LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਦੇ ਚੱਲਦੇ ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ

udannnn

ਟੋਰਾਂਟੋ : ਕੈਨੇਡਾ ਨੇ ਸੋਮਵਾਰ ਨੂੰ ਕੋਰੋਨਾ ਮਹਾਮਾਰੀ ਦੇ ਚੱਲਦੇ ਭਾਰਤ ਤੋਂ ਸਿੱਧੀਆਂ ਉਡਾਣਾਂ ਉੱਤੇ ਪਾਬੰਦੀ ਨੂੰ 21 ਸਤੰਬਰ ਤੱਕ ਲਈ ਵਧਾ ਦਿੱਤਾ ਹੈ। ਕੈਨੇਡਾ ਨੇ ਆਪਣੀਆਂ ਸਰਹੱਦਾਂ ਦੇ ਅੰਦਰ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਇਹ ਫੈਸਲਾ ਕੀਤਾ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਏਸ਼ੀਆਈ ਦੇਸ਼ ਦੇ ਸਥਾਈ ਸੰਘਰਸ਼ ਦੇ ਵਿਚਾਲੇ ਭਾਰਤ ਤੋਂ ਸਿੱਧੀਆਂ ਯਾਤਰੀ ਉਡਾਣਾਂ ਉੱਤੇ ਪਾਬੰਦੀ ਹੁਣ 21 ਸਤੰਬਰ 2021 ਤੱਕ ਰਹੇਗੀ। ਇਹ ਜਾਣਕਾਰੀ ਕੈਨੇਡਾ ਦੇ ਟ੍ਰਾਂਸਪੋਰਟ ਮੰਤਰਾਲਾ ਵਲੋਂ ਦਿੱਤੀ ਗਈ ਹੈ। 

ਪੜੋ ਹੋਰ ਖਬਰਾਂ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਅੱਜ ਕੈਪਟਨ ਅਮਰਿੰਦਰ ਸਿੰਘ ਕਰਨਗੇ ਮੁਲਾਕਾਤ 

ਕੈਨੇਡਾ ਦੀ ਜਨਤਕ ਸਿਹਤ ਏਜੰਸੀ ਦੀ ਸਿਹਤ ਸਲਾਹ ਦੇ ਆਧਾਰ ਉੱਤੇ ਭਾਰਤ ਤੋਂ ਕੈਨੇਡਾ ਦੇ ਲਈ ਸਾਰੀਆਂ ਸਿੱਧੀਆਂ ਕਮਰਸ਼ੀਅਲ ਤੇ ਨਿੱਜੀ ਯਾਤਰੀ ਉਡਾਣਾਂ ਉੱਤੇ ਪਾਬੰਦੀ ਲਾਗੂ ਕੀਤੀ ਹੈ। ਦੱਸ ਦਈਏ ਕਿ ਇਸ ਸਾਲ ਪਹਿਲਾ ਵਾਰ ਇਹ ਪਾਬੰਦੀ 22 ਅਪ੍ਰੈਲ ਨੂੰ ਲਾਈ ਗਈ ਸੀ ਤੇ ਇਸ ਨੂੰ ਕਈ ਵਾਰ ਹਟਾਇਆ ਜਾ ਚੁੱਕਿਆ ਹੈ। ਇਹ ਪੰਜਵੀਂ ਵਾਰ ਹੈ ਜੋ ਪਾਬੰਦੀ ਨੂੰ ਵਧਾਇਆ ਗਿਆ ਹੈ। ਭਾਰਤ ਤੋਂ ਕੈਨੇਡਾ ਜਾਣ ਵਾਲੀਆਂ ਉਡਾਣਾਂ ਦੀ ਪਾਬੰਦੀ 21 ਅਗਸਤ ਨੂੰ ਖਤਮ ਹੋਣ ਵਾਲੀ ਸੀ ਪਰ ਹੁਣ ਇਹ 21 ਸਤੰਬਰ ਤੱਕ ਲਾਗੂ ਰਹੇਗੀ।

ਪੜੋ ਹੋਰ ਖਬਰਾਂ: ਜਲੰਧਰ ਵਿਚ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਇਲਾਕੇ ਵਿਚ ਦਹਿਸ਼ਤ ਦਾ ਮਾਹੌਲ

ਭਾਰਤ ਵਿਚ ਅਜੇ 4 ਲੱਖ ਤੋਂ ਜ਼ਿਆਦਾ ਕੋਰੋਨਾ ਦੇ ਐਕਟਿਵ ਮਾਮਲੇ
ਜ਼ਿਕਰਯੋਗ ਹੈ ਕਿ ਭਾਰਤ ਵਿਚ ਕੋਰੋਨਾ ਦੇ ਨਵੇਂ ਮਾਮਲੇ 35 ਹਜ਼ਾਰ ਦੇ ਨੇੜੇ ਆ ਰਹੇ ਹਨ। ਐਤਵਾਰ ਨੂੰ ਭਾਰਤ ਵਿਚ 35 ਹਜ਼ਾਰ ਤੋਂ ਵਧੇਰੇ ਨਵੇਂ ਕੇਸ ਮਿਲੇ। ਇਥੇ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ 500 ਦੇ ਨੇੜੇ ਹੈ। ਸਭ ਤੋਂ ਵਧੇਰੇ ਬੁਰਾ ਹਾਲ ਦੱਖਣੀ ਭਾਰਤ ਦੇ ਸੂਬੇ ਕੇਰਲ ਦਾ ਹੈ। ਦੇਸ਼ ਵਿਚ ਕੋਰੋਨਾ ਦੇ ਐਕਟਿਵ ਮਾਮਲੇ 4 ਲੱਖ 2 ਹਜ਼ਾਰ 188 ਹਨ। ਹੁਣ ਤੱਕ ਦੇਸ਼ ਵਿਚ ਕੁੱਲ ਰਿਕਵਰੀ 3 ਕਰੋੜ 11 ਲੱਖ 39 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਹੋ ਚੁੱਕੀ ਹੈ। ਭਾਰਤ ਵਿਚ ਹੁਣ ਤੱਕ 4,28,309 ਲੋਕਾਂ ਦੀ ਮੌਤ ਹੋ ਚੁੱਕੀ ਹੈ।

In The Market