LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਾਣੋ ਕੌਣ ਹੈ ਮੁੱਲਾ ਅਬਦੁਲ ਗਨੀ ਬਰਾਬਰ, ਜਿਸ ਨੂੰ ਤਾਲਿਬਾਨ ਨੇ ਐਲਾਨਿਆ ਅਫਗਾਨਿਸਤਾਨ ਦਾ ਰਾਸ਼ਟਰਪਤੀ

taliban commander

ਨਵੀਂ ਦਿੱਲੀ (ਇੰਟ.)- ਮੁੱਲਾ ਅਬਦੁਲ ਗਨੀ ਬਰਾਦਰ (Mullah Abdul Gani Baradar) ਚਾਰ ਲੋਕਾਂ ਵਿਚੋਂ ਇਕ ਹੈ ਜਿਸ ਨੇ 1994 ਵਿਚ ਅਫਗਾਨਿਸਤਾਨ (Afghanistan) ਵਿਚ ਤਾਲਿਬਾਨ ਅੰਦੋਲਨ (Taliban movement) ਦੀ ਸ਼ੁਰੂਆਤ ਕੀਤੀ ਸੀ। ਅਫਗਾਨਿਸਤਾਨ (Afghanistan) ਵਿਚ ਸੱਤਾ ਹਥਿਆਉਣ ਤੋਂ ਬਾਅਦ ਤਾਲਿਬਾਨ (Taliban) ਦੀ ਕਮਾਨ ਜਿਨ ਲੋਕਾਂ ਨੂੰ ਸੌਂਪੀ ਜਾਵੇਗੀ, ਉਨ੍ਹਾਂ ਵਿਚ ਮੁੱਲਾ ਬਰਾਦਰ ਇਕ ਹੈ। ਤਾਲਿਬਾਨ ਨੇ ਉਨ੍ਹਾਂ ਨੂੰ ਭਾਵੀ ਰਾਸ਼ਟਰਪਤੀ (President) ਐਲਾਨ ਦਿੱਤਾ ਹੈ। ਤਾਲਿਬਾਨ ਅਮਰੀਕਾ ਦੇ ਵਰਲਡ ਟ੍ਰੇਡ ਟਾਵਰ (World Trade Tower) 'ਤੇ ਹਮਲੇ ਤੋਂ ਬਾਅਦ 2001 ਵਿਚ ਅਮਰੀਕਾ ਦੀ ਅਗਵਾਈ ਵਿਚ ਤਾਲਿਬਾਨ ਨੂੰ ਗੋਡਿਆਂ 'ਤੇ ਲਿਆਉਣ ਤੋਂ ਬਾਅਦ ਮੁੱਲਾ ਬਰਾਬਰ ਨੇ ਅੱਤਵਾਦ ਦੀ ਕਮਾਨ ਸੰਭਾਲ ਲਈ। ਉਹ ਹਾਲਾਂਕਿ ਜ਼ਿਆਦਾ ਦਿਨਾਂ ਤੱਕ ਆਜ਼ਾਦ ਨਹੀਂ ਰਹਿ ਸਕਿਆ। ਉਸ ਨੂੰ ਫਰਵਰੀ 2010 ਵਿਚ ਗ੍ਰਿਫਤਾਰ ਕੀਤਾ ਗਿਆ।

मुल्ला अब्दुल गनी बरादर चार ने 1994 में अफगानिस्तान में तालिबान आंदोलन की शुरुआत की थी।

Read more- ਵਿੱਕੀ ਮਿੱਡੂਖੇੜਾ ਦੀ ਅੰਤਿਮ ਅਰਦਾਸ ਮੌਕੇ ਪੁੱਜੇ ਸੁਖਬੀਰ ਸਿੰਘ ਬਾਦਲ

ਉਸ ਨੂੰ ਪਾਕਿਸਤਾਨੀ ਸ਼ਹਿਰ ਕਰਾਚੀ ਤੋਂ ਅਮਰੀਕਾ-ਪਾਕਿਸਤਾਨ ਦੀ ਸੰਯੁਕਤ ਮੁਹਿੰਮ ਵਿਚ ਫੜਿਆ ਗਿਆ। 2012 ਦੇ ਅਖੀਰ ਤੱਕ ਮੁੱਲਾ ਬਰਾਦਰ ਦੇ ਬਾਰੇ ਵਿਚ ਬਹੁਤ ਘੱਟ ਚਰਚਾ ਹੁੰਦੀ ਸੀ। ਹਾਲਾਂਕਿ ਉਸ ਦਾ ਨਾਂ ਤਾਲਿਬਾਨ ਕੈਦੀਆਂ ਦੀ ਲਿਸਟ ਵਿਚ ਸਭ ਤੋਂ ਉਪਰ ਸੀ, ਜਿਨ੍ਹਾਂ ਨੂੰ ਸ਼ਾਂਤੀ ਵਾਰਤਾ ਨੂੰ ਉਤਸ਼ਾਹਿਤ ਕਰਨ ਲਈ ਅਫਗਾਨ ਰਿਹਾਅ ਕਰਨਾ ਚਾਹੁੰਦੇ ਸਨ। ਪਾਕਿਸਤਾਨੀ ਅਧਿਕਾਰੀਆਂ ਨੇ 21 ਸਤੰਬਰ ਨੂੰ ਮੁੱਲਾ ਬਰਾਦਰ ਨੂੰ ਰਿਹਾਅ ਕਰ ਦਿੱਤਾ, ਪਰ ਇਹ ਸਪੱਸ਼ਟ ਨਹੀਂ ਕੀਤਾ ਗਿਆ ਸੀ ਕਿ ਉਸ ਨੂੰ ਪਾਕਿਸਤਾਨ ਵਿਚ ਰੱਖਿਆ ਜਾਵੇਗਾ ਜਾਂ ਫਿਰ ਕਿਸੇ ਤੀਜੇ ਦੇਸ਼ ਵਿਚ ਭੇਜਿਆ ਜਾਵੇਗਾ। ਮੁੱਲਾ ਬਰਾਦਰ ਦੀ ਅਹਿਮੀਅਤ ਨੂੰ ਇਸ ਗੱਲ ਨਾਲ ਸਮਝਿਆ ਜਾ ਸਕਦਾ ਹੈ ਕਿ ਗ੍ਰਿਫਤਾਰੀ ਵੇਲੇ ਉਸ ਨੂੰ ਤਾਲਿਬਾਨ ਦੇ ਨੇਤਾ ਮੁੱਲਾ ਮੁਹੰਮਦ ਉਮਰ ਦੇ ਸਭ ਤੋਂ ਭਰੋਸੇਮੰਦ ਕਮਾਂਡਰਾਂ ਵਿਚੋਂ ਇਕ ਮੰਨਿਆ ਜਾਂਦਾ ਸੀ। ਇਸ ਦੇ ਨਾਲ ਹੀ ਉਸ ਨੂੰ ਦੂਜਾ-ਇਨ-ਕਮਾਂਡਰ ਵੀ ਕਿਹਾ ਜਾਂਦਾ ਸੀ। ਉਹ ਉਨ੍ਹਾਂ ਮੁੱਖ ਅੱਤਵਾਦੀਆਂ ਵਿਚੋਂ ਇਕ ਹੈ ਜੋ ਅਮਰੀਕਾ ਅਤੇ ਅਫਗਾਨ ਸਰਕਾਰ ਦੇ ਨਾਲ ਗੱਲਬਾਤ ਦੀ ਹਮਾਇਤ ਕਰਦਾ ਹੈ।

In The Market