LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Other News
13 star

ਵਾਸ਼ਿੰਗਟਨ- ਬੇਨੂੰ ਨਾਂ ਦੇ ਇਕ ਖਤਰਨਾਕ ਉਲਕਾਪਿੰਡ  ਦੀ ਦੁਨੀਆ ਭਰ ਵਿਚ ਚਰਚਾ ਹੋ ਰਹੀ ਹੈ। ਨਾਸਾ ਨੇ ਇਸ ਦੇ ਧਰਤੀ ਨਾਲ ਟਕਰਾਉਣ ਬਾਰੇ ਜਾਣਕਾਰੀ ਦਿੱਤੀ ਹੈ। ਹਾਲਾਂਕਿ ਵਿਗਿਆਨੀ ਇਸ ਬਾਰੇ ਚੁੱਪ ਸਨ ਕਿ ਇਹ ਉਲਕਾ ਕਿੰਨੀ ਦੇਰ ਤੱਕ ਧਰਤੀ ਨਾਲ ਟਕਰਾਏਗਾ। ਇਹ ਉਨ੍ਹਾਂ ਦੋ ਉਲਕਾਵਾਂ ਵਿਚੋਂ ਇੱਕ ਹੈ, ਜਿਨ੍ਹਾਂ ਨੂੰ ਸਾਡੇ ਸੂਰਜੀ ਸਿਸਟਮ ਲਈ ਬਹੁਤ ਘਾਤਕ ਮੰਨਿਆ ਜਾਂਦਾ ਹੈ। ਇਹ ਉਲਕਾ ਪਿਛਲੇ ਕਈ ਸਾਲਾਂ ਤੋਂ ਚਰਚਾ ਵਿਚ ਹੈ। ਪੜੋ ਹੋਰ ਖਬਰਾਂ: ਪ੍ਰੈੱਸ ਕਾਨਫਰੰਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਮਦਨ ਲਾਲ ਜਲਾਲਪੁਰ ਨੂੰ ਲਿਆ ਲੰਮੇ ਹੱਥੀਂ ਬਹੁਤ ਖਤਰਨਾਕ ਉਲਕਾਪਿੰਡਬੇਨੂੰ ਬਾਰੇ ਪਿਛਲੇ ਕਈ ਸਾਲਾਂ ਤੋਂ ਚਰਚਾ ਚੱਲ ਰਹੀ ਹੈ। ਇਸ ਨੂੰ ਬਹੁਤ ਹੀ ਖਤਰਨਾਕ ਉਲਕਾਪਿੰਡ ਕਿਹਾ ਜਾਂਦਾ ਹੈ। ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਉਲਕਾ ਧਰਤੀ ਨਾਲ ਟਕਰਾ ਸਕਦਾ ਹੈ। ਹਾਲਾਂਕਿ, ਹੁਣ ਨਾਸਾ ਦੇ ਵਿਗਿਆਨੀਆਂ ਨੇ ਦੱਸਿਆ ਹੈ ਕਿ ਇਹ ਕਿੰਨੀ ਦੇਰ ਤੱਕ ਧਰਤੀ ਨਾਲ ਟਕਰਾ ਸਕਦਾ ਹੈ। ਪੜੋ ਹੋਰ ਖਬਰਾਂ: ਇਸ ਥਾਂ ਹੁੰਦਾ ਹੈ ਮਹਿਲਾਵਾਂ ਦਾ ਅਨੋਖਾ ਦੰਗਲ, ਪੁਰਸ਼ਾਂ ਦੀ ਐਂਟਰੀ ਹੈ ਬੈਨ ਉਲਕਾ ਕੀ ਹੈ?ਦਰਅਸਲ ਮੀਟੀਓਰਾਈਟਸ ਉਸ ਕਚਰੇ ਨੂੰ ਕਿਹਾ ਜਾਂਦਾ ਹੈ ਜੋ 4.5 ਅਰਬ ਸਾਲ ਪਹਿਲਾਂ ਸੌਰ ਮੰਡਲ ਦੇ ਬਣਨ ਤੋਂ ਬਾਅਦ ਬਚਿਆ ਸੀ। ਇਸੇ ਤਰ੍ਹਾਂ ਬੇਨੂੰ ਵੀ ਇਕ ਉਲਕਾਪਿੰਡ ਹੈ, ਜੋ ਧਰਤੀ ਤੋਂ 100 ਮਿਲੀਅਨ ਮੀਲ ਦੀ ਦੂਰੀ ਤੇ ਸਥਿਤ ਹੈ। ਨਾਸਾ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਸੌਰ ਮੰਡਲ ਦੇ ਸ਼ੁਰੂਆਤੀ ਦਿਨਾਂ ਵਿਚ ਬਣਿਆ ਸੀ ਅਤੇ ਇਹ ਧਰਤੀ ਉੱਤੇ ਜੀਵਨ ਦੀ ਉਤਪਤੀ ਦੇ ਸਬੂਤ ਵੀ ਦੇ ਸਕਦਾ ਹੈ। ਪੜੋ ਹੋਰ ਖਬਰਾਂ: ਕਾਬੁਲ ਤੋਂ ਸਿਰਫ 50 ਕਿਲੋਮੀਟਰ ਦੂਰ ਤਾਲਿਬਾਨ, ਹੁਣ ਤੱਕ 18 ਸੂਬਿਆਂ ਉੱਤੇ ਕੀਤਾ ਕਬਜ਼ਾ ਨਾਸਾ ਦੇ ਇਕ ਪੁਲਾੜ ਯਾਨ OSIRIS-REx ਨੇ ਬੇਨੂੰ ਦੇ ਨੇੜੇ ਲਗਭਗ ਦੋ ਸਾਲ ਬਿਤਾਏ ਹਨ। ਇਹ ਉਲਕਾਪਿੰਡ 1650 ਫੁੱਟ ਅਤੇ 500 ਮੀਟਰ ਚੌੜਾ ਹੈ। ਓਸੀਰਿਸ-ਰੇਕਸ ਨੂੰ ਸਾਲ 2018 ਵਿਚ ਭੇਜਿਆ ਗਿਆ ਸੀ ਕਿਉਂਕਿ ਅਮਰੀਕਾ ਬੇਨੂੰ ਬਾਰੇ ਬਹੁਤ ਚਿੰਤਤ ਸੀ। ਪੁਲਾੜ ਯਾਨ ਸਾਲ 2020 ਵਿਚ ਉਲਕਾਪਿੰਡ ਦੀ ਸਤ੍ਹਾ 'ਤੇ ਉਤਰਨ ਵਿਚ ਕਾਮਯਾਬ ਰਿਹਾ। ਉਸ ਤੋਂ ਬਾਅਦ ਦੁਬਾਰਾ ਇਸ ਦੇ ਨਮੂਨੇ ਲੈਣਾ ਸ਼ੁਰੂ ਕਰ ਦਿੱਤੇ। ਓਸੀਰਿਸ-ਰੇਕਸ ਨੇ ਜੋ ਪੱਥਰ ਅਤੇ ਮਿੱਟੀ ਇਕੱਠੀ ਕੀਤੀ ਹੈ ਉਹ 24 ਸਤੰਬਰ, 2023 ਤੱਕ ਧਰਤੀ ਉੱਤੇ ਵਾਪਸ ਆਉਣਗੇ। ਬੇਨੂੰ ਦੀ ਖੋਜ ਸਾਲ 1999 ਵਿਚ ਕੀਤੀ ਗਈ ਸੀ। ਇਹ ਸਤੰਬਰ 2135 ਵਿਚ ਧਰਤੀ ਦੇ ਨੇੜੇ ਪਹੁੰਚ ਜਾਵੇਗਾ। ਅਜਿਹੀ ਸਥਿਤੀ ਵਿਚ ਇਹ ਸਾਡੀ ਧਰਤੀ ਨਾਲ ਵੀ ਟਕਰਾ ਸਕਦਾ ਹੈ। ਨਾਸਾ ਦੇ ਵਿਗਿਆਨੀ ਇਹ ਪਤਾ ਲਗਾਉਣ ਲਈ ਕੰਮ ਕਰ ਰਹੇ ਹਨ ਕਿ ਧਰਤੀ ਦੀ ਗ੍ਰੈਵਿਟੀ ਅਤੇ ਯਾਰਕੋਵਸਕੀ ਪ੍ਰਭਾਵ ਦੇ ਰੂਪ ਵਿਚ ਜਾਣੀ ਜਾਣ ਵਾਲੀ ਘਟਨਾ ਇਸ ਦੇ ਭਵਿੱਖ ਦੇ ਟਕਰਾਉਣ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ।  ਪੜੋ ਹੋਰ ਖਬਰਾਂ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਭਰਾ ਦਾ ਦਿਹਾਂਤ, ਟਵੀਟ ਰਾਹੀਂ ਸਾਂਝੀ ਕੀਤੀ ਜਾਣਕਾਰੀ ਇਸ ਦੌਰਾਨ ਕੈਲੀਫੋਰਨੀਆ ਵਿਚ ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬ ਵਿਚ ਸੈਂਟਰ ਫਾਰ ਨਿਅਰ-ਅਰਥ ਆਬਜੈਕਟਸ ਸਟੱਡੀਜ਼ ਦੇ ਵਿਗਿਆਨੀ ਡੇਵਿਡ ਫਾਰਨੋਕੀਆ ਨੇ ਕਿਹਾ ਕਿ ਇਸ ਦਾ ਧਰਤੀ ਉੱਤੇ ਜ਼ਿਆਦਾ ਪ੍ਰਭਾਵ ਨਹੀਂ ਪਵੇਗਾ, ਇਸ ਲਈ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਦੇ ਧਰਤੀ ਉੱਤੇ ਟਕਰਾਉਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ, ਪਰ ਇਸਨੂੰ ਸੌਰ ਮੰਡਲ ਵਿਚ ਦੋ ਸਭ ਤੋਂ ਖਤਰਨਾਕ ਉਲਕਾਵਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਇਕ ਹੋਰ ਉਲਕਾ ਦਾ ਨਾਂ 1950 DA ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਸਾਲ 2300 ਦੇ ਵਿਚਕਾਰ ਬੇਨੂੰ ਦੇ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ 0.057 ਫੀਸਦ ਹੈ।

13 att

ਕਾਬੁਲ: ਤਾਲਿਬਾਨ ਤੇਜ਼ੀਨਾਲ ਅਫਗਾਨਿਸਤਾਨ ਦੇ ਪ੍ਰਮੁੱਖ ਸ਼ਹਿਰਾਂ ਉੱਤੇ ਕਬਜ਼ਾ ਜਮਾਉਂਦਾ ਜਾ ਰਿਹਾ ਹੈ। ਹੁਣ ਉਹ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਸਿਰਫ 50 ਕਿਲੋਮੀਟਰ ਦੂਰ ਰਹਿ ਗਿਆ ਹੈ। ਨਿਊਜ਼ ਏਜੰਸੀ ਏ.ਐੱਫ.ਪੀ. ਮੁਤਾਬਕ ਤਾਲਿਬਾਨ ਨੇ ਕਾਬੁਲ ਤੋਂ 50 ਕਿਲੋਮੀਟਰ ਦੂਰ ਸਥਿਤ ਸੂਬੇ ਉੱਤੇ ਵੀ ਕਬਜ਼ਾ ਕਰ ਲਿਆ ਹੈ। ਇਸ ਤਰ੍ਹਾਂ ਕੁੱਲ 18 ਸੂਬੇ ਹੁਣ ਤੱਕ ਤਾਲਿਬਾਨ ਦੇ ਕਬਜ਼ੇ ਵਿਚ ਆ ਗਏ ਹਨ। ਪੜੋ ਹੋਰ ਖਬਰਾਂ: ਟ੍ਰਾਂਸਪੇਰੇਂਟ ਕੱਪੜਿਆਂ ਕਾਰਨ ਟਰੋਲ ਹੋਈ ਕੰਗਣਾ ਰਣੌਤ, ਲੋਕਾਂ ਕੱਢੀ ਲੰਬ ਦਰਅਸਲ ਤਾਲਿਬਾਨ ਵਲੋਂ ਕੰਧਾਰ ਤੇ ਲਸ਼ਕਰ ਗਾਹ ਉੱਤੇ ਵੀ ਕਬਜ਼ਾ ਜਮਾਉਣ ਦੀਆਂ ਖਬਰਾਂ ਹਨ। ਤਾਲਿਬਾਨ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਇਕ ਹੋਰ ਸੂਬਾਈ ਰਾਜਧਾਨੀ ਕੰਧਾਰ ਉੱਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਬਾਅਦ ਲਸ਼ਕਰ ਗਾਹ ਵੀ ਉਸ ਦੇ ਕਬਜ਼ੇ ਵਿਚ ਆ ਗਿਆ। ਹੁਣ ਸਿਰਫ ਰਾਜਧਾਨੀ ਕਾਬੁਲ ਉਸ ਤੋਂ ਬਚੀ ਹੋਈ ਹੈ। ਕਾਬੁਲ ਤੋਂ ਬਾਅਦ ਕੰਧਾਰ ਹੀ ਅਫਗਾਨਿਸਤਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਹੁਣ ਤਾਲਿਬਾਨ ਦਾ ਅਗਲਾ ਟਾਰਗੇਟ ਕਾਬੁਲ ਹੋ ਸਕਦਾ ਹੈ। ਪੜੋ ਹੋਰ ਖਬਰਾਂ: ਪ੍ਰੈੱਸ ਕਾਨਫਰੰਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਮਦਨ ਲਾਲ ਜਲਾਲਪੁਰ ਨੂੰ ਲਿਆ ਲੰਮੇ ਹੱਥੀਂ ਦੱਸ ਦਈਏ ਕਿ ਕੰਧਾਰ ਵਿਚ ਹੀ ਬੀਤੇ ਦਿਨੀਂ ਤਾਲਿਬਾਨੀਆਂ ਨੇ ਭਾਰਤੀ ਫੋਟੋ ਜਰਨਲਿਸਟ ਦਾਨਿਸ਼ ਦੀ ਹੱਤਿਆ ਕਰ ਦਿੱਤੀ ਸੀ। ਕੰਧਾਰ ਉੱਤੇ ਕਬਜ਼ਾ ਕਰਨ ਤੋਂ ਪਹਿਲਾਂ ਵੀਰਵਾਰ ਨੂੰ ਤਾਲਿਬਾਨ ਨੇ ਦੋ ਹੋਰ ਸੂਬਾਈ ਰਾਜਧਾਨੀਆਂ ਗਜਨੀ ਤੇ ਹੇਰਾਤ ਉੱਤੇ ਕਬਜ਼ਾ ਕਰ ਲਿਆ ਸੀ। ਪੜੋ ਹੋਰ ਖਬਰਾਂ: ਇਸ ਥਾਂ ਹੁੰਦਾ ਹੈ ਮਹਿਲਾਵਾਂ ਦਾ ਅਨੋਖਾ ਦੰਗਲ, ਪੁਰਸ਼ਾਂ ਦੀ ਐਂਟਰੀ ਹੈ ਬੈਨ ਕਬਜ਼ੇ ਵਾਲੇ ਸ਼ਹਿਰਾਂ ਤੋਂ ਛੁਡਾਏ ਹਜ਼ਾਰ ਤੋਂ ਵਧੇਰੇ ਕੈਦੀਤਾਲਿਬਾਨ ਦੇ ਕਬਜ਼ੇ ਕੀਤੇ 6 ਅਫਗਾਨਿਸਤਾਨੀ ਸ਼ਹਿਰਾਂ ਵਿਚੋਂ ਉਸ ਨੇ 1000 ਤੋਂ ਵਧੇਰੇ ਕੈਦੀ ਛੁਡਾਏ ਲਏ ਹਨ। ਜੇਲ ਪ੍ਰਸ਼ਾਸਨ ਦੇ ਨਿਰਦੇਸ਼ਕ ਸਫੀਉੱਲਾਹ ਜਲਾਲਜਈ ਨੇ ਕਿਹਾ ਕਿ ਇਨ੍ਹਾਂ ਵਿਚ ਜ਼ਿਆਦਾਤਰ ਨੂੰ ਨਸ਼ੀਲੀਆਂ ਦਵਾਈਆਂ, ਕਿਡਨੈਪਿੰਗ ਤੇ ਡਕੈਤੀ ਦੇ ਲਈ ਸਜ਼ਾ ਸੁਣਾਈ ਗਈ ਸੀ। ਇਨ੍ਹਾਂ ਜੇਲਾਂ ਵਿਚ ਤਾਲਿਬਾਨੀ ਅੱਤਵਾਦੀ ਵੀ ਸਨ। 

england attack

ਲੰਡਨ (ਇੰਟ.)- ਇੰਗਲੈਂਡ (England) ਦੇ ਪਲਾਇਮਾਊਥ ਸ਼ਹਿਰ (Plymouth City) ਤੋਂ ਅੰਨ੍ਹੇਵਾਹ ਗੋਲੀਬਾਰੀ (Firing) ਦੀ ਘਟਨਾ ਸਾਹਮਣੇ ਆਈ ਹੈ। ਗੋਲੀਬਾਰੀ (Firing) ਦੀ ਇਸ ਘਟਨਾ ਵਿਚ 6 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਬ੍ਰਿਟਿਸ਼ ਗ੍ਰਹਿ ਸਕੱਤਰ ਨੇ ਦੱਸਿਆ ਕਿ ਦੱਖਣ ਪੱਛਮੀ ਇੰਗਲੈਂਡ (England) ਦੇ ਪਲਾਇਮਾਊਥ ਵਿਚ ਵੀਰਵਾਰ ਸ਼ਾਮ ਨੂੰ ਇਕ ਗਰੁੱਪ ਦੀ ਗੋਲੀਬਾਰੀ ਵਿਚ 6  ਲੋਕ ਮਾਰੇ ਗਏ ਹਨ। ਪੁਲਿਸ ਨੇ ਇਕ ਬਿਆਨ ਵਿਚ ਜਾਣਕਾਰੀ ਦਿੱਤੀ ਕਿ ਘਟਨਾ ਵਾਲੀ ਥਾਂ 'ਤੇ ਗੋਲੀ ਲੱਗਣ ਨਾਲ ਇਕ ਸ਼ੱਕੀ ਹਮਲਾਵਰ ਸਣੇ ਦੋ ਔਰਤਾਂ ਅਤੇ ਤਿੰਨ ਪੁਰਸ਼ਾਂ ਦੀ ਮੌਤ ਹੋ ਗਈ ਹੈ। Read more-ਪੰਜਾਬ ਸਰਕਾਰ ਨੇ ਓਲੰਪਿਕ ਖਿਡਾਰੀਆਂ ਨੂੰ ਕੀਤਾ ਸਨਮਾਨਿਤ, ਖੋਲੇ ਖਜ਼ਾਨੇ ਪੁਲਿਸ ਨੇ ਦੱਸਿਆ ਕਿ ਇਕ ਹੋਰ ਮਹਿਲਾ ਦੀ ਹਸਪਤਾਲ ਵਿਚ ਦਾਖਲ ਕਰਵਾਏ ਜਾਣ ਦੇ ਕੁਝ ਦੇਰ ਬਾਅਦ ਮੌਤ ਹੋ ਗਈ। ਪੁਲਿਸ ਮੁਤਾਬਕ ਦੱਖਣ ਪੱਛਮੀ ਇੰਗਲੈਂਡ ਵਿਚ ਇਕ ਹਥਿਆਰਬੰਦ ਵਿਅਕਤੀ ਨੇ ਸ਼ਹਿਰ ਦੇ ਇਕ ਹਿੱਸੇ ਵਿਚ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਹਾਲਾਂਕਿ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਮੋਰਚਾ ਸੰਭਾਲ ਲਿਆ ਹੈ, ਹਾਲਾਤ ਫਿਲਹਾਲ ਕਾਬੂ ਹੇਠ ਹਨ। Tweet 1 of 4Police were called to a serious firearms incident in Biddick Drive, in the Keyham area of Plymouth at around 6.10pm today [Thursday 12 August].Officers and ambulance staff attended. pic.twitter.com/3MRMAZkbIZ &mdas...

12 baby

ਨਵੀਂ ਦਿੱਲੀ- ਜਨਮ ਦੇ ਦੌਰਾਨ ਔਸਤ ਬੱਚਿਆਂ ਦਾ ਭਾਰ 7.5 ਪੌਂਡ ਯਾਨੀ ਸਾਢੇ ਤਿੰਨ ਕਿਲੋ ਹੁੰਦਾ ਹੈ। ਹਾਲਾਂਕਿ, ਇਕ ਔਰਤ ਨੇ ਬਿਨਾਂ ਕਿਸੇ ਸਮੱਸਿਆ ਦੇ 11 ਪੌਂਡ (ਪੰਜ ਕਿਲੋਗ੍ਰਾਮ) ਵਜ਼ਨ ਵਾਲੇ ਬੱਚੇ ਨੂੰ ਜਨਮ ਦਿੱਤਾ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪੜੋ ਹੋਰ ਖਬਰਾਂ: 2022 ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਨੂੰ ਲੈ ਕੇ ਸੰਯੁਕਤ ਮੋਰਚੇ ਨੇ ਕੀਤਾ ਇਹ ਐਲਾਨ  ਬੱਚੇ ਨੂੰ ਜਨਮ ਦੇਣ ਵਾਲੀ ਔਰਤ ਨੇ ਦੱਸਿਆ ਕਿ ਕਿਵੇਂ ਉਸ ਨੇ ਪੰਜ ਕਿਲੋ ਤੋਂ ਵੱਧ ਵਜ਼ਨ ਵਾਲੇ ਬੱਚੇ ਨੂੰ ਐਪੀਡਰਲ ਜਾਂ ਦਰਦ ਨਿਵਾਰਕਾਂ ਦੀ ਮਦਦ ਤੋਂ ਬਿਨਾਂ ਜਨਮ ਦਿੱਤਾ। ਹਾਲਾਂਕਿ, ਜ਼ਿਆਦਾ ਭਾਰ ਵਾਲੇ ਬੱਚਿਆਂ ਦਾ ਜਨਮ ਆਪਰੇਸ਼ਨ ਦੁਆਰਾ ਕੀਤਾ ਜਾਂਦਾ ਹੈ। ਔਰਤ, ਜੋ ਕਿ ਟਿਕਟੋਕ ਤੇ ਕਰਾਫਟ ਮੋਮ ਦੇ ਨਾਂ ਨਾਲ ਮਸ਼ਹੂਰ ਹੈ, ਨੇ ਇਕ ਕਾਲ ਆਊਟ ਦੇ ਦੌਰਾਨ ਇਸ ਦਾ ਜਵਾਬ ਦਿੱਤਾ। ਇਸ ਪ੍ਰੋਗਰਾਮ ਵਿਚ ਉਨ੍ਹਾਂ ਬੱਚਿਆਂ ਦੇ ਭਾਰ ਨੂੰ ਐਲਾਨ ਕਰਨ ਦੀ ਗੱਲ ਕਹੀ ਗਈ ਸੀ, ਜੋ ਕਿ ਔਸਤ ਤੋਂ ਵਧੇਰੇ ਹਨ। ਪੜੋ ਹੋਰ ਖਬਰਾਂ: 15 ਅਗਸਤ ਨੂੰ ਲੈ ਕੇ ਪੰਜਾਬ ਪੁਲਿਸ ਚੌਕਸ, ਅੰਮ੍ਰਿਤਸਰ ਬੱਸ ਅੱਡੇ 'ਤੇ ਚਲਾਇਆ ਗਿਆ ਸਰਚ ਆਪ੍ਰੇਸ਼ਨ ਔਰਤ ਨੇ ਕਿਹਾ ਕਿ ਤੁਸੀਂ ਇਕ ਵੱਡਾ ਬੱਚਾ ਵੇਖਣਾ ਚਾਹੁੰਦੇ ਹੋ? ਇੱਥੇ ਇਕ ਵੱਡਾ ਬੱਚਾ ਹੈ। ਮੈਂ ਇਸ ਨੂੰ ਜਨਮ ਦੇਣ ਲਈ ਕੋਈ ਐਪੀਡਿਊਰਲ ਜਾਂ ਦਰਦ ਨਿਵਾਰਕ ਦਵਾਈ ਨਹੀਂ ਲਈ। ਔਰਤ ਨੇ ਆਪਣੀ ਛੋਟੀ ਲੜਕੀ ਦੀਆਂ ਤਸਵੀਰਾਂ ਦਿਖਾਉਣ ਤੋਂ ਪਹਿਲਾਂ ਇੱਕ ਵੀਡੀਓ ਵਿਚ ਅਜਿਹਾ ਕਿਹਾ। ਔਰਤ ਨੇ 41 ਹਫਤਿਆਂ ਵਿਚ ਬੱਚੇ ਨੂੰ ਜਨਮ ਦਿੱਤਾ। ਔਰਤ ਵੱਲੋਂ ਇਹ ਸਭ ਦੱਸਣ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਉਸਦੀ ਪੋਸਟ ਉੱਤੇ ਲਿਖਿਆ, "ਮੈਂ ਤੁਹਾਡਾ ਦਰਦ ਸਮਝ ਸਕਦਾ ਹਾਂ! ਇੱਕ ਹੋਰ ਯੂਜ਼ਰ ਨੇ ਲਿਖਿਆ, ਤੁਸੀਂ ਇੱਕ ਸਖਤ ਅਤੇ ਦਲੇਰ ਔਰਤ ਹੋ!" ਪੜੋ ਹੋਰ ਖਬਰਾਂ: ਪੰਜਾਬ ਸਰਕਾਰ ਨੇ ਓਲੰਪਿਕ ਖਿਡਾਰੀਆਂ ਨੂੰ ਕੀਤਾ ਸਨਮਾਨਿਤ, ਖੋਲੇ ਖਜ਼ਾਨੇ ਜਦੋਂ ਔਰਤ ਦੇ ਇੱਕ ਫਾਲੋਅਰ ਨੇ ਕਿਹਾ ਕਿ ਉਹ ਜਿੱਤ ਗਈ ਹੈ, ਤਾਂ ਔਰਤ ਨੇ ਜਵਾਬ ਦਿੱਤਾ, "ਮੇਰੇ ਡੈਡੀ ਜਨਮ ਹੋਣ ਵੇਲੇ 14 ਪੌਂਡ ਦੇ ਸਨ, ਮੇਰਾ ਅਨੁਮਾਨ ਹੈ ਕਿ ਇਸੇ ਕਰਕੇ ਮੇਰੇ ਬੱਚੇ ਇੰਨੇ ਭਾਰੀ ਪੈਦਾ ਹੋਏ ਸਨ ਅਤੇ ਮੇਰੀ ਮਾਂ ਛੋਟੀ ਹੈ। ਇਸ 'ਤੇ ਟਿੱਪਣੀ ਕਰਦਿਆਂ, ਇੱਕ ਹੋਰ ਉਪਭੋਗਤਾ ਨੇ ਲਿਖਿਆ ਕਿ ਤੁਸੀਂ ਇਕ ਸੁਪਰ ਵੂਮਨ ਹੋ ਚੈਸੀਟੀ।

kismat

ਵਾਸ਼ਿੰਗਟਨ: ਕਿਹਾ ਜਾਂਦਾ ਹੈ ਕਿ ਕਿਸਮਤ ਬਦਲਣ ਵਿਚ ਦੇਰ ਨਹੀਂ ਲੱਗਦੀ। ਅਜਿਹਾ ਹੀ ਕੁਝ ਅਮਰੀਕਾ ਦੇ ਇਕ ਵਿਅਕਤੀ ਨਾਲ ਹੋਇਆ ਜੋ ਦੋ ਹਫਤਿਆਂ ਦੇ ਅੰਦਰ ਦੋ ਵਾਰ ਲਾਟਰੀ ਜਿੱਤ ਕੇ ਕਰੋੜਪਤੀ ਬਣ ਗਿਆ। ਪੜੋ ਹੋਰ ਖਬਰਾਂ: ਇਨ੍ਹਾਂ ਦੇਸ਼ਾਂ ਦੀਆਂ ਔਰਤਾਂ ਮੰਨੀਆਂ ਜਾਂਦੀਆਂ ਨੇ ਦੁਨੀਆ 'ਚ ਸਭ ਤੋਂ ਖੂਬਸੂਰਤ (ਤਸਵੀਰਾਂ) ਸਾਊਥ ਕੈਰੋਲੀਨਾ ਦੇ ਜਿਸ ਵਿਅਕਤੀ ਨੇ ਦੋ ਹਫ਼ਤੇ ਪਹਿਲਾਂ 40,000 ਡਾਲਰ ਭਾਵ 29,70,162 ਰੁਪਏ ਦੀ ਲਾਟਰੀ ਜਿੱਤੀ ਸੀ, ਇਕ ਵਾਰ ਫਿਰ ਖੁਸ਼ਕਿਸਮਤੀ ਨਾਲ 14 ਦਿਨਾਂ ਦੇ ਅੰਦਰ 3 ਮਿਲੀਅਨ ਡਾਲਰ ਦਾ ਇੱਕ ਹੋਰ ਜੈਕਪਾਟ ਜਿੱਤਿਆ। ਇਹ ਲਾਟਰੀ ਜਿੱਤਣ ਤੋਂ ਬਾਅਦ ਉਸਨੂੰ 22,27,31,250 ਰੁਪਏ ਮਿਲੇ। ਦੋ ਵਾਰ ਦੇ ਲਾਟਰੀ ਜੇਤੂ ਨੇ ਸਾਊਥ ਕੈਰੋਲੀਨਾ ਐਜੂਕੇਸ਼ਨ ਲਾਟਰੀ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਆਪਣੇ 40,000 ਡਾਲਰ ਦੇ ਮੈਗਾ ਮਿਲੀਅਨ ਇਨਾਮ ਤੋਂ ਬਾਅਦ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਿਹਾ ਸੀ, ਇਸ ਲਈ 27 ਜੁਲਾਈ ਨੂੰ ਮਰਫੀ ਯੂਐੱਸਏ ਗੈਸ ਵਿਚ ਆਪਣੀ ਕਾਰ ਨੂੰ ਰਿਫਿਲ ਕਰਨ ਲਈ ਸਟੇਸ਼ਨ ਦਾ ਦੌਰਾ ਕੀਤਾ ਅਤੇ ਉੱਥੇ ਹੋਰ ਲਾਟਰੀ ਦੀ ਟਿਕਟ ਖਰੀਦੀ। ਪੜੋ ਹੋਰ ਖਬਰਾਂ: Twitter ਨੇ ਆਪਣੇ ਡਿਜਾਇਨ 'ਚ ਕੀਤਾ ਬਦਲਾਅ, ਵੱਖਰਾ ਦਿਖੇਗਾ ਥੀਮ ਵਿਅਕਤੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਮੇਰੀ ਕਿਸਮਤ ਚੰਗੀ ਸੀ ਤੇ ਦੋ ਹਫਤਿਆਂ ਬਾਅਦ 3 ਮਿਲੀਅਨ ਡਾਲਰ ਦਾ ਜੈਕਪਾਟ ਮੇਰੇ ਹੱਥ ਲੱਗ ਗਿਆ। ਦੋ ਵਾਰ ਲਾਟਰੀ ਜਿੱਤ ਕੇ ਕਰੋੜਪਤੀ ਬਣ ਚੁੱਕੇ ਉਸ ਵਿਅਕਤੀ ਨੇ ਦੱਸਿਆ ਕਿ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਜਦੋਂ ਮੈਂ ਇਹ ਖਬਰ ਆਪਣੇ ਪਰਿਵਾਰ ਨੂੰ ਦੱਸੀ ਤਾਂ ਉਹ ਵੀ ਹੈਰਾਨ ਰਹਿ ਗਏ। ਮੈਂ ਬੱਚਿਆਂ ਤੋਂ ਪੁੱਛਿਆ ਕਿ ਅਜਿਹਾ ਕਿਉਂ ਹੋ ਰਿਹਾ ਹੈ। ਪੜੋ ਹੋਰ ਖਬਰਾਂ: ਸ਼੍ਰੀਨਗਰ-ਜੰਮੂ ਹਾਈਵੇਅ 'ਤੇ ਬੀ.ਐੱਸ.ਐੱਫ. ਦੇ ਕਾਫਿਲੇ ਉੱਤੇ ਅੱਤਵਾਦੀ ਹਮਲਾ ਉਥੇ ਹੀ ਲਾਟਰੀ ਦੇ ਅਧਿਕਾਰੀਆਂ ਨੇ ਕਿਹਾ ਕਿ ਮੈਗਾ ਮਿਲੀਅਨਸ ਖੇਡਦੇ ਹੋਏ 40 ਹਜ਼ਾਰ ਡਾਲਰ ਜਿੱਤਣ ਦੀ ਸੰਭਾਵਨਾ 9,31,001 ਵਿਚੋਂ ਕਿਸੇ ਇਕ ਦੀ ਹੁੰਦੀ ਹੈ। ਉਥੇ ਹੀ 3 ਮਿਲੀਅਨ ਡਾਲਰ ਜਿੱਤਣ ਦੀ ਸੰਭਾਵਨਾ 13 ਮਿਲੀਅਨ ਲੋਕਾਂ ਵਿਚੋਂ ਕਿਸੇ ਇਕ ਵਿਅਕਤੀ ਦੀ ਹੁੰਦੀ ਹੈ।

aurta

ਨਵੀਂ ਦਿੱਲੀ: ਮਹਿਲਾਵਾਂ ਦੀ ਸੁੰਦਰਤਾ ਉੱਤੇ ਕਵਿਤਾ-ਕਹਾਣੀਆਂ ਲਿਖੀਆਂ ਜਾ ਚੁੱਕੀਆਂ ਹਨ। ਵੈਸੇ ਤਾਂ ਹਰ ਮਹਿਲਾ ਆਪਣੇ ਆਪ ਵਿਚ ਇਕ ਅਲੱਗ ਸ਼ਖਸੀਅਤ ਰੱਖਦੀ ਹੈ ਪਰ ਕੁਝ ਥਾਵਾਂ ਦੀਆਂ ਮਹਿਲਾਵਾਂ ਆਪਣੀ ਖੂਬਸੂਰਤੀ ਦੇ ਲਈ ਦੁਨੀਆ ਭਰ ਵਿਚ ਜਾਣੀ ਜਾਂਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਦੇਸ਼ਾਂ ਬਾਰੇ, ਜਿਥੋਂ ਦੀਆਂ ਮਹਿਲਾਵਾਂ ਆਪਣੀ ਸੁੰਦਰਤਾ ਲਈ ਪ੍ਰਸਿੱਧ ਹਨ ਤੇ ਪੂਰੀ ਦੁਨੀਆ ਉਨ੍ਹਾਂ ਦੀ ਸੁੰਦਰਤਾ ਦੀ ਕਾਇਲ ਹੈ। ਬ੍ਰਾਜ਼ੀਲ ਫਰਾਂਸ ਰੂਸ ਸਵੀਡਨ ਅਫਗਾਨਿਸਤਾਨ ਭਾਰਤ ਇਟਲੀ ਤੁਰਕੀ ਵੈਨੇਜ਼ੁਏਲਾ ਪਾਕਿਸਤਾਨ ਬ੍ਰਿਟੇਨ ਅਮਰੀਕਾ ਯੂਕ੍ਰੇਨ

2100

ਵਾਸ਼ਿੰਗਟਨ: ਅਮਰੀਕੀ ਸਪੇਸ ਏਜੰਸੀ ਨਾਸਾ ਨੇ ਭਾਰਤ ਬਾਰੇ ਹੈਰਾਨ ਕਰਨ ਵਾਲੀ ਰਿਪੋਰਟ ਦਿੱਤੀ ਹੈ। ਇਸ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅੱਜ ਤੋਂ 80 ਸਾਲ ਬਾਅਦ ਭਾਵ 2100 ਤੱਕ ਭਾਰਤ ਦੇ 12 ਸ਼ਹਿਰ 3 ਫੁੱਟ ਪਾਣੀ ਵਿਚ ਡੁੱਬ ਜਾਣਗੇ। ਇਸ ਰਿਪੋਰਟ ਦੇ ਅਨੁਸਾਰ ਮੈਦਾਨੀ ਇਲਾਕਿਆਂ ਵਿਚ ਭਾਰੀ ਤਬਾਹੀ ਹੋਵੇਗੀ। ਇਹ ਸਭ ਗਲੋਬਲ ਵਾਰਮਿੰਗ ਦੇ ਕਾਰਨ ਧਰੁਵਾਂ ਉੱਤੇ ਜੰਮੀ ਹੋਈ ਬਰਫ਼ ਦੇ ਪਿਘਲਣ ਦੇ ਕਾਰਨ ਹੋਵੇਗਾ। ਪੜੋ ਹੋਰ ਖਬਰਾਂ: ਸਕੂਲਾਂ 'ਚ ਕੋਰੋਨਾ ਮਾਮਲਿਆਂ ਨੇ ਵਧਾਈ ਸੂਬਾ ਸਰਕਾਰ ਦੀ ਟੈਨਸ਼ਨ, ਰੋਜ਼ਾਨਾ 10 ਹਜ਼ਾਰ ਟੈਸਟ ਕਰਨ ਦੇ ਹੁਕਮ ਜਾਰੀ ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਰਿਪੋਰਟ ਦੇ ਅਨੁਸਾਰ ਭਾਰਤ ਦੇ ਓਖਾ, ਮੋਰਮੁਗਾਓ, ਭਾਵਨਗਰ, ਮੁੰਬਈ, ਮੰਗਲੌਰ, ਚੇੱਨਈ, ਵਿਸ਼ਾਖਾਪਟਨਮ, ਤੂਤੀਕੋਰਨ, ਕੋਚੀ, ਪਾਰਾਦੀਪ ਅਤੇ ਕਿਦਰੋਪੋਰ ਤੱਟਵਰਤੀ ਇਲਾਕਿਆਂ ਉੱਤੇ ਗਲੋਬਲ ਵਾਰਮਿੰਗ ਦੇ ਪ੍ਰਭਾਵ ਕਾਰਨ ਬਰਫ਼ ਪਿਘਲਣ ਦਾ ਅਸਰ ਜ਼ਿਆਦਾ ਦਿਖੇਗਾ। ਅਜਿਹੀ ਸਥਿਤੀ ਵਿਚ ਤੱਟਵਰਤੀ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਭਵਿੱਖ ਵਿਚ ਸੁਰੱਖਿਅਤ ਥਾਵਾਂ ਉੱਤੇ ਜਾਣਾ ਪਏਗਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੱਛਮੀ ਬੰਗਾਲ ਦਾ ਕਿਦਰੋਪੋਰ ਖੇਤਰ, ਜਿੱਥੇ ਪਿਛਲੇ ਸਾਲ ਤੱਕ ਸਮੁੰਦਰ ਦਾ ਪੱਧਰ ਵਧਣ ਦਾ ਕੋਈ ਖਤਰਾ ਨਹੀਂ ਹੈ, ਉੱਥੇ ਵੀ ਸਾਲ 2100 ਤੱਕ ਅੱਧਾ ਫੁੱਟ ਪਾਣੀ ਵਧੇਗਾ। ਨਾਸਾ ਨੇ ਬਣਾਇਆ ਸਮੁੰਦਰ ਦੇ ਪੱਧਰ ਦਾ ਪ੍ਰੋਜੈਕਸ਼ਨ ਟੂਲਦਰਅਸਲ ਨਾਸਾ ਨੇ ਇੱਕ ਸਮੁੰਦਰ ਦੇ ਪੱਧਰ ਦਾ ਪ੍ਰੋਜੈਕਸ਼ਨ ਟੂਲ ਬਣਾਇਆ ਹੈ। ਇਹ ਲੋਕਾਂ ਨੂੰ ਸਮੇਂ ਸਿਰ ਬਾਹਰ ਕੱਢਣ ਅਤੇ ਸਮੁੰਦਰੀ ਤੱਟਾਂ 'ਤੇ ਆਫ਼ਤ ਤੋਂ ਲੋੜੀਂਦੇ ਪ੍ਰਬੰਧ ਕਰਨ ਵਿਚ ਸਹਾਇਤਾ ਕਰੇਗਾ। ਇਸ ਆਨਲਾਈਨ ਟੂਲ ਦੇ ਜ਼ਰੀਏ ਕੋਈ ਵੀ ਭਵਿੱਖ ਦੀ ਤਬਾਹੀ ਬਾਰੇ ਜਾਣ ਸਕਦਾ ਹੈ, ਅਰਥਾਤ ਸਮੁੰਦਰ ਦਾ ਪੱਧਰ ਵਧ ਰਿਹਾ ਹੈ। ਪੜੋ ਹੋਰ ਖਬਰਾਂ: ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਕੇਂਦਰੀ ਸਿਹਤ ਮੰਤਰੀ ਨਾਲ ਮੁਲਾਕਾਤ, ਵੈਕਸੀਨ ਦੀ ਖੇਪ ਵਧਾਉਣ ਦੀ ਕੀਤੀ ਮੰਗ ਜਲਵਾਯੂ ਤਬਦੀਲੀ ਬਾਰੇ ਅੰਤਰ-ਸਰਕਾਰੀ ਪੈਨਲ (ਆਈਪੀਸੀਸੀ) ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਨਾਸਾ ਨੇ ਸਮੁੰਦਰ ਵਿਚ ਕਈ ਸ਼ਹਿਰਾਂ ਦੇ ਡੁੱਬਣ ਦੀ ਚਿਤਾਵਨੀ ਦਿੱਤੀ ਹੈ। ਇਹ ਆਈਪੀਸੀਸੀ ਦੀ ਛੇਵੀਂ ਮੁਲਾਂਕਣ ਰਿਪੋਰਟ ਹੈ, ਜੋ 9 ਅਗਸਤ ਨੂੰ ਜਾਰੀ ਕੀਤੀ ਗਈ ਸੀ। ਮੈਦਾਨੀ ਇਲਾਕਿਆਂ ਵਿਚ ਤਬਾਹੀਨਾਸਾ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ 2100 ਤੱਕ ਵਿਸ਼ਵ ਦਾ ਤਾਪਮਾਨ ਕਾਫੀ ਵਧ ਜਾਵੇਗਾ। ਲੋਕਾਂ ਨੂੰ ਭਿਆਨਕ ਗਰਮੀ ਸਹਿਣੀ ਪਵੇਗੀ। ਜੇ ਕਾਰਬਨ ਦੇ ਨਿਕਾਸ ਅਤੇ ਪ੍ਰਦੂਸ਼ਣ ਨੂੰ ਨਾ ਰੋਕਿਆ ਗਿਆ ਤਾਂ ਤਾਪਮਾਨ ਔਸਤਨ 4.4 ਡਿਗਰੀ ਸੈਲਸੀਅਸ ਵਧੇਗਾ। ਅਗਲੇ ਦੋ ਦਹਾਕਿਆਂ ਵਿਚ ਤਾਪਮਾਨ ਵਿਚ 1.5 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ। ਜੇ ਪਾਰਾ ਇਸੇ ਗਤੀ ਨਾਲ ਵਧਦਾ ਹੈ ਤਾਂ ਗਲੇਸ਼ੀਅਰ ਵੀ ਪਿਘਲ ਜਾਣਗੇ। ਉਨ੍ਹਾਂ ਦਾ ਪਾਣੀ ਮੈਦਾਨੀ ਅਤੇ ਸਮੁੰਦਰੀ ਖੇਤਰਾਂ ਵਿਚ ਤਬਾਹੀ ਲਿਆਏਗਾ। ਪੜੋ ਹੋਰ ਖਬਰਾਂ: ਕਸ਼ਮੀਰ: ਬਾਂਦੀਪੋਰਾ 'ਚ ਤਲਾਸ਼ੀ ਮੁਹਿੰਮ ਦੌਰਾਨ ਭਾਰੀ ਮਾਤਰਾ 'ਚ ਹਥਿਆਰ ਬਰਾਮਦ ਬਹੁਤ ਸਾਰੇ ਦੇਸ਼ਾਂ ਦਾ ਖੇਤਰ ਘਟੇਗਾਇਸ ਦੇ ਨਾਲ ਹੀ ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਨੇ ਕਿਹਾ ਕਿ ਸਮੁੰਦਰ ਦੇ ਪੱਧਰ ਦਾ ਪ੍ਰੋਜੈਕਸ਼ਨ ਟੂਲ ਵਿਸ਼ਵ ਦੇ ਨੇਤਾਵਾਂ ਅਤੇ ਵਿਗਿਆਨੀਆਂ ਨੂੰ ਇਹ ਦੱਸਣ ਲਈ ਕਾਫੀ ਹੈ ਕਿ ਅਗਲੀ ਸਦੀ ਤੱਕ ਸਾਡੇ ਬਹੁਤ ਸਾਰੇ ਦੇਸ਼ਾਂ ਦੀ ਜ਼ਮੀਨ ਘੱਟ ਜਾਵੇਗੀ। ਸਮੁੰਦਰ ਦਾ ਪੱਧਰ ਇੰਨੀ ਤੇਜ਼ੀ ਨਾਲ ਵਧੇਗਾ ਕਿ ਇਸਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ। ਇਸ ਦੀਆਂ ਉਦਾਹਰਣਾਂ ਸਭ ਦੇ ਸਾਹਮਣੇ ਹਨ। ਬਹੁਤ ਸਾਰੇ ਟਾਪੂ ਡੁੱਬ ਗਏ ਹਨ। ਕਈ ਹੋਰ ਟਾਪੂ ਸਮੁੰਦਰ ਨੂੰ ਨਿਗਲ ਜਾਣਗੇ।

10 pak

ਇਸਲਾਮਾਬਾਦ: ਪਾਕਿਸਤਾਨ (Pakistan) ਦੇ ਪੰਜਾਬ ਪ੍ਰਾਂਤ ਵਿੱਚ ਇੱਕ ਹਿੰਦੂ ਮੰਦਰ ਦੀ ਭੰਨ-ਤੋੜ (Hindu Temple Demolition) ਦੀ ਵਜ੍ਹਾ ਬਣੇ ਅੱਠ ਸਾਲਾ ਲੜਕੇ ਉੱਤੇ ਪੁਲਿਸ ਨੇ ਈਸ਼ਨਿੰਦਾ ਕਾਨੂੰਨ ਤਹਿਤ ਦੋਸ਼ ਆਇਦ ਕੀਤੇ ਹਨ। ਪਾਕਿਸਤਾਨ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਇੱਕ ਅੱਠ ਸਾਲ ਦੇ ਬੱਚੇ ਉੱਤੇ ਈਸ਼ ਨਿੰਦਾ ਕਾਨੂੰਨ (Defamation Law) ਤਹਿਤ ਕੇਸ ਦਰਜ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਪਾਕਿ ਪੁਲਿਸ (Pakistan Police) ਨੇ ਬੱਚੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਈਸ਼ਨਿੰਦਾ ਦੇ ਦੋਸ਼ਾਂ ਤਹਿਤ, ਉਸ ਬੱਚੇ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ। ਪੜੋ ਹੋਰ ਖਬਰਾਂ: ਸੋਨੀਪਤ 'ਚ ਹੈਵਾਨੀਅਤ, 4 ਨੌਜਵਾਨਾਂ ਵਲੋਂ ਦੋ ਨਾਬਾਲਗ ਭੈਣਾਂ ਨਾਲ ਸਮੂਹਿਕ ਜਬਰ-ਜ਼ਨਾਹ ਤੋਂ ਬਾਅਦ ਕਤਲ ਦੋਸ਼ ਹੈ ਕਿ ਇਸ ਬੱਚੇ ਨੇ ਇੱਕ ਮਦਰਸੇ ਦੀ ਲਾਇਬ੍ਰੇਰੀ ਵਿੱਚ ਜਾ ਕੇ ਕਾਰਪੇਟ ਉੱਤੇ ਪਿਸ਼ਾਬ ਕਰ ਦਿੱਤਾ ਸੀ। ਉੱਥੇ ਬਹੁਤ ਸਾਰੀਆਂ ਪਵਿੱਤਰ ਕਿਤਾਬਾਂ ਰੱਖੀਆਂ ਗਈਆਂ ਸਨ। ਇਸ ਤੋਂ ਬਾਅਦ ਸਥਾਨਕ ਮੌਲਵੀਆਂ ਨੇ ਮੁਸਲਿਮ ਕੱਟੜਪੰਥੀਆਂ ਨੂੰ ਭੜਕਾਇਆ ਤੇ ਪੁਲਿਸ 'ਤੇ ਕਾਰਵਾਈ ਲਈ ਦਬਾਅ ਪਾਇਆ। ਪੁਲਿਸ ਨੇ ਬੱਚੇ ਨੂੰ ਹਿਰਾਸਤ ਵਿੱਚ ਲੈ ਲਿਆ ਪਰ ਬਾਅਦ ਵਿੱਚ ਉਸ ਨੂੰ ਜ਼ਮਾਨਤ ਦੇ ਦਿੱਤੀ। ਜਿਵੇਂ ਹੀ ਬੱਚੇ ਨੂੰ ਰਿਹਾਅ ਕੀਤਾ ਗਿਆ, ਕੱਟੜਪੰਥੀ ਗੁੱਸੇ ਵਿੱਚ ਆ ਗਏ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਤੇ ਇੱਕ ਹਿੰਦੂ ਮੰਦਰ ਨੂੰ ਤੋੜ ਦਿੱਤਾ। ਕੱਟੜਪੰਥੀਆਂ ਨੇ ਮੰਦਰ ਦੀਆਂ ਸਾਰੀਆਂ ਖਿੜਕੀਆਂ ਤੋੜ ਦਿੱਤੀਆਂ ਤੇ ਅੱਗ ਲਗਾ ਦਿੱਤੀ ਸੀ। ਪੜੋ ਹੋਰ ਖਬਰਾਂ: ਰਾਜ ਕੁੰਦਰਾ ਦੀ ਜ਼ਮਾਨਤ ਪਟੀਸ਼ਨ 'ਤੇ ਹੁਣ 20 ਤਰ...

udannnn

ਟੋਰਾਂਟੋ : ਕੈਨੇਡਾ ਨੇ ਸੋਮਵਾਰ ਨੂੰ ਕੋਰੋਨਾ ਮਹਾਮਾਰੀ ਦੇ ਚੱਲਦੇ ਭਾਰਤ ਤੋਂ ਸਿੱਧੀਆਂ ਉਡਾਣਾਂ ਉੱਤੇ ਪਾਬੰਦੀ ਨੂੰ 21 ਸਤੰਬਰ ਤੱਕ ਲਈ ਵਧਾ ਦਿੱਤਾ ਹੈ। ਕੈਨੇਡਾ ਨੇ ਆਪਣੀਆਂ ਸਰਹੱਦਾਂ ਦੇ ਅੰਦਰ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਇਹ ਫੈਸਲਾ ਕੀਤਾ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਏਸ਼ੀਆਈ ਦੇਸ਼ ਦੇ ਸਥਾਈ ਸੰਘਰਸ਼ ਦੇ ਵਿਚਾਲੇ ਭਾਰਤ ਤੋਂ ਸਿੱਧੀਆਂ ਯਾਤਰੀ ਉਡਾਣਾਂ ਉੱਤੇ ਪਾਬੰਦੀ ਹੁਣ 21 ਸਤੰਬਰ 2021 ਤੱਕ ਰਹੇਗੀ। ਇਹ ਜਾਣਕਾਰੀ ਕੈਨੇਡਾ ਦੇ ਟ੍ਰਾਂਸਪੋਰਟ ਮੰਤਰਾਲਾ ਵਲੋਂ ਦਿੱਤੀ ਗਈ ਹੈ।  ਪੜੋ ਹੋਰ ਖਬਰਾਂ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਅੱਜ ਕੈਪਟਨ ਅਮਰਿੰਦਰ ਸਿੰਘ ਕਰਨਗੇ ਮੁਲਾਕਾਤ  ਕੈਨੇਡਾ ਦੀ ਜਨਤਕ ਸਿਹਤ ਏਜੰਸੀ ਦੀ ਸਿਹਤ ਸਲਾਹ ਦੇ ਆਧਾਰ ਉੱਤੇ ਭਾਰਤ ਤੋਂ ਕੈਨੇਡਾ ਦੇ ਲਈ ਸਾਰੀਆਂ ਸਿੱਧੀਆਂ ਕਮਰਸ਼ੀਅਲ ਤੇ ਨਿੱਜੀ ਯਾਤਰੀ ਉਡਾਣਾਂ ਉੱਤੇ ਪਾਬੰਦੀ ਲਾਗੂ ਕੀਤੀ ਹੈ। ਦੱਸ ਦਈਏ ਕਿ ਇਸ ਸਾਲ ਪਹਿਲਾ ਵਾਰ ਇਹ ਪਾਬੰਦੀ 22 ਅਪ੍ਰੈਲ ਨੂੰ ਲਾਈ ਗਈ ਸੀ ਤੇ ਇਸ ਨੂੰ ਕਈ ਵਾਰ ਹਟਾਇਆ ਜਾ ਚੁੱਕਿਆ ਹੈ। ਇਹ ਪੰਜਵੀਂ ਵਾਰ ਹੈ ਜੋ ਪਾਬੰਦੀ ਨੂੰ ਵਧਾਇਆ ਗਿਆ ਹੈ। ਭਾਰਤ ਤੋਂ ਕੈਨੇਡਾ ਜਾਣ ਵਾਲੀਆਂ ਉਡਾਣਾਂ ਦੀ ਪਾਬੰਦੀ 21 ਅਗਸਤ ਨੂੰ ਖਤਮ ਹੋਣ ਵਾਲੀ ਸੀ ਪਰ ਹੁਣ ਇਹ 21 ਸਤੰਬਰ ਤੱਕ ਲਾਗੂ ਰਹੇਗੀ। ਪੜੋ ਹੋਰ ਖਬਰਾਂ: ਜਲੰਧਰ ਵਿਚ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਭਾਰਤ ਵਿਚ ਅਜੇ 4 ਲੱਖ ਤੋਂ ਜ਼ਿਆਦਾ ਕੋਰੋਨਾ ਦੇ ਐਕਟਿਵ ਮਾਮਲੇਜ਼ਿਕਰਯੋਗ ਹੈ ਕਿ ਭਾਰਤ ਵਿਚ ਕੋਰੋਨਾ ਦੇ ਨਵੇਂ ਮਾਮਲੇ 35 ਹਜ਼ਾਰ ਦੇ ਨੇੜੇ ਆ ਰਹੇ ਹਨ। ਐਤਵਾਰ ਨੂੰ ਭਾਰਤ ਵਿਚ 35 ਹਜ਼ਾਰ ਤੋਂ ਵਧੇਰੇ ਨਵੇਂ ਕੇਸ ਮਿਲੇ। ਇਥੇ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ 500 ਦੇ ਨੇੜੇ ਹੈ। ਸਭ ਤੋਂ ਵਧੇਰੇ ਬੁਰਾ ਹਾਲ ਦੱਖਣੀ ਭਾਰਤ ਦੇ ਸੂਬੇ ਕੇਰਲ ਦਾ ਹੈ। ਦੇਸ਼ ਵਿਚ ਕੋਰੋਨਾ ਦੇ ਐਕਟਿਵ ਮਾਮਲੇ 4 ਲੱਖ 2 ਹਜ਼ਾਰ 188 ਹਨ। ਹੁਣ ਤੱਕ ਦੇਸ਼ ਵਿਚ ਕੁੱਲ ਰਿਕਵਰੀ 3 ਕਰੋੜ 11 ਲੱਖ 39 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਹੋ ਚੁੱਕੀ ਹੈ। ਭਾਰਤ ਵਿਚ ਹੁਣ ਤੱਕ 4,28,309 ਲੋਕਾਂ ਦੀ ਮੌਤ ਹੋ ਚੁੱਕੀ ਹੈ।

jail pakistan

ਕਰਾਚੀ (ਇੰਟ.)- ਪਾਕਿਸਤਾਨ (Pakistan) ’ਚ ਘੱਟ ਗਿਣਤੀ ’ਤੇ ਅੱਤਿਆਚਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਮਾਮਲਾ ਇਕ ਅੱਠ ਸਾਲਾ ਹਿੰਦੂ ਲੜਕੇ (Hindu boy) ਨਾਲ ਜੁੜਿਆ ਹੈ। ਈਸ਼ਨਿੰਦਾ (Blasphemy) ਦਾ ਦੋਸ਼ ਲਗਾਉਂਦੇ ਹੋਏ ਉਸ ਨੂੰ ਨਾ ਸਿਰਫ਼ ਇਕ ਹਫ਼ਤੇ ਤਕ ਜੇਲ੍ਹ (jail) ’ਚ ਰੱਖਿਆ ਗਿਆ ਸਦੋਂ ਕੱਟੜਪੰਥੀਆਂ ਨੇ ਇਕ ਮੰਦਰ ’ਤੇ ਹਮਲਾ ਕਰ ਕੇ ਉਸ ਨੂੰ ਢਹਿ-ਢੇਰੀ ਕਰ ਦਿੱਤਾ। ਇਸ ਤੋਂ ਡਰ ਕੇ ਪੰਜਾਬ (Punjab) ਸੂਬੇ ਦੇ ਰਹੀਮ ਯਾਰ ਖਾਨ (Rahim Yar Khan) ਜ਼ਿਲ੍ਹੇ ’ਚ ਰਹਿਣ ਵਾਲੇ ਬੱਚਿਆਂ ਦੇ ਰਿਸ਼ਤੇਦਾਰਾਂ ਸਮੇਤ ਦੂਜੇ ਹਿੰਦੂ ਪਰਿਵਾਰ ਘਰ ਛੱਡ ਕੇ ਭੱਜ ਗਏ ਹਨ। ਬੱਚੇ ’ਤੇ ਮਦਰਸੇ ਦੀ ਲਾਇਬ੍ਰੇਰੀ (Library) ’ਚ ਵਿਛਾਈ ਗਈ ਕਾਲੀਨ (Carpet) ’ਤੇ ਜਾਣ-ਬੁੱਝ ਕੇ ਪੇਸ਼ਾਬ ਕਰਨ ਦਾ ਦੋਸ਼ ਹੈ। ਦੱਸਣਯੋਗ ਹੈ ਕਿ ਪਾਕਿਸਤਾਨ &rs...

nawaz sharrif

ਇਸਲਾਮਾਬਾਦ (ਇੰਟ.)- ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (Pakistan Muslim League-Nawaz) (ਪੀ.ਐੱਮ.ਐੱਲ.-ਐੱਨ) ਨੇ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ (Former Prime Minister Nawaz Sharif) ਦੇ ਭਰਾ ਸ਼ਹਿਬਾਜ਼ ਸ਼ਰੀਫ (Shahbaz Sharif) ਨੂੰ ਫਿਰ ਤੋਂ ਜੇਲ ਭੇਜਣ ਦੀ ਯੋਜਨਾ ਬਣਾ ਰਹੀ ਹੈ। ਦਿ ਨਿਊਜ਼ ਇੰਟਰਨੈਸ਼ਨਲ (News International) ਨੇ ਪੀ.ਐੱਮ.ਐੱਲ.-ਐੱਨ. (PML-N) ਦੇ ਨੇਤਾਵਾਂ ਅਤਾਉੱਲਾਹ ਤਰਾਰ (Ataullah Tarar) ਅਤੇ ਆਜ...

8tu

ਇਸਤਾਂਬੁਲ: ਪੱਛਮੀ ਤੁਰਕੀ ਵਿਚ ਇਕ ਹਾਈਵੇਅ 'ਤੇ ਐਤਵਾਰ ਨੂੰ ਯਾਤਰੀ ਬੱਸ ਪਲਟ ਗਈ। ਇਸ ਹਾਦਸੇ ਵਿਚ ਬੱਸ ਵਿਚ ਸਵਾਰ 14 ਲੋਕਾਂ ਦੀ ਮੌਤ ਹੋ ਗਈ। ਬਲੀਕੇਸਿਰ ਸੂਬੇ ਦੇ ਗਵਰਨਰ ਦਫਤਰ ਨੇ ਦੱਸਿਆ ਕਿ ਹਾਦਸੇ ਵਿਚ 18 ਲੋਕ ਜ਼ਖਮੀ ਵੀ ਹੋਏ ਹਨ ਜਿਹਨਾਂ ਦਾ ਪੰਜ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਪੜੋ ਹੋਰ ਖਬਰਾਂ: ਲੁਧਿਆਣਾ 'ਚ ਚੱਲਦੀ ਨੈਨੋ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬਚਿਆ ਜਿਮ ਟ੍ਰੇਨਰ ਦਫਤਰ ਮੁਤਾਬਕ ਹਾਦਸਾ ਸਥਾਨਕ ਸਮੇਂ ਮੁਤਾਬਕ ਸਵੇਰੇ 4:40 'ਤੇ ਹੋਇਆ। ਦਫਤਰ ਨੇ ਦੱਸਿਆ ਕਿ ਐਮਰਜੈਂਸੀ ਸੇਵਾ ਦੇ ਕਰਮੀ ਮੌਕੇ 'ਤੇ ਪਹੁੰਚੇ, ਜਿੱਥੇ 11 ਲੋਕਾਂ ਦੀ ਮੌਤ ਹੋ ਚੁੱਕੀ ਸੀ ਜਦਕਿ 3 ਹੋਰ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਘਟਨਾ ਦੀ ਹੋਰ ਜਾਣਕਾਰੀ ਤੁਰੰਤ ਉਪਲਬਧ ਨਹੀਂ ਹੋ ਸਕੀ ਹੈ। ਪੜੋ ਹੋਰ ਖਬਰਾਂ: ਜੇਕਰ ਮਾਂ ਚਿੰਤਪੂਰਨੀ ਦੇ ਦਰਸ਼ਨ ਦੀ ਕਰ ਰਹੇ ਹੋ ਤਿਆਰੀ ਤਾਂ ਪੜੋ ਇਹ ਖਬਰ

7pak

ਲਾਹੌਰ : ਪਾਕਿਸਤਾਨ (Pakistan) ਦੇ ਪੰਜਾਬ (Punjab) ਸੂਬੇ ਦੀ ਪੁਲਸ (Police) ਨੇ ਕਿਹਾ ਹੈ ਕਿ ਉਨ੍ਹਾਂ ਨੇ ਦੇਸ਼ ਦੇ ਦੂਰ-ਦੁਰਾਡੇ ਕਸਬੇ ਵਿਚ ਇਕ ਹਿੰਦੂ ਮੰਦਰ (Hindu Tempe) ’ਤੇ ਹਮਲਾ, ਭੰਨ-ਤੋੜ ਦੇ ਦੋਸ਼ ਵਿਚ 20 ਲੋਕਾਂ ਨੂੰ ਗ੍ਰਿਫ਼ਤਾਰ (Arrest) ਕੀਤਾ ਹੈ ਅਤੇ 150 ਤੋਂ ਜ਼ਿਆਦਾ ਲੋਕਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਕ ਦਿਨ ਪਹਿਲਾਂ ਹੀ ਦੇਸ਼ ਦੀ ਸੁਪਰੀਮ ਕੋਰਟ (Supreme Court) ਨੇ ਮੰਦਰ ਦੀ ਸੁਰੱਖਿਆ ਵਿਚ ਨਾਕਾਮੀ ਨੂੰ ਲੈ ਕੇ ਅਧਿਕਾਰੀਆਂ ਨੂੰ ਫਟਕਾਰ ਲਗਾਈ ਸੀ। ਲਾਹੌਰ ਤੋਂ ਕਰੀਬ 590 ਕਿਲੋਮੀਟਰ ਦੂਰ ਸੂਬੇ ਦੇ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਭੋਂਗ ਕਸਬੇ ਵਿਚ ਬੁੱਧਵਾਰ ਨੂੰ ਇਕ ਗਣੇਸ਼ ਮੰਦਰ ’ਤੇ ਭੀੜ ਨੇ ਹਮਲਾ ਕੀਤਾ ਸੀ। ਉਨ੍ਹਾਂ ਨੇ ਇਕ ਸਥਾਨਕ ਮਦਰਸੇ ਵਿਚ ਕਥਿਤ ਤੌਰ ’ਤੇ ਪੇਸ਼ਾਬ ਕਰਨ ਲਈ ਗ੍ਰਿਫ਼ਤਾਰ ਕੀਤੇ ਗਏ 8 ਸਾਲਾ ਹਿੰਦੂ ਮੁੰਡੇ ਨੂੰ ਅਦਾਲਤ ਵੱਲੋਂ ਰਿਹਾਅ ਕਰਨ ਦੇ ਵਿਰੋਧ ਵਿਚ ਮੰਦਰ ’ਤੇ ਹਮਲਾ ਕੀਤਾ...

7taliban

ਕਾਬੁਲ: ਤਾਲਿਬਾਨ (Taliban) ਨੇ ਅਫਗਾਨਿਸਤਾਨ (Afghanistan) ਦੇ ਥਾਲਾ ਸਾਹਿਬ ਗੁਰਦੁਆਰੇ ਤੋਂ ਚੁੱਕੇ ਨਿਸ਼ਾਨ ਸਾਹਿਬ (Nishan sahib) ਨੂੰ ਵਾਪਸ ਰੱਖ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਨੇ ਅੰਤਰਰਾਸ਼ਟਰੀ ਦਬਾਅ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਦਰਅਸਲ, ਅਫਗਾਨਿਸਤਾਨ ਵਿਚ ਤਾਲਿਬਾਨ ਦੀ ਦਹਿਸ਼ਤ ਜਾਰੀ ਹੈ। ਇਸ ਦੌਰਾਨ ਸ਼ੁੱਕਰਵਾਰ ਨੂੰ ਤਾਲਿਬਾਨ ਵੱਲੋਂ ਪਖਤਿਆ ਸੂਬੇ ਦੇ ਗੁਰਦੁਆਰਾ ਸਾਹਿਬ ਤੋਂ ਨਿਸ਼ਾਨ ਸਾਹਿਬ ਹਟਾਏ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਭਾਰਤ ਸਰਕਾਰ (Indian Govt.) ਨੇ ਇਸ ਮੁੱਦੇ 'ਤੇ ਸਖਤ ਇਤਰਾਜ਼ ਕੀਤਾ ਸੀ। ਪੜੋ ਹੋਰ ਖਬਰਾਂ: ਸਾਧੂ ਸਿੰਘ ਧਰਮਸੋਤ ਦਾ ਜੰਗਲਾਤ ਵਿਭਾਗ ਨੂੰ ਹੁਕਮ, ਪੰਜਾਬ 'ਚ ਵਧਾਓ ਹਰਿਆਲੀ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਅਤੇ ਅੰਤਰਰਾਸ਼ਟਰੀ ਦਬਾਅ ਤੋਂ ਬਾਅਦ ਤਾਲਿਬਾਨੀ ਅਧਿਕਾਰੀ ਅਤੇ ਲੜਾਕੂ ਉਥੇ ਗਏ ਅਤੇ ਉਨ੍ਹਾਂ ਨੇ ਨਿਸ਼ਾਨ ਸਾਹਿਬ ਨੂੰ ਉੱਥੇ ਹੀ ਰੱਖ ਦਿੱਤਾ। ਵਰਲਡ ਫੋਰਮ ਆਫ਼ ਇੰਡੀਆ ਦੇ ਚੇਅਰਮੈਨ ਪੁਨੀਤ ਸਿੰਘ ਚੰਡੋਕ ਨੇ ਇਹ ਜਾਣਕਾਰੀ ਦਿੱਤੀ। ਕੇਅਰ ਟੇਕਰ ਤੋਂ ਮਿਲੀ ਜਾਣਕਾਰੀਪੁਨੀਤ ਸਿੰਘ ਚੰਢੋਕ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲ ਹੀ ਵਿਚ ਗੁਰਦੁਆਰੇ ਦੇ ਸਥਾਨਕ ਕੇਅਰ ਟੇਕਰ (Care Taker) ਵੱਲੋਂ ਸੂਚਿਤ ਕੀਤਾ ਗਿਆ ਸੀ ਕਿ ਗੁਰਦੁਆਰਾ ਸਾਹਿਬ ਦੀ ਛੱਤ ਉੱਤੇ ਨਿਸ਼ਾਨ ਸਾਹਿਬ ਨੂੰ ਪੂਰੇ ਸਤਿਕਾਰ ਨਾਲ ਵਾਪਸ ਰੱਖਿਆ ਗਿਆ ਹੈ। ਉਸ ਨੇ ਦੱਸਿਆ ਕਿ ਕੁਝ ਤਾਲਿਬਾਨੀ ਅਧਿਕਾਰੀ ਅਤੇ ਲੜਾਕੂ ਸ਼ੁੱਕਰਵਾਰ ਸ਼ਾਮ ਨੂੰ ਗੁਰਦੁਆਰੇ ਪਹੁੰਚੇ ਸਨ। ਉਨ੍ਹਾਂ ਨੇ ਤੁਰੰਤ ਨਿਸ਼ਾਨ ਸਾਹਿਬ ਵਾਪਸ ਰੱਖਣ ਦਾ ਹੁਕਮ ਦਿੱਤਾ।  ਪੜੋ ਹੋਰ ਖਬਰਾਂ: ਤਮਗਾ ਜੇਤੂਆਂ ਦੇ ਨਾਂ 'ਤੇ ਰੱਖੇ ਜਾਣਗੇ ਸਕੂਲਾਂ, ਸੜਕਾਂ ਦੇ ਨਾਂ, ਸਿੱਖਿਆ ਮੰਤਰੀ ਦਾ ਐਲਾਨ ਚੰਢੋਕ ਨੇ ਕਿਹਾ ਕਿ ਮੈਂ ਅਤੇ ਵਿਦੇਸ਼ੀ ਭਾਰਤੀ ਭਾਰਤ ਸਰਕਾਰ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੇ ਯਤਨਾਂ ਦੀ ਸ਼ਲਾਘਾ ਕਰਦੇ ਹਾਂ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕਿਆ ਕਿ ਅਫਗਾਨਿਸਤਾਨ ਵਿਚ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਚੰਗੀ ਤਰ੍ਹਾਂ ਸੁਰੱਖਿਆ ਕੀਤੀ ਗਈ ਹੈ। ...

tlbn nisan

ਅਫਗਾਨਿਸਤਾਨ: ਤਾਲਿਬਾਨ ਨੇ ਕਥਿਤ ਤੌਰ 'ਤੇ ਪੂਰਬੀ  (Afghanistan) ਅਫਗਾਨਿਸਤਾਨ ਦੇ (Paktia province) ਪਖਤਿਆ ਸੂਬੇ ਦੇ ਇੱਕ ਗੁਰਦੁਆਰੇ (Gurudwara) ਤੋਂ ਸਿੱਖਾਂ ਦੇ ਧਾਰਮਿਕ ਚਿੰਨ੍ਹ ਨਿਸ਼ਾਨ ਸਾਹਿਬ  (Nishan Sahib) ਨੂੰ ਹਟਾ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਟਵੀਟ ਕੀਤੀਆਂ ਜਾ ਰਹੀਆਂ ਤਸਵੀਰਾਂ ਅਨੁਸਾਰ ਨਿਸ਼ਾਨ ਸਾਹਿਬ ਨੂੰ ਪਖਤਿਆ ਸੂਬੇ ਦੇ ਚਮਕਨੀ ਇਲਾਕੇ ਦੇ ਗੁਰਦੁਆਰਾ ਥਲਾ ਸਾਹਿਬ ਦੀ ਛੱਤ ਤੋਂ ਉਤਾਰਿਆ ਗਿਆ ਹੈ, ਹਾਲਾਂਕਿ ਤਾਲਿਬਾਨ ਸੰਗਠਨ ਨੇ ਇਸ ਦਾ ਖੰਡਨ ਕੀਤਾ ਹੈ। ਅਫਗਾਨਿਸਤਾਨ ਵਿਚ ਤਾਲਿਬਾਨ ਮੁੜ ਤੋਂ ਪੈਰ ਫੈਲਾਉਣ ਲੱਗਾ ਹੈ । ਪੜੋ ਹੋਰ ਖਬਰਾਂ: ...

pkistn

ਇਸਲਾਮਾਬਾਦ: ਪਾਕਿਸਤਾਨੀ ਏਅਰ ਫੋਰਸ (Pakistan Air Foce) ਦਾ ਲੜਾਕੂ ਜਹਾਜ਼ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਅਟਕ ਸ਼ਹਿਰ ਨੇੜੇ ਹਾਦਸਾਗ੍ਰਸਤ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ  ਇਸ ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਜਾਂ ਮੌਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਾਕਿਸਤਾਨ ਏਅਰ ਫੋਰਸ ਦੇ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਏਅਰ ਫੋਰਸ (PAF) ਦਾ ਇੱਕ ਲੜਾਕੂ ਟ੍ਰੇਨਰ ਜਹਾਜ਼ ਅਟਕ ਦੇ ਨੇੜੇ ਇੱਕ ਰੁਟੀਨ ਟ੍ਰੇਨਿੰਗ ਮਿਸ਼ਨ ਦੇ ਦੌਰਾਨ ਕ੍ਰੈਸ਼ ਹੋ ਗਿਆ ਹੈ। ਪੜੋ ਹੋਰ ਖਬਰਾਂ: ਰਾਜੌਰੀ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ 2 ਅੱਤਵਾਦੀ ਢੇਰ ਜਹਾਜ਼ ਵਿਚ ਦੋ ਪਾਇਲਟ ਸਵਾਰ ਸੀ, ਜਿਨ੍ਹਾਂ ਨੇ ਸਫਲਤਾਪੂਰਵਕ ਆਪਣੇ ਆਪ ਨੂੰ ਬਾਹਰ ਕੱਢਿਆ। ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਦੇ ਲਈ ਜਾਂਚ ਬੋਰਡ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਵਿੱਚ ਪਾਕਿਸਤਾਨੀ ਹਵਾਈ ਸੈਨਾ ਦਾ ਇੱਕ ਜਹਾਜ਼ ਅਟਕ ਦੇ ਪਿੰਡੀਗੇਬ ਵਿੱਚ ਹੀ ਹਾਦਸਾਗ੍ਰਸਤ ਹੋ ਗਿਆ ਸੀ। ਇਹ ਜਹਾਜ਼ ਨਿਯਮਤ ਸਿਖਲਾਈ ਮਿਸ਼ਨ 'ਤੇ ਵੀ ਗਿਆ ਸੀ। ਪੜੋ ਹੋਰ ਖਬਰਾਂ: ਮੁਫਤ ਨਹੀਂ 2 ਰੁਪਏ ਖਰੀਦ ਕੇ ਪੰਜਾਬ ਵਾਸੀਆਂ ਨੂੰ 3 ਰੁਪਏ ਯੁਨਿਟ ਦਿਆਂਗੇ ਬਿਜਲੀ: ਸਿੱਧੂ

corona21

ਜਿਨੇਵਾ: ਕੋਰੋਨਾਵਾਇਰਸ ਦਾ ਸਭ ਤੋਂ ਅਸਰਦਾਰ ਰੂਪ 'ਡੈਲਟਾ' (Delta) ਇਸ ਵੇਲੇ ਦੁਨੀਆ ਦੇ 135 ਦੇਸ਼ਾਂ ਵਿਚ ਮੌਜੂਦ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਇਹ ਜਾਣਕਾਰੀ ਦਿੱਤੀ ਅਤੇ ਜਲਦੀ ਹੀ ਗਲੋਬਲ ਇਨਫੈਕਸ਼ਨ ਵਿਚ ਵਾਧੇ ਬਾਰੇ ਖਦਸ਼ਾ ਪ੍ਰਗਟ ਕੀਤਾ। ਡਬਲਯੂਐੱਚਓ ਨੇ 3 ਅਗਸਤ ਨੂੰ ਇਕ ਹਫਤਾਵਾਰੀ ਰੀਲੀਜ਼ ਵਿਚ ਕਿਹਾ ਕਿ ਬੀਟਾ ਵੈਰੀਐਂਟ ਦੇ ਮਾਮਲੇ 132 ਦੇਸ਼ਾਂ ਵਿਚ ਅਤੇ ਗਾਮਾ ਵੈਰੀਐਂਟ 81 ਦੇਸ਼ਾਂ ਵਿਚ ਪਾਏ ਗਏ ਹਨ। ਇਸ ਦੇ ਨਾਲ ਹੀ, 182 ਦੇਸ਼ਾਂ ਵਿਚ ਅਲਫ਼ਾ ਵੈਰੀਐਂਟ ਦੇ ਮਾਮਲੇ ਦਰਜ ਕੀਤੇ ਗਏ ਹਨ। ਜਦੋਂ ਕਿ 135 ਦੇਸ਼ਾਂ ਵਿਚ ਸਭ ਤੋਂ ਵੱਧ ਅਸਰਦਾਰ ਡੈਲਟਾ ਰੂਪ ਹੈ। ਇਸ ਵੈਰੀਐਂਟ ਨਾਲ ਲਾਗ ਦਾ ਪਹਿਲਾ ਕੇਸ ਭਾਰਤ ਵਿਚ ਪਾਇਆ ਗਿਆ ਸੀ। ਪੜੋ ਹੋਰ ਖਬਰਾਂ: ਅਮਰੀਕਾ 'ਚ ਵਾਪਰਿਆ ਵੱਡਾ ਸੜਕੀ ਹਾਦਸਾ, 10 ਪ੍ਰਵਾਸੀਆਂ ਦੀ 10 ਮੌਤ ਡਬਲਯੂਐੱਚਓ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿਸ਼ਵ ਭਰ ਵਿਚ ਨਵੇਂ ਕੇਸਾਂ ਦੇ ਆਉਣ ਦਾ ਰੁਝਾਨ ਵਧ ਰਿਹਾ ਹੈ। ਪਿਛਲੇ ਹਫਤੇ 26 ਜੁਲਾਈ ਅਤੇ 1 ਅਗਸਤ ਦੇ ਵਿਚਕਾਰ 40 ਲੱਖ ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਜੌਨਸ ਹੌਪਕਿੰਸ ਯੂਨੀਵਰਸਿਟੀ ਦੇ ਅਨੁਸਾਰ ਲਾਗ ਦਾ ਵਿਸ਼ਵਵਿਆਪੀ ਅੰਕੜਾ ਇਸ ਵੇਲੇ 20,01,52,057 ਹੈ ਅਤੇ ਮੌਤਾਂ ਦੀ ਗਿਣਤੀ 42,55,443 ਹੈ। ਇਸੇ ਸਮੇਂ ਦੁਨੀਆ ਭਰ ਵਿਚ ਹੁਣ ਤੱਕ 4,26,55,74,682 ਟੀਕੇ ਦੀਆਂ ਖੁਰਾਕਾਂ ਪ੍ਰਾਪਤ ਕੀਤੀਆਂ ਜਾ ਚੁੱਕੀਆਂ ਹਨ। ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਅਮਰੀਕਾ ਸਭ ਤੋਂ ਖਰਾਬ ਸਥਿਤੀ ਵਿਚ ਹੈ। ਹੁਣ ਤੱਕ ਇਨਫੈਕਟਿਡ ਲੋਕਾਂ ਦੀ ਕੁੱਲ ਸੰਖਿਆ 3,53,31,699 ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 6,14,803 ਹੈ। ਪੜੋ ਹੋਰ ਖਬਰਾਂ: ਅਜੇ ਦੇਵਗਨ ਨੇ ਦਿੱਤੀ ਪਤਨੀ ਕਾਜੋਲ ਨੂੰ ਜਨਮ ਦਿਨ ਦੀ ਖਾਸ ਵਧਾਈ ਲਾਗ ਦੇ ਮਾਮਲਿਆਂ ਵਿਚ ਭਾਰਤ ਦੂਜੇ ਨੰਬਰ 'ਤੇ ਹੈ। ਹੁਣ ਤੱਕ ਕੁੱਲ 3,17,69,132 ਮਾਮਲੇ ਹਨ। ਇਸ ਤੋਂ ਬਾਅਦ ਬ੍ਰਾਜ਼ੀਲ (20,026,533), ਰੂਸ (6,274,006), ਫਰਾਂਸ (6,270,961), ਯੂਕੇ (5,980,887), ਤੁਰਕੀ (5,822,487), ਅਰਜਨਟੀਨਾ (4,975,616), ਕੋਲੰਬੀਆ (4,815,063), ਸਪੇਨ (4,544,576), ਇਟਲੀ (4,369,964), ਈਰਾਨ (4,019,084), ਜਰਮਨੀ (3,786,003) ਅਤੇ ਇੰਡੋਨੇਸ਼ੀਆ (3,532,567)। ਕੋਰੋਨਾ ਸੰਕਰਮਣ ਕਾਰਨ ਮਰਨ ਵਾਲਿਆਂ ਦੀ ਸੰਖਿਆ ਵਿਚ ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਤੋਂ ਬਾਅਦ ਹੈ। ਇੱਥੇ ਹੁਣ ਤੱਕ 5,59,607 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਦੇਸ਼ਾਂ ਵਿਚ ਇਕ ਲੱਖ ਤੋਂ ਵੱਧ ਇਨਫੈਕਟਿਡ ਲੋਕਾਂ ਦੀ ਮੌਤ ਹੋਈ ਹੈ। ਭਾਰਤ ਵਿਚ (4,25,757), ਮੈਕਸੀਕੋ (2,41,936), ਪੇਰੂ (1,96,673), ਰੂਸ (1,59,032), ਬ੍ਰਿਟੇਨ (1,30,300), ਇਟਲੀ (1,28,136), ਕੋਲੰਬੀਆ (1,21,695), ਫਰਾਂਸ (1,12,215) , ਅਰਜਨਟੀਨਾ (1,06,747) ਅਤੇ ਇੰਡੋਨੇਸ਼ੀਆ (1,00,636) ਲੋਕਾਂ ਦੀ ਮੌਤ ਇਸ ਲਾਗ ਕਾਰਨ ਹੋਈ ਹੈ।

bus

ਵਾਸ਼ਿੰਗਟਨ (ਇੰਟ.)- ਅਮਰੀਕਾ (USA) ਦੇ ਟੈਕਸਾਸ ਸੂਬੇ ਵਿਚ ਪ੍ਰਵਾਸੀਆਂ ਨੂੰ ਲਿਜਾ ਰਹੀ ਇਕ ਵੈਨ ਹਾਦਸਾਗ੍ਰਸਤ (Accident) ਹੋ ਗਈ। ਇਸ ਹਾਦਸੇ ਵਿਚ 10 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਖ਼ਬਾਰ 'ਦੀ ਮਾਨੀਟਰ' ਨੇ ਬਰੂਕਸ ਕਾਊਂਟੀ ਦੇ ਸ਼ੇਰਿਫ ਦੇ ਹਵਾਲੇ ਨਾਲ ਬੁੱਧਵਾਰ ਨੂੰ ਦੱਸਿਆ ਕਿ ਦੱਖਣ ਟੈਕਸਾਸ ਵਿਚ ਪ੍ਰਵਾਸੀਆਂ ਨੂੰ ਲਿਜਾ ਰਹੀ ਇਕ ਵੈਨ ਦੇ ਪਲਟਣ ਨਾਲ 10 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 25 ਹੋਰ ਜ਼ਖਮੀ ਹੋ ਗਏ।  ਪੜੋ ਹੋਰ ਖਬਰਾਂ: ਪ੍ਰਸ਼ਾਂਤ ਕਿਸ਼ੋਰ ਨੇ ਮੁੱਖ ਮੰਤਰੀ ਕੈਪਟਨ ਦੇ ਸਲਾਹਕਾਰ ਅਹੁਦੇ ਤੋਂ ਦਿੱਤਾ ਅਸਤੀਫਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗੱਡੀ ਦੇ ਡਰਾਈਵਰ ਦੀ ਘਟਨਾਸਥਲ 'ਤੇ ਹੀ ਮੌਤ ਹੋ ਗਈ। ਵੈਨ ਵਿਚ ਸਮਰੱਥਾ ਤੋ ਵੱਧ ਲੋਕ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਟੈਕਸਾਸ ਦੇ ਐਨਸੀਨੋ ਵਿਚ ਮਾਰਗ ਸੰਖਿਆ ਯੂ.ਐੱਸ. 281 'ਤੇ ਬੁੱਧਵਾਰ ਸ਼ਾਮ ਕਰੀਬ 4 ਵਜੇ ਵਾਪਰਿਆ। ਟੈਕਸਾਸ ਦੇ ਜਨ ਸੁਰੱਖਿਆ ਵਿਭਾਗ ਦੇ ਸਾਰਜੈਂਟ ਨੈਥਨ ਬ੍ਰੈਂਡਲੀ ਨੇ ਦੱਸਿਆ ਕਿ ਵੈਨ ਵਿਚ ਸਿਰਫ 15 ਯਾਤਰੀਆਂ ਦੇ ਸਵਾਰ ਹੋਣ ਦੀ ਜਗ੍ਹਾ ਸੀ ਪਰ ਉਸ ਵਿਚ ਲੱਗਭਗ ਦੁੱਗਣੇ ਯਾਤਰੀ ਬੈਠੇ ਸਨ।  ਪੜੋ ਹੋਰ ਖਬਰਾਂ: ਪੰਜਾਬ ਸਰਕਾਰ ਵਲੋਂ ਪੰਜਾਬੀ ਹਾਕੀ ਖਿਡਾਰੀਆਂ ਲਈ ਵੱਡਾ ਐਲਾਨ, ਖੇਡ ਮੰਤਰੀ ਨੇ ਕੀਤਾ ਟਵੀਟ ਮਿਲੀ ਜਾਣਕਾਰੀ ਮੁਤਾਬਕ ਡਰਾਈਵਰ ਤੇਜ਼ ਗਤੀ ਨਾਲ ਵੈਨ ਚਲਾ ਰਿਹਾ ਸੀ। ਇਸ ਦੌਰਾਨ ਉਸ ਦਾ ਵੈਨ 'ਤੇ ਕੰਟਰੋਲ ਨਾ ਰਿਹਾ ਅਤੇ ਉਹ ਇਕ ਖੰਭੇ ਨਾਲ ਟਕਰਾ ਗਈ। ਵੈਨ ਕਿਹੜੇ ਖੇਤਰ ਵਿਚ ਰਜਿਸਟਰਡ ਸੀ ਅਤੇ ਇਸ ਦਾ ਮਾਲਕ ਕੌਣ ਹੈ ਦੇ ਸੰਬੰਧ ਵਿਚ ਤੁਰੰਤ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ।

imran12

ਇਸਲਾਮਾਬਾਦ (ਇੰਟ.)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਈ ਵਿਚਾਰ ਵਟਾਂਦਰਿਆਂ ਤੋਂ ਬਾਅਦ ਬੁੱਧਵਾਰ ਨੂੰ ਆਪਣੀ ਪਾਰਟੀ ਦੇ ਵਿਧਾਇਕ ਅਬਦੁੱਲ ਕਿਊਮ ਨਿਆਜ਼ੀ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦਾ ਨਵਾਂ ਪ੍ਰਧਾਨ ਮੰਤਰੀ ਨਾਮਜ਼ਦ ਕੀਤਾ। ਨਿਆਜ਼ੀ ਨੇ ਹਾਲ ਹੀ ਵਿਚ ਅੱਬਾਸਪੁਰ-ਪੁੰਛ ਖੇਤਰ ਤੋਂ ਚੋਣ ਜਿੱਤੀ ਸੀ। ਇਮਰਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੂੰ 53 ਮੈਂਬਰੀ ਸਦਨ ਵਿਚ 32 ਸੀਟਾਂ ਮਿਲੀਆਂ ਹਨ।  ਪੜੋ ਹੋਰ ਖਬਰਾਂ: ਕਾਰੋਬਾਰੀ ਗੌਤਮ ਥਾਪਰ ਨੂੰ ਈਡੀ ਨੇ ਕੀਤਾ ਗ੍ਰਿਫਤਾਰ, 500 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦਾ ਹੈ ਦੋਸ਼ ਪੀਓਕੇ ਵਿਚ ਇਮਰਾਨ ਦੀ ਪਾਰਟੀ ਪਹਿਲੀ ਵਾਰ ਸਰਕਾਰ ਬਣਾ ਰਹੀ ਹੈ। ਭਾਰਤ ਨੇ ਪੀਓਕੇ ਵਿਚ ਹਾਲ ਹੀ ਵਿਚ ਹੋਈਆਂ ਚੋਣਾਂ ਨੂੰ ਇਹ ਕਹਿ ਕੇ ਖਾਰਿਜ ਕਰ ਦਿੱਤਾ ਹੈ ਕਿ "ਦਿਖਾਵੇ ਦੀਆਂ ਇਹ ਚੋਣਾਂ" ਹੋਰ ਕੁਝ ਨਹੀਂ ਸਗੋਂ ਪਾਕਿਸਤਾਨ ਵੱਲੋਂ "ਆਪਣੇ ਗੈਰਕਾਨੂੰਨੀ ਕਬਜ਼ੇ ਨੂੰ ਲੁਕਾਉਣ" ਦੀ ਕੋਸ਼ਿਸ਼ ਹੈ ਅਤੇ ਉਹ (ਭਾਰਤ) ਇਸ 'ਤੇ ਸਖ਼ਤ ਵਿਰੋਧ ਦਰਜ ਕਰਾਉਂਦਾ ਹੈ। ਪੀਓਕੇ ਚੋਣਾਂ 'ਤੇ ਸਖ਼ਤ ਸ਼ਬਦਾਂ ਵਿਚ ਪ੍ਰਤੀਕਿਰਿਆ ਦਿੰਦੇ ਹੋਏ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ "ਭਾਰਤ ਦੀ ਸਰਹੱਦ 'ਤੇ ਪਾਕਿਸਤਾਨ ਦਾ ਕੋਈ ਅਧਿਕਾਰ ਨਹੀਂ ਹੈ" ਅਤੇ ਉਸ ਨੂੰ ਨਾਜਾਇਜ਼ ਕਬਜ਼ੇ ਵਾਲੀ ਜ਼ਮੀਨ ਨੂੰ ਛੱਡ ਦੇਣਾ ਚਾਹੀਦਾ ਹੈ।  ਪੜੋ ਹੋਰ ਖਬਰਾਂ: PM ਮੋਦੀ ਨੇ ਕੀਤੀ ਰਾਣੀ ਰਾਮਪਾਲ ਨਾਲ ਫੋਨ 'ਤੇ ਗੱਲ, ਕਿਹਾ-ਜਿੱਤ ਹਾਰ ਜ਼ਿੰਦਗੀ ਦਾ ਹਿੱਸਾ ਬਾਗਚੀ ਨੇ ਪਿਛਲੇ ਹਫ਼ਤੇ ਕਿਹਾ ਸੀ, "ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਿਚ ਮੌਜੂਦ ਭਾਰਤੀ ਖੇਤਰ ਵਿਚ ਤਥਾਕਥਿਤ ਚੋਣਾਂ ਹੋਰ ਕੁਝ ਨਹੀਂ ਸਗੋਂ ਪਾਕਿਸਤਾਨ ਦੇ ਗੈਰਕਾਨੂੰਨੀ ਕਬਜ਼ਿਆਂ ਨੂੰ ਲੁਕਾਉਣ ਦੇ ਢੰਗ ਅਤੇ ਇਸ ਖੇਤਰ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਹੈ।" ਉਹਨਾਂ ਨੇ ਕਿਹਾ,''ਅਜਿਹੀ ਕੋਸ਼ਿਸ਼ ਕਦੇ ਵੀ ਪਾਕਿਸਤਾਨ ਦੇ ਗ਼ੈਰਕਾਨੂੰਨੀ ਕਬਜ਼ੇ, ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਅਤੇ ਕਬਜ਼ੇ ਵਾਲੇ ਇਲਾਕਿਆਂ ਦੇ ਲੋਕਾਂ ਦੀ ਆਜ਼ਾਦੀ ਤੋਂ ਇਨਕਾਰ ਨੂੰ ਲੁਕੋ ਨਹੀਂ ਸਕੇਗੀ।'' ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿਸਤ੍ਰਿਤ ਵਿਚਾਰ ਵਟਾਂਦਰੇ ਦੇ ਬਾਅਦ ਨਿਆਜ਼ੀ ਨੂੰ ਪੀਓਕੇ ਵਿਚ ਪੀਟੀਆਈ ਸਰਕਾਰ ਦਾ ਮੁਖੀ ਚੁਣਿਆ ਹੈ। ਉਨ੍ਹਾਂ ਨੇ ਲਿਖਿਆ ਹੈ, "ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਅਤੇ ਸਾਰੇ ਵਿਚਾਰ -ਵਟਾਂਦਰਿਆਂ 'ਤੇ ਵਿਚਾਰ ਕਰਨ ਤੋਂ ਬਾਅਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਪੀਟੀਆਈ ਦੇ ਪ੍ਰਧਾਨ, ਇਮਰਾਨ ਖਾਨ ਨੇ ਨਵੇਂ ਚੁਣੇ ਗਏ ਵਿਧਾਇਕ ਅਬਦੁੱਲ ਕਿਊਮ ਨਿਆਜ਼ੀ ਨੂੰ ਪੀਓਕੇ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਹੈ।"...

indian

ਆਬੂਧਾਬੀ (ਇੰਟ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਕਿਸਮਤ ਕਦੋਂ ਬਦਲ ਜਾਵੇ ਕੁਝ ਕਿਹਾ ਨਹੀਂ ਜਾ ਸਕਦਾ। ਅਜਿਹਾ ਹੀ ਕੁਝ ਸੰਯੁਕਤ ਅਰਬ ਅਮੀਰਾਤ ਵਿਚ ਰਹਿੰਦੇ ਭਾਰਤੀ ਸ਼ਖਸ ਨਾਲ ਹੋਇਆ ਹੈ। ਸੰਯੁਕਤ ਅਰਬ ਅਮੀਰਾਤ ਵਿਚ ਇਕ ਭਾਰਤੀ ਨਾਗਰਿਕ ਦੀ ਕਿਸਮਤ ਰਾਤੋ-ਰਾਤ ਬਦਲ ਗਈ। ਆਬੂਧਾਬੀ ਵਿਚ ਮੰਗਲਵਾਰ ਨੂੰ ਬਿਗ ਟਿਕਟ ਰੈਫਲ ਡ੍ਰਾ ਸੀਰੀਜ ਨੰਬਰ 230 ਦਾ ਆਯੋਜਨ ਕੀਤਾ ਗਿਆ ਸੀ। ਇਸ ਵਿਚ ਭਾਰਤ ਦੇ ਰਹਿਣ ਵਾਲੇ ਸਨੂਪ ਸੁਨੀਲ ਨੇ 15 ਮਿਲੀਅਨ ਦਿਰਹਮ ਜਿੱਤੇ ਅਤੇ ਉਹਨਾਂ ਦੀ ਕਿਮਸਤ ਬਦਲ ਗਈ। ਭਾਰਤੀ ਮੁਦਰਾ ਮੁਤਾਬਕ ਇਹ ਰਾਸ਼ੀ 30 ਕਰੋੜ ਤੋਂ ਵੀ ਵੱਧ ਹੈ। ਪੜੋ ਹੋਰ ਖਬਰਾਂ: ਨਿਊਯਾਰਕ ਦੇ ਗਵਰਨਰ 'ਤੇ ਲੱਗੇ 11 ਔਰਤਾਂ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ ਸੁਨੀਲ ਨੇ ਜਿੱਤੇ ਹੋਏ ਟਿਕਟ ਨੰਬਰ 183947 ਨੂੰ 13 ਜੁਲਾਈ ਨੂੰ ਖਰੀਦਿਆ ਸੀ। ਬਿਗ ਟਿਕਟ ਦੇ ਸੰਚਾਲਕ ਰਿਚਰਡ ਨੇ ਸੁਨੀਲ ਨੂੰ ਕਈ ਵਾਰ ਫੋਨ ਕੀਤਾ ਪਰ ਸੁਨੀਲ ਦਾ ਫੋਨ ਨਹੀਂ ਲੱਗਿਆ। ਕਈ ਕੋਸ਼ਿਸ਼ਾਂ ਦੇ ਬਾਅਦ ਉਹਨਾਂ ਦਾ ਫੋਨ ਲੱਗਿਆ ਪਰ ਸਿਰਫ ਕੁਝ ਸੰਕਿਟ ਲਈ ਕੁਨੈਕਟ ਹੋਣ ਮਗਰੋਂ ਫਿਰ ਕੱਟਿਆ ਗਿਆ। ਰਿਚਰਡ ਨੇ ਫੋਨ 'ਤੇ ਸੁਨੀਲ ਨੂੰ ਦੱਸਿਆ ਕਿ ਉਹ ਜੈਕਪਾਟ ਜਿੱਤ ਚੁੱਕੇ ਹਨ ਪਰ ਦੂਜੇ ਪਾਸਿਓਂ ਕੋਈ ਜਵਾਬ ਨਹੀਂ ਆਇਆ। ਆਯੋਜਕਾਂ ਨੇ ਕਿਹਾ ਹੈ ਕਿ ਉਹ ਸੁਨੀਲ ਨੂੰ ਲਗਾਤਾਰ ਫੋਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੜੋ ਹੋਰ ਖਬਰਾਂ: ਟੋਕੀਓ ਓਲੰਪਿਕ :ਗੁਰਜੀਤ ਨੂੰ ਹਾਕੀ ਕਿੱਟ ਦਿਵਾਉਣ ਲਈ ਪਿਤਾ ਨੇ ਵੇਚ ਦਿੱਤਾ ਸੀ ਆਪਣਾ ਮੋਟਰਸਾਈਕਲ ਦੂਜੇ ਨੰਬਰ ਦੇ ਜੇਤੂ ਨੇ ਜਿੱਤੇ 20 ਕਰੋੜ ਰੁਪਏਸੁਨੀਲ ਨੰਬਰ 'ਤੇ ਆਬੂਧਾਬੀ ਵਸਨੀਕ ਜਾਨਸਨ ਕੁੰਜਕੁੰਜੁ ਨੇ 1 ਮਿਲੀਅਨ ਦਿਰਹਮ ਦਾ ਦੂਜਾ ਇਨਾਮ ਜਿੱਤਿਆ। ਉਹਨਾਂ ਨੇ 16 ਜੁਲਾਈ ਨੂੰ ਖਰੀਦੇ ਗਏ ਟਿਕਟ ਨੰਬਰ 122225 ਨਾਲ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ 2019 ਵਿਚ 28 ਸਾਲ ਦੇ ਇਕ ਭਾਰਤੀ ਕਰਮਚਾਰੀ ਦੀ ਜ਼ਿੰਦਗੀ ਰਾਤੋ-ਰਾਤ ਬਦਲ ਗਈ ਸੀ। ਬਿਗ ਟਿਕਟ ਜੈਕਪਾਟ ਵਿਚ ਤਕਨੀਕੀ ਵਰਕਰ ਸ਼੍ਰੀਨੂੰ ਸ਼੍ਰੀਧਰਨ ਨਾਇਰ ਨੇ 15 ਮਿਲੀਅਨ ਦਿਰਹਮ ਦਾ ਜੈਕਪਾਟ ਜਿੱਤਿਆ ਸੀ। ਉਹ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੇ ਸਨ ਅਤੇ ਸਿਰਫ 1500 ਦਿਹਰਮ ਮਾਸਿਕ ਤਨਖਾਹ ਲੈਂਦੇ ਸਨ।