ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਸੰਕਟ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਰੋਜ਼ਾਨਾ ਤਕਰੀਬਨ 40 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਐਤਵਾਰ ਸਵੇਰੇ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 36,083 ਨਵੇਂ ਮਾਮਲੇ ਦਰਜ ਕੀਤੇ ਗਏ ਤੇ 493 ਇਨਫੈਕਟਿਡਾਂ ਦੀ ਜਾਨ ਚਲੀ ਗਈ। ਇਕ ਦਿਨ ਪਹਿਲਾਂ 38,667 ਨਵੇਂ ਮਾਮਲੇ ਸਾਹਮਣੇ ਆਏ ਸਨ। ਉਥੇ ਹੀ ਬੀਤੇ 24 ਘੰਟਿਆਂ ਦੌਰਾਨ ਦੇਸ਼ ਵਿਚ 37,927 ਲੋਕ ਕੋਰੋਨਾ ਤੋਂ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤੇ।
India reports 36,083 new #COVID19 cases, 37,927 recoveries, and 493 deaths in the last 24 hrs, as per Health Ministry.
— ANI (@ANI) August 15, 2021
Total cases: 3,21,92,576
Total recoveries: 3,13,76,015
Active cases: 3,85,336
Death toll: 4,31,225
Total vaccinated: 54,38,46,290 (73,50,553 in last 24 hrs) pic.twitter.com/ZiCIWuggyI
ਪੜੋ ਹੋਰ ਖਬਰਾਂ: ਜਲੰਧਰ 'ਚ ਵੱਡੀ ਵਾਰਦਾਤ: ਦੇਰ ਰਾਤ ਕੈਂਟ ਰੇਲਵੇ ਸਟੇਸ਼ਨ ਨੇੜੇ ASI ਦੇ ਬੇਟੇ ਦਾ ਕਤਲ
ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਤਿੰਨ ਕਰੋੜ 21 ਲੱਖ 92 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਵਿਚੋਂ 4 ਲੱਖ 31 ਹਜ਼ਾਰ 225 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤੱਕ 3 ਕਰੋੜ 13 ਲੱਖ 76 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿਚ ਕੋਰੋਨਾ ਸਰਗਰਮ ਮਾਮਲਿਆਂ ਦੀ ਗਿਣਤੀ ਹੁਣ ਚਾਰ ਲੱਖ ਤੋਂ ਘੱਟ ਹੈ। ਕੁੱਲ 3 ਲੱਖ 85 ਹਜ਼ਾਰ ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਪੜੋ ਹੋਰ ਖਬਰਾਂ: 15 ਅਗਸਤ ਮੌਕੇ ਪੰਜਾਬ ਮੁੱਖ ਮੰਤਰੀ ਨੇ ਅੰਮ੍ਰਿਤਸਰ ਵਿਖੇ ਲਹਿਰਾਇਆ ਤਿਰੰਗਾ ਝੰਡਾ
ਕੇਰਲ ਵਿਚ ਸ਼ਨੀਵਾਰ ਕੋਵਿਡ-19 ਦੇ 19,451 ਲੋਕ ਪਾਜ਼ੇਟਿਵ ਨਿਕਲੇ ਹਨ। ਸ਼ਨੀਵਾਰ ਨੂੰ ਵੀ ਸੂਬੇ ਵਿਚ ਸਰਗਰਮ ਮਾਮਲਿਆਂ ਨੂੰ 1,80,240 ਤੱਕ ਲਿਜਾਂਦੇ ਹੋਏ 19,104 ਲੋਗ ਨੈਗੇਟਿਵ ਹੋ ਗਏ। ਸੂਬੇ ਵਿਚ ਬੀਤੇ ਦਿਨ 105 ਲੋਕਾਂ ਦੀ ਜਾਨ ਗਈ।
ਪੜੋ ਹੋਰ ਖਬਰਾਂ: ਵਿਜੇ ਮਾਲਿਆ ਦੇ ਕਿੰਗਫਿਸ਼ਰ ਹਾਊਸ ਦੀ ਹੋਈ ਨਿਲਾਮੀ, ਇੰਨੇ ਕਰੋੜ ਦੀ ਲੱਗੀ ਆਖਰੀ ਬੋਲੀ
54 ਕਰੋੜ ਤੋਂ ਵਧੇਰੇ ਵੈਕਸੀਨ ਦੇ ਡੋਜ਼ ਦਿੱਤੇ ਗਏ
ਸਿਹਤ ਮੰਤਰਾਲਾ ਮੁਤਾਬਕ 14 ਅਗਸਤ ਤੱਕ ਦੇਸ਼ਭਰ ਵਿਚ 54,38,46000 ਕੋਰੋਨਾ ਵੈਕਸੀਨ ਦੇ ਡੋਜ਼ ਦਿੱਤੇ ਜਾ ਚੁੱਕੇ ਹਨ। ਬੀਤੇ ਦਿਨ 73.50 ਲੱਖ ਟੀਕੇ ਲਗਾਏ ਗਏ। ਉਥੇ ਹੀ ਭਾਰਤ ਆਯੁਰਵਿਗਿਆਨ ਰਿਸਰਚ ਸੈਂਟਰ ਮੁਤਾਬਕ ਹੁਣ ਤੱਕ 49 ਕਰੋੜ ਤੋਂ ਵਧੇਰੇ ਟੈਸਟ ਕੀਤੇ ਜਾ ਚੁੱਕੇ ਹਨ। ਬੀਤੇ ਦਿਨ ਕਰੀਬ 19.23 ਲੱਖ ਕੋਰੋਨਾ ਵਾਇਰ ਦੇ ਸੈਂਪਲ ਟੈਸਟ ਕੀਤੇ ਗਏ, ਜਿਨ੍ਹਾਂ ਦਾ ਪਾਜ਼ੇਟਿਵਿਟੀ ਰੇਟ 3 ਫੀਸਦੀ ਤੋਂ ਘੱਟ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Aaj ka rashifal: आज के दिन सिंह-कुंभ वाले करियर में बड़गे आगे, जानें अन्य राशियों का हाल
Alovera juice benefits: एलोवेरा जूस पीने से दूर होती हैं ये समस्याएं, जानें अन्य फायदे
Kerala News: फोन पर पत्नी को दिया तलाक; आरोपी पति गिरफ्तार