LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੰਗਾਮੇ ਪਿੱਛੋਂ ਲੋਕ ਸਭਾ ਸੋਮਵਾਰ ਤੱਕ ਮੁਲਤਵੀ, ਰਾਜ ਸਭਾ ਵਿਚੋਂ ਟੀ.ਐੱਮ.ਸੀ. ਐੱਮ.ਪੀ. ਸ਼ਾਂਤਨੂ ਪੂਰੇ ਸੈਸ਼ਨ ਲਈ ਸਸਪੈਂਡ

23parliament

ਨਵੀਂ ਦਿੱਲੀ (ਇੰਟ.)- ਸੰਸਦ (Parliament) ਦਾ ਮਾਨਸੂਨ ਸੈਸ਼ਨ (Mansoon Session) ਲਗਾਤਾਰ ਹੰਗਾਮੇ ਦੀ ਭੇਟ ਚੜ੍ਹ ਰਿਹਾ ਹੈ। ਵੀਰਵਾਰ ਨੂੰ ਸੰਸਦ ਦੇ ਉੱਚ ਸਦਨ ਰਾਜ ਸਭਾ (Rajya Sabha) ਵਿਚ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ  (Union Minister Ashwani Vaishnav) ਦੇ ਹੱਥਾਂ ਵਿਚੋਂ ਕਾਗਜ਼ ਖੋਹਣ ਅਤੇ ਉਸ ਨੂੰ ਫਾੜ ਕੇ ਹਵਾ ਵਿਚ ਉਛਾਲਣ ਵਾਲੇ ਟੀ.ਐੱਮ.ਸੀ. (TMC) ਦੇ ਸੰਸਦ ਮੈਂਬਰ ਸ਼ਾਂਤਨੂ ਸੇਨ (MP Shantanu Sen) ਨੂੰ ਉਨ੍ਹਾਂ ਦੇ ਗਲਤ ਰਵੱਈਏ ਤੋਂ ਬਾਅਦ ਪੂਰੇ ਮਾਨਸੂਨ ਸੈਸ਼ਨ ਲਈ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਟੀ.ਐੱਮ.ਸੀ. ਸੰਸਦ ਮੈਂਬਰ ਡੈਰੇਕ ਓ-ਬ੍ਰਾਇਨ ਨੇ ਸਦਨ ਦੀ ਕਾਰਵਾਈ ਵਿਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਸਭਾ ਦੀ ਕਾਰਵਾਈ ਨੂੰ 12-30 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਹੰਗਾਮੇ ਦੇ ਚੱਲਦੇ ਲੋਕ ਸਭਾ ਨੂੰ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਟੀ.ਐੱਮ.ਸੀ ਦੇ ਸਦਨ ਵਿਚ ਹੰਗਾਮੇ 'ਤੇ ਕਿਹਾ ਕਿ ਇਹ ਉਨ੍ਹਾਂ ਦੀ ਪੁਰਾਣੀ ਪਰੰਪਰਾ ਹੈ। ਉਨ੍ਹਾਂ ਨੇ ਇਸ ਨੂੰ ਮੰਦਭਾਗਾ ਦੱਸਿਆ ਹੈ।

read this- ਕਾਂਗਰਸ ਨੇ ਮਾਮੂਲੀ ਵਰਕਰ ਨੂੰ ਬਣਾਇਆ ਹੈ ਪ੍ਰਧਾਨ : ਨਵਜੋਤ ਸਿੰਘ ਸਿੱਧੂ
ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਲੋਕ ਸਭਾ ਵਿਚ ਕਿਹਾ ਕਿ ਪੀ.ਐੱਮ. ਮੋਦੀ ਕਈ ਵਾਰ ਇਸ ਗੱਲ ਨੂੰ ਕਹਿ ਚੁੱਕੇ ਹਨ ਕਿ ਵੈਕਸੀਨੇਸ਼ਨ ਪ੍ਰੋਗਰਾਮ ਦਾ ਸਿਆਸੀਕਰਣ ਨਹੀਂ ਕੀਤਾ ਜਾਣਾ ਚਾਹੀਦਾ। ਇਹ ਸਰਕਾਰ ਦਾ ਟੀਚਾ ਹੈ ਕਿ 18 ਸਾਲ ਤੋਂ ਜ਼ਿਆਦਾ ਉਮਰ ਵਾਲੇ ਹਰ ਵਿਅਕਤੀ ਨੂੰ ਕੋਰੋਨਾ ਵੈਕਸੀਨ ਮਿਲੇ। ਇਹ ਸਮਾਂ ਸਿਆਸਤ ਕਰਨ ਦਾ ਨਹੀਂ ਹੈ। ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦਾ ਫੋਨ ਵੀ ਟੇਪ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਿਰਫ ਪ੍ਰਾਈਵੇਸੀ ਦਾ ਹੀ ਮਾਮਲਾ ਨਹੀਂ ਹੈ ਸਗੋਂ ਵਿਰੋਧੀ ਧਿਰ ਦੇ ਨੇਤਾ ਉਹ ਜਨਤਾ ਦੀ ਆਵਾਜ਼ ਚੁੱਕਦੇ ਹਨ। ਉਨ੍ਹਾਂ ਨੇ ਇਸ ਨੂੰ ਜਨਤਾ ਦੀ ਆਵਾਜ਼ 'ਤੇ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਦੇਸ਼ ਦੇ ਗ੍ਰਹਿ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਇਸ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਦੇ ਦਾਇਰੇ ਵਿਚ ਪੀ.ਐੱਮ. ਨਰਿੰਦਰ ਮੋਦੀ ਨੂੰ ਵੀ ਆਉਣਾ ਚਾਹੀਦਾ ਹੈ।

read this- ਨਵਜੋਤ ਸਿੱਧੂ ਦੀ ਤਾਜਪੋਸ਼ੀ ਮੌਕੇ ਕਾਂਗਰਸ ਭਵਨ ਤੋਂ ਲਾਈਵ ਦੇਖੋ ਤਸਵੀਰਾਂ
ਰਾਹੁਲ ਗਾਂਧੀ ਨੇ ਕਿਹਾ ਕਿ ਪੈਗਾਸਸ ਨੂੰ ਇਕ ਹਥਿਆਰ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ। ਪੀ.ਐਮ. ਮੋਦੀ ਅਤੇ ਗ੍ਰਹਿ ਮੰਤਰੀ ਇਸ ਨੂੰ ਸੂਬਿਆਂ ਅਤੇ ਸੰਸਥਾਨਾਂ ਦੇ ਖਿਲਾਫ ਇਸਤੇਮਾਲ ਕਰ ਰਹੇ ਹਨ, ਜਿਸ ਦਾ ਇਸਤੇਮਾਲ ਆਮ ਤੌਰ 'ਤੇ ਅੱਤਵਾਦੀਆਂ ਲਈ ਕੀਤਾ ਜਾਂਦਾ ਹੈ। ਭਾਜਪਾ ਨੇਤਾ ਕਰਨਲ ਰਾਜਵਰਧਨ ਰਾਠੌੜ ਨੇ ਰਾਹੁਲ ਗਾਂਧੀ ਦੇ ਇਸ ਬਿਆਨ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੇਸ਼ ਦੀ ਤਰੱਕੀ ਨਹੀਂ ਚਾਹੁੰਦੇ ਹਨ। ਉਹ ਇਹ ਵੀ ਨਹੀਂ ਚਾਹੁੰਦੇ ਹਨ ਕਿ ਸੰਸਦ ਸੁਚਾਰੂ ਤਰੀਕੇ ਨਾਲ ਚੱਲੇ। ਜੇਕਰ ਉਨ੍ਹਾਂ ਨੂੰ ਇੰਝ ਲੱਗਦਾ ਸੀ ਕਿ ਉਨ੍ਹਾਂ ਦਾ ਫੋਨ ਟੇਪ ਹੋ ਰਿਹਾ ਹੈ ਤਾਂ ਉਨ੍ਹਾਂ ਨੂੰ ਇਸ ਦੀ ਸ਼ਿਕਾਇਤ ਕਰਕੇ ਜਾਂਚ ਕਰਵਾਉਣੀ ਚਾਹੀਦੀ ਸੀ। 

In The Market