LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਂਗਰਸ ਨੇ ਮਾਮੂਲੀ ਵਰਕਰ ਨੂੰ ਬਣਾਇਆ ਪ੍ਰਧਾਨ : ਨਵਜੋਤ ਸਿੰਘ ਸਿੱਧੂ

sidhu parhdhan

ਚੰਡੀਗੜ੍ਹ (ਇੰਟ.)- ਚੰਡੀਗੜ੍ਹ (Chandigarh) ਵਿਖੇ ਕਾਂਗਰਸ ਭਵਨ (Congress Bhawan) ਵਿਖੇ ਨਵਨਿਯੁਕਤ ਪੰਜਾਬ ਪ੍ਰਦੇਸ਼  ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਤੁਹਾਡੀ ਸਾਰਿਆਂ ਦਾ ਧੰਨਵਾਦ। ਨਵਜੋਤ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਪੰਜਾਬ ਦਾ ਹਰ ਮੁਲਾਜ਼ਮ ਸੜਕਾਂ 'ਤੇ ਬੈਠਾ, ਕੱਚੇ ਅਧਿਆਪਕ ਸੜਕਾਂ 'ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਇਹ ਵੱਡਾ ਮਸਲਾ ਹੈ ਕਿ ਸਾਡੇ ਕਿਸਾਨ (Farmers) ਭਰਾ ਦਿੱਲੀ (Delhi) ਦੀਆਂ ਬਰੂਹਾਂ 'ਤੇ ਬੈਠੇ ਹਨ ਪਰ ਉਨ੍ਹਾਂ ਦੀਆਂ ਮੰਗਾਂ ਨਹੀਂ ਸੁਣੀਆਂ ਜਾ ਰਹੀਆਂ ਹਨ।

read this- ਅੱਜ ਹੋਵੇਗਾ ਟੋਕੀਓ ਓਲੰਪਿਕਸ ਦਾ ਉਦਘਾਟਨੀ ਸਮਾਗਮ, ਸਿਰਫ ਇੰਨੇ ਲੋਕਾਂ ਨੂੰ ਮਿਲੇਗੀ ਐਂਟਰੀ

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਇਕ ਮਾਮੂਲੀ ਵਰਕਰ ਨੂੰ ਪ੍ਰਧਾਨਗੀ ਦਿੱਤੀ ਹੈ ਅਤੇ ਮੈਂ ਇਸ ਅਹੁਦੇ 'ਤੇ ਰਹਿੰਦਿਆਂ ਸਾਰੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ। ਨਸ਼ੇ 'ਤੇ ਵੀ ਬੋਲੇ ਨਵਜੋਤ ਸਿੱਧੂ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਇਸ ਵੇਲੇ ਨਸ਼ੇ ਦੀ ਮਾਰ ਵੀ ਝੱਲ ਰਹੀ ਹੈ। ਇਸ ਦੇ ਨਾਲ ਹੀ ਬਿਜਲੀ ਸਮਝੌਤਿਆਂ 'ਤੇ ਵੀ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਵੀ ਪੰਜਾਬ ਵਿਚ ਬਹੁਤ ਅਹਿਮ ਮਸਲੇ ਹਨ ਅਤੇ ਇਸ ਸਬੰਧੀ ਕੀਤੇ ਸਮਝੌਤਿਆਂ ਦਾ ਸੱਚ ਸਾਹਮਣੇ ਨਹੀਂ ਆਇਆ।

read this- ਮੋਗਾ ਨੇੜੇ ਵਾਪਰਿਆ ਭਿਆਨਕ ਬੱਸ ਹਾਦਸੇ 'ਚ 5 ਲੋਕਾਂ ਦੀ ਮੌਤ, ਮੁੱਖ ਮੰਤਰੀ ਨੇ ਪ੍ਰਗਟਾਇਆ ਦੁੱਖ

ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਮਸਲਾ ਮੇਰੇ ਗੁਰੂ ਦੀ ਬੇਅਦਬੀ ਦਾ ਹੈ। ਨਵਜੋਤ ਸਿੰਘ ਸਿੱਧੂ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਮਿਲਣ ਦਾ ਸੱਦਾ ਦਿੱਤਾ ਹੈ। ਸਿੱਧੂ ਨੇ ਕਿਹਾ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਕਿਸੇ ਨੂੰ ਪਰਖਣਾ ਨਹੀਂ ਚਾਹੀਦਾ। ਕੱਚੇ ਅਧਿਆਪਕ ਸੜਕਾਂ 'ਤੇ ਖੜ੍ਹੇ ਹਨ ਇਹ ਵੱਡਾ ਮਸਲਾ ਹੈ। ਸੁਨੀਲ ਜਾਖੜ ਦੇ ਛਲਕੇ ਦਰਦ 'ਤੇ ਬੋਲੇ ਨਵਜੋਤ ਸਿੱਧੂ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੇ ਮਸਲੇ ਹੱਲ ਹੁੰਦੇ ਤਾਂ ਪ੍ਰਧਾਨਗੀ ਠੀਕ ਹੈ।
ਆਪਣੇ ਸੰਬੋਧਨ ਦੌਰਾਨ ਨਵਜੋਤ ਸਿੱਧੂ ਨੇ ਕੀਤਾ ਆਪਣੇ ਪਿਤਾ ਨੂੰ ਯਾਦ
ਆਪਣੇ ਸੰਬੋਧਨ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਸੁਤੰਤਰਤਾ ਸੈਨਾਨੀ ਸਨ ਅਤੇ ਮੈਂ ਉਨ੍ਹਾਂ ਵਲੋਂ ਦਿੱਤੀ ਪ੍ਰੇਰਣਾ ਦੀ ਦਾਤ ਸਦਕਾ ਜਨਤਾ ਦੀ ਸੇਵਾ ਕਰਦਾ ਰਹਾਂਗਾ। 
ਅਹੁਦਾ ਮੇਰੇ ਲਈ ਮਸਲਾ ਨਹੀਂ
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਹੁਦਾ ਮੇਰੇ ਲਈ ਮਸਲਾ ਨਹੀਂ ਹੈ ਮੈਂ ਤਾਂ ਬੱਸ ਇੰਨਾ ਚਾਹੁੰਦਾ ਹਾਂ ਕਿ ਜੋ ਪੰਜਾਬ ਦੇ ਮਸਲੇ ਹਨ ਉਨ੍ਹਾਂ ਨੂੰ ਪਹਿਲ ਦੇ ਤੌਰ 'ਤੇ ਸੁਲਝਾਇਆ ਜਾਵੇ।

In The Market