ਨਿਊਯਾਰਕ: ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (ਯੂਐੱਨਜੀਏ) ਦੇ 76ਵੇਂ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਅਜਿਹੇ ਦੇਸ਼ ਦੀ ਨੁਮਾਇੰਦਗੀ ਕਰਦੇ ਹਨ, ਜਿਸ ਨੂੰ ਲੋਕਤੰਤਰ ਦੀ ਮਾਂ ਦਾ ਮਾਣ ਹਾਸਲ ਹੈ। ਸਾਡੇ ਕੋਲ ਹਜ਼ਾਰਾਂ ਸਾਲਾਂ ਤੋਂ ਫੈਲੀ ਲੋਕਤੰਤਰ ਦੀ ਮਹਾਨ ਪਰੰਪਰਾ ਹੈ। ਇਸ 15 ਅਗਸਤ ਨੂੰ ਭਾਰਤ ਨੇ ਆਪਣੀ ਆਜ਼ਾਦੀ ਦੇ 75ਵੇਂ ਸਾਲ ਵਿਚ ਪ੍ਰਵੇਸ਼ ਕੀਤਾ। ਸਾਡੀ ਵਿਭਿੰਨਤਾ ਸਾਡੇ ਮਜ਼ਬੂਤ ਲੋਕਤੰਤਰ ਦੀ ਵਿਸ਼ੇਸ਼ਤਾ ਹੈ। ਇਕ ਅਜਿਹਾ ਦੇਸ਼ ਜਿਸ ਵਿਚ ਦਰਜਨਾਂ ਭਾਸ਼ਾਵਾਂ, ਸੈਂਕੜੇ ਉਪਭਾਸ਼ਾਵਾਂ, ਵੱਖਰੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਹਨ। ਇਹ ਵਾਈਬ੍ਰੇਂਡ ਡੈਮੋਕ੍ਰੇਸੀ ਦਾ ਉਦਾਹਰਣ ਹੈ। ਪੜੋ ਹੋਰ ਖਬਰਾਂ: Arjun Rampal ਦੀ ਗਰਲਫ੍ਰੈਂਡ Gabriella ਦਾ ਭਰਾ NCB ਵਲੋਂ ਗ੍ਰਿਫਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਭਾਰਤ ਦੇ ਲੋਕਤੰਤਰ ਦੀ ਤਾਕਤ ਹੈ ਕਿ ਇੱਕ ਛੋਟਾ ਬੱਚਾ ਜੋ ਕਦੇ ਰੇਲਵੇ ਸਟੇਸ਼ਨ ਦੇ ਚਾਹ ਦੇ ਸਟਾਲ 'ਤੇ ਆਪਣੇ ਪਿਤਾ ਦੀ ਮਦਦ ਕਰਦਾ ਸੀ, ਅੱਜ ਪ੍ਰਧਾਨ ਮੰਤਰੀ ਬਣ ਗਿਆ। ਚੌਥੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਯੂਐੱਨਜੀਏ ਨੂੰ ਸੰਬੋਧਨ ਕਰਦੇ ਹੋਏ। ਪੜੋ ਹੋਰ ਖਬਰਾਂ: 'ਗੁਲਾਬ' ਚੱਕਰਵਾਤੀ ਤੂਫਾਨ ਕਾਰਨ ਇਨ੍ਹਾਂ 3 ਸੂਬਿਆਂ ’ਚ ਹਾਈ ਅਲਰਟ ਕੋਰੋਨਾ ਮਹਾਮਾਰੀ ਦੇ ਸੰਬੰਧ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਪੂਰੀ ਦੁਨੀਆ 100 ਸਾਲਾਂ ਵਿਚ ਸਭ ਤੋਂ ਵੱਡੀ ਮਹਾਂਮਾਰੀ ਦਾ ਸਾਹਮਣਾ ਕਰ ਰਹੀ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਸ਼ਰਧਾਂਜਲੀ ਦਿੰਦਾ ਹਾਂ ਜਿਨ੍ਹਾਂ ਨੇ ਇਸ ਭਿਆਨਕ ਮਹਾਂਮਾਰੀ ਵਿਚ ਆਪਣੀਆਂ ਤੇ ਆਪਣੇ ਪਿਆਰਿਆਂ ਦੀਆਂ ਜਾਨਾਂ ਗੁਆਈਆਂ। ਭਾਸ਼ਣ ਦੇ ਸ਼ੁਰੂ ਵਿਚ ਉਨ੍ਹਾਂ ਨੇ ਅਬਦੁੱਲਾ ਸ਼ਾਹਿਦ ਨੂੰ ਪ੍ਰਧਾਨ ਅਹੁਦਾ ਸੰਭਾਲਣ ਲਈ ਵਧਾਈ ਦਿੱਤੀ। ਪੜੋ ਹੋਰ ਖਬਰਾਂ: ਪੰਜਾਬ ਦੇ 2 ਹੋਰ IAS ਅਧਿਕਾਰੀਆਂ ਦਾ ਤਬਾਦਲਾ ਦੱਸ ਦਈਏ ਕਿ ਇਹ ਸੈਸ਼ਨ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੇ ਕਾਰਨ ਵਰਚੁਅਲੀ ਆਯੋਜਿਤ ਕੀਤਾ ਗਿਆ ਸੀ। ਯੂਐੱਨਜੀਏ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਮੀਟਿੰਗਾਂ ਕੀਤੀਆਂ। ਉਨ੍ਹਾਂ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਉਹ ਕਵਾਡ ਲੀਡਰਾਂ ਨਾਲ ਇੱਕ ਮੀਟਿੰਗ ਵਿਚ ਵੀ ਸ਼ਾਮਲ ਹੋਏ।
ਚੀਨ : ਚੀਨ ਦੇ ਡਾਕਟਰਾਂ ਦਾ ਦਾਅਵਾ ਹੈ ਕਿ ਗਰਮੀ ਤੇਜ਼ ਪੈ ਰਹੀ ਦੌਰਾਨ 10 ਮਿੰਟ ਵਿੱਚ ਕਥਿਤ ਤੌਰ 'ਤੇ 1.5 ਲੀਟਰ ਕੋਲਡ ਡਰਿੰਕ ਪੀਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਹਾਲਾਂਕਿ ਮ੍ਰਿਤਕ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਦੱਸਿਆ ਗਿਆ ਹੈ ਕਿ ਉਸ ਦੀ ਉਮਰ 22 ਸਾਲ ਸੀ। ਇਕ ਰਿਪੋਰਟ ਦੇ ਅਨੁਸਾਰ, ਨੌਜਵਾਨ ਨੇ ਗਰਮੀ ਵਿੱਚ ਆਪਣੇ ਆਪ ਨੂੰ ਠੰਡਾ ਕਰਨ ਲਈ ਕੋਲਡ ਡਰਿੰਕ ਦੀ ਇੱਕ ਪੂਰੀ ਬੋਤਲ ਪੀਤੀ, ਜਿਸ ਤੋਂ ਬਾਅਦ ਪੇਟ ਦੇ ਦਰਦ ਅਤੇ ਸੋਜ ਦੇ ਛੇ ਘੰਟਿਆਂ ਬਾਅਦ ਉਸਨੂੰ ਬੀਜਿੰਗ ਦੇ ਚਾਓਯਾਂਗ ਹਸਪਤਾਲ ਵਿੱਚ ਲਿਆਂਦਾ ਗਿਆ। ਉਸ ਸਮੇਂ ਨੌਜਵਾਨ ਦੇ ਦਿਲ ਦੀ ਧੜਕਣ ਵੀ ਬਹੁਤ ਤੇਜ਼ ਸੀ ਅਤੇ ਬਲੱਡ ਪ੍ਰੈਸ਼ਰ ਚਿੰਤਾਜਨਕ ਤੌਰ 'ਤੇ ਹੇਠਲੇ ਪੱਧਰ' ਤੇ ਪਹੁੰਚ ਗਿਆ ਸੀ। ਉਹ ਬਹੁਤ ਤੇਜ਼ ਸਾਹ ਲੈ ਰਿਹਾ ਸੀ। ਲੜਕੇ ਦੀ ਮੌਤ ਦੀ ਖਬਰ ਦੇਣ ਵਾਲੇ ਡਾਕਟਰਾਂ ਨੇ ਕਿਹਾ ਕਿ ਉਸਨੂੰ ਕੋਲਡ ਡਰਿੰਕ ਨੂੰ ਤੇਜ਼ੀ ਨਾਲ ਪੀਣਾ ਮਹਿੰਗਾ ਪਿਆ ਕਿਉਂਕਿ ਇਸ ਨਾਲ ਸਰੀਰ ਵਿੱਚ ਨਮੂਟੋਸਿਸ ਹੁੰਦਾ ਹੈ। ਬਹੁਤ ਜ਼ਿਆਦਾ ਕੋਲਡ ਡਰਿੰਕ ਤੁਰੰਤ ਪੀਣ ਦੇ ਕਾਰਨ, ਆਦਮੀ ਦੀਆਂ ਅੰਤੜੀਆਂ ਵਿੱਚ ਅਸਧਾਰਨ ਗੈਸ ਬਣ ਜਾਂਦੀ ਹੈ। Also Read : UN 'ਚ ਭਾਗੀਦਾਰੀ ਦੀ ਮੰਗ ਕਰ ਰਿਹਾ ਤਾਲਿਬਾਨ, ਨਹੀਂ ਕਰਨਾ ਚਾਹੁੰਦਾ ਕੋਈ ਵੀ ਰਿਫਾਰਮ ਡਾਕਟਰਾਂ ਦਾ ਮੰਨਣਾ ਹੈ ਕਿ ਇਸ ਨਾਲ ਨੌਜਵਾਨ ਦੀ ਛਾਤੀ ਨੂੰ ਆਕਸੀਜਨ ਦੀ ਸਪਲਾਈ ਘੱਟ ਗਈ, ਜਿਸ ਨਾਲ ਹੈਪੇਟਿਕ ਇਸਕੇਮੀਆ (ਜਿਸ ਨੂੰ 'ਜਿਗਰ ਦਾ ਝਟਕਾ' ਕਿਹਾ ਜਾਂਦਾ ਹੈ), ਜਿਸਦੇ ਨਤੀਜੇ ਵਜੋਂ ਉਸਦੀ ਮੌਤ ਗਈ। ਡਾਕਟਰ ਨੇ 'ਤੁਰੰਤ' ਗੈਸ ਤੋਂ ਰਾਹਤ ਦੇਣ ਲਈ ਉਸਨੂੰ ਦਵਾਈ ਦਿੱਤੀ ਪਰ 18 ਘੰਟਿਆਂ ਦੇ ਇਲਾਜ ਤੋਂ ਬਾਅਦ ਉਸਦੀ ਮੌਤ ਹੋ ਗਈ। ਹਾਲਾਂਕਿ, ਇੱਕ ਬ੍ਰਿਟਿਸ਼ ਮਾਹਰ ਨੇ ਚੀਨੀ ਡਾਕਟਰਾਂ ਦੀ ਗਵਾਹੀ 'ਤੇ ਸਵਾਲ ਉਠਾਇਆ ਹੈ ਅਤੇ ਕਿਹਾ ਹੈ ਕਿ ਇਹ ਬਹੁਤ ਘੱਟ ਸੰਭਾਵਨਾ ਹੈ ਕਿ ਨੌਜਵਾਨ ਦੀ ਕੋਲਡ ਡਰਿੰਕ ਪੀਣ ਕਾਰਨ ਮੌਤ ਹੋਈ ਹੋਵੇ। ਯੂਨੀਵਰਸਿਟੀ ਕਾਲਜ ਲੰਡਨ ਦੇ ਬਾਇਓਕੈਮਿਸਟ ਪ੍ਰੋਫੈਸਰ ਨਾਥਨ ਡੇਵਿਸ ਨੇ ਦੱਸਿਆ ਕਿ 'ਨਿਯਮਤ ਸਾਫਟ ਡਰਿੰਕ ਦੇ 1.5 ਲੀਟਰ ਪੀਣ ਨਾਲ ਮੌਤ ਦੀ ਸੰਭਾਵਨਾ ਬਹੁਤ ਘੱਟ ਹੈ, ਮੇਰਾ ਮਤਲਬ ਹੈ ਕਿ ਇਹ ਹੈਰਾਨੀਜਨਕ ਅਤੇ ਅਸੰਭਵ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸਿੱਟੇ 'ਤੇ ਪਹੁੰਚਣ ਲਈ ਵਧੇਰੇ ਜਾਣਕਾਰੀ ਦੀ ਜ਼ਰੂਰਤ ਹੋਏਗੀ, ਪਰ ਅਨੁਮਾਨ ਲਗਾਇਆ ਗਿਆ ਕਿ ਇਹ ਬੈਕਟੀਰੀਆ ਦੀ ਲਾਗ ਕਾਰਨ ਹੋ ਸਕਦਾ ਹੈ. ਉਸਨੇ ਸਮਝਾਇਆ ਕਿ 'ਆਮ ਤੌਰ' ਤੇ ਇਸ ਕਿਸਮ ਦੀ ਸਥਿਤੀ ਦਾ ਕਾਰਨ ਇਹ ਹੈ ਕਿ ਤੁਹਾਡੇ ਸਰੀਰ ਵਿੱਚ ਬੈਕਟੀਰੀਆ ਹਨ ਜੋ ਆਮ ਗੈਸਟਰੋਇੰਟੇਸਟਾਈਨਲ ਟ੍ਰੈਕਟ ਤੋਂ ਦੂਰ ਚਲੇ ਜਾਂਦੇ ਹਨ। ਅਜਿਹੀ ਸਥਿਤੀ ਵਿੱਚ, ਇੰਨ੍ਹਾਂ ਦਾ ਛੋਟੀ ਆਂਤੜੀ ਦੀ ਪਰਤ 'ਤੇ ਪਹੁੰਚਣਾ ਨੁਕਸਾਨਦੇਹ ਹੈ।...
ਅਫਗਾਨਿਸਤਾਨ : ਦੁਨਿਆ ਜਦ 'ਰਿਫਾਰਮ' ਦਾ ਇੰਤਜਾਰ ਕਰ ਰਹੀ ਹੈ ਤਾਂ ਉਸ ਸਮੇਂ ਹੀ ਤਾਲਿਬਾਨ ਨੇ ਨਵੇਂ ਫਰਮਾਨ ਦਾ ਐਲਾਨ ਕਰ ਸਾਰਿਆਂ ਦੇ ਹੋਸ਼ ਉੜਾ ਦਿੱਤੇ ਹਨ।ਅਫਗਾਨਿਸਤਾਨ 'ਚ ਫਿਰ ਤੋਂ ਮੌਤ ਦੀ ਸਜ਼ਾ ਅਤੇ ਅਪਰਾਧੀਆਂ ਦੇ ਹੱਥ ਪੈਰ ਕੱਟਣ ਦਾ ਦੌਰ ਫਿਰ ਤੋਂ ਸ਼ੁਰੂ ਹੋ ਗਿਆ ਹੈ। ਤਾਲਿਬਾਨ ਨੇ ਅਫਗਾਨਿਸਤਾਨ 'ਚ ਕਾਨੂੰਨ ਵਿਵਸਥਾ ਸਥਾਪਿਤ ਕਰਨ ਵਾਲਿਆਂ ਨੂੰ ਵੱਡਾ ਝਟਕਾ ਦਿੱਤਾ ਹੈ। ਤਾਲਿਬਾਨ ਦੇ ਸੰਸਥਾਪਕਾਂ 'ਚ ਸ਼ਾਮਲ ਮੁੱਲਾ ਨੁਰੂੳਦੀਨ ਤੁਰਾਬੀ ਨੇ ਇਕ ਇੰਟਰਵਿਊ 'ਚ ਕਿਹਾ ਹੈ ਕਿ ਫਾਂਸੀ ਅਤੇ ਸ਼ਰੀਰ ਦੇ ਅੰਗ ਕੱਟਣ ਦੀ ਸਜ਼ਾ ਫਿਰ ਤੋਂ ਲਾਗੂ ਕੀਤੀ ਜਾਵੇਗੀ। ਹਾਲਾਂਕਿ ਇਨ੍ਹਾਂ ਦ ਜਨਤਕ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ। Also Read : ਕਸ਼ਮੀਰ 'ਤੇ ਪਾਕਿ ਨੂੰ ਭਾਰਤ ਦਾ ਠੋਕਵਾਂ ਜਵਾਬ, ਕਿਹਾ-'ਅੱਗ ਬੁਝਾਉਣ ਵਾਲਾ ਬਣ ਕੇ ਲਾਉਂਦੈ ਅੱਗ' ਮੁੱਲਾ ਨੁਰੂੳਦੀਨ ਨੇ ਕਿਹਾ ਕਿ ਸਾਰੇ ਲੋਕਾਂ ਨੇ ਸਟੇਡੀਅਮ 'ਚ ਸਜ਼ਾ ਦੇਣ ਵਾਲੇ ਫੈਸਲੇ ਦੀ ਅਲੋਚਨਾ ਕੀਤੀ ਸੀ।ਪਰ ਅਸੀ ਉਨ੍ਹਾਂ ਨੂੰ ਕਾਨੂੰਨਾਂ ਅਤੇ ਸਜ਼ਾ ਬਾਰੇ ਕੁਝ ਨਹੀਂ ਕਿਹਾ ਹੈ।ਤੁਰਾਬੀ ਨੇ ਕਿਹਾ ਕਿ ਅਸੀਂ ਦੁਨਿਆ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕਾਨੂੰਨ ਕਿਸ ਤਰ੍ਹਾਂ ਦੇ ਹੋਣਗੇ ਅਤੇ ਆਪਣੇ ਕਾਨੂੰਨ ਕੁਰਾਨ ਦੇ ਅਧਾਰ 'ਤੇ ਹੀ ਬਣਾਵਾਂਗੇ। ਸੁਰੱਖਿਆ ਲਈ ਹੱਥ ਕੱਟਣਾ ਜਰੂਰੀ ਤਾਲਿਬਾਨੀ ਨੇਤਾ ਨੇ ਕਿਹਾ ਸੁਰੱਖਿਆ ਲਈ ਹੱਥ ਕੱਟਣਾ ਬਹੁਤ ਜਰੂਰੀ ਹੈ। ਮੁੱਲਾ ਤੁਰਾਬੀ ਦਾ ਕਹਿਣਾ ਹੈ ਕਿ ਅਪਰਾਧ ਨੂੰ ਘੱਟ ਕਰਨ ਲਈ ਅਜਿਹੀ ਸਜ਼ਾਵਾਂ ਦੇਣੀਆਂ ਜਰੂਰੀ ਹਨ।ਤਾਲਿਬਾਨ ਜਦ ਪਿਛਲੀ ਵਾਰ ਸੱਤਾ ਵਿਚ ਆਇਆ ਸੀ ਤਦ ਵੀ ਉਨ੍ਹਾਂ ਨੇ ਲੋਕਾਂ ਨੂੰ ਅਜਿਹੀ ਹੀ ਸਜਾਵਾਂ ਦਿੱਤੀਆਂ ਸਨ।ਜਿਸਦੇ ਵਿਚ ਅੋਰਤਾਂ ਨੂੰ ਪੱਥਰ ਮਾਰਨਾ ,ਸ਼ਰੇਆਮ ਗੋਲੀ ਮਾਰਨੀ,ਹੱਥ ਪੈਰ ਕੱਟਣਾ ਆਦਿ ਸ਼ਾਮਲ ਸੀ। Also Read : PM ਮੋਦੀ ਨੇ ਬਿਡੇਨ ਨਾਲ ਕੀਤੀ ਦੁਵੱਲੀ ਮੀਟਿੰਗ,ਇੰਨ੍ਹਾਂ ਖਾਸ ਮੁੱਦਿਆਂ 'ਤੇ ਹੋਈ...
ਨਿਊਯਾਰਕ- ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਕਸ਼ਮੀਰ ਉੱਤੇ ਝੂਠ ਫੈਲਾਉਣ ਨੂੰ ਲੈ ਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਰਾਰਾ ਜਵਾਬ ਦਿੱਤਾ ਹੈ। ਇਮਰਾਨ ਖਾਨ ਦੇ ਭਾਸ਼ਣ ਉੱਤੇ ਰਾਈਟ ਟੂ ਰਿਪਲਾਈ ਦੀ ਵਰਤੋਂ ਕਰਦਿਆਂ ਭਾਰਤ ਨੇ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਸਾਡੇ ਅੰਦਰੂਨੀ ਮਾਮਲਿਆਂ ਨੂੰ ਲੈ ਕੇ ਗਲੋਬਲ ਮੰਚ ਦੀ ਦੁਰਵਰਤੋਂ ਕਰ ਰਹੇ ਹਨ। ਭਾਰਚ ਨੇ ਫਟਕਾਰ ਲਾਉਂਦੇ ਹੋਏ ਕਿਹਾ ਕਿ ਪਾਕਿਸਤਾਨ ਅੱਗ ਲਾਉਣ ਵਾਲਾ ਦੇਸ਼ ਹੈ ਜਦਕਿ ਖੁਦ ਨੂੰ ਅੱਗ ਬੁਝਾਉਣ ਵਾਲਿਆਂ ਦੇ ਰੂਪ ਵਿਚ ਪੇਸ਼ ਕਰਨ ਦਾ ਦਿਖਾਵਾ ਕਰਦਾ ਹੈ। ਪੜੋ ਹੋਰ ਖਬਰਾਂ: ਪੰਜਾਬ ਸਰਕਾਰ ਵੱਲੋਂ IAS ਅਤੇ PCS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ UNGA ਵਿਚ ਭਾਰਤ ਦੀ ਪਹਿਲੀ ਸਕੱਤਰ ਸਨੇਹਾ ਦੁਬੇ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ ਦੇ ਨੇਤਾ ਨੇ ਮੇਰੇ ਦੇਸ਼ ਦੇ ਖਿਲਾਫ ਝੂਠੇ ਤੇ ਮੰਦਭਾਗੇ ਪ੍ਰਚਾਰ ਦੇ ਲਈ ਸੰਯੁਕਤ ਰਾਸ਼ਟਰ ਵਲੋਂ ਪ੍ਰਦਾਨ ਕੀਤੇ ਗਏ ਮੰਚ ਦੀ ਦੁਰਵਰਤੋਂ ਕੀਤੀ ਹੈ ਤੇ ਆਪਣੇ ਦੇਸ਼ ਦੀ ਖਰਾਬ ਹਾਲਤ ਤੋਂ ਦੁਨੀਆ ਦਾ ਧਿਆਨ ਹਟਾਉਣ ਦੇ ਲਈ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਿਚ ਅੱਤਵਾਦੀ ਖੁੱਲੇ ਆਮ ਘੁੰਮਦੇ ਹਨ, ਜਦਕਿ ਆਮ ਲੋਕਾਂ, ਖਾਸ ਕਰਕੇ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਉੱਤੇ ਦਰਿੰਦਗੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੈਂਬਰ ਦੇਸ਼ ਇਸ ਗੱਲ ਤੋਂ ਜਾਣੂ ਹਨ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹ ਦੇਣ, ਸਹਾਇਤਾ ਕਰਨ ਤੇ ਸਰਗਰਮ ਰੂਪ ਨਾਲ ਸਮਰਥਨ ਦੇਣ ਦੀ ਨੀਤੀ ਦਾ ਇਤਿਹਾਸ ਰਿਹਾ ਹੈ। ਇਹ ਇਕ ਅਜਿਹਾ ਦੇਸ਼ ਹੈ ਜਿਸ ਨੂੰ ਵਿਸ਼ਵ ਪੱਧਰ ਉੱਤੇ ਸੂਬੇ ਦੀ ਨੀਤੀ ਦੇ ਰੂਪ ਵਿਚ ਅੱਤਵਾਦੀਆਂ ਦਾ ਸਮਰਥਨ, ਰੱਖਿਆ ਕਰਨ, ਵਿੱਤ-ਪੋਸ਼ਣ ਕਰਨ ਤੇ ਹਥਿਆਰ ਦੇਣ ਦੇ ਰੂਪ ਵਿਚ ਮਾਨਤਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਾਕਿਸਤਾਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਲੋਂ ਪਾਬੰਦੀਸ਼ੁਦਾ ਅੱਤਵਾਦੀਆਂ ਦੀ ਸਭ ਤੋਂ ਵੱਡੀ ਗਿਣਤੀ ਦੀ ਮੇਜ਼ਬਾਨੀ ਕਰਨ ਦਾ ਅਪਮਾਨਜਨਕ ਰਿਕਾਰਡ ਰੱਖਦਾ ਹੈ। ਪੜੋ ਹੋਰ ਖਬਰਾਂ: ਚੰਡੀਗੜ੍ਹ ਪਹੁੰਚੇ ਮੁੱਖ ਮੰਤਰੀ ਚੰਨੀ, ਅੱਜ ਹੋ ਸਕਦਾ ਹੈ ਨਵੇਂ ਮੰਤਰੀਆਂ ਦਾ ਐਲਾਨ ਇਮਰਾਨ ਖਾਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਆਪਣੇ ਸੰਬੋਧਨ ਦੌਰਾਨ ਇਕ ਵਾਰ ਫਿਰ ਕਸ਼ਮੀਰ ਦਾ ਰਾਹ ਅਲਾਪਿਆ। ਇਹ ਕਹਿੰਦੇ ਹੋਏ ਕਿ ਪਾਕਿਸਤਾਨ ਭਾਰਤ ਦੇ ਨਾਲ ਸ਼ਾਂਤੀ ਚਾਹੁੰਦਾ ਹੈ, ਖਾਨ ਨੇ ਕਿਹਾ ਕਿ ਦੱਖਣੀ ਏਸ਼ੀਆ ਵਿਚ ਸਥਾਈ ਸ਼ਾਂਤੀ ਜੰਮੂ-ਕਸ਼ਮੀਰ ਵਿਵਾਦ ਦੇ ਹੱਲ ਉੱਤੇ ਨਿਰਭਰ ਹੈ। ਇਸ ਦੇ ਜਵਾਬ ਵਿਚ ਭਾਰਤ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਤੇ ਲੱਦਾਖ ਭਾਰਤ ਦਾ ਹਿੱਸਾ ਸਨ, ਹੈ ਤੇ ਰਹਿਣਗੇ। ਇਸ ਵਿਚ ਉਹ ਖੇਤਰ ਸ਼ਾਮਲ ਹਨ ਜੋ ਪਾਕਿਸਤਾਨ ਦੇ ਗੈਰ-ਕਾਨੂੰਨੀ ਕਬਜ਼ੇ ਵਿਚ ਹਨ। ਅਸੀਂ ਪਾਕਿਸਤਾਨ ਨਾਲ ਆਪਣੇ ਗੈਰ-ਕਾਨੂੰਨ ਕਬਜ਼ੇ ਵਾਲੇ ਸਾਰੇ ਖੇਤਰਾਂ ਨੂੰ ਤੁਰੰਤ ਖਾਲੀ ਕਰਨ ਦਾ ਸੱਦਾ ਦਿੰਦੇ ਹਨ। ਭਾਰਤ ਦੀ ਸਕੱਤਰ ਸਨੇਹਾ ਦੁਬੇ ਨੇ 9/11 ਅੱਤਵਾਦੀ ਹਮਲਿਆਂ ਦੀ 20ਵੀਂ ਬਰਸੀ ਦੇ ਬਾਰੇ ਵਿਚ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਕੁਝ ਦਿਨ ਪਹਿਲਾਂ 9/11 ਅੱਤਵਾਦੀ ਹਮਲਿਆਂ ਦੀ ਬਰਸੀ ਉੱਤੇ ਜਾਨ ਗੁਆਉਣ ਵਾਲੇ ਲੋਕਾਂ ਨੂੰ ਯਾਦ ਕੀਤਾ। ਦੁਨੀਆ ਨਹੀਂ ਭੁੱਲੀ ਹੈ ਕਿ ਤੁਸੀਂ ਕਾਇਰਾਨਾ ਹਮਲੇ ਦੇ ਪਿਛੇ ਦਾ ਮਾਸਟਰਮਾਈਂਡ ਓਸਾਮਾ ਬਿਨ ਲਾਦੇਨ ਨੂੰ ਪਾਕਿਸਤਾਨ ਨੇ ਸ਼ਰਣ ਦਿੱਤੀ ਸੀ। ਅੱਤ ਵੀ ਪਾਕਿਸਤਾਨੀ ਅਗਵਾਈ ਓਸਾਮਾ ਨੂੰ ਸ਼ਹਿਦ ਦੇ ਰੂਪ ਵਿਚ ਯਾਦ ਕਰਦਾ ਹੈ। ਦੁਬੇ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਅੱਜ ਵੀ ਅਸੀਂ ਪਾਕਿਸਸਾਨ ਦੇ ਨੇਤਾ ਨੂੰ ਅੱਤਵਾਦ ਵਾਲੇ ਕੰਮਾਂ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਦਿਆਂ ਸੁਣਦੇ ਹਾਂ। ਆਧੁਨਿਕ ਦੁਨੀਆ ਵਿਚ ਅੱਤਵਾਦ ਦੀ ਇਸ ਤਰ੍ਹਾਂ ਦੀ ਸੋਚ ਅਸਵਿਕਾਰਯੋਗ ਹੈ। ਖੁਦ ਨੂੰ ਅੱਤਵਾਦ ਦਾ ਸ਼ਿਕਾਰ ਦੱਸਣ ਦੀ ਪਾਕਿਸਤਾਨੀ ਬਿਆਨਬਾਜ਼ੀ ਉੱਤੇ ਉਨ੍ਹਾਂ ਨੇ ਕਿਹਾ ਕਿ ਇਹ ਉਹ ਦੇਸ਼ ਹੇ ਜੋ ਖੁਦ ਨੂੰ ਅੱਗ ਬੁਝਾਉਣ ਵਾਲਾ ਦੱਸ ਕੇ ਅੱਗ ਲਾਉਂਦਾ ਹੈ। ਪਾਕਿਸਤਾਨ ਆਪਣੇ ਘਰ ਵਿਚ ਅੱਤਵਾਦੀਆਂ ਨੂੰ ਇਸ ਉਮੀਦ ਵਿਚ ਪਾਲਦਾ ਹੈ ਕਿ ਉਹ ਸਿਰਫ ਗੁਆਂਢੀਆਂ ਨੂੰ ਨੁਕਸਾਨ ਪਹੁੰਚਾਉਣਗੇ। ਸਾਡੇ ਖੇਤਰ ਤੇ ਅਸਲ ਵਿਚ ਪੂਰੀ ਦੁਨੀਆ ਨੂੰ ਉਨ੍ਹਾਂ ਦੀਆਂ ਨੀਤੀਆਂ ਦੇ ਕਾਰਨ ਨੁਕਸਾਨ ਚੁੱਕਣਾ ਪਿਆ ਹੈ। ਦੂਜੇ ਪਾਸੇ ਉਹ ਆਪਣੇ ਦੇਸ਼ ਵਿਚ ਫਿਰਕੂ ਹਿੰਸਾ ਨੂੰ ਅੱਤਵਾਦੀ ਕੰਮਾਂ ਦੇ ਰੂਪ ਵਿਚ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜਿਨੇਵਾ- ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਆਪਣੀ ਇਕ ਰਿਪੋਰਟ ’ਚ ਖੁਲਾਸਾ ਕੀਤਾ ਹੈ ਕਿ ਹਵਾ ਪ੍ਰਦੂਸ਼ਣ ਹੁਣ ਮਨੁੱਖੀ ਜੀਵਨ ਲਈ ਸਭ ਤੋਂ ਵੱਡੇ ਵਾਤਾਵਰਣੀ ਖਤਰਿਆਂ ’ਚੋਂ ਇਕ ਹੈ, ਜਿਸ ਨਾਲ ਹਰ ਸਾਲ 70 ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀ ਬੀਮਾਰੀ ਦਾ ਬੋਝ ਮਾੜੀ ਖੁਰਾਕ ਤੇ ਸਿਗਰਟਨੋਸ਼ੀ ਦੇ ਬਰਾਬਰ ਹੈ। ਸੰਗਠਨ ਦਾ ਦਾਅਵਾ ਹੈ ਕਿ ਇਸ ਤੋਂ ਲੱਖਾਂ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਪੜੋ ਹੋਰ ਖਬਰਾਂ: ਸ਼੍ਰੋਮਣੀ ਅਕਾਲੀ ਦਲ ਵਲੋਂ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਵਿਸ਼ਵ ਸਿਹਤ ਸੰਗਠਨ ਨੇ 15 ਸਾਲਾਂ ਬਾਅਦ ਆਪਣੇ ਦਿਸ਼ਾ-ਨਿਰਦੇਸ਼ਾਂ ’ਚ ਕੁਝ ਵੱਡੇ ਬਦਲਾਅ ਕੀਤੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਨਿਊਯਾਰਕ ’ਚ ਆਯੋਜਿਤ ਸੰਯੁਕਤ ਰਾਸ਼ਟਰ ਮਹਾਸਭਾ ’ਚ ਇਹ ਸਾਲ ਦੇ ਸਭ ਤੋਂ ਵੱਡੇ ਅਤੇ ਪ੍ਰਮੁੱਖ ਵਿਸ਼ਿਆਂ ’ਚੋਂ ਇੱਕ ਹੈ। ਭਾਰਤ ’ਚ ਸਾਲ 2009 ’ਚ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ’ਤੇ ਕੰਮ ਚੱਲ ਰਿਹਾ ਹੈ, ਜਿਸ ਕਰਕੇ ਸਰਕਾਰ ਵੱਲੋਂ ਇਸ ਨੂੰ ਅਗਲੇ ਸਾਲ ਤੱਕ ਬਦਲਣ ਦਾ ਟੀਚਾ ਰੱਖਿਆ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਕਾਰਨ ਹਰ ਸਾਲ ਲੱਗਭਗ 70 ਲੱਖ ਲੋਕ ਆਪਣੀਆਂ ਜਾਨ ਗੁਆਉਂਦੇ ਹਨ। ਪੜੋ ਹੋਰ ਖਬਰਾਂ: ਅਕਤੂਬਰ ਮਹੀਨੇ 14 ਦਿਨ ਬੈਂਕ ਰਹਿਣਗੇ ਬੰਦ, ਦੇਖੋ ਛੁੱਟੀਆਂ ਦੀ ਸੂਚੀ ਵਿਸ਼ਵ ਸਿਹਤ ਸੰਗਠਨ ਅਨੁਸਾਰ ਹਵਾ ਪ੍ਰਦੂਸ਼ਣ ਦੇ ਪ੍ਰਭਾਵ ਵਿਸ਼ਵ ਦੇ ਵੱਡੇ ਹਿੱਸਿਆਂ ’ਚ ਦੇਖੇ ਜਾ ਰਹੇ ਹਨ, ਜਿਸ ਕਾਰਨ ਲੋਕ ਪ੍ਰਦੂਸ਼ਿਤ ਹਵਾ ’ਚ ਰਹਿਣ ਲਈ ਮਜਬੂਰ ਹੋ ਰਹੇ ਹਨ। ਡਬਲਯੂ. ਐੱਚ. ਓ. ਯੂਰਪ ਦੇ ਪ੍ਰੋਗਰਾਮ ਮੈਨੇਜਰ ਡੋਰੋਟਾ ਜਾਰੋਸਿਨਸਕਾ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦੇ ਸੰਪਰਕ ’ਚ ਆਉਣ ਨਾਲ 7 ਮਿਲੀਅਨ ਲੋਕਾਂ ਦੀ ਮੌਤ ਹੋਣ ਦੀ ਸੰਭਾਵਨਾ ਹੈ ਅਤੇ ਹਰ ਸਾਲ ਲੱਖਾਂ ਲੋਕਾਂ ਦੀ ਸਿਹਤ ’ਤੇ ਅਸਰ ਪਵੇਗਾ। ਡਬਲਯੂ.ਐੱਚ.ਓ. ਦੇ ਅਨੁਸਾਰ ਵਿਸ਼ਵ ਦੀ ਲੱਗਭਗ 90 ਫੀਸਦੀ ਆਬਾਦੀ ਅਤੇ ਦੱਖਣੀ ਏਸ਼ੀਆ ਦੀ ਸਮੁੱਚੀ ਆਬਾਦੀ ਪ੍ਰਦੂਸ਼ਿਤ ਵਾਤਾਵਰਣ ’ਚ ਰਹਿਣ ਲਈ ਮਜਬੂਰ ਹੈ। ਇਸ ਦੇ ਨਾਲ ਹੀ ਮੌਤ ਦਾ ਸਭ ਤੋਂ ਵੱਡਾ ਕਾਰਨ ਪੀ.ਐੱਮ. 2.5 ਕਣ ਹੈ। ਇਹ 80 ਫੀਸਦੀ ਮੌਤਾਂ ਦਾ ਕਾਰਨ ਹੈ। ਇਸ ਕਣ ਦੇ ਕਾਰਨ ਸਾਹ ਲੈਣ ’ਚ ਤਕਲੀਫ ਵਰਗੀਆਂ ਸਮੱਸਿ...
ਆਬੂ ਧਾਬੀ : ਕੋਰੋਨਾ ਦੇ ਕਹਿਰ ਵਿਚਾਲੇ ਹੁਣ ਅਬੂ ਧਾਬੀ ਨੇ ਕੋਰੋਨਾ ਦੀਆਂ ਪਾਬੰਦੀਆਂ ਵਿਚ ਕੁਝ ਰਾਹਤ ਦਿੱਤੀ ਹੈ।ਸੰਯੁਕਤ ਅਰਬ ਅਮੀਰਾਤ ਵਿੱਚ ਸਿਹਤ ਅਤੇ ਰੋਕਥਾਮ ਮੰਤਰਾਲੇ ਅਤੇ ਰਾਸ਼ਟਰੀ ਐਮਰਜੈਂਸੀ ਸੰਕਟ ਅਤੇ ਆਫ਼ਤ ਪ੍ਰਬੰਧਨ ਅਥਾਰਟੀ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਨਾਗਰਿਕਾਂ ਨੂੰ ਹੁਣ ਫੇਸ ਮਾਸਕ ਪਹਿਨਣ ਦੀ ਜ਼ਰੂਰਤ ਨਹੀਂ ਹੋਵੇਗੀ। Also Read : ਕਰਨਾ ਚਾਹੁੰਦੇ ਹੋ ਮੁਫਤ 'ਚ ਇੰਟਰਨੈੱਟ ਦੀ ਵਰਤੋਂ? ਇਹ ਐਪਸ ਆ ਸਕਦੇ ਨੇ ਕੰਮ ਲੋਕਾਂ ਨੂੰ ਹੁਣ ਜਨਤਕ ਥਾਵਾਂ 'ਤੇ ਕਸਰਤ ਕਰਦੇ ਸਮੇਂ ਅਤੇ ਇਕੋ ਘਰ ਵਿਚ ਰਹਿਣ ਵਾਲੇ ਨਿਵਾਸੀਆਂ ਦੇ ਨਾਲ-ਨਾਲ ਸਮੁੰਦਰੀ ਕਿਨਾਰਿਆਂ 'ਤੇ ਅਤੇ ਖੁੱਲ੍ਹੇ ਸਵੀਮਿੰਗ ਪੂਲ ਵਿਚ ਤੈਰਦੇ ਸਮੇਂ ਮਾਸਕ ਪਹਿਨਣ ਦੀ ਜ਼ਰੂਰਤ ਨਹੀਂ ਹੋਵੇਗੀ।ਇਹ ਖੁੱਲ੍ਹ ਉਹਨਾਂ ਲੋਕਾਂ ਤੋਂ ਇਲਾਵਾ ਹੈ ਜੋ ਬੰਦ ਥਾਵਾਂ 'ਤੇ ਇਕੱਲੇ ਹਨ, ਜਾਂ ਜਦੋਂ ਕੋਈ ਵਾਲ ਕਟਵਾਉਣ ਲਈ ਨਾਈ ਦੀਆਂ ਦੁਕਾਨਾਂ ਅਤੇ ਚਿਹਰੇ ਦੀ ਸੁੰਦਰਤਾ ਲਈ ਬਿਊਟੀ ਪਾਰਲਰ ਜਾਂਦਾ ਹੈ। ਇਸ ਦੇ ਨਾਲ-ਨਾਲ ਡਾਕਟਰੀ ਕੇਂਦਰਾਂ ਅਤੇ ਕਲੀਨਿਕਾਂ ਵਿੱਚ ਨਿੱਜੀ ਸੇਵਾਵਾਂ ਪ੍ਰਾਪਤ ਕਰਨ ਵਾਲਿਆਂ ਅਤੇ ਇਲਾਜ ਕਰਵਾਉਣ ਵਾਲੀਆਂ ਲਈ ਹੈ। Also Read : ਭਾਰਤ ਬੰਦ ਦੀ ਕਾਲ ਨੂੰ ਸਫਲ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ ਸਥਾਨਕ ਅਧਿਕਾਰੀਆਂ ਨੂੰ ਵੀ ਉਨ੍ਹਾਂ ਥਾਵਾਂ ਨੂੰ ਦਰਸਾਉਣ ਲਈ ਸੰਕੇਤ ਲਗਾਉਣ ਲਈ ਕਿਹਾ ਜਾਵੇਗਾ ਜਿੱਥੇ ਫੇਸ ਮਾਸਕ ਦੀ ਬੇਨਤੀ ਨਹੀਂ ਕੀਤੀ ਜਾਏਗੀ।ਹਾਲਾਂਕਿ, ਲੋਕਾਂ ਨੂੰ ਅਜੇ ਵੀ ਦੋ ਮੀਟਰ ਦੀ ਸੁਰੱਖਿਅਤ ਸਰੀਰਕ ਦੂਰੀ ਰੱਖਣ ਦੀ ਜ਼ਰੂਰਤ ਹੋਵੇਗੀ।...
ਮੈਲਬਰਨ : ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ 'ਚ ਜ਼ਬਰਦਸਤ ਭੂਚਾਲ ਆਉਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਭੂਚਾਲ ਕਾਰਨ ਕਈ ਇਮਾਰਤਾਂ ਨੂੰ ਭਾਰੀ ਨੁਕਸਾਨ ਪੁੱਜਿਆ ਹੈ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.0 ਦੱਸੀ ਜਾ ਰਹੀ ਹੈ। ਪੜੋ ਹੋਰ ਖਬਰਾਂ: ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ CM ਚਰਨਜੀਤ ਸਿੰਘ ਚੰਨੀ, ਕੀਤੀ ਪਾਲਕੀ ਸਾਹਿਬ ਦੀ ਸੇਵਾ (ਤਸਵੀਰਾਂ ਤੇ ਵੀਡੀਓ) ਜਾਣਕਾਰੀ ਮਿਲੀ ਹੈ ਕਿ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 6 ਵਜੇ ਭੂਚਾਲ ਨਾਲ ਆਸਟ੍ਰੇਲੀਆ ਦਾ ਇਹ ਦੂਜਾ ਸਭ ਤੋਂ ਵੱਡਾ ਸ਼ਹਿਰ ਕੰਬ ਗਿਆ। ਭੂਚਾਲ ਦਾ ਕੇਂਦਰ ਮੈਲਬਰਨ ਤੋਂ ਕਰੀਬ 200 ਕਿਲੋਮੀਟਰ ਉੱਤਰ-ਪੂਰਬ 'ਚ ਵਿਕਟੋਰੀਆ ਸੂਬੇ ਦੇ ਮੈਨਸਫੀਲਡ ਨੇੜੇ ਸੀ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਸ ਦੇ ਝਟਕੇ ਸੈਂਕੜੇ ਕਿਲੋਮੀਟਰ ਤੱਕ ਮਹਿਸੂਸ ਕੀਤੇ ਗਏ। ਪੜੋ ਹੋਰ ਖਬਰਾਂ: 3 ਸੀਨੀਅਰ IPS ਅਧਿਕਾਰੀਆਂ ਦੇ ਤਬਾਦਲੇ, ਨੌਨਿਹਾਲ ਸਿੰਘ ਹੋਣਗੇ ਜਲੰਧਰ ਦੇ ਪੁਲਿਸ ਕਮਿਸ਼ਨਰ
ਪੇਸ਼ਾਵਰ: ਉੱਤਰ-ਪੱਛਮੀ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਵਿਚ ਇਕ ਜਿਰਗਾ ਬੈਠਕ ਦੌਰਾਨ ਦੋ ਸਮੂਹਾਂ ਵਿਚਾਲੇ ਹੋਈ ਗੋਲੀਬਾਰੀ ਵਿਚ ਸਥਾਨਕ ਕੌਂਸਲ ਦੇ 2 ਮੈਂਬਰਾਂ ਸਮੇਤ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਜਿਰਗਾ ਬੈਠਕ ਪਿੰਡ ਦੇ ਬਜ਼ੁਰਗਾਂ ਦੀ ਇਕ ਰਵਾਇਤੀ ਸਭਾ ਹੁੰਦੀ ਹੈ, ਜੋ ਪਸ਼ਤੂਨਵਾਲੀ ਦੀਆਂ ਸਿੱਖਿਆਵਾਂ ਦੇ ਆਧਾਰ ’ਤੇ ਵਿਵਾਦਾਂ ਨੂੰ ਹੱਲ ਕਰਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸ਼ਾਮ ਉਪਰੀ ਦੀਰ ਜ਼ਿਲ੍ਹੇ ਦੇ ਵੇਰਾਵਲ ਬੰਦਗਈ ਪਿੰਡ ਵਿਚ ਇਹ ਬੈਠਕ ਆਯੋਜਿਤ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਸੜਕ ਦੇ ਨਿਰਮਾਣ ਅਤੇ ਜ਼ਮੀਨ ਨੂੰ ਲੈ ਕੇ ਵਿਵਾਦ ਹੋਇਆ। ਪੜੋ ਹੋਰ ਖਬਰਾਂ: ਨਵੀਂ ਕੈਬਨਿਟ ਤੋਂ ਪਹਿਲਾਂ ਕਾਂਗਰਸ 'ਚ ਘਮਾਸਾਣ, ਸੁਰਜੀਤ ਧਿਮਾਣ ਨੇ ਦਿੱਤੀ ਚਿਤਾਵਨੀ ਅਧਿਕਾਰੀਆਂ ਨੇ ਕਿਹਾ ਕਿ ਅਮੀਰ ਬੱਚਾ ਅਤੇ ਬਖਤ ਆਲਮ ਦੇ ਪਰਿਵਾਰਾਂ ਦੀ ਅਗਵਾਈ ਵਾਲੇ ਦੋ ਸਮੂਹਾਂ ਵਿਚਾਲੇ ਬਹਿਸਬਾਜ਼ੀ ਦੇ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ। ਇਸ ਵਿਚ 1 ਪਰਿਵਾਰ ਦੇ 7 ਲੋਕ ਅਤੇ ਜਿਰਗਾ ਦੇ 2 ਮੈਂਬਰਾਂ ਦੀ ਮੌਤ ਹੋ ਗਈ ਅਤੇ 6 ਹੋਰ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੋਸ਼ੀ ਦੌੜ ਗਏ ਹਨ ਅਤੇ ਮ੍ਰਿਤਕਾਂ ਦੇ ਲਾਸ਼ਾਂ ਦੀਰ ਖਾਸੀ ਦੇ ਜ਼ਿਲ੍ਹਾ ਹੈਡਕੁਆਰਟਰ ਹਸਪਤਾਲ ਵਿਚ ਲਿਜਾਈਆਂ ਗਈਆਂ ਹਨ ਅਤੇ ਜ਼ਖ਼ਮੀਆਂ ਨੂੰ ਵੀ ਇਸ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਪੜੋ ਹੋਰ ਖਬਰਾਂ: Amazon 'ਤੇ ਨਹੀਂ ਵਿਕਣਗੇ 600 ਚੀਨੀ ਬ੍ਰਾਂਡਸ ਦੇ ਪ੍ਰੋਡਕਟਸ, ਕੰਪਨੀ ਨੇ ਹਮੇਸ਼ਾ ਲਈ ਕੀਤਾ ਬੈਨ ਘਟਨਾ ਨੂੰ ਲੈ ਕੇ ਸਥਾਨਕ ਲੋਕਾਂ ਵਿਚ ਬਹੁਤ ਗੁੱਸਾ ਹੈ। ਉਨ੍ਹਾਂ ਨੇ ਪੁਲਸ ਤੋਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਦੀਆਂ ਬੰਦੂਕਾਂ ਜ਼ਬਤ ਕਰਨ ਦੀ ਮੰਗ ਕੀਤੀ। ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿਚ ਵਿਵਾਦਾਂ ਨੂੰ ਹੱਲ ਕਰਨ ਲਈ ਜਿਰਗਾ ਬੈਠਕਾਂ ਆਯੋਜਿਤ ਹੁੰਦੀਆਂ ਹਨ ਅਤੇ ਕਈ ਵਾਰ ਇਨ੍ਹਾਂ ਵਿਚ ਹਿੰਸਾ ਦੀਆਂ ਘਟਨਾਵਾਂ ਵੀ ਹੁੰਦੀਆਂ ਹਨ। ਇਸ ਤਰ੍ਹਾਂ ਦੀਆਂ ਅੱਧੀ ਦਰਜਨ ਘਟਨਾਵਾਂ ਸਿਰਫ਼ ਇਸ ਸਾਲ ਦਰਜ ਕੀਤੀਆਂ ਗਈਆਂ ਹਨ। ਪੜੋ ਹੋਰ ਖਬਰਾਂ: ਕਾਂਗਰਸੀ ਲੀਡਰਾਂ ਵਲੋਂ ਸਿਰਫ 250 ਕਿਲੋਮੀਟਰ ਦੇ ਸਫਰ ਲਈ ਵਰਤੇ ਜਾ ਰਹੇ ਪ੍ਰਾਈਵੇਟ ਜੈੱਟ : ਅਕਾਲੀ ਦਲ
ਕੈਨੇਡਾ : ਕੈਨੇਡਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ (Libral Party) ਨੂੰ ਸੋਮਵਾਰ ਨੂੰ ਹੋਈਆਂ ਚੋਣਾਂ ਵਿੱਚ ਜਿੱਤ ਹਾਸਲ ਹੋਈ ਹੈ,ਪਰ ਉਹ ਬਹੁਮਤ ਹਾਸਲ ਕਰ ਵਿਚ ਅਸਫਲ ਰਹੀ। ਲਿਬਰਲ ਪਾਰਟੀ ਨੇ ਕਿਸੇ ਵੀ ਪਾਰਟੀ ਦੇ ਮੁਕਾਬਲੇ ਸਬ ਤੋਂ ਵੱਧ ਸੀਟਾਂ ਹਾਸਲ ਕੀਤੀਆਂ ਹਨ। ਲਿਬਰਲ ਪਾਰਟੀ (Libral Party) 148 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਜਦੋਂ ਕਿ ਕੰਜ਼ਰਵੇਟਿਵ ਪਾਰਟੀ 103 ਸੀਟਾਂ' ਤੇ ਅੱਗੇ ਹੈ, ਬਲਾਕ ਕਿਊਬਕੋਇਸ 28 ਅਤੇ ਖੱਬੇਪੱਖੀ ਨਿਊ ਡੈਮੋਕ੍ਰੇਟਿਕ ਪਾਰਟੀ 22 ਸੀਟਾਂ 'ਤੇ ਅੱਗੇ ਹੈ। ਤੁਹਾਨੂੰ ਦੱਸ ਦਈਏ ਕਿ ਹਾਊਸ ਆਫ ਕਾਮਨਜ਼ ਵਿਚ ਇੰਡੋ-ਕੈਨੇਡੀਅਨ ਲੋਕਾਂ ਦਾ ਇਕ ਵੱਡਾ ਦਲ ਹੋਵੇਗਾ। ਕਿਉਂਕਿ ਕੈਨੇਡਾ ਦੀਆਂ ਚੋਣਾਂ ਵਿਚ 17 ਇੰਡੋ-ਕੈਨੇਡੀਅਨ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਜੋ ਕਿ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿੱਤਿਆ ਸੀ। ਭੰਗ ਕੈਬਨਿਟ ਵਿਚ ਸਾਰੇ ਤਿੰਨ ਭਾਰਤੀ-ਕੈਨੇਡੀਅਨ ਮੰਤਰੀ ਨਿਊ ਡੈਮੋਕ੍ਰੇਟਿਕ ਪਾਰਟੀ (NDP) ਦੇ ਜਗਮੀਤ ਸਿੰਘ ਦੀ ਤਰ੍ਹਾਂ ਜੇਤੂ ਰਹੇ। Also Read : ਸ਼ੁਰੂਆਤੀ ਚੋਣ ਨਤੀਜਿਆਂ 'ਚ ਜਸਟਿਨ ਟਰੂਡੋ ਨੂੰ ਬੜ੍ਹਤ, PM ਬਣਨ ਦਾ ਰਾਸਤਾ ਹੋਇਆ ਸਾਫ ਕੈਨੇਡੀਅਨ ਆਰਮਡ ਫੋਰਸਿਜ਼ ਵਿੱਚ ਜਿਨਸੀ ਸ਼ੋਸ਼ਣ ਦੇ ਵੱਡੇ ਸੰਕਟ ਅਤੇ ਅਫਗਾਨਿਸਤਾਨ ਵਿੱਚ ਨਿਕਾਸੀ ਮਿਸ਼ਨ ਦੀ ਆਲੋਚਨਾ ਕੀਤੇ ਜਾਣ ਵਰਗੇ ਮੁੱਦਿਆਂ ਦੇ ਮੱਦੇਨਜ਼ਰ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਲਗਭਗ 49% ਵੋਟ ਸ਼ੇਅਰ ਦੇ ਨਾਲ ਵੈਨਕੂਵਰ ਦੱਖਣ ਤੋਂ ਦੁਬਾਰਾ ਚੁਣੇ ਗਏ। ਭਾਰਤੀ-ਕੈਨੇਡੀਅਨਾਂ ਵਿੱਚੋਂ, ਇੱਕ ਹੋਰ ਉੱਚ ਪ੍ਰੋਫਾਈਲ ਮੰਤਰੀ ਅਨੀਤਾ ਆਨੰਦ, ਜਿਨ੍ਹਾਂ ਨੇ ਜਨਤਕ ਸੇਵਾਵਾਂ ਅਤੇ ਖਰੀਦ ਪੋਰਟਫੋਲੀਓ ਨੂੰ ਸੰਭਾਲਿਆ ਅਤੇ ਟਰੂਡੋ ਦੁਆਰਾ ਉਨ੍ਹਾਂ ਨੂੰ ਟੀਕਾਕਰਨ ਲਈ ਮੰਤਰੀ ਦੱਸਿਆ ਗਿਆ, ਨੇ ਓਕਵਿਲੇ, ਓਂਟਾਰੀਓ ਤੋਂ ਆਪਣੀ ਸੀਟ ਬਰਕਰਾਰ ਰੱਖੀ। ਓਂਟਾਰੀਓ ਦੇ ਵਾਟਰਲੂ ਤੋਂ ਕੈਨੇਡਾ ਚੋਣਾਂ ਵਿੱਚ ਅਰਾਮ ਨਾਲ ਜਿੱਤਣ ਵਾਲੇ ਵਿਭਿੰਨਤਾ, ਸ਼ਮੂਲੀਅਤ ਅਤੇ ਨੌਜਵਾਨਾਂ ਦੇ ਮੰਤਰੀ ਬਰਦੀਸ਼ ਚੱਗਰ ਸਨ।ਐਨਡੀਪੀ ਨੇਤਾ ਜਗਮੀਤ ਸਿੰਘ ਜੋ ਕਿ ਇੰਡੋ-ਕੈਨੇਡੀਅਨਾਂ ਵਿੱਚ ਪ੍ਰਸਿੱਧ ਹਸਤੀ ਹੈ। Also Read : ਟ੍ਰੈਫਿਕ ਦੇ ਹਿਸਾਬ ਨਾਲ 4 ਹਿੱਸਿਆਂ 'ਚ ਵੰਡਿਆ ਜਾਵੇਗਾ ਜਲੰਧਰ, ਇਸ ਤਰ੍ਹਾਂ ਹੋਵੇਗੀ ਨਾਕਾਬੰਦੀ ਬਰਨਬੀ ਸਾਊਥ ਤੋਂ ਲਗਭਗ 38% ਵੋਟਾਂ ਨਾਲ ਦੁਬਾਰਾ ਚੁਣੇ ਗਏ। ਹਾਲਾਂਕਿ, ਉਹਨਾਂ...
ਟੋਰਾਂਟੋ : ਕੈਨੇਡਾ ਦੇ ਲੋਕਾਂ ਨੇ ਇੱਕ ਵਾਰ ਫਿਰ ਜਸਟਿਨ ਟਰੂਡੋ (Justin Trudeau) ਨੂੰ ਆਪਣਾ ਪ੍ਰਧਾਨ ਮੰਤਰੀ ਚੁਣਿਆ ਹੈ। ਕੈਨੇਡਾ ਵਿੱਚ ਪਹਿਲੇ ਪੜਾਅ ਦੀ ਵੋਟਿੰਗ ਤੋਂ ਬਾਅਦ ਨਤੀਜਿਆਂ ਨੇ ਦਿਖਾਇਆ ਕਿ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਸੱਤਾ ਵਿੱਚ ਵਾਪਸੀ ਕਰ ਰਹੀ ਹੈ। ਪਰ ਬਹੁਮਤ ਲਈ ਟਰੋਡੋ ਨੇ ਜੋ ਜੂਆ ਖੇਡਿਆ ਸੀ ਉਸਨੂੰ ਉਹ ਹਾਰਦਾ ਜਾਪ ਰਿਹਾ ਹੈ। ਪਰ ਇਸ ਦੇ ਬਾਵਜੂਦ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਵਾਰ ਨੂੰ ਰੂਕੀ ਕੰਜ਼ਰਵੇਟਿਵ ਲੀਡਰ ਏਰਿਨ ਓਟੂਲ ਦੇ ਵਿਰੁੱਧ ਲੜੀ ਗਈ ਚੋਣ ਵਿੱਚ ਵਾਪਸ ਸੱਤਾ 'ਚ ਪਰਤੇ ਹਨ। Also Read : ਮੁੱਖ ਮੰਤਰੀ ਬਣਨ ਤੋਂ ਬਾਅਦ ਐਕਸ਼ਨ ਮੋਡ 'ਚ ਦਿਖੇ ਚੰਨੀ, ਕੀਤੇ ਕਈ ਵੱਡੇ ਫੈਸਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਵਿੱਚ ਬਹੁਮਤ ਹਾਸਲ ਕਰਨ ਲਈ ਮੱਧਕਾਲੀ ਚੋਣਾਂ ਕਰਵਾਉਣ ਦਾ ਜੂਆ ਖੇਡਿਆ ਸੀ, ਪਰ ਇਸ ਨਾਲ ਉਨ੍ਹਾਂ 'ਤੇ ਸੱਤਾ ਤੋਂ ਬਾਹਰ ਹੋ ਜਾਣ ਦਾ ਖਤਰਾ ਮੰਡਰਾ ਰਿਹਾ ਹੈ। ਟਰੂਡੋ ਦੀ ਲਿਬਰਲ ਪਾਰਟੀ ਅਤੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਵਿਚਾਲੇ ਨਜ਼ਦੀਕੀ ਮੁਕਾਬਲਾ ਸੀ। ਆਖ਼ਰਕਾਰ, ਹਾਲਾਂਕਿ, ਲਿਬਰਲ ਪਾਰਟੀ ਨੇ 148 ਸੀਟਾਂ, 103 ਸੀਟਾਂ ਕੰਜ਼ਰਵੇਟਿਵ ਨੇ , 28 ਸੀਟਾਂ ਕਿਊਬਿਕ ਅਧਾਰਤ ਬਲਾਕ ਕੁਆਬਕੋਇਸ ਅਤੇ 22 ਸੀਟਾਂ ਖੱਬੇਪੱਖੀ ਨਿਊ ਡੈਮੋਕ੍ਰੇਟਿਕ ਪਾਰਟੀ ਨੂੰ ਮਿਲੀਆਂ ਹਨ। Also Read : ਸੰਗਰੂਰ 'ਚ ਵਾਪਰੀ ਵੱਡੀ ਵਾਰਦਾਤ, ਪਤੀ ਨੇ ਪਤਨੀ ਦਾ ਕੀਤਾ ਬੇਰਹਮੀ ਨਾਲ ਕਤਲ ਇਸ ਤੋਂ ਪਹਿਲਾਂ, 2019 ਦੀਆਂ ਸੰਘੀ ਚੋਣਾਂ ਵਿੱਚ, ਪਾਰਟੀ ਬਹੁਮਤ ਨਾਲ ਪਿੱਛੇ ਰਹਿ ਗਈ ਸੀ। 49 ਸਾਲਾ ਟਰੂਡੋ 2015 ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੂੰ ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਹੈ। ਪਿਛਲੀਆਂ ਚੋਣਾਂ ਦੀ ਗੱਲ ਕਰੀਏ ਤਾਂ ਉਦੋਂ ਲਿਬਰਲ ਪਾਰਟੀ ਨੇ 157 ਸੀਟਾਂ ਜਿੱਤੀਆਂ ਸਨ। ਜਦੋਂ ਕਿ ਕੰਜ਼ਰਵੇਟਿਵ ਪਾਰਟੀ ਨੇ 121 ਸੀਟਾਂ ਜਿੱਤੀਆਂ ਸਨ। ...
ਮਾਸਕੋ : ਰੂਸ ਦੀ ਯੂਨੀਵਰਸਿਟੀ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਜਿਸ ਵਿਚ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ 14 ਲੋਕ ਜ਼ਖਮੀ ਹੋ ਗਏ ਹਨ। ਰੂਸ ਦੇ ਪਰਮ ਖੇਤਰ ਵਿਚ ਪਰਮ ਸਟੇਟ ਯੂਨੀਵਰਸਿਟੀ ਵਿਚ ਇਕ ਅਣਪਛਾਤੇ ਸਖਸ ਵੱਲੋਂ ਅੰਨ੍ਹੇਵਾਹ ਫਾਈਰਿੰਗ ਕੀਤੀ ਗਈ।ਆਪਣੇ ਆਪ ਨੂੰ ਬਚਾਉਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਖੁਦ ਨੂੰ ਕਮਰੇ 'ਚ ਬੰਦ ਕਰ ਲਿਆ ਅਤੇ ਕੁਝ ਨੇ ਬਿਲਡਿੰਗ ਤੋਂ ਛਾਲ ਵੀ ਮਾਰ ਦਿੱਤੀ। ਜਾਣਕਾਰੀ ਮੁਤਾਬਕ ਹਮਲਾਵਰ ਨੂੰ ਢੇਰ ਕਰ ਦਿੱਤਾ ਗਿਆ ਹੈ।ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਹਮਲਾਵਰ ਪਰਮ ਯੂਨੀਵਰਸਿਟੀ ਦਾ ਵਿਦਿਆਰਥੀਆਂ ਵੀ ਹੋ ਸਕਦਾ ਹੈ, ਹਾਲਾਂਕਿ ਇਸਦੇ ਬਾਰੇ ਕੋਈ ਪੁਖਤਾ ਸਬੂਤ ਨਹੀਂ ਹਨ। Also Read : BSP ਮੁੱਖੀ ਮਾਇਆਵਤੀ ਨੇ ਕਾਂਗਰਸ ਪਾਰਟੀ 'ਤੇ ਸਾਧਿਆ ਨਿਸ਼ਾਨਾ,ਦਲਿਤਾਂ ਨੂੰ ਲੈਕੇ ਕਹੀ ਇਹ ਵੱਡੀ ਗੱਲ ਰੂਸ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਜਾਂਚ ਕਮੇਟੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰੂਸ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਗੋਲੀਬਾਰੀ ਅਤੇ ਇਮਾਰਤ ਤੋਂ ਭੱਜਣ ਦੀ ਕੋਸ਼ਿਸ ਕਰ ਰਹੇ ਕੁਖ ਲੋਕਾ ਨੂੰ ਸੱਟਾਂ ਲੱਗੀਆਂ ਹਨ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। Also Read : ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਰਾਤੀ 8 ਵਜੇ ਹੋਵੇਗੀ ਪੰਜਾਬ ਕੈਬਿਨੇਟ ਦੀ ਬੈਠਕ ਪਰਮ ਸਟੇਟ ਯੂਨੀਵਰਸਿਟੀ ਪ੍ਰੈਸ ਸਰਵਿਸ ਦੇ ਮੁਤਾਬਕ ਅਣਪਛਾਤੇ ਵਿਅਕਤੀ ਨੇ ਗੈਰ-ਘਾਤਕ ਬੰਦੂਕ ਦੀ ਵਰਤੋਂ ਕੀਤੀ ਸੀ।ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਖੁਦ ਨੂੰ ਕਮਰਿਆਂ 'ਚ ਬੰਦ ਕਰ ਲਿਆ ਅਤੇ ਯੂਨੀਵਰਸਿਟੀ ਨੇ ਉਨ੍ਹਾਂ ਲੋਕਾਂ ਨੂੰ ਕੈਂਪਸ ਚੋਂ ਬਾਹਰ ਜਾਣ ਦੀ ਅਪਲਿ ਕੀਤੀ ਜੋ ਅਜਿਹਾ ਕਰਨ ਦੀ ਸਥਿਤੀ ਵਿਚ ਸਨ। ...
ਬੀਜਿੰਗ: ਚੀਨ ਦੇ ਦੱਖਣੀ-ਪੱਛਮੀ ਸੂਬੇ ਗੁਡਝੋਉ ਵਿਚ ਇਕ ਯਾਤਰੀਆਂ ਨਾਲ ਭਰੀ ਕਿਸ਼ਤੀ ਨਦੀ ਵਿਚ ਪਲਟ ਗਈ।ਇਸ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 7 ਹੋਰ ਲਾਪਤਾ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹਾਦਸਾ ਸ਼ਨੀਵਾਰ ਸ਼ਾਮ ਲਿਊਪਾਂਸ਼ੁਈ ਸ਼ਹਿਰ ਦੇ ਜਾਂਗਕੇ ਟਾਊਨਸ਼ਿਪ ਨੇੜੇ ਵਾਪਰਿਆ ਅਤੇ ਜਾਂਗਕੇ ਨਦੀ ਵਿਚ ਕਿਸ਼ਤੀ ਪਲਟ ਗਈ। ਪੜੋ ਹੋਰ ਖਬਰਾਂ: ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਰਿਹਾਇਸ਼ ਕੀਤੀ ਖਾਲੀ, ਨਿੱਜੀ ਸਟਾਫ ਵੀ ਸਿਸਵਾਂ ਫਾਰਮ ਹਾਊਸ ਸ਼ਿਫਟ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 7 ਹੋਰ ਲਾਪਤਾ ਹਨ। ਐਤਵਾਰ ਸਵੇਰੇ ਤੱਕ 39 ਲੋਕਾਂ ਨੂੰ ਬਚਾ ਲਿਆ ਗਿਆ ਸੀ। ਅਧਿਕਾਰੀ ਜਹਾਜ਼ ਵਿਚ ਸਵਾਰ ਯਾਤਰੀਆਂ ਦੀ ਗਿਣਤੀ ਦੀ ਜਾਂਚ ਕਰ ਰਹੇ ਹਨ। ਬਚਾਅ ਮੁਹਿੰਮ ਹਾਲੇ ਜਾਰੀ ਹੈ ਅਤੇ ਹਾਦਸੇ ਦਾ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੜੋ ਹੋਰ ਖਬਰਾਂ: ਜਲਾਲਾਬਾਦ ਮੋਟਰਸਾਇਕਲ ਧਮਾਕੇ ਦੀ ਪੁਲਿਸ ਨੇ ਸੁਲਝਾਈ ਗੁੱਥੀ, ਸਾਜ਼ਿਸ਼ਕਰਤਾ ਟਿਫਿਨ ਬੰਬ ਸਮੇਤ ਗ੍ਰਿਫਤਾਰ
ਬੋਲਵੀਆ- ਸਾਊਥ ਅਮਰੀਕੀ ਦੇਸ਼ ਬੋਲੀਵੀਆ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਮਹਿਲਾ ਨੂੰ ਬਰਗਰ ਵਿਚੋਂ ਮਨੁੱਖੀ ਉਂਗਲ ਦਾ ਹਿੱਸਾ ਮਿਲਿਆ, ਜਿਸ ਤੋਂ ਬਾਅਦ ਉਹ ਕਾਫ਼ੀ ਡਰ ਗਈ। ਸਟੇਫਨੀ ਬੇਨੀਟੇਜ ਨਾਮ ਦੀ ਮਹਿਲਾ ਨੇ ਪਿਛਲੇ ਐਤਵਾਰ ਨੂੰ ਸਾਂਤਾ ਕਰੂਜ ਡੇ ਲਾ ਸਿਏਰਾ ਸ਼ਹਿਰ ਵਿਚ ਹੌਟ ਬਰਗਰ ਸਟੋਰ ਤੋਂ ਹੈਮਬਰਗਰ ਆਰਡਰ ਕੀਤਾ ਸੀ। ਪੜੋ ਹੋਰ ਖਬਰਾਂ: 19 ਸਤੰਬਰ ਨੂੰ ਹੋਵੇਗੀ ਰਸਤਾ ਖੋਲਣ ਨੂੰ ਲੈ ਕੇ SKM ਤੇ ਹਰਿਆਣਾ ਉੱਚ ਪੱਧਰੀ ਕਮੇਟੀ ਵਿਚਾਲੇ ਮੀਟਿੰਗ ਸਟੇਫਨੀ ਬੇਨੀਟੇਜ ਨੇ ਦੱਸਿਆ ਕਿ ਹੈਮਬਰਗਰ ਆਰਡਰ ਕਰਨ ਦੇ ਬਾਅਦ ਜਿਵੇਂ ਹੀ ਉਸ ਨੇ ਪਹਿਲੀ ਬਾਈਟ ਲਈ ਤਾਂ ਉਸ ਦੇ ਮੂੰਹ ਵਿਚ ਉਂਗਲ ਆ ਗਈ। ਫੇਸਬੁੱਕ ’ਤੇ ਇਕ ਪੋਸਟ ਜ਼ਰੀਏ ਸਟੇਫਨੀ ਨੇ ਕਿਹਾ, ‘ਖਾਣ ਦੇ ਸਮੇਂ ਮੈਂ ਇਕ ਉਂਗਲ ਚਬਾ ਲਈ।’ ਸਟੇਫਨੀ ਨੇ ਸੜੀ ਹੋਈ ਉਂਗਲ ਦੀ ਤਸਵੀਰ ਅਤੇ ਹੌਟ ਬਰਗਰ ਕੰਪਨੀ ਦੇ ਪ੍ਰਤੀਨਿਧੀ ਨਾਲ ਗੱਲ ਕਰਨ ਦੀ ਵੀਡੀਓ ਸਾਂਝੀ ਕੀਤੀ ਹੈ। ਪੜੋ ਹੋਰ ਖਬਰਾਂ: ਹਰੀਸ਼ ਚੌਧਰੀ ਤੇ ਅਜੇ ਮਕਾਨ ਪਹੁੰਚੇ ਪੰਜਾਬ, ਸ਼ਾਮ 5 ਵਜੇ ਹੋਵੇਗੀ ਪੰਜਾਬ ਕਾਂਗਰਸ ਦੀ ਅਹਿਮ ਮੀਟਿੰਗ ਵੀਡੀਓ ਵਿਚ ਹੌਟ ਬਰਗਰ ਦੇ ਪ੍ਰਤੀਨਿਧੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ‘ਕ੍ਰਿਪਾ ਮੈਨੂੰ ਦੱਸੋ ਕਿ ਤੁਸੀਂ ਕੀ ਚਾਹੁੰਦੇ ਹੋ ਅਸੀਂ ਤੁਹਾਨੂੰ ਕੀ ਦੇਈਏ।’ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਬਰਗਰ ਪਹਿਲਾਂ ਤੋਂ ਤਿਆਰ ਹੋ ਕੇ ਸਟੋਰ ’ਤੇ ਪਹੁੰਚੇ ਸਨ ਅਤੇ ਸਾਡੇ ਨਾਲ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਹਾਲਾਂਕਿ ਬਾਅਦ ਵਿਚ ਪ੍ਰਤੀਨਿਧੀ ਨੇ ਸਟੇਫਨੀ ਬੇਨੀਟੇਜ ਤੋਂ ਮਾਫ਼ੀ ਮੰਗੀ। ਸਟੇਫਨੀ ਦੀ ਕਹਾਣੀ ਆਨਲਾਈਨ ਵਾਇਰਲ ਹੋਣ ਦੇ ਬਾਅਦ ਕੰਪਨੀ ਦੇ ਬੁਲਾਰੇ ਨੇ ਇਸ ਮਾਮਲੇ ਨੂੰ ਬਦਕਿਸਮਤੀ ਨਾਲ ਹੋਈ ਘਟਨਾ ਦੱਸਿਆ ਹੈ। ਇਕ ਅੰਗ੍ਰੇਜ਼ੀ ਵਿਚ ਛਪੀ ਖ਼ਬਰ ਮੁਤਾਬਕ ਨੈਸ਼ਨਲ ਪੁਲਸ ਦੇ ਸਪੈਸ਼ਲ ਕ੍ਰਾਈਮ ਫਾਈਟਿੰਗ ਫੋਰਸ ਦੇ ਨਿਰਦੇਸ਼ਕ ਐਡਸਨ ਕਲੇਅਰ ਨੇ ਸਥਾਨਕ ਮੀਡੀਆ ਨੂੰ ਪੁਸ਼ਟੀ ਕੀਤੀ ਹੈ ਕਿ ਕੰਪਨੀ ਦੇ ਇਕ ਕਰਮਚਾਰੀ ਨੇ ਕੰਮ ਦੌਰਾਨ ਆਪਣੀ ਇਕ ਉਂਗਲ ਦਾ ਹਿੱਸਾ ਗੁਆ ਦਿੱਤਾ ਸੀ। ਪੁਲਸ ਨੇ ਫਾਸਟ ਫੂਡ ਸਟੋਰ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਹੈ ਅਤੇ ਜੁਰਮਾਨਾ ਲਗਾਇਆ ਹੈ। ਪੜੋ ਹੋਰ ਖਬਰਾਂ: ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, 'ਜੇਕਰ ਅੱਜ ਕਲੇਸ਼ ਨਾ ਹੋਇਆ ਖਤਮ ਤਾਂ ਅਸਤੀਫਾ'...
ਇਸਲਾਮਾਬਾਦ- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਜਨਾਜ਼ੇ ਦੌਰਾਨ ਗੋਲੀਬਾਰੀ ਵਿਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਜ਼ਖਮੀ ਹੋ ਗਏ। ਸਥਾਨਕ ਨਿਊਜ਼ ਚੈਨਲਾਂ ਮੁਤਾਬਕ ਦੋ ਗੁੱਟਾਂ ਦੇ ਲੋਕਾਂ ਵਿਚਾਲੇ ਜਨਾਜ਼ੇ ਦੀ ਨਮਾਜ਼ ਦੌਰਾਨ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ, ਜਿਸ ਤੋਂ ਬਾਅਦ ਗੋਲੀਆਂ ਚੱਲੀਆਂ। ਜ਼ਖਮੀ ਹੋਏ ਸਾਰੇ ਲੋਕਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ 10 ਦੀ ਹਾਲਤ ਗੰਭੀਰ ਹੈ। ਪੜੋ ਹੋਰ ਖਬਰਾਂ: ਪੰਜਾਬ ਮੁੱਖ ਮੰਤਰੀ ਦੀ ਕੈਬਨਿਟ ਨਾਲ ਮੀਟਿੰਗ ਅੱਜ, ਅਹਿਮ ਮੁੱਦਿਆਂ 'ਤੇ ਹੋਵੇਗਾ ਵਿਚਾਰ-ਵਟਾਂਦਰਾ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਕੈਂਪ ਦੇ ਰਾਸਤੇ ਨੂੰ ਲੈ ਕੇ ਇਕ ਵਿਵਾਦ ਹੋਇਆ ਸੀ। ਇਸ ਵਿਚ ਮਹਿਲਾ ਸਣੇ ਇਕੋ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਜਦਕਿ ਤਿੰਨ ਹੋਰ ਲੋਕ ਜ਼ਖਮੀ ਹੋ ਗਏ ਸਨ। ਪੁਲਿਸ ਨੇ ਦੱਸਿਆ ਸੀ ਕਿ ਘਟਨਾ ਕੋਹਾਟ ਦੇ ਗਮਕੋਲ ਅਸਥਾਈ ਕੈਂਪ ਵਿਚ ਉਦੋਂ ਹੋਈ ਜਦੋਂ ਕੈਂਪ ਦੇ ਰਸਤੇ ਨੂੰ ਲੈਕੇ ਰਿਸ਼ਤੇ ਦੇ ਦੋ ਭਰਾਵਾਂ ਦੇ ਪਰਿਵਾਰ ਵਿਚ ਵਿਵਾਦ ਹੋ ਗਿਆ। ਪੜੋ ਹੋਰ ਖਬਰਾਂ: ...ਤਾਂ ਵਿਰਾਟ ਕੋਹਲੀ ਨੇ ਵਧੇਰੇ 'ਵਰਕਲੋਡ' ਕਾਰਨ ਛੱਡੀ ਕਪਤਾਨੀ, ਟਵਿੱਟਰ 'ਤੇ ਸ਼ੇਅਰ ਕੀਤਾ ਲੈਟਰ
ਦੁਬਈ- ਸਾਊਦੀ ਅਰਬ ਨੇ ਯਮਨ ਦੇ ਮਾਰਿਬ ਸੂਬੇ ਵਿਚ ਹਵਾਈ ਹਮਲੇ ਕੀਤੇ ਹਨ। ਜਿਸ ਦੇ ਕਾਰਨ ਪਿਛਲੇ 24 ਘੰਟਿਆਂ ਦੌਰਾਨ ਘੱਟ ਤੋਂ ਘੱਟ 43 ਹੂਤੀ ਵਿਧਰੋਹੀਆਂ ਦੀ ਮੌਤ ਹੋਈ ਹੈ। ਇਸ ਗੱਲ ਦੀ ਜਾਣਕਾਰੀ ਫੌਜ ਨਾਲ ਜੁੜੇ ਸੂਤਰਾਂ ਨੇ ਦਿੱਤੀ ਹੈ। ਮਾਰਿਬ ਸਥਿਤ ਹਥਿਆਰਬੰਦ ਬਲਾਂ ਨੇ ਮੀਡੀਆ ਕੇਂਦਰ ਤੋਂ ਇਕ ਪੱਤਰਕਾਰ ਏਜੰਸੀ ਨਾਲ ਗੱਲ ਕਰਦਿਆਂ ਕਿਹਾ ਕਿ ਹਵਾਈ ਹਮਲਿਆਂ ਵਿਚ ਵਿਧਰੋਹੀਆਂ ਦੇ ਟਿਕਾਣਿਆਂ ਤੇ ਉਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਥੇ ਇਹ ਲੋਕ ਇਕੱਠੇ ਹੁੰਦੇ ਹਨ। ਇਸ ਦੌਰਾਨ 43 ਲੋਕਾਂ ਦੀ ਮੌਤ ਹੋਈ ਹੈ ਤੇ ਹਥਿਆਰਾਂ ਵਾਲੇ 9 ਵਾਹਨ ਨਸ਼ਟ ਹੋ ਗਏ ਹਨ। ਪੜੋ ਹੋਰ ਖਬਰਾ: ਦੇਸ਼ 'ਚ 4 ਦਿਨਾਂ ਬਾਅਦ ਫਿਰ 30 ਹਜ਼ਾਰ ਤੋਂ ਵਧੇਰੇ ਮਾਮਲੇ, 431 ਲੋਕਾਂ ਦੀ ਮੌਤ ਫੌਜ ਸੂਤਰ ਨੇ ਅੱਗੇ ਦੱਸਿਆ ਕਿ ਮੰਗਲਵਾਰ ਨੂੰ ਕੀਤੇ ਗਏ ਇਨ੍ਹਾਂ ਹਮਲਿਆਂ ਵਿਚ ਸਰਕਾਰ ਸਮਰਥਿਤ ਫੌਜੀ ਬਲਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਉਸ ਨੇ ਕਿਹਾ ਕਿ ਹਵਾਈ ਹਮਲੇ ਯਮਨ ਫੌਜ ਦੇ ਟਿਕਾਣਿਆਂ ਉੱਤੇ ਵਿਧਰੋਗੀਆਂ ਵਲੋਂ ਸ਼ੁਰੂ ਕੀਤੇ ਗਏ ਜ਼ਮੀਨੀ ਹਮਲਿਆਂ ਦੇ ਜਵਾਬ ਵਿਚ ਕੀਤੇ ਗਏ ਹਨ। ਉਥੇ ਹੀ ਹੂਤੀ ਸੰਗਠਨ ਵਲੋਂ ਸੰਚਾਲਿਤ ਅਲ-ਮਸੀਰਾ ਟੀਵੀ ਨੇ ਦੱਸਿਆ ਕਿ ਸਾਊਦੀ ਵਲੋਂ ਸਿਰਵਾਹ ਜ਼ਿਲੇ ਵਿਚ 19 ਵਾਰ ਹਮਲਾ ਕੀਤਾ ਗਿਆ ਹੈ। ਪਰ ਚੈਨਲ ਨੇ ਇਸ ਤੋਂ ਵਧੇਰੇ ਹੋਰ ਜਾਣਕਾਰੀ ਨਹੀਂ ਦਿੱਤੀ ਹੈ। ਪਿਛਲੇ ਹਫਤੇ ਹੂਤੀਆਂ ਨੇ ਦੱਖਣ-ਪੱਛਮੀ ਮਾਰਿਬ ਵਿਚ ਰਾਹਾਬਾ ਜ਼ਿਲੇ ਉੱਤੇ ਕਬਜ਼ਾ ਕਰ ਲਿਆ ਸੀ। ਪੜੋ ਹੋਰ ਖਬਰਾ: ਰਾਜ ਕੁੰਦਰਾ ਕੇਸ 'ਚ ਸ਼ਿਲਪਾ ਸ਼ੈੱਟੀ ਤੇ ਸ਼ਰਲਿਨ ਚੋਪੜਾ ਨੂੰ ਬਣਾਇਆ ਗਵਾਹ, ਚਾਰਜਸ਼ੀਟ ਦਾਇਰ ਫਰਵਰੀ ਮਹੀਨੇ ਹੂਤੀ ਵਿਧਰੋਹੀਆਂ ਨੇ ਮਾਰਿਬ ਉੱਤੇ ਕਬਜ਼ਾ ਕਰਨ ਦੇ ਲਈ ਇਥੇ ਕਈ ਵਾਰ ਹਮਲੇ ਕੀਤੇ ਹਨ। ਇਹ ਸਾਊਦੀ ਅਰਬ ਸਮਰਥਿਤ ਯਮਨ ਸਰਕਾਰ ਦਾ ਆਖਰੀ ਉੱਤਰੀ ਗੜ੍ਹ ਹੈ। ਤਕਰੀਬਨ 1 ਹਫਤੇ ਪਹਿਲਾਂ ਵੀ ਇਰਾਨ ਸਮਰਥਿਤ ਹੂਤੀ ਵਿਧਰੋਹੀਆਂ ਨੇ ਸਾਊਦੀ ਅਰਬ ਦੇ ਤੇਲ ਭੰਡਾਰ ਵਾਲੇ ਪੂਰਬ ਤੇ ਦੱਖਣ ਵਿਚ ਸਥਿਤ ਨਾਜਰਨ ਤੇ ਜਾਜਨ ਸ਼ਹਿਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘੱਟ ਤੋਂ ਘੱਟ ਤਿੰਨ ਮਿਜ਼ਾਇਲਾਂ ਦਾਗੀਆਂ ਸਨ। ਇਨ੍ਹਾਂ ਮਿਜ਼ਾਇਲਾਂ ਨੂੰ ਹਵਾ ਵਿਚ ਹੀ ਰੋਕ ਦਿੱਤਾ ਗਿਆ ਸੀ ਪਰ ਇਨ੍ਹਾਂ ਦੇ ਨਸ਼ਟ ਹੋਣ ਤੋਂ ਬਾਅਦ ਜੋ ਮਲਬਾ ਜ਼ਮੀਨ ਉੱਤੇ ਡਿੱਗਿਆ, ਉਸ ਨਾਲ ਦੋ ਬੱਚੇ ਜ਼ਖਮੀ ਹੋ ਗਏ ਤੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਪੜੋ ਹੋਰ ਖਬਰਾ: ਗੋਲਡਨ ਬੁਆਏ ਨੀਰਜ ਚੋਪੜਾ ਪਹੁੰਚੇ KBC, ਕੀਤੀ ਖੂਬ ਮਸਤੀ
ਕਾਬੁਲ: ਅਫਗਾਨਿਸਤਾਨ ਦੀ ਸੱਤਾ ਵਿਚ ਵਾਪਸੀ ਦੇ ਨਾਲ ਹੀ ਤਾਲਿਬਾਨ ਦੀ ਬੇਰਹਿਮੀ ਜਾਰੀ ਹੈ। ਤਾਲਿਬਾਨ ਆਪਣੇ ਵਿਰੋਧੀਆਂ ਤੋਂ ਚੁਣ-ਚੁਣ ਕੇ ਬਦਲਾ ਲੈ ਰਿਹਾ ਹੈ। ਰਾਜਧਾਨੀ ਕਾਬੁਲ ਵਿਚ ਅਫਗਾਨ ਮੂਲ ਦੇ ਇਕ ਭਾਰਤੀ ਨਾਗਰਿਕ ਨੂੰ ਬੰਦੂਕ ਦੀ ਨੋਕ 'ਤੇ ਉਸ ਦੀ ਦੁਕਾਨ ਦੇ ਨੇੜੇ ਤੋਂ ਅਗਵਾ ਕਰ ਲਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਤਾਲਿਬਾਨੀਆਂ ਨੇ ਹੀ ਭਾਰਤੀ ਨਾਗਰਿਕ ਨੂੰ ਅਗਵਾ ਕੀਤਾ ਹੈ ਭਾਵੇਂਕਿ ਇਸ ਘਟਨਾ ਨੂੰ ਲੈ ਕੇ ਹੁਣ ਭਾਰਤ ਸਰਕਾਰ ਨਾਲ ਸੰਪਰਕ ਕੀਤਾ ਗਿਆ ਹੈ। ਪੜੋ ਹੋਰ ਖਬਰਾਂ: ਹੁਣ ਇੱਕ ਖੁਰਾਕ 'ਚ ਹੋਵੇਗਾ ਕੋਰੋਨਾ ਤੋਂ ਬਚਾਅ! ਸਪੁਤਨਿਕ ਲਾਈਟ ਨੂੰ ਮਿਲੀ ਭਾਰਤ 'ਚ ਫੇਜ਼-3 ਟ੍ਰਾਇਲ ਦੀ ਮਨਜ਼ੂਰੀ ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਮੰਗਲਵਾਰ ਨੂੰ ਦੱਸਿਆ ਕਿ ਉਹਨਾਂ ਨੇ ਇਸ ਮਾਮਲੇ ਵਿਚ ਦਖਲ ਅੰਦਾਜ਼ੀ ਕਰਨ ਨੂੰ ਲੈ ਕੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਫਗਾਨ ਹਿੰਦੂ-ਸਿੱਖ ਭਾਈਚਾਰੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਫਗਾਨ ਮੂਲ ਦੇ ਇਕ ਭਾਰਤੀ ਨਾਗਰਿਕ ਬੰਸਰੀ ਲਾਲ ਅਰੇਂਦੇ (50) ਨੂੰ ਕਾਬੁਲ ਸਥਿਤ ਉਹਨਾਂ ਦੀ ਦੁਕਾਨ ਦੇ ਨੇੜਿਓਂ ਸੋਮਵਾਰ ਸਵੇਰੇ ਲੱਗਭਗ 8 ਵਜੇ ਅਗਵਾ ਕਰ ਲਿਆ ਗਿਆ। ਚੰਡੋਕ ਨੇ ਦੱਸਿਆ ਕਿ ਬੰਸਰੀ ਲਾਲ ਫਾਰਮਾਸੂਟੀਕਲ ਉਤਪਾਦਾਂ ਦੇ ਕਾਰੋਬਾਰੀ ਹਨ। ਪੜੋ ਹੋਰ ਖਬਰਾਂ: ਗਿੱਦੜਬਾਹਾ ਦੇ ਖੇਤਾਂ 'ਚੋਂ ਮਿਲੀਆਂ ਮੁੰਡੇ-ਕੁੜੀ ਦੀਆਂ ਲਾਸ਼ਾਂ, ਪ੍ਰੇਮ ਸਬੰਧਾਂ ਦੇ ਚੱਲਦਿਆਂ ਨਿਗਲਿਆ ਜ਼ਹਿਰੀਲਾ ਪਦਾਰਥ ਇਸ ਘਟਨਾ ਸਮੇਂ ਉਹ ਆਪਣੇ ਕਰਮਚਾਰੀਆਂ ਨਾਲ ਆਪਣੀ ਦੁਕਾਨ 'ਤੇ ਸਧਾਰਨ ਰੁਟੀਨ ਵਿਚ ਲੱਗੇ ਸਨ। ਉਹਨਾਂ ਨੇ ਦੱਸਿਆ ਕਿ ਬੰਸਰੀ ਲਾਲ ਨੂੰ ਉਸ ਦੇ ਕਰਮਚਾਰੀਆਂ ਨਾਲ ਅਗਵਾ ਕੀਤਾ ਗਿਆ ਸੀ ਪਰ ਉਸ ਦੇ ਕਰਮਚਾਰੀ ਕਿਸੇ ਤਰ੍ਹਾਂ ਭੱਜਣ ਵਿਚ ਸਫਲ ਰਹੇ। ਭਾਵੇਂਕਿ ਅਗਵਾ ਕਰਤਾਵਾਂ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਹੈ। ਇੱਥੇ ਦੱਸ ਦਈਏ ਕਿ ਬੰਸਰੀ ਲਾਲ ਦਾ ਪਰਿਵਾਰ ਦਿੱਲੀ ਵਿਚ ਰਹਿੰਦਾ ਹੈ। ਚੰਡੋਕ ਨੇ ਦੱਸਿਆ ਕਿ ਬੰਸਰੀ ਦਾ ਪਰਿਵਾਰ ਦਿੱਲੀ ਐੱਨ.ਸੀ.ਆਰ ਵਿਚ ਰਹਿੰਦਾ ਹੈ।ਸਥਾਨਕ ਜਾਂਚ ਏਜੰਸੀਆਂ ਨੇ ਅਗਵਾ ਦੇ ਸੰਬੰਧ ਵਿਚ ਕੇਸ ਦਰਜ ਕਰ ਕੇ ਉਹਨਾਂ ਦੀ ਖੋਜ ਜਾਰੀ ਕਰ ਦਿੱਤੀ ਹੈ। ਭਾਵੇਂਕਿ ਹੁਣ ਤੱਕ ਕੋਈ ਸਫਲਤਾ ਨਹੀਂ ਮਿਲੀ ਹੈ। ਕਾਰੋਬਾਰੀ ਦੇ ਅਗਵਾ ਹੋਣ ਦੀ ਸੂਚਨਾ ਵਿਦੇਸ਼ ਮੰਤਰਾਲੇ ਨੂੰ ਭੇਜ ਦਿੱਤੀ ਗਈ ਹੈ। ਪੜੋ ਹੋਰ ਖਬਰਾਂ: ਅਭਿਨੇਤਰੀ ਨਾਲ ਬੰਦੂਕ ਦੀ ਨੋਕ 'ਤੇ 7 ਲੱਖ ਦੀ ਲੁੱਟ, ਕਿਹਾ-'ਡਰ ਸੀ ਕਿਤੇ ਜਬਰ-ਜ਼ਨਾਹ ਨਾ ਕਰ ਦੇਣ'...
ਵਾਸ਼ਿੰਗਟਨ: ਅਮਰੀਕਾ 'ਚ ਸਕੂਲਾਂ ਦੇ ਖੁੱਲ੍ਹਣ ਨਾਲ ਹੀ ਬੱਚਿਆਂ 'ਚ ਕੋਰੋਨਾ ਸੰਕ੍ਰਮਣ ਤੇਜ਼ੀ ਨਾਲ ਵਧ ਰਿਹਾ ਹੈ। ਅਮਰੀਕਾ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ਇਕ ਰਿਪੋਰਟ ਮੁਤਾਬਕ ਪਿਛਲੇ ਹਫ਼ਤੇ ਲਗਪਗ ਢਾਈ ਲੱਖ ਤੋਂ ਜ਼ਿਆਦਾ ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕੋਰੋਨਾ ਦਾ ਇਹ ਅੰਕੜਾ ਬੇਹੱਦ ਡਰਾਉਣ ਵਾਲਾ ਹੈ। ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਐਂਡ ਦਿ ਚਿਲਡਰਨ ਹਸਪਤਾਲ ਐਸੋਸੀਏਸ਼ਨ ਦੀ ਤਾਜ਼ਾ ਵੀਕਲੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਬੱਚਿਆਂ 'ਚ ਪਿਛਲੇ ਹਫਤੇ ਸਭ ਤੋਂ ਜ਼ਿਆਦਾ ਕੋਰੋਨਾ ਮਹਾਮਾਰੀ ਦਾ ਅਸਰ ਦੇਖਿਆ ਗਿਆ ਹੈ। ਪੜੋ ਹੋਰ ਖਬਰਾਂ: 'ਕਿਸਾਨ ਕਚਿਹਰੀ' ਲਈ ਕਾਂਗਰਸ ਦਾ 3 ਮੈਂਬਰੀ ਪੈਨਲ ਤਿਆਰ, ਸਿੱਧੂ ਵੀ ਸ਼ਾਮਲ ਇਸ ਰਿਪੋਰਟ ਮੁਤਾਬਕ ਪਿਛਲੇ ਹਫਤੇ ਲਗਪਗ 252,000 ਬੱਚੇ ਕੋਰੋਨਾ ਸੰਕ੍ਰਿਮਤ ਪਾਏ ਗਏ। ਜੇਕਰ ਗੱਲ ਕੀਤੀ ਜਾਵੇ ਤਾਂ ਜਦੋਂ ਤੋਂ ਕੋਰੋਨਾ ਮਹਾਮਾਰੀ ਆਈ ਹੈ ਉਦੋਂ ਤੋਂ ਹੁਣ ਤਕ 50 ਲੱਖ ਤੋਂ ਜ਼ਿਆਦਾ ਬੱਚੇ ਕੋਰੋਨਾ ਸੰਕ੍ਰਮਿਤ ਪਾਏ ਗਏ ਹਨ। ਜੇਕਰ ਸਿਰਫ ਪਿਛਲੇ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ 750,000 ਤੋਂ ਵੀ ਜ਼ਿਆਦਾ ਬੱਚਿਆਂ 'ਚ ਕੋਰੋਨਾ ਸੰਕ੍ਰਮਣ ਦੇਖਿਆ ਗਿਆ ਹੈ। ਪੜੋ ਹੋਰ ਖਬਰਾਂ: ਹੁਣ ਪਿਆਜ ਵੀ ਕਢਾਉਣਗੇ 'ਹੰਝੂ', ਕੀਮਤਾਂ ਹੋ ਸਕਦੀਆਂ ਨੇ ਦੁੱਗਣੀਆਂ ਜ਼ਿਕਰਯੋਗ ਹੈ ਕਿ ਅਮਰੀਕਾ 'ਚ ਕੋਰੋਨਾ ਸੰਕ੍ਰਮਣ ਦੇ ਚੱਲਦਿਆਂ ਉੱਥੋਂ ਦੇ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਬੱਚਿਆਂ ਤੋਂ ਇਲਾਵਾ ਹਰ ਉਮਰ ਵਰਗ ਦੇ ਲੋਕਾਂ 'ਚ ਇਹ ਸੰਕ੍ਰਮਣ ਤੇਜ਼ੀ ਨਾਲ ਫੈਲ ਰਿਹਾ ਹੈ। 'ਦਿ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਅਮਰੀਕਾ 'ਚ ਬੀਤੇ ਦਿਨ ਸੱਤ ਸਤੰਬਰ ਨੂੰ ਇਕ ਦਿਨ 'ਚ ਕੋਰੋਨਾ ਦੇ 152,393 ਮਾਮਲੇ ਦਰਜ ਕੀਤੇ ਗਏ ਜਦਕਿ ਮਹਾਮਾਰੀ ਨਾਲ 1,499 ਲੋਕਾਂ ਦੀ ਮੌਤ ਹੋ ਗਈ। ਪੜੋ ਹੋਰ ਖਬਰਾਂ: ਸਿਸਵਾਂ ਫਾਰਮ ਵੱਲ ਰੋਡਵੇਜ਼ ਮੁਲਾਜ਼ਮਾਂ ਦਾ ਕੂਚ, CM ਰਿਹਾਇਸ਼ ਦਾ ਕਰਨਗੇ ਘੇਰਾਓ...
ਇਸਲਾਮਾਬਾਦ: ਪਾਕਿਸਤਾਨ ਦੇ ਫੈਡਰਲ ਡਾਇਰੈਕਟੋਰੇਟ ਆਫ਼ ਐਜੂਕੇਸ਼ਨ (FDE) ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਮਹਿਲਾ ਅਧਿਆਪਕਾਂ ਨੂੰ ਜੀਂਸ ਅਤੇ ਤੰਗ ਕੱਪੜੇ ਪਾਉਣ ਤੋਂ ਵਰਜਿਆ ਹੈ। ਇਸ ਦੇ ਨਾਲ ਹੀ ਪੁਰਸ਼ ਅਧਿਆਪਕਾਂ ਨੂੰ ਜੀਂਸ ਅਤੇ ਟੀ-ਸ਼ਰਟ ਪਹਿਨਣ ਦੀ ਮਨਾਹੀ ਕੀਤੀ ਗਈ ਹੈ। ਇੱਕੋ ਨੋਟੀਫਿਕੇਸ਼ਨ ਵਿੱਚ ਦੋਵਾਂ ਲਈ ਵੱਖਰੇ-ਵੱਖਰੇ ਨਿਯਮ ਜਾਰੀ ਕੀਤੇ ਗਏ ਹਨ। ਪੜੋ ਹੋਰ ਖਬਰਾਂ: ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਕਤਲ, ਨਫਰਤੀ ਅਪਰਾਧ ਦਾ ਸ਼ੱਕ ਖ਼ਬਰਾਂ ਅਨੁਸਾਰ ਇਸ ਸਬੰਧ ਵਿੱਚ ਸਿੱਖਿਆ ਨਿਰਦੇਸ਼ਕ ਨੇ ਸੋਮਵਾਰ ਨੂੰ ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਇੱਕ ਪੱਤਰ ਭੇਜਿਆ ਹੈ। ਇਸ ਪੱਤਰ ਵਿੱਚ ਪ੍ਰਿੰਸੀਪਲਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਹੈ ਕਿ ਹਰ ਸਟਾਫ ਮੈਂਬਰ "ਆਪਣੀ ਸਰੀਰਕ ਦਿੱਖ ਅਤੇ ਨਿੱਜੀ ਸਫਾਈ ਵਿੱਚ ਉਚਿਤ ਉਪਾਵਾਂ ਦੀ ਪਾਲਣਾ ਕਰੇ। ਇਸ ਨੋਟੀਫਿਕੇਸ਼ਨ ਵਿੱਚ ਨਿਯਮਤ ਵਾਲ ਕਟਵਾਉਣ, ਦਾੜ੍ਹੀ ਕੱਟਣ, ਨਹੁੰ ਕੱਟਣ, ਸ਼ਾਵਰ ਅਤੇ ਪਰਫ਼ਿਊਮ ਦੀ ਵਰਤੋਂ ਵਰਗੇ ਚੰਗੇ ਉਪਾਵਾਂ ਦਾ ਵਰਣਨ ਕੀਤਾ ਗਿਆ ਹੈ। ਅਜਿਹੇ ਉਪਾਵਾਂ ਦਾ ਪਾਲਣ ਪਾਕਿਸਤਾਨ ਵਿਚ ਅਧਿਆਪਕਾਂ ਦੁਆਰਾ ਦਫਤਰੀ ਸਮੇਂ ਦੌਰਾਨ ਕੀਤਾ ਜਾਣਾ ਚਾਹੀਦਾ ਹੈ, ਨਾਲ ਹੀ ਉਨ੍ਹਾਂ ਦੇ ਕੈਂਪਸ ਵਿੱਚ ਸਮੇਂ ਦੌਰਾਨ ਅਤੇ ਸਰਕਾਰੀ ਮੀਟਿੰਗਾਂ ਅਤੇ ਮੀਟਿੰਗਾਂ ਦੌਰਾਨ ਵੀ ਕੀਤਾ ਜਾਣਾ ਹੈ। ਪੜੋ ਹੋਰ ਖਬਰਾਂ: 10 ਸਤੰਬਰ ਦੀ ਬੈਠਕ ਤੋਂ ਪਹਿਲਾ ਬਲਬੀਰ ਸਿੰਘ ਰਾਜੇਵਾਲ ਦਾ ਸਿਆਸੀ ਪਾਰਟੀਆਂ ਨਾਂ ਸੁਨੇਹਾ ਇਸ ਪੱਤਰ ਵਿੱਚ ਇਹ ਵੀ ਸਿਫਾਰਸ਼ ਕੀਤੀ ਗਈ ਹੈ ਕਿ ਸਾਰੇ ਟੀਚਿੰਗ ਸਟਾਫ ਕਲਾਸਰੂਮ ਦੇ ਅੰਦਰ ਟੀਚਿੰਗ ਗਾਊਨ ਅਤੇ ਪ੍ਰਯੋਗਸ਼ਾਲਾਵਾਂ ਵਿੱਚ ਲੈਬ ਕੋਟ ਪਹਿਨਣ। ਇਸ ਤੋਂ ਇਲਾਵਾ ਇਸ ਨੇ ਸਕੂਲਾਂ ਅਤੇ ਕਾਲਜਾਂ ਨੂੰ ਗੇਟਮੈਨ ਅਤੇ ਸਹਾਇਕ ਸਟਾਫ ਲਈ ਡਰੈਸ ਕੋਡ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰਤ ਸਮਾਗਮਾਂ ਦੇ ਮਾਮਲੇ ਵਿੱਚ ਮਹਿਲਾ ਅਧਿਆਪਕਾਂ ਲਈ ਡਰੈੱਸ ਕੋਡ ਲਿਖਿਆ ਹੈ। "ਸਰਕਾਰੀ ਸਮਾਗਮਾਂ/ਮੀਟਿੰਗਾਂ ਵਿੱਚ ਫੈਂਸੀ ਜਾਂ ਪਾਰਟੀ ਕੱਪੜਿਆਂ ਦੀ ਮਨਾਹੀ ਹੈ। ਪੜੋ ਹੋਰ ਖਬਰਾਂ: ਲੁਧਿਆਣਾ 'ਚ ਭਾਜਪਾ-ਕਾਂਗਰਸੀ ਵਰਕਰ ਆਹਮੋ-ਸਾਹਮਣੇ, ਨਗਰ ਸੁਧਾਰ ਟਰੱਸਟ ਦੇ ਦਫ਼ਤਰ ਨੂੰ ਮਾਰਿਆ ਤਾਲਾ
ਮੈਕਸਿਕੋ (ਇੰਟ.)- ਮੈਕਸੀਕੋ ਦੀ ਸੁਪਰੀਮ ਕੋਰਟ ਨੇ ਗਰਭਪਾਤ ਨੂੰ ਅਪਰਾਧ ਦੇ ਦਾਇਰੇ ਤੋਂ ਹੱਟਾ ਦਿੱਤਾ ਹੈ। ਇਸ ਦਾ ਮਤਲਬ ਗਰਭਪਾਤ ਨੂੰ ਹੁਣ ਕਾਨੂੰਨੀ ਮਾਨਤਾ ਮਿਲ ਗਈ ਹੈ। ਟ੍ਰਿਬਿਊਨਲ ਦੇ ਪ੍ਰਧਾਨ ਨੇ ਬੁੱਧਵਾਰ ਨੂੰ ਕਿਹਾ ਮੈਕਸੀਕਨ ਸੁਪਰੀਮ ਕੋਰਟ ਦੇ ਸਰਬਸੰਮਤੀ ਨਾਲ ਗਰਭਪਾਤ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਮੁਕਤ ਕਰਨ ਦੇ ਫੈਸਲੇ ਤੋਂ ਮੁੱਖ ਰੂਪ ਨਾਲ ਗਰੀਬ ਔਰਤਾਂ ਨੂੰ ਮਦਦ ਮਿਲੇਗੀ, ਜੋ ਬੀਤੇ ਸਮੇਂ ’ਚ ਅਪਰਾਧ ਕੀਤੇ ਦੰਡ ਦਾ ਖਮਿਆਜਾ ਭੁਗਤ ਰਹੀ ਹੈ। Read more- ਇਕਬਾਲ ਸਿੰਘ ਲਾਲਪੁਰਾ ਨੂੰ ਬੀ.ਜੇ.ਪੀ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਕੀਤਾ ਨਿਯੁਕਤ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਆਰਟੁਰੋ ਜਲਦਿਵਾਰ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਤੋਂ ਬਾਅਦ ਗਰਭਪਾਤ ਕਰਾਉਣ ਵਾਲੀ ਕਿਸੇ ਵੀ ਔਰਤ ’ਤੇ ਮੁਕੱਦਮਾ ਨਹੀਂ ਚਲਾਇਆ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਔਰਤਾਂ ਨੂੰ ਗਰਭਪਾਤ ਦੇ ਅਧਿਕਾਰ ਤੋਂ ਵਾਂਝਾ ਕਰਨਾ ਇਕ ਬਹੁਤ ਵੱਡੀ ਸਮਾਜਿਕ ਬੇਇਨਸਾਫੀ ਸੀ। ਮੈਕਸੀਕੋ ਸਿਟੀ ’ਚ ਇਕ ਸੰਵਾਦਦਾਤਾ ਸਮੇਲਨ ’ਚ ਜਲਦਿਵਾਰ ਨੇ ਕਿਹਾ ਕਿ ਕੁੜੀਆਂ ਨੂੰ ਗਰਭਪਾਤ ਲਈ ਜੇਲ੍ਹ ਨਹੀਂ ਜਾਣਾ ਪਵੇਗਾ। ਇਹ ਇਕ ਇਸ ਤਰ੍ਹਾਂ ਦਾ ਅਪਰਾਧ ਹੈ ਜੋ ਕਾਫੀ ਹੱਦ ਤਕ ਗਰੀਬ ਔਰਤਾਂ ਨੂੰ ਦੰਡਿਤ ਕਰਦਾ ਹੈ।
ਟੋਰੰਟੋ: ਕੈਨੇਡਾ ਦੇ ਨੋਵਾ ਸਕਾਟੀਆ ਪ੍ਰਾਂਤ ਦੇ ਟ੍ਰੂਰੋ ਕਸਬੇ 'ਚ 23 ਸਾਲ ਦੇ ਇਕ ਪੰਜਾਬੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ। ਭਾਰਤੀ ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦੀ ਹੱਤਿਆ ਨਸਲੀ ਨਫਰਤ ਦਾ ਨਤੀਜਾ ਹੈ। ਪੜੋ ਹੋਰ ਖਬਰਾਂ: ਪੰਜਾਬ ਭਵਨ 'ਚ DGP ਦਿਨਕਰ ਗੁਪਤਾ ਦੀ ਅਹਿਮ ਬੈਠਕ, ਮੰਤਰੀ ਤੇ ਵਿਧਾਇਕ ਵੀ ਮੌਜੂਦ ਸੀਬੀਸੀ ਕੈਨੇਡਾ ਦੀ ਰਿਪੋਰਟ ਮੁਤਾਬਿਕ ਟ੍ਰੂਰੋ ਪੁਲਿਸ ਸਰਵਿਸ ਦੇ ਡੇਵਿਡ ਮੈਕਨੀਲ ਨੇ ਦੱਸਿਆ ਕਿ ਐਤਵਾਰ ਨੂੰ ਰਾਤ ਦੋ ਵਜੇ 494 ਰਾਬੀ ਸੈਂਟ ਤੋਂ 911 'ਤੇ ਕਾਲ ਤੋਂ ਬਾਅਦ ਪੁਲਿਸ ਅਫਸਰ ਉਸ ਅਪਾਰਟਮੈਂਟ ਦੀ ਇਮਾਰਤ 'ਚ ਪੁੱਜੇ ਜਿੱਥੇ ਭਾਰਤੀ ਨੌਜਵਾਨ ਪ੍ਰਭਜੋਤ ਸਿੰਘ ਖੱਤਰੀ ਜਾਨਲੇਵਾ ਹਮਲੇ ਤੋਂ ਬਾਅਦ ਬੂਰੀ ਤਰ੍ਹਾਂ ਨਾਲ ਜ਼ਖ਼ਮੀ ਪਿਆ ਹੋਇਆ ਸੀ। ਇਨ੍ਹਾਂ ਗੰਭੀਰ ਸੱਟਾਂ ਕਾਰਨ ਕੁਝ ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਉਹ ਲੈਟਨ ਦੀ ਟੈਕਸੀ ਤੋਂ ਇਲਾਵਾ ਦੋ ਹੋਟਲਾਂ 'ਚ ਵੀ ਕੰਮ ਕਰਦਾ ਸੀ। ਪੜੋ ਹੋਰ ਖਬਰਾਂ: ਇਕਬਾਲ ਸਿੰਘ ਲਾਲਪੁਰਾ ਨੂੰ ਬੀ.ਜੇ.ਪੀ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਕੀਤਾ ਨਿਯੁਕਤ ਮੈਕਨੀਲ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਖੱਤਰੀ ਪਰਿਵਾਰ, ਮਿੱਤਰਾਂ, ਸਥਾਨਕ ਭਾਰਤੀ-ਕੈਨੇਡਾਈ ਦੇ ਮੂਲ ਦੇ ਲੋਕਾਂ ਨਾਲ ਹੀ ਮਿਲਦਾ-ਜੁਲਦਾ ਸੀ। ਪ੍ਰਭਜੋਤ ਭਾਰਤ ਤੋਂ ਕੈਨੇਡਾ ਸਾਲ 2017 'ਚ ਪੜ੍ਹਾਈ ਕਰਨ ਆਇਆ ਸੀ। ਭਾਰਤੀ ਭਾਈਚਾਰੇ ਦੇ ਲੋਕ ਇਸ ਘਟਨਾ ਤੋਂ ਬੇਹੱਦ ਨਾਰਾਜ਼ ਹਨ। ਮੈਕਨੀਲ ਨੇ ਦੱਸਿਆ ਕਿ ਪੁਲਿਸ ਇਸ ਮੌਤ ਨੂੰ ਹੱਤਿਆ ਮੰਨ ਰਹੀ ਹੈ। ਲੁੱਟਖੋਹ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਹੱਤਿਆ ਦੇ ਇਸ ਮਾਮਲੇ 'ਚ ਸ਼ੱਕ ਦੇ ਆਧਾਰ 'ਤੇ ਇਕ ਆਦਮੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਬਾਅਦ 'ਚ ਰਿਹਾਅ ਕਰ ਦਿੱਤਾ ਗਿਆ। ਇਸ ਵੀਕੈਂਡ ਕਈ ਸਰਚ ਵਾਰੰਟ ਜਾਰੀ ਕੀਤੇ। ਹਾਲਾਂਕਿ ਉਹ ਵਿਅਕਤੀ ਅਜੇ ਵੀ ਪੁਲਿਸ ਦੀ ਨਜ਼ਰ 'ਚ ਰਹੇਗਾ।...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Haryana CM : हरियाणा के मुख्यमंत्री का जींद रैली विवाद पहुंचा हाई कोर्ट, याचिका दायर
Petrol-Diesel Price Today: पेट्रोल-डीजल के नए रेट जारी, टंकी फुल कराने से पहले एक बार चेक करें अपने शहर के लेटेस्ट प्राइस
Gold-Silver Price Today: सोना-चांदी में उछाल, चेक करें अपने शहर के गोल्ड-सिल्वर के लेटेस्ट रेट