LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਬੁਲ 'ਤੇ ਕਬਜ਼ਾ ਕਰਨ ਤੋਂ ਬਾਅਦ ਰਾਸ਼ਟਰਪਤੀ ਭਵਨ 'ਤੇ ਤਾਲਿਬਾਨੀ ਝੰਡਾ, ਨਾਂ ਬਦਲਣ ਦਾ ਫੈਸਲਾ

taliban in bhawan

ਕਾਬੁਲ (ਇੰਟ.)- ਕਾਬੁਲ (Kabul) ਵਿਚ ਦਾਖਲ ਹੋਣ ਦੇ ਨਾਲ ਹੀ ਤਾਲਿਬਾਨ (Taliban) ਨੇ ਅਫਗਾਨਿਸਤਾਨ (Afghanistan) 'ਤੇ ਕਬਜ਼ਾ ਕਰ ਲਿਆ ਹੈ। ਇਸ ਪਿੱਛੋਂ ਤਾਲਿਬਾਨ (Taliban) ਦੇ ਅੱਤਵਾਦੀ (Terrorist) ਐਤਵਾਰ ਰਾਤ ਅਫਗਾਨਿਸਤਾਨ (Afghnistan) ਦੇ ਰਾਸ਼ਟਰਪਤੀ ਪੈਲੇਸ (President Bhawan) (ਭਵਨ) ਵਿਚ ਵੀ ਦਾਖਲ ਹੋਏ। ਇੰਨਾ ਹੀ ਨਹੀਂ ਉਥੇ ਉਨ੍ਹਾਂ ਨੇ ਤਾਲਿਬਾਨ (Taliban) ਦਾ ਪਰਚਮ (Parcham) ਵੀ ਲਗਾ ਦਿੱਤਾ। ਦੱਸ ਦਈਏ ਕਿ ਐਤਵਾਰ ਨੂੰ ਤਾਲਿਬਾਨ ਕਾਬੁਲ (Taliban Kabul) ਵਿਚ ਦਾਖਲ ਸੀ। ਇਸ ਤੋਂ ਬਾਅਦ ਹੀ ਰਾਸ਼ਟਰਪਤੀ ਅਸ਼ਰਫ ਗਨੀ (President Ashraf Ghani) ਨੇ ਅਫਗਾਨਿਸਤਾਨ ਛੱਡ ਦਿੱਤਾ ਸੀ।

Analysis: Taliban gains give investors cause for concern beyond Afghanistan  | Reuters

Read more- ਸਾਬਕਾ ਪੀ.ਐੱਮ. ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ ਮੌਕੇ ਪੀ.ਐੱਮ. ਮੋਦੀ ਨੇ ਦਿੱਤੀ ਸ਼ਰਧਾਂਜਲੀ

ਅਸ਼ਰਫ ਗਨੀ ਦੇ ਹਟਣ ਅਤੇ ਸੱਤਾ ਪਰਿਵਰਤਨ ਤੋਂ ਬਾਅਦ ਤਾਲਿਬਾਨ ਵਲੋਂ ਹੁਣ ਮੌਲਾਨਾ ਅਬਦੁਲ ਗਨੀ ਬਰਾਦਰ ਨੂੰ ਰਾਸ਼ਟਰਪਤੀ ਬਣਾਇਆ ਜਾ ਸਕਦਾ ਹੈ। ਦੱਸ ਦਈਏ ਕਿ ਅਸ਼ਰਫ ਗਨੀ ਦੇਸ਼ ਛੱਡ ਕੇ ਚਲੇ ਗਏ ਹਨ। ਇਸ ਤੋਂ ਇਲਾਵਾ ਉਪ ਰਾਸ਼ਟਰਪਤੀ ਅਮਰੁੱਲਾ ਸਾਲੇਹ ਨੇ ਵੀ ਅਫਗਾਨਿਸਤਾਨ ਛੱਡ ਦਿੱਤਾ ਹੈ। ਤਾਲਿਬਾਨ ਹੁਣ ਅਫਗਾਨਿਸਤਾਨ ਨੂੰ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ ਨਾਂ ਦੇਵੇਗਾ।
ਤਾਲਿਬਾਨ ਨੇ ਐਲਾਨ ਕੀਤਾ ਹੈ ਕਿ ਹੁਣ ਅਫਗਾਨਿਸਤਾਨ ਵਿਚ ਸ਼ਰੀਆ ਕਾਨੂੰਨ ਲਾਗੂ ਹੋਵੇਗਾ। ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਕੋਈ ਵੀ ਮੁਲਕ ਛੱਡ ਕੇ ਜਾਣ ਦੀ ਕੋਸ਼ਿਸ਼ ਨਾ ਕਰੇ। ਤਾਲਿਬਾਨ ਨੇ ਸਰਕਾਰੀ ਮੁਲਾਜ਼ਮਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ 20 ਸਾਲ ਪਹਿਲਾਂ ਤਾਲਿਬਾਨ ਸ਼ਾਸਨ ਵਿਚ ਜਿਵੇਂ ਕੰਮ ਕਰਦੇ ਸਨ, ਹੁਣ ਉਸੇ ਰਸਤੇ 'ਤੇ ਪਰਤ ਆਏ, ਤਾਲਿਬਾਨ ਨੇ ਕਿਹਾ ਕਿ ਇਕ ਨਵੀਂ ਸ਼ੁਰੂਆਤ ਕਰੀਏ ਅਤੇ ਭ੍ਰਿਸ਼ਟਾਚਾਰ, ਘੁਟਾਲਾ ਆਲਸ ਤੋਂ ਸਾਵਧਾਨ ਰਹਿਣ।

Taliban forces pour into Kabul after president flees Afghanistan |  Financial Times

Read more- ਬੀਬੀ ਹਰਸਿਮਰਤ ਕੌਰ ਬਾਦਲ ਖਿਡਾਰਨ ਕਮਲਪ੍ਰੀਤ ਕੌਰ ਨੂੰ ਮਿਲਣ ਉਨ੍ਹਾਂ ਦੇ ਘਰ ਪੁੱਜੇ ਤੇ ਕੀਤਾ ਸਨਮਾਨਤ
ਤਾਲਿਬਾਨ ਦੀਆਂ ਕੁਝ ਵੀਡੀਓ ਐਤਵਾਰ ਨੂੰ ਸਾਹਮਣੇ ਆਏ ਸਨ। ਇਸ ਵਿਚ ਅੱਤਵਾਦੀ ਰਾਸ਼ਟਰਪਤੀ ਭਵਨ ਵਿਚ ਦਾਖਲ ਹੋ ਕੇ ਬੈਠੇ ਸਨ। ਰਾਸ਼ਟਰਪਤੀ ਭਵਨ ਦੀਆਂ ਕੁਰਸੀਆਂ, ਸੋਫਿਆਂ 'ਤੇ ਇਹ ਅੱਤਵਾਦੀ ਬੇਖੌਫ ਬੈਠੇ ਹੋਏ ਸਨ। ਤਾਲਿਬਾਨ ਵਲੋਂ ਐਤਵਾਰ ਨੂੰ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਉਨ੍ਹਾਂ ਨੇ ਕਾਬੁਲ ਵਿਚ ਮੌਜੂਦ ਸਾਰੇ ਸਰਕਾਰੀ ਹੈੱਡਕੁਆਰਟਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਕ ਤਸਵੀਰ ਵੀ ਆਈ ਸੀ ਜਿਸ ਵਿਚ ਅੱਤਵਾਦੀ ਅਫਗਾਨਿਸਤਾਨ ਦਾ ਸਰਕਾਰੀ ਝੰਡਾ ਹਟਾ ਕੇ ਆਪਣਾ ਝੰਡਾ ਲਗਾ ਰਹੇ ਸਨ।
ਤਾਲਿਬਾਨ ਦੇ ਲੜਾਕਿਆਂ ਨੇ ਕਾਬੁਲ ਸ਼ਹਿਰ ਦੇ ਬਾਹਰੀ ਇਲਾਕਿਆਂ ਵਿਚ ਐਤਵਾਰ ਨੂੰ ਐਂਟਰੀ ਕਰ ਲਈ ਸੀ। ਜਿਸ ਨਾਲ ਵਸਨੀਕਾਂ ਵਿਚ ਡਰ ਅਤੇ ਘਬਰਾਹਟ ਪੈਦਾ ਹੋ ਗਈ ਸੀ। ਏਅਰਪੋਰਟ ਸੜਕ ਹਰ ਥਾਂ ਸਿਰਫ ਲੋਕਾਂ ਦੀ ਭੀੜ ਅਤੇ ਅਫਰਾਤਫਰੀ ਦਾ ਮਾਹੌਲ ਸੀ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਵਿਚ ਤਾਲਿਬਾਨ ਨੇ ਅਫਗਾਨਿਸਤਾਨ ਦੇ ਜ਼ਿਆਦਾਤਰ ਹਿੱਤਿਆਂ 'ਤੇ ਕਬਜ਼ਾ ਕੀਤਾ ਸੀ। ਉਸ ਨੇ ਕੰਧਾਰ, ਹੇਰਾਤ, ਮਜ਼ਾਰ-ਏ-ਸ਼ਰੀਫ ਅਤੇ ਜਲਾਲਾਬਾਦ ਵਰਗੇ ਸ਼ਹਿਰਾਂ ਸਮੇਤ 34 ਵਿਚੋਂ 25 ਸੂਬਾਈ ਰਾਜਧਾਨੀਆਂ 'ਤੇ ਕਬਜ਼ਾ ਕਰ ਲਿਆ ਸੀ।

In The Market