ਜੰਮੂ-ਕਸ਼ਮੀਰ ‘ਤੇ ਅੱਤਵਾਦੀ ਸਾਜ਼ਿਸ਼ : ਆਈ.ਈ.ਡੀ. ਲੈੱਸ ਡਰੋਨ ਨੂੰ ਪੁਲਿਸ ਨੇ ਫੁੰਡਿਆ

ਜੰਮੂ (ਇੰਟ.)- ਜੰਮੂ-ਕਸ਼ਮੀਰ (jammu-kashmir) ਵਿਚ ਅਖਨੂਰ ਸੈਕਟਰ (Akhnoor Sector) ਦੇ ਕਾਨਾਚਕ ਵਿਚ ਪੁਲਿਸ (police) ਨੇ ਸ਼ੁੱਕਰਵਾਰ ਤੜਕੇ ਇਕ ਡਰੋਨ (drone) ਨੂੰ ਡੇਗ ਦਿੱਤਾ। ਇਸ ਨਾਲ…

ਜੰਮੂ (ਇੰਟ.)- ਜੰਮੂ-ਕਸ਼ਮੀਰ (jammu-kashmir) ਵਿਚ ਅਖਨੂਰ ਸੈਕਟਰ (Akhnoor Sector) ਦੇ ਕਾਨਾਚਕ ਵਿਚ ਪੁਲਿਸ (police) ਨੇ ਸ਼ੁੱਕਰਵਾਰ ਤੜਕੇ ਇਕ ਡਰੋਨ (drone) ਨੂੰ ਡੇਗ ਦਿੱਤਾ। ਇਸ ਨਾਲ 5 ਕਿਲੋਗ੍ਰਾਮ ਆਈ.ਈ.ਡੀ. (IED) ਬਰਾਮਦ ਹੋਇਆ ਹੈ। ਇਹ ਡਰੋਨ ਭਾਰਤੀ ਸਰਹੱਦ ਵਿਚ 6 ਕਿਲੋਮੀਟਰ ਅੰਦਰ ਤੱਕ ਦਾਖਲ ਹੋ ਗਿਆ ਸੀ। ਇਸ ਤਰ੍ਹਾਂ ਡਰੋਨ ਦੇ ਲਈ ਹਮਲੇ ਦੀ ਵੱਡੀ ਸਾਜ਼ਿਸ਼ ਨਾਕਾਮ ਕਰ ਦਿੱਤੀ ਗਈ ਹੈ। ਜੰਮੂ ਕਸ਼ਮੀਰ ਪੁਲਿਸ (jammu-kashmir Police) ਨੇ ਪ੍ਰੈੱਸ ਕਾਨਫਰੰਸ (press Confrece) ਵਿਚ ਦੱਸਿਆ ਕਿ ਡਰੋਨ ਨੂੰ ਰਾਤ 1 ਵਜੇ ਦੇਖਿਆ ਗਿਆ। ਇਸ ਨਾਲ ਲਗਾਈ ਗਈ ਆਈ.ਈ.ਡੀ. ਤਕਰੀਬਨ ਤਿਆਰ ਹਾਲਤ ਵਿਚ ਸੀ। ਉਸ ‘ਤੇ ਜੀ.ਪੀ.ਐੱਸ. (GPS) ਲੱਗਾ ਹੋਇਆ ਸੀ। ਇਸ ਨੂੰ ਕਿਸੇ ਅੱਤਵਾਦੀ (Terrorist) ਤੱਕ ਪਹੁੰਚਾਇਆ ਜਾਣਾ ਸੀ। ਹਾਲਾਂਕਿ ਅਜੇ ਤੱਕ ਰਿਸੀਵਰ ਦਾ ਪਤਾ ਨਹੀਂ ਲੱਗ ਸਕਿਆ ਹੈ।

Two drones from Pakistan's direction cross International Border in Jammu  and Kashmir's Samba sector | India News | Zee News

read this- ਨਵਜੋਤ ਸਿੱਧੂ ਦੀ ਤਾਜਪੋਸ਼ੀ ਮੌਕੇ ਕਾਂਗਰਸ ਭਵਨ ਤੋਂ ਲਾਈਵ ਦੇਖੋ ਤਸਵੀਰਾਂ

ਉਨ੍ਹਾਂ ਨੇ ਦੱਸਿਆ ਕਿ ਡਰੋਨ 17 ਕਿਲੋ ਦਾ ਹੈ। ਉਸ ਦੇ ਪਾਰਟਸ ਚੀਨ, ਹਾਂਗਕਾਂਗ ਅਤੇ ਤਾਈਵਾਨ ਵਿਚ ਬਣਾਏ ਗਏ ਹਨ। ਇਸ ਸੀਰੀਜ਼ ਦਾ ਡਰੋਨ ਕਠੂਆ ਵਿਚ ਮਿਲਿਆ ਸੀ। ਹੁਣ ਤੱਕ ਡਰੋਨ ਰਾਹੀਂ ਭੇਜੇ ਗਏ 16 ਏ.ਕੇ-47 ਰਾਈਫਲ, 34 ਪਿਸਤੌਲ, 15 ਗ੍ਰੇਨੇਡ, ਆਈ.ਈ.ਡੀ. ਅਤੇ 4 ਲੱਖ ਰੁਪਏ ਦੀ ਕਰੰਸੀ ਬਰਾਮਦ ਕੀਤੀ ਜਾ ਚੁੱਕੀ ਹੈ। ਆਈ.ਜੀ. ਨੇ ਕਿਹਾ ਕਿ 15 ਅਗਸਤ ਨੂੰ  ਲੈ ਕੇ ਤਿਆਰ ਚੱਲ ਰਹੀ ਹੈ। ਸੁਰੱਖਿਆ ਵਧਾਈ ਜਾ ਰਹੀ  ਹੈ। ਡਰੋਨ ਦੇ ਸੰਭਿਵਤ ਹਮਲਿਆਂ ਨੂੰ ਰੋਕਣ ਦੀ ਪੂਰੀ ਤਿਆਰੀ ਹੈ। ਜੈਸ਼ ਦੀ ਸਾਜ਼ਿਸ਼ ਦੀ ਖਬਰ ਮਿਲੀ ਹੈ। ਜੋ ਇਨਪੁਟ ਮਿਲੇ ਹਨ, ਉਨ੍ਹਾਂ ‘ਤੇ ਕੰਮ ਚੱਲ ਰਿਹਾ ਹੈ।

Kashmir drone attacks raise fears of new turn in terror tactics

read this- ਕਾਂਗਰਸ ਨੇ ਮਾਮੂਲੀ ਵਰਕਰ ਨੂੰ ਬਣਾਇਆ ਹੈ ਪ੍ਰਧਾਨ : ਨਵਜੋਤ ਸਿੰਘ ਸਿੱਧੂ

ਜੰਮੂ-ਕਸ਼ਮੀਰ ਵਿਚ ਹਾਲ ਦੇ ਦਿਨਾਂ ਵਿਚ ਇਕ ਤੋਂ ਬਾਅਦ ਇਕ ਕਈ ਡਰੋਨ ਨਜ਼ਰ ਆਏ ਹਨ। ਪਿਛਲੇ ਮਹੀਨੇ (27 ਜੂਨ) ਜੰਮੂ ਏਅਰਫੋਰਸ ਸਟੇਸ਼ਨ ‘ਤੇ ਡਰੋਨ ਨਾਲ ਦੋ ਧਮਾਕੇ ਕੀਤੇ ਗਏ ਸਨ। ਇਸ ਹਮਲੇ ਵਿਚ ਏਅਰਫੋਰਸ ਸਟੇਸ਼ਨ ਦੀ ਛੱਤ ਨੂੰ ਨੁਕਸਾਨ ਹੋਇਆ ਸੀ ਅਤੇ 2 ਜਵਾਨ ਜ਼ਖਮੀ ਹੋਏ ਸਨ। ਡਰੋਨ ਦੇ ਰਾਹੀਂ ਏਅਰਬੇਸ ਦੇ ਅੰਦਰ ਦੋ ਆਈ.ਈ.ਡੀ. ਡੇਗੇ ਗਏ ਸਨ। ਨੁਕਸਾਨ ਜ਼ਿਆਦਾ ਨਹੀਂ ਹੋਇਆ। ਇਹ ਆਪਣੀ ਤਰ੍ਹਾਂ ਦਾ ਪਹਿਲਾ ਹਮਲਾ ਸੀ। ਬਲਾਸਟ ਇੰਡੀਅਨ ਏਅਰਕ੍ਰਾਫਟ ਦੇ ਨੇੜੇ ਹੀ ਹੋਇਆ ਸੀ। ਇਹ ਥਾਂ ਇੰਟਰਨੈਸ਼ਨਲ ਬਾਰਡਰ ਤੋਂ 14 ਕਿਲੋਮੀਟਰ ਦੀ ਦੂਰੀ ‘ਤੇ ਹੈ।

Leave a Reply

Your email address will not be published. Required fields are marked *