LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤੀ ਹਾਕੀ ਟੀਮ ਦਾ ਟੋਕੀਓ ਓਲੰਪਿਕਸ ਵਿਚ ਧਮਾਕੇਦਾਰ ਆਗਾਜ਼, ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੀਤੀ ਸ਼ੁਰੂਆਤ

indian win

ਨਵੀਂ ਦਿੱਲੀ (ਇੰਟ.)- ਭਾਰਤੀ ਹਾਕੀ ਟੀਮ (Indian Hockey Team) ਨੇ ਟੋਕੀਓ ਓਲੰਪਿਕ (Tokyo olympics) ਦੀ ਸ਼ੁਰੂਆਤ ਸ਼ਾਨਦਾਰ ਅੰਦਾਜ਼ ਵਿਚ ਕੀਤੀ ਹੈ। ਪਹਿਲੇ ਮੁਕਾਬਲੇ ਵਿਚ ਨਿਊਜ਼ੀਲੈਂਡ (Newzealand) ਦੇ ਖਿਲਾਫ ਟੀਮ ਨੇ ਬੇਹਦ ਰੋਮਾਂਚਕ ਮੈਚ ਵਿਚ 3-2 ਨਾਲ ਜਿੱਤ ਹਾਸਲ ਕੀਤੀ। ਕਪਤਾਨ ਮਨਪ੍ਰੀਤ ਸਿੰਘ (Captain Manpreet Singh) ਇਸ ਜਿੱਤ ਵਿਚ ਭਾਰਤ ਦੇ ਹੀਰੋ ਰਹੇ ਅਤੇ ਉਨ੍ਹਾਂ ਨੇ ਦੋ ਗੋਲ ਕੀਤੇ। ਹੁਣ ਐਤਵਾਰ ਨੂੰ ਭਾਰਤੀ ਟੀਮ (Indian Team) ਦਾ ਮੁਕਾਬਲਾ ਆਸਟ੍ਰੇਲੀਆ (Australia) ਦੀ ਟੀਮ ਨਾਲ ਹੋਵੇਗਾ। ਓਲੰਪਿਕ (Olympics) ਵਿਚ ਇਕ ਨਵੀਂ ਇਬਾਰਤ ਲਿਖਣ ਦੇ ਇਰਾਦੇ ਨਾਲ ਉਤਰੀ ਭਾਰਤੀ ਟੀਮ ਨੇ ਸ਼ੁਰੂਆਤ ਜਿੱਤ ਦੇ ਨਾਲ ਕੀਤੀ ਹੈ।

Read this- ਦੇਸ਼ ਵਿਚ ਕੋਰੋਨਾ ਦੇ 24 ਘੰਟਿਆਂ ਵਿਚ ਆਏ 39 ਹਜ਼ਾਰ ਮਾਮਲੇ, 546 ਦੀ ਹੋਈ ਮੌਤ

ਮੈਚ ਵਿਚ ਕਪਤਾਨ ਹਰਪ੍ਰੀਤ ਦੀ ਇਸ ਟੀਮ ਨੇ ਬੇਹਦ ਹੀ ਹਮਲਾਵਰ ਖੇਡ ਦਿਖਾਈ ਅਤੇ ਆਖਿਰੀ ਮਿੰਟ ਤੱਕ ਨਿਊਜ਼ੀਲੈਂਡ ਦੀ ਟੀਮ ਨੂੰ ਸਖ਼ਤ ਟੱਕਰ ਦਿੱਤੀ। ਸ਼ੁਰੂਆਤ ਵਿਚ ਵਿਰੋਧੀ ਟੀਮ ਵਲੋਂ ਕੇਨ ਰਸੇਲ ਨੇ ਪੈਨਲਟੀ ਕਾਰਨਰ ਤੋਂ ਗੋਲ ਕੀਤਾ ਅਤੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ। ਇਸ ਤੋਂ ਬਾਅਦ ਭਾਰਤ ਦੇ ਕਪਤਾਨ ਮਨਪ੍ਰੀਤ ਨੇ ਦੋ ਲਗਾਤਾਰ ਗੋਲ ਕੀਤੇ ਅਤੇ ਟੀਮ ਦੀ ਬੜ੍ਹਤ ਨੂੰ ਮਜ਼ਬੂਤ ਕੀਤਾ। ਪੈਨਲਟੀ ਕਾਰਨਰ ਦੇ ਮੌਕੇ ਨੂੰ ਗੋਲ ਵਿਚ ਤਬਦੀਲ ਕੀਤਾ ਅਤੇ ਟੀਮ ਨੂੰ 2-1 ਨਾਲ ਬੜ੍ਹਤ ਦਿਵਾ ਦਿੱਤੀ। ਇਸ ਤੋਂ ਬਾ੍ਦ 32ਵੇਂ ਮਿੰਟ ਵਿਚ ਇਕ ਵਾਰ ਫਿਰ ਭਾਰਤ ਨੂੰ ਗੋਲ ਕਰਨ ਦਾ ਮੌਕਾ ਮਿਲਿਆ ਪਰ ਵਾਰ ਉਹ ਖੁੰਝ ਗਿਆ। ਮਨਦੀਪ ਸਿੰਘ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਗੇਂਦ ਨੂੰ ਦਿਲਪ੍ਰੀਤ ਸਿੰਘ ਵਲੋਂ ਪਾਸ ਕੀਤਾ ਅਤੇ ਫਿਰ ਮੌਕਾ ਦਿਲਪ੍ਰੀਤ ਦੇ ਕੋਲ ਪਹੁੰਚਿਆ ਪਰ ਉਹ ਖੁੰਝ ਗਿਆ। 33ਵੇਂ ਮਿੰਟ ਵਿਚ ਭਾਰਤ ਨੇ ਨਿਊਜ਼ੀਲਐੰਡ 'ਤੇ ਇਕ ਵਾਰ ਫਿਰ ਤੋਂ ਧਾਵਾ ਬੋਲਿਆ ਅਤੇ ਪੈਨਲਟੀ ਕਾਰਨਰ ਦਾ ਫਾਇਦਾ ਚੁੱਕਦੇ ਹੋਏ ਬੜ੍ਹਤ ਨੂੰ 3-1 ਕਰ ਦਿੱਤਾ। ਕਪਤਾਨ ਨੇ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਤੋਂ ਇਹ ਗੋਲ ਕੀਤਾ।

In The Market