LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਤੀਜੇ ਵਨਡੇ 'ਚ ਸ਼੍ਰੀਲੰਕਾ ਤੋਂ ਭਾਰਤ ਨੂੰ ਮਿਲੀ ਹਾਰ, 2-1 ਨਾਲ ਸੀਰੀਜ਼ ਜਿੱਤੀ ਭਾਰਤੀ ਟੀਮ

win india

ਨਵੀਂ ਦਿੱਲੀ (ਇੰਟ.)- ਭਾਰਤੀ ਟੀਮ (India Team) ਨੂੰ ਸ਼੍ਰੀਲੰਕਾ (Shrilanka) ਦੇ ਖਿਲਾਫ ਤਿੰਨ ਮੈਚਾਂ (3 match) ਦੀ ਸੀਰੀਜ਼ ਦੇ ਆਖਰੀ ਮੈਚ ਵਿਚ 3 ਵਿਕਟਾਂ (3 Wickets) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਦੋ ਮੁਕਾਬਲਿਆਂ ਨੂੰ ਜਿੱਤ ਕੇ ਭਾਰਤ ਨੇ ਵਨਡੇ ਸੀਰੀਜ਼ (One day Series) ਵਿਚ 2-0 ਨਾਲ ਜਿੱਤ ਹਾਸਲ ਕੀਤੀ ਹੋਈ ਸੀ ਲਿਹਾਜ਼ਾ ਆਖਰੀ ਵਨਡੇ ਹਾਰਣ ਤੋਂ ਬਾਅਦ ਵੀ ਸੀਰੀਜ਼ ਭਾਰਤ ਦੇ ਨਾਂ ਰਹੀ। ਇਸ ਮੈਚ ਵਿਚ ਨੌਜਵਾਨਾਂ 'ਤੇ ਭਰੋਸਾ ਜਤਾਉਣਾ ਕੋਚ ਰਾਹੁਲ ਦ੍ਰਾਵਿਡ (Rahul Dravid) 'ਤੇ ਭਾਰੀ ਪਿਆ।

IND vs SL: Indian team caught in Jayavikrama-Dhananjay spin, piled up for  225 runs | Daily India Sports

read this- ਮੋਗਾ ਹਾਦਸਾ : ਮੁੱਖ ਮੰਤਰੀ ਵਲੋਂ ਹਾਦਸਾ ਪੀੜਤਾਂ ਲਈ ਵਿੱਤੀ ਮਦਦ ਦਾ ਐਲਾਨ, ਸੋਨੂ ਸੂਦ ਵੀ ਮਦਦ ਲਈ ਆਏ ਅੱਗੇ

ਤਿੰਨ ਮੈਚਾਂ ਦੀ ਸੀਰੀਜ਼ ਦੇ ਆਖਰੀ ਵਨਡੇ ਵਿਚ ਭਾਰਤੀ 43.1 ਓਵਰ ਵਿਚ ਸਿਰਫ 225 ਦੌੜਾਂ 'ਤੇ ਹੀ ਢੇਰ ਹੋ ਗਈ। ਬਾਰਿਸ਼ ਦੀ ਵਜ੍ਹਾ ਨਾਲ ਮੈਚ ਨੂੰ 47-47 ਓਵਰ ਦਾ ਕਰ ਦਿੱਤਾ ਗਿਆ ਸੀ। ਟੀਚੇ ਦਾ ਪਿੱਛਾ ਕਰਨ ਉੱਤਰੀ ਸ਼੍ਰੀਲੰਕਾ ਦੀ ਟੀਮ ਨੇ 39 ਓਵਰਾਂ ਵਿਚ 7 ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ। ਆਖਿਰ ਵਿਚ ਟੀਮ ਨੂੰ ਭਾਵੇਂ ਹੀ ਕੁਝ ਝਟਕੇ ਲੱਗੇ ਪਰ ਮੈਚ ਉਨ੍ਹਾਂ ਹੱਥੋਂ ਕਦੇ ਵੀ ਬਾਹਰ ਨਹੀਂ ਹੋਇਆ ਸੀ। 48 ਗੇਂਦਾਂ 'ਤੇ 3 ਵਿਕਟਾਂ ਬਚਾ ਕੇ ਸ਼੍ਰੀਲੰਕਾ ਨੇ ਭਾਰਤ 'ਤੇ ਜਿੱਤ ਹਾਸਲ ਕੀਤੀ।

Prithvi Shaw, Suryakumar Yadav likely to join Indian team in England |  Sports News,The Indian Express

read this- ਹੰਗਾਮੇ ਪਿੱਛੋਂ ਲੋਕ ਸਭਾ ਸੋਮਵਾਰ ਤੱਕ ਮੁਲਤਵੀ, ਰਾਜ ਸਭਾ ਵਿਚੋਂ ਟੀ.ਐੱਮ.ਸੀ. ਐੱਮ.ਪੀ. ਸ਼ਾਂਤਨੂ ਪੂਰੇ ਸੈਸ਼ਨ ਲਈ ਸਸਪੈਂਡ
ਤੀਜੇ ਮੈਚ ਵਿਚ ਕੋਚ ਦ੍ਰਾਵਿਡ ਨੇ ਇਕੱਠੇ ਪੰਜ ਖਿਡਾਰੀਆਂ ਨੂੰ ਵਨਡੇ ਡੈਬਿਊ ਕਰਨ ਦਾ ਮੌਕਾ ਦਿੱਤਾ। ਗੇਂਦਬਾਜ਼ੀ ਹਮਲਾ ਪੂਰੀ ਤਰ੍ਹਾਂ ਨਵਾਂ ਸੀ ਅਤੇ ਇਸ ਵਿਚ ਇਕ ਵੀ ਤਜ਼ਰਬੇਕਾਰ ਗੇਂਦਬਾਜ਼ ਨਹੀਂ ਸੀ। ਦੀਪਕ ਚਾਹਰ ਅਤੇ ਭੁਵਨੇਸ਼ਵਰ ਕੁਮਾਰ ਦੇ ਨਾਲ-ਨਾਲ ਕੁਲਦੀਪ ਅਤੇ ਯੁਜਵੇਂਦਰ ਨੂੰ ਵੀ ਆਰਾਮ ਦਿੱਤਾ ਗਿਆ ਸੀ। ਹਾਰਦਿਕ ਪੰਡਿਆ ਇਕੱਲੇ ਅਜਿਹੇ ਗੇਂਦਬਾਜ਼ ਸਨ ਜਿਨ੍ਹਾਂ ਕੋਲ ਵਨਡੇ ਦਾ ਤਜ਼ਰਬਾ ਸੀ ਪਰ ਉਹ ਇਸੇ ਸੀਰੀਜ਼ ਵਿਚ ਗੇਂਦਬਾਜ਼ੀ ਵਿਚ ਦੁਬਾਰਾ ਪਰਤੇ ਹਨ।

In The Market