LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਬਕਾ ਪੀ.ਐੱਮ. ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ ਮੌਕੇ ਪੀ.ਐੱਮ. ਮੋਦੀ ਨੇ ਦਿੱਤੀ ਸ਼ਰਧਾਂਜਲੀ

modi narendra

ਨਵੀਂ ਦਿੱਲੀ (ਇੰਟ.)- ਅੱਜ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ (Former Prime Minister Atal Bihari Vajpayee) ਦੀ ਬਰਸੀ ਹੈ। ਇਸ ਮੌਕੇ 'ਤੇ ਦੇਸ਼ ਅਟਲ ਬਿਹਾਰੀ ਵਾਜਪਾਈ (Atal Bihari Vajpayee) ਨੂੰ ਯਾਦ ਕਰ ਰਿਹਾ ਹੈ। ਇਸ ਮੌਕੇ 'ਤੇ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ (President Ramnath Kovind) ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਉਨ੍ਹਾਂ ਨੂੰ ਸ਼ਰਧਾਂਜਲੀ (Tribute) ਦਿੱਤੀ ਹੈ। ਉਨ੍ਹਾਂ ਦੇ ਨਾਲ ਹੀ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ (Vice President Venkaiah Naidu) ਨੇ ਵੀ ਸਾਬਕਾ ਪੀ.ਐੱਮ. ਦੀ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

PM: Aug 14 now Partition Horrors Remembrance Day, lest we forget | India  News,The Indian Express

Read more- ਬੀਬੀ ਹਰਸਿਮਰਤ ਕੌਰ ਬਾਦਲ ਖਿਡਾਰਨ ਕਮਲਪ੍ਰੀਤ ਕੌਰ ਨੂੰ ਮਿਲਣ ਉਨ੍ਹਾਂ ਦੇ ਘਰ ਪੁੱਜੇ ਤੇ ਕੀਤਾ ਸਨਮਾਨਤ

ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਅੱਜ ਦਿੱਲੀ ਵਿਚ ਅਟਲ ਸਮਾਧੀ ਸਥਾਨ ਪਹੁੰਚ ਕੇ ਸਾਬਕਾ ਪੀ.ਐੱਮ. ਅਟਲ ਬਿਹਾਰੀ ਵਾਜਪਾਈ ਦੀ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹੋਰ ਭਾਜਪਾ ਨੇਤਾ ਵੀ ਮੌਜੂਦ ਰਹਿਣ।

Narendra Modi | NarendraModi.in Official Website of Prime Minister of India

Read more- ਜਾਣੋ ਕੌਣ ਹੈ ਮੁੱਲਾ ਅਬਦੁਲ ਗਨੀ ਬਰਾਬਰ, ਜਿਸ ਨੂੰ ਤਾਲਿਬਾਨ ਨੇ ਐਲਾਨਿਆ ਅਫਗਾਨਿਸਤਾਨ ਦਾ ਰਾਸ਼ਟਰਪਤੀ
ਅੱਜ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੀ ਤੀਜੀ ਬਰਸੀ ਹੈ। 16 ਅਗਸਤ 2018 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਗਿਣਤੀ ਦੇਸ਼ ਦੀ ਸਿਆਸਤ ਦੇ ਉਨ੍ਹਾਂ ਕੁਝ ਨੇਤਾਵਾਂ ਵਿਚ ਹੁੰਦੀ ਹੈ ਜੋ ਕਦੇ ਦਲਗਤ ਰਾਜਨੀਤੀ ਦੇ ਬੰਧਨ ਵਿਚ ਨਹੀਂ ਬੱਝੇ। ਉਨ੍ਹਾਂ ਨੂੰ ਹਮੇਸ਼ਾ ਹੀ ਸਾਰੀਆਂ ਪਾਰਟੀਆਂ ਤੋਂ ਭਰਪੂਰ ਪਿਆਰ ਅਤੇ ਸਨੇਹ ਮਿਲਿਆ। ਦੇਸ਼ ਦੇ ਹੋਰ ਨੇਤਾ ਅਤੇ ਜਨਤਾ ਅੱਜ ਉਨ੍ਹਾਂ ਨੂੰ ਯਾਦ ਕਰ ਰਹੀ  ਹੈ।

In The Market