ਟੋਕੀਓ (ਇੰਟ.) ਜਪਾਨ ਵਿਚ ਸ਼ੁੱਕਰਵਾਰ ਨੂੰ ਓਲੰਪਿਕ ਗੇਮਸ ਸ਼ੁਰੂ ਹੋ ਰਹੀਆਂ ਹਨ। ਕੋਰੋਨਾ (Corona) ਦੇ ਖਤਰੇ ਨੂੰ ਦੇਖਦੇ ਹੋਏ ਓਪਨਿੰਗ ਸੈਰੇਮਨੀ ਵਿਚ 80 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਟੋਕੀਓ ਦੇ ਨੈਸ਼ਨਲ ਸਟੇਡੀਅਮ (National Stadium) ਵਿਚ ਸਿਰਫ 960 ਲੋਕਾਂ ਨੂੰ ਐਂਟਰੀ ਮਿਲੇਗੀ। ਇਸ ਵਿਚ ਭਾਰਤ ਤੋਂ 7 ਖੇਡਾਂ ਦੇ ਸਿਰਫ 20 ਖਿਡਾਰੀ ਅਤੇ 6 ਆਫੀਸ਼ੀਅਲ ਸ਼ਾਮਲ ਹੋਣਗੇ। ਦੋਹਾਂ ਹਾਕੀ ਟੀਮਾਂ, ਨਿਸ਼ਾਨੇਬਾਜ਼, ਤੀਰਅੰਦਾਜ਼, ਬੈਡਮਿੰਟਨ, ਐਥਲੈਟਿਕਸ (Badminton, Athletics) ਦੇ ਖਿਡਾਰੀ ਨਹੀਂ ਹੋਣਗੇ। 6 ਵਾਰ ਦੀ ਵਿਸ਼ਵ ਚੈਂਪੀਅਨ ਬਾਕਸਰ (World Champion Boxer) ਐੱਮ.ਸੀ. ਮੈਰੀਕਾਮ ਅਤੇ ਹਾਕੀ ਕਪਤਾਨ ਮਨਪ੍ਰੀਤ ਸਿੰਘ (Hockey captain Manpreet Singh) ਝੰਡਾਬਰਦਾਰ ਹੋਣਗੇ। ਭਾਰਤ ਦੇ 126 ਖਿਡਾਰੀ ਗੇਮਸ ਵਿਚ ਹਿੱਸਾ ਲੈ ਰੇਹ ਹਨ। ਭਾਰਤ ਦਾ ਮਾਰਚ ਪਾਸਟ ਵਿਚ 21ਵਾਂ ਨੰਬਰ ਹੋਵੇਗਾ।
read this- ਮੋਗਾ ਨੇੜੇ ਵਾਪਰਿਆ ਭਿਆਨਕ ਬੱਸ ਹਾਦਸੇ 'ਚ 5 ਲੋਕਾਂ ਦੀ ਮੌਤ, ਮੁੱਖ ਮੰਤਰੀ ਨੇ ਪ੍ਰਗਟਾਇਆ ਦੁੱਖ
ਓਪਨਿੰਗ ਸੈਰੇਮਨੀ ਸਥਾਨਕ ਸਮੇਂ ਅਨੁਸਾਰ ਸ਼ਾਮ 8 ਵਜੇ (ਭਾਰਤੀ ਸਮੇਂ ਅਨੁਸਾਰ ਸ਼ਾਮ ਸਾਢੇ ਚਾਰ ਵਜੇ) ਤੋਂ ਹੋਵਗੀ। ਜਾਪਾਨ ਦੇ ਸਾਬਕਾ ਪੀ.ਐੱਮ. ਸ਼ਿੰਜੋ ਆਬੇ ਵੀ ਓਪਨਿੰਗ ਸੈਰੇਮਨੀ ਵਿਚ ਸ਼ਿਰਕਤ ਨਹੀਂ ਕਰਨਗੇ। ਇਸ ਸਾਲ 25 ਮਾਰਚ ਨੂੰ ਯੂਨਾਨ ਦੇ ਸ਼ਹਿਰ ਓਲਿੰਪੀਆ ਦੇ ਖੰਡਰਾਂ 'ਚੋਂ ਜਗਾਈ ਮਸ਼ਾਲ ਟੋਕੀਓ ਪੁੱਜ ਗਈ ਹੈ। ਇਸ ਨਾਲ 32ਵੀਆਂ ਓਲੰਪਿਕ ਖੇਡਾਂ ਦੀ ਜੋਤ ਜਗਾਈ ਜਾਵੇਗੀ, ਜੋ ਖੇਡਾਂ ਦੌਰਾਨ 8 ਅਗਸਤ ਤਕ ਦਿਨ-ਰਾਤ ਜਗਦੀ ਰਹੇਗੀ। ਓਲੰਪਿਕ ਮਸ਼ਾਲ ਨੂੰ ਅਨੇਕਾਂ ਖਿਡਾਰੀ ਹੱਥੋ-ਹੱਥੀਂ ਓਲੰਪਿਕ ਖੇਡਾਂ ਦੇ ਸ਼ਹਿਰ ਲਿਆਉਂਦੇ ਹਨ। ਉਂਜ ਟੋਕੀਓ ਓਲੰਪਿਕ ਖੇਡਾਂ ਦੇ ਪ੍ਰਬੰਧਕਾਂ ਨੇ ਅਜੇ ਤੱਕ ਇਹ ਭੇਤ ਰੱਖਿਆ ਹੈ ਕਿ ਕਿਹੜਾ ਖਿਡਾਰੀ ਤੇ ਕਿਹੜੀ ਖਿਡਾਰਨ ਰਲ ਕੇ ਓਲਿੰਪੀਆ ਤੋਂ ਲਿਆਂਦੀ ਮਸ਼ਾਲ ਨਾਲ ਜੋਤ ਜਗਾਉਣਗੇ।
read this- ਨਵਵਿਆਹੁਤਾ ਵਲੋਂ ਜ਼ਹਿਰੀਲਾ ਪਦਾਰਥ ਨਿਗਲਣ ਤੋਂ ਬਾਅਦ ਮੌਤ, ਸਹੁਰਾ ਪਰਿਵਾਰ 'ਤੇ ਲੱਗੇ ਗੰਭੀਰ ਦੋਸ਼
ਟੋਕੀਓ ਓਲੰਪਿਕ ਦੇ ਉਦਘਾਟਨ ਸਮਾਗਮ 'ਚ ਭਾਰਤ ਦੇ ਕਰੀਬ 44 ਖਿਡਾਰੀ ਹੀ ਹਿੱਸਾ ਲੈਣਗੇ। ਜਿਨ੍ਹਾਂ ਖਿਡਾਰੀਆਂ ਦੇ ਅਗਲੇ ਦਿਨ ਮੁਕਾਬਲੇ ਹਨ, ਉਨ੍ਹਾਂ ਨੂੰ ਪਹਿਲਾਂ ਹੀ ਸਮਾਗਮ ਤੋਂ ਪਰੇ ਰਹਿਣ ਲਈ ਕਿਹਾ ਗਿਆ ਹੈ। 6 ਅਧਿਕਾਰੀਆਂ ਦੇ ਨਾਲ ਭਾਰਤ ਦਾ 50 ਮੈਂਬਰੀ ਦਲ ਹੀ ਉਦਘਾਟਨ ਸਮਾਰੋਹ 'ਚ ਹੋਵੇਗਾ। ਭਾਰਤੀ ਓਲੰਪਿਕ ਸੰਘ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਕਿਹਾ, 'ਅਸੀਂ ਅਜਿਹੀ ਸਥਿਤੀ ਪੈਦਾ ਨਹੀਂ ਕਰਨਾ ਚਾਹੁੰਦੇ ਕਿ ਸਾਡੇ ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦਾ ਡਰ ਹੋਵੇ। ਇਸੇ ਵਜ੍ਹਾ ਨਾਲ ਉਦਘਾਟਨ ਸਮਾਗਮ 'ਚ ਖਿਡਾਰੀਆਂ ਤੇ ਅਧਿਕਾਰੀਆਂ ਦੀ ਗਿਣਤੀ 50 ਰੱਖਣ ਦਾ ਹੀ ਫ਼ੈਸਲਾ ਕੀਤਾ ਗਿਆ ਹੈ।
ਖੇਡ ਜਗਤ ਦੀਆਂ ਨਜ਼ਰਾਂ ਟੋਕੀਓ ਦੇ ਸ਼ਾਨਦਾਰ ਨੈਸ਼ਨਲ ਸਟੇਡੀਅਮ ’ਤੇ ਟਿਕੀਆਂ ਰਹਿਣਗੀਆਂ ਜਿਸ ਦੇ ਨਜ਼ਾਰੇ ਟੀਵੀ ਚੈਨਲਾਂ ਰਾਹੀਂ ਵਿਸ਼ਵ ਭਰ ਵਿੱਚ ਵਿਖਾਏ ਜਾਣਗੇ। ਦੋ ਸੌ ਤੋਂ ਵੱਧ ਮੁਲਕਾਂ ਦੇ ਚੋਟੀ ਦੇ ਖਿਡਾਰੀ ਮਾਰਚ ਪਾਸਟ ਕਰਨਗੇ। ਟੋਕੀਓ ਦੇ ਸਮੇਂ ਅਨੁਸਾਰ ਉਦਘਾਟਨੀ ਸਮਾਰੋਹ ਅੱਧੀ ਰਾਤ ਨੂੰ ਸਮਾਪਤ ਹੋਵੇਗਾ। ਭਾਰਤੀ ਦਲ ਦੇ ਝੰਡਾਬਰਦਾਰ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਤੇ ਮੁੱਕੇਬਾਜ਼ ਮੈਰੀ ਕਾਮ ਹੋਣਗੇ। ਅੰਦਾਜ਼ਾ ਹੈ ਕਿ ਦੋ ਅਰਬ ਤੋਂ ਵੱਧ ਲੋਕ ਉਦਘਾਟਨੀ ਸਮਾਗਮ ਤੇ ਖੇਡਾਂ ਨੂੰ ਇੰਟਰਨੈੱਟ ਰਾਹੀਂ ਵੇਖਣਗੇ। ਓਲੰਪਿਕ ਖੇਡਾਂ ਵਿਚ ਜਿੱਤਣ ਲਈ ਤਗ਼ਮਿਆਂ ਦੇ 339 ਸੈੱਟ ਹਨ, ਭਾਵ ਇਕ ਹਜ਼ਾਰ ਤੋਂ ਵੱਧ ਤਗ਼ਮੇ। ਭਾਰਤੀ ਖਿਡਾਰੀ ਉਨ੍ਹਾਂ ਵਿੱਚੋਂ ਜੇਕਰ 10-12 ਤਗ਼ਮੇ ਵੀ ਜਿੱਤ ਗਏ ਤਾਂ ਵੱਡੀ ਪ੍ਰਾਪਤੀ ਮੰਨੀ ਜਾਵੇਗੀ। 8 ਅਗਸਤ ਤੱਕ ਲਗਾਤਾਰ ਖੇਡ ਮੁਕਾਬਲੇ ਚੱਲਣਗੇ ਤੇ ਹਰ ਰੋਜ਼ ਜਿੱਤਾਂ ਹਾਰਾਂ ਦੀਆਂ ਗੱਲਾਂ ਹੋਣਗੀਆਂ। ਭਾਰਤੀ ਖੇਡ ਅਧਿਕਾਰੀਆਂ ਦੀਆਂ ਆਸਾਂ ਵੱਡੀਆਂ ਹਨ। ਉਨ੍ਹਾਂ ਦੇ ਅਨੁਮਾਨ ਅਨੁਸਾਰ ਐਤਕੀਂ ਭਾਰਤੀ ਖਿਡਾਰੀ 10 ਸੋਨੇ, 5 ਚਾਂਦੀ ਤੇ 5 ਕਾਂਸੀ ਦੇ ਤਗ਼ਮੇ ਜਿੱਤ ਸਕਦੇ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jammu-Kashmir : कश्मीर में सीजन की पहली बर्फबारी,पहाड़ों पर दिखी बर्फ की सफेद चादर
China News: चीन में एक छात्र ने लोगों पर किया हथियार से हमला, 8 की मौत,17 से अधिक घायल
Philippines News: फिलीपींस में तूफान ने मचाई तबाही, 250,000 से अधिक लोग बेघर