ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿਚ ਦੇਖੋ ਕੀ-ਕੀ ਬੋਲੇ ਕਾਂਗਰਸੀ ਆਗੂ

ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ ਦੇ ਵਿੱਚ ਅੱਜ ਕਾਂਗਰਸ ਹਾਈਕਮਾਨ ਵਲੋਂ ਨਵਨਿਯੁਕਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਦੀ ਪੰਜਾਬ ਕਾਂਗਰਸ ਦੀ ਤਾਜਪੋਸ਼ੀ ਹੈ,…

ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ ਦੇ ਵਿੱਚ ਅੱਜ ਕਾਂਗਰਸ ਹਾਈਕਮਾਨ ਵਲੋਂ ਨਵਨਿਯੁਕਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਦੀ ਪੰਜਾਬ ਕਾਂਗਰਸ ਦੀ ਤਾਜਪੋਸ਼ੀ ਹੈ, ਜਿਸ ਨੂੰ ਲੈ ਕੇ ਚੰਡੀਗੜ੍ਹ ਵਿਖੇ ਪੰਜਾਬ ਭਵਨ ਵਿਚ ਪਹਿਲਾਂ ਟੀ-ਪਾਰਟੀ ਦਿੱਤੀ ਗਈ, ਜਿੱਥੇ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਤੇ ਹੋਰ ਕਾਂਗਰਸੀ ਆਗੂ ਵੱਡੀ ਗਿਣਤੀ ਵਿਚ ਸ਼ਾਮਲ ਹੋਏ।

ਪੰਜਾਬ ਅਤੇ ਉੱਤਰਾਖੰਡ ਵਿਚ ਵੀ ਸਰਕਾਰ ਬਣਾਵਾਂਗੇ : ਰਾਵਤ
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਾਂਗਰਸ ਪ੍ਰੰਪਰਾਵਾਂ ਨੂੰ ਅੱਗੇ ਲੈ ਕੇ ਜਾਣ ਵਾਲੀ ਪਾਰਟੀ ਹੈ । ਪਾਰਟੀ ਦੀ ਪਰੰਪਰਾ ਹੈ ਕਿ ਸਭ ਨਾਲ ਚਲਣ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਸਿੱਧੂ ਆਪਣੀ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਨਿਭਾਉਣਗੇ। ਇਸ ਮੌਕੇ ਉਨ੍ਹਾਂ ਨੇ ਕੈਪਟਨ ਨੂੰ ਸ਼ੇਰ ਕਿਹਾ ਅਤੇ ਕਿਹਾ ਕਿ ਸ਼ੇਰ ਕਦੀ ਬੁੱਢਾ ਨਹੀਂ ਹੁੰਦਾ ਉਹ ਸ਼ੇਰ ਹੀ ਰਹਿੰਦਾ ਹੈ । ਰਾਵਤ ਦਾ ਕਹਿਣਾ ਸੀ ਕਿ ਪੰਜਾਬ ਅਤੇ ਉੱਤਰਾਖੰਡ ਵਿਚ ਸਰਕਾਰ ਬਣਾਵਾਂਗੇ ।

 

ਸੁਨੀਲ ਜਾਖੜ ਨੇ ਆਪ ਤੇ ਅਕਾਲੀ ਦਲ ਨੂੰ ਲਿਆ ਨਿਸ਼ਾਨੇ ‘ਤੇ
ਸੰਬੋਧਨ ਦੌਰਾਨ ਸੁਨੀਲ ਜਾਖੜ ਨੇ ਅਕਾਲੀ ਦਲ ਅਤੇ ਆਪ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਕਿਹਾ ਕੀ ਜਦੋਂ ਖੇਤੀਬਾੜੀ ਕਾਨੂੰਨ ਆਏ ਤਾਂ ਉਹ ਇਨ੍ਹਾਂ ਦੇ ਸਾਹਮਣੇ ਆਏ ਸਨ । ਉਨ੍ਹਾਂ ਨੇ ਕਿਹਾ ਕੀ ਬੇਅਦਬੀ ਅਤੇ ਪੰਜਾਬ ਦਾ ਘਾਣ ਕਰਨ ਵਾਲਿਆਂ ਨੂੰ ਅਸਲੀ ਜਗਹ ਪਹੁੰਚਿਆ ਜਾਵੇ । ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕੀ ਕਿਸੇ ਨੂੰ ਮੇਰੀ ਨਾਰਾਜ਼ਗੀ ਨਜ਼ਰ ਨਹੀਂ ਆਈ । ਉਨ੍ਹਾਂ ਨੇ ਰੰਧਾਵਾ ਨੂੰ ਕਿਹਾ ਕੀ ਉਹ ਜਾਖੜ ਨੂੰ ਭੁੱਲ ਗਏ ।

 

ਪੰਜਾਬ ਨੂੰ ਮਿਲਿਆ ਜੁਝਾਰੂ ਨੇਤਾ : ਸੰਗਤ ਸਿੰਘ ਗਿਲਜੀਆਂ
ਸੰਗਤ ਸਿੰਘ ਗਿਲਜੀਆਂ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਨੇ ਸਮਾਗਮ ਵਿਚ ਸੰਬੋਧਨ ਕੀਤਾ ਅਤੇ ਕਿਹਾ ਕਿ 2022 ‘ਚ ਫਿਰ ਕਾਂਗਰਸ ਸਰਕਾਰ ਪੰਜਾਬ ਵਿਚ ਬਣੇਗੀ। ਇਸ ਮੌਕੇ ਪਵਨ ਗੋਇਲ ਦਾ ਕਹਿਣਾ ਸੀ ਕਿ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਕੇ ਇੱਕ ਜੁਝਾਰੂ ਨੇਤਾ ਪੰਜਾਬ ਨੂੰ ਦਿੱਤਾ ਹੈ |

ਸਿੱਧੂ ਦੀ ਤਾਜਪੋਸ਼ੀ ਕਾਂਗਰਸ ਭਵਨ ਵਿਖੇ ਹੋਣੀ ਹੈ, ਉਥੇ ਹੀ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਹੋਈ ਅਤੇ ਉਨ੍ਹਾਂ ਦੇ ਆਪਸੀ ਗਿਲੇ-ਸ਼ਿਕਵੇ ਦੂਰ ਹੋ ਗਏ ਹਨ। ਪੰਜਾਬ ਭਵਨ ਵਿਚ ਚੱਲੀ ਟੀ-ਪਾਰਟੀ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਕਾਂਗਰਸ ਭਵਨ ਲਈ ਰਵਾਨਾ ਹੋ ਗਏ ਹਨ। ਉਥੇ ਹੀ ਹੋਰ ਸੀਨੀਅਰ ਕਾਂਗਰਸੀ ਆਗੂ ਵੀ ਕਾਂਗਰਸ ਭਵਨ ਵਿਖੇ ਪਹੁੰਚ ਰਹੇ ਹਨ।

Leave a Reply

Your email address will not be published. Required fields are marked *