LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਜੇ ਮਾਲਿਆ ਦੇ ਕਿੰਗਫਿਸ਼ਰ ਹਾਊਸ ਦੀ ਹੋਈ ਨਿਲਾਮੀ, ਇੰਨੇ ਕਰੋੜ ਦੀ ਲੱਗੀ ਆਖਰੀ ਬੋਲੀ

vijat

ਮੁੰਬਈ: ਵਿਜੇ ਮਾਲਿਆ ਦਾ ਮੁੰਬਈ ਦੇ ਵਿਲੇ ਪਾਰਲੇ ਇਲਾਕੇ ਵਿਚ ਸਥਿਤ ਕਿੰਗਫਿਸ਼ਰ ਹਾਊਸ ਵੇਚ ਦਿੱਤਾ ਗਿਆ ਹੈ। ਕਰਜ਼ਾ ਵਸੂਲੀ ਟ੍ਰਿਬਿਊਨਲ ਨੇ ਇਸ ਨੂੰ ਹੈਦਰਾਬਾਦ ਦੇ ਸੈਟਰਨ ਰੀਅਲਟਰਸ ਨੂੰ 52.25 ਕਰੋੜ ਰੁਪਏ ਵਿਚ ਵੇਚਿਆ। ਕਦੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਕਿੰਗਫਿਸ਼ਰ ਏਅਰਲਾਈਨ (ਹੁਣ ਬੰਦ ਹੋ ਚੁੱਕੀ) ਦਾ ਮੁੱਖ ਦਫਤਰ ਰਹੇ ਕਿੰਗਫਿਸ਼ਰ ਹਾਊਸ ਨੂੰ ਨੌਵੀਂ ਕੋਸ਼ਿਸ਼ ਵਿਚ 135 ਕਰੋੜ ਦੇ ਰਾਖਵੇਂ ਮੁੱਲ ਤੋਂ ਤਕਰੀਬਨ ਇਕ ਤਿਹਾਈ ਰੇਟ ਉੱਤੇ ਵੇਚ ਦਿੱਤਾ ਗਿਆ।

ਪੜੋ ਹੋਰ ਖਬਰਾਂ: ਜਲੰਧਰ 'ਚ ਵੱਡੀ ਵਾਰਦਾਤ: ਦੇਰ ਰਾਤ ਕੈਂਟ ਰੇਲਵੇ ਸਟੇਸ਼ਨ ਨੇੜੇ ASI ਦੇ ਬੇਟੇ ਦਾ ਕਤਲ

ਕਿੰਗਫਿਸ਼ਰ ਹਾਊਸ ਸੈਂਟਾਕਰੂਜ਼ ਵਿਚ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਦੇ ਨੇੜੇ ਸਥਿਤ ਹੈ। ਇਸ ਦਾ ਅਸਲ ਮੁੱਲ 150 ਕਰੋੜ ਰੁਪਏ ਸੀ। ਘਰ ਦੀ ਨਿਲਾਮੀ ਦੇ ਲਈ ਅੱਠਵੀਂ ਵਾਰ ਬੋਲੀ ਨਵੰਬਰ 2019 ਵਿਚ ਲਾਈ ਗਈ ਸੀ ਪਰ ਉਦੋਂ ਤੱਕ ਵੀ ਇਸ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ ਸੀ। ਨੌਵੀਂ ਕੋਸ਼ਿਸ਼ ਵਿਚ ਇਸ ਨੂੰ 52.25 ਕਰੋੜ ਰੁਪਏ ਵਿਚ ਵੇਚਿਆ ਜਾ ਸਕਿਆ ਹੈ। ਕਿੰਗਫਿਸ਼ਰ ਹਾਊਸ ਨੂੰ ਵੇਚੇ ਜਾਣ ਦੇ ਬਾਅਦ ਜੋ ਪੈਸੇ ਮਿਲੇ, ਉਨ੍ਹਾਂ ਨੂੰ ਹੁਣ ਕਰਜ਼ਾ ਦੇਣ ਵਾਲੀਆਂ ਬੈਂਕਾਂ ਨੂੰ ਦਿੱਤਾ ਜਾਵੇਗਾ।

ਹਾਲ ਹੀ ਵਿਚ ਬ੍ਰਿਟੇਨ ਦੀ ਇਕ ਕੋਰਟ ਨੇ ਬਿਜ਼ਨਸਮੈਨ ਵਿਜੇ ਮਾਲਿਆ ਨੂੰ ਦਿਵਾਲੀਆ ਐਲਾਨ ਕਰ ਦਿੱਤਾ ਸੀ। ਡੇਟ ਰਿਕਵਰੀ ਟ੍ਰਿਬਿਊਨਲ ਨੇ ਪਹਿਲਾਂ ਯੂਨਾਈਟਿਡ ਬ੍ਰੇਵਰੀਜ਼ ਲਿਮਟਿਡ ਦੇ 5,800 ਕਰੋੜ ਰੁਪਏ ਤੋਂ ਵਧੇਰੇ ਦੇ ਸ਼ੇਅਰ ਵੇਚੇ ਸਨ। ਇਨ੍ਹਾਂ ਸ਼ੇਅਰਾਂ ਨੂੰ ਪਹਿਲਾਂ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆਂ ਦੇ ਖਿਲਾਫ ਕਥਿਤ ਬੈਂਕ ਥੇਖਾਧੜੀ ਜਾਂਚ ਦੇ ਤਹਿਤ ਮਨੀ ਲਾਂਡ੍ਰਿੰਗ ਰੋਕੂ ਕਾਨੂੰਨ ਦੇ ਤਹਿਤ ਅਟੈਚ ਕੀਤਾ ਗਿਆ ਸੀ।

ਪੜੋ ਹੋਰ ਖਬਰਾਂ: 15 ਅਗਸਤ ਮੌਕੇ ਪੰਜਾਬ ਮੁੱਖ ਮੰਤਰੀ ਨੇ ਅੰਮ੍ਰਿਤਸਰ ਵਿਖੇ ਲਹਿਰਾਇਆ ਤਿਰੰਗਾ ਝੰਡਾ

ਦੱਸ ਦਈਏ ਕਿ ਕੇਂਦਰੀ ਏਜੰਸੀਆਂ ਸਮੇਂ-ਸਮੇਂ ਉੱਤੇ ਵਿਜੇ ਮਾਲਿਆ ਨਾਲ ਜੁੜੀਆਂ ਜਾਇਦਾਦਾਂ ਜ਼ਬਤ ਕਰਦੀਆਂ ਰਹੀਆਂ ਹਨ। ਪਿਛਲੇ ਸਾਲ ਦਸੰਬਰ ਮਹੀਨੇ ਵਿਚ ਮਨੀ ਲਾਂਡ੍ਰਿਗ ਕਾਨੂੰਨ ਦੇ ਤਹਿਤ ਈ.ਡੀ. ਨੇ ਫਰਾਂਸ ਵਿਚ 14 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। ਇਸ ਤੋਂ ਇਲਾਵਾ, ਹਾਲ ਹੀ ਵਿਚ ਈ.ਡੀ. ਨੇ ਵਿਜੇ ਮਾਲਿਆ ਦੀਆਂ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਦੀ ਨਿਲਾਮੀ ਕੀਤੀ ਸੀ, ਜਿਸ ਤੋਂ ਐੱਸ.ਬੀ.ਆਈ. ਦੀ ਅਗਵਾਈ ਵਾਲੇ ਵੱਖ-ਵੱਖ ਬੈਂਕਾਂ ਨੂੰ 5800 ਕਰੋੜ ਤੋਂ ਵਧੇਰੇ ਰੁਪਏ ਮਿਲੇ ਸਨ।

In The Market