LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਸ ਅੱਤਵਾਦੀ ਨੇ ਕੀਤਾ ਸੀ ਕਾਬੁਲ ਏਅਰਪੋਰਟ 'ਤੇ ਹਮਲਾ, ਅਮਰੀਕੀ ਫੌਜੀਆਂ ਦੇ ਨੇੜੇ ਜਾ ਕੇ ਖੁਦ ਨੂੰ ਉਡਾਇਆ

27 kabul

ਕਾਬੁਲ- ਅਫਗਾਨਿਸਤਾਨ ਉੱਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਹਾਲਾਤ ਬੇਹੱਦ ਖਰਾਬ ਹੋ ਗਏ ਹਨ। ਕਾਬੁਲ ਦੇ ਹਾਮਿਦ ਕਰਜ਼ਈ ਇੰਟਰਨੈਸ਼ਨਲ ਏਅਰਪੋਰਟ ਦੇ ਬਾਹਰ ਵੀਰਵਾਰ ਸ਼ਾਮ ਨੂੰ ਇਸਲਾਮਿਕ ਸਟੇਟ ਦੇ ਆਤਾਮਘਾਤੀ ਹਮਲਾਵਰਾਂ ਨੇ ਧਮਾਕਾ ਕੀਤਾ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਹਮਲੇ ਵਿਚ 13 ਅਮਰੀਕੀ ਫੌਜੀਆਂ ਸਣੇ 105 ਤੋਂ ਵਧੇਰੇ ਲੋਕ ਮਾਰੇ ਗਏ ਹਨ। ਇਸਲਾਮਿਕ ਸਟੇਟ ਨਾਲ ਜੁੜੇ 'ਇਸਲਾਮਿਕ ਸਟੇਟ-ਖੁਰਾਸਾਨ ਸੂਬੇ' ਨੇ ਏਅਰਪੋਰਟ ਉੱਤੇ ਹੋਏ ਹਮਲੇ ਦੀ ਜ਼ਿੰਮੇਦਾਰੀ ਲਈ। ਇਸਲਾਮਿਕ ਸਟੇਟ ਨੇ ਹੁਣ ਦੋ ਹਮਲਾਵਰਾਂ ਵਿਚੋਂ ਇਕ ਦੀ ਤਸਵੀਰ ਤੇ ਉਸ ਦੇ ਨਾਂ ਨੂੰ ਦੁਨੀਆ ਦੇ ਸਾਹਮਣੇ ਜ਼ਾਹਿਰ ਕਰ ਦਿੱਤਾ ਹੈ। ਇਸ ਹਮਲਾਵਰ ਦਾ ਨਾਂ ਅਬਦੁਲ ਰਹਿਮਾਨ ਅਲ-ਲੋਗਰੀ ਹੈ, ਜਿਸ ਦੇ ਵਲੋਂ ਕੀਤੇ ਗਏ ਆਤਮਘਾਤੀ ਹਮਲੇ ਵਿਚ ਦਰਜਨਾਂ ਦੀ ਗਿਣਤੀ ਵਿਚ ਨਿਰਦੋਸ਼ ਲੋਕ ਮਾਰੇ ਗਏ ਹਨ।

ਪੜੋ ਹੋਰ ਖਬਰਾਂ: ਹਰਪਾਲ ਚੀਮਾ ਦੀ ਅਗਵਾਈ 'ਚ ਪੰਜਾਬ ਰਾਜਪਾਲ ਨੂੰ ਮਿਲਣ ਪਹੁੰਚਿਆ 'ਆਪ' ਦਾ ਵਫਦ

 

ਆਈ.ਐੱਸ.ਆਈ.-ਕੇ. ਵਲੋਂ ਸ਼ੇਅਰ ਕੀਤੀ ਗਈ ਤਸਵੀਰ ਵਿਚ ਲੋਗਰੀ ਨੂੰ ਇਸਲਾਮਿਕ ਸਟੇਟ ਦੇ ਝੰਡੇ ਦੇ ਸਾਹਮਣੇ ਹੱਥਾਂ ਵਿਚ ਹਥਿਆਰ ਲਏ ਹੋਏ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਹਮਲਾਵਰ ਦੀ ਛਾਤੀ ਉੱਤੇ ਬੰਨੀ ਹੋਈ ਧਮਾਕਾਖੇਜ਼ ਬੈਲਟ ਨੂੰ ਵੀ ਦੇਖਿਆ ਜਾ ਸਕਦਾ ਹੈ। ਲੋਗਰੀ ਦੇ ਚਿਹਰੇ ਉੱਤੇ ਇਕ ਕਾਲਾ ਕੱਪੜਾ ਬੰਨਿਆ ਹੋਇਆ ਹੈ ਤੇ ਸਿਰਫ ਅੱਖਾਂ ਦਿਖ ਰਹੀਆਂ ਹਨ। ਹਾਲਾਂਕਿ ਇਸਲਾਮਿਕ ਸਟੇਟ ਨੇ ਦੂਜੇ ਹਮਲਾਵਰ ਦੀ ਤਸਵੀਰ ਨੂੰ ਜਾਰੀ ਨਹੀਂ ਕੀਤਾ ਹੈ।

ਪੜੋ ਹੋਰ ਖਬਰਾਂ: ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਹਰੀਸ਼ ਰਾਵਤ, 'ਸਭ ਕੁਝ ਕੰਟਰੋਲ 'ਚ'

 

ਅਮਰੀਕੀ ਫੌਜੀਆਂ ਕੋਲ ਜਾ ਕੇ ਖੁਦ ਨੂੰ ਉਡਾਇਆ
ਇਸਲਾਮਿਕ ਸਟੇਟ ਨੇ ਕਿਹਾ ਕਿ ਅਬਦੁਲ ਰਹਿਮਾਨ ਅਲ-ਲੋਗਰੀ ਅਮਰੀਕੀ ਫੌਜੀਆਂ ਤੋਂ ਪੰਜ ਮੀਟਰ ਦੀ ਦੂਰੀ ਉੱਤੇ ਸੀ। ਇਸ ਦੌਰਾਨ ਅਮਰੀਕੀ ਫੌਜੀ ਠੇਕੇਦਾਰਾਂ ਤੇ ਟ੍ਰਾਂਸਲੇਟਰਾਂ ਦੇ ਦਸਤਾਵੇਜ਼ ਇਕੱਠੇ ਕਰ ਰਹੇ ਸਨ। ਹਮਲਾਵਰ ਤਾਲਿਬਾਨ ਤੇ ਅਮਰੀਕੀ ਸੁਰੱਖਿਆ ਚੌਕੀਆਂ ਨੂੰ ਆਸਾਨੀ ਨਾਲ ਪਾਰ ਕਰਦੇ ਹੋਏ ਫੌਜੀਆਂ ਦੇ ਬਹੁਤ ਨੇੜੇ ਪਹੁੰਚ ਗਿਆ ਸੀ। ਉਥੇ ਹੀ ਹਮਲਾਵਰ ਨੇ ਜਦੋਂ ਦੇਖਿਆ ਕਿ ਇਹ ਉਹ ਫੌਜੀਆਂ ਦੇ ਬਹੁਤ ਨੇੜੇ ਪਹੁੰਚ ਗਿਆ ਤਾਂ ਉਸ ਨੇ ਬੰਬ ਨਾਲ ਖੁਦ ਨੂੰ ਉਡਾ ਲਿਆ। ਧਮਾਕੇ ਦੇ ਬਾਅਦ ਏਅਰਪੋਰਟ ਦੇ ਬਾਹਰ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਤੇ ਲੋਕ ਜਾਨ ਬਚਾਉਣ ਲਈ ਇਧਰ-ਓਧਰ ਭੱਜਣ ਲੱਗੇ। 

ਪੜੋ ਹੋਰ ਖਬਰਾਂ: ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਮਿਲੀ ਪੰਜਾਬ ਦੇ ਰਾਜਪਾਲ ਵਜੋਂ ਵਾਧੂ ਜ਼ਿੰਮੇਵਾਰੀ

In The Market