ਮੈਕਸੀਕੋ (ਇੰਟ.)- ਭੂਚਾਲ ਦੇ ਤੇਜ਼ ਝਟਕਿਆਂ ਤੋਂ ਮੰਗਲਵਾਰ ਰਾਤ ਮੈਕਸੀਕੋ ਸ਼ਹਿਰ ਕੰਬ ਉਠਿਆ। ਝਟਕੇ ਇੰਨੇ ਤੇਜ਼ ਸਨ ਕਿ ਦੱਖਣੀ ਮੈਕਸੀਕੋ ਸ਼ਹਿਰ ਦੀਆਂ ਜ਼ਿਆਦਾਤਰ ਇਮਾਰਤਾਂ ਹਿੱਲਦੀਆਂ ਹੋਈਆਂ ਦਿਖਾਈ ਦਿੱਤੀਆਂ। ਇਸ ਤੋਂ ਬਾਅਦ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅਮਰੀਕਾ ਜਿਓਲਾਜੀਕਲ ਸਰਵੇ ਦਾ ਕਹਿਣਾ ਹੈ ਕਿ ਗਿਊਰੇਰੋ ਤੋਂ 11 ਕਿਲੋਮੀਟਰ ਦੂਰ ਅਕਾਪੁਲਕੋ ਵਿਚ 7.0 ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਪਹਿਲਾਂ ਗਿਊਰੇਰੋ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂ ਵਿਚ ਯੂ.ਐੱਸ.ਜੀ.ਐੱਸ. ਵਲੋਂ ਰਿਕਟਰ ਸਕੇਲ 'ਤੇ 7.4 ਦੀ ਤੀਬਰਤਾ ਮਾਪੀ ਗਈ ਸੀ। ਇਸ ਕਾਰਣ ਚੱਟਾਨਾਂ 'ਚ ਦਰਾਰ ਆ ਗਈ ਅਤੇ ਕਈ ਥਾਈਂ ਸੜਕਾਂ ਧੱਸ ਗਈਆਂ। SAD-BSP ਦੀ ਸੀਟਾਂ 'ਤੇ ਅਦਲਾ-ਬਦਲੀ ਲਈ ਬਣੀ ਸਹਿਮਤੀ ਤੇਜ਼ ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲ ਦੇ ਸੜਕਾਂ 'ਤੇ ਆ ਗਏ। ਝਟਕੇ ਰੁਕਣ ਤੋਂ ਬਾਅਦ ਵਾ ਲੋਕ ਕਾਫੀ ਦੇਰ ਤੱਕ ਘਰਾਂ ਦੇ ਅੰਦਰ ਨਹੀਂ ਗਏ। ਨਿਊਜ਼ ਏਜੰਸੀ ਮੁਤਾਬਕ ਲੋਕ ਇਕ ਦੂਜੇ ਨੂੰ ਫੜ ਕੇ ਖੁਦ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆਏ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਭੂਚਾਲ ਜ਼ਮੀਨ ਤੋਂ 12 ਕਿਲੋਮੀਟਰ ਹੇਠਾਂ ਟਕਰਾਇਆ।
ਜਕਾਰਤਾ (ਇੰਟ.)- ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਨੇੜੇ ਕੈਦੀਆਂ ਦੀ ਭੀੜ ਨਾਲ ਭਰੀ ਇਕ ਜੇਲ੍ਹ ਵਿਚ ਭਿਆਨਕ ਅੱਗ ਲੱਗਣ ਕਾਰਨ ਕਰੀਬ 41 ਕੈਦੀਆਂ ਦੀ ਮੌਤ ਹੋ ਗਈ ਹੈ ਅਤੇ 39 ਗੰਭੀਰ ਫੱਟੜ ਹੋਏ ਹਨ। ਜਕਾਰਤਾ ਦੇ ਬਾਹਰਵਾਰ ਬਣੀ ਤਾਂਗੇਰੰਗ ਜੇਲ੍ਹ ਦੇ ਬਲਾਕ ਸੀ ਤੋਂ ਇਹ ਅੱਗ ਲੱਗੀ ਹੈ। ਇਸ ਜੇਲ੍ਹ ਵਿਚ ਨਸ਼ੀਲੇ ਪਦਾਰਥਾਂ ਦੇ ਅਪਰਾਧੀਆਂ ਨੂੰ ਰੱਖਿਆ ਜਾਂਦਾ ਹੈ। ਇਸ ਜੇਲ੍ਹ ਵਿਚ 1225 ਕੈਦੀਆਂ ਨੂੰ ਕੈਦ ਕੀਤਾ ਜਾ ਸਕਦਾ ਹੈ ਪ੍ਰੰਤੂ ਇਸ ਵਿਚ 2000 ਤੋਂ ਵਧੇਰੇ ਕੈਦੀ ਕੈਦ ਸਨ।
ਕਾਬੁਲ (ਇੰਟ.)- ਅਖੀਰ ਪੰਜਸ਼ੀਰ ਵੀ ਤਾਲਿਬਾਨ ਦੇ ਸਾਹਮਣੇ ਆ ਰਹ ਗਿਆ। ਰਜਿਸਟੈਂਸ ਫੋਰਸ ਦੇ ਲੜਾਕਿਆਂ ਨੇ ਤਾਲਿਬਾਨ ਨੂੰ ਸਖ਼ਤ ਟੱਕਰ ਦਿੱਤੀ ਪਰ ਐਤਵਾਰ ਦੀ ਲੜਾਈ ਤੋਂ ਬਾਅਦ ਤਾਲਿਬਾਨ ਦੀ ਜਿੱਤ ਹੋ ਗਈ। ਤਾਲਿਬਾਨ ਨੇ ਪੰਜਸ਼ੀਰ ਦੇ ਗਵਰਨਰ ਹਾਊਸ ਵਿਚ ਆਪਣਾ ਝੰਡਾ ਵੀ ਲਹਿਰਾ ਦਿੱਤਾ। ਹੁਣ ਪੂਰੇ ਅਫਗਾਨਿਸਤਾਨ 'ਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਤਾਲਿਬਾਨ ਨੇ ਝੰਡਾ ਲਹਿਰਾਉਂਦੇ ਹੋਏ ਵੀਡੀਓ ਵੀ ਜਾਰੀ ਕੀਤੀ। ਤਾਲਿਬਾਨ ਦੇ ਇਸ ਦਾਅਵੇ ਨੂੰ ਰਜਿਸਟੈਂਸ ਫੋਰਸ ਨੇ ਗਲਤ ਦੱਸਿਆ ਹੈ ਅਤੇ ਕਿਹਾ ਹੈ ਕਿ ਪੰਜਸ਼ੀਰ ਘਾਟੀ ਵਿਚ ਜੰਗ ਜਾਰੀ ਰਹੇਗੀ। Read more- ਆਰ.ਬੀ.ਆਈ. ਦੀ ਕਰੰਸੀ ਲਿਜਾ ਰਹੇ 3 ਟਰੱਕ ਆਪਸ ਵਿਚ ਟਕਰਾਏ, ਮਹਿਲਾ ਪੁਲਿਸ ਮੁਲਾਜ਼ਮ ਸਣੇ 3 ਜ਼ਖਮੀ ਤਾਲਿਬਾਨੀ ਲੜਾਕਿਆਂ ਨੇ ਕਾਬੁਲ ਦੇ ਉੱਤਰ ਵਿੱਚ ਪੰਜਸ਼ੀਰ ਸੂਬੇ ਨੂੰ ਆਪਣੇ ਕਬਜ਼ੇ ਵਿੱਚ ਲੈਣ ਦਾ ਦਾਅਵਾ ਕੀਤਾ ਹੈ। ਪਿਛਲੇ ਮਹੀਨੇ 15 ਅਗਸਤ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਤੇ ਕਬਜ਼ੇ ਮਗਰੋਂ ਪੰਜਸ਼ੀਰ ਇਕੋ-ਇਕ ਸੂਬਾ ਸੀ, ਜੋ ਅਜੇ ਤੱਕ ਤਾਲਿਬਾਨੀਆਂ ਦੀ ਗ੍ਰਿਫ਼ਤ ’ਚੋਂ ਬਾਹਰ ਸੀ। ਖੇਤਰ ਵਿੱਚ ਮੌਜੂਦ ਚਸ਼ਮਦੀਦਾਂ ਨੇ ਕਿਹਾ ਕਿ ਹਜ਼ਾਰਾਂ ਤਾਲਿਬਾਨੀ ਲੜਾਕਿਆਂ ਨੇ ਪੰਜਸ਼ੀਰ ਦੇ ਅੱਠ ਜ਼ਿਲ੍ਹਿਆਂ ਨੂੰ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਹੀ ਆਪਣੇ ਅਧੀਨ ਲੈ ਲਿਆ ਸੀ। ਉਧਰ ਤਾਲਿਬਾਨ ਦੇ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਅੱਜ ਇਕ ਬਿਆਨ ਵਿੱਚ ਕਿਹਾ ਕਿ ਪੰਜਸ਼ੀਰ ਤਾਲਿਬਾਨੀ ਲੜਾਕਿਆਂ ਦੇ ਕੰਟਰੋਲ ਵਿੱਚ ਹੈ। Read more- ਪੰਜਾਬ ਵਿਚ ਮੁੜ ਮੰਡਰਾ ਰਿਹੈ 'ਬਿਜਲੀ ਸੰਕਟ' ਬੰਦ ਹੋਣ ਕੰਢੇ ਥਰਮਲ ਪਲਾਂਟ ਤਾਲਿਬਾਨ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਇਕ ਤਸਵੀਰ ਵਿੱਚ ਤਾਲਿਬਾਨੀ ਲੜਾਕੇ ਪੰਜਸ਼ੀਰ ਸੂਬੇ ਦੇ ਰਾਜਪਾਲ ਦਫ਼ਤਰ ਵਿੱਚ ਨਜ਼ਰ ਆ ਰਹੇ ਹਨ। ਉਧਰ ਨੈਸ਼ਨਲ ਰਜ਼ਿਸਟੈਂਸ ਫਰੰਟ (ਐੱਨਆਰਐੱਫ), ਜਿਸ ਵਿੱਚ ਤਾਲਿਬਾਨ ਵਿਰੋਧੀ ਮਿਲੀਸ਼ੀਆ ਤੇ ਸਾਬਕਾ ਅਫ਼ਗ਼ਾਨ ਸੁਰੱਖਿਆ ਦਸਤੇ ਸ਼ਾਮਲ ਹਨ, ਨੇ ਦਾਅਵਾ ਕੀਤਾ ਕਿ ਉਸ ਦੇ ਲੜਾਕੇ ਪੰਜਸ਼ੀਰ ਵਾਦੀ ਵਿੱਚ ‘ਰਣਨੀਤਕ ਪੱਖੋਂ ਅਹਿਮ ਟਿਕਾਣਿਆਂ’ ਉੱਤੇ ਮੌਜੂਦ ਹਨ ਤੇ ਉਹ ਆਪਣੀ ਲੜਾਈ ਜਾਰੀ ਰੱਖਣਗੇ। ਐੱਨਆਰਐੱਫ ਨੇ ਅੰਗਰੇਜ਼ੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਅਸੀਂ ਅਫ਼ਗ਼ਾਨਿਸਤਾਨ ਦੇ ਲੋਕਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਤਾਲਿਬਾਨ ਤੇ ਉਸ ਦੇ ਭਾਈਵਾਲਾਂ ਖਿਲਾਫ਼ ਵਿੱਢੀ ਲੜਾਈ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਨਿਆਂ ਤੇ ਆਜ਼ਾਦੀ ਨਹੀਂ ਮਿਲ ਜਾਂਦੀ।’’...
ਵਾਸ਼ਿੰਗਟਨ: ਅਮਰੀਕਾ ਦੇ ਵਾਸ਼ਿੰਗਟਨ ਵਿਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਹੈ। ਮੈਟਰੋਪੋਲੀਟਨ ਪੁਲਿਸ ਵਿਭਾਗ ਨੇ ਦੱਸਿਆ ਕਿ ਉੱਤਰੀ-ਪੱਛਮੀ ਵਾਸ਼ਿੰਗਟਨ ਵਿਚ ਸ਼ਨੀਵਾਰ ਰਾਤ ਨੂੰ ਹੋਈ ਗੋਲੀਬਾਰੀ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਹਨ। We’re seeking the assistance of the public in locating the below vehicle in connection with a triple homicide that occurred this evening in the 600 block of Longfellow Street, NW. It’s described as a black Honda Accord sedan. Have information? Call (202) 727-9099/text 50411 pic.twitter.com/MkUqjg2y9K — DC Police Department (@DCPoliceDept) September 5, 2021 ਪੜੋ ਹੋਰ ਖਬਰਾਂ...
ਕਾਬੁਲ- ਤਾਲਿਬਾਨ ਨੇ ਆਪਣਾ ਰੁਖ਼ ਸਾਫ਼ ਕਰਦੇ ਹੋਏ ਕਿਹਾ ਹੈ ਕਿ ਉਹ ਕਸ਼ਮੀਰ ਵਿਚ ਦਖ਼ਲ ਨਹੀਂ ਦੇਵੇਗਾ ਅਤੇ ਅਫ਼ਗਨਿਸਤਾਨ ਨੂੰ ਅੱਤਵਾਦੀਆਂ ਦੇ ਹੱਥ ਵਿਚ ਨਹੀਂ ਪੈਣ ਦੇਵੇਗਾ। ਤਾਲਿਬਾਨ ਨੇਤਾ ਅਨਸ ਹੱਕਾਨੀ ਨੇ ਇਕ ਨਿੱਜੀ ਚੈਨਲ ਸੀ.ਐੱਨ.ਐੱਨ.-ਨਿਊਜ਼ 18 ਨੂੰ ਦਿੱਤੇ ਇੰਟਰਵਿਊ ਵਿਚ ਬੁੱਧਵਾਰ ਨੂੰ ਕਿਹਾ ਕਿ ਅਸੀਂ ਕਸ਼ਮੀਰ ਦੇ ਮੁੱਦੇ ’ਚ ਦਖ਼ਲ ਨਹੀਂ ਦੇਵਾਂਗੇ। ਪੜੋ ਹੋਰ ਖਬਰਾਂ: ਟੋਕੀਓ ਪੈਰਾਲੰਪਿਕਸ: ਪ੍ਰਵੀਨ ਕੁਮਾਰ ਨੇ ਹਾਈ ਜੰਪ 'ਚ ਜਿੱਤਿਆ ਚਾਂਦੀ ਦਾ ਤਗਮਾ ਇਸ ਤੋਂ ਅੱਗੇ ਤਾਲਿਬਾਨ ਨੇ ਕਿਹਾ ਕਿ ਅਸੀਂ ਭਾਰਤ ਨਾਲ ਦੋਸਤਾਨਾ ਅਤੇ ਚੰਗੇ ਸਬੰਧ ਚਾਹੁੰਦੇ ਹਾਂ। ਕਸ਼ਮੀਰ ਸਾਡੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ ਹੈ। ਅਸੀਂ ਸਾਡੀ ਨੀਤੀ ਖਿਲਾਫ਼ ਕੰਮ ਨਹੀਂ ਕਰਾਂਗੇ ਅਤੇ ਸਾਨੂੰ ਉਮੀਦ ਹੈ ਕਿ ਦੂਸਰੇ ਵੀ ਸਾਡੇ ਮਾਮਲਿਆਂ ਵਿਚ ਵੀ ਦਖ਼ਲ ਨਹੀਂ ਦੇਣਗੇ। ਅਸੀਂ ਚਾਹੁੰਦੇ ਹਾਂ ਕਿ ਸਾਰੇ ਮਾਮਲਿਆਂ ਨੂੰ ਆਪਸੀ ਤਾਲਮੇਲ ਨਾਲ ਸੁਲਝਾਇਆ ਜਾਏ। ਸਾਡੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ। ਅਸੀਂ ਬਾਕੀ ਦੁਨੀਆ ਨਾਲ ਚੰਗੇ ਸੰਬੰਧ ਬਣਾਉਣਾ ਚਾਹੁੰਦੇ ਹਾਂ। ਪੜੋ ਹੋਰ ਖਬਰਾਂ: ਰੁਲਦੂ ਸਿੰਘ ਮਾਨਸਾ ਨੇ ਪੰਜਾਬ ਸਰਕਾਰ ਵਲੋਂ ਮਿਲੀ ਸੁਰੱਖਿਆ ਕੀਤੀ ਵਾਪਸ ਹੱਕਾਨੀ ਨੇ ਕਿਹਾ ਕਿ ਅਸੀਂ ਭਾਰਤ ਨਾਲ ਚੰਗੇ ਸੰਬੰਧ ਚਾਹੁੰਦੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਕੋਈ ਸਾਡੇ ਬਾਰੇ ਗਲਤ ਸੋਚੇ। ਭਾਰਤ ਨੇ 20 ਸਾਲਾਂ ਤੋਂ ਸਾਡੇ ਦੁਸ਼ਮਣ ਦੀ ਮਦਦ ਕੀਤੀ ਹੈ ਪਰ ਅਸੀਂ ਸਭ ਕੁਝ ਭੁੱਲ ਕੇ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਤਿਆਰ ਹਾਂ। ਹੱਕਾਨੀ ਨੇ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਵਿਚ ਸਾਰੀਆਂ ਨੀਤੀਆਂ ਨੂੰ ਸਪੱਸ਼ਟ ਕਰਾਂਗੇ। ਅਸੀਂ ਅਫ਼ਗਾਨਿਸਤਾਨ ਦੇ ਲੋਕਾਂ ਲਈ ਹਰ ਸੰਭਵ ਸਹਾਇਤਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਨਾ ਸਿਰਫ਼ ਭਾਰਤ, ਸਗੋਂ ਪੂਰੀ ਦੁਨੀਆ ਆਵੇ ਅਤੇ ਸਾਡਾ ਸਮਰਥਨ ਕਰੇ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜ ਦੇ ਜਾਣ ਦੇ ਅਗਲੇ ਹੀ ਦਿਨ ਅਲਕਾਇਦਾ ਨੇ ਤਾਲਿਬਾਨ ਨੂੰ ਭੇਜੇ ਵਧਾਈ ਸੰਦੇਸ਼ ਵਿਚ ਕਿਹਾ ਸੀ ਕਿ ਅਫ਼ਗਾਨਿਸਤਾਨ ਵਾਂਗ ਹੀ ਕਸ਼ਮੀਰ ਨੂੰ ਆਜ਼ਾਦ ਕਰਵਾਇਆ ਜਾਵੇਗਾ।
ਤਹਿਰਾਨ- ਈਰਾਨ ਦੇ ਕੁਰਦਿਸ਼ ਸੂਬੇ 'ਚ ਇਕ ਮਿੰਨੀ ਬੱਸ ਸੜਕ ਤੋਂ ਤਿਲਕ ਕੇ ਖੱਡ 'ਚ ਡਿੱਗ ਗਈ ਜਿਸ ਕਾਰਨ 16 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਦੀ ਖਬਰ ਮੁਤਾਬਕ ਇਹ ਦੁਰਘਟਨਾ ਕੋਰਦੇਸਤਾਨ ਖੇਤਰ ਦੇ ਕੁਰਦਿਸ਼ ਸੂਬੇ 'ਚ ਵੀਰਵਾਰ ਦੁਪਹਿਰ ਨੂੰ ਹੋਈ। ਖਬਰ ਮੁਤਾਬਕ ਦੁਰਘਟਨਾ 'ਚ ਜ਼ਖਮੀ ਹੋਏ 12 ਲੋਕਾਂ ਨੂੰ ਸਾਨੰਦਾਜ ਸ਼ਹਿਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੜੋ ਹੋਰ ਖਬਰਾਂ: ਵਿਰਾਟ ਕੋਹਲੀ ਨੇ 1 ਦੌੜ ਬਣਾਉਂਦਿਆਂ ਹੀ ਹਾਸਲ ਕੀਤਾ ਖਾਸ ਮੁਕਾਮ, ਸਚਿਨ ਨੂੰ ਛੱਡਿਆ ਪਿੱਛੇ ਦੇਸ਼ ਦੇ ਐਮਰਜੈਂਸੀ ਸੰਗਠਨ ਨੇ ਬਚਾਅ ਮੁਹਿੰਮ ਲਈ ਇਕ ਹੈਲੀਕਾਪਟਰ ਅਤੇ ਇਕ ਐਂਬੂਲੈਂਸ ਬੱਸ ਤੋਂ ਇਲਾਵਾ 6 ਐਂਬੂਲੈਂਸਾਂ ਨੂੰ ਘਟਨਾ ਵਾਲੀ ਥਾਂ 'ਤੇ ਤਾਇਨਾਤ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੁਰਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ ਅਤੇ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਈਰਾਨ 'ਚ ਸੜਕ ਸੁਰੱਖਿਆ ਦੀ ਸਥਿਤੀ ਬੇਹਦ ਖਰਾਬ ਹੈ ਅਤੇ ਪ੍ਰਤੀ ਸਾਲ ਕਰੀਬ 17 ਹਜ਼ਾਰ ਲੋਕਾਂ ਦੀ ਸੜਕ ਦੁਰਘਟਨਾਵਾਂ 'ਚ ਮੌਤ ਹੁੰਦੀ ਹੈ। ਪੜੋ ਹੋਰ ਖਬਰਾਂ: PRTC ਅਤੇ ਪੰਜਾਬ ਰੋਡਵੇਜ਼ ਦੀਆਂ ਬੰਦ ਰਹਿਣਗੀਆਂ ਬੱਸਾਂ, ਕਰਮਚਾਰੀ ਅਣਮਿੱਥੇ ਸਮੇਂ ਲਈ ਕਰਨਗੇ ਹੜਤਾਲ
ਲਾਹੌਰ (ਇੰਟ.)- ਪਾਕਿਸਤਾਨ 'ਚ ਆਏ ਦਿਨ ਹਿੰਦੂਆਂ ਤੇ ਉਨ੍ਹਾਂ ਦੇ ਮੰਦਰਾਂ 'ਤੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਤਾਜ਼ਾ ਖ਼ਬਰ ਸਿੰਧ ਤੋਂ ਹੈ ਜਿਹੜਾ ਪਹਿਲਾਂ ਹੀ ਧਰਮ ਪਰਿਵਰਤਨ ਲਈ ਬਦਨਾਮ ਹੈ। ਇੱਥੇ ਸਥਿਤ ਖਿਪਰੋ 'ਚ ਜਨਮ ਅਸ਼ਟਮੀ ਵਾਲੇ ਦਿਨ ਪੂਜਾ ਕਰ ਰਹੇ ਹਿੰਦੂਆਂ 'ਤੇ ਹਮਲਾ ਹੋਇਆ। ਜਨਮ ਅਸ਼ਟਮੀ ਦੇ ਸ਼ੁੱਭ ਅਵਸਰ 'ਤੇ ਗੁਆਂਢੀ ਮੁਲਕ ਪਾਕਿਸਤਾਨ 'ਚ ਕੱਟੜਪੰਥੀਆਂ ਨੇ ਇਸ ਤਿਉਹਾਰ 'ਚ ਖ਼ਲਲ ਪੈਦਾ ਕੀਤਾ। ਨਾਲ ਹੀ ਲੋਕਾਂ ਦੇ ਨਾਲ ਕੁੱਟਮਾਰ ਕਰਨ ਤੋਂ ਬਾਅਦ ਸ਼੍ਰੀਕ੍ਰਿਸ਼ਨ ਦੀ ਮੂਰਤੀ ਵੀ ਤੋੜ ਦਿੱਤੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀਆਂ ਤਸਵੀਰਾਂ ਵੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।ਪਾਕਿਸਤਾਨ ਦੇ ਵਰਕਰ ਰਾਹਤ ਆਸਟਿਨ ਨੇ ਦੱਸਿਆ ਕਿ ਸਿੰਧ ਦੇ ਸੰਘਰ ਜ਼ਿਲ੍ਹੇ ਦੇ ਖਿਪਰੋ 'ਚ ਇਕ ਹਿੰਦੂ ਮੰਦਰ 'ਚ ਤੋੜਭੰਨ ਕੀਤੀ ਗਈ ਹੈ। ਹਿੰਦੂ ਭਗਵਾਨ ਦਾ ਅਪਮਾਨ ਕੀਤਾ ਗਿਆ ਹੈ ਕਿਉਂਕਿ ਉਹ ਜਨਮ ਅਸ਼ਟਮੀ ਮਨਾ ਰਹੇ ਸਨ। ਪਹਿਲੀ ਵਾਰ ਸੁਪਰੀਮ ਕੋਰਟ ਦੇ 9 ਜੱਜਾਂ ਨੇ ਚੁੱਕੀ ਇਕੱਠਿਆਂ ਸਹੁੰ, ਹੁਣ ਚੋਟੀ ਦੀ ਕੋਰਟ ਵਿਚ ਹੋਏ 33 ਜੱਜ ਕਾਬਿਲੇਗ਼ੌਰ ਹੈ ਕਿ ਪਾਕਿਸਤਾਨ 'ਚ ਇਸਲਾਮ ਖਿਲਾਫ਼ ਈਸ਼-ਨਿੰਦਾ ਦੇ ਝੂਠੇ ਦੋਸ਼ 'ਚ ਵੀ ਮੌਬ ਲਿੰਚਿੰਗ ਜਾਂ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ, ਪਰ ਗ਼ੈਰ-ਮੁਸਲਿਮ ਦੇਵਤਿਆਂ ਖਿਲਾਫ਼ ਅਪਰਾਧ 'ਚ ਕੋਈ ਸਜ਼ਾ ਨਹੀਂ ਹੁੰਦੀ। ਪਾਕਿਸਤਾਨ 'ਚ ਆਏ ਦਿਨ ਹਿੰਦੂ ਮੰਦਰਾਂ 'ਤੇ ਹਮਲਾ ਹੁੰਦਾ ਰਹਿੰਦਾ ਹੈ। ਇਸ ਤੋਂ ਪਹਿਲਾਂ ਜੁਲਾਈ ਦੇ ਅੰਤਿਮ ਹਫ਼ਤੇ ਪੰਜਾਬ ਸੂਬੇ ਦੇ ਰਹੀਮ ਯਾਰ ਖ਼ਾਨ ਨੇੜੇ ਸਥਿਤ ਭੋਂਗ 'ਚ ਗਣੇਸ਼ ਜੀ ਦੇ ਮੰਦਰ 'ਚ ਤੋੜਭੰਨ ਕੀਤੀ ਗਈ ਸੀ। ਉੱਥੇ ਹੀ ਸਿੰਧ ਸੂਬਾ ਮੰਦਰਾਂ 'ਤੇ ਹਮਲੇ ਅਤੇ ਧਰਮ ਪਰਿਵਰਤਨ ਲਈ ਬਦਨਾਮ ਹੈ। ਇਸ ਸੂਬੇ 'ਚ ਲਗਾਤਾਰ ਮੰਦਰਾਂ 'ਤੇ ਹਮਲੇ ਹੁੰਦੇ ਰਹਿੰਦੇ ਹਨ ਜਦਕਿ ਹਿੰਦੂ ਲੜਕੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਵੀ ਕਰਵਾਉਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਮੀਡੀਆ ਰਿਪੋਰਟਸ ਮੁਤਾਬਕ ਅਕਤੂਬਰ 2020 'ਚ ਸਿੰਧ ਸੂਬੇ ਦੇ ਥਾਰਪਾਰਕਰ ਜ਼ਿਲ੍ਹੇ 'ਚ ਸਥਿਤ ਨਾਗਾਰਪਾਰਕਰ 'ਚ ਧਾਰਮਿਕ ਅੱਤਵਾਦੀਆਂ...
ਬੀਜਿੰਗ- ਬੱਚਿਆਂ ਦੇ ਹਰ ਵੇਲੇ ਮੋਬਾਇਲ ਨਾਲ ਚਿਪਕੇ ਰਹਿਣ ਉੱਤੇ ਤਕਰੀਬਨ ਸਾਰੇ ਮਾਪੇ ਪਰੇਸ਼ਾਨ ਰਹਿੰਦੇ ਹਨ। ਇਸ ਵਿਚਾਲੇ ਚੀਨੀ ਸਰਕਾਰ ਨੇ ਆਨਲਾਈਨ ਗੇਮਿੰਗ ਦੇ ਸਬੰਧ ਵਿੱਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਅਨੁਸਾਰ ਹੁਣ ਬੱਚੇ ਹਫ਼ਤੇ 'ਚ ਸਿਰਫ਼ ਤਿੰਨ ਘੰਟੇ ਹੀ ਆਨਲਾਈਨ ਗੇਮਸ ਖੇਡ ਸਕਣਗੇ। ਪੜੋ ਹੋਰ ਖਬਰਾਂ: ਭਾਰਤ ਹਿੱਸੇ ਇਕ ਹੋਰ ਮੈਡਲ, ਸਿੰਘਰਾਜ ਅਧਾਨਾ ਨੇ ਨਿਸ਼ਾਨੇਬਾਜ਼ੀ 'ਚ ਜਿੱਤਿਆ ਕਾਂਸੀ ਤਮਗਾ ਸਰਕਾਰ ਨੇ ਇਹ ਫ਼ੈਸਲਾ ਸਰੀਰਕ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਿਆ ਹੈ। ਇਹ ਨਿਯਮ ਅਜਿਹੇ ਬੱਚਿਆਂ ਲਈ ਲਾਗੂ ਕੀਤੇ ਗਏ ਹਨ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ। ਇਸ ਨਵੇਂ ਨਿਯਮ ਤੋਂ ਬਾਅਦ ਬੱਚੇ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਸਿਰਫ਼ 1-1 ਘੰਟੇ ਲਈ ਆਨਲਾਈਨ ਗੇਮਸ ਖੇਡ ਸਕਣਗੇ। ਬੱਚਿਆਂ ਨੂੰ ਹਫ਼ਤੇ 'ਚ ਤਿੰਨ ਦਿਨ 1-1 ਘੰਟਾ ਆਨਲਾਈਨ ਗੇਮਸ ਖੇਡਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਛੁੱਟੀਆਂ ਵਾਲੇ ਦਿਨ 1 ਘੰਟਾ ਗੇਮ ਖੇਡ ਸਕਣਗੇ। ਚੀਨੀ ਸਰਕਾਰ ਇਸ ਬਾਰੇ ਬਹੁਤ ਸਖ਼ਤ ਨਜ਼ਰ ਆ ਰਹੀ ਹੈ। ਹਾਲ ਹੀ 'ਚ ਚੀਨ ਦੀ ਪ੍ਰਸਿੱਧ ਤਕਨੀਕੀ ਕੰਪਨੀ ਟੈਂਸੈਂਟ ਸਰਕਾਰ ਵੱਲੋਂ ਲਾਗੂ ਕੀਤੇ ਨਿਯਮਾਂ ਨੂੰ ਅਮਲ 'ਚ ਲੈ ਕੇ ਆਈ ਹੈ। ਸਰਕਾਰ ਦਾ ਮੰਨਣਾ ਹੈ ਕਿ ਆਨਲਾਈਨ ਗੇਮ ਅਫੀਮ ਵਾਂਗ ਹਨ। ਇਸ ਤੋਂ ਬਾਅਦ ਹੀ ਆਨਲਾਈਨ ਗੇਮਸ ਕੰਪਨੀਆਂ 'ਤੇ ਸਖ਼ਤੀ ਕਰ ਦਿੱਤੀ ਗਈ। ਪੜੋ ਹੋਰ ਖਬਰਾਂ: 70 ਸਾਲ ਦੀ ਬਜ਼ੁਰਗ ਮਹਿਲਾ ਨਾਲ ਜ਼ਬਰ-ਜਨਾਹ, ਦੋਸ਼ੀ ਗ੍ਰਿਫਤਾਰ ਇਸ ਲਈ ਫ਼ੈਸਲਾ ਲਿਆਚੀਨ ਦੀ ਸਰਕਾਰ ਨੇ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਦੇ ਮੱਦੇਨਜ਼ਰ ਅਜਿਹਾ ਸਖ਼ਤ ਫ਼ੈਸਲਾ ਲਿਆ ਹੈ। ਅਕਸਰ ਵੇਖਿਆ ਜਾਂਦਾ ਹੈ ਕਿ ਮਾਪੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਤ ਹੁੰਦੇ ਹਨ, ਇਹ ਵੀ ਇਸ ਫੈਸਲੇ 'ਚ ਵੱਡਾ ਐਂਗਲ ਹੈ। ਸਰਕਾਰ ਦੇ ਗੇਮਿੰਗ ਦੇ ਇਹ ਨਵੇਂ ਨਿਯਮ ਦੇਸ਼ ਦੀਆਂ ਟੈਕਨਾਲੋਜੀ ਕੰਪਨੀਆਂ 'ਤੇ ਕੀਤੀ ਜਾਣ ਵਾਲੀ ਵੱਡੀ ਕਾਰਵਾਈਆਂ ਵਿੱਚੋਂ ਇੱਕ ਹੈ। ਪੜੋ ਹੋਰ ਖਬਰਾਂ: ਫਿਰੋਜ਼ਪੁਰ 'ਚ ਦਿਨ ਦਿਹਾੜੇ ਗੁੰਡਾਗਰਦੀ, ਸ਼ਰੇਆਮ ਚੱਲੀਆਂ ਗੋਲੀਆਂ...
ਵਾਸ਼ਿੰਗਟਨ (ਇੰਟ.)- ਅਮਰੀਕਾ ਨੇ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ ਹੀ ਅਫ਼ਗਾਨਿਸਤਾਨ ਤੋਂ ਆਪਣੇ ਫੌਜੀਆਂ ਨੂੰ ਪੂਰੀ ਤਰ੍ਹਾਂ ਕੱਢ ਲਿਆ ਹੈ। 20 ਸਾਲ ਬਾਅਦ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਪੂਰੀ ਹੋ ਗਈ ਹੈ। ਅਮਰੀਕੀ ਰੱਖਿਆ ਵਿਭਾਗ ਪੇਂਟਾਗਨ ਨੇ ਅਫ਼ਗਾਨਿਸਤਾਨ ਛੱਡਣ ਵਾਲੇ ਆਖਰੀ ਅਮਰੀਕੀ ਫੌਜੀ ਦੀ ਫੋਟੋ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ 30 ਅਗਸਤ ਦੀ ਦੇਰ ਰਾਤ ਕਰੀਬ ਇਕ ਵਜੇ ਆਖਰੀ ਅਮਰੀਕੀ ਜਹਾਜ਼ ਨੇ ਉਡਾਣ ਭਰੀ। ਪੇਂਟਾਗਨ ਨੇ ਟਵੀਟ 'ਚ ਲਿਖਿਆ, 'ਅਫ਼ਗਾਨਿਸਤਾਨ ਛੱਡਣ ਵਾਲਾ ਆਖਰੀ ਅਮਰੀਕੀ ਫੌਜੀ-ਮੇਜਰ ਜਨਰਲ ਕ੍ਰਿਸ ਡੋਨਹੁਯੂ ਹੈ। ਜੋ 30 ਅਗਸਤ ਦੀ ਰਾਤ C-17 ਜਹਾਜ਼ 'ਚ ਸਵਾਰ ਹੋਏ। ਇਹ ਕਾਬੁਲ 'ਚ ਅਮਰੀਕੀ ਮਿਸ਼ਨ ਦੇ ਅੰਤ ਦਾ ਪ੍ਰਤੀਕ ਹੈ।' ਯੂਐਸ ਜਨਰਲ ਕੇਨੇਥ ਐਫ ਮੈਕੇਂਜੀ ਨੇ ਇਸ ਗੱਲ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਅਫ਼ਗਾਨਿਸਤਾਨ ਤੋਂ ਅਮਰੀਕੀ ਨਾਗਰਿਕਾਂ ਦੀ ਵਾਪਸੀ ਨੂੰ ਪੂਰਾ ਹੋਣ ਤੇ ਅਮਰੀਕੀ ਨਾਗਰਿਕਾਂ ਤੇ ਅਫ਼ਗਾਨਾਂ ਨੂੰ ਕੱਢਣ ਲਈ ਫੌਜੀ ਮਿਸ਼ਨ ਦੀ ਸਮਾਪਤੀ ਦਾ ਐਲਾਨ ਕਰਦੇ ਹਨ। ਜਨਮ ਅਸ਼ਟਮੀ ਮੌਕੇ ਸਮਰਾਲਾ ਦੇ ਦੁਰਗਾ ਮੰਦਰ ਪਹੁੰਚੇ ਸੁਖਬੀਰ ਸਿੰਘ ਬਾਦਲ, ਆਖੀ ਇਹ ਗੱਲ ਜਨਰਲ ਨੇ ਕਿਹਾ ਕਿ ਅੰਤਿਮ ਸੀ-17 ਜਹਾਜ਼ ਨੂੰ ਹਾਮਿਦ ਕਰਜਈ ਹਵਾਈ ਅੱਡੇ ਤੋਂ 30 ਅਗਸਤ ਨੂੰ ਦੁਪਹਿਰ 3:29 'ਤੇ ਰਵਾਨਾ ਕੀਤਾ ਗਿਆ। ਇਸ ਤੋਂ ਇਲਾਵਾ ਅਮਰੀਕਾ ਨੇ ਅਫ਼ਗਾਨਿਸਤਾਨ 'ਚ ਆਪਣੀ ਰਾਜਨਾਇਕ ਮੌਜੂਦਗੀ ਵੀ ਖ਼ਤਮ ਕਰ ਦਿੱਤੀ ਹੈ ਤੇ ਉਹ ਕਤਰ 'ਚ ਸ਼ਿਫਟ ਹੋ ਗਿਆ। ਨਿਊਜ਼ ਏਜੰਸੀ ਏਐਫਪੀ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਿਲੰਕਨ ਦੇ ਹਵਾਲੇ ਨਾਲ ਇਹ ਗੱਲ ਆਖੀ। ਬਿਲੰਕਨ ਨੇ ਕਿਹਾ ਕਿ ਅਮਰੀਕਾ ਹਰ ਉਸ ਅਮਰੀਕੀ ਦੀ ਮਦਦ ਕਰਨ ਲਈ ਵਚਨਬੱਧ ਹੈ ਜੋ ਅਫ਼ਗਾਨਿਸਤਾਨ ਛੱਡਣਾ ਚਾਹੁੰਦਾ ਹੈ। ਅਫ਼ਗਾਨਿਸਤਾਨ ਤੋਂ ਫੌਜੀ ਨਿਕਾਸੀ ਪੂਰੀ ਹੋਣ ਦੇ ਐਲਾਨ ਦੇ ਨਾਲ ਹੀ ਜਨਰਲ ਕੇਨੇਥ ਐਫ ਮੈਕੇਂਜੀ ਨੇ ਕਿਹਾ, 'ਫੌਜੀ ਨਿਕਾਸੀ ਪੂਰੀ ਹੋ ਗਈ ਹੈ, ਅਮਰੀਕੀ ਨਾਗਰਿਕਾਂ ਤੇ ਅਫ਼ਗਾਨਾਂ ਨੂੰ ਸੁਰੱਖਿਅਤ ਕਰਨ ਲਈ ਰਾਜਨਾਇਕ ਮਿਸ਼ਨ ਜਾਰੀ ਹੈ।' ਦੱਸ ਦੇਈਏ ਅਮਰੀਕਾ ਨੇ ਆਪਣੇ ਫੌਜੀਆਂ ਨੂੰ ਅਫ਼ਗਾਨਿਸਤਾਨ ਤੋਂ ਪੂਰੀ ਤਰ੍ਹਾਂ ਕੱਢਣ ਲਈ 31 ਅਗਸਤ ਤਕ ਦਾ ਸਮਾਂ ਦਿੱਤਾ ਸੀ। ਭਾਰਤ ਨੂੰ ਝਟਕਾ, ਵਿਨੋਦ ਕੁਮਾਰ ਨੂੰ ਨਹੀਂ ਮਿਲੇਗਾ ਡਿਸਕਸ ਥ੍ਰੋਅ 'ਚ ਜਿੱਤਿਆ ਕਾਂਸੀ ਤਮਗ਼ਾ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ, 'ਹੁਣ ਅਫ਼ਗਾਨਿਸਤਾਨ 'ਚ ਸਾਡੀ 20 ਸਾਲ ਦੀ ਫੌਜੀ ਮੌਜੂਦਗੀ ਸਮਾਪਤੀ ਹੋ ਗਈ ਹੈ, ਮੈਂ ਆਪਣੇ ਕਮਾਂਡਰਾਂ ਨੂੰ ਅਫ਼ਗਾਨਿਸਤਾਨ 'ਚੋਂ ਖਤਰਨਾਕ ਨਿਕਾਸੀ ਲਈ ਧੰਨਵਾਦ ਕਹਿਣਾ ਚਾਹੁੰਦਾ ਹਾਂ। ਇਸ ਲਈ 31 ਅਗਸਤ ਦੀ ਸਵੇਰ ਦਾ ਸਮਾਂ ਨਿਰਧਾਰਕਤ ਕੀਤਾ ਗਿਆ ਸੀ।' ਬਾਇਡੇਨ ਨੇ ਕਿਹਾ, 'ਯੂਐਨ ਸਿਕਿਓਰਟੀ ਕਾਊਂਸਿਲ ਦਾ ਪ੍ਰਸਤਾਵ ਇਕ ਸਪਸ਼ਟ ਸੰਦੇਸ਼ ਭੇਜਦਾ ਹੈ ਕਿ ਅੰਤਰ ਰਾਸ਼ਟਰੀ ਭਾਈਚਾਰਾ ਤਾਲਿਬਾਨ ਦੇ ਅੱਗੇ ਵਧਣ ਦਾ ਵਿਰੋਧ ਕਰਦਾ ਹੈ, ਵਿਸ਼ੇਸ਼ ਤੌਰ 'ਤੇ ਯਾਤਰਾ ਸੁਤੰਤਰਤਾ ਨੂੰ ਲੈਕੇ। ਤਾਲਿਬਾਨ ਨੇ ਸੁਰੱਖਿਅਤ ਮਾਰਗ 'ਤੇ ਵਚਨਬੱਧਤਾ ਜਤਾਈ ਹੈ।' ਬਾਇਡਨ ਨੇ ਇਹ ਵੀ ਕਿਹਾ, 'ਮੈਂ ਵਿਦੇਸ਼ ਮੰਤਰੀ ਨੂੰ ਕਿਹਾ ਕਿ ਉਹ ਆਪਣੇ ਅੰਤਰਰਾਸ਼ਰੀ ਹਿੱਸੇਦਾਰਾਂ ਨਾਲ ਨਿਰੰਤਰ ਅਗਵਾਈ ਕਰਨ ਤਾਂ ਕਿ ਕਿਸੇ ਅਮਰੀਕੀ, ਅਫ਼ਗਾਨ ਤੇ ਵਿਦੇਸ਼ ਨਾਗਰਿਕਾਂ ਲਈ ਸੁਰੱਖਿਅਤ ਰਾਹ ਚੁਣਿਆ ਜਾ ਸਕੇ ਜੋ ਅਫ਼ਗਾਨਿਸਤਾਨ ਛੱਡਣਾ ਚਾਹੁੰਦੇ ਹਨ।...
ਕਾਬੁਲ: ਅਫਗਾਨਿਸਤਾਨ ਵਿਚ ਤਾਲਿਬਾਨ ਨੂੰ ਸੱਤਾ ਵਿਚ ਆਏ ਦੋ ਹਫ਼ਤੇ ਹੋ ਗਏ ਹਨ ਅਤੇ ਹੁਣ ਤਾਲਿਬਾਨ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਤਾਲਿਬਾਨ ਨੇ ਸੋਮਵਾਰ ਨੂੰ ਦੇਸ਼ ਵਿਚ ਸਹਿ-ਸਿੱਖਿਆ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਸਦੇ ਨਾਲ ਹੀ ਇਕ ਫਰਮਾਨ ਵੀ ਜਾਰੀ ਕੀਤਾ ਗਿਆ ਹੈ ਕਿ ਹੁਣ ਤੋਂ ਪੁਰਸ਼ ਅਧਿਆਪਕ ਵਿਦਿਆਰਥਣਾਂ ਨੂੰ ਨਹੀਂ ਪੜ੍ਹਾ ਸਕਣਗੇ। ਪੜੋ ਹੋਰ ਖਬਰਾਂ: ਰਾਤੀ ਗਲਤੀ ਨਾਲ TV ਰਹਿ ਗਿਆ ਚਾਲੂ, ਪਤੀ ਨੇ ਕਰ ਦਿੱਤਾ ਪਤਨੀ ਦਾ ਕਤਲ ਇਹ ਐਲਾਨ ਸੋਮਵਾਰ ਨੂੰ ਅਫਗਾਨਿਸਤਾਨ ਦੇ ਉੱਚ ਸਿੱਖਿਆ ਮੰਤਰੀ ਸ਼ੇਖ ਅਬਦੁਲ ਬਾਕੀ ਹੱਕਾਨੀ ਨੇ ਕੀਤੀ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੇ ਲੋਕਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੀਆਂ ਧਾਰਮਿਕ ਅਤੇ ਰਾਸ਼ਟਰੀ ਕਦਰਾਂ ਕੀਮਤਾਂ ਅਤੇ ਆਜ਼ਾਦੀ ਦੀ ਰੱਖਿਆ ਲਈ ਮਜ਼ਬੂਤ ਹਨ। ਇਸ ਵਿਚ ਨੌਜਵਾਨਾਂ ਨੇ ਆਪਣੀ ਵੱਡੀ ਜ਼ਿੰਮੇਵਾਰੀ ਨਿਭਾਈ ਹੈ ਅਤੇ ਹੁਣ ਦੇਸ਼ ਦੇ ਅਧਿਆਪਕਾਂ ਅਤੇ ਮਾਹਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੇਸ਼ ਦੇ ਨਿਰਮਾਣ ਵਿਚ ਆਪਣੀ ਭੂਮਿਕਾ ਨਿਭਾਉਣ। ਪੜੋ ਹੋਰ ਖਬਰਾਂ: ਹਲਕਾ ਸਮਰਾਲਾ ਤੋਂ ਪਰਮਜੀਤ ਸਿੰਘ ਢਿੱਲੋਂ ਹੋਣਗੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੱਕਾਨੀ ਨੇ ਕਿਹਾ ਕਿ ਛੇਤੀ ਹੀ ਇਸਲਾਮਿਕ ਕਦਰਾਂ ਕੀਮਤਾਂ ਦੀ ਪਾਲਣਾ ਕਰਦਿਆਂ ਲੜਕੇ ਅਤੇ ਲੜਕੀਆਂ ਲਈ ਸਕੂਲ ਖੋਲ੍ਹੇ ਜਾਣਗੇ। ਹੱਕਾਨੀ ਨੇ ਭਰੋਸਾ ਦਿੱਤਾ ਕਿ ਦੇਸ਼ ਦੀ ਰਾਜਨੀਤਕ ਪ੍ਰਣਾਲੀ ਅਫਗਾਨਿਸਤਾਨ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤਅਤੇ ਵਿਕਸਤ ਕਰਨ ਲਈ ਕੰਮ ਕਰੇਗੀ। ਪੜੋ ਹੋਰ ਖਬਰਾਂ: ਅੰਮ੍ਰਿਤਸਰ 'ਚ ਨਵਜੋਤ ਸਿੰਘ ਸਿੱਧੂ ਦਾ ਸਥਾਨਕ ਲੋਕਾਂ ਵਲੋਂ ਵਿਰੋਧ ਹੱਕਾਨੀ ਨੇ ਇਹ ਵੀ ਕਿਹਾ ਕਿ ਹੁਣ ਪੁਰਸ਼ ਅਧਿਆਪਕ ਵਿਦਿਆਰਥਣਾਂ ਨੂੰ ਨਹੀਂ ਪੜ੍ਹਾ ਸਕਦੇ। ਇਹ ਕਹਿੰਦੇ ਹੋਏ ਤਾਲਿਬਾਨ ਨੇ ਸੋਮਵਾਰ ਨੂੰ ਅਧਿਕਾਰਤ ਤੌਰ 'ਤੇ ਸਹਿ-ਸਿੱਖਿਆ ਨੂੰ ਖਤਮ ਕਰ ਦਿੱਤਾ। ਤਾਲਿਬਾਨ ਦੇ ਇਸ ਫੈਸਲੇ ਦਾ ਉਨ੍ਹਾਂ ਵਿਦਿਆਰਥਣਾਂ 'ਤੇ ਅਸਰ ਪਵੇਗਾ ਜੋ ਉੱਚ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੀਆਂ ਹਨ ਕਿਉਂਕਿ ਬਹੁਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਸਿਰਫ ਪੁਰਸ਼ ਅਧਿਆਪਕ ਹਨ।
ਕਾਬੁਲ (ਇੰਟ.)- ਅਫਗਾਨਿਸਤਾਨ ਵਿਚ ਤਾਲਿਬਾਨ ਦੇ ਸ਼ਾਸਨ ਵਿਚਾਲੇ ਅੱਤਵਾਦੀ ਹਮਲਿਆਂ ਦਾ ਖਤਰਾ ਵੱਧ ਗਿਆ ਹੈ। ਵੀਰਵਾਰ ਨੂੰ ਕਾਬੁਲ ਏਅਰਪੋਰਟ 'ਕੇ 2 ਧਮਾਕਿਆਂ ਵਿਚ 170 ਲੋਕਾਂ ਦੀ ਮੌਤ ਹੋਈ ਸੀ। ਅੱਤਵਾਦੀ ਇਸ ਤਰ੍ਹਾਂ ਦਾ ਹਮਲਾ ਐਤਵਾਰ ਨੂੰ ਵੀ ਕਰਨਾ ਚਾਹੁੰਦੇ ਸਨ। ਅਮਰੀਕਾ ਨੇ ਏਅਰਸਟ੍ਰਾਈਕ ਕਰ ਕੇ ਉਨ੍ਹਾਂ ਦੀ ਸਾਜ਼ਿਸ਼ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਅਮਰੀਕਾ ਦੇ ਡਰੋਨ ਅਟੈਕ ਵਿਚ 6 ਬੱਚਿਆਂ ਸਣੇ 9 ਲੋਕਾਂ ਦੀ ਮੌਤ ਹੋਈ ਹੈ।ਰਿਪੋਰਟਸ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਨੇ ਕਾਬੁਲ ਏਅਰਪੋਰਟ ਵਲੋਂ ਵੱਧ ਰਹੇ ਆਤਮਘਾਤੀ ਹਮਲਾਵਰ ਨੂੰ ਮਾਰਣ ਲਈ ਉਨ੍ਹਾਂ ਦੀ ਕਾਰ ਨੂੰ ਟਾਰਗੈੱਟ ਕੀਤਾ ਸੀ। ਹਾਲਾਂਕਿ, ਹੁਣ ਤੱਕ ਮਾਰੇ ਗਏ ਅੱਤਵਾਦੀਆਂ ਦੇ ਬਾਰੇ ਵਿਚ ਕੋਈ ਖਬਰ ਨਹੀਂ ਮਿਲੀ ਹੈ। ਜਦੋਂ ਕਿ ਆਮ ਨਾਗਰਿਕ ਅਤੇ ਅਮਰੀਕੀ ਫੌਜ ਦੇ ਮਦਦਗਾਰਾਂ ਦੀ ਮੌਤ ਦੀ ਖਬਰ ਕਨਫਰਮ ਹੋ ਚੁੱਕੀ ਹੈ। ਮਾਰੇ ਗਏ ਲੋਕਾਂ ਵਿਚ ਅਮਰੀਕਾ ਦੇ ਲਈ ਕੰਮ ਕਰਨ ਵਾਲਾ ਟਰਾਂਸਲੇਟਰ ਜਮਰੇ ਅਹਿਮਦੀ ਅਤੇ ਇਕ ਸਾਬਕਾ ਅਫਗਾਨ ਅਫਸਰ ਨਸੀਰ ਨਜਾਬੀ ਵੀ ਸ਼ਾਮਲ ਹੈ। ਨਸੀਰ ਨਜਾਬੀ ਦਾ ਸੋਮਵਾਰ ਨੂੰ ਵਿਆਹ ਹੋਣਾ ਸੀ। ਅਮਰੀਕਾ ਦੀ ਸੈਂਟਰਲ ਕਮਾਂਡ ਫੋਰਸ ਦੇ ਸਪੋਕਸਪਰਸਨ ਬਿਲ ਅਰਬਨ ਨੇ ਦੱਸਿਆ ਕਿ ਅਮਰੀਕੀ ਫੌਜ ਨੇ ਐਤਵਾਰ ਸ਼ਾਮ ਕਾਬੁਲ ਏਅਰਪੋਰਟ ਦੇ ਕੋਲ ਏਅਰਸਟ੍ਰਾਈਕ ਕੀਤੀ। ਇਥੇ ਆਈ.ਐਸ.ਆਈ.ਐੱਸ.-ਕੇ ਇਕ ਆਤਮਘਾਤੀ ਹਮਲਾਵਰ ਇਕ ਕਾਰ ਵਿਚ ਵੱਡੀ ਗਿਣਤੀ ਵਿਚ ਧਮਾਕਾਖੇਜ਼ ਸਮੱਗਰੀ ਲੈ ਕੇ ਹਾਮਿਦ ਕਰਜ਼ਈ ਇੰਟਰਨੈਸ਼ਨਲ ਏਅਰਪੋਰਟ ਵੱਲ ਜਾ ਰਿਹਾ ਸੀ। ਅਮਰੀਕੀ ਫੌਜ ਨੇ ਡਰੋਨ ਦੀ ਮਦਦ ਨਾਲ ਉਸ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ। ਹਵਾਈ ਹਮਲੇ ਤੋਂ ਬਾਅਦ ਕਾਰ ਵਿਚ ਇਕ ਦੂਜਾ ਧਮਾਕਾ ਹੋਇਆ। ਏਅਰਸਟ੍ਰਾਈਕ ਕਾਬੁਲ ਏਅਰਪੋਰਟ ਦੇ ਪੱਛਮੀ ਵਿਚ 11ਵੇਂ ਸਕਿਓਰਿਟੀ ਡਿਸਟ੍ਰਿਕਟ ਦੇ ਰਿਹਾਇਸ਼ੀ ਇਲਾਕੇ ਖਾਜ-ਏ-ਬਗਰਾ ਵਿਚ ਕੀਤੀ ਗਈ।ਏਅਰਸਟ੍ਰਾਈਕ ਤੋਂ ਪਹਿਲਾਂ ਅਮਰੀਕਾ ਅਤੇ ਤਾਲਿਬਾਨ ਦੋਹਾਂ ਨੇ ਹੀ ਕਾਬੁਲ ਏਅਰਪੋਰਟ 'ਤੇ ਹਮਲੇ ਦਾ ਅਲਰਟ ਜਾਰੀ ਕੀਤਾ ਸੀ। ਨਿਊਜ਼ ਚੈਨਲ ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਤਾਲਿਬਾਨ ਨੇ ਕਿਹਾ ਸੀ ਕਿ ਕਾਬੁਲ ਏਅਰਪੋਰਟ 'ਤੇ ਆਈ.ਐੱਸ.ਆਈ.ਐੱਸ. ਦੇ ਹਮਲੇ ਦਾ ਖਦਸ਼ਾ ਬਹੁਤ ਜ਼ਿਆਦਾ ਹੈ। ਲੋਕ ਏਅਰਪੋਰਟ ਨਾ ਜਾਣ।
ਕੈਲੀਫੋਰਨੀਆ: ਅਮਰੀਕਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੈਲੀਫੋਰਨੀਆ ਦੇ ਸੈਕਰਾਮੈਂਟੋ ਕਾਉਂਟੀ ਦੇ ਅਧੀਨ ਪੈਂਦੇ ਸ਼ਹਿਰ ਗਾਲਟ ਦੇ ਇਕ ਪੰਜਾਬੀ ਪੁਲਿਸ ਅਫ਼ਸਰ ਹਰਮਿੰਦਰ ਸਿੰਘ ਗਰੇਵਾਲ ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੜੋ ਹੋਰ ਖਬਰਾਂ: ਅਮਰੀਕਾ ਨੇ ਡਰੋਨ ਹਮਲੇ ਨਾਲ ਦਿੱਤਾ ISIS ਨੂੰ ਜਵਾਬ, ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਇਜ਼ਰੀ We're sad to inform you of the loss of @GaltPolice Officer Harminder Grewal.Officer Grewal succumbed to injuries he sustained from an August 22 traffic collision on his way to assist with the Caldor fire. We thank Officer Grewal for his service....
ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਚਾਹੇ ਹੀ ਇਸ ਦੇ ਜਵਾਬ ਵਿਚ ਅਮਰੀਕਾ ਵਲੋਂ ਡਰੋਨ ਹਮਲਾ ਕੀਤਾ ਗਿਆ ਹੋਵੇ ਪਰ ਅਜੇ ਵੀ ਚਿੰਤਾ ਟਲੀ ਨਹੀਂ ਹੈ। ਇਕ ਵਾਰ ਫਿਰ ਤੋਂ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕਾਬੁਲ ਏਅਰਪੋਰਟ ਖਾਲੀ ਕਰਨ ਲਈ ਕਿਹਾ ਹੈ। ਪੜੋ ਹੋਰ ਖਬਰਾਂ: ਜੱਲਿਆਂਵਾਲਾ ਬਾਗ ਦੇ ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਬਰਦਸਤ ਵਿਰੋਧ ਅਮਰੀਕਾ ਦੀ ਐਡਵਾਈਜ਼ਰੀਅਣਪਛਾਤੇ ਸੁਰੱਖਿਆ ਖਤਰਿਆਂ ਦਾ ਹਵਾਲਾ ਦਿੰਦੇ ਹੋਏ ਅਮਰੀਕੀ ਦੂਤਘਰ ਨੇ ਆਪਣੀ ਐਡਵਾਈਜ਼ਰੀ ਵਿਚ ਵਿਸ਼ੇਸ਼ ਚਿੰਕਤਾ ਦੇ ਤਿੰਨ ਖੇਤਰਾਂ ਦਾ ਹਵਾਲਾ ਦਿੱਤਾ। ਦ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਅਮਰੀਕੀ ਨਾਗਰਿਕ ਜੋ ਏਬੀ ਗੇਟ, ਈਸਟ ਗੇਟ ਤੇ ਨਾਰਥ ਗੇਟ ਉੱਤੇ ਹਨ, ਉਨ੍ਹਾਂ ਨੂੰ ਹੁਣ ਤੁਰੰਤ ਉਹ ਥਾਂ ਖਾਲੀ ਕਰ ਦੇਣੀ ਚਾਹੀਦੀ ਹੈ। ਪੜੋ ਹੋਰ ਖਬਰਾਂ: ਭਾਰਤ ’ਚ ਮੁੜ ਵਧੀ ਕੋਰੋਨਾ ਵਾਇਰਸ ਦੀ ਰਫਤਾਰ, ਰੋਜ਼ਾਨਾ ਦੇ ਮਾਮਲਿਆਂ 'ਚ ਹੋ ਰਿਹਾ ਵਾਧਾ ਅਫਗਾਨਿਸਤਾਨ ਵਿਚ ਅਜੇ ਵੀ ਫਸੇ ਹੋਏ ਹਨ ਕਈ ਅਮਰੀਕੀਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਦੀ ਅਫਗਾਨਿਸਤਾਨ ਉੱਤੇ ਪੈਨੀ ਨਜ਼ਰ ਹੈ। ਦੱਸ ਦਈਏ ਕਿ 15 ਅਗਸਤ ਨੂੰ ਅਫਗਾਨਿਸਤਾਨ ਉੱਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਸੀ, ਜਿਸ ਦੇ ਬਾਅਦ ਤੋਂ ਹਾਲਾਤ ਬਿਲਕੁੱਲ ਠੀਕ ਨਹੀਂ ਹਨ। ਦ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਹ ਚਿਤਾਵਨੀ ਉਦੋਂ ਆਈ ਜਦੋਂ ਅਫਗਾਨਿਸਤਾਨ ਵਿਚ ਅਜੇ ਵੀ 1500 ਤੋਂ ਵਧੇਰੇ ਅਮਰੀਕੀਆਂ ਤੇ ਅਣਗਿਣਤ ਵਿਦੇਸ਼ੀ ਨਾਗਰਿਕ ਫਸੇ ਹੋਏ ਹਨ। ਅਮਰੀਕੀ ਸਰਕਾਰ ਹਵਾਈ ਅੱਡੇ ਉੱਤੇ ਸੰਭਾਵਿਤ ਸੁਰੱਖਿਆ ਖਤਰਿਆਂ ਦੇ ਬਾਰੇ ਵਿਚ ਲਗਾਤਾਰ ਚਿਤਾਵਨੀ ਦੇ ਰਹੀ ਹੈ। ਨਾਲ ਹੀ ਹਵਾਈ ਅੱਡੇ ਤੱਕ ਪਹੁੰਚ ਨੂੰ ਰੋਕਿਆ ਜਾ ਰਿਹਾ ਹੈ। ਇਸ ਦੇ ਇਲਾਵਾ ਕੁਝ ਗੇਟਾਂ ਨੂੰ ਅਸਥਾਈ ਤੌਰ ਉੱਤੇ ਬੰਦ ਕਰ ਦਿੱਤਾ ਗਿਆ ਹੈ। ਪੜੋ ਹੋਰ ਖਬਰਾਂ: NCB ਵਲੋਂ ਟੀਵੀ ਅਭਿਨੇਤਾ ਗੌਰਵ ਦੀਕਸ਼ਿਤ ਗ੍ਰਿਫਤਾਰ, ਘਰੋਂ ਡਰੱਗਸ ਤੇ ਚਰਸ ਬਰਾਮਦ ਦੱਸ ਦਈਏ ਕਿ ਇਸ ਤੋਂ ਪਹਿਲਾਂ ਬ੍ਰਿਟਿਸ਼ ਤੇ ਆਸਟ੍ਰੇਲਾਈ ਸਰਕਾਰਾਂ ਨੇ ਵੀ ਇਸੇ ਤਰ੍ਹਾਂ ਦੀ ਚਿਤਾਵਨੀ ਜਾਰੀ ਕੀਤੀ ਸੀ, ਜਿਸ ਵਿਚ ਆਸਟ੍ਰੇਲਾਈ ਅਧਿਕਾਰੀਆਂ ਨੇ ਅੱਤਵਾਦੀ ਹਮਲੇ ਦੇ ਚੱਲਦੇ ਖਤਰੇ ਦੇ ਬਾਰੇ ਦੱਸਿਆ ਸੀ। ਇਸ ਦੇ ਨਾਲ ਹੀ ਆਸਟ੍ਰੇਲੀਆ ਨੇ ਲੋਕਾਂ ਨੂੰ ਹਾਮਿਦ ਕਰਜ਼ਈ ਹਵਾਈ ਅੱਡੇ ਉੱਤੇ ਨਾ ਜਾਣ ਦੀ ਸਲਾਹ ਦਿੱਤੀ ਸੀ ਤੇ ਕਿਹਾ ਸੀ ਕਿ ਜੇਕਰ ਤੁਸੀਂ ਕਾਬੁਲ ਵਿਚ ਹੋ ਤਾਂ ਤੁਹਾਨੂੰ ਸੁਰੱਖਿਅਤ ਸਥਾਨ ਉੱਤੇ ਜਾਣਾ ਚਾਹੀਦਾ ਹੈ ਤੇ ਅੱਗੇ ਦੀ ਸਲਾਹ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।
ਕਾਬੁਲ- ਅਫਗਾਨਿਸਤਾਨ ਉੱਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਹਾਲਾਤ ਬੇਹੱਦ ਖਰਾਬ ਹੋ ਗਏ ਹਨ। ਕਾਬੁਲ ਦੇ ਹਾਮਿਦ ਕਰਜ਼ਈ ਇੰਟਰਨੈਸ਼ਨਲ ਏਅਰਪੋਰਟ ਦੇ ਬਾਹਰ ਵੀਰਵਾਰ ਸ਼ਾਮ ਨੂੰ ਇਸਲਾਮਿਕ ਸਟੇਟ ਦੇ ਆਤਾਮਘਾਤੀ ਹਮਲਾਵਰਾਂ ਨੇ ਧਮਾਕਾ ਕੀਤਾ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਹਮਲੇ ਵਿਚ 13 ਅਮਰੀਕੀ ਫੌਜੀਆਂ ਸਣੇ 105 ਤੋਂ ਵਧੇਰੇ ਲੋਕ ਮਾਰੇ ਗਏ ਹਨ। ਇਸਲਾਮਿਕ ਸਟੇਟ ਨਾਲ ਜੁੜੇ 'ਇਸਲਾਮਿਕ ਸਟੇਟ-ਖੁਰਾਸਾਨ ਸੂਬੇ' ਨੇ ਏਅਰਪੋਰਟ ਉੱਤੇ ਹੋਏ ਹਮਲੇ ਦੀ ਜ਼ਿੰਮੇਦਾਰੀ ਲਈ। ਇਸਲਾਮਿਕ ਸਟੇਟ ਨੇ ਹੁਣ ਦੋ ਹਮਲਾਵਰਾਂ ਵਿਚੋਂ ਇਕ ਦੀ ਤਸਵੀਰ ਤੇ ਉਸ ਦੇ ਨਾਂ ਨੂੰ ਦੁਨੀਆ ਦੇ ਸਾਹਮਣੇ ਜ਼ਾਹਿਰ ਕਰ ਦਿੱਤਾ ਹੈ। ਇਸ ਹਮਲਾਵਰ ਦਾ ਨਾਂ ਅਬਦੁਲ ਰਹਿਮਾਨ ਅਲ-ਲੋਗਰੀ ਹੈ, ਜਿਸ ਦੇ ਵਲੋਂ ਕੀਤੇ ਗਏ ਆਤਮਘਾਤੀ ਹਮਲੇ ਵਿਚ ਦਰਜਨਾਂ ਦੀ ਗਿਣਤੀ ਵਿਚ ਨਿਰਦੋਸ਼ ਲੋਕ ਮਾਰੇ ਗਏ ਹਨ। ਪੜੋ ਹੋਰ ਖਬਰਾਂ: ਹਰਪਾਲ ਚੀਮਾ ਦੀ ਅਗਵਾਈ 'ਚ ਪੰਜਾਬ ਰਾਜਪਾਲ ਨੂੰ ਮਿਲਣ ਪਹੁੰਚਿਆ 'ਆਪ' ਦਾ ਵਫਦ ਆਈ.ਐੱਸ.ਆਈ.-ਕੇ. ਵਲੋਂ ਸ਼ੇਅਰ ਕੀਤੀ ਗਈ ਤਸਵੀਰ ਵਿਚ ਲੋਗਰੀ ਨੂੰ ਇਸਲਾਮਿਕ ਸਟੇਟ ਦੇ ਝੰਡੇ ਦੇ ਸਾਹਮਣੇ ਹੱਥਾਂ ਵਿਚ ਹਥਿਆਰ ਲਏ ਹੋਏ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਹਮਲਾਵਰ ਦੀ ਛਾਤੀ ਉੱਤੇ ਬੰਨੀ ਹੋਈ ਧਮਾਕਾਖੇਜ਼ ਬੈਲਟ ਨੂੰ ਵੀ ਦੇਖਿਆ ਜਾ ਸਕਦਾ ਹੈ। ਲੋਗਰੀ ਦੇ ਚਿਹਰੇ ਉੱਤੇ ਇਕ ਕਾਲਾ ਕੱਪੜਾ ਬੰਨਿਆ ਹੋਇਆ ਹੈ ਤੇ ਸਿਰਫ ਅੱਖਾਂ ਦਿਖ ਰਹੀਆਂ ਹਨ। ਹਾਲਾਂਕਿ ਇਸਲਾਮਿਕ ਸਟੇਟ ਨੇ ਦੂਜੇ ਹਮਲਾਵਰ ਦੀ ਤਸਵੀਰ ਨੂੰ ਜਾਰੀ ਨਹੀਂ ਕੀਤਾ ਹੈ। ਪੜੋ ਹੋਰ ਖਬਰਾਂ: ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਹਰੀਸ਼ ਰਾਵਤ, 'ਸਭ ਕੁਝ ਕੰਟਰੋਲ 'ਚ' ਅਮਰੀਕੀ ਫੌਜੀਆਂ ਕੋਲ ਜਾ ਕੇ ਖੁਦ ਨੂੰ ਉਡਾਇਆਇਸਲਾਮਿਕ ਸਟੇਟ ਨੇ ਕਿਹਾ ਕਿ ਅਬਦੁਲ ਰਹਿਮਾਨ ਅਲ-ਲੋਗਰੀ ਅਮਰੀਕੀ ਫੌਜੀਆਂ ਤੋਂ ਪੰਜ ਮੀਟਰ ਦੀ ਦੂਰੀ ਉੱਤੇ ਸੀ। ਇਸ ਦੌਰਾਨ ਅਮਰੀਕੀ ਫੌਜੀ ਠੇਕੇਦਾਰਾਂ ਤੇ ਟ੍ਰਾਂਸਲੇਟਰਾਂ ਦੇ ਦਸਤਾਵੇਜ਼ ਇਕੱਠੇ ਕਰ ਰਹੇ ਸਨ। ਹਮਲਾਵਰ ਤਾਲਿਬਾਨ ਤੇ ਅਮਰੀਕੀ ਸੁਰੱਖਿਆ ਚੌਕੀਆਂ ਨੂੰ ਆਸਾਨੀ ਨਾਲ ਪਾਰ ਕਰਦੇ ਹੋਏ ਫੌਜੀਆਂ ਦੇ ਬਹੁਤ ਨੇੜੇ ਪਹੁੰਚ ਗਿਆ ਸੀ। ਉਥੇ ਹੀ ਹਮਲਾਵਰ ਨੇ ਜਦੋਂ ਦੇਖਿਆ ਕਿ ਇਹ ਉਹ ਫੌਜੀਆਂ ਦੇ ਬਹੁਤ ਨੇੜੇ ਪਹੁੰਚ ਗਿਆ ਤਾਂ ਉਸ ਨੇ ਬੰਬ ਨਾਲ ਖੁਦ ਨੂੰ ਉਡਾ ਲਿਆ। ਧਮਾਕੇ ਦੇ ਬਾਅਦ ਏਅਰਪੋਰਟ ਦੇ ਬਾਹਰ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਤੇ ਲੋਕ ਜਾਨ ਬਚਾਉਣ ਲਈ ਇਧਰ-ਓਧਰ ਭੱਜਣ ਲੱਗੇ। ਪੜੋ ਹੋਰ ਖਬਰਾਂ: ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਮਿਲੀ ਪੰਜਾਬ ਦੇ ਰਾਜਪਾਲ ਵਜੋਂ ਵਾਧੂ ਜ਼ਿੰਮੇਵਾਰੀ...
ਬਰੈਂਪਟਨ : ਕੈਨੇਡਾ 'ਚ ਤਿੰਨ ਪੰਜਾਬੀਆਂ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਨਾਬਾਲਗ ਕੁੜੀਆਂ ਨੂੰ ਜਬਰੀ ਦੇਹ ਵਪਾਰ 'ਚ ਧੱਕਣ ਦੇ ਦੋਸ਼ ਹੇਠ ਤਿੰਨ ਪੰਜਾਬੀ ਨੌਜਵਾਨਾਂ ਨੂੰ ਪੀਲ ਰੀਜ਼ਨਲ ਪੁਲਿਸ ਵੱਲੋ ਗ੍ਰਿਫਤਾਰ ਕੀਤਾ ਗਿਆ ਹੈ। ਇਸ ਕੇਸ ਵਿੱਚ ਪੀੜਤ ਦੀ ਉਮਰ 18 ਸਾਲ ਤੋਂ ਘੱਟ ਹੈ। ਪੁਲਿਸ ਨੇ ਬਰੈਂਪਟਨ ਸ਼ਹਿਰ ਤੋਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂਕਿ ਚੌਥੇ ਦੀ ਭਾਲ ਜਾਰੀ ਹੈ, ਜੋ ਦੱਖਣੀ ਏਸ਼ੀਆ ਤੋਂ ਹੈ। ਪੜੋ ਹੋਰ ਖਬਰਾਂ: ਡੇਢ ਸਾਲ ਬਾਅਦ ਖੁੱਲਣ ਜਾ ਰਿਹੈ 'ਜਲ੍ਹਿਆਵਾਲਾ ਬਾਗ਼', PM ਮੋਦੀ ਕਰਨਗੇ ਉਦਘਾਟਨ We believe the accused (below) may be responsible for victimizing others. A fourth suspect is outstanding. This is a shocking example of abuse of another person. Human trafficking will not be tolerated. We Please contact @PeelCrimeStopp or @PeelPolice with info. https://t.co/QNMmsNvOkY pic.twitter.com/qfHKVAupTr — Deputy Chief Nick Milinovich (@DC_Milinovich) August 26, 2021 ਟਵੀਟ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਦੁਆਰਾ ਇੱਕ ਘਰ 'ਚੋਂ ਨਾਬਾਲਗ ਲੜਕੀ ਨੂੰ ਇਨ੍ਹਾਂ ਨੌਜਵਾਨਾਂ ਦੇ ਕਬਜ਼ੇ 'ਤੋਂ ਛੁਡਾਇਆ ਗਿਆ ਜਿਸ ਨਾਲ ਕੁੱਟਮਾਰ ਵੀ ਕੀਤੀ ਗਈ ਸੀ ਤੇ ਉਸਨੂੰ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆ ਦੀ ਪਛਾਣ ਅੰਮ੍ਰਿਤਪਾਲ ਸਿੰਘ(23) , ਹਰਕੁਵਰ ਸਿੰਘ (22) ਤੇ ਸੁਖਮਨਪ੍ਰੀਤ ਸਿੰਘ (23) ਵਜੋਂ ਹੋਈ ਹੈ। ਤਿੰਨ...
ਕਾਬੁਲ (ਇੰਟ.) ਅਫਗਾਨਿਸਤਾਨ (Afghanistan) ਦੇ ਕਾਬੁਲ ਹਵਾਈ ਅੱਡੇ (Kabul Airport) ਦੇ ਬਾਹਰ ਆਤਮਘਾਤੀ ਹਮਲੇ (Suicide attacks) ਵਿੱਚ ਮੌਤਾਂ ਦਾ ਅੰਕੜਾ ਵੱਧ ਕੇ 72 ਹੋ ਗਿਆ ਹੈ। ਇੱਕ ਅਫ਼ਗ਼ਾਨੀ ਅਧਿਕਾਰੀ (Afghan officials) ਨੇ ਆਪਣਾ ਨਾਂਅ ਨਾ ਛਾਪੇ ਜਾਣ ਦੀ ਸ਼ਰਤ 'ਤੇ ਜਾਣਕਾਰੀ ਦਿੱਤੀ ਹੈ ਕਿ ਧਮਾਕਿਆਂ ਵਿੱਚ 143 ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਅਜਿਹੇ ਵਿੱਚ ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵਧਣ ਦਾ ਖ਼ਦਸ਼ਾ ਹੈ। ਮ੍ਰਿਤਕਾਂ ਵਿੱਚ 60 ਅਫ਼ਗ਼ਾਨੀ ਤੇ 12 ਅਮਰੀਕੀ ਫ਼ੌਜੀ ਸ਼ਾਮਲ ਹਨ। ਖ਼ਬਰਾਂ ਮੁਤਾਬਕ 18 ਅਮਰੀਕੀ ਫ਼ੌਜੀ ਇਸ ਸਮੇਂ ਜ਼ਖ਼ਮੀ ਵੀ ਹਨ। ਇਸ ਦਾਅਵੇ ਦੇ ਉਲਟ ਤਾਲਿਬਾਨ ਮੁਤਾਬਕ ਦੋ ਆਤਮਘਾਤੀ ਹਮਲਿਆਂ ਵਿੱਚ 13 ਤੋਂ 20 ਜਣਿਆਂ ਦੀ ਮੌਤ ਹੋਈ ਹੈ। ਇਨ੍ਹਾਂ ਹਮਲਿਆਂ ਵਿੱਚ ਕਿਸੇ ਵੀ ਭਾਰਤੀ ਨਾਗਰਿਕ ਦੀ ਮੌਤ ਹੋਣ ਦੀ ਕੋਈ ਖ਼ਬਰ ਨਹੀਂ ਆਈ ਹੈ। Read more- ਪੰਜਾਬ ਕੈਬਨਿਟ ਨੇ ਗ੍ਰਾਮ ਸੇਵਕਾਂ ਦੀ ਘੱਟੋ-ਘੱਟ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਕਰਨ ਨੂੰ ਦਿੱਤੀ ਮਨਜ਼ੂਰੀ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟਸ ਵੱਲੋਂ ਲਈ ਗਈ ਹੈ। ਇਸ ਉਪਰੰਤ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਤਮਘਾਤੀ ਹਮਲਾ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ ਹੈ। ਬਾਈਡਨ ਨੇ ਆਪਣੀ ਵੀਡੀਓ ਬਿਆਨ ਵਿੱਚ ਆਖਿਆ ਹੈ ਕਿ ਜੋ ਵੀ ਇਸ ਧਮਾਕੇ ਲਈ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸਾਲ 2011 ਤੋਂ ਬਾਅਦ ਅਫ਼ਗ਼ਾਨਿਸਤਾਨ ਵਿੱਚ ਇੱਕੋ ਦਿਨ ਵਿੱਚ ਮਾਰੇ ਜਾਣ ਵਾਲੇ ਅਮਰੀਕੀ ਫ਼ੌਜੀਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਅਮਰੀਕੀ ਰਾਸ਼ਟਰਪਤੀ ਨੇ ਧਮਾਕੇ ਦੇ ਬਾਵਜੂਦ ਅਫ਼ਗ਼ਾਨਿਸਤਾਨ ਵਿੱਚ ਜਾਰੀ ਬਚਾਅ ਉਡਾਣਾਂ ਨੂੰ ਜਾਰੀ ਰੱਖਣ ਦਾ ਐਲਾਨ ਵੀ ਕੀਤਾ ਹੈ, ਜੋ ਮਹੀਨੇ ਦੇ ਅੰਤ ਤੱਕ ਸੰਪੂਰਨ ਹੋ ਜਾਣਗੀਆਂ। ਜ਼ਿਕਰਯੋਗ ਹੈ ਕਿ ਤਾਲਿਬਾਨ ਨੇ ਵੀ ਅਮਰੀਕਾ ਨੂੰ ਦੇਸ਼ ਛੱਡਣ ਲਈ 31 ਅਗਸਤ ਤੱਕ ਦਾ ਸਮਾਂ ਦਿੱਤਾ ਹੋਇਆ ਹੈ, ਜਿਸ ਕਾਰਨ ਭਾਰਤ ਤੇ ਅਮਰੀਕਾ ਸਮੇਤ ਕਈ ਦੇਸ਼ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢਣ ਵਿੱਚ ਜੁਟੇ ਹੋਏ ਹਨ। Read more- ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ 'ਚ ਬੇਰੁਜ਼ਗਾਰ ਨੌਜਵਾਨਾਂ ਲਈ ਨਵੀਂ ...
ਵਾਸ਼ਿੰਗਟਨ (ਇੰਟ.)- ਅਮਰੀਕਾ (US) ਨੇ ਅਫਗਾਨਿਸਤਾਨ ਏਅਰਪੋਰਟ (Afghanistan Airport) ਦੇ ਬਾਹਰ ਮੌਜੂਦ ਆਪਣੇ ਨਾਗਰਿਕਾਂ ਨੂੰ ਤੁਰੰਤ ਉਥੋਂ ਕਿਤੇ ਸੁਰੱਖਿਅਤ ਥਾਂ 'ਤੇ ਚਲੇ ਜਾਣ ਨੂੰ ਕਿਹਾ ਹੈ। ਅਮਰੀਕਾ ਨੂੰ ਡਰ ਹੈ ਕਿ ਏਅਰਪੋਰਟ (Airport) ਦੇ ਬਾਹਰ ਖੜੇ ਅਮਰੀਕੀਆਂ 'ਤੇ ਅੱਤਵਾਦੀ ਹਮਲਾ (Terrorist Attack) ਹੋ ਸਕਦਾ ਹੈ। ਇਸ ਲਈ ਹੀ ਅਮਰੀਕਾ ਦੇ ਵਿਦੇਸ਼ ਮੰਤਰਾਲਾ (Ministry of Foreign Affairs) ਨੇ ਅਫਗਾਨਿਸਤਾਨ ਵਿਚ ਮੌਜੂਦ ਆਪਣੇ ਨਾਗਰਿਕਾਂ ਨੂੰ ਸਾਵਧਾਨ ਕੀਤਾ ਹੈ। ਕਾਬੁਲ (Kabul) ਸਥਿਤ ਅਮਰੀਕੀ ਸਫਾਰਤਖਾਨੇ (US Embassy) ਨੇ ਕਿਹਾ ਹੈ ਕਿ ਜੋ ਵੀ ਏਅਰਪੋਰਟ (Airport) ਦੇ ਏਬੇ ਗੇਟ, ਪੂਰਬੀ ਗੇਟ ਅਤੇ ਉੱਤਰੀ ਗੇਟ 'ਤੇ ਮੌਜੂਦ ਹਨ ਉਹ ਤੁਰੰਤ ਉਥੋਂ ਹਟ ਜਾਣ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਨੇ ਇਸ ਗੱਲ ਦਾ ਖਦਸ਼ਾ ਪਹਿਲਾਂ ਵੀ ਜ਼ਾਹਿਰ ਕੀਤਾ ਸੀ ਕਿ ਅੱਤਵਾਦੀ ਏਅਰਪੋਰਟ 'ਤੇ ਹਮਲਾ ਕਰ ਸਕਦੇ ਹਨ। Read more- ਪੰਜਾਬ ਦੌਰੇ 'ਤੇ ਪਹੁੰਚੇ ਅਰ...
ਕਾਬੁਲ (ਇੰਟ.)- ਕੇਂਦਰੀ ਗ੍ਰਹਿ ਮੰਤਰਾਲਾ (Union Home Ministry) ਵਲੋਂ ਐਲਾਨ ਕੀਤਾ ਗਿਆ ਹੈ ਕਿ ਸਾਰੇ ਅਫ਼ਗਾਨ ਨਾਗਰਿਕ (Afghan citizens) ਹੁਣ ਕੇਵਲ ਈ-ਵੀਜ਼ਾ 'ਤੇ ਹੀ ਭਾਰਤ ਯਾਤਰਾ 'ਤੇ ਆ ਸਕਣਗੇ। ਅਫ਼ਗਾਨਿਸਤਾਨ (Afghanistan) 'ਤੇ ਤਾਲਿਬਾਨ ਦੇ (Taliban) ਕਬਜ਼ੇ ਤੋਂ ਬਾਅਦ ਸੁਰੱਖਿਆ ਸਥਿਤੀ ਨੂੰ ਧਿਆਨ 'ਚ ਰੱਖ ਕੇ ਇਹ ਫ਼ੈਸਲਾ ਲਿਆ ਗਿਆ ਹੈ। ਮੰਤਰਾਲਾ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਵਿਚ ਸੁਰੱਖਿਆ ਹਾਲਾਤਾਂ ਦੇ ਮੱਦੇਨਜ਼ਰ ਸਾਰੇ ਅਫਗਾਨ ਨਾਗਰਿਕਾਂ ਨੂੰ ਹੁਣ ...
ਵਾਸ਼ਿੰਗਟਨ (ਇੰਟ.)- ਅਮਰੀਕੀ ਰਾਸ਼ਟਰਪਤੀ ਜੋ ਬਾਈਡਨ (US President Joe Biden) ਨੇ ਕਿਹਾ ਹੈ ਕਿ ਅਮਰੀਕਾ ਅਫ਼ਗਾਨਿਸਤਾਨ (USA Afghanistan) ਤੋਂ 31 ਅਗਸਤ ਤੱਕ ਆਪਣਾ ਬਾਹਰ ਨਿਕਲਣ ਦਾ ਮਿਸ਼ਨ ਪੂਰਾ ਕਰ ਲਏਗਾ ਜੇਕਰ ਤਾਲਿਬਾਨ (Taliban) ਅਮਰੀਕਾ (America) ਨਾਲ ਸਹਿਯੋਗ ਕਰਦਾ ਹੈ ਅਤੇ ਅਮਰੀਕਾ ਦੇ ਮਿਸ਼ਨ (Mission) ਵਿਚ ਕੋਈ ਅੜਚਣ ਪੈਦਾ ਨਹੀਂ ਕਰਦਾ। ਉੱਥੇ ਹੀ, ਕਾਬੁਲ (Kabul) ਵਿਚ ਅਰਾਜਕਤਾ ਭਰੇ ਮਾਹੌਲ ਵਿਚ ਅਮਰੀਕਾ ਦੇ ਨਿਕਾਸੀ ਦੇ ਚੱਲ ਰਹੇ ਮਿਸ਼ਨ ਵਿਚਕਾਰ ਦੋ ਅਮਰੀਕੀ ਕਾਂਗਰਸ ਮੈਂਬਰ ਸੇਥ ਮਾਲਟਨ (Congressman Seth Malton) ਅਤੇ ਪੀਟਰ ਮੇਜਰ ਕਾਬੁਲ (Peter Major Kabul) ਪਹੁੰਚ ਰਹੇ ਹਨ, ਜਿਸ ਕਾਰਨ ਅਫ਼ਗਾਨਿਸਤਾਨ ਵਿਚ ਮੌਜੂਦ ਅਮਰੀਕੀ ਸੁਰੱਖਿਆ ਅਧਿਕਾਰੀਆਂ ...
ਕਾਬੁਲ- ਅਫਗਾਨਿਸਤਾਨ ਵਿਚ ਯੂਕ੍ਰੇਨ ਦੇ ਜਹਾਜ਼ ਨੂੰ ਹਾਈਜੈਕ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਯੂਕ੍ਰੇਨ ਦੇ ਉਪ ਵਿਦੇਸ਼ ਮੰਤਰੀ ਯੇਵਗੇਨੀ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਥਿਆਰਬੰਦ ਲੋਕਾਂ ਨੇ ਜਹਾਜ਼ ਹਾਈਜੈਕ ਕੀਤਾ ਹੈ ਤੇ ਇਸ ਨੂੰ ਈਰਾਨ ਵੱਲ ਲਿਜਾਇਆ ਜਾ ਰਿਹਾ ਹੈ। ਪੜੋ ਹੋਰ ਖਬਰਾਂ: ਗੰਨਾ ਕਿਸਾਨਾਂ ਦੀ ਅੱਜ ਪੰਜਾਬ ਮੁੱਖ ਮੰਤਰੀ ਨਾਲ ਹੋਵੇਗੀ ਮੁਲਾਕਾਤ, ਫਿਲਹਾਲ ਬੰਦ ਦੀ ਕਾਲ ਮੁਲਤਵੀ ਯੇਨਿਨ ਨੇ ਦੱਸਿਆ ਕਿ ਐਤਵਾਰ ਨੂੰ ਕੁਝ ਲੋਕਾਂ ਨੇ ਸਾਡਾ ਜਹਾਜ਼ ਹਾਈਜੈਕ ਕਰ ਲਿਆ। ਮੰਗਲਵਾਰ ਨੂੰ ਇਸ ਨੂੰ ਅਣਪਛਾਤੇ ਯਾਤਰੀਆਂ ਦੇ ਨਾਲ ਈਰਾਨ ਲਿਜਾਇਆ ਗਿਆ ਹੈ, ਇਸ ਵਿਚ ਯੂਕ੍ਰੇਨ ਦੇ ਉਹ ਲੋਕ ਨਹੀਂ ਹਨ, ਜਿਨ੍ਹਾਂ ਨੂੰ ਏਅਰਲਿਫਟ ਕਰਨ ਦੇ ਲਈ ਅਸੀਂ ਜਹਾਜ਼ ਭੇਜਿਆ ਸੀ। ਆਪਣੇ ਲੋਕਾਂ ਨੂੰ ਕੱਢਣ ਦੀਆਂ ਸਾਡੀਆਂ ਅਗਲੀਆਂ ਤਿੰਨ ਕੋਸ਼ਿਸ਼ਾਂ ਨਾਕਾਮ ਰਹੀਆਂ ਕਿਉਂਕਿ ਸਾਡੇ ਲੋਕ ਕਾਬੁਲ ਏਅਰਪੋਰਟ ਤੱਕ ਨਹੀਂ ਪਹੁੰਚ ਸਕੇ। ਪੜੋ ਹੋਰ ਖਬਰਾਂ: ਦੇਸ਼ ਵਿਚ ਕੋਰੋਨਾ ਵਾਇਰਸ ਦੇ 25,467 ਨਵੇਂ ਮਾਮਲੇ ਆਏ ਸਾਹਮਣੇ, 354 ਲੋਕਾਂ ਦੀ ਹੋਈ ਮੌਤ ਤਾਲਿਬਾਨ ਨੇ ਗਜਨੀ ਦੀ ਐਂਟਰੀ ਕ੍ਰੇਨ ਨਾਲ ਤੋੜੀਅਫਗਾਨਿਸਤਾਨ ਉੱਤੇ ਕਬਜ਼ੇ ਦੇ ਬਾਅਦ ਤਾਲਿਬਾਨ ਹੁਣ ਉਥੋਂ ਦੀ ਹੈਰੀਟੇਜ ਸਾਈਟਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਅਫਗਾਨਿਸਤਾਨ ਦੇ ਹਾਲਾਤ ਉੱਤੇ ਨਜ਼ਰ ਰੱਖ ਰਹੇ ਲੋਕਾਂ ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤੇ ਗਏ ਇਕ ਵੀਡੀਓ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਲਿਬਾਨੀਆਂ ਨੇ ਗਜਨੀ ਸੂਬੇ ਦੇ ਐਂਟਰੀ ਗੇਟ ਨੂੰ ਕ੍ਰੇਨ ਨਾਲ ਤੋੜ ਦਿੱਤਾ ਹੈ। ਇਹ ਗੇਟ ਇਸਲਾਮੀ ਸਮਰਾਜ ਦੀ ਸਥਾਪਨਾ ਦੀ ਯਾਦ ਵਿਚ ਬਣਾਇਆ ਗਿਆ ਸੀ। ਪੜੋ ਹੋਰ ਖਬਰਾਂ: 'ਗੱਲ ਪੰਜਾਬ ਦੀ' ਮੁਹਿੰਮ ਤਹਿਤ ਅੱਜ ਗਿੱਦੜਬਾਹਾ ਪਹੁੰਚੇ ਸੁਖਬੀਰ ਸਿੰਘ ਬਾਦਲ, ਹੋਇਆ ਭਰਵਾਂ ਸਵਾਗਤ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Haryana CM : हरियाणा के मुख्यमंत्री का जींद रैली विवाद पहुंचा हाई कोर्ट, याचिका दायर
Petrol-Diesel Price Today: पेट्रोल-डीजल के नए रेट जारी, टंकी फुल कराने से पहले एक बार चेक करें अपने शहर के लेटेस्ट प्राइस
Gold-Silver Price Today: सोना-चांदी में उछाल, चेक करें अपने शहर के गोल्ड-सिल्वर के लेटेस्ट रेट