LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Other News
24 flight

ਕਾਬੁਲ- ਅਫਗਾਨਿਸਤਾਨ ਵਿਚ ਤਾਲਿਬਾਨੀ ਕਬਜ਼ੇ ਦੇ ਵਿਚਾਲੇ ਕਾਬੁਲ ਤੋਂ ਭਾਰਤੀਆਂ ਨੂੰ ਕੱਢਣ ਦਾ ਸਿਲਸਿਲਾ ਜਾਰੀ ਹੈ। ਅੱਜ 78 ਲੋਕਾਂ ਨੂੰ ਲੈ ਕੇ ਏਅਰ ਇੰਡੀਆ ਦਾ AI-1956 ਜਹਾਜ਼ ਤਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਤੋਂ ਉਡਾਣ ਭਰ ਚੁੱਕਿਆ ਹੈ। ਪੜੋ ਹੋਰ ਖਬਰਾਂ: ਦੇਸ਼ ਦੇ ਇਨ੍ਹਾਂ ਹਿੱਸਿਆਂ 'ਚ 27 ਅਗਸਤ ਤੱਕ ਜਾਰੀ ਰਹੇਗਾ ਮੀਂਹ ਦਾ ਦੌਰ, ਜਾਣੋ ਆਪਣੇ ਇਲਾਕੇ ਦਾ ਹਾਲ Helping in the safe return from Afghanistan.AI 1956 enroute to Delhi from Dushanbe carrying 78 passengers, including 25 Indian nationals. Evacuees were flown in from Kabul on an @IAF_MCC aircraft.@IndEmbDushanbe pic.twitter.com/BcIWLzSLrL — Arindam Bagchi (@MEAIndia) August 24, 2021 ਜਾਣਕਾਰੀ ਮੁਤਾਬਕ ਇਸ ਫਲਾਈਟ ਵਿਚ 25 ਭਾਰਤੀ ਨਾਗਰਿਕ ਹਨ। ਇਸ ਜਹਾਜ਼ ਦੇ 11 ਵਜੇ ਤੱਕ ਭਾਰਤ ਪਹੁੰਚਣ ਦੀ ਆਸ ਹੈ। ਇਸ ਜਹਾਜ਼ ਵਿਚ ਆ ਰਹੇ ਲੋਕਾਂ ਵਿਚ ਉਹ ਤਿੰਨ ਸਿੱਖ ਵੀ ਸ਼ਾਮਲ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਉੱਤੇ ਰੱਖ ਕੇ ਲਿਆ ਰਹੇ ਹਨ। ...

23 sahib

ਕਾਬੁਲ: 46 ਅਫਗਾਨ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਮੈਂਬਰ ਜਲਦੀ ਹੀ ਅਫਗਾਨਿਸਤਾਨ ਤੋਂ ਵਾਪਸ ਆਉਣਗੇ। ਸਿੱਖ ਭਾਈਚਾਰੇ ਦੇ ਮੈਂਬਰ ਤਿੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਰਤ ਰਹੇ ਹਨ। ਯਾਤਰੀ ਕਾਬੁਲ ਹਵਾਈ ਅੱਡੇ ਦੇ ਅੰਦਰ ਸੁਰੱਖਿਅਤ ਪਹੁੰਚੇ ਹਨ। ਭਾਰਤ ਏਅਰ ਫੋਰਸ ਦੇ ਜਹਾਜ਼ ਰਾਹੀਂ ਵਾਪਸ ਆਉਣਗੇ। #WATCH | Three Sri Guru Granth Sahib being brought to India from Afghanistan's Kabul, along with stranded Indian nationals and 46 Afghan Hindus & Sikhs, on an Indian Air Force aircraft.(Video Source: Puneet Singh Chandhok, President, Indian World Forum) pic.twitter.com/CUDYavSM2X — ANI (@ANI) August 23, 2021 ਪੜੋ ਹੋਰ ਖਬਰਾਂ: ਖੁਸ਼ਖਬਰੀ! ਚੰਡੀਗੜ੍ਹ ਯੂਨੀਵਰਸਿਟੀ 'ਚ ਮਿਲੇਗੀ 100 ਫੀਸਦੀ ਮੁਫਤ ਵਿੱਦਿਆ, 33 ਕਰੋੜ ਦੇ ਵਜ਼ੀਫ਼ਿਆਂ ਦਾ ਐਲਾਨ ਇਸ ਦੌਰਾਨ...

23 afghan

ਕਾਬੁਲ: ਤਾਲਿਬਾਨ ਦਾ ਅਫ਼ਗਾਨਿਸਤਾਨ ਦੇ ਲਗਭਗ ਹਰ ਹਿੱਸੇ ’ਤੇ ਕਬਜ਼ਾ ਹੋ ਚੁੱਕਾ ਹੈ ਪਰ ਪੰਜਸ਼ੀਰ ਘਾਟੀ ’ਚ ਉਹ ਅਜੇ ਵੀ ਕਬਜ਼ਾ ਨਹੀਂ ਕਰ ਪਾਇਆ ਹੈ। ਰਿਪੋਰਟਾਂ ਮੁਤਾਬਕ ਪੰਜਸ਼ੀਰ ਘਾਟੀ ’ਚ ਤਾਲਿਬਾਨ ਦੇ ਲੜਾਕਿਆਂ ਅਤੇ ਨਾਰਦਨ ਅਲਾਇੰਸ ਵਿਚਾਲੇ ਜ਼ਬਰਦਸਤ ਲੜਾਈ ਛਿੜ ਗਈ ਹੈ। ਇਥੇ 300 ਤਾਲਿਬਾਨੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੱਸਿਆ ਗਿਆ ਹੈ ਕਿ ਬਗਲਾਨ ਸੂਬੇ ਦੀ ਕਾਸ਼ਨਾਬਾਦ ਘਾਟੀ ’ਚ 20 ਬੱਚਿਆਂ ਨੂੰ ਬੰਧਕ ਬਣਾ ਲਿਆ ਹੈ ਅਤੇ ਨਾਰਦਨ ਅਲਾਇੰਸ ਦੇ ਸਾਰੇ ਲੜਾਕਿਆਂ ਨੂੰ ਸਰੈਂਡਰ ਕਰਨ ਨੂੰ ਕਿਹਾ। ਇਸ ਖੇਤਰ ’ਚ ਤਾਲਿਬਾਨ ਦੇ ਲੜਾਕੇ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਨੂੰ ਅਹਿਮਦ ਸ਼ਾਹ ਮਸੂਦ ਦੇ ਲੜਾਕਿਆਂ ਤੋਂ ਸਖ਼ਤ ਟੱਕਰ ਮਿਲ ਰਹੀ ਹੈ।  ਪੜੋ ਹੋਰ ਖਬਰਾਂ: ਅੰਮ੍ਰਿਤਸਰ ਏਅਰਪੋਰਟ 'ਤੇ ਯਾਤਰੀ ਕੋਲੋਂ 1800 ਗ੍ਰਾਮ ਸੋਨਾ ਬਰਾਮਦ   ਬਗਲਾਨ ਸੂਬੇ ਦੇ ਤਿੰਨ ਜ਼ਿਲ੍ਹਿਆਂ ’ਚ ਹਾਰਣ ਦੇ ਬਾਅਦ ਤਾਲਿਬਾਨ ਨੇ ਫਿਰ ਤੋਂ ਜੰਗ ਛੇੜੀ ਹੈ। ਬਗਲਾਨ ਸੂਬੇ ਦੇ ਬਾਨੂੰ ਅਤੇ ਅੰਦ੍ਰਾਬ ’ਚ ਤਾਲਿਬਾਨ ਨੇ ਫਿਰ ਤੋਂ ਹਮਲੇ ਸ਼ੁਰੂ ਕਰ ਦਿੱਤੇ ਹਨ। ਜਵਾਬੀ ਕਾਰਵਾਈ ’ਚ ਇਥੇ ਤਾਲਿਬਾਨ ਦੇ 11 ਅੱਤਵਾਦੀ ਢੇਰ ਹੋ ਚੁੱਕੇ ਹਨ ਅਤੇ 7 ਨੂੰ ਬੰਧਕ ਬਣਾ ਲਿਆ ਗਿਆ ਹੈ। ਇਸ ਦੇ ਇਲਾਵਾ ਕਪਿਸਾ ਇਲਾਕੇ ’ਚ ਵੀ 19 ਤਾਲਿਬਾਨੀ ਮਾਰੇ ਗਏ ਹਨ।  ਪੜੋ ਹੋਰ ਖਬਰਾਂ: ਤੁਹਾਡਾ ਵੀ ਹੈ ਇਨ੍ਹਾਂ ਬੈਂਕਾਂ ਵਿਚ ਖਾਤਾ ਤਾਂ ਜਾਣ ਲਓ ਨਿਕਾਸੀ ਹੱਦ   ਉਧਰ ਅਹਿਮਦ ਮਸੂਦ ਨੇ ਕਿਹਾ ਕਿ ਪੰਜਸ਼ੀਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਤਾਲਿਬਾਨ ਨੂੰ ਕਰਾਰਾ ਜਵਾਬ ਦੇਣਗੇ ਅਤੇ ਸਾਡੇ ਲੜਾਕੇ ਪਿੱਛੇ ਨਹੀਂ ਹੱਟਣਗੇ। ਸਾਡੇ ਕੋਲ ਵੱਡੀ ਮਾਤਰਾ ’ਚ ਗੋਲਾ-ਬਾਰੂਦ ਅਤੇ ਹਥਿਆਰ ਹਨ। ਉਨ੍ਹਾਂ ਨੇ ਕਿਹਾ ਕਿ ਕਈ ਲੋਕ ਸਾਡੇ ਨਾਲ ਜੁੜੇ ਹੋਏ ਹਨ। ਫ਼ੌਜ ਦੇ ਕਈ ਜਵਾਨ ਵੀ ਸਾਡੇ ਨਾਲ ਹਨ, ਜੋ ਹਥਿਆਰ ਪਾਉਣ ਤੋਂ ਨਾਰਾਜ਼ ਹਨ। ਉਨ੍ਹਾਂ ਨੇ ਦੂਜੇ ਦੇਸ਼ਾਂ ਨੂੰ ਵੀ ਮਦਦ ਦੀ ਅਪੀਲ ਕੀਤੀ ਹੈ। ...

22 kartarpur sahib

ਇਸਲਾਮਾਬਾਦ: ਪਾਕਿਸਤਾਨ ਨੇ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਸਿੱਖ ਸ਼ਰਧਾਲੂਆਂ ਨੂੰ ਅਗਲੇ ਮਹੀਨੇ ਤੋਂ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੀ ਪ੍ਰਵਾਨਗੀ ਦੇਣ ਦਾ ਫੈਸਲਾ ਕੀਤਾ ਹੈ। 22 ਸਤੰਬਰ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ-ਜੋਤ ਦਿਵਸ ਹੈ। ਇਸੇ ਲਈ ਕਰਤਾਰਪੁਰ ਸਾਹਿਬ ਦੇ ਪਵਿੱਤਰ ਅਸਥਾਨ ਨੂੰ ਖੋਲ੍ਹਣ ਦਾ ਫੈਸਲਾ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (ਐਨਸੀਓਸੀ) ਨੇ ਸਨਿੱਚਰਵਾਰ ਨੂੰ ਲਿਆ ਹੈ। ਪੜੋ ਹੋਰ ਖਬਰਾਂ: ਹਿਮਾਚਲ ਪ੍ਰਦੇਸ਼: ਸਵਾਰੀਆਂ ਨਾਲ ਭਰੀ ਬੱਸ ਤੇ ਟਰੱਕ ਦੀ ਜ਼ਬਰਦਸਤ ਟੱਕਰ, 35 ਲੋਕ ਜ਼ਖਮੀ   ‘ਡਾਅਨ’ ਅਖ਼ਬਾਰ ਅਨੁਸਾਰ ਐਨਸੀਓਸੀ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸਿੱਖ ਸ਼ਰਧਾਲੂਆਂ ਨੂੰ ਸਖਤ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਨਾਲ ਅਗਲੇ ਮਹੀਨੇ ਕਰਤਾਰਪੁਰ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਡੈਲਟਾ ਵੇਰੀਐਂਟ ਕਾਰਣ, ਭਾਰਤ 22 ਮਈ ਤੋਂ 12 ਅਗਸਤ ਤੱਕ ਪਾਕਿਸਤਾਨ ਵਿੱਚ ਸ਼੍ਰੇਣੀ 'ਸੀ' ਵਿੱਚ ਸੀ ਤੇ ਸਿੱਖ ਸ਼ਰਧਾਲੂਆਂ ਸਮੇਤ ਦੇਸ਼ ਤੋਂ ਆਉਣ ਵਾਲੇ ਲੋਕਾਂ ਲਈ ਵਿਸ਼ੇਸ਼ ਪ੍ਰਵਾਨਗੀ ਦੀ ਲੋੜ ਸੀ। ਪੜੋ ਹੋਰ ਖਬਰਾਂ: ਚੰਡੀਗੜ੍ਹ 'ਚ ਕਿਸਾਨਾਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਬੇਸਿੱਟਾ, ਭਲਕੇ ਜਲੰਧਰ 'ਚ ਹੋਵੇਗੀ ਮੀਟਿੰਗ   ਹੁਣ ਮੁਕੰਮਲ ਟੀਕਾਕਰਨ ਦੇ ਸਰਟੀਫ਼ਿਕੇਟਾਂ ਵਾਲੇ ਵਿਅਕਤੀਆਂ ਨੂੰ ਪਾਕਿਸਤਾਨ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਏਗੀ, ਬਸ਼ਰਤੇ ਉਹ ਆਪਣੀਆਂ ‘ਰੀਅਲ-ਟਾਈਮ ਪੋਲੀਮੇਰੇਜ਼ ਚੇਨ ਰਿਐਕਸ਼ਨ’ (ਆਰਟੀ-ਪੀਸੀਆਰ) ਟੈਸਟ ਰਿਪੋਰਟਾਂ ਦਿਖਾਉਣ, ਜੋ 72 ਘੰਟਿਆਂ ਤੋਂ ਵੱਧ ਪੁਰਾਣੀਆਂ ਨਾ ਹੋਣ। ਇਸ ਤੋਂ ਇਲਾਵਾ, ਰੈਪਿਡ ਐਂਟੀਜਨ ਟੈਸਟ (ਆਰਏਟੀ) ਵੀ ਹਵਾਈ ਅੱਡਿਆਂ 'ਤੇ ਕਰਵਾਇਆ ਜਾਵੇਗਾ ਅਤੇ ਨਤੀਜਾ ਪੌਜ਼ਿਟਿਵ ਆਉਣ ਦੀ ਹਾਲਤ ਵਿੱਚ ਵਿਅਕਤੀ ਨੂੰ ਪਾਕਿਸਤਾਨ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਗੈਰ-ਫਾਰਮਾਸਿਊਟੀਕਲ ਦਖਲਅੰਦਾਜ਼ੀ (ਐਨਪੀਆਈ NPIs) ਅਨੁਸਾਰ, ਕਰਤਾਰਪੁਰ ਸਾਹਿਬ ਦੇ ਗੁਰੂਘਰ ਅੰਦਰ ਇੱਕ ਸਮੇਂ ਵੱਧ ਤੋਂ ਵੱਧ 300 ਵਿਅਕਤੀਆਂ ਨੂੰ ਇਕੱਠੇ ਹੋਣ ਦੀ ਪ੍ਰਵਾਨਗੀ ਹੋਵੇਗੀ। ਰਾਸ਼ਟਰੀ ਸਿਹਤ ਸੇਵਾਵਾਂ ਮੰਤਰਾਲੇ (ਐਨਐਚਐਸ) ਦੇ ਇੱਕ ਅਧਿਕਾਰੀ ਅਨੁਸਾਰ, ਪਾਕਿਸਤਾਨ ਨੇ ਕੋਰੋਨਾਵਾਇਰਸ ਦੇ ਫੈਲਣ ਨਾਲ ਨਜਿੱਠਣ ਲਈ ਤਿੰਨ ਵਰਗ ਬਣਾਏ ਹਨ। ਪੜੋ ਹੋਰ ਖਬਰਾਂ: ਜਲਾਲਾਬਾਦ: ਰੱਖੜੀ ਮੌਕੇ ਨਹਿਰ ਦੇ ਕੰਢਿਓਂ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼, ਇਲਾਕੇ 'ਚ ਦਹਿਸ਼ਤ     ਪਾਕਿਸਤਾਨੀ ਅਧਿਕਾਰੀ ਨੇ ਦੱਸਿਆ,"ਸ਼੍ਰੇਣੀ 'ਏ' ਦੇ ਦੇਸ਼ਾਂ ਨੂੰ ਕੋਵਿਡ -19 ਟੈਸਟ ਤੋਂ ਛੋਟ ਦਿੱਤੀ ਗਈ ਹੈ, ਸ਼੍ਰੇਣੀ 'ਬੀ' ਵਿੱਚ ਆਉਣ ਵਾਲੇ ਖੇਤਰਾਂ ਦੇ ਯਾਤਰੀਆਂ ਨੂੰ ਇੱਕ ਨੈਗੇਟਿਵ ਪੀਸੀਆਰ ਟੈਸਟ ਪੇਸ਼ ਕਰਨ ਦੀ ਲੋੜ ਹੁੰਦੀ ਹੈ, ਜੋ ਯਾਤਰਾ ਦੀ ਮਿਤੀ ਦੇ 72 ਘੰਟਿਆਂ ਦੇ ਅੰਦਰ ਅੰਦਰ ਲਿਆ ਹੋਣਾ ਚਾਹੀਦਾ ਹੈ। ਸ਼੍ਰੇਣੀ 'ਸੀ' ਵਾਲੇ ਦੇਸ਼ਾਂ ਦੇ ਸੈਲਾਨੀਆਂ ਉੱਤੇ ਪਾਬੰਦੀਆਂ ਹਨ ਅਤੇ ਉਹ ਸਿਰਫ ਵਿਸ਼ੇਸ਼ ਐਨਸੀਓਸੀ (NCOC) ਦਿਸ਼ਾ-ਨਿਰਦੇਸ਼ਾਂ ਮੁਤਾਬਕ ਯਾਤਰਾ ਕਰ ਸਕਦੇ ਹਨ।”...

22 afghan

ਕਾਬੁਲ: ਕਾਬੁਲ ਏਅਰਪੋਰਟ ਉੱਤੇ ਇਕ ਵਾਰ ਫਿਰ ਅਫਗਾਨਿਸਤਾਨ ਦੇ ਆਮ ਨਾਗਰਿਕਾਂ ਦੇ ਮਾਰੇ ਜਾਣ ਦੀ ਖਬਰ ਹੈ ਬ੍ਰਿਟੇਨ ਦੀ ਫੌਜ ਵਲੋਂ ਐਤਵਾਰ ਨੂੰ ਜਾਰੀ ਬਿਆਨ ਅਨੁਸਾਰ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਭਾਜੜ ਵਿਚ 7 ਅਫਗਾਨ ਨਾਗਰਿਕ ਮਾਰੇ ਗਏ ਹਨ। ਫੌਜ ਨੇ ਕਿਹਾ ਕਿ ਇਹ ਦਿਖਾਉਂਦਾ ਹੈ ਕਿ ਅਜੇ ਵੀ ਤਾਲਿਬਾਨ ਦੇ ਕਬਜ਼ੇ ਤੋਂ ਬਚ ਕੇ ਦੇਸ਼ ਛੱਡ ਕੇ ਭੱਜ ਰਹੇ ਲੋਕਾਂ ਲਈ ਖਤਰਾ ਬਣਿਆ ਹੋਇਆ ਹੈ। ਬ੍ਰਿਟੇਨ ਦੇ ਰੱਖਿਆ ਮੰਤਰਾਲਾ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਏਅਰਪੋਰਟ ਉੱਤੇ ਹਾਲਾਤ ਬੇਹੱਦ ਚੁਣੌਤੀਪੂਰਨ ਬਣੇ ਹੋਏ ਹਨ ਪਰ ਅਸੀਂ ਲੋਕ ਹਾਲਾਤ ਨੂੰ ਆਮ ਕਰਨ ਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਹਰ ਮੁਮਕਿਨ ਕੋਸ਼ਿਸ਼ ਕਰ ਰਹੇ ਹਾਂ। ਪੜੋ ਹੋਰ ਖਬਰਾਂ: ਕਾਬੁਲ ਤੋਂ ਭਾਰਤ ਪਹੁੰਚੇ 168 ਭਾਰਤੀ, ਗਾਜ਼ਿਆਬਾਦ ਦੇ ਹਿੰਡਨ IAF ਬੇਸ 'ਤੇ ਉਤਰਿਆ ਜਹਾਜ਼   ਦੱਸ ਦਈਏ ਕਿ ਐਤਵਾਰ ਨੂੰ ਕਾਬੁਲ ਉੱਤੇ ਤਾਲਿਬਾਨ ਦਾ ਕੰਟਰੋਲ ਹੋਣ ਤੋਂ ਬਾਅਦ ਤੋਂ ਹੀ ਏਅਰਪੋਰਟ ਉੱਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚਣਾ ਸ਼ੁਰੂ ਕਰ ਦਿੱਤਾ ਸੀ। ਏਪੀ ਦੀ ਖਬਰ ਮੁਤਾਬਕ ਇਹ ਮੌਤਾਂ ਅਫਗਾਨਿਸਤਾਨ ਵਿਚ ਕਥਿਤ ਤੌਰ ਉੱਤੇ ਇਸਲਾਮਿਕ ਸਟੇਟ ਨਾਲ ਸਬੰਧਿਤ ਸਮੂਹਾਂ ਵਲੋਂ ਉੱਠ ਰਹੇ ਨਵੇਂ ਖਤਰੇ ਦੇ ਤੌਰ ਉੱਤੇ ਸਾਹਮਣੇ ਆਈਆਂ ਹਨ। ਇੱਧਰ ਏਅਰਪੋਰਟ ਉੱਤੇ ਅਮਰੀਕਾ ਵਲੋਂ ਵੀ ਗਤੀਵਿਧੀਆਂ ਵਿਚ ਬਦਲਾਅ ਕੀਤੇ ਗਏ ਹਨ। ਅਮਰੀਕੀ ਜਹਾਜ਼ ਉਨ੍ਹਾਂ ਨੂੰ ਟਾਰਗੇਟ ਕਰ ਕੇ ਦਾਗੀਆਂ ਗਈਆਂ ਮਿਜ਼ਾਇਲਾਂ ਤੋਂ ਬਚਣ ਦੇ ਲਈ ਉਡਾਣ ਤੋਂ ਪਹਿਲਾਂ ਫਲੇਅਰਸ ਦੀ ਵਰਤੋਂ ਕਰ ਰਹੇ ਹਨ। ਬੀਤੇ ਸ਼ਨੀਵਾਰ ਨੂੰ ਹੀ ਅਮਰੀਕੀ ਦੂਤਘਰ ਨੇ ਨਵੇਂ ਸੁਰੱਖਿਆ ਨਿਰਦੇਸ਼ ਜਾਰੀ ਕੀਤੇ ਸਨ। ਇਨ੍ਹਾਂ ਵਿਚ ਨਾਗਰਿਕਾਂ ਨੂੰ ਅਮਰੀਕੀ ਸਰਕਾਰ ਦੇ ਹੁਕਮ ਬਿਨਾਂ ਕਾਬੁਲ ਏਅਰਪੋਰਟ ਤੱਕ ਯਾਤਰਾ ਨਹੀਂ ਕਰਨ ਲਈ ਕਿਹਾ ਗਿਆ ਸੀ। ਪੜੋ ਹੋਰ ਖਬਰਾਂ: ਵਿਦੇਸ਼ੋਂ ਆਏ ਜਵਾਈ ਨੇ ਗੋਲੀਆਂ ਮਾਰ ਕੀਤਾ ਸੱਸ ਦਾ ਕਤਲ, ਪਤਨੀ ਵੀ ਗੰਭੀਰ ਜ਼ਖਮੀ   ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਆਈ.ਐੱਸ. ਦੇ ਖਤਰੇ ਨੂੰ ਲੈ ਕੇ ਜਾਣਕਾਰੀ ਨਹੀਂ ਦਿੱਤੀ ਹੈ, ਪਰ ਇਸ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਵਲੋਂ ਹਮਲਿਆਂ ਦੀ ਪੁਸ਼ਟੀ ਅਜੇ ਤੱਕ ਨਹੀਂ ਕੀਤੀ ਗਈ ਹੈ, ਜਿਨ੍ਹਾਂ ਨੇ ਪਹਿਲਾਂ ਤਾਲਿਬਾਨ ਦੇ ਖਿਲਾਫ ਲੜਾਈ ਲੜੀ ਸੀ। ਐਤਵਾਰ ਨੂੰ ਬ੍ਰਿਟਿਸ਼ ਫੌਜ ਨੇ ਕਾਬੁਲ ਵਿਚ ਭੀੜ ਵਿਚ 7 ਨਾਗਰਿਕਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਭੀੜ ਵਿਚ ਲੋਕਾਂ ਨੂੰ ਕੁਚਲੇ ਜਾਣ ਕਾਰਨ ਸ਼ੱਟਾਂ ਲੱਗੀਆਂ। ਖਾਸ ਕਰਕੇ ਉਦੋਂ ਜਦੋਂ ਤਾਲਿਬਾਨ ਦੇ ਲੜਾਕੇ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਨਾਗਰਿਕਾਂ ਨੂੰ ਭਜਾਉਣ ਲਈ ਹਵਾ ਵਿਚ ਗੋਲੀਆਂ ਚਲਾ ਰਹੇ ਹਨ। 

blast 19 pak

ਮੁਲਤਾਨ (ਇੰਟ.)- ਮੱਧ ਪਾਕਿਸਤਾਨ (Pakistan) ਵਿਚ ਵੀਰਵਾਰ (Thursday) ਨੂੰ ਸ਼ੀਆ ਮੁਸਲਮਾਨਾਂ (Shia Muslman) ਦੇ ਇਕ ਜਲੂਸ ਵਿਚ ਇਕ ਜ਼ਬਰਦਸਤ ਧਮਾਕਾ (Blast) ਹੋਇਆ। ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ 30 ਲੋਕ ਜ਼ਖਮੀ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਅਤੇ ਇਕ ਸ਼ੀਆ ਨੇਤਾ ਨੇ ਇਹ ਜਾਣਕਾਰੀ ਦਿੱਤੀ। ਪੀੜਤਾਂ ਵਿਚਾਲੇ ਮੌਤ ਦੀਆਂ ਗਲਤ ਖਬਰਾਂ ਹਨ। ਸੋਸ਼ਲ ਮੀਡੀਆ (Social Media) 'ਤੇ ਵਾਇਰਲ (Viral) ਹੋ ਰਹੀ ਵੀਡੀਓ ਵਿਚ ਪੁਲਿਸ (Police) ਅਤੇ ਐਂਬੂਲੈਂਸ (Ambulance) ਨੂੰ ਧਮਾਕੇ (Blast) ਵਾਲੀ ਥਾਂ ਵੱਲ ਜਾਂਦੇ ਦਿਖਾਇਆ ਗਿਆ ਹੈ। ਸੱਤਾਧਾਰੀ ਸ਼ਹਿਰ ਦੇ ਰੂਪ ਵਿਚ ਜਾਣ ਵਾਲੇ ਪੂਰਬੀ ਪੰਜਾਬ (Punjab) ਸੂਬੇ ਦੇ ਬਹਾਵਲਨਗਰ ਵਿਚ ਕਈ ਲੋਕ ਜ਼ਖਮੀ (Injuired) ਹੋ ਗਏ। ਉਨ੍ਹਾਂ ਨੂੰ ਸੜਕ ਕੰਢੇ ਮਦਦ ਦੀ ਉਡੀਕ ਕਰਦੇ ਦੇਖਿਆ ਗਿਆ, ਜਿੱਥੇ ਹਮਲਾ ਹੋਇਆ ਸੀ। Read more- ਅਮੇਜ਼ਨ ਅਲੈਕਸਾ 'ਤੇ ਹੁਣ ਸੁਣੀ ਜਾ ਸਕੇਗੀ ਅਮਿਤਾਭ ਬੱਚਨ ਦੀ ਆਵਾਜ਼ ਇਕ ਸ਼ੀਆ ਨੇਤਾ, ਖਾਵਰ ਸ਼ਫਕਤ ਨੇ ਇ...

18 gani

ਦੁਬਈ- ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਛੱਡ ਕੇ ਗਏ ਰਾਸ਼ਟਰਪਤੀ ਅਸ਼ਰਫ ਗਨੀ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਹਨ। ਉਨ੍ਹਾਂ ਨੇ UAE ਤੋਂ ਅਫਗਾਨਿਸਤਾਨ ਦੀ ਜਨਤਾ ਨੂੰ ਸੰਬੋਧਿਤ ਕੀਤਾ ਹੈ। ਇਸ ਦੌਰਾਨ ਅਸ਼ਰਫ ਗਨੀ ਨੇ ਕਿਹਾ ਹੈ ਕਿ ਜੇਕਰ ਉਹ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਾਬੁਲ ਵਿੱਚ ਰਹਿੰਦੇ ਤਾਂ ਕਤਲੇਆਮ ਹੋ ਜਾਂਦਾ। ਅੱਗੇ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਪੈਸੇ ਲੈ ਕੇ ਅਫਗਾਨਿਸਤਾਨ ਛੱਡਣ ਦੀ ਗੱਲ ਪੂਰੀ ਤਰ੍ਹਾਂ ਗਲਤ ਹੈ, ਇਹ ਇੱਕ ਅਫਵਾਹ ਹੈ। ਪੜੋ ਹੋਰ ਖਬਰਾਂ: ਸਾਬਕਾ DGP ਸੁਮੇਧ ਸੈਣੀ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ, ਜਾਂਚ 'ਚ ਸ਼ਾਮਲ ਹੋਣ ਪਹੁੰਚੇ ਸਨ ਸੈਣੀ   ਅਸ਼ਰਫ ਗਨੀ ਨੇ ਅੱਗੇ ਕਿਹਾ, ਭਗੌੜਾ ਕਹਿਣ ਵਾਲਿਆਂ ਨੂੰ ਮੇਰੇ ਬਾਰੇ ਜਾਣਕਾਰੀ ਨਹੀਂ ਹੈ, ਜੋ ਮੈਨੂੰ ਨਹੀਂ ਜਾਣਦੇ ਉਹ ਫੈਸਲਾ ਨਾ ਸੁਣਾਉਣ। ਦੱਸ ਦਈਏ ਕਿ ਅਸ਼ਰਫ ਗਨੀ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਤੋਂ ਭੱਜਣ ਦੇ ਦੋਸ਼ ਲੱਗ ਰਹੇ ਸਨ। ਮੀਡੀਆ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਉਹ ਬਹੁਤ ਸਾਰਾ ਪੈਸਾ ਲੈ ਕੇ ਕਾਬੁਲ ਤੋਂ ਨਿਕਲੇ ਹਨ। ਪੜੋ ਹੋਰ ਖਬਰਾਂ: ਰਾਹਤ ਦੀ ਖਬਰ! ਉਮਸ ਭਰੀ ਗਰਮੀ ਤੋਂ ਜਲਦੀ ਮਿਲੇਗੀ ਨਿਜਾਤ, ਹੋਵੇਗੀ ਬਰਸਾਤ   UAE ਵਲੋਂ ਅਫਗਾਨਿਸਤਾਨ ਦੀ ਜਨਤਾ ਨੂੰ ਸੁਨੇਹਾ ਦਿੰਦੇ ਹੋਏ ਅਸ਼ਰਫ ਗਨੀ ਨੇ ਕਿਹਾ ਕਿ ਤਾਲਿਬਾਨ ਨਾਲ ਗੱਲਬਾਤ ਨਾਲ ਕੋਈ ਨਤੀਜਾ ਨਹੀਂ ਨਿਕਲਣ ਵਾਲਾ ਸੀ। ਇਸ ਲਈ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਉਹ UAE ਗਏ। ਗਨੀ ਨੇ ਕਿਹਾ ਕਿ ਉਹ ਸੁਰੱਖਿਆ ਕਾਰਨਾਂ ਦੀ ਵਜ੍ਹਾ ਨਾਲ ਅਫਗਾਨਿਸਤਾਨ ਤੋਂ ਦੂਰ ਹਨ। ਅਫਗਾਨੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਆਪਣੇ ਮੁਲਕ ਦੇ ਲੋਕਾਂ ਨੂੰ ਖੂਨੀ ਜੰਗ ਤੋਂ ਬਚਾਇਆ ਹੈ। ਉਨ੍ਹਾਂ ਨੇ ਅਫਗਾਨ ਦੇ ਸੁਰੱਖਿਆ ਬਲਾਂ ਅਤੇ ਫੌਜ ਦਾ ਧੰਨਵਾਦ ਅਦਾ ਵੀ ਕੀਤਾ। ਗਨੀ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਇੱਛਾ  ਦੇ ਖ਼ਿਲਾਫ਼ ਦੇਸ਼ ਤੋਂ ਬਾਹਰ ਭੇਜਿਆ ਗਿਆ। ਗਨੀ ਨੇ ਕਿਹਾ, 'ਮੈਂ ਸੁਰੱਖਿਆ ਅਧਿਕਾਰੀਆਂ ਦੀ ਸਲਾਹ ਤੋਂ ਬਾਅਦ ਦੇਸ਼ ਛੱਡਿਆ।'...

18 vaccine

ਸਿੰਗਾਪੁਰ- ਸਿੰਗਾਪੁਰ ਵਿਚ ਇਕ 16 ਸਾਲਾ ਨੌਜਵਾਨ ਨੂੰ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਦਿਲ ਦਾ ਦੌਰਾ ਪਿਆ। ਇਸ ਕਿਸ਼ੋਰ ਲੜਕੇ ਨੂੰ ਫਾਈਜ਼ਰ ਵੈਕਸੀਨ ਲੈਣ ਦੇ 6 ਦਿਨਾਂ ਬਾਅਦ ਦਿਲ ਦਾ ਦੌਰਾ ਪਿਆ ਸੀ। ਫਿਲਹਾਲ ਉਨ੍ਹਾਂ ਦੀ ਹਾਲਤ ਠੀਕ ਹੈ, ਪਰ ਸ਼ਾਇਦ ਉਨ੍ਹਾਂ ਨੂੰ ਇਹ ਉਮੀਦ ਵੀ ਨਹੀਂ ਹੋਵੇਗੀ ਕਿ ਉਹ ਦਿਲ ਦੇ ਦੌਰੇ ਤੋਂ ਬਾਅਦ ਕਰੋੜਪਤੀ ਬਣ ਜਾਣਗੇ। ਪੜੋ ਹੋਰ ਖਬਰਾਂ: ਖਰੜ CIA ਸਟਾਫ ਵੱਲੋਂ ਬੰਬੀਹਾਂ ਗੈਂਗ ਦੇ ਤਿੰਨ ਮੈਂਬਰ ਹਥਿਆਰਾਂ ਸਣੇ ਗ੍ਰਿਫਤਾਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿਹਤ ਮੰਤਰਾਲਾ ਨੇ ਕਿਹਾ ਕਿ ਸਰਕਾਰ ਇਸ ਲੜਕੇ ਨੂੰ 2 ਲੱਖ 25 ਹਜ਼ਾਰ ਡਾਲਰ ਯਾਨੀ ਲਗਭਗ 1.5 ਕਰੋੜ ਦੀ ਵਿੱਤੀ ਸਹੂਲਤ ਪ੍ਰਦਾਨ ਕਰੇਗੀ। ਇਹ ਸੁਵਿਧਾ ਸਿੰਗਾਪੁਰ ਵੈਕਸੀਨ ਇੰਜਰੀ ਵਿੱਤੀ ਸਹਾਇਤਾ ਪ੍ਰੋਗਰਾਮ (ਵੀਆਈਐੱਫਏਪੀ) ਦੇ ਅਧੀਨ ਦਿੱਤੀ ਜਾ ਰਹੀ ਹੈ। ਡਾਕਟਰੀ ਜਾਂਚ ਵਿਚ ਇਹ ਵੀ ਪਾਇਆ ਗਿਆ ਹੈ ਕਿ ਇਸ ਨੌਜਵਾਨ ਨੂੰ ਮਾਇਓਕਾਰਡੀਟਿਸ ਦੀ ਸਮੱਸਿਆ ਵੀ ਸੀ, ਜਿਸ ਕਾਰਨ ਉਸ ਨੂੰ ਇਹ ਦਿਲ ਦਾ ਦੌਰਾ ਪਿਆ ਸੀ। ਮੰਤਰਾਲਾ ਦੀ ਰਿਪੋਰਟ ਵਿਚ ਲਿਖਿਆ ਗਿਆ ਸੀ ਕਿ ਕੋਵਿਡ ਟੀਕੇ ਦੇ ਕਾਰਨ ਮਾਇਓਕਾਰਡੀਟਿਸ ਦੀ ਸਥਿਤੀ ਦੇ ਵਧਣ ਦੀ ਸੰਭਾਵਨਾ ਹੈ।  ਪੜੋ ਹੋਰ ਖਬਰਾਂ: ਰਾਹਤ ਦੀ ਖਬਰ! ਉਮਸ ਭਰੀ ਗਰਮੀ ਤੋਂ ਜਲਦੀ ਮਿਲੇਗੀ ਨਿਜਾਤ, ਹੋਵੇਗੀ ਬਰਸਾਤ ਇਸ ਗੱਲ ਦੀ ਸੰਭਾਵਨਾ ਵੀ ਹੈ ਕਿ ਬਹੁਤ ਜ਼ਿਆਦਾ ਕੈਫੀਨ ਦੀ ਵਰਤੋਂ ਅਤੇ ਜ਼ਿਆਦਾ ਭਾਰ ਚੁੱਕਣ ਨਾਲ ਵੀ ਉਸਦੇ ਦਿਲ 'ਤੇ ਦਬਾਅ ਪਿਆ ਹੈ। ਫਿਲਹਾਲ ਇਹ ਲੜਕਾ ਹਸਪਤਾਲ ਵਿਚ ਹੈ ਅਤੇ ਉਸਦੀ ਹਾਲਤ ਬਹੁਤ ਬਿਹਤਰ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਮਾਇਓਕਾਰਡੀਟਿਸ ਆਮ ਤੌਰ ਤੇ ਵਾਇਰਲ ਇਨਫੈਕਸ਼ਨ ਕਾਰਨ ਹੁੰਦਾ ਹੈ। ਇਸ ਸਥਿਤੀ ਵਿਚ ਦਿਲ ਕਮਜ਼ੋਰ ਹੋ ਸਕਦਾ ਹੈ, ਜਿਸ ਕਾਰਨ ਦਿਲ ਦਾ ਦੌਰਾ ਪੈ ਸਕਦਾ ਹੈ ਅਤੇ ਜਾਨ ਵੀ ਜਾ ਸਕਦੀ ਹੈ। ਛਾਤੀ ਵਿਚ ਦਰਦ ਅਤੇ ਸਾਹ ਚੜ੍ਹਨਾ ਇਸ ਦੇ ਆਮ ਲੱਛਣ ਹਨ। ਉਥੇ ਹੀ ਮੰਤਰਾਲਾ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਇਹ ਲੜਕਾ ਚੰਗੀ ਰਿਤਵਰੀ ਕਰ ਰਿਹਾ ਹੈ ਅਤੇ ਉਹ ਬਿਨਾਂ ਕਿਸੇ ਸਮੱਸਿਆ ਦੇ ਰੋਜ਼ਾਨਾ ਦੇ ਕੰਮ ਕਰਨ ਦੇ ਯੋਗ ਹੈ। ਪੜੋ ਹੋਰ ਖਬਰਾਂ: ਖਤਰੇ 'ਚ ਬਚਪਨ! ਪੰਜਾਬ ਦੇ 42 ਫੀਸਦੀ ਬੱਚਿਆਂ 'ਚ ਨਹੀਂ ਮਿਲਿਆ ਐਂਟੀਬਾਡੀਜ਼, ਸਰਵੇਖਣ 'ਚ ਖੁਲਾਸਾ ਮੰਤਰਾਲਾ ਦੇ ਬਿਆਨ ਵਿਚ ਅੱਗੇ ਲਿਖਿਆ ਗਿਆ ਹੈ ਕਿ ਵੀਆਈਐੱਫਏਪੀ ਐਪਲੀਕੇਸ਼ਨ ਦਾ ਮੁਲਾਂਕਣ ਕਰਨ ਲਈ ਨਿਯੁਕਤ ਸੁਤੰਤਰ ਕਲੀਨਿਕਲ ਪੈਨਲ ਨੇ ਪਾਇਆ ਕਿ ਉਸਨੇ ਆਪਣੀ ਗੰਭੀਰ ਸਥਿਤੀ ਦੇ ਮਾਮਲੇ ਵਿਚ ਰਿਕਵਰੀ ਕੀਤੀ ਹੈ, ਪਰ ਠੀਕ ਹੋਣ ਲਈ ਕੁਝ ਸਮੇਂ ਲਈ ਇਲਾਜ ਅਤੇ ਮੁੜ ਵਸੇਬੇ ਦੀ ਜ਼ਰੂਰਤ ਹੋਏਗੀ। ਹੈਲਥ ਸਾਇੰਸ ਅਥਾਰਿਟੀ ਨੇ ਫਾਰਮਾਕੋਵਿਜੀਲੈਂਸ ਨਿਗਰਾਨੀ ਦੇ ਆਧਾਰ 'ਤੇ ਕਿਹਾ ਹੈ ਕਿ ਕੋਰੋਨਾ ਵੈਕਸੀਨ ਦੀ ਵਰਤੋਂ ਤੋਂ ਬਾਅਦ ਮਾਇਓਕਾਰਡੀਟਿਸ ਜਾਂ ਪੇਰੀਕਾਰਡਾਈਟਿਸ ਹੋਣ ਦਾ ਥੋੜ੍ਹਾ ਜਿਹਾ ਜੋਖਿਮ ਹੁੰਦਾ ਹੈ, ਪਰ ਸਥਾਨਕ ਲੋਕਾਂ ਵਿਚ ਇਹ ਬਹੁਤ ਘੱਟ ਦੇਖਿਆ ਗਿਆ ਹੈ। ਸਿੰਗਾਪੁਰ ਵਿਚ 1 ਲੱਖ ਖੁਰਾਕਾਂ ਉੱਤੇ ਸਿਰਫ 0.48 ਲੋਕ ਇਸ ਸਮੱਸਿਆ ਤੋਂ ਪੀੜਤ ਹਨ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਲੋਕਾਂ ਨੇ ਇਸ ਇਲਾਜ ਪ੍ਰਤੀ ਹਾਂ-ਪੱਖੀ ਹੁੰਗਾਰਾ ਭਰਿਆ ਹੈ ਅਤੇ ਕਿਸ਼ੋਰਾਂ ਅਤੇ ਨੌਜਵਾਨਾਂ ਨੂੰ ਟੀਕੇ ਦੀ ਪਹਿਲੀ ਅਤੇ ਦੂਜੀ ਖੁਰਾਕ ਤੋਂ ਬਾਅਦ ਘੱਟੋ-ਘੱਟ ਇਕ ਹਫ਼ਤੇ ਆਰਾਮ ਕਰਨ ਦਿੱਤਾ ਜਾਣਾ ਚਾਹੀਦਾ ਹੈ। ਇਸ ਹਫ਼ਤੇ ਦੌਰਾਨ ਸਰੀਰਕ ਗਤੀਵਿਧੀਆਂ, ਜਿਵੇਂ ਜਿੰਮ ਜਾਂ ਖੇਡਾਂ ਵਿਚ ਬਹੁਤ ਸਰਗਰਮ ਨਹੀਂ ਸਰਗਰਮ ਰਹਿਣਾ ਚਾਹੀਦਾ।

pak

ਲਾਹੌਰ: ਟਿਕਟਾਕ ’ਤੇ ਵੀਡੀਓ ਬਣਾਉਣ ਵਾਲੀ ਇਕ ਪਾਕਿਸਤਾਨੀ ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਇੱਥੇ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਉਸ ਦੇ ਕੱਪੜੇ ਪਾੜ ਦਿੱਤੇ ਗਏ ਅਤੇ ਉਸ ਨੂੰ ਸੈਂਕੜੇ ਲੋਕਾਂ ਵਲੋਂ ਹਵਾ ’ਚ ਉਛਾਲ ਦਿੱਤਾ ਗਿਆ। ਨਾਲ ਹੀ ਲੋਕਾਂ ਨੇ ਉਸ ਨਾਲ ਕੁੱਟਮਾਰ ਵੀ ਕੀਤੀ।  ਪੜੋ ਹੋਰ ਖਬਰਾਂ: ਸੁਪਰੀਮ ਕੋਰਟ ਦਾ ਹੁਕਮ: NDA ਪ੍ਰੀਖਿਆ 'ਚ ਬੈਠ ਸਕਣਗੀਆਂ ਲੜਕੀਆਂ, 8 ਸਤੰਬਰ ਨੂੰ ਹੈ ਪ੍ਰੀਖਿਆ ਮੀਡੀਆ ’ਚ ਆਈ ਖ਼ਬਰਾਂ ’ਚ ਮੰਗਲਵਾਰ ਨੂੰ ਇਹ ਕਿਹਾ ਗਿਆ ਹੈ।ਡਾਨ ਸਮਾਚਾਰ ਪੱਤਰ ਦੀ ਖ਼ਬਰ ਦੇ ਮੁਤਾਬਕ ਸ਼ਿਕਾਇਤਕਰਤਾ ਨੇ ਲਾਰੀ ਅੱਡਾ ਪੁਲਸ ਥਾਣੇ ’ਚ ਦਰਜ ਕਰਵਾਈ ਸ਼ਿਕਾਇਤ ’ਚ ਕਿਹਾ ਹੈ ਕਿ ਉਹ ਆਪਣੇ 6 ਸਾਥੀਆਂ ਨਾਲ ਸ਼ਨੀਵਾਰ ਨੂੰ ਸੁਤੰਤਰਤਾ ਦਿਵਸ ’ਤੇ ਮੀਨਾਰ ਏ ਪਾਕਿਸਤਾਨ ਦੇ ਕੋਲ ਇਕ ਵੀਡੀਓ ਬਣਾ ਰਹੀ ਸੀ, ਤਾਂ ਕਰੀਬ 300 ਤੋਂ 400 ਲੋਕਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਸ਼ਿਕਾਇਤ ’ਚ ਕਿਹਾ ਕਿ ਭੀੜ ਕਾਫ਼ੀ ਸੀ ਅਤੇ ਲੋਕ ਸਾਡੇ ਵੱਲ ਵਧ ਰਹੇ ਸਨ। ਲੋਕ ਮੈਨੂੰ ਇਕ ਦਮ ਧੱਕਾ ਦੇ ਰਹੇ ਸਨ ਅਤੇ ਖਿੱਚ ਰਹੇ ਸਨ ਕਿ ਉਨ੍ਹਾਂ ਨੇ ਮੇਰੇ ਕੱਪੜੇ ਫਾੜ ਦਿੱਤੇ। ਕਈ ਲੋਕਾਂ ਨੇ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਭੀੜ ਵੱਧ ਸੀ ਅਤੇ ਉਨ੍ਹਾਂ ਨੇ ਮੈਨੂੰ ਹਵਾ ’ਚ ਉਛਾਲਣਾ ਜਾਰੀ ਰੱਖਿਆ। ਪੜੋ ਹੋਰ ਖਬਰਾਂ: ਗਰਲਫ੍ਰੈਂਡ ਨੂੰ ਸੀ ਫੇਲ ਹੋਣ ਦਾ ਡਰ, ਬੁਆਏਫ੍ਰੈਂਡ 'ਕੁੜੀ' ਬਣ ਦੇਣ ਪੁੱਜਾ ਪ੍ਰੀਖਿਆ ਤੇ ਫਿਰ... ਲਾਹੌਰ ਪੁਲਸ ਨੇ ਸ਼ਹਿਰ ਦੇ ਗ੍ਰੇਟਰ ਇਕਬਾਲ ਪਾਰਕ ’ਚ ਹੋਈ ਇਸ ਘਟਨਾ ਦੇ ਸਿਲਸਿਲੇ ’ਚ ਮੰਗਲਵਾਰ ਨੂੰ ਸੈਂਕੜੇ ਲੋਕਾਂ ਦੇ ਖ਼ਿਲਾਫ ਇਕ ਮਾਮਲਾ ਦਰਜ ਕੀਤਾ। ਖ਼ਬਰ ’ਚ ਕਿਹਾ ਗ...

18salima

ਕਾਬੁਲ (ਇੰਟ.)- ਅਫਗਾਨਿਸਤਾਨ (Afghanistan) 'ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ (Taliban) ਇਕ ਪਾਸੇ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਜੁੱਟਿਆ ਹੋਇਆ ਹੈ ਤਾਂ ਦੂਜੇ ਪਾਸੇ ਉਸ ਨੇ ਆਪਣਾ ਅਸਲੀ ਰੰਗ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟਸ ਮੁਤਾਬਕ ਤਾਲਿਬਾਨ (Taliban) ਵਲੋਂ ਸਲੀਮਾ ਮਜਾਰੀ (Salima Mazari) ਨੂੰ ਫੜ੍ਹ ਲਿਆ ਹੈ। ਸਲੀਮਾ ਅਫਗਾਨਿਸਤਾਨ (Salima Afghanistan) ਦੀ ਪਹਿਲੀ ਮਹਿਲਾ ਗਵਰਨਰ (Women governors) ਹੈ। ਉਨ੍ਹਾਂ ਨੇ ਪਿਛਲੇ ਕੁਝ ਸਮੇਂ ਵਿਚ ਤਾਲਿਬਾਨ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। Read more- ਦੇਸ਼ ਵਿਚ ਲੰਘੇ 24 ਘੰਟਿਆਂ ਵਿਚ ਆਏ 35,178 ਨਵੇਂ ਕੋਰੋਨਾ ਮਾਮਲੇ, 440 ਲੋਕਾਂ ਦੀ ਗਈ ਜਾਨ ਤੁਹਾਨੂੰ ਦੱਸ ਦਈਏ ਕਿ ਸਲੀਮਾ ਮਜਾਰੀ ਨੇ ਤਾਲਿਬਾਨੀਆਂ ਨਾਲ ਲੜਣ ਲਈ ਹਥਿਆਰ ਚੁੱਕਣ ਦਾ ਵੀ ਫੈਸਲਾ ਲਿਆ ਸੀ। ਜਾਣਕਾਰੀ ਮੁਤਾਬਕ ਅੰਤਿਮ ਵੇਲੇ ਤੱਕ ਸਲੀਮਾ ਤਾਲਿਬਾਨ ਖਿਲਾਫ ਲੜਦੀ ਰਹੀ। ਜਦੋਂ ਅਫਗਾਨਿਸਤਾਨ ਦੇ ਹੋਰ ਨੇਤਾ ਦੇਸ਼ ਛੱਡ ਕੇ ਭੱਜ ਰਹੇ ਸਨ, ਉਦੋਂ ਵੀ ਸਲੀਮਾ ਮਜਾਰੀ ਇਕੱਲੇ ਹੀ ਆਪਣੇ ਹਮਾਇਤੀਆਂ ਨਾਲ ਤਾਲਿ...

canda treaudu

ਓਟਾਵਾ (ਇੰਟ.)- ਅਫਗਾਨਿਸਤਾਨ (Afghanistan) ਦੇ ਮੌਜੂਦਾ ਹਾਲਾਤ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister of Canada Justin Trudeau) ਨੇ ਚਿੰਤਾ ਜ਼ਾਹਿਰ ਕੀਤੀ ਹੈ। ਟਰੂਡੋ ਨੇ ਅਫਗਾਨਿਸਤਾਨ ਦੀ ਨਵੀਂ ਤਾਲਿਬਾਨੀ ਸਰਕਾਰ ਨੂੰ ਸਵੀਕਾਰ ਕਰਨ ਤੋਂ ਮਨਾਂ ਕਰ ਦਿੱਤਾ ਹੈ। ਅਫਗਾਨਿਸਤਾਨ ਦੇ ਮੁੱਦੇ 'ਤੇ ਖੁਲ੍ਹ ਕੇ ਬੋਲਦੇ ਹੋਏ ਕੈਨੇਡਾ ਦੇ ਪੀ.ਐੱਮ. ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ (ਤਾਲਿਬਾਨ) ਸੱਤਾ ਸੰਭਾਲੀ ਹੈ ਅਤੇ ਇਕ ਚੁਣੀ ਹੋਈ ਲੋਕਤਾਂਤਰਿਕ ਸਰਕਾਰ (Democratic government) ਨੂੰ ਹਥਿਆਰਾਂ ਦੇ ਜ਼ੋਰ 'ਤੇ ਬਦਲ ਦਿੱਤਾ ਹੈ। ਅੱਤਵਾਦੀ ਸੰਗਠਨ ਤਾਲਿਬਾਨ ਨੂੰ ਅਫਗਾਨਿਸਤਾਨ ਦੀ ਸਰਕਾਰ ਦੇ ਰੂਪ ਵਿਚ ਮਾਨਤਾ ਦੇਣ ਦੀ ਸਾਡੀ ਕੋਈ ਯੋਜਨਾ ਨਹੀਂ ਹੈ। ਉਹ ਕੈਨੇਡਾ ਦੇ ਕਾਨੂੰਨ ਤਹਿਤ ਇਕ ਮਾਨਤਾ ਪ੍ਰਾਪਤ ਅੱਤ...

17 taliban

ਕਾਬੁਲ: ਅਫ਼ਗਾਨਿਸਤਾਨ 'ਚ ਤਖਤਾ ਪਲਟਣ ਮਗਰੋਂ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਸਰਕਾਰੀ ਟੀਵੀ ਨੂੰ ਦਿੱਤੇ ਇੰਟਰਵਿਊ ਵਿਚ ਦੇਸ਼ ਦੇ ਸਾਰੇ ਲੋਕਾਂ ਨੂੰ ਮੁਆਫ਼ੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸਾਰੇ ਲੋਕਾਂ ਨੂੰ ਆਪੋ ਆਪਣੇ ਕੰਮਕਾਰਾਂ ’ਤੇ ਪਰਤਣ ਦੀ ਅਪੀਲ ਕੀਤੀ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਔਰਤਾਂ ਪੀੜਤ ਹੋਣ। ਇਸ ਲਈ ਤਾਲਿਬਾਨ ਉਨ੍ਹਾਂ ਨੂੰ ਸਰਕਾਰ ਦਾ ਹਿੱਸਾ ਬਣਨ ਦੀ ਗੁਜ਼ਾਰਿਸ਼ ਕਰਦੇ ਹਨ। ਪੜੋ ਹੋਰ ਖਬਰਾਂ: ਇਮਰਾਨ ਖਾਨ ਦੇ ਮੰਤਰੀ ਨੇ ਕੀਤਾ ਤਾਲਿਬਾਨ ਨਾਲ ਡੀਲ ਦਾ ਦਾਅਵਾ, ਬਣ ਸਕਦੈ ਪਾਕਿ ਲਈ ਮੁਸੀਬਤ ਇਸ ਦੇ ਨਾਲ ਹੀ ਤਾਲਿਬਾਨ ਨੇ ਸਾਰੇ ਅਧਿਕਾਰੀਆਂ ਨੂੰ ਕੰਮ 'ਤੇ ਵਾਪਸ ਆਉਣ ਦੇ ਆਦੇਸ਼ ਦਿੱਤੇ ਹਨ। ਏਐਫਪੀ ਮੁਤਾਬਕ ਕਾਬੁਲ ਉੱਤੇ ਕਬਜ਼ਾ ਕਰਨ ਦੇ ਦੋ ਦਿਨ ਬਾਅਦ ਜਾਰੀ ਬਿਆਨ ਵਿੱਚ, ਤਾਲਿਬਾਨ ਨੇ ਸਾਰੇ ਅਧਿਕਾਰੀਆਂ ਨੂੰ ਪੂਰਨ ਵਿਸ਼ਵਾਸ ਨਾਲ ਆਪਣਾ ਕੰਮ ਦੁਬਾਰਾ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਜਿਵੇਂ ਉਹ ਪਹਿਲਾਂ ਕਰ ਰਹੇ ਸਨ। ਉਧਰ, ਅਮਰੀਕਾ ਦੇ ਚੋਟੀ ਦੇ ਫ਼ੌਜੀ ਕਮਾਂਡਰ ਜਨਰਲ ਫਰੈਂਕ ਮੈਕੈਂਜ਼ੀ ਨੇ ਦੋਹਾ ਵਿੱਚ ਤਾਲਿਬਾਨ ਦੇ ਲੀਡਰਾਂ ਨਾਲ ਆਹਮੋ-ਸਾਹਮਣੇ ਬੈਠਕ ਕੀਤੀ। ਜਨਰਲ ਨੇ ਆਗੂਆਂ ਨੂੰ ਕਿਹਾ ਕਿ ਉਹ ਆਪਣੇ ਲੜਾਕਿਆਂ ਨੂੰ ਬੇਨਤੀ ਕਰਨ ਕਿ ਅਮਰੀਕੀ ਨਾਗਰਿਕਾਂ ਤੇ ਹੋਰਾਂ ਨੂੰ ਕਾਬੁਲ ’ਚੋਂ ਕੱਢਣ ਲਈ ਫ਼ੌਜ ਵੱਲੋਂ ਹਵਾਈ ਅੱਡੇ ਤੋਂ ਚਲਾਈ ਜਾ ਰਹੀ ਮੁਹਿੰਮ ਵਿਚ ਉਹ ਦਖ਼ਲ ਨਾ ਦੇਣ।  ਪੜੋ ਹੋਰ ਖਬਰਾਂ: ਜੰਮੂ-ਕਸ਼ਮੀਰ: ਕੁਲਗਾਮ 'ਚ ਭਾਜਪਾ ਨੇਤਾ ਦੀ ਅੱਤਵਾਦੀਆਂ ਨੇ ਕੀਤੀ ਹੱਤਿਆ, ਹਮਲਾਵਰਾਂ ਦੀ ਤਲਾਸ਼ ਜਾਰੀ ਤਾਲਿਬਾਨ ਇਸ ਗੱਲ ਲਈ ਸਹਿਮਤ ਵੀ ਹੋ ਗਿਆ ਹੈ। ਜਦ ਤੱਕ ਨਾਗਰਿਕਾਂ ਤੇ ਹੋਰਾਂ ਨੂੰ ਸੁਰੱਖਿਅਤ ਕੱਢਣ ਦੀ ਮੁਹਿੰਮ ਚੱਲੇਗੀ ਉਦੋਂ ਤੱਕ ਮੁਲਕ ਦੇ ਨਵੇਂ ਸ਼ਾਸਕ ਇਸ ਕਾਰਵਾਈ ਵਿੱਚ ਦਖ਼ਲ ਨਹੀਂ ਦੇਣਗੇ। ਜਨਰਲ ਮੈਕੈਂਜ਼ੀ ਨੇ ਇਹ ਵੀ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਹਵਾਈ ਅੱਡੇ ਦੀ ਰਾਖੀ ਲਈ ਤਾਕਤ ਵਰਤੀ ਜਾਵੇਗੀ। ਦੱਸ ਦਈਏ ਕਿ ਤਾਲਿਬਾਨ ਨੇ ਅਖੀਰ ਰਾਜਧਾਨੀ ਕਾਬੁਲ ’ਤੇ ਕਬਜ਼ਾ ਕਰ ਕੇ ਮੁਕੰਮਲ ਅਫ਼ਗਾਨਿਸਤਾਨ ਨੂੰ ਆਪਣੇ ਅਧੀਨ ਕਰ ਲਿਆ ਹੈ। ਉਨ੍ਹਾਂ ਰਾਸ਼ਟਰਪਤੀ ਮਹਿਲ ਵਿੱਚ ਦਾਖਲ ਹੋ ਕੇ ਕਿਹਾ ਕਿ ‘ਜੰਗ ਹੁਣ ਖ਼ਤਮ ਹੈ।’ ਇਸੇ ਦੌਰਾਨ ਦੇਸ਼ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਦੇਸ਼ ਛੱਡ ਕੇ ਭੱਜ ਗਏ ਹਨ। ਗ਼ਨੀ ਨੂੰ ਸੋਸ਼ਲ ਮੀਡੀਆ ਉਤੇ ਲੋਕਾਂ ਨੇ ਕਾਇਰ ਕਰਾਰ ਦਿੱਤਾ ਹੈ। ਇਸਲਾਮਿਕ ਬਾਗ਼ੀਆਂ ਨੂੰ ਕਾਬੁਲ ਵਿੱਚ ਕਿਸੇ ਵੀ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਉਹ ਰਾਸ਼ਟਰਪਤੀ ਮਹਿਲ ਦੇ ਅੰਦਰ ਦਾਖਲ ਹੋ ਗਏ। ਪੱਛਮੀ ਦੇਸ਼ ਹੁਣ ਅਫ਼ਗਾਨਿਸਤਾਨ ਵਿਚੋਂ ਆਪਣੇ ਨਾਗਰਿਕਾਂ ਤੇ ਹੋਰਾਂ ਨੂੰ ਸੁਰੱਖਿਅਤ ਕੱਢਣ ਲਈ ਜੱਦੋਜਹਿਦ ਕਰ ਰਹੇ ਹਨ। ਪੜੋ ਹੋਰ ਖਬਰਾਂ: ਮਹਿੰਗਾਈ ਦੀ ਮਾਰ: ਫਿਰ ਵਧੀ ਰਸੋਈ ਗੈਸ ਦੀ ਕੀਮਤ, ਜਾਣੋ ਹੁਣ ਕਿੰਨੇ ਦਾ ਮਿਲੇਗਾ LPG ਸਿਲੰਡਰ ਤਾਲਿਬਾਨ ਦੇ ਸਿਆਸੀ ਤਰਜਮਾਨ ਮੁਹੰਮਦ ਨਈਮ ਨੇ ਕਿਹਾ ‘ਅੱਜ ਦਾ ਦਿਨ ਅਫ਼ਗਾਨ ਲੋਕਾਂ ਤੇ ਮੁਜਾਹਿਦੀਨ ਲਈ ਮਹਾਨ ਹੈ। ਉਨ੍ਹਾਂ ਨੂੰ 20 ਸਾਲਾਂ ਦੇ ਯਤਨਾਂ ਤੇ ਕੁਰਬਾਨੀਆਂ ਦਾ ਫ਼ਲ ਮਿਲ ਗਿਆ ਹੈ। ਅੱਲ੍ਹਾ ਦਾ ਸ਼ੁਕਰੀਆ, ਮੁਲਕ ਵਿਚ ਜੰਗ ਹੁਣ ਖ਼ਤਮ ਹੈ।’ ਤਾਲਿਬਾਨ ਨੂੰ ਪੂਰੇ ਮੁਲਕ ਉਤੇ ਕਬਜ਼ਾ ਜਮਾਉਣ ਲਈ ਹਫ਼ਤੇ ਤੋਂ ਕੁਝ ਦਿਨ ਹੀ ਵੱਧ ਲੱਗੇ ਹਨ। ਇਸ ਤੋਂ ਪਹਿਲਾਂ ਅਮਰੀਕਾ ਨੇ ਆਪਣੀਆਂ ਫ਼ੌਜਾਂ ਨੂੰ ਮੁਕੰਮਲ ਰੂਪ ’ਚ ਅਫ਼ਗਾਨਿਸਤਾਨ ਵਿਚੋਂ ਕੱਢਣ ਦਾ ਐਲਾਨ ਕੀਤਾ ਸੀ। ‘ਅਲ ਜਜ਼ੀਰਾ’ ਦੇ ਪ੍ਰਸਾਰਨ ਵਿਚ ਅੱਜ ਤਾਲਿਬਾਨ ਕਮਾਂਡਰ ਆਪਣੇ ਦਰਜਨਾਂ ਹਥਿਆਰਬੰਦ ਲੜਾਕਿਆਂ ਨਾਲ ‘ਪ੍ਰੈਜ਼ੀਡੈਂਸ਼ੀਅਲ ਪੈਲੇਸ’ ਵਿਚ ਬੇਫ਼ਿਕਰ ਬੈਠਾ ਨਜ਼ਰ ਆਇਆ।...

17 imran

ਇਸਲਾਮਾਬਾਦ- ਤਾਲਿਬਾਨ ਨੂੰ ਕਠਪੁਤਲੀ ਵਾਂਗ ਇਸਤੇਮਾਲ ਕਰਦੇ ਹੋਏ ਆਪਣੇ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਦਾ ਸੁਪਨਾ ਪਾਲ ਰਹੇ ਪਾਕਿਸਤਾਨ ਦੇ ਲਈ ਇਹ ਦਾਅ ਉਲਟਾ ਵੀ ਪੈ ਸਕਦਾ ਹੈ। ਅਫਗਾਨਿਸਤਾਨ ਦੀਆਂ ਜੇਲਾਂ ਵਿਚ ਬੰਦ ਤਹਿਰੀਕ-ਏ-ਇਨਸਾਫ ਪਾਕਿਸਤਾਨ ਦੇ ਅੱਤਵਾਦੀ ਬਾਹਰ ਆਉਣ ਲੱਗੇ ਹਨ ਤੇ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਪਸ਼ਤੂਨੀ ਅੱਤਵਾਦੀ ਤਾਲਿਬਾਨ ਦੇ ਨਾਲ ਮਿਲ ਕੇ ਇਮਰਾਨ ਖਾਨ ਦੀ ਨੱਕ ਵਿਚ ਦਮ ਕਰ ਸਕਦੇ ਹਨ। ਇਸ ਵਿਚਾਲੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਕਿਹਾ ਹੈ ਕਿ ਇਸ ਨੇ ਟੀਟੀਪੀ ਨੂੰ ਲੈ ਕੇ ਅਫਗਾਨ ਤਾਲਿਬਾਨ ਨੂੰ ਭਰੋਸੇ ਵਿਚ ਲਿਆ ਹੈ। ਨਾਲ ਹੀ ਉਮੀਦ ਜਤਾਈ ਹੈ ਕਿ ਅਫਗਾਨਿਸਤਾਨ ਦੀ ਜ਼ਮੀਨ ਦੀ ਵਰਤੋਂ ਪਾਕਿਸਤਾਨ ਦੇ ਖਿਲਾਫ ਨਹੀਂ ਹੋਣ ਦਿੱਤੀ ਜਾਵੇਗੀ। ਪੜੋ ਹੋਰ ਖਬਰਾਂ: ਸੋਨ ਤਮਗਾ ਜੇਤੂ ਨੀਰਜ ਚੋਪੜਾ ਦੀ ਵਿਗੜੀ ਸਿਹਤ, ਸਵਾਗਤ ਪ੍ਰੋਗਰਾਮ ਵਿਚਾਲਿਓਂ ਲਿਜਾਇਆ ਗਿਆ ਹਸਪਤਾਲ ਪਾਕਿਸਤਾਨੀ ਨਿਊਜ਼ ਚੈਨਲ ਜਿਓ ਨੂੰ ਦਿੱਤੇ ਇੰਟਰਵਿਊ ਵਿਚ ਉਹ ਅਫਗਾਨਿਸਤਾਨ ਵਿਚ ਜੇਲ ਤੋਂ ਰਿਹਾਅ ਕੀਤੇ ਜਾ ਰਹੇ ਟੀਟੀਪੀ ਕਮਾਂਡਰਾਂ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਟੀਟੀਪੀ ਦੇ ਸਾਬਕਾ ਉਕ-ਮੁਖੀ ਮੌਲਾਨਾ ਫਕੀਰ ਮੁਹੰਮਦ ਨੂੰ ਵੀ ਤਾਲਿਬਾਨ ਨੇ ਅਫਗਾਨਿਸਤਾਨ ਉੱਤੇ ਕਬਜ਼ੇ ਤੋਂ ਬਾਅਦ ਜੇਲ ਵਿਚੋਂ ਕੱਢ ਦਿੱਤਾ ਹੈ। ਸ਼ੇਖ ਰਾਸ਼ਿਦ ਨੇ ਕਿਹਾ ਕਿ ਪਾਬੰਦੀਸ਼ੁਦਾ ਟੀਟੀਪੀ ਤੇ ਦਾਏਸ਼ ਅੱਤਵਾਦੀ ਨੂਰਿਸਤਾਨ ਤੇ ਨਿਘਰ ਦੀਆਂ ਪਹਾੜੀਆਂ ਵਿਚ ਹਨ। ਅਸੀਂ ਟੀਟੀਪੀ ਮੁੱਦੇ ਉੱਤੇ ਤਾਲਿਬਾਨ ਨਾਲ ਗੱਲ ਕੀਤੀ ਹੈ ਤੇ ਉਨ੍ਹਾਂ ਨੂੰ ਦੱਸਿਆ ਹੈ ਕਿ ਪਾਕਿਸਤਾਨ ਆਪਣੀ ਜ਼ਮੀਨ ਦੀ ਵਰਤੋਂ ਅਫਗਾਨਿਸਤਾਨ ਦੇ ਖਿਲਾਫ ਨਹੀਂ ਹੋਣ ਦੇਵੇਗਾ ਤੇ ਇਹ ਉਮੀਦ ਕਰਦਾ ਹੈ ਕਿ ਅਫਗਾਨਿਸਤਾਨ ਆਪਣੀ ਜ਼ਮੀਨ ਦੀ ਵਰਤੋਂ ਪਾਕਿਸਤਾਨ ਦੇ ਖਿਲਾਫ ਨਹੀਂ ਹੋਣ ਦੇਵੇਗਾ। ਪੜੋ ਹੋਰ ਖਬਰਾਂ: 18 ਅਗਸਤ ਨੂੰ ਹੋਵੇਗੀ ਰਾਮ ਰਹੀਮ ਖਿਲਾਫ ਰੰਜੀਤ ਕਤਲ ਮਾਮਲੇ 'ਚ ਸੁਣਵਾਈ, ਜਲਦ ਆ ਸਕਦੈ ਫੈਸਲਾ ਪਾਕਿਸਤਾਨ ਦੇ ਗ੍ਰਹਿ ਮੰਤਰੀ ਨੂੰ ਜਦੋਂ ਇਸ ਮਾਮਲੇ ਵਿਚ ਹੋਰ ਸਵਾਲ ਕੀਤੇ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਮੀਡੀਆ ਵਿਚ ਇਸ ਦਾ ਖੁਲਾਸਾ ਨਹੀਂ ਕਰ ਸਕਦੇ ਹਨ ਕਿ ਪਾਕਿਸਤਾਨ ਦੀ ਤਾਲਿਬਾਨ ਨਾਲ ਕੀ ਗੱਲ ਹੋਈ ਹੈ। ਉਨ੍ਹਾਂ ਨੇ ਅਮਰੀਕਾ ਦਾ ਸਾਥ ਦੇਣ ਉੱਤੇ ਆਪਣਾ ਬਚਾਅ ਕਰਦੇ ਹੋਏ ਕਿਹਾ ਕਿ ਪਹਿਲਾਂ ਪਾਕਿਸਤਾਨ ਨੇ ਅਮਰੀਕਾ ਦਾ ਸਾਥ ਇਸ ਲਈ ਦਿੱਤਾ ਕਿਉਂਕਿ ਟੀਟੀਪੀ ਤੇ ਤਾਲਿਬਾਨ ਇਕ ਸਨ, ਪਰ ਹੁਣ ਅਜਿਹਾ ਨਹੀਂ ਹੈ। ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਉੱਤੇ ਅਜੇ ਸ਼ਰਣਾਰਥੀਆਂ ਦਾ ਬੋਝ ਨਹੀਂ ਵਧਿਆ ਹੈ ਕਿਉਂਕਿ ਅਫਗਾਨ ਬਾਰਡਰ ਉੱਤੇ 97-98 ਫੀਸਦੀ ਹਿੱਸੇ ਦੀ ਫੇਂਸਿੰਗ ਹੋ ਚੁੱਕੀ ਹੈ।  ਪੜੋ ਹੋਰ ਖਬਰਾਂ: ਇਨ੍ਹਾਂ ਚੀਜ਼ਾਂ ਨਾਲ ਵਧ ਸਕਦੈ ਪੱਥਰੀ ਦਾ ਖਤਰਾ, ਜਾਣੋਂ ਗੁਰਦੇ ਦੀ ਪੱਥਰੀ ਦੇ ਲੱਛਣ

pm jesinda

ਆਕਲੈਂਡ (ਇੰਟ.)- ਕੋਰੋਨਾ (Corona) ਨੇ ਇਕ ਵਾਰ ਫੇਰ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸੇ ਕੜੀ 'ਚ ਕੋਰੋਨਾ (Corona) ਮੁਕਤ ਐਲਾਨੇ ਜਾਣ ਤੋਂ ਬਾਅਦ ਇਕ ਵਾਰ ਫੇਰ ਨਿਊਜ਼ੀਲੈਂਡ (Newzealand) 'ਚ ਕੋਰੋਨਾ ਦਾ ਇਕ ਕਮਿਊਨਿਟੀ ਕੇਸ ਮਿਲਿਆ ਹੈ ਜਿਸ ਤੋਂ ਬਾਅਦ ਨਿਊਜ਼ੀਲੈਂਡ 'ਚ ਤਿੰਨ ਦਿਨਾਂ ਲਈ ਲੈਵਲ 4 ਦਾ ਲਾਕਡਾਊਨ (Lockdown) ਜਦੋਂ ਕਿ ਆਕਲੈਂਡ (Auckland) ਤੇ ਕੋਰਾਮਾਂਡਾਲ 7 ਦਿਨਾਂ ਲਈ ਪੱਧਰ 4 ਦੀ ਤਾਲਾਬੰਦੀ ਅੱਜ ਰਾਤ 12 ਵਜੇ ਤੋਂ ਸ਼ੁਰੂ ਹੋਵੇਗੀ। ਇਸ ਦਾ ਐਲਾਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਵਲੋਂ ਕੀਤਾ ਗਿਆ ਹੈ। ਇਸ ਐਲਾਨ ਤੋਂ ਬਾਅਦ ਲੋਕਾਂ ਨੂੰ ਇਕ ਵਾਰ ਫੇਰ ਹੱਥਾਂ ਪੈਰਾਂ ਦੀ ਪੈ ਗਈ ਤੇ ਉਨ੍ਹਾਂ ਨੇ ਰਾਸ਼ਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। Read more-ਪੰਜਾਬ ਕੈਬਿਨੇਟ ਦੀ ਮੀਟਿੰਗ ਵਿਚ ਲਏ ਗਏ ਅਹਿਮ ਫ਼ੈਸਲੇ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਇਕ ਵਿਅਕਤੀ ਕੋਵਿਡ-19 ਨਾਲ ਇਨਫੈਕਟਿਡ ਪਾਇਆ ਗਿਆ। ਇਸ ਤਰ੍ਹਾਂ ਨਿਊਜ਼ੀਲੈੰਡ ਵਿਚ ਲੋਕਾਂ ਵਿਚਾਲੇ 6 ਮਹੀਨੇ ਬਾਅਦ ਕੋਵਿਡ-19 ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਦੇਸ਼ ਦੇ ਸਿਹਤ ਮੰਤਰਾਲਾ ਨੇ ਕਿਹਾ ਕਿ ਕੋਵਿਡ ਦੇ ਮਾਮਲੇ ਅਤੇ ਸਰਹੱਦ ਜਾਂ ਆਈਸੋਲੇਸ਼ਨ ਨਾਲ ਇਸ ਦੇ ਸਬੰਧ ਨੂੰ ਲੈ ਕੇ ਅਜੇ ਤੱਕ ਕੁਝ ਸਪੱਸ਼ਟ ਨਹੀਂ ਹੈ। ਇਹ ਵਿਅਕਤੀ ਕਿਵੇਂ ਇਨਫੈਕਟਿਡ ਹੋਇਆ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਆਖਰੀ ਵਾਰ ਨਿਊਜ਼ੀਲੈਂਡ ਵਿਚ ਲੋਕਾਂ ਵਿਚਾਲੇ ਕੋਰੋਨਾ ਦਾ ਮਾਮਲਾ ਫਰਵਰੀ ਵਿਚ ਸਾਹਮਣੇ ਆਇਆ ਸੀ। Read more- ਪੰਜਾਬੀ ਗਾਇਕ ਸਿੰਗਾ ਤੇ ਉਸ ਦੇ ਦੋਸਤ 'ਤੇ ਪੁਲਿਸ ਨੇ ਮਾਮਲਾ ਕੀਤਾ ਦਰਜ, ਕੀਤੇ ਸਨ ਹਵਾਈ ਫਾਇਰਆਕਲੈਂਡ ਦੀ ਸਥਾਨਕ ਪਬਲਿਕ ਹੈਲਥ ਯੂਨਿਟ ਇਨਫੈਕਟਿਡ ਵਿਅਕਤੀ ਦਾ ਇੰਟਰਵਿਊ ਲੈ ਰਹੀ ਹੈ, ਤਾਂ ਜੋ ਉਸ ਦੇ ਸੰਪਰਕ ਵਿਚ ਆੇ ਲੋਕਾਂ ਦੀ ਪਛਾਣ ਕੀਤੀ ਜਾ ਸਕੇ। ਸਿਹਤ ਮੰਤਰਾਲਾ ਨੇ ਕਿਹਾ ਹੈ ਕਿ ਆਕਲੈਂਡ ਵਿਚ ਜੋ ਵੀ ਜ...

afganisthan embassy

ਕਾਬੁਲ (ਇੰਟ.)- ਅਫਗਾਨਿਸਤਾਨ (Afghanistan) ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤੋਂ ਹੀ ਹਾਲਾਤ ਵਿਗੜਣ ਲੱਗੇ ਹਨ। ਇਸ ਖਤਰੇ ਵਿਚਾਲੇ ਅਫਗਾਨਿਸਤਾਨ ਵਿਚ ਭਾਰਤੀ ਸਫਾਰਤਖਾਨੇ (Indian Embassy) ਦੇ ਸਾਰੇ ਮੁਲਾਜ਼ਮਾਂ ਨੂੰ ਕੱਢ ਦਿੱਤਾ ਗਿਆ ਹੈ। ਮੀਡੀਆ (Media) ਨੂੰ ਮਿਲੀ ਜਾਣਕਾਰੀ ਮੁਤਾਬਕ ਭਾਰਤੀ ਏਅਰਫੋਰਸ (Indian Air Force) ਦੇ ਜਹਾਜ਼ ਨੇ ਅੱਜ ਸਵੇਰੇ ਮੁਲਾਜ਼ਮਾਂ ਅਤੇ ਸਾਰੇ ਜ਼ਰੂਰੀ ਦਸਤਾਵੇਜ਼ਾਂ ਨੂੰ ਲੈ ਕੇ ਰਾਜਧਾਨੀ ਕਾਬੁਲ (capital is Kabul) ਦੇ ਏਅਰਪੋਰਟ (Airport) ਤੋਂ ਉਡਾਣ ਭਰੀ। ਤਾਲਿਬਾਨ (Taliban) ਦੇ ਲੜਾਕਿਆਂ ਨੇ ਕਾਬੁਲ 'ਤੇ ਕਬਜ਼ਾ ਕਰ ਲਿਆ ਹੈ। ਸੂਤਰਾਂ ਨੇ ਦੱਸਿਆ ਹੈ ਕਿ ਭਾਰਤੀ ਏਅਰਫੋਰਸ (Indian Air Force) ਦੇ ਸੀ-17 ਗਲੋਬਮਾਸਟਰ ਜਹਾਜ਼ (Globemaster aircraft) ਨੇ ਕਾਬੁਲ ਤੋਂ 120 ਤੋਂ ਜ਼ਿਆਦਾ ਭਾਰਤੀ ਅਧਿਕਾਰੀਆਂ ਨਾਲ ਉਡਾਣ ਭਰੀ ਹੈ। ਇਨ੍ਹਾਂ ਲੋਕਾਂ ਨੂੰ ਬੀਤੀ ਦੇਰ ਸ਼ਾਮ ਏਅਰਪੋਰਟ ਦੇ ਸੁਰੱਖਿਅਤ ਇਲਾਕਿਆਂ ਵਿਚ ਸੁਰੱਖਿਅਤ ਪਹੁੰਚਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਤਾਲਿਬਾਨ ਦਾ ਕਾਬੁਲ 'ਤੇ ਕਬਜ਼ਾ ਹੋ ਚੁੱਕਾ ਹੈ। Read more- ਪੰਜਾਬੀ ਗਾਇਕ ਸਿੰਗਾ ਤੇ ਉਸ ਦੇ ਦੋਸਤ 'ਤੇ ਪੁਲਿਸ ਨੇ ਮਾਮਲਾ ...

afganis

ਕਾਬੁਲ (ਇੰਟ.)- ਅਫਗਾਨਿਸਤਾਨ (Afghanistan) ਦੀ ਸਥਿਤੀ ਹਰ ਬਦਲਦੇ ਮਿੰਟ ਦੇ ਨਾਲ ਬਦਤਰ ਹੁੰਦੀ ਜਾ ਰਹੀ ਹੈ। ਪੂਰੇ ਮੁਲਕ 'ਤੇ ਹੁਣ ਤਾਲਿਬਾਨ (Taliban) ਦਾ ਰਾਜ਼ ਹੈ ਅਤੇ ਅਮਰੀਕਾ (America) ਆਪਣੀ ਫੌਜ ਨੂੰ ਵਾਪਸ ਬੁਲਾਉਣ ਦੇ ਫੈਸਲੇ ਨੂੰ ਸਹੀ ਠਹਿਰਾ ਰਿਹਾ ਹੈ। ਅਫਗਾਨਿਸਤਾਨ (Afghanistan) ਦੀ ਆਸ ਜਨਤਾ ਆਪਣੀ ਜਾਨ ਬਚਾਉਣ ਲਈ ਰਸਤੇ ਭਾਲ ਰਹੀ ਹੈ। ਇਸ ਦੌਰਾਨ ਇਕ ਤਸਵੀਰ ਸਾਹਮਣੇ ਆਈ ਹੈ, ਜੋ ਦਿਖਾਉਂਦੀ ਹੈ ਕਿ ਕਿਵੇਂ ਅਫਗਾਨਿਸਤਾਨ (Afghanistan) ਵਿਚ ਰਹਿਣ ਵਾਲੇ ਲੋਕ ਆਪਣੀ ਜਾਨ ਬਚਾ ਕੇ ਇਥੋਂ ਬਾਹਰ ਨਿਕਲ ਰਹੇ ਹਨ। ਪੱਤਰਕਾਰ ਈਆਨ ਬ੍ਰੀਮਰ (Journalist Ian Bremer) ਨੇ ਆਪਣੇ ਟਵਿੱਟਰ ਅਕਾਉਂਟ (Twitter Account) 'ਤੇ ਅਮਰੀਕੀ ਏਅਰਕ੍ਰਾਫਟ (American aircraft) ਦੇ ਅੰਦਰ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਏਅਰਕ੍ਰਾਫਟ (Aircraft ) ਵਿਚ ਸੈਂਕੜੇ ਲੋਕ ਬੈਠੇ ਹਨ।  Read more- ਪੰਜਾਬੀ ਗਾਇਕ ਸਿੰਗਾ ਤੇ ਉਸ ਦੇ ਦੋਸਤ 'ਤੇ ਪੁਲਿਸ ਨੇ ਮਾਮਲਾ ਕੀਤਾ ਦਰਜ, ਕੀਤੇ ਸਨ ਹਵਾਈ ਫਾਇਰ ਜੋ ਅਫਗਾਨਿਸਤਾਨ ਤੋਂ ਨਿਕਲ ਕੇ ਕਿਸੇ ਸੁਰੱਖਿਅਤ ਸਥਾਨ 'ਤੇ ਲਿਜਾਏ ਜਾ ਰਹੇ ਹਨ। ਏਅਰਕ੍ਰਾਫਟ ਦੇ ਅੰਦਰ ਲੋਕਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਕੋਈ ਕਹਿ ਨਹੀਂ ਸਕਦਾ ਹੈ ਕਿ ਇਕ ਜਹਾਜ਼ ਵਿਚ ਇੰਨੇ ਸਾਰੇ ਲੋਕ ਇਕੱਠੇ ਬੈਠੇ ਹਨ ਪਰ ਕਾਬੁਲ ਵਿਚ ਜਿਸ ਤਰ੍ਹਾਂ ਦੇ ਹਾਲਾਤ ਹਨ, ਉਸ ਹਿਸਾਬ ਨਾਲ ਲੋਕ ਸਿਰਫ ਕਿਸੇ ਵੀ ਤਰ੍ਹਾਂ ਇਥੋਂ ਬਾਹਰ ਜਾਣਾ ਚਾਹੁੰਦੇ ਹਨ ਫਿਰ ਚਾਹੇ ਇਸ ਤਰ੍ਹਾਂ ਦੀ ਮੁਸ਼ਕਲ ਹੀ ਕਿਉਂ ਨਾ ਝੱਲਣੀ ...

17joe biden

ਵਾਸ਼ਿੰਗਟਨ (ਇਂਟ.) ਅਫ਼ਗ਼ਾਨਿਸਤਾਨ (Afghanistan) 'ਤੇ ਤਾਲਿਬਾਨ (Taliban) ਦੇ ਕਬਜ਼ੇ ਤੋਂ ਬਾਅਦ ਅਮਰੀਕਾ (USA) ਦੇ ਰਾਸ਼ਟਰਪਤੀ ਜੋ ਬਾਈਡਨ (President Joe Biden) ਨੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਫ਼ਗ਼ਾਨਿਸਤਾਨ (Afghanistan) ਦੀ ਹਾਲਤ ਲਈ ਉਸ ਦੇ ਨੇਤਾ ਜ਼ਿੰਮੇਵਾਰ ਹਨ, ਜੋ ਦੇਸ਼ ਛੱਡ ਕੇ ਭੱਜ ਗਏ ਹਨ। ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਤੇਜੀ ਨਾਲ ਅਫ਼ਗ਼ਾਨਿਸਤਾਨ (Afghanistan) 'ਤੇ ਕਬਜ਼ਾ ਕਰ ਸਕਿਆ, ਕਿਉਂਕਿ ਉੱਥੋਂ ਦੇ ਨੇਤਾ ਦੇਸ਼ ਛੱਡ ਕੇ ਭੱਜ ਗਏ ਅਤੇ ਅਮਰੀਕੀ ਫ਼ੌਜੀਆਂ ਵਲੋਂ ਸਿੱਖਿਅਤ ਅਫ਼ਗ਼ਾਨ ਫ਼ੌਜੀ ਤਾਲਿਬਾਨ (Taliban) ਖ਼ਿਲਾਫ਼ ਲੜਨਾ ਨਹੀਂ ਚਾਹੁੰਦੇ। ਉਨ੍ਹਾਂ ਨੇ ਕਿਹਾ ਕਿ ਸੱਚ ਇਹ ਹੈ ਕਿ ਉੱਥੇ ਤੇਜੀ ਨਾਲ ਸਥਿਤੀ ਬਦਲੀ ਕਿਉਂਕਿ ਅਫ਼ਗ਼ਾਨ ਨੇਤਾਵਾਂ ਨੇ ਹਥਿਆਰ ਸੁੱਟ ਦਿੱਤੇ ਹਨ ਅਤੇ ਕਈ ਸਥਾਨਾਂ 'ਤੇ ਅਫ਼ਗ਼ਾਨ ਸੈਨਾ ਨੇ ਬਿਨਾਂ ਸੰਘਰਸ਼ ਦੇ ਹਾਰ ਸਵੀਕਾਰ ਕਰ ਲਈ। ਰਾਸ਼ਟਰਪਤੀ ਬਾਈਡੇਨ ਨੇ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਨੂੰ ਵਾਪਸ ਬੁਲਾਏ ਜਾਣ ਨ...

taliban in bhawan

ਕਾਬੁਲ (ਇੰਟ.)- ਕਾਬੁਲ (Kabul) ਵਿਚ ਦਾਖਲ ਹੋਣ ਦੇ ਨਾਲ ਹੀ ਤਾਲਿਬਾਨ (Taliban) ਨੇ ਅਫਗਾਨਿਸਤਾਨ (Afghanistan) 'ਤੇ ਕਬਜ਼ਾ ਕਰ ਲਿਆ ਹੈ। ਇਸ ਪਿੱਛੋਂ ਤਾਲਿਬਾਨ (Taliban) ਦੇ ਅੱਤਵਾਦੀ (Terrorist) ਐਤਵਾਰ ਰਾਤ ਅਫਗਾਨਿਸਤਾਨ (Afghnistan) ਦੇ ਰਾਸ਼ਟਰਪਤੀ ਪੈਲੇਸ (President Bhawan) (ਭਵਨ) ਵਿਚ ਵੀ ਦਾਖਲ ਹੋਏ। ਇੰਨਾ ਹੀ ਨਹੀਂ ਉਥੇ ਉਨ੍ਹਾਂ ਨੇ ਤਾਲਿਬਾਨ (Taliban) ਦਾ ਪਰਚਮ (Parcham) ਵੀ ਲਗਾ ਦਿੱਤਾ। ਦੱਸ ਦਈਏ ਕਿ ਐਤਵਾਰ ਨੂੰ ਤਾਲਿਬਾਨ ਕਾਬੁਲ (Taliban Kabul) ਵਿਚ ਦਾਖਲ ਸੀ। ਇਸ ਤੋਂ ਬਾਅਦ ਹੀ ਰਾਸ਼ਟਰਪਤੀ ਅਸ਼ਰਫ ਗਨੀ (President Ashraf Ghani) ਨੇ ਅਫਗਾਨਿਸਤਾਨ ਛੱਡ ...

14 chine 2

ਬੀਜਿੰਗ : ਮੱਧ ਚੀਨ ਦੇ ਹੁਬੇਈ ਸੂਬੇ ਦੇ ਇਕ ਉਪ ਨਗਰ ਵਿਚ ਮੋਹਲੇਧਾਰ ਮੀਂਹ ਦੇ ਕਹਿਰ ਨਾਲ ਘੱਟ ਤੋਂ ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਲਾਪਤਾ ਹਨ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।  ਪੜੋ ਹੋਰ ਖਬਰਾਂ: ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ ਕਾਂਗਰਸ ਸਰਕਾਰ: ਬਿਕਰਮ ਸਿੰਘ ਮਜੀਠੀਆ ਅਧਿਕਾਰੀਆਂ ਨੇ ਦੱਸਿਆ ਕਿ ਸੁਈਜਿਆਨ ਕਾਉਂਟੀ ਵਿਚ ਲਿਉਲਿਨ ਨਗਰ-ਖੇਤਰ ਵਿਚ ਬੁੱਧਵਾਰ ਤੋਂ ਵੀਰਵਾਰ ਤੱਕ 503 ਮਿਲੀਮੀਟਰ ਮੀਂਹ ਪਿਆ, ਜਿਸ ਨਾਲ 3.5 ਮੀਟਰ ਪਾਣੀ ਭਰ ਗਿਆ। ਪੜੋ ਹੋਰ ਖਬਰਾਂ: 14 ਅਗਸਤ ਮੌਕੇ ਭਾਰਤ ਤੇ ਪਾਕਿਸਤਾਨੀ ਅਫਸਰਾਂ ਨੇ ਅਟਾਰੀ-ਵਾਘਾ ਸਰਹੱਦ 'ਤੇ ਵੰਡੀਆਂ ਮਿਠਾਈਆਂ ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਖੇਤਰ ਵਿਚ ਕਰੀਬ 8000 ਲੋਕ ਮੀਂਹ ਕਾਰਨ ਪ੍ਰਭਾਵਿਤ ਹੋਏ ਹਨ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਚੀਨ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਵੀਰਵਾਰ ਨੂੰ ਯੈਲੋ ਅਲਰਟ ਜਾਰੀ ਕਰਕੇ ਦੇਸ਼ ਦੇ ਕੁੱਝ ਮੱਧ ਅਤੇ ਪੂਰਬੀ ਹਿੱਸਿਆਂ ਵਿਚ ਮੋਹਲੇਧਾਰ ਮੀਂਹ ਦੀ ਚਿਤਾਵਨੀ ਦਿੱਤੀ ਸੀ ਅਤੇ ਸਾਵਧਾਨੀ ਉਪਾਅ ਕਰਨ ਲਈ ਕਿਹਾ ਗਿਆ ਸੀ।  ਪੜੋ ਹੋਰ ਖਬਰਾਂ: 15 ਅਗਸਤ ਨੂੰ ਕਿਸਾਨ ਮਨਾਉਣਗੇ 'ਕਿਸਾਨ ਮਜ਼ਦੂਰ ਆਜ਼ਾਦੀ ਸੰਗ੍ਰਾਮ ਦਿਵਸ', ਨਿਕਲੇਗੀ 'ਤਿਰੰਗਾ ਰੈਲੀ'  

14 aus

ਸਿਡਨੀ: ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਵਿਚ ਤਾਲਾਬੰਦੀ ਦੇ ਨਿਯਮਾਂ ਦਾ ਉਲੰਘਣਾ ਕਰਨ 'ਤੇ ਲਗਾਏ ਜਾਣ ਵਾਲੇ ਜੁਰਮਾਨੇ ਦੀ ਰਕਮ ਨੂੰ ਵਧਾ ਦਿੱਤਾ ਜਾਵੇਗਾ। ਦਰਅਸਲ ਇਨ੍ਹਾਂ ਦਿਨੀਂ ਕੋਵਿਡ-19 ਲਾਗ ਦੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਹੈ। ਇੱਥੇ ਤਾਲਾਬੰਦੀ ਅੱਠ ਹਫਤਿਆਂ ਲਈ ਲਾਗੂ ਹੈ। ਪਿਛਲੇ ਮਹੀਨੇ ਪ੍ਰੀਮੀਅਰ ਗਲੈਡਿਸ ਬੇਰੇਜਿਕਲਿਅਨ ਨੇ ਸੰਘੀ ਸਰਕਾਰ ਤੋਂ ਸਿਡਨੀ ਦੇ ਪੱਛਮ ਅਤੇ ਦੱਖਣ ਦੇ ਸਭ ਤੋਂ ਪ੍ਰਭਾਵਿਤ ਉਪਨਗਰਾਂ ਲਈ ਵਧੇਰੇ ਕੋਰੋਨਾਵਾਇਰਸ ਟੀਕੇ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ। ਪੜੋ ਹੋਰ ਖਬਰਾਂ: 'ਰਾਮਾਇਣ' ਦੀ 'ਸੀਤਾ' ਨੇ ਧੀਆਂ ਨਾਲ ਸ਼ੇਅਰ ਕੀਤੀ ਬੇਹੱਦ ਖਾਸ ਤਸਵੀਰ, ਯੂਜ਼ਰਸ ਬੋਲੇ... ਕੋਰੋਨਾ ਵਾਇਰਸ ਦੇ ਕੇਸਾਂ ਵਿਚ ਵਾਧਾਦੇਸ਼ ਦੇ ਬਹੁਗਿਣਤੀ ਸੂਬੇ ਨਿਊ ਸਾਊਥ ਵੇਲਜ਼ ਵਿਚ ਸਥਾਨਕ ਇਨਫੈਕਸ਼ਨ ਦੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਇੱਥੇ 466 ਨਵੇਂ ਪੀੜਕਾਂ ਦੀ ਪਛਾਣ ਕੀਤੀ ਗਈ ਹੈ। ਇੱਥੇ ਪੁਲਿਸ ਨੇ ਤਾਲਾਬੰਦੀ ਅਧੀਨ ਲਾਗੂ ਨਿਯਮਾਂ ਦੀ ਉਲੰਘਣਾ ਕਰਨ 'ਤੇ 5000 ਆਸਟਰੇਲੀਅਨ ਡਾਲਰ (3,700 ਅਮਰੀਕੀ ਡਾਲਰ) ਦਾ ਜੁਰਮਾਨਾ ਲਗਾਇਆ ਹੈ। ਇਹ ਜਾਣਕਾਰੀ ਪ੍ਰੀਮੀਅਰ ਗਲੈਡਿਸ ਬੇਰੇਜਿਕਲਿਅਨ ਨੇ ਇਥੇ ਦਿੱਤੀ। ਉਨ੍ਹਾਂ ਨੇ ਦੱਸਿਆ, 'ਸਾਨੂੰ ਮੰਨਣਾ ਪਏਗਾ ਕਿ ਕੋਰੋਨਾ ਦੀ ਚਪੇਟ ਵਿਚ ਆਉਣ ਤੋਂ ਬਾਅਦ ਨਿਊ ਸਾਊਥ ਵੇਲਜ਼ ਵਿਚ ਅੱਜ ਸਭ ਤੋਂ ਭੈੜਾ ਦਿਨ ਹੈ।' ਪੜੋ ਹੋਰ ਖਬਰਾਂ: 14 ਅਗਸਤ ਮੌਕੇ ਪਾਕਿ ਖਿਡਾਰੀ ਨੇ ਕੀਤਾ ਟਵੀਟ, ਲੋਕਾਂ ਉਡਾਇਆ ਰੱਜ ਕੇ ਮਜ਼ਾਕ ਸਿਡਨੀ ਵਿਚ ਤਕਰੀਬਨ ਇਕ ਮਹੀਨੇ ਤੋਂ ਵਧੇਰੇ ਸਮੇਂ ਵਿਚ ਲਾਕਡਾਊਨ ਲੱਗਿਆ ਹੈ। ਕੋਰੋਨਾ ਵਾਇਰਸ ਦੇ ਸਭ ਤੋਂ ਵਧੇਰੇ ਇਨਫੈਕਟਿਡ ਡੈਲਟਾ ਵੈਰੀਐਂਟ ਨੇ ਸਿਡਨੀ ਤੋਂ ਵਿਕਟੋਰੀਆ ਤੇ ਫਿਰ ਇਥੋਂ ਸਾਊਥ ਵੇਲਸ ਸੂਬੇ ਨੂੰ ਆਪਣੀ ਚਪੇਟ ਵਿਚ ਲਿਆ। ਆਸਟਰੇਲੀਆ ਦੀ 2.6 ਕਰੋੜ ਦੀ ਆਬਾਦੀ ਵਿਚੋਂ ਅੱਧੀ ਆਬਾਦੀ ਲਾਕਡਾਊਨ ਦਾ ਸਾਹਮਣਾ ਕਰ ਰਹੀ ਹੈ। ਇਥੇ ਤਕਰੀਬਨ 15 ਫੀਸਦੀ ਨੌਜਵਾਨ ਲੋਕਾਂ ਦਾ ਪੂਰਾ ਵੈਕਸੀਨੇਸ਼ਨ ਹੋਇਆ ਹੈ।  ਪੜੋ ਹੋਰ ਖਬਰਾਂ: 15 ਅਗਸਤ ਤੋਂ ਪਹਿਲਾਂ ਹਮਲੇ ਦੀ ਵੱਡੀ ਸਾਜ਼ਿਸ਼ ਨਾਕਾਮ, ਜੈਸ਼ ਦੇ 4 ਅੱਤਵਾਦੀ ਗ੍ਰਿਫਤਾਰ ਅਮਰੀਕਾ ਦੀ ਜਾਨ ਹਾਪਕਿੰਸ ਯੂਨੀਵਰਸਿਟੀ ਨੇ ਸ਼ਨੀਵਾਰ ਸਵੇਰੇ ਦੁਨੀਆ ਵਿਚ ਕੋਰੋਨਾ ਦੀ ਲਾਗ ਦੇ ਅੰਕੜੇ ਜਾਰੀ ਕੀਤੇ। ਇਸਦੇ ਅਨੁਸਾਰ ਗਲੋਬਲ ਇਨਫੈਕਸ਼ਨਾਂ ਦੀ ਗਿਣਤੀ ਹੁਣ ਤੱਕ 20,61,96,367 ਤੱਕ ਪਹੁੰਚ ਚੁੱਕੀ ਹੈ ਅਤੇ ਇਸ ਕਾਰਨ 43,44,715 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆ ਵਿਚ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਚੱਲ ਰਹੇ ਟੀਕਾਕਰਣ ਦੇ ਤਹਿਤ ਹੁਣ ਤੱਕ 4,61,06,58,306 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਅਮਰੀਕਾ ਵਿਚ ਸਥਿਤੀ ਬਦ ਤੋਂ ਬਦਤਰ ਹੈ। ਹੁਣ ਤੱਕ ਇਨਫੈਕਟਿਡ ਲੋਕਾਂ ਦੀ ਕੁੱਲ ਸੰਖਿਆ 3,65,92,398 ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 6,21,005 ਹੈ।