ਸ੍ਰੀ ਮੁਕਤਸਰ ਸਾਹਿਬ (ਇੰਟ.)- ਸ੍ਰੀ ਮੁਕਤਸਰ ਸਾਹਿਬ (Sri Muktsar Sahib) ਜ਼ਿਲ੍ਹੇ ਦੇ ਪਿੰਡ ਮਿੱਡੂਖੇੜਾ (Midukhera) ਵਿਖੇ ਅੱਜ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ (Vikramjit Singh Vicky Midukhera) ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal), ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ (Former Union Minister Bibi Harsimrat Kaur) ਬਾਦਲ, ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ (Lok Sabha Member Jagmeet Singh Brar), ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring), ਯੂਥ ਅਕਾਲੀ ਦਲ (Youth Akali Dal) ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ (President Parambans Singh Bunty Romana) ਸਮੇਤ ਪੰਜਾਬ ਭਰ ਤੋਂ ਕਈ ਵਿਧਾਇਕ ਸਾਬਕਾ ਵਿਧਾਇਕ ਅਤੇ ਵੱਖ ਵੱਖ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਸ਼ਾਮਲ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਪੜੋ ਹੋਰ ਖਬਰਾਂ: ਵਿਜੇ ਮਾਲਿਆ ਦੇ ਕਿੰਗਫਿਸ਼ਰ ਹਾਊਸ ਦੀ ਹੋਈ ਨਿਲਾਮੀ, ਇੰਨੇ ਕਰੋੜ ਦੀ ਲੱਗੀ ਆਖਰੀ ਬੋਲੀ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੋਸ਼ੀ ਕਿਸੇ ਵੀ ਕੀਮਤ 'ਤੇ ਬਖ਼ਸ਼ੇ ਨਹੀਂ ਜਾਣੇ ਚਾਹੀਦੇ ਅਤੇ ਜੇਕਰ ਸਰਕਾਰ ਬਣੀ ਤਾਂ ਉਨ੍ਹਾਂ ਨੂੰ ਸਖ਼ਤ ਸਜ਼ਾ ਦਿਵਾਈ ਜਾਵੇਗੀ। ਉਨ੍ਹਾਂ ਪਿੰਡ ਮਿੱਡੂਖੇੜਾ ਵਿਖੇ ਯਾਦਗਾਰ ਬਣਾਉਣ ਦੀ ਵੀਹ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਜਗਮੀਤ ਸਿੰਘ ਬਰਾੜ ਨੇ ਪੰਜਾਬ ਵਿਚ ਅਮਨ ਕਾਨੂੰਨ ਦੀ ਵਿਗੜਦੀ ਸਥਿਤੀ ਤੇ ਗਹਿਰੀ ਚਿੰਤਾ ਪ੍ਰਗਟ ਕੀਤੀ।
ਪੜੋ ਹੋਰ ਖਬਰਾਂ: ਦੇਸ਼ 'ਚ ਕੋਰੋਨਾ ਦੇ 36 ਹਜ਼ਾਰ ਨਵੇਂ ਮਾਮਲੇ, 493 ਲੋਕਾਂ ਦੀ ਹੋਈ ਮੌਤ
ਜ਼ਿਕਰਯੋਗ ਹੈ ਕਿ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਐੱਸ. ਓ. ਆਈ. ਦੇ ਸਾਬਕਾ ਪ੍ਰਧਾਨ ਵਿੱਕੀ ਮਿੱਡੂਖੇੜਾ ਦਾ ਅਣਪਛਾਤਿਆਂ ਵੱਲੋਂ 7 ਅਗਸਤ ਸ਼ਨੀਵਾਰ ਨੂੰ ਸੈਕਟਰ 71 ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਿੱਡੂਖੇੜਾ ਨੂੰ ਲਗਭਗ 12 ਗੋਲੀਆਂ ਲੱਗੀਆਂ ਅਤੇ 10 ਗੋਲ਼ੀਆਂ ਉਸ ਦੇ ਸਰੀਰ ’ਚੋਂ ਆਰ-ਪਾਰ ਹੋ ਗਈਆਂ ਜਦਕਿ ਦੋ ਗੋਲੀਆਂ ਪੋਸਟਮਾਰਟਮ ਦੌਰਾਨ ਬਰਾਮਦ ਹੋਈਆਂ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jasprit Bumrah: भारतीय गेंदबाज़ जसप्रित बुमरा ने टेस्ट रैंकिंग में किया शानदार प्रदर्शन, Ashwin की बराबरी कर रचा इतिहास!
Delhi Parliament : दिल्ली संसद के बाहर आत्महत्या की कोशिश; शख्स ने खुद को लगाई आग
Uttarakhand Accident News: दर्दनाक हादसा! खाई में गिरी यात्रियों से भरी बस, बचाव अभियान जारी