ਵਾਸ਼ਿੰਗਟਨ (ਇਂਟ.) ਅਫ਼ਗ਼ਾਨਿਸਤਾਨ (Afghanistan) 'ਤੇ ਤਾਲਿਬਾਨ (Taliban) ਦੇ ਕਬਜ਼ੇ ਤੋਂ ਬਾਅਦ ਅਮਰੀਕਾ (USA) ਦੇ ਰਾਸ਼ਟਰਪਤੀ ਜੋ ਬਾਈਡਨ (President Joe Biden) ਨੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਫ਼ਗ਼ਾਨਿਸਤਾਨ (Afghanistan) ਦੀ ਹਾਲਤ ਲਈ ਉਸ ਦੇ ਨੇਤਾ ਜ਼ਿੰਮੇਵਾਰ ਹਨ, ਜੋ ਦੇਸ਼ ਛੱਡ ਕੇ ਭੱਜ ਗਏ ਹਨ। ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਤੇਜੀ ਨਾਲ ਅਫ਼ਗ਼ਾਨਿਸਤਾਨ (Afghanistan) 'ਤੇ ਕਬਜ਼ਾ ਕਰ ਸਕਿਆ, ਕਿਉਂਕਿ ਉੱਥੋਂ ਦੇ ਨੇਤਾ ਦੇਸ਼ ਛੱਡ ਕੇ ਭੱਜ ਗਏ ਅਤੇ ਅਮਰੀਕੀ ਫ਼ੌਜੀਆਂ ਵਲੋਂ ਸਿੱਖਿਅਤ ਅਫ਼ਗ਼ਾਨ ਫ਼ੌਜੀ ਤਾਲਿਬਾਨ (Taliban) ਖ਼ਿਲਾਫ਼ ਲੜਨਾ ਨਹੀਂ ਚਾਹੁੰਦੇ। ਉਨ੍ਹਾਂ ਨੇ ਕਿਹਾ ਕਿ ਸੱਚ ਇਹ ਹੈ ਕਿ ਉੱਥੇ ਤੇਜੀ ਨਾਲ ਸਥਿਤੀ ਬਦਲੀ ਕਿਉਂਕਿ ਅਫ਼ਗ਼ਾਨ ਨੇਤਾਵਾਂ ਨੇ ਹਥਿਆਰ ਸੁੱਟ ਦਿੱਤੇ ਹਨ ਅਤੇ ਕਈ ਸਥਾਨਾਂ 'ਤੇ ਅਫ਼ਗ਼ਾਨ ਸੈਨਾ ਨੇ ਬਿਨਾਂ ਸੰਘਰਸ਼ ਦੇ ਹਾਰ ਸਵੀਕਾਰ ਕਰ ਲਈ।
ਰਾਸ਼ਟਰਪਤੀ ਬਾਈਡੇਨ ਨੇ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਨੂੰ ਵਾਪਸ ਬੁਲਾਏ ਜਾਣ ਨੂੰ ਲੈ ਕੇ ਚਲਾਏ ਜਾ ਰਹੇ ਆਪ੍ਰੇਸ਼ਨ ਵਿਚਾਲੇ ਤਾਲਿਬਾਨ ਨੂੰ ਯਾਦ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਮਰੀਕੀ ਫੌਜੀਆਂ ਨੂੰ ਨੁਕਸਾਨ ਪੁੱਜਾ ਤਾਂ ਤਾਲਿਬਾਨ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਅਮਰੀਕੀ ਫੌਜੀਆਂ ਨੂੰ ਅਫਗਾਨਿਸਤਾਨ ਵਿਚੋਂ ਕੱਢਣ ਨੂੰ ਲੈ ਕੇ ਆਪ੍ਰੇਸ਼ਨ ਚਲਾ ਰਹੇ ਹਾਂ। ਅਸੀਂ ਤਾਲਿਬਾਨ ਨੂੰ ਸਪੱਸ਼ਟ ਕਰ ਦਿੱਤਾ ਹੈ, ਜੇਕਰ ਉਹ ਸਾਡੇ ਮੁਲਾਜ਼ਮਾਂ 'ਤੇ ਹਮਲਾ ਕਰਦੇ ਹਨ ਜਾਂ ਸਾਡੇ ਆਪ੍ਰੇਸ਼ਨ ਨੂੰ ਪ੍ਰਭਾਵਿਤ ਕਰਦੇਹਨ, ਤਾਂ ਅਮਰੀਕਾ ਦੀ ਮੌਜੂਦਗੀ ਤੇਜ਼ ਹੋਵੇਗੀ ਅਤੇ ਤਾਲਿਬਾਨ ਨੂੰ ਭਾਰੀ ਕੀਮਤ ਚੁਕਾਉਣਈ ਪਵੇਗੀ।ਆਪਣੇ ਸੰਬੋਧਨ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਕਿ ਅਫਗਾਨਿਸਤਾਨ ਦਾ ਵਿਵਾਦ ਅਮਰੀਕਾ ਦੇ ਹਿੱਤ ਨਾਲ ਜੁੜਿਆ ਹੋਇਆ ਨਹੀਂ ਹੈ। ਦੁਨੀਆ ਵਿਚ ਕਈ ਹੋਰ ਅਜਿਹੇ ਮਸਲੇ ਹਨ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ, ਜਿਸ ਨੂੰ ਲੈ ਕੇ ਸਾਡੀ ਅਹਿਮ ਦਿਲਚਸਪੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਅਤੇ ਸਾਡੀ ਨੈਸ਼ਨਲ ਸਕਿਓਰਿਟੀ ਟੀਮ ਅਫਗਾਨਿਸਤਾਨ ਦੇ ਹਾਲਾਤ 'ਤੇ ਨੇੜੇ ਤੋਂ ਨਜ਼ਰ ਬਣਾਏ ਹੋਏ ਹੈ। ਅਸੀਂ ਛੇਤੀ ਤੋਂ ਛੇਤੀ ਇਥੋਂ ਲੋਕਾਂ ਨੂੰ ਕੱਢ ਲਵਾਂਗੇ।
ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਸਾਬਕਾ ਰਾਸ਼ਟਰਪਤੀ ਟਰੰਪ 'ਤੇ ਤੰਜ ਕੱਸਿਆ। ਉਨ੍ਹਾਂ ਨੇ ਕਿਹਾ ਕਿ ਇਕ ਮਈ ਦੀ ਡੈੱਡਲਾਈਨ ਨੂੰ ਲੈ ਕੇ ਸਾਡੇ ਐਗ੍ਰੀਮੈਂਟ ਤੋਂ ਬਾਅਦ ਵੀ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਵਾਪਸ ਬੁਲਾਉਣ ਲਈ ਕੋਈ ਵੀ ਸਮਾਂ ਚੰਗਾ ਨਹੀਂ ਸੀ। ਹਾਲਾਤ ਜੋ ਵੀ ਬਣੇ ਹਨ ਅਚਾਨਕ ਬਣੇ ਹਨ ਅਫਗਾਨਿਸਤਾਨ ਦੀ ਫੌਜ ਨੇ ਗੋਡੇ ਟੇਕ ਦਿੱਤੇ, ਅਫਗਾਨੀ ਨੇਤਾ ਦੇਸ਼ ਛੱਡ ਕੇ ਭੱਜ ਗਏ, ਅਸੀਂ ਅਫਗਾਨਿਸਤਾਨ ਤੋਂ ਸਪੱਸ਼ਟ ਮਕਸਦ ਦੇ ਨਾਲ ਗਏ ਸੀ। ਅਸੀਂ ਅਲਕਾਇਦਾ ਦਾ ਸਫਾਇਆ ਕੀਤਾ। ਸਾਡਾ ਮਿਸ਼ਨ ਰਾਸ਼ਟਰ ਨਿਰਮਾਣ ਦਾ ਨਹੀਂ ਸੀ। ਟਰੰਪ ਦੇ ਸ਼ਾਸਨ ਵਿਚ 15 ਹਜ਼ਾਰ ਫੌਜੀ ਅਫਗਾਨਿਸਤਾਨ ਵਿਚ ਸਨ ਅਤੇ ਸਾਡੇ ਵੇਲੇ 2000 ਫੌਜੀ ਅਫਗਾਨਿਸਤਾਨ ਵਿਚ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Winter Health Tips: सर्दी के मौसम में खांसी-जुकाम से बचाव के लिए आजमाएं ये आसान घरेलू नुस्ख, जल्द मिलेगा आराम
Weather Update: घने कोहरे के बीच भारी बारिश का अलर्ट जारी, जाने अपने शहर के मौसम का हाल
Air India News: बड़ा फैसला! हिंदुओं और सिखों को फ्लाइट में नहीं परोसा जाएगा ‘हलाल’ खाना