LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੀਬੀ ਹਰਸਿਮਰਤ ਕੌਰ ਬਾਦਲ ਖਿਡਾਰਨ ਕਮਲਪ੍ਰੀਤ ਕੌਰ ਨੂੰ ਮਿਲਣ ਉਨ੍ਹਾਂ ਦੇ ਘਰ ਪੁੱਜੇ ਤੇ ਕੀਤਾ ਸਨਮਾਨਤ

bibi badal

ਮਲੋਟ (ਇੰਟ.)- ਓਲੰਪਿਕ ਖੇਡਾਂ (Olympic Games) ਵਿਚ ਭਾਗ ਲੈਣ ਵਾਲੀ ਡਿਸਕਸ ਥਰੋਅਰ ਮਲੋਟ (Disc Thrower) ਲਾਗਲੇ ਪਿੰਡ ਕਬਰਵਾਲਾ ਦੀ ਖਿਡਾਰਨ ਕਮਲਪ੍ਰੀਤ ਕੌਰ (Player Kamalpreet Kaur) ਦੇ ਘਰ ਅੱਜ ਬੀਬਾ ਹਰਸਿਮਰਤ ਕੌਰ ਬਾਦਲ (Biba Harsimrat Kaur Badal) ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਮਲਪ੍ਰੀਤ ਕੌਰ (Kamalpreet Kaur) ਨਾਲ ਓਲੰਪਿਕ ਖੇਡਾਂ (Olympic Games) ਵਿਚ ਹਾਸਲ ਕੀਤੇ ਤਜਰਬਿਆਂ ਬਾਰੇ ਗੱਲਬਾਤ ਕੀਤੀ ਤੇ ਪਿੰਡ ਦੀਆਂ ਕੁੜੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ 10 ਲੱਖ ਰੁਪਏ ਪਿੰਡ ਕਬਰਵਾਲਾ ਨੂੰ ਦਿੱਤੇ। ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮਿਲ ਕੇ ਜਿਥੇ ਕਮਲਪ੍ਰੀਤ ਕੌਰ ਨੇ ਖੁਸ਼ੀ ਸਾਂਝੀ ਕੀਤੀ ,ਉਥੇ ਪਿੰਡ ਦੀਆਂ ਔਰਤਾਂ ਵੀ ਬੀਬੀ ਬਾਦਲ ਨਾਲ ਮੁਲਾਕਾਤ ਦੌਰਾਨ ਉਤਸ਼ਾਹਿਤ ਵਿਖਾਈ ਦਿੱਤੀਆਂ।

Read more- ਜਾਣੋ ਕੌਣ ਹੈ ਮੁੱਲਾ ਅਬਦੁਲ ਗਨੀ ਬਰਾਬਰ, ਜਿਸ ਨੂੰ ਤਾਲਿਬਾਨ ਨੇ ਐਲਾਨਿਆ ਅਫਗਾਨਿਸਤਾਨ ਦਾ ਰਾਸ਼ਟਰਪਤੀ

ਟੋਕੀਓ ਵਿਚ ਓਲੰਪਿਕ ਖੇਡ ਕੇ ਆਈ ਹਲਕਾ ਲੰਬੀ ਦੇ ਪਿੰਡ ਕਬਰਵਾਲਾ ਦੀ ਕਮਲਪ੍ਰੀਤ ਕੌਰ ਦੇ ਘਰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪੁੱਜੇ ਹਨ, ਜਿਨ੍ਹਾਂ ਨੇ ਕਮਲਪ੍ਰੀਤ ਕੌਰ ਅਤੇ ਊਨਾ ਦੀ ਕੋਚ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਅਤੇ ਕਮਲਪ੍ਰੀਤ ਨੂੰ ਖੇਡ ਪ੍ਰਤੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ 10 ਲੱਖ ਰੁਪਏ ਨਗਦ ਰਾਸ਼ੀ ਜਿੰਮ ਅਤੇ ਸਿਹਤ ਖੁਰਾਕ ਲਈ ਦਿੱਤੇ।ਟੋਕੀਓ ਵਿਚ ਓਲੰਪਿਕ ਖੇਡ ਕੇ ਆਈ ਹਲਕਾ ਲੰਬੀ ਦੇ  ਪਿੰਡ ਕਬਰਵਾਲਾ ਦੀ ਕਮਲਪ੍ਰੀਤ ਕੌਰ ਦੇ ਘਰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪੁਜੇ ਜਿਨ੍ਹਾਂ ਨੇ ਪਰਿਵਾਰ ਨਾਲ ਖੁਸ਼ੀ ਪ੍ਰਗਟ ਕਰਦੇ ਕਿਹਾ ਕਿ ਕਮਲਪ੍ਰੀਤ ਨੇ ਉਲੰਪਿਕ ਵਿਚ ਡਿਸਕ ਥ੍ਰੋ ਵਿਚ ਬੇਸ਼ੱਕ 6ਵਾਂ ਸਥਾਨ ਹਾਸਲ ਕਰਕੇ ਆਪਣੇ ਦੇਸ਼ ਦੇ ਨਾਲ-ਨਾਲ ਇਸ ਹਲਕੇ ਦਾ ਨਾਮ ਰੌਸ਼ਨ ਕੀਤਾ।

Read more- ਵਿੱਕੀ ਮਿੱਡੂਖੇੜਾ ਦੀ ਅੰਤਿਮ ਅਰਦਾਸ ਮੌਕੇ ਪੁੱਜੇ ਸੁਖਬੀਰ ਸਿੰਘ ਬਾਦਲ

ਉਨ੍ਹਾਂ ਆਪਣੇ ਫੰਡ ਵਿਚੋਂ 10 ਲੱਖ ਰਾਸ਼ੀ ਜਾਰੀ ਕਰਦੇ ਹੋਏ ਪੰਜਾਬ ਸਰਕਾਰ 'ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਇਹ ਖੇਡਾਂ ਪ੍ਰਤੀ ਨਾਕਾਮ ਰਹੀ ਹੈ ਅਕਾਲੀ ਸਰਕਾਰ ਸਮੇ ਬਣਾਏ ਖੇਡ ਮੈਦਾਨ ਬੰਦ ਕਰ ਦਿੱਤੇ ਅਤੇ ਸੁਖਬੀਰ ਬਾਦਲ ਵਲੋਂ ਸ਼ੁਰੂ ਕੀਤੀ ਕਬੱਡੀ ਨੂੰ ਖਤਮ ਕਰ ਦਿੱਤਾ ਜੇਕਰ ਅਗਲੀ ਸਰਕਾਰ ਅਕਾਲੀ ਦਲ ਦੀ ਬਣਦੀ ਹੈ ਤਾਂ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਰਾਹੁਲ ਗਾਧੀ 'ਤੇ ਬੋਲਦਿਆਂ ਕਿਹਾ ਕਿ ਉਹ ਕਹਿੰਦਾ ਸੀ ਪੰਜਾਬ ਨਸ਼ੇੜੀ ਹੈ ਅੱਜ ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਨੇ ਉਸ ਨੂੰ ਜਵਾਬ ਦੇ ਦਿੱਤਾ ਹੈ। ਇਸ ਵਾਰ ਪੰਜਾਬ ਵਿਚੋਂ ਜ਼ਿਆਦਾ ਲੜਕੇ-ਲੜਕੀਆਂ ਖੇਡੇ ਹਨ। ਉਨ੍ਹਾਂ ਨੰਨ੍ਹੀ ਛਾਂ ਮੁਹਿੰਮ ਦੇ 13 ਸਾਲ ਪੂਰੇ ਹੋਣ ਮੌਕੇ ਕਿਹਾ ਕਿ ਨੰਨ੍ਹੀ ਛਾਂ ਮੁਹਿੰਮ ਨੂੰ ਬੂਰ ਪੈ ਰਿਹਾ ਹੈ। ਕਮਲਪ੍ਰੀਤ ਕੌਰ ਨੇ ਕੇ ਇਕ ਸਧਾਰਨ ਪਰਿਵਾਰ ਵਿਚੋਂ ਉਠ ਕੇ ਓਲੰਪਿਕ ਵਿਚ ਛੇਵਾਂ ਸਥਾਨ ਹਾਸਲ ਕੀਤਾ ਜਿਸ ਨੂੰ ਉਸ ਦੇ ਮਾਤਾ-ਪਿਤਾ ਦੀ ਸਪੋਟ ਰਹੀ ਹੈ ਜਿਸ ਨਾਲ ਉਸ ਨੇ ਸਾਡੇ ਹਲਕੇ ਦੇ ਨਾਲ-ਨਾਲ ਪੰਜਾਬ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਰੁੱਖ ਲਗਾਉ ਬੇਟੀ ਬਚਾਓ ਮੁਹਿੰਮ ਨੂੰ ਹੋਰ ਕਾਮਯਾਬ ਕਰੋ।

In The Market