LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ਹਿਬਾਜ਼ ਸ਼ਰੀਫ ਨੂੰ ਫਿਰ ਤੋਂ ਜੇਲ ਭੇਜਣ ਦੀ ਤਿਆਰੀ ਵਿਚ ਪਾਕਿਸਤਾਨ ਸਰਕਾਰ, ਗ੍ਰਿਫਤਾਰੀ ਦੀ ਤਿਆਰੀ

nawaz sharrif

ਇਸਲਾਮਾਬਾਦ (ਇੰਟ.)- ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (Pakistan Muslim League-Nawaz) (ਪੀ.ਐੱਮ.ਐੱਲ.-ਐੱਨ) ਨੇ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ (Former Prime Minister Nawaz Sharif) ਦੇ ਭਰਾ ਸ਼ਹਿਬਾਜ਼ ਸ਼ਰੀਫ (Shahbaz Sharif) ਨੂੰ ਫਿਰ ਤੋਂ ਜੇਲ ਭੇਜਣ ਦੀ ਯੋਜਨਾ ਬਣਾ ਰਹੀ ਹੈ। ਦਿ ਨਿਊਜ਼ ਇੰਟਰਨੈਸ਼ਨਲ (News International) ਨੇ ਪੀ.ਐੱਮ.ਐੱਲ.-ਐੱਨ. (PML-N) ਦੇ ਨੇਤਾਵਾਂ ਅਤਾਉੱਲਾਹ ਤਰਾਰ (Ataullah Tarar) ਅਤੇ ਆਜ਼ਮਾ ਬੁਖਾਰੀ (Asthma fever) ਦੇ ਹਵਾਲੇ ਤੋਂ ਦੱਸਿਆ ਕਿ ਨੈਸ਼ਨਲ ਅਕਾਉਂਟੇਬਿਲਟੀ ਬਿਊਰੋ (National Accountability Bureau) (ਨੈਬ) ਨੇ ਨੈਸ਼ਨਲ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਨੇਤਾ ਸ਼ਹਿਬਾਜ਼ ਸ਼ਰੀਫ (Leader Shahbaz Sharif) ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਜੇਲ ਭੇਜਣ ਦੀ ਯੋਜਨਾ ਬਣਾਈ ਹੈ। ਇਸ ਲਈ ਉਨ੍ਹਾਂ ਵਿਰੁੱਧ ਜਾਂਚ ਸ਼ੁਰੂ ਕੀਤੀ ਗਈ ਹੈ। ਹਾਲਾਂਕਿ ਉਨ੍ਹਾਂ ਚਿਤਾਵਨੀ ਦਿੱਤੀ ਹੈ ਪੀ.ਐੱਮ.ਐੱਲ.-ਐੱਨ. ਕਿਸੇ ਵੀ ਸੂਰਤ ਵਿਚ ਸ਼ਹਿਬਾਜ਼ ਸ਼ਰੀਫ ਦੀ ਗ੍ਰਿਫਤਾਰੀ ਨਹੀਂ ਹੋਣ ਦੇਵੇਗੀ।

Shahbaz Sharif, his son indicted in money laundering case- The New Indian  Express

read more- ਚੰਡੀਗੜ੍ਹ ਦੀ ਸੁਖਨਾ ਲੇਕ ਦੇ ਪਾਣੀ ਦਾ ਪੱਧਰ ਵਧਣ 'ਤੇ ਖੋਲ੍ਹੇ ਗਏ ਫਲੱਡ ਗੇਟ
ਪੀ.ਐੱਮ.ਐੱਲ.-ਐੱਨ. ਨੇਤਾਵਾਂ ਨੇ ਕਿਹਾ ਕਿ ਛੇਤੀ ਹੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਐੱਨ.ਏ.ਬੀ. ਪ੍ਰਧਾਨ ਕਟਿਹਰੇ ਵਿਚ ਹੋਣਗੇ ਅਤੇ ਉਨ੍ਹਾਂ ਨੂੰ ਆਪਣੇ ਭ੍ਰਿਸ਼ਟ ਰਵੱਈਏ 'ਤੇ ਜਵਾਬਦੇਹੀ ਦਾ ਸਾਹਮਣਾ ਕਰਨਾ ਪਵੇਗਾ। ਜਿਓ ਨਿਊਜ਼ ਦੀ ਰਿਪਰੋਟ ਮੁਤਾਬਕ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਦੀ ਤਾਜ਼ਾ ਜਾਂਚ ਵਿਚ ਸ਼ਹਿਬਾਜ਼ ਸ਼ਰੀਫ 'ਤੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਪਸੰਦੀਦਾ ਲੋਕਾਂ ਨੂੰ ਜ਼ਮੀਨ ਹਥਿਆਉਣ ਅਤੇ ਵੰਡਣ ਦਾ ਦੋਸ਼ ਲਗਾਇਆ ਗਿਆ ਹੈ।

Shahbaz Sharif goes for 'meaning' trial as no defence filed in nine months

read more- ਚੰਡੀਗੜ੍ਹ ਦੀ ਸੁਖਨਾ ਲੇਕ ਦੇ ਪਾਣੀ ਦਾ ਪੱਧਰ ਵਧਣ 'ਤੇ ਖੋਲ੍ਹੇ ਗਏ ਫਲੱਡ ਗੇਟ

ਪਿਛਲੇ ਹਫਤੇ ਪਾਕਿਸਤਾਨ ਦੀ ਇਕ ਅਦਾਲਤ ਨੇ ਚੀਨੀ ਘੁਟਾਲਾ ਮਾਮਲੇ ਵਿਚ ਵਿਰੋਧੀ ਧਿਰ ਦੇ ਨੇਤਾਵਾਂ ਸ਼ਹਿਬਾਜ਼ ਸ਼ਰੀਫ ਅਤੇ ਹਮਜ਼ਾ ਸ਼ਹਿਬਾਜ਼ ਦੀ ਜ਼ਮਾਨਤ ਮਿਆਦ ਵਧਾ ਦਿੱਤੀ ਸੀ। ਚੀਨੀ ਘੁਟਾਲੇ ਵਿਚ ਸ਼ਹਿਬਾਜ਼ ਅਤੇ ਉਨ੍ਹਾਂ ਦੇ ਪੁੱਤਰ ਹਮਜ਼ਾ 'ਤੇ 25 ਅਰਬ ਰੁਪਏ ਦੇ ਮਨੀ ਲਾਂਡਰਿੰਗ ਦੇ ਦੋਸ਼ ਹਨ। ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਨੇ ਉਨ੍ਹਾਂ ਨੂੰ ਨਵੰਬਰ 2020 ਵਿਚ ਪਾਕਿਸਤਾਨ ਸਜ਼ਾ ਜ਼ਾਫਤਾ, ਭ੍ਰਿਸ਼ਟਾਚਾਰ ਨਿਵਾਰਣ ਐਕਟ ਅਤੇ ਐਂਟੀ-ਮਨੀ ਲਾਂਡਰਿੰਗ ਐਕਟ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ।

In The Market