਰਗਰਮ ਮਾਮਲੇ ਕੁਲ ਮਾਮਲਿਆਂ ਦਾ 1.31 ਫੀਸਦੀ ਹੈ। ਹਫਤਾਵਾਰੀ ਹਾਂ ਪੱਖੀ ਦਰ 5 ਫੀਸਦੀ ਤੋਂ ਹੇਠਾਂ ਬਣੀ ਹੋਈ ਹੈ ਅਤੇ ਮੌਜੂਦਾ ਸਮੇਂ ਵਿਚ 2.22 ਫੀਸਦੀ ਹੈ। ਰੋਜ਼ਾਨਾ ਹਾਂ ਪਖੀ ਦਰ ਲਗਾਤਾਰ 33 ਦਿਨਾਂ ਤੋਂ 3 ਫੀਸਦੀ ਤੋਂ ਵੀ ਘੱਟ 2.40 ਫੀਸਦੀ ਬਣੀ ਹੋਈ ਹੈ। ਪ੍ਰੀਖਣ ਸਮਰੱਥਾ ਵਧਾਈ ਗਈ ਹੈ ਅਤੇ ਦੇਸ਼ ਵਿਚ ਕੁਲ 45.45 ਕਰੋੜ ਪ੍ਰੀਖਣ ਕੀਤੇ ਗਏ ਹਨ। ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 39,097 ਨਵੇਂ ਕੋਰੋਨਾ ਮਾਮਲੇ ਆਏ ਅਤੇ 35,087 ਰਿਕਵਰੀ ਅਤੇ 546 ਮੌਤਾਂ।

In The Market