LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Other News
19 oct corona case in china

ਬੀਜਿੰਗ : ਚੀਨ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਇਨਫੈਕਸ਼ਨ ਦਾ ਖਤਰਾ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ। ਸਤੰਬਰ ਦੇ ਬਾਅਦ ਤੋਂ ਸੋਮਵਾਰ ਨੂੰ ਸਭ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਇਸ ਨੂੰ ਦੇਖਦੇ ਹੋਏ ਦੇਸ਼ ਦੀ ਉੱਤਰੀ ਸਰਹੱਦ ਨਾਲ ਲੱਗਦੇ ਸੂਬਿਆਂ ਵਿਚ ਲਾਕਡਾਊਨ ਲਗਾਇਆ ਗਿਆ ਹੈ। ਨੈਸ਼ਨਲ ਹੈਲਥ ਕਮੀਸ਼ਨ ਦੇ ਮੁਤਾਬਕ ਇਨਰ ਮੰਗੋਲੀਆ ਕੋਰੋਨਾ ਦੇ ਨੌ ਮਾਮਲੇ, ਹੁਨਾਨ ਤੇ ਸ਼ਾਂਗਜੀ ਸੂਬੇ ਵਿਚ ਵੀ ਦੋ-ਦੋ ਮਾਮਲੇ ਸਾਹਮਣੇ ਆਏ ਹਨ। ਵਿਦੇਸ਼ਾਂ ਤੋਂ ਆਉਣ ਵਾਲੇ ਤਕਰੀਬਨ 25 ਲੋਕ ਵੀ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਇਸ ਤੋਂ ਇਲਾਵਾ ਸੋਮਵਾਰ ਨੂੰ 19 ਸਿਪਟੋਮੈਟਿਕ ਮਰੀਜ਼ ਵੀ ਸਾਹਮਣੇ ਆਏ ਹਨ। ਸਰਕਾਰ ਦੇ ਮੁਤਾਬਕ ਫਿਲਹਾਲ ਕੋਰੋਨਾ ਦੇ ਕਾਰਨ ਕਿਸੇ ਦੀ ਮੌਤ ਨਹੀਂ ਹੋਈ ਹੈ। ਦੱਸ ਦਈਏ ਕਿ ਸਰਕਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ ਤੱਕ ਇਨਫੈਕਸ਼ਨ ਕਾਰਨ 4636 ਮੌਤਾਂ ਹੋ ਚੁੱਕੀਆਂ ਹਨ। ਮੇਨਲੈਂਡ ਚਾਈਨਾ ਵਿਚ ਕੋਰੋਨਾ ਇਨਫੈਕਸ਼ਨ ਦੇ 96,571 ਮਾਮਲੇ ਹਨ। Also Read : ਵਿਅਕਤੀ ਦੇ ਪੇਟ 'ਚ 6 ਮਹੀਨਿਆਂ ਤੋਂ ਸੀ ਦਰਦ, ਆਪ੍ਰੇਸ਼ਨ ਕੀਤਾ ਤਾਂ ਨਿਕਲਿਆ ਮੋਬਾਇਲ ਇਰਨਹੋਟ ਸ਼ਹਿਰ ਇਨਰ ਮੰਗੋਲੀਆ ਦੇ ਇਕ ਆਟੋਮਾਨਸ ਖੇਤਰ ਦੇ ਅਧੀਨ ਆਉਂਦਾ ਹੈ। ਇਥੋਂ ਦੀ ਆਬਾਦੀ ਤਕਰੀਬਨ 76 ਹਜ਼ਾਰ ਹੈ। ਸੋਮਵਾਰ ਨੂੰ ਇਥੋਂ ਦੇ ਲੋਕ ਗੈਰ-ਜ਼ਰੂਰੀ ਚੀਜ਼ਾਂ ਦੇ ਲਈ ਘਰ ਤੋਂ ਬਾਹਰ ਨਹੀਂ ਨਿਕਲ ਸਕੇ। ਸੜਕਾਂ ਉੱਤੇ ਵਾਹਨਾਂ ਦੇ ਨਿਕਲਣ ਉੱਤੇ ਰੋਕ ਸੀ। ਨਾ ਕੋਈ ਵਾਹਨ ਸ਼ਹਿਰ ਦੇ ਅੰਦਰ ਆ ਸਕਦਾ ਸੀ ਤੇ ਨਾ ਹੀ ਬਾਹਰ ਜਾ ਸਕਦੇ ਸਨ। ਸ਼ਹਿਰ ਦੇ ਸਿਹਤ ਵਿਭਾਗ ਮੁਤਾਬਕ ਕੁਝ ਕਾਰਾਂ ਨੂੰ ਆਫੀਸ਼ਿਅਲ ਕਲੀਅਰੇਂਸ ਦੇ ਬਾਅਦ ਜਾਣ ਦੀ ਆਗਿਆ ਜ਼ਰੂਰ ਦਿੱਤੀ ਗਈ ਸੀ। Also Read : ਇਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਹੋਵੇਗਾ ਵੱਡਾ ਨੁਕਸਾਨ, ਦਿਵਾਲੀ 'ਤੇ ਮਿਲੇਗਾ ਅੱਧਾ ਬੋਨਸ ਸ਼ਹਿਰ ਵਿਚ ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਸਾਰੇ ਇੰਡੋਰ ਪਬਲਿਕ ਵੈਨਿਊ ਨੂੰ ਬੰਦ ਕਰ ਦਿੱਤਾ ਗਿਆ ਸੀ, ਜਿਸ ਵਿਚ ਸਿਨੇਮਾ, ਇੰਟਰਨੈੱਟ ਕੈਫੇ, ਜਿਮ ਸ਼ਾਮਲ ਸਨ। ਇਸ ਤੋਂ ਇਲਾਵਾ ਵੱਖ-ਵੱਖ ਟੂਰਿਸਟ ਸਾਈਟਸ ਨੂੰ ਵੀ ਇਸ ਦੌਰਾਨ ਬੰਦ ਕਰ ਦਿੱਤਾ ਗਿਆ। ਇੰਨਾਂ ਹੀ ਨਹੀਂ ਇਸ ਦੇ ਕਾਰਨ ਧਾਰਮਿਕ ਗਤੀਵਿਧੀਆਂ ਉੱਤੇ ਵੀ ਰੋਕ ਲਗਾਈ ਗਈ ਹੈ। ਸ਼ਾਂਗਜੀ ਸੂਬੇ ਦੇ ਸ਼ਿਆਨ ਸ਼ਹਿਰ ਵਿਚ ਸੋਮਵਾਰ ਨੂੰ ਕੋਰੋਨਾ ਇਨਫੈਕਸ਼ਨ ਦੇ ਪੰਜ ਮਾਮਲੇ ਸਾਹਮਣੇ ਆਏ। Also Read : ਰਣਜੀਤ ਸਿੰਘ ਢੱਡਰੀਆਂਵਾਲੇ ਦੇ ਬਿਆਨਾਂ ਦੀ ਬੀਬੀ ਜਗੀਰ ਕੌਰ ਨੇ ਕੀਤੀ ਨਿਖੇਧੀ ਸ਼ਹਿਰ ਵਿਚ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਇਸ ਗੱਲ ਦਾ ਸਬੂਤ ਦਿਖਾਉਣਾ ਹੋਵੇਗਾ ਕਿ ਉਹ ਕੋਰੋਨਾ ਇਨਫੈਕਟਿਡ ਨਹੀਂ ਹਨ। ਇਹ ਰਿਪੋਰਟ 48 ਘੰਟਿਆਂ ਤੋਂ ਵਧੇਰੇ ਦੀ ਨਹੀਂ ਹੋਣੀ ਚਾਹੀਦੀ। ਤਦੇ ਉੱਥੇ ਆਉਣ ਵਾਲੇ ਟੂਰਿਸਟ ਕਿਸੇ ਸੈਲਾਨੀ ਸਥਾਨ ਉੱਤੇ ਜਾ ਸਕਣਗੇ ਤੇ ਹੋਟਲ ਵਿਚ ਰੁਕ ਸਕਣਗੇ। ਇਸੇ ਤਰ੍ਹਾਂ ਹੁਨਾਨ ਸੂਬੇ ਦੇ ਸ਼ਹਿਰ ਚਾਂਗਸਾ ਤੇ ਨਿੰਗਸ਼ਿਆ ਆਟੋਨੋਮਸ ਖੇਤਰ ਦੇ ਤਹਿਤ ਆਉਣ ਵਾਲੇ ਯਿਨਸ਼ੁਆਨ ਸ਼ਹਿਰ ਵਿਚ ਵੀ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ। ਪ੍ਰਸ਼ਾਸਨ ਵਲੋਂ ਅਜਿਹੇ ਲੋਕਾਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਉਹ ਬਿਨਾਂ ਕਾਰਨ ਸ਼ਹਿਰ ਛੱਡ ਕੇ ਬਾਹਰ ਨਾ ਜਾਣ। ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਜਨਤਕ ਥਾਵਾਂ ਜਿਵੇਂ ਬਾਰ ਤੇ ਸਿਨੇਮਾ ਹਾਲ ਨੂੰ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਪ੍ਰਸ਼ਾਸਨ ਵਲੋਂ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਕਿੰਨੇ ਲੋਕ ਕੋਰੋਨਾ ਇਨਫੈਕਟਿਡ ਹੋਏ ਹਨ ਜਾਂ ਕਿੰਨੇ ਮਾਮਲੇ ਇਥੇ ਸਾਹਮਣੇ ਆਏ ਹਨ। ਨਾ ਹੀ ਇਹ ਦੱਸਿਆ ਗਿਆ ਹੈ ਕਿ ਉਹ ਕਿਸ ਵੇਰੀਐਂਟ ਦੀ ਚਪੇਟ ਵਿਚ ਆਏ ਹਨ।...

19 oct nirav

ਵਾਸ਼ਿੰਗਟਨ : ਨਿਊਯਾਰਕ ਦੀ ਇਕ ਅਦਾਲਤ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਸ ਦੇ ਸਾਥੀਆਂ ਵਿਰੁੱਧ ਧੋਖਾਧੜੀ ਦੇ ਦੋਸ਼ਾਂ ਨੂੰ ਰੱਦ ਕਰਨ ਦੀ ਉਸ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਤਿੰਨ ਅਮਰੀਕੀ ਕੰਪਨੀਆਂ ਫਾਇਰਸਟਾਰ ਡਾਇਮੰਡ, ਫੈਂਟਸੀ ਇੰਕ ਅਤੇ ਏ ਜੈਫ ਦੇ ਅਦਾਲਤ ਵੱਲੋਂ ਨਿਯੁਕਤ ਟਰੱਸਟੀ ਰਿਚਰਡ ਲੇਵਿਨ ਨੇ ਇਹ ਦੋਸ਼ ਲਗਾਏ ਹਨ। ਪਹਿਲਾਂ ਇਨ੍ਹਾਂ ਤਿੰਨਾਂ ਕੰਪਨੀਆਂ ਦੇ ਅਸਿੱਧੇ ਰੂਪ ਨਾਲ ਮਾਲਕ ਨੀਰਵ ਮੋਦੀ ਸੀ। ਲੇਵਿਨ ਨੇ ਮੋਦੀ ਅਤੇ ਉਸਦੇ ਸਾਥੀਆਂ ਮਿਹਰ ਭੰਸਾਲੀ ਅਤੇ ਅਜੈ ਗਾਂਧੀ ਨੂੰ ਕਰਜ਼ਦਾਰਾਂ ਨੂੰ ਹੋਏ ਨੁਕਸਾਨ ਦੇ ਲਈ ਘੱਟੋ-ਘੱਟ 1.5 ਕਰੋੜ ਡਾਲਰ ਦਾ ਮੁਆਵਜ਼ਾ ਵੀ ਮੰਗਿਆ ਹੈ। ਦੀਵਾਲੀਆ ਹੋਣ ਸਬੰਧੀ ਮਾਮਲਿਆਂ ਦੀ ਸੁਣਵਾਈ ਕਰਨ ਵਾਲੀ ਨਿਊਯਾਰਕ ਦੀ ਅਦਾਲਤ ਦੇ ਜੱਜ ਸੀਨ ਐਚ ਲੇਨ ਨੇ ਬੀਤੇ ਸ਼ੁੱਕਰਵਾਰ ਨੂੰ ਭਾਰਤ ਦੇ ਭਗੌੜੇ ਹੀਰੇ ਅਤੇ ਉਸਦੇ ਸਾਥੀਆਂ ਨੂੰ ਝਟਕਾ ਦਿੰਦੇ ਹੋਏ ਇਹ ਹੁਕਮ ਜਾਰੀ ਕੀਤਾ। Also Read : ਇਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਹੋਵੇਗਾ ਵੱਡਾ ਨੁਕਸਾਨ, ਦਿਵਾਲੀ 'ਤੇ ਮਿਲੇਗਾ ਅੱਧਾ ਬੋਨਸ ਭਾਰਤੀ ਅਮਰੀਕੀ ਵਕੀਲ ਰਵੀ ਬੱਤਰਾ ਨੇ ਕਿਹਾ, 'ਜੱਜ ਲੇਨ ਨੇ ਇਕ ਸਪਸ਼ਟ ਫੈਸਲੇ ਵਿਚ ਦੋਸ਼ੀ ਮੋਦੀ, ਭੰਸਾਲੀ ਅਤੇ ਗਾਂਧੀ ਦੀ ਅਮਰੀਕੀ ਟਰੱਸਟੀ ਰਿਚਰਡ ਲੇਵਿਨ ਵੱਲੋਂ ਸੋਧੀ ਗਈ ਸ਼ਿਕਾਇਤ ਨੂੰ ਖਾਰਜ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।' 60 ਪੰਨਿਆਂ ਦੇ ਆਦੇਸ਼ ਦਾ ਵੇਰਵਾ ਦਿੰਦੇ ਹੋਏ ਬੱਤਰਾ ਨੇ ਕਿਹਾ ਕਿ ਮੋਦੀ ਨੇ ਪੰਜਾਬ ਨੈਸ਼ਨਲ ਬੈਂਕ ਅਤੇ ਹੋਰਾਂ ਨਾਲ 1 ਅਰਬ ਡਾਲਰ ਦੀ ਧੋਖਾਧੜੀ ਕਰਨ ਦੀ ਯੋਜਨਾ ਬਣਾ ਕੇ ਕੰਪਨੀ ਦੇ ਸ਼ੇਅਰ ਮੁੱਲ ਨੂੰ ਗਲਤ ਢੰਗ ਨਾਲ ਵਧਾਉਣ ਲਈ ਵਾਧੂ ਵਿਕਰੀ ਦੇ ਰੂਪ 'ਤੇ ਮੁਨਾਫ਼ਾ ਵਾਪਸ ਆਪਣੀ ਕੰਪਨੀ ਵਿਚ ਲਗਾਇਆ। Also Read : ਰਣਜੀਤ ਸਿੰਘ ਢੱਡਰੀਆਂਵਾਲੇ ਦੇ ਬਿਆਨਾਂ ਦੀ ਬੀਬੀ ਜਗੀਰ ਕੌਰ ਨੇ ਕੀਤੀ ਨਿਖੇਧੀ ਬੱਤਰਾ ਨੇ ਕਿਹਾ, 'ਪਰ ਬੈਂਕ ਧੋਖਾਧੜੀ ਵੱਲੋਂ ਆਪਣੀਆਂ ਕੰਪਨੀਆਂ ਤੋਂ ਗਲਤ ਢੰਗ ਨਾਲ ਪ੍ਰਾਪਤ ਕੀਤੇ ਪੈਸਿਆ ਹਾਸਲ ਕਰਨ ਲਈ ਉਹ ਆਪਣੇ ਨਿੱਜੀ ਲਾਭ ਲਈ ਪੈਸਿਆਂ ਦੀ ਨਿਕਾਸੀ ਨੂੰ ਲੁਕਾਉਣ ਲਈ ਇਕ ਹੋਰ ਧੋਖਾਧੜੀ ਵਿਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਨੇ ਇਸ ਨੂੰ ਇਸ ਤਰ੍ਹਾਂ ਦਿਖਾਇਆ ਜਿਵੇਂ ਕਿ ਇਹ ਆਮ ਵਪਾਰਕ ਲੈਣ-ਦੇਣ ਹੈ। ਇਸਨੂੰ ਆਮ ਵਪਾਰਕ ਲੈਣ -ਦੇਣ ਹੋਣ ਦਿਓ. "ਲੇਵਿਨਜ਼ ਅਦਾਲਤ ਨੇ ਹੁਕਮ ਦਿੱਤਾ ਕਿ ਮੋਦੀ ਦੀ ਛੇ ਸਾਲਾਂ ਦੀ ਅੰਤਰਰਾਸ਼ਟਰੀ ਧੋਖਾਧੜੀ, ਮਨੀ ਲਾਂਡਰਿੰਗ ਅਤੇ ਗਬਨ ਦੀ ਸਾਜ਼ਿਸ਼ ਦੇ ਨਤੀਜੇ ਵਜੋਂ ਮੋਦੀ ਅਤੇ ਉਸਦੇ ਸਾਥੀਆਂ ਦੁਆਰਾ ਉਧਾਰ ਲੈਣ ਵਾਲਿਆਂ ਅਤੇ ਉਨ੍ਹਾਂ ਦੀ ਸੰਪਤੀਆਂ ਨੂੰ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਅਦਾਲਤ ਦੇ ਆਦੇਸ਼ ਦੇ ਅਨੁਸਾਰ ਲੇਵਿਨ ਦੀ ਪਟੀਸ਼ਨ ਵਿਚ ਮੋਦੀ ਦੀ 6 ਸਾਲਾਂ ਦੀ ਅੰਤਰਰਾਸ਼ਟਰੀ ਧੋਖਾਧੜੀ, ਮਨੀ ਲਾਂਡਰਿੰਗ ਅਤੇ ਘਪਲੇ ਦੀ ਸਾਜ਼ਿਸ਼ ਦੇ ਨਤੀਜੇ ਵਜੋਂ ਕਰਜ਼ਦਾਰਾਂ ਅਤੇ ਉਨ੍ਹਾਂ ਦੀ ਸੰਪਤੀ ਨੂੰ ਮੋਦੀ ਅਤੇ ਉਸ ਦੇ ਸਾਥੀਆਂ ਤੋਂ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।...

18o12

ਨਵੀਂ ਦਿੱਲੀ: ਬ੍ਰਿਟੇਨ ਵਿੱਚ ਇੱਕ ਕੰਪਨੀ ਅਜਿਹੀ ਨੌਕਰੀ ਦੀ ਪੇਸ਼ਕਸ਼ ਕਰ ਰਹੀ ਹੈ, ਜੋ ਆਰਾਮ ਤਲਬ ਲੋਕਾਂ ਨੂੰ ਬਹੁਤ ਪਸੰਦ ਆਵੇਗੀ। ਇਹ ਕੰਪਨੀ ਉਨ੍ਹਾਂ ਲੋਕਾਂ ਨੂੰ ਪੈਸੇ ਦੇਵੇਗੀ ਜੋ ਨੌਕਰੀ ਵਿੱਚ ਸ਼ਾਮਲ ਹੋਣ ਲਈ ਬਿਸਤਰੇ ਉੱਤੇ ਪਏ ਰਹਿਣਗੇ। ਨੌਕਰੀ ਵਿੱਚ ਕਰਮਚਾਰੀ ਨੂੰ ਬਿਸਤਰੇ ਉੱਤੇ ਲੇਟਦਿਆਂ ਹੀ ਟੀਵੀ ਵੇਖਣਾ ਅਤੇ ਸੌਣਾ ਹੈ। ਹੁਣ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਅਜਿਹੀ ਨੌਕਰੀ ਕੀ ਹੈ, ਜਿਸ ਵਿੱਚ ਲੋਕਾਂ ਨੂੰ ਅਜਿਹਾ 'ਆਰਾਮਦਾਇਕ' ਕੰਮ ਦਿੱਤਾ ਗਿਆ ਹੈ।  Also Read: ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਜਾਰੀ, ਟਿਕੈਤ ਬੋਲੇ-'ਲੋਕ ਜਾਣਦੇ ਹਨ ਕਿੱਥੇ ਰੋਕਣੀ ਹੈ ਰੇਲ' 'ਮਿਰਰ ਯੂਕੇ' ਦੀ ਰਿਪੋਰਟ ਅਨੁਸਾਰ ਇਹ ਨੌਕਰੀ ਲਗਜ਼ਰੀ ਬੈੱਡ ਕੰਪਨੀ ਕਰਾਫਟਡ ਬੈੱਡਸ ਵੱਲੋਂ ਦਿੱਤੀ ਜਾ ਰਹੀ ਹੈ। ਇਹ ਕੰਮ ਕਰਨ ਵਾਲੇ ਵਿਅਕਤੀ ਨੂੰ ਹਰ ਰੋਜ਼ 6 ਤੋਂ 7 ਘੰਟੇ ਬਿਸਤਰੇ ਵਿੱਚ ਬਿਤਾਉਣੇ ਪੈਣਗੇ। ਮੈਟਰੈਸ ਟੈਸਟਰ ਨੂੰ ਕ੍ਰਾਫਟਡ ਬੈੱਡਸ ਦੁਆਰਾ ਨਿਯੁਕਤ ਕੀਤਾ ਜਾ ਰਿਹਾ ਹੈ, ਜਿਸਦਾ ਕੰਮ ਬਿਸਤਰੇ ਉੱਤੇ ਸੌਣਾ ਅਤੇ ਇਸਦੀ ਸਮੀਖਿਆ ਕਰਨਾ ਹੈ। Also Read: ਪੰਜਾਬ ਭਰ 'ਚ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਨੂੰ ਭਰਵਾਂ ਹੁੰਗਾਰਾ, ਜਮ ਕੇ ਕੀਤੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੰਪਨੀ ਲੱਖਾਂ ਵਿੱਚ ਦੇਵੇਗੀ ਤਨਖਾਹਕਰਾਫਟਡ ਬੈਡਸ ਦੀ ਨੌਕਰੀ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਕੰਪਨੀ 24 ਲੱਖ 79 ਹਜ਼ਾਰ ਰੁਪਏ ਸਾਲਾਨਾ ਤਨਖਾਹ ਵੀ ਦੇਵੇਗੀ। ਉਸਨੂੰ ਹਰ ਹਫਤੇ ਗੱਦੇ ਦੀ ਜਾਂਚ ਕਰਨੀ ਪਵੇਗੀ ਅਤੇ ਕੰਪਨੀ ਨੂੰ ਦੱਸਣਾ ਪਵੇਗਾ ਕਿ ਇਹ ਗੱਦੇ ਕਿਸ ਤਰ੍ਹਾਂ ਦੇ ਹਨ। ਇਸਦੇ ਨਾਲ ਸੁਧਾਰ, ਕਮੀਆਂ, ਸਮੀਖਿਆ ਆਦਿ ਵੀ ਕਰਨੀ ਹੋਵੇਗੀ। ਰੁਜ਼ਗਾਰ ਪ੍ਰਾਪਤ ਵਿਅਕਤੀ ਨੂੰ ਹਫ਼ਤੇ ਵਿੱਚ 37.5 ਘੰਟੇ ਯਾਨੀ ਦਿਨ ਵਿੱਚ ਲਗਭਗ 6 ਘੰਟੇ ਬਿਸਤਰੇ ਉੱਤੇ ਟੀਵੀ ਦੇਖਦੇ ਤੇ ਸੌਂਦੇ ਬਿਤਾਉਣੇ ਹੋਣਗੇ। Also Read: ਪੰਜਾਬ ਦੇ ਲੋਕਾਂ ਦਾ ਪਾਣੀ ਦਾ ਬਕਾਇਆ ਬਿੱਲ ਮੁਆਫ, ਮੁੱਖ ਮੰਤਰੀ ਚੰਨੀ ਨੇ ਕੀਤੇ ਵੱਡੇ ਐਲਾਨ ਦਫਤਰ ਜਾਣ ਦੀ ਕੋਈ ਲੋੜ ਨਹੀਂਰਿਪੋਰਟ ਦੇ ਅਨੁਸਾਰ ਕਰਾਫਟਡ ਬੈੱਡਸ ਦੇ ਮਾਰਕੇਟਿੰਗ ਮੈਨੇਜਰ ਬ੍ਰਾਇਨ ਡਿਲਨ ਦੁਆਰਾ ਕਿਹਾ ਗਿਆ ਹੈ ਕਿ ਕਰਮਚਾਰੀਆਂ ਨੂੰ ਨੌਕਰੀ ਲਈ ਦਫਤਰ ਆਉਣ ਦੀ ਜ਼ਰੂਰਤ ਨਹੀਂ ਹੈ। ਗੱਦਿਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਟੈਸਟਿੰਗ/ਸਮੀਖਿਆ ਲਈ ਭੇਜਿਆ ਜਾਵੇਗਾ। ਨੌਕਰੀ ਲਈ ਬ੍ਰਿਟਿਸ਼ ਨਾਗਰਿਕਤਾ ਲਾਜ਼ਮੀ ਹੈ।...

18o5

ਜਿਨੇਵਾ: ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ ਕੋਵੈਕਸੀਨ ਨੂੰ ਇਸ ਮਹੀਨੇ ਦੇ ਅਖੀਰ ਵਿੱਚ ਵਿਸ਼ਵ ਸਿਹਤ ਸੰਗਠਨ (WHO) ਤੋਂ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁੱਖ ਵਿਗਿਆਨੀ ਡਾ. ਸੌਮਿਆ ਸਵਾਨੀਨਾਥਨ ਨੇ ਐਤਵਾਰ ਨੂੰ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਤਕਨੀਕੀ ਸਲਾਹਕਾਰ ਸਮੂਹ ਦੀ ਬੈਠਕ 26 ਅਕਤੂਬਰ ਨੂੰ ਹੈਦਰਾਬਾਦ ਸਥਿਤ ਭਾਰਤ ਬਾਇਓਟੈਕ ਦੇ ਕੈਵਿਡ-19 ਟੀਕੇ ਕੋਵੈਕਸੀਨ ਦੇ ਐਮਰਜੰਸੀ ਯੂਜ਼ ਉੱਤੇ ਵਿਚਾਰ ਕਰਨ ਲਈ ਹੋਵੇਗੀ। Also Read: ਹੰਸਰਾਜ ਹੰਸ ਹੋਏ ਕੋਰੋਨਾ ਪਾਜ਼ੇਟਿਵ, ਖੁਦ ਟਵੀਟ ਕਰ ਦਿੱਤੀ ਜਾਣਕਾਰੀ ਸਵਾਮੀਨਾਥਨ ਨੇ ਟਵਿੱਟਰ 'ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਹ ਵੀ ਕਿਹਾ ਕਿ WHO ਇਸਦੇ ਲਈ ਭਾਰਤ ਬਾਇਓਟੈਕ ਦੇ ਨਾਲ ਕੰਮ ਕਰ ਰਿਹਾ ਹੈ। ਸਾਡਾ ਟੀਚਾ ਐਮਰਜੈਂਸੀ ਵਰਤੋਂ ਅਤੇ ਹਰ ਜਗ੍ਹਾ ਪ੍ਰਮਾਣਿਤ ਟੀਕਿਆਂ ਦੇ ਵਿਸ਼ਾਲ ਪੋਰਟਫੋਲੀਓ ਤੱਕ ਪਹੁੰਚ ਨੂੰ ਵਧਾਉਣਾ ਹੈ। ਮਹੀਨੇ ਦੇ ਸ਼ੁਰੂ ਵਿੱਚ ਡਬਲਯੂਐਚਓ ਨੇ ਟਵੀਟ ਕੀਤਾ ਸੀ ਕਿ ਵੈਕਸੀਨ ਡਬਲਯੂਐਚਓ ਨੂੰ ਲਗਾਤਾਰ ਡਾਟਾ ਪ੍ਰਦਾਨ ਕਰ ਰਹੀ ਹੈ ਅਤੇ 27 ਸਤੰਬਰ ਨੂੰ ਇਸਦੀ ਬੇਨਤੀ ਉੱਤੇ ਵਧੇਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਮਾਹਰ ਇਸ ਜਾਣਕਾਰੀ ਦੀ ਸਮੀਖਿਆ ਕਰ ਰਹੇ ਹਨ ਅਤੇ ਜੇਕਰ ਇਸ ਨਾਲ ਸਾਰੇ ਸਵਾਲਾਂ ਦੇ ਜਵਾਬ ਮਿਲਦੇ ਹਨ ਤਾਂ ਡਬਲਯੂਐਚਓ ਦੇ ਮੁਲਾਂਕਣ ਨੂੰ ਅਗਲੇ ਹਫਤੇ ਅੰਤਮ ਰੂਪ ਦਿੱਤਾ ਜਾਵੇਗਾ। Also Read: ਪੰਜਾਬ ਵਜ਼ਾਰਤ ਦੀ ਅਹਿਮ ਬੈਠਕ, ਵਿਚਾਰੇ ਜਾਣਗੇ ਕਈ ਮੁੱਦੇ ਟੀਕਾ ਭਾਰਤ ਬਾਇਓਟੈਕ ਦੁਆਰਾ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਸੀ। ਨਿਰਮਾਤਾਵਾਂ ਅਨੁਸਾਰ ਪੜਾਅ-3 ਦੇ ਕਲੀਨਿਕਲ ਟਰਾਇਲ ਵਿੱਚ ਕੋਵੈਕਸੀਨ 77.8 ਪ੍ਰਤੀਸ਼ਤ ਪ੍ਰਭਾਵਸ਼ਾਲੀ ਪਾਇਆ ਗਿਆ। ਭਾਰਤ ਕੋਰੋਨਾ ਸੰਕਰਮਣ ਵਿਰੁੱਧ ਟੀਕਾਕਰਨ ਮੁਹਿੰਮ ਵਿੱਚ ਤਿੰਨ ਟੀਕਿਆਂ ਦੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਵਿਚੋਂ ਇਕ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦਾ ਕੋਵੀਸ਼ੀਲਡ ਹੈ ਅਤੇ ਦੂਜਾ ਭਾਰਤ ਬਾਇਓਟੈਕ ਦਾ ਕੋਵੈਕਸੀਨ ਹੈ। ਇਸ ਤੋਂ ਇਲਾਵਾ, ਰੂਸੀ ਟੀਕਾ ਸਪੁਟਨਿਕ ਵੀ ਤੀਜਾ ਟੀਕਾ ਹੈ, ਜਿਸ ਨੂੰ ਐਮਰਜੈਂਸੀ ਵਰਤੋਂ ਲਈ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀਜੀਸੀਆਈ) ਤੋਂ ਮਨਜ਼ੂਰੀ ਮਿਲ ਗਈ ਹੈ। Also Read: ਯੁਵਰਾਜ ਸਿੰਘ ਨੂੰ ਹਰਿਆਣਾ ਪੁਲਿਸ ਨੇ ਕੀਤਾ ਗ੍ਰਿਫਤਾਰ, ਚਾਹਲ ਨੂੰ ਜਾਤੀਸੂਚਕ ਸ਼ਬਦ ਬੋਲਣ 'ਤੇ ਹੋਈ ਸੀ FIR ਦੇਸ਼ ਵਿੱਚ ਟੀਕਾਕਰਣ 16 ਜਨਵਰੀ ਤੋਂ ਸ਼ੁਰੂ ਹੋਇਆ ਸੀ। ਸਿਹਤ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀਆਂ ਨੂੰ ਪਹਿਲਾਂ ਟੀਕਾ ਲਗਾਇਆ ਗਿਆ ਸੀ। ਟੀਕਾਕਰਨ ਮੁਹਿੰਮ ਦਾ ਦੂਜਾ ਪੜਾਅ 1 ਮਾਰਚ 2021 ਤੋਂ ਸ਼ੁਰੂ ਹੋਇਆ। ਇਸ ਸਮੇਂ ਦੌਰਾਨ 60 ਸਾਲ ਅਤੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ, ਜਿਨ੍ਹਾਂ ਨੂੰ ਗੰਭੀਰ ਬੀਮਾਰੀਆਂ ਸਨ, ਟੀਕੇ ਲਗਾਉਣੇ ਸ਼ੁਰੂ ਕੀਤੇ ਗਏ। 1 ਅਪ੍ਰੈਲ 2021 ਨੂੰ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਇਸ ਵਿਚ ਢਿੱਲ ਦਿੱਤੀ ਗਈ। ਇਸ ਤੋਂ ਬਾਅਦ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਟੀਕਾਕਰਣ ਲਈ ਮਨਜ਼ੂਰੀ ਦਿੱਤੀ ਗਈ ਹੈ।...

17o oil

ਕੋਲੰਬੋ: ਸ਼੍ਰੀਲੰਕਾ ਨੇ ਦੇਸ਼ ਵਿਚ ਵਿਦੇਸ਼ੀ ਮੁਦਰਾ ਸੰਕਟ ਦੇ ਵਿਚਾਲੇ ਕੱਚੇ ਤੇਲ ਦੀ ਖਰੀਦ ਦੇ ਭੁਗਤਾਨ ਦੇ ਲਈ ਭਾਰਤ ਤੋਂ 50 ਕਰੋੜ ਡਾਲਰ ਦਾ ਕਰਜ਼ਾ ਮੰਗਿਆ ਹੈ। ਸ਼੍ਰੀਲੰਕਾ ਵਲੋਂ ਇਹ ਕਦਮ ਊਰਜਾ ਮੰਤਰੀ ਉਦੇ ਗਮਨਪਿਲਾ ਦੀ ਉਸ ਚਿਤਾਵਨੀ ਤੋਂ ਕੁਝ ਦਿਨਾਂ ਬਾਅਦ ਚੁੱਕਿਆ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ ਵਿਚ ਇੰਧਨ ਦੀ ਮੌਜੂਦਾ ਉਪਲੱਬਧਤਾ ਦੀ ਗਾਰੰਟੀ ਅਗਲੇ ਜਨਵਰੀ ਤੱਕ ਹੀ ਦਿੱਤੀ ਜਾ ਸਕਦੀ ਹੈ। Also Read: 36 ਸਾਲਾ ਮਾਡਲ ਮੋਨਾ ਰਾਏ ਦੀ ਮੌਤ, ਬੇਟੀ ਸਾਹਮਣੇ ਬਦਮਾਸ਼ਾਂ ਨੇ ਮਾਰੀ ਸੀ ਗੋਲੀ ਸੂਬੇ ਵਲੋਂ ਸੰਚਾਲਿਤ ਸੀਲੋਨ ਪੈਟ੍ਰੋਲੀਅਮ ਕਾਰਪੋਰੇਸ਼ਨ ਉੱਤੇ ਦੋ ਪ੍ਰਮੁੱਖ ਸਰਕਾਰੀ ਬੈਂਕਾਂ-ਬੈਂਕ ਆਫ ਸੀਲੋਨ ਤੇ ਪੀਪੁਲਸ ਬੈਂਕ ਦਾ ਤਕਰੀਬਨ 3.3 ਅਰਬ ਅਮਰੀਕੀ ਡਾਲਰ ਦਾ ਬਕਾਇਆ ਹੈ। ਸੂਬੇ ਦੇ ਤੇਲ ਡਿਸਟੀਬਿਊਟਰ ਮੱਧ ਪੂਰਬ ਤੋਂ ਕੱਚੇ ਤੇਲ ਤੇ ਸਿੰਘਾਪੁਰ ਸਣੇ ਹੋਰਾਂ ਖੇਤਰਾਂ ਤੋਂ ਕੁਦਰਤੀ ਉਤਪਾਦਾਂ ਦੀ ਦਰਾਮਦ ਕਰਦੇ ਹਨ। ਸੀਪੀਸੀ ਦੇ ਪ੍ਰਧਾਨ ਸੁਮਿਤ ਵਿਜੇਸਿੰਘੇ ਨੇ ਸਥਾਨਕ ਨਿਊਜ਼ ਚੈਨਲ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਵਰਤਮਾਨ ਵਿਚ ਭਾਰਤ-ਸ਼੍ਰੀਲੰਕਾ ਆਰਥਿਕ ਸਾਂਝੇਦਾਰੀ ਵਿਵਸਥਾ ਦੇ ਤਹਿਤ ਸੁਵਿਧਾ ਪ੍ਰਾਪਤ ਕਰਨ ਦੇ ਲਈ ਇਥੇ ਭਾਰਤੀ ਹਾਈ ਕਮਿਸ਼ਨ ਦੇ ਨਾਲ ਗੱਲਬਾਤ ਵਿਚ ਲੱਗੇ ਹੋਏ ਹਾਂ। ਉਨ੍ਹਾਂ ਕਿਹਾ ਕਿ ਇਸ ਸੁਵਿਧਾ ਦੀ ਵਰਤਂ ਪੈਟਰੋਲ ਤੇ ਡੀਜ਼ਲ ਦੀ ਲੋੜਾਂ ਦੀ ਖਰੀਦ ਦੇ ਲਈ ਕੀਤਾ ਜਾਵੇਗਾ। ਵਿੱਤ ਸਕੱਤਰ ਐੱਸਆਰ ਅੱਟੀਗਲੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਭਾਰਤ ਤੇ ਲੰਕਾ ਦੋਵਾਂ ਦੇ ਊਰਜਾ ਸਕੱਤਰਾਂ ਦੇ ਜਲਦੀ ਹੀ ਕਰਜ਼ ਦੇ ਲਈ ਇਕ ਸਮਝੌਤੇ ਉੱਤੇ ਦਸਤਖਤ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਸਰਕਾਰ ਨੇ ਰਸੋਈ ਗੈਸ ਤੇ ਹੋਰ ਲੋੜੀਂਦੀਆਂ ਚੀਜ਼ਾਂ ਵਿਚ ਪਿਛਲੇ ਹਫਤੇ ਦੇ ਵਾਧੇ ਦੇ ਬਾਵਜੂਦ ਇੰਧਨ ਦੀਆਂ ਲੋੜੀਂਦੀਆਂ ਕੀਮਤਾਂ ਵਿਚ ਵਾਧੇ ਉੱਤੇ ਰੋਕ ਲਾ ਦਿੱਤੀ ਹੈ। ਦੇਸ਼ ਦੀ ਜੀਡੀਪੀ ਵਿਚ 2020 ਵਿਚ ਰਿਕਾਰਡ 3.6 ਫੀਸਦੀ ਦੀ ਗਿਰਾਵਟ ਆਈ ਹੈ ਤੇ ਜੁਲਾਈ ਮੱਧ ਤੋਂ ਇਕ ਸਾਲ ਵਿਚ ਇਸ ਦਾ ਵਿਦੇਸ਼ੀ ਮੁਦਰਾ ਭੰਡਾਰ ਅੱਧੇ ਤੋਂ ਜ਼ਿਆਦਾ ਘੱਟ ਕੇ ਸਿਰਫ 2.8 ਅਰਬ ਅਮਰੀਕੀ ਡਾਲਰ ਹੋ ਗਿਆ ਹੈ। ਇਸ ਨਾਲ ਪਿਛਲੇ ਇਕ ਸਾਲ ਵਿਚ ਡਾਲਰ ਦੇ ਮੁਕਾਬਲੇ ਸ਼੍ਰੀਲੰਕਾਈ ਰੁਪਏ ਵਿਚ 9 ਫੀਸਦੀ ਦੀ ਗਿਰਾਵਟ ਆਈ ਹੈ, ਜਿਸ ਨਾਲ ਦਰਾਮਦ ਵਧੇਰੇ ਮਹਿੰਗੀ ਹੋਈ ਹੈ। 

17 oct jashanpreet

ਟੋਰਾਂਟੋ : ਬੀਤੇ ਵੀਰਵਾਰ ਦੀ ਰਾਤ ਨੂੰ ਕੈਨੇਡਾ ਦੇ ਨਾਰਥ ਟੋਰਾਂਟੋ ਦੇ ਇਲਾਕੇ 'ਚ ਇਕ ਕਾਰ ਅਤੇ ਟ੍ਰੇਨ ਵਿਚਕਾਰ ਹੋਈ ਟੱਕਰ 'ਚ 2 ਕੁੜੀਆਂ ਦੀ ਮੌਤ ਅਤੇ 3 ਹੋਰ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ ਇਕ ਲੜਕੀ ਮਲੋਟ ਦੇ ਨਜ਼ਦੀਕ ਦੇ ਇਕ ਪਿੰਡ ਦੀ ਰਹਿਣ ਵਾਲੀ ਸੀ, ਜਿਸ ਦਾ ਨਾਂ ਜਸ਼ਨਪ੍ਰੀਤ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਸ ਦੀ ਇਕ ਹੋਰ ਰਿਸ਼ਤੇਦਾਰ ਵੀ ਇਸ ਹਾਦਸੇ ਵਿਚ ਜ਼ਖਮੀ ਹੈ। Also Read : WhatsApp 'ਤੇ ਆਉਣ ਵਾਲੇ ਇਨ੍ਹਾਂ ਫੀਚਰਾਂ ਨਾਲ ਬਦਲ ਜਾਵੇਗਾ ਤੁਹਾਡਾ ਚੈਟ ਦਾ ਅੰਦਾਜ਼ ਇਹ ਹਾਦਸਾ ਸਿਮਕੋ ਕਾਉਂਟੀ ਨਿਊ ਮਾਰਕੀਟ ਨੇੜੇ ਵਾਪਰਿਆ। ਜਾਣਕਾਰੀ ਅਨੁਸਾਰ ਮ੍ਰਿਤਕਾਂ ਅਤੇ ਜ਼ਖ਼ਮੀਆਂ ਵਿਚ ਪੰਜਾਬ ਤੋਂ ਪੜ੍ਹਨ ਆਈਆਂ ਵਿਦਿਆਰਥਣਾਂ ਵੀ ਸ਼ਾਮਲ ਹਨ। ਹਾਦਸੇ ਦੌਰਾਨ ਕਾਰ ਵਿਚ ਕੁੱਲ 5 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 2 ਕੁੜੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ 3 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਆਖ਼ਰ ਕਿਵੇਂ ਵਾਪਰਿਆ ਹੈ।

15o blast

ਕਾਬੁਲ: ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਵੀ ਹਿੰਸਾ ਅਤੇ ਧਮਾਕੇ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਅੱਜ ਕੰਧਾਰ ਪ੍ਰਾਂਤ ਦੀ ਇੱਕ ਮਸਜਿਦ ਵਿੱਚ ਵੱਡਾ ਧਮਾਕਾ ਹੋਇਆ। ਸਥਾਨਕ ਮੀਡੀਆ ਅਨੁਸਾਰ ਅੱਜ ਸਵੇਰੇ ਕੰਧਾਰ ਦੀ ਇੱਕ ਮਸਜਿਦ ਵਿੱਚ ਹੋਏ ਧਮਾਕੇ ਵਿੱਚ 32 ਲੋਕਾਂ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖਮੀ ਹੋ ਗਏ। Also Read: PRTC ਪਟਿਆਲਾ ਡਿੱਪੂ ਪਹੁੰਚੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ, ਕਿਹਾ-'ਕਿਸੇ ਤੋਂ ਡਰਨ ਦੀ ਲੋੜ ਨਹੀਂ' ਤਾਲਿਬਾਨ ਦੇ ਬੁਲਾਰੇ ਨੇ ਦੱਸਿਆ ਕਿ ਦੱਖਣੀ ਅਫਗਾਨਿਸਤਾਨ ਦੀ ਇੱਕ ਮਸਜਿਦ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਧਮਾਕਾ ਹੋਇਆ, ਜਿਸ ਵਿੱਚ ਆਮ ਤੌਰ 'ਤੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੁੰਦੇ ਸਨ। ਏਪੀ ਨਿਊਜ਼ ਏਜੰਸੀ ਦੇ ਅਨੁਸਾਰ, ਬੁਲਾਰੇ ਬਿਲਾਲ ਕਰੀਮੀ ਨੇ ਕਿਹਾ ਕਿ ਦੇਸ਼ ਦੇ ਉੱਤਰ ਵਿੱਚ ਇਸੇ ਤਰ੍ਹਾਂ ਦੇ ਹਮਲਿਆਂ ਦੇ ਇੱਕ ਹਫ਼ਤੇ ਬਾਅਦ ਦੱਖਣੀ ਪ੍ਰਾਂਤ ਕੰਧਾਰ ਵਿੱਚ ਇੱਕ ਮਸਜਿਦ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਨੇ ਧਮਾਕੇ ਬਾਰੇ ਹੋਰ ਵੇਰਵੇ ਨਹੀਂ ਦਿੱਤੇ ਅਤੇ ਕਿਹਾ ਕਿ ਜਾਂਚ ਜਾਰੀ ਹੈ। ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਮਲਾ ਕਿਸ ਨੇ ਕੀਤਾ। Also Read: ਜੇਲ 'ਚ ਬੰਦ ਆਰਿਅਨ ਖਾਨ, ਸ਼ਾਹਰੁਖ ਖਾਨ-ਗੌਰੀ ਨੇ ਵੀਡੀਓ ਕਾਲ 'ਤੇ ਕੀਤੀ ਬੇਟੇ ਨਾਲ ਗੱਲ ਪਿਛਲੇ ਹਫਤੇ ਵੀ ਹੋਇਆ ਸੀ ਧਮਾਕਾਇਸ ਮਸਜਿਦ ਵਿੱਚ ਘੱਟ ਗਿਣਤੀ ਸ਼ੀਆ ਭਾਈਚਾਰੇ ਦੇ ਲੋਕ ਆਉਂਦੇ ਹਨ ਜਿਨ੍ਹਾਂ ਨੂੰ ਅਕਸਰ ਇਸਲਾਮਿਕ ਸਟੇਟ ਸਮੂਹ ਦੁਆਰਾ ਨਿਸ਼ਾਨਾ ਬਣਾਇਆ ਜਾਂਦਾ ਹੈ। ਪਿਛਲੇ ਹਫਤੇ, ਆਈਐੱਸ ਨੇ ਦਾਅਵਾ ਕੀਤਾ ਸੀ ਕਿ ਉਸਨੇ ਉੱਤਰੀ ਪ੍ਰਾਂਤ ਕੁੰਦੁਜ ਵਿੱਚ ਇੱਕ ਸ਼ੀਆ ਮਸਜਿਦ ਦੇ ਅੰਦਰ ਆਤਮਘਾਤੀ ਬੰਬ ਧਮਾਕਾ ਕੀਤਾ ਸੀ, ਜਿਸ ਵਿੱਚ 100 ਤੋਂ ਵੱਧ ਲੋਕ ਮਾਰੇ ਗਏ ਸਨ। Also Read: ਤਾਈਵਾਨ 'ਚ ਵੱਡਾ ਹਾਦਸਾ, 13 ਮੰਜ਼ਿਲਾ ਇਮਾਰਤ 'ਚ ਅੱਗ ਲੱਗਣ ਕਾਰਨ 46 ਲੋਕਾਂ ਦੀ ਮੌਤ ਸਥਾਨਕ ਟੋਲੋ ਨਿਊਜ਼ ਦਾ ਕਹਿਣਾ ਹੈ ਕਿ ਸੂਤਰਾਂ ਨੇ ਦੱਸਿਆ ਕਿ ਧਮਾਕਾ ਕੰਧਾਰ ਸ਼ਹਿਰ ਦੇ ਪੀਡੀ 1 ਵਿੱਚ ਇਮਾਮ ਬਾਰਗਾਹ ਮਸਜਿਦ ਦੇ ਨੇੜੇ ਹੋਇਆ। ਸਥਾਨਕ ਅਧਿਕਾਰੀਆਂ ਨੇ ਟੋਲੋ ਨਿਊਜ਼ ਨੂੰ ਦੱਸਿਆ ਕਿ ਦੱਖਣੀ ਪ੍ਰਾਂਤ ਕੰਧਾਰ ਵਿੱਚ ਸ਼ੁੱਕਰਵਾਰ ਨੂੰ ਇੱਕ ਮਸਜਿਦ ਵਿੱਚ ਧਮਾਕਾ ਹੋਇਆ। ਇਹ ਧਮਾਕਾ ਕੰਧਾਰ ਸ਼ਹਿਰ ਦੇ ਪੁਲਿਸ ਜ਼ਿਲ੍ਹਾ ਇੱਕ (ਪੀਡੀ1) ਦੀ ਇੱਕ ਮਸਜਿਦ ਵਿੱਚ ਹੋਇਆ। ਅਜੇ ਤੱਕ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।...

15o7

ਤਾਈਪੇ: ਵੀਰਵਾਰ ਨੂੰ ਦੱਖਣੀ ਤਾਈਵਾਨ ਵਿੱਚ ਇੱਕ 13 ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗ ਗਈ। ਇਸ ਦੌਰਾਨ 46 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 41 ਹੋਰ ਝੁਲਸ ਗਏ ਹਨ। ਕਾਓਸੁੰਗ ਸ਼ਹਿਰ ਦੇ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਅੱਗ ਸਵੇਰੇ 3 ਵਜੇ ਦੇ ਕਰੀਬ ਲੱਗੀ। ਅੱਗ ਇੰਨੀ ਭਿਆਨਕ ਸੀ ਕਿ ਇਮਾਰਤ ਦੀਆਂ ਕਈ ਮੰਜ਼ਲਾਂ ਸੜ ਗਈਆਂ। ਤਾਈਵਾਨ ਦੇ ਅਧਿਕਾਰੀਆਂ ਨੇ ਵੀ ਅੱਗ ਲੱਗਣ ਦੀ ਘਟਨਾ ਵਿੱਚ 46 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। Also Read: ਭੀਖੀ ਨੇੜੇ ਟਰਾਲੇ ਤੇ ਯਾਈਲੋ 'ਚ ਭਿਆਨਕ ਟੱਕਰ, 4 ਹਲਾਕ ਤੇ 3 ਗੰਭੀਰ ਜ਼ਖਮੀ ਉਸੇ ਸਮੇਂ ਫਾਇਰ ਵਿਭਾਗ ਦੇ ਮੁਖੀ ਲੀ ਚਿੰਗ-ਸਿਯੂ ਨੇ ਦੱਸਿਆ ਕਿ 11 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਉਨ੍ਹਾਂ ਦੀਆਂ ਲਾਸ਼ਾਂ ਨੂੰ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 55 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ 14 ਲੋਕਾਂ ਦੀ ਮੌਤ ਹੋ ਗਈ। ਤਾਈਵਾਨ ਵਿੱਚ ਮੌਤ ਦੀ ਅਧਿਕਾਰਤ ਪੁਸ਼ਟੀ ਸਿਰਫ ਹਸਪਤਾਲ ਵਿੱਚ ਹੁੰਦੀ ਹੈ। Also Read: PRTC ਪਟਿਆਲਾ ਡਿੱਪੂ ਪਹੁੰਚੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ, ਕਿਹਾ-'ਕਿਸੇ ਤੋਂ ਡਰਨ ਦੀ ਲੋੜ ਨਹੀਂ' ਫਾਇਰਫਾਈਟਰ ਖੋਜ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਗਵਾਹਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਸਵੇਰੇ 3 ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਸੁਣੀ ਹੈ। ਅਧਿਕਾਰਤ ਬਿਆਨ ਦੇ ਅਨੁਸਾਰ ਇਹ ਇਮਾਰਤ 40 ਸਾਲ ਪੁਰਾਣੀ ਸੀ, ਜਿਸ ਦੇ ਹੇਠਲੇ ਮੰਜ਼ਿਲ 'ਤੇ ਦੁਕਾਨਾਂ ਅਤੇ ਸਿਖਰ 'ਤੇ ਅਪਾਰਟਮੈਂਟ ਸਨ। Also Read: ਜੇਲ 'ਚ ਬੰਦ ਆਰਿਅਨ ਖਾਨ, ਸ਼ਾਹਰੁਖ ਖਾਨ-ਗੌਰੀ ਨੇ ਵੀਡੀਓ ਕਾਲ 'ਤੇ ਕੀਤੀ ਬੇਟੇ ਨਾਲ ਗੱਲ...

12 oct america

ਅਮਰੀਕਾ : ਅਮਰੀਕਾ ਦੇ ਕੈਲੀਫੋਰਨੀਆ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸਾਗ੍ਰਸਤ ਜਹਾਜ਼ ਘਰਾਂ ਦੇ ਉੱਪਰ ਡਿੱਗ ਗਿਆ।ਇਸ ਹਾਦਸੇ ਵਿੱਚ ਘੱਟੋ -ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਵੀ ਹੋਏ। ਖਬਰਾਂ ਅਨੁਸਾਰ ਇਹ ਛੋਟਾ ਜਹਾਜ਼ ਦੋ ਇੰਜਣਾਂ ਵਾਲਾ ਸੀ। ਹਵਾ ਵਿੱਚ ਉੱਡਦੇ ਸਮੇਂ, ਇਸ ਵਿੱਚ ਕੁਝ ਨੁਕਸ ਪੈ ਗਿਆ ਅਤੇ ਇਹ ਅਚਾਨਕ ਰਿਹਾਇਸ਼ੀ ਖੇਤਰ ਵਿੱਚ ਡਿੱਗ ਗਿਆ। ਜਿਵੇਂ ਹੀ ਇਹ ਡਿੱਗਿਆ, ਇਸ ਵਿਚ ਇਕ ਜ਼ੋਰਦਾਰ ਧਮਾਕਾ ਹੋਇਆ ਜਿਸ ਦੇ ਚਲਦਿਆਂ ਇਸ ਵਿਚ ਅੱਗ ਲਗ ਗਈ, ਜਿਸ ਕਾਰਨ ਕਈ ਘਰ ਵੀ ਇਸ ਅੱਗ ਦੀ ਲਪੇਟ ਵਿੱਚ ਆ ਗਏ। Also Read : ਰਣਜੀਤ ਕਤਲ ਕਾਂਡ ਮਾਮਲੇ 'ਚ ਹੁਣ 18 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ ਪਾਇਲਟ ਸਮੇਤ ਘੱਟੋ-ਘੱਟ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 3-4 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਦੱਸਿਆ ਗਿਆ ਕਿ ਇਹ ਜਹਾਜ਼ ਹਾਦਸਾ ਸੈਨ ਡਿਏਗੋ ਦੇ ਇੱਕ ਸਕੂਲ ਦੇ ਨੇੜੇ ਹੋਇਆ। ਇਸ ਸਬੰਧੀ ਫਾਇਰ ਅਫਸਰ ਨੇ ਦੱਸਿਆ ਕਿ ਇਸ ਛੋਟੇ ਜਹਾਜ਼ ਨਾਲ ਇੱਕ ਘਰ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਬਾਅਦ ਇਹ ਇੱਕ ਟਰੱਕ ਨਾਲ ਟਕਰਾ  ਗਿਆ । ਜਿਸ ਕਾਰਨ ਜਹਾਜ਼ ਅਤੇ ਘਰ ਦੋਵੇਂ ਅੱਗ ਦੀ ਲਪੇਟ ਵਿੱਚ ਆ ਗਏ। Also Read : ਇਹ ਹੈ ਉਹ ਗੁੰਮਨਾਮ ਚਿੱਠੀ, ਜਿਸਨੇ ਖਤਮ ਕੀਤਾ ਰਾਮ ਰਹੀਮ ਦਾ ਰਾਜ, ਪੜ੍ਹੋ ਇਸ ਚਿੱਠੀ 'ਚ ਕੀ ਲਿਖਿਆ ਗਵਾਹਾਂ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਇੱਕ ਛੋਟਾ ਜਹਾਜ਼ ਅਚਾਨਕ ਘਰਾਂ ਦੇ ਉੱਪਰ ਆ ਗਿਆ। ਸ਼ਾਇਦ ਪਾਇਲਟ ਨੇ ਜਹਾਜ਼ ਦਾ ਕੰਟਰੋਲ ਗੁਆ ਦਿੱਤਾ ਸੀ। ਜਿਸ ਜਗ੍ਹਾ 'ਤੇ ਇਹ ਹਾਦਸਾ ਹੋਇਆ ਉਹ ਰਿਹਾਇਸ਼ੀ ਇਲਾਕਾ ਹੈ। ਇਸ ਖੇਤਰ ਵਿੱਚ ਹਜ਼ਾਰਾਂ ਲੋਕ ਰਹਿੰਦੇ ਹਨ। ਜਹਾਜ਼ ਹਾਦਸੇ ਵਿੱਚ ਕਰੀਬ 10 ਘਰ ਨੁਕਸਾਨੇ ਗਏ ਹਨ।ਬਚਾਅ ਟੀਮ ਦੁਆਰਾ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਦੇ ਵੇਖਿਆ ਗਿਆ. ਕਈ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇੱਕ ਵਿਅਕਤੀ ਨੇ ਦੱਸਿਆ ਕਿ ਇਹ ਬਹੁਤ ਹੀ ਜ਼ਾਲਮਾਨਾ ਦ੍ਰਿਸ਼ ਸੀ। ਧੁਖਦੇ ਘਰਾਂ ਨੂੰ ਵੇਖਣਾ ਇੱਕ ਬੁਰਾ ਅਨੁਭਵ ਸੀ....

10o plane

ਮਾਸਕੋ: ਰੂਸ ’ਚ ਐਤਵਾਰ ਨੂੰ ਇਕ ਭਿਆਨਕ ਜਹਾਜ਼ ਹਾਦਸਾ ਹੋ ਗਿਆ, ਜਿਸ ’ਚ 16 ਯਾਤਰੀਆਂ ਦੀ ਮੌਤ ਹੋ ਗਈ। ਇਸ ਐੱਲ-410 ਰੂਸੀ ਜਹਾਜ਼ ’ਚ ਕੁਲ 23 ਯਾਤਰੀ ਸਵਾਰ ਸਨ। ਇਹ ਜਹਾਜ਼ ਟਾਟਰਸਤਾਨ ਗਣਰਾਜ ਕੋਲ ਹਾਦਸਾਗ੍ਰਸਤ ਹੋ ਗਿਆ। ਬਚਾਅ ਟੀਮ ਨੇ 7 ਲੋਕਾਂ ਨੂੰ ਜ਼ਿੰਦਾ ਬਚਾਅ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 9.30 ਵਜੇ ਵਾਪਰਿਆ।  Also Read: 'ਲਖੀਮਪੁਰ ਘਟਨਾ ਦੇ ਵਿਰੋਧ ਵਜੋਂ ਭਲਕੇ ਕਾਂਗਰਸ ਪਾਰਟੀ ਕਰੇਗੀ ਮੌਨ ਧਰਨਾ' ਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਦੱਸਿਆ ਕਿ ਇਸ ਹਾਦਸੇ ’ਚ 16 ਲੋਕਾਂ ਦੀ ਮੌਤ ਹੋ ਗਈ। ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਤਸਵੀਰ ’ਚ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਹਾਜ਼ ਦੋ ਟੁਕੜਿਆਂ ’ਚ ਵੰਡਿਆ ਗਿਆ ਹੈ। ਜਹਾਜ਼ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਸਥਾਨਕ ਸਿਹਤ ਮੰਤਰਾਲੇ ਨੇ ਕਿਹਾ ਕਿ ਬਚਾਏ ਗਏ 7 ਲੋਕਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ’ਚੋਂ ਇਕ ਦੀ ਹਾਲਤ ਬਹੁਤ ਗੰਭੀਰ ਹੈ। ਡਾਕਟਰ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਜਹਾਜ਼ ਰੂਸੀ ਫੌਜ ਅਤੇ ਜਲ ਸੈਨਾ ਦੀ ਮਦਦ ਕਰਨ ਵਾਲੇ ਇਕ ਸਵੈਮਸੇਵੀ ਸੰਗਠਨ ਦਾ ਹੈ। ਇਹ ਸੰਗਠਨ ਆਪਣੇ ਆਪ ਨੂੰ ਖੇਡ ਤੇ ਰੱਖਿਆ ਸੰਗਠਨ ਦੱਸਦਾ ਹੈ। ਰੂਸੀ ਅਧਿਕਾਰੀ ਇਸ ਜਹਾਜ਼ ਹਾਦਸੇ ਦੀ ਜਾਂਚ ਕਰ ਰਹੇ ਹਨ। Also Read: ਪੰਜਾਬ 'ਚ ਵਧੇ ਬਿਜਲੀ ਸੰਕਟ ਉੱਤੇ ਸਿੱਧੂ ਦਾ ਧਮਾਕੇਦਾਰ ਟਵੀਟ, ਕਿਹਾ- 'ਖਪਤਕਾਰਾਂ ਨਾਲ ਧੱਕੇਸ਼ਾਹੀ'...

8o taliban

ਕਾਬੁਲ: ਅਫਗਾਨਿਸਤਾਨ ਵਿਚ ਤਾਲਿਬਾਨ ਉੱਤੇ ਕਬਜ਼ੇ ਦੇ ਬਾਅਦ ਆਮ ਲੋਕਾਂ ਦੀ ਜ਼ਿੰਦਗੀ ਉੱਤੇ ਖਤਰਾ ਮੰਡਰਾ ਰਿਹਾ ਹੈ। ਸਭ ਤੋਂ ਬੁਰਾ ਹਾਲ ਉਨ੍ਹਾਂ ਸਰਕਾਰੀ ਅਫਸਰਾਂ ਤੇ ਕਰਮਚਾਰੀਆਂ ਦਾ ਹੈ, ਜੋ ਦੇਸ਼ ਦੀ ਅਸ਼ਰਫ ਗਨੀ ਹਕੂਮਤ ਦੇ ਵਫਾਦਾਰ ਸਨ। ਅਫਗਾਨਿਸਤਾਨ ਦੇ ਸੁਤੰਤਰ ਪੱਤਰਕਾਰ ਹਿਜ਼ਬੁਲਾਹ ਖਾਨ ਨੇ ਇਕ ਵੀਡੀਓ ਟਵੀਟ ਕੀਤਾ ਹੈ, ਜਿਸ ਵਿਚ ਤਾਲਿਬਾਨੀ ਲੜਾਕੇ ਘਰ-ਘਰ ਜਾ ਕੇ ਅਧਿਕਾਰੀਆਂ ਤੇ ਅਫਗਾਨ ਸੈਨਿਕਾਂ ਨੂੰ ਫੜ ਰਹੇ ਹਨ। Also Read: ਸਾਰੇ ਸਰਕਾਰੀ ਕਰਮਚਾਰੀਆਂ ਨੂੰ ਫਰਮਾਨ, ਟੀਕਾ ਨਹੀਂ ਤਾਂ ਦਫਤਰ 'ਚ 'No Entry' ਕੀ ਹੈ ਵੀਡੀਓ ਵਿਚ?ਪੱਤਰਕਾਰ ਹਿਜ਼ਬੁਲਾਹ ਖਾਨ ਨੇ ਟਵੀਟ ਕਰ ਲਿਖਿਆ ਕਿ ਪਿਛਲੀ ਸਰਕਾਰ ਦੇ ਅਧਿਕਾਰੀਆਂ ਤੇ ਅਫਗਾਨ ਫੌਜੀਆਂ ਨੂੰ ਫੜਨ ਦੇ ਲਈ ਤਾਲਿਬਾਨ ਦਾ ਡੋਰ-ਟੂਰ-ਡੂਰ ਆਪ੍ਰੇਸ਼ਨ ਪੂਰੇ ਅਫਗਾਨਿਸਤਾਨ ਵਿਚ ਚੱਲ ਰਿਹਾ ਹੈ। ਇਸ ਵੀਡੀਓ ਵਿਚ ਖੁੱਲੀ ਗੱਡੀ ਹਥਿਆਰਬੰਦ ਤਾਲਿਬਾਨੀ ਲੜਾਕੇ ਦਿਖਾਈ ਦੇ ਰਹੇ ਹਨ। ਵੀਡੀਓ ਵਿਚ ਦੋ ਲੋਕ ਹੱਥ ਬੰਨ੍ਹਕੇ ਗ੍ਰਿਫਤਾਰ ਦਿਖਾਈ ਦਿੰਦੇ ਹਨ। ਗੱਡੀ ਦੇ ਪਿੱਛੇ ਇਕ ਸਫੈਦ ਰੰਗ ਦੀ ਗੱਡੀ ਹੈ ਜੋ ਖੁੱਲ ਗੱਡੀ ਪਿੱਛੇ-ਪਿੱਛੇ ਚੱਲ ਰਹੀ ਹੈ। Also Read: ਮੋਦੀ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ KV Subramanian ਨੇ ਦਿੱਤਾ ਅਸਤੀਫਾ ਕੌਣ ਹੈ ਹਿਜ਼ਬੁਲਾਹ ਖਾਨਅਫਗਾਨਿਸਤਾਨ ਦੇ ਸੁਤੰਤਰ ਪੱਤਰਕਾਰ ਹਿਜ਼ਬੁਲਾਹ ਖਾਨ ਲਗਾਤਾਰ ਆਪਣੇ ਟਵੀਟ ਦੇ ਰਾਹੀਂ ਦੇਸ਼ ਦੇ ਤਾਜ਼ਾ ਹਾਲਾਤਾਂ ਦੇ ਬਾਰੇ ਵਿਚ ਦੁਨੀਆ ਨੂੰ ਰੂ-ਬ-ਰੂ ਕਰਵਾ ਰਹੇ ਹਨ। ਉਨ੍ਹਾਂ ਦੇ ਗਲੋਬਲ ਅਖਬਾਰਾਂ ਜਿਵੇਂ ਯੇਰੂਸ਼ਲਮ ਪੋਸਟ, ਦ ਇੰਡੀਪੈਂਡੇਂਟ, ਦ ਗਲੋਬ ਪੋਸਟ, ਦ ਡਿਪਲੋਮੇਟ ਵਿਚ ਆਰਟੀਕਲ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। Also Read: ਲਖੀਮਪੁਰ ਹਿੰਸਾ ਦੌਰਾਨ ਚੱਲੀ ਸੀ ਗੋਲੀ, ਕੀ ਹੁਣ ਹੋਵੇਗੀ ਕੋਈ ਗ੍ਰਿਫਤਾਰੀ?(ਵੀਡੀਓ)...

8o explosen

ਕਾਬੁਲ- ਅਫਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ਵਿਚ ਕਾਬਿਜ਼ ਹੋਣ ਤੋਂ ਬਾਅਦ ਅਸਥਿਰਤਾ ਦਾ ਮਾਹੌਲ ਹੈ। ਅਫਗਾਨਿਸਤਾਨ ਦੇ ਉੱਤਰੀ ਕੁੰਦੁਜ ਸੂਬੇ ਵਿਚ ਜੁਮੇ ਦੀ ਨਮਾਜ਼ ਦੌਰਾਨ ਇਕ ਸ਼ਿਆ ਮਸਜਿਦ ਵਿਚ ਭਿਆਨਕ ਧਮਾਕਾ ਹੋਇਆ ਹੈ। Also Read: ਲਖੀਮਪੁਰ ਕਾਂਡ 'ਤੇ ਬੋਲੇ CM ਯੋਗੀ, ਕਿਹਾ- ਬਗੈਰ ਸਬੂਤ ਨਹੀਂ ਹੋਵੇਗੀ ਕਿਸੇ ਦੀ ਗ੍ਰਿਫਤਾਰੀ ਨਿਊਜ਼ ਏਜੰਸੀ ਏਐੱਫਪੀ ਨੇ ਹਸਪਤਾਲ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਅਫਗਾਨਿਸਤਾਨ ਦੇ ਕੁੰਦੁਜ ਮਸਜਿਦ ਧਮਾਕੇ ਵਿਚ ਘੱਟ ਤੋਂ ਘੱਟ 50 ਲੋਕ ਮਾਰੇ ਗਏ ਹਨ। ਇਕ ਹੋਰ ਨਿਊਜ਼ ਏਜੰਸੀ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਧਮਾਕਾ ਅਫਗਾਨਿਸਤਾਨ ਦੇ ਉੱਤਰੀ ਕੁੰਦੁਜ ਸੂਬੇ ਵਿਚ ਸੈਯਦ ਅਬਾਦ ਮਸਜਿਦ ਵਿਚ ਹੋਇਆ, ਕਿਉਂਕਿ ਸਥਾਨਕ ਲੋਕ ਸ਼ੁੱਕਰਵਾਰ ਦੀ ਨਮਾਜ਼ ਦੇ ਲਈ ਮਸਜਿਦ ਵਿਚ ਸ਼ਾਮਲ ਹੋਏ ਸਨ। ਅਜੇ ਤੱਕ ਕਿਸੇ ਵੀ ਸਮੂਹ ਨੇ ਇਸ ਧਮਾਕੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ। Also Read: RBI ਦਾ ਵੱਡਾ ਤੋਹਫਾ, ਦੇਸ਼ਭਰ 'ਚ ਬਿਨਾਂ ਇੰਟਰਨੈੱਟ ਕਰੋ ਪੈਸਿਆਂ ਦਾ ਲੈਣ-ਦੇਣ ਅਗਸਤ ਦੇ ਮੱਧ ਵਿਚ ਤਾਲਿਬਾਨ ਵਲੋਂ ਅਫਗਾਨਿਸਤਾਨ ਉੱਤੇ ਕਬਜ਼ਾ ਕਰਨ ਤੋਂ ਬਾਅਦ ਆਈਐੱਸਆਈਐੱਲ (Islamic State of Iraq and the Levant-ISIL) ਨਾਲ ਜੁੜੇ ਅੱਤਵਾਦੀਆਂ ਦੇ ਹਮਲੇ ਵਧ ਗਏ ਹਨ। ਅੱਤਵਾਦੀ ਹਮਲਿਆਂ ਵਿਚ ਵਾਧੇ ਨੇ ਦੋਵਾਂ ਸਮੂਹਾਂ ਦੇ ਵਿਚਾਲੇ ਵਿਆਪਕ ਸੰਘਰਸ਼ ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ। Also Read: Tata Sons ਦੀ ਹੋਈ ਏਅਰ ਇੰਡੀਆ, ਲਾਈ 18000 ਕਰੋੜ ਦੀ ਸਭ ਤੋਂ ਵੱਡੀ ਬੋਲੀ ਇਸ ਤੋਂ ਪਹਿਲਾਂ ਐਤਵਾਰ ਨੂੰ ਕਾਬੁਲ ਦੀ ਇਕ ਮਸਜਿਦ ਵਿਚ ਹੋਏ ਧਮਾਕੇ ਵਿਚ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ ਸੀ ਤੇ 32 ਹੋਰ ਜ਼ਖਮੀ ਹੋ ਗਏ ਸਨ। ਘਟਨਾ ਕਾਬੁਲ ਦੀ ਈਦਗਾਹ ਮਸਜਿਦ ਵਿਚ ਭੀੜਭਰੀ ਥਾਂ ਉੱਤੇ ਹੋਈ ਸੀ।...

8 oct turkey

ਤੁਰਕੀ : ਤੁਰਕੀ ਦਾ ਇਕ ਵਿਅਕਤੀ ਆਪਣੀ ਨੱਕ ਦੀ ਵਜ੍ਹਾ ਨਾਲ ਵਰਲਡ ਰਿਕਾਰਡ ਬਣਾਉਣ ਵਿਚ ਕਾਮਯਾਬ ਹੋਇਆ ਹੈ।ਦੁਨਿਆ ਦੇ ਸਭ ਤੋਂ ਵੱਡੀ ਨੱਕ ਵਾਲੇ ਵਿਅਕਤੀ ਦੇ ਰੂਪ ਵਿਚ ਇਸ ਵਿਅਕਤੀ ਨੇ ਆਪਣਾ ਨਾਮ ਦਰਜ ਕਰਵਾਇਆ ਹੈ।ਦਿਲਚਸਪ ਗੱਲ ਇਹ ਹੈ ਕਿ 71 ਦੀ ਉਮਰ ਤਕ ਪਹੁੰਚਣ ਤੋਂ ਬਾਅਦ ਵੀ ਇਸ ਵਿਅਕਤੀ ਦੀ ਲੱਕ ਲਗਾਤਾਰ ਵੱਧ ਰਹੀ ਹੈ। Also Read : ਰਣਜੀਤ ਸਿੰਘ ਕਤਲ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ,ਰਾਮ ਰਹੀਮ ਸਮੇਤ 5 ਦੋਸ਼ੀ ਕਰਾਰ ਤੁਹਾਨੂੰ ਦੱਸ ਦਈਏ ਕਿ ਤੁਰਕੀ ਦੇ 71 ਸਾਲ ਦੇ ਮੇਹਮਤ ਅੋਜੀਯੂਰੇਕ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਵਿਚ ਦਰਜ ਹੈ।ਇਕ ਰਿਪੋਰਟ ਦੇ ਮੁਤਾਬਿਕ,ਮੇਹਮਤ ਅੋਜੀਯੂਰੇਕ ਦੁਨਿਆ ਦੇ ਇਕਲੇ ਹੀ ਅਜਿਹੇ ਵਿਅਕਤੀ ਹਨ ਜਿਨ੍ਹਾਂ ਦੀ ਨੱਕ 8.8 ਸੈਟੀਂਮੀਟਰ93.46) ਲੰਬੀ ਹੈ।ਸਾਲ 2010 ਮਾਰਚ 'ਚ ਵੀ ਆਪਣੀ ਨੱਕ ਦੇ ਲਈ ਉਨ੍ਹਾਂ ਦਾ ਨਾਮ ਗਿਨੀਜ ਵਰਲਡ ਰਿਕਾਰਡਸ 'ਚ ਦਰਜ ਕੀਤਾ ਗਿਆ ਸੀ।ਜਿਸਨੂੰ ਅੱਜ ਤੱਕ ਕੋਈ ਨਹੀਂ ਤੋੜ ਸਕਇਆ ਹੈ।ਮੇਹਮਤ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨੱਕ ਦੀ ਲਮਬਾਈ ਅਜੇ ਵੀ ਵੱਧ ਰਹੀ ਹੈ। Also Read : ਪੰਜਾਬ CM ਚੰਨੀ ਦੇ ਬੇਟੇ ਦਾ ਵਿਆਹ, ਕਾਂਗਰਸ ਦੇ ਸਾਰੇ ਧੜਿਆਂ ਨੂੰ ਸੱਦਾ ਅੋਜੀਯੂਰੇਕ ਨੇ ਆਪਣੇ ਰਿਕਾਰਡ ਬਣਾਉਣ ਦੀ ਘਟਨਾ ਨੂੰ ਯਾਦ ਕਰਦੇ ਹੋਏ ਟਵੀਟ ਕੀਤਾ -#onthisday ਅੋਜੀਯੂਰੇਕ ਨੂੰ ਅਧਿਕਾਰਿਕ ਤੌਰ 'ਤੇ ਸੱਭ ਤੋਂ ਲੰਬੀ ਨੱਕ ਵਾਲਾ ਵਿਅਕਤੀ ਐਲਾਨਿਆਂ ਗਿਆ ਸੀ।ਹਾਲਾਂਕਿ ਅੋਜੀਯੂਰੇਕ ਦੀ ਨੱਕ ਦੁਨਿਆਂ ਦੇ ਜਿਉਂਦੇ ਵਿਅਕਤੀਆਂ ਵਿਚ ਸੱਭ ਤੋਂ ਲੰਬੀ ਨੱਕ, ਪਰ ਇਤਿਹਾਸ 'ਚ ਸੱਭ ਤੋਂ ਲੰਬੀ ਨੱਕ ਦਾ ਇਕਾਰਡ ਥਾਮਸ ਵੇਡਸਰ (ਯੂਕੇ) ਦਾ ਨਾਲ 'ਤੇ ਦਰਜ ਹੈ।18ਵੀਂ ਸਦੀ ਦੇ ਥਾਮਸ ਦੀ ਨੱਕ ਕਰੀਬ 19 ਸੈਂਟੀਮੀਟਰ ਲੰਬੀ ਸੀ।ਉਹ ਹੁਣ ਜਿੰਦਾ ਨਹੀਂ ਹਨ। ਇਸ ਲਈ ਸਭ ਤੋਂ ਵੱਡੀ ਨੱਲ ਦਾ ਰਿਕਾਰਡ ਮੇਮਤ ਅੋਜੀਯੂਰੇਕ ਦੇ ਨਾਮ ਹੋ ਗਿਆ ਹੈ।ਜੋ ਪਿਛਲੀ ਸਦੀ ਤੋਂ ਉਨ੍ਹਾਂ ਦੇ ਹੀ ਨਾਮ ਹੈ।...

7 oct pak

ਇਸਲਾਮਾਬਾਦ : ਪਾਕਿਸਤਾਨ ਵਿੱਚ ਵੀਰਵਾਰ ਤੜਕੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਵਿੱਚ ਘੱਟੋ ਘੱਟ 20 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ, ਜਦੋਂ ਕਿ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋਏ ਹਨ। ਪਾਕਿਸਤਾਨ ਦੇ ਹਰਨੇਈ ਇਲਾਕੇ ਵਿੱਚ ਭੂਚਾਲ ਦੀ ਤੀਬਰਤਾ 5.7 ਦੱਸੀ ਜਾ ਰਹੀ  ਹੈ। ਜਿਸ ਦੇ ਚਲਦਿਆਂ ਇਥੇ ਭਾਰੀ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। Also Read : ਲੈਫਟੀਨੈਂਟ ਜਨਰਲ ਨਦੀਮ ਅਹਿਮਦ ਅੰਜੁਮ ISI ਦੇ ਨਵੇਂ ਮੁਖੀ ਨਿਯੁਕਤ ਜਾਣਕਾਰੀ ਲਈ ਦੱਸ ਦਈਏ  ਕਿ ਰਿਕਟਰ ਸਕੇਲ 'ਤੇ 6 ਦੇ ਆਲੇ ਦੁਆਲੇ ਭੂਚਾਲ ਦੀ ਤੀਬਰਤਾ ਬਹੁਤ ਜ਼ਿਆਦਾ ਮੰਨੀ ਜਾਂਦੀ ਹੈ ਅਤੇ ਇਸ ਤੋਂ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ।ਇਹ ਭੂਚਾਲ ਪਾਕਿਸਤਾਨ ਵਿੱਚ ਤੜਕੇ ਕਰੀਬ ਤਿੰਨ ਵਜੇ ਆਇਆ, ਜਿਸ ਤੋਂ ਬਾਅਦ ਹਲਚਲ ਮਚ ਗਈ। ਘਰ ਵਿੱਚ ਅਰਾਮ ਨਾਲ ਸੌਂ ਰਹੇ ਲੋਕਾਂ ਨੇ ਕਾਹਲੀ ਵਿੱਚ ਬਾਹਰ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਭੂਚਾਲ ਨਾਲ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਹੀ ਆਫਤ ਪ੍ਰਬੰਧਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਸੁਹੇਲ ਅਨਵਰ ਹਾਸ਼ਮੀ ਨੇ  ਦੱਸਿਆ ਕਿ ਛੱਤਾਂ ਅਤੇ ਕੰਧਾਂ ਡਿੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸਰਕਾਰ ਦੇ ਮੰਤਰੀ ਮੀਰ ਜ਼ਿਆ ਉਲਾਹ ਨੇ ਕਿਹਾ ਕਿ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਭੂਚਾਲ ਕਾਰਨ 20 ਲੋਕਾਂ ਦੀ ਮੌਤ ਹੋ ਗਈ ਹੈ। ਬਚਾਅ ਕਾਰਜ ਜਾਰੀ ਹੈ। Also Read : ਲਖੀਮਪੁਰ ਹਿੰਸਾ ਦੀ ਤਨਮਨਜੀਤ ਢੇਸੀ ਅਤੇ ਰੂਬੀ ਸਹੋਤਾ ਨੇ ਕੀਤੀ ਨਿੰਦਾ ਖੇਤਰ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭੂਚਾਲ ਵਿੱਚ ਘੱਟੋ ਘੱਟ 200 ਲੋਕ ਜ਼ਖਮੀ ਹੋਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਜ਼ਾਹਰ ਕੀਤਾ ਹੈ।ਭੂਚਾਲ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਸੜਕਾਂ 'ਤੇ ਨਿਕਲਦੇ ਨਜ਼ਰ ਆ ਰਹੇ ਹਨ। ਭੂਚਾਲ ਤੋਂ ਬਾਅਦ ਪਾਕਿਸਤਾਨ ਵਿੱਚ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ।...

6o pak

ਇਸਲਾਮਾਬਾਦ: ਲੈਫਟੀਨੈਂਟ ਜਨਰਲ ਨਦੀਮ ਅਹਿਮਦ ਅੰਜੁਮ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈ.ਐਸ.ਆਈ.) ਦਾ ਨਵਾਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ।  Also Read: UAE ਦਾ ਪਾਸਪੋਰਟ ਦੁਨੀਆ 'ਚ ਸਭ ਤੋਂ ਤਾਕਤਵਰ, ਗਲੋਬਲ ਰੈਂਕਿੰਗ 'ਚ ਭਾਰਤ ਨੂੰ 85ਵਾਂ ਸਥਾਨ ਫ਼ੌਜ ਦੇ ਮੀਡੀਆ ਮਾਮਲਿਆਂ ਦੇ ਵਿੰਗ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ, ਇੱਕ ਹੈਰਾਨੀਜਨਕ ਕਦਮ ਚੁਕੱਦਿਆਂ ਪਾਕਿਸਤਾਨੀ ਫ਼ੌਜ ਨੇ ਬੁੱਧਵਾਰ ਨੂੰ ਖੁਫੀਆ ਏਜੰਸੀ ਦੇ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ ਦਾ ਤਬਾਦਲਾ ਕਰ ਦਿੱਤਾ ਅਤੇ ਉਸ ਨੂੰ ਪਿਸ਼ਾਵਰ ਕੋਰ ਕਮਾਂਡਰ ਨਿਯੁਕਤ ਕੀਤਾ। Also Read: ਲਖੀਮਪੁਰ 'ਚ ਮਾਰੇ ਗਏ ਕਿਸਾਨਾਂ ਤੇ ਪੱਤਰਕਾਰਾਂ ਦੇ ਵਾਰਸਾਂ ਨੂੰ ਚੰਨੀ ਸਰਕਾਰ ਦੇਵੇਗੀ 50-50 ਲੱਖ ਰੁਪਏ ਹਮੀਦ ਨੂੰ 16 ਜੂਨ, 2019 ਨੂੰ ਜਾਸੂਸ ਏਜੰਸੀ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਉਹ ਪਹਿਲਾਂ ਆਈ.ਐਸ.ਆਈ. ਵਿੱਚ ਅੰਦਰੂਨੀ ਸੁਰੱਖਿਆ ਦੇ ਮੁਖੀ ਵਜੋਂ ਸੇਵਾ ਨਿਭਾਅ ਚੁੱਕੇ ਹਨ। ਉਨ੍ਹਾਂ ਨੂੰ ਫ਼ੌਜ ਮੁਖੀ ਜਨਰਲ ਕਮਰ ਬਾਜਵਾ ਦਾ ਕਰੀਬੀ ਮੰਨਿਆ ਜਾਂਦਾ ਹੈ। ਬਾਹਰੀ ਅਤੇ ਅੰਦਰੂਨੀ ਸੁਰੱਖਿਆ ਚੁਣੌਤੀਆਂ ਕਾਰਨ ਉਨ੍ਹਾਂ ਨੂੰ ਨਾਜ਼ੁਕ ਸਮੇਂ ਆਈ.ਐਸ.ਆਈ. ਮੁਖੀ ਨਿਯੁਕਤ ਕੀਤਾ ਗਿਆ ਸੀ। Also Read: ਸੀਤਾਪੁਰ ਤੋਂ ਲਖੀਮਪੁਰ ਖੀਰੀ ਲਈ ਰਵਾਨਾ ਹੋਏ ਚਰਨਜੀਤ ਸਿੰਘ ਚੰਨੀ, ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ...

6 oct dhesi

ਇੰਗਲੈਂਡ : ਲਖੀਮਪੁਰ ਖੀਰੀ ਵਿਚ ਬੀਤੀ 3 ਅਕਤੂਬਰ ਨੂੰ ਕੇਂਦਰੀ ਰਾਜ ਮੰਤਰੀ ਦੇ ਮੁੰਡੇ ਵੱਲੋਂ ਕਿਸਾਨਾਂ ਨੂੰ ਗੱਡੀ ਹੇਠਾਂ ਦਰੜ ਦੇਣ ਦੀ ਘਟਨਾ ਦੀ ਦੁਨੀਆ ਭਰ ਵਿਚ ਨਿੰਦਾ ਹੋ ਰਹੀ ਹੈ। ਇਸ ਘਟਨਾ ਵਿਚ 4 ਕਿਸਾਨਾਂ ਸਮੇਤ ਕੁੱਲ 8 ਲੋਕਾਂ ਦੀ ਮੌਤ ਹੋ ਗਈ ਸੀ। ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਅਤੇ ਕੈਨੇਡੀਅਨ ਹਾਊਸ ਆਫ ਕਾਮਨਜ਼ ਦੀ ਮੈਂਬਰ ਰੂਬੀ ਸਹੋਤਾ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।  Also Read : ਲਖੀਮਪੁਰ ਹਿੰਸਾ ਮਾਮਲੇ 'ਚ ਬੋਲੇ ਰਾਹੁਲ ਗਾਂਧੀ, ਕਿਹਾ- 'ਦੇਸ਼ 'ਚ ਪਹਿਲਾਂ ਲੋਕਤੰਤਰ ਹੁੰਦਾ ਸੀ ਹੁਣ ਹੈ ਤਾਨਾਸ਼ਾਹੀ' ਢੇਸੀ ਨੇ ਟਵੀਟ ਕਰਦੇ ਹੋਏ ਲਿਖਿਆ, ‘ਲਖੀਮਪੁਰ ਵਿਚ ਕਿਸਾਨਾਂ ਨਾਲ ਵਾਪਰੀ ਘਟਨਾ ਸੁਣ ਕੇ ਬਹੁਤ ਦੁੱਖ ਹੋਇਆ, ਕਿਸਾਨਾਂ ਦੇ ਪਰਿਵਾਰ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ ਅਤੇ ਉਮੀਦ ਹੈ ਕਿ ਅਧਿਕਾਰੀ ਅਤੇ ਮੀਡੀਆ ਉਨ੍ਹਾਂ ਨਾਲ ਨਿਰਪੱਖ ਵਿਵਹਾਰ ਕਰਨਗੇ, ਕਿਉਂਕਿ ਉਹ ਨਿਆਂ ਦੇ ਹੱਕਦਾਰ ਹਨ।’ ਉਥੇ ਹੀ ਰੂਬੀ ਸਹੋਤਾ ਨੇ ਟਵੀਟ ਕਰਦੇ ਹੋਏ ਲਿਖਿਆ, ‘ਭਾਰਤ ਦੇ ਲਖੀਮਪੁਰ ਖੀਰੀ ਵਿਚ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਹਿੰਸਾ ਬਾਰੇ ਜਾਣ ਕੇ ਮੈਨੂੰ ਬਹੁਤ ਦੁੱਖ ਹੋਇਆ। ਮਾਰੇ ਗਏ ਜਾਂ ਜ਼ਖ਼ਮੀ ਹੋਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ। ਮੈਂ ਨਿਆਂ ਅਤੇ ਜਵਾਬਦੇਹੀ ਲਈ ਉਠਦੀਆਂ ਮੰਗਾਂ ਨਾਲ ਆਪਣੀ ਆਵਾਜ਼ ਬੁਲੰਦ ਕਰਦੀ ਹਾਂ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਦੌਰੇ ਨੂੰ ਲੈ ਕੇ ਕਿਸਾਨਾਂ ਦੇ ਵਿਰੋਧ ਦੌਰਾਨ ਐਤਵਾਰ ਨੂੰ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੋਨੀਆ ਖੇਤਰ ਵਿਚ ਹੋਈ ਹਿੰਸਾ ਵਿਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਤਿਕੋਨੀਆ-ਬਨਬੀਰਪੁਰ ਸੜਕ ...

1 oct romania

ਬੁਖਾਰੇਸਟ : ਰੋਮਾਨੀਆ ਦੇ ਬੰਦਰਗਾਹ ਸ਼ਹਿਰ ਕੋਨਸਤਾਂਤਾ ਦੇ ਇਕ ਹਸਪਤਾਲ ਵਿਚ ਸ਼ੁੱਕਰਵਾਰ ਸਵੇਰੇ ਲੱਗੀ ਅੱਗ ਵਿਚ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰੋਮਾਨੀਆ ਦੇ ਐਮਰਜੈਂਸੀ ਸਥਿਤੀ ਨਿਰੀਖਣ ਦਫ਼ਤਰ ਨੇ ਕਿਹਾ ਕਿ ਸਾਰੇ ਮਰੀਜ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਦੁਪਹਿਰ ਤੱਕ ਅੱਗ ਬੁਝਾ ਲਈ ਗਈ ਸੀ। Also Read : ਆਸਟ੍ਰੇਲੀਆ ਤੋਂ ਅੰਤਰਰਾਸ਼ਟਰੀ ਯਾਤਰਾ ਮੁੜ ਚਾਲੂ ਕਰਨ ਦਾ ਐਲਾਨ ਸਿਹਤ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਜ਼ਿਆਦਾ ਜਾਣਕਾਰੀ ਪ੍ਰੈਸ ਕਾਨਫਰੰਸ ਵਿਚ ਦਿੱਤੀ ਜਾਵੇਗੀ। ਉਸ ਦਾ ਸਮਾਂ ਅਜੇ ਨਹੀਂ ਦੱਸਿਆ ਗਿਆ ਹੈ। ਬਿਆਨ ਵਿਚ ਕਿਹਾ ਗਿਆ ਕਿ 113 ਮਰੀਜ਼ ਹਸਪਤਾਲ ਦੀ ਮੈਡੀਕਲ ਯੂਨਿਟ ਵਿਚ ਸਨ, ਜਿਨ੍ਹਾਂ ਵਿਚੋਂ 10 ਆਈ.ਸੀ.ਯੂ. ਦੇ ਮਰੀਜ਼ ਸਨ। 1.9 ਕਰੋੜ ਦੀ ਆਬਾਦੀ ਵਾਲੇ ਯੂਰਪੀ ਸੰਘ ਦੇ ਦੇਸ਼ ਰੋਮਾਨੀਆ ਵਿਚ ਪਿਛਲੇ ਇਕ ਸਾਲ ਦੇ ਅੰਦਰ ਦੋ ਹੋਰ ਹਪਸਤਾਲਾਂ ਵਿਚ ਅੱਗ ਲੱਗੀ ਹੈ, ਜਿਸ ਨੇ ਦੇਸ਼ ਦੇ ਪੁਰਾਣੇ ਹਸਪਤਾਲਾਂ ਦੇ ਬੁਨਿਆਦੀ ਢਾਂਚਿਆਂ ਦੇ ਬਾਰੇ ਵਿਚ ਚਿੰਤਾਵਾਂ ਵਧਾ ਦਿੱਤੀਆਂ ਹਨ। Also Read : ਕਿਸਾਨ ਮਹਾਂਪੰਚਾਇਤ 'ਤੇ SC ਦਾ ਰੁਖ ਸਖ਼ਤ, ਕਿਹਾ- 'ਤੁਸੀ ਸ਼ਹਿਰ ਦਾ ਗਲਾ ਘੋਟ ਰਹੇ ਹੋ' ਪਿਛਲੇ ਸਾਲ ਨਵੰਬਰ ਵਿਚ ਉਤਰੀ ਸ਼ਹਿਰ ਪਿਆਤਰਾ ਨੀਮਤ ਵਿਚ ਕੋਵਿਡ-19 ਰੋਗੀਆਂ ਦੇ ਆਈ.ਸੀ.ਯੂ. ਵਿਚ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਜਨਵਰੀ ਵਿਚ ਬੁਖਾਰੇਸਟ ਦੇ ਮਾਤੇਈ ਬਾਲਸ ਹਸਪਤਾਲ ਵਿਚ ਅੱਗ ਲੱਗ ਗਈ ਸੀ, ਜਿਸ ਵਿਚ ਘੱਟ ਤੋਂ ਘੱਟ 5 ਲੋਕਾਂ ਦੀ ਮੌਤ ਹੋ ਗਈ ਸੀ। ਮਾਤੇਈ ਬਾਲਸ ਦੀ ਅੱਗ ਦੇ ਬਾਅਦ ਰਾਸ਼ਟਰਪਤੀ ਕਲਾਊਸ ਈਓਹਾਨਿਸ ਨੇ ਤੁਰੰਤ ਅਤੇ ਡੂੰਘੇ ਸੁਧਾਰ ਦਾ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਸ ਤਰ੍ਹਾਂ ਦੀ ਤ੍ਰਾਸਦੀ ਫਿਰ ਤੋਂ ਨਹੀਂ ਹੋਣੀ ਚਾਹੀਦੀ।...

1oct flight

ਕੈਨਬਰਾ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਯਾਤਰਾ ਨੂੰ ਫਿਰ ਤੋਂ ਚਾਲੂ ਕਰਨ ਅਤੇ ਸਰਹੱਦੀ ਪਾਬੰਦੀਆਂ ਵਿਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਮੌਰੀਸਨ ਨੇ ਕਿਹਾ ਕਿ ਅੰਤਰਰਸ਼ਟਰੀ ਸਰਹੱਦ ਅਗਲੇ ਮਹੀਨੇ ਉਨ੍ਹਾਂ ਰਾਜਾਂ ਲਈ ਦੁਬਾਰਾ ਖੁੱਲ੍ਹ ਜਾਵੇਗੀ ਜੋ 80 ਫ਼ੀਸਦੀ ਟੀਕਾਕਰਨ ਦੀ ਦਰ ’ਤੇ ਪਹੁੰਚ ਗਏ ਹਨ।  Also Read : ਪੰਜਾਬ 'ਚ IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ ਯੋਜਨਾ ਦੇ ਪਹਿਲੇ ਪੜਾਅ ਵਿਚ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਆਸਟ੍ਰੇਲੀਆ ਛੱਡਣ ਦੀ ਇਜਾਜ਼ਤ ਦੇਣ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਅਤੇ ਹੋਰ ਤਬਦੀਲੀਆਂ ਨਾਲ ਵਿਦੇਸ਼ੀ ਯਾਤਰੀਆਂ ਨੂੰ ਦੇਸ਼ ਵਿਚ ਪ੍ਰਵੇਸ਼ ਕਰਨ ਦੀ ਇਜਾਜ਼ਤ ਮਿਲਣ ਦੀ ਉਮੀਦ ਹੈ। ਮੌਰੀਸਨ ਨੇ ਕਿਹਾ, ਆਸਟ੍ਰੇਲੀਆਈ ਲੋਕਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਵਾਪਸ ਦੇਣ ਦਾ ਸਮਾਂ ਆ ਗਿਆ ਹੈ। ਮਹਾਮਾਰੀ ਦੇ ਸਮੇਂ ਅਸੀਂ ਲੋਕਾਂ ਦੀ ਜਾਨ ਬਚਾਈ, ਰੋਜ਼ੀ-ਰੋਟੀ ਬਚਾਈ ਪਰ ਸਾਨੂੰ ਇਹ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਕਿ ਆਸਟ੍ਰੇਲੀਆਈ ਲੋਕ ਉਸ ਜੀਵਨ ਨੂੰ ਦੁਬਾਰਾ ਪ੍ਰਾਪਤ ਕਰ ਸਕਣ ਜੋ ਉਨ੍ਹਾਂ ਕੋਲ ਕਿਸੇ ਸਮੇਂ ਇਸ ਦੇਸ਼ ਵਿਚ ਸੀ।  Also Read : ਹਰੀਸ ਰਾਵਤ ਦਾ ਕੈਪਟਨ 'ਤੇ ਵੱਡਾ ਹਮਲਾ,ਕਿਹਾ- 'ਵਾਅਦੇ ਪੂਰੇ ਨਾ ਹੋਣ ਤੋਂ ਨਾਰਾਜ਼ ਸੀ ਹਾਈਕਮਾਨ' ਦੱਸ ਦੇਈਏ ਕਿ ਮੌਰੀਸਨ ਨੇ ਮਾਰਚ 2020 ਵਿਚ ਅੰਤਰਰਾਸ਼ਟਰੀ ਸਰਹੱਦ ਨੂੰ ਬੰਦ ਕਰ ਦਿੱਤਾ ਸੀ। ਉਦੋਂ ਤੋਂ ਸਿਰਫ਼ ਸੀਮਤ ਗਿਣਤੀ ਵਿਚ ਲੋਕਾਂ ਨੂੰ ਮਹੱਤਵਪੂਰਨ ਵਪਾਰਕ ਜਾਂ ਮਨੁੱਖੀ ਕਾਰਨਾਂ ਕਰਕੇ ਦੇਸ਼ ਛੱਡਣ ਦੀ ਇਜਾਜ਼ਤ ਦਿੱਤੀ ਗਈ ਹੈ। ਮੌਰੀਸਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਨਵੰਬਰ ਵਿਚ ਪਹਿਲਾ ਹੋਮ ਕੁਆਰੰਟੀਨ ਸਿਸਟਮ ਲਾਗੂ ਹੋ ਜਾਵੇਗਾ।...

27s8

ਨਵੀਂ ਦਿੱਲੀ: ਕੋਰੋਨਾ ਨਾਲ ਪੀੜਤ ਅਤੇ 40 ਸਾਲ ਤੋਂ ਜ਼ਿਆਦਾ ਉਮਰ ਦੇ ਜਿਨ੍ਹਾਂ ਲੋਕਾਂ ਨੂੰ ਟਾਈਪ-1 ਸ਼ੂਗਰ ਹੈ, ਉਨ੍ਹਾਂ ਦੇ ਇਸ ਬੀਮਾਰੀ ਨਾਲ ਪੀੜਤ ਬੱਚਿਆਂ ਦੀ ਤੁਲਨਾ 'ਚ ਹਸਪਤਾਲ 'ਚ ਦਾਖਲ ਹੋਣ ਦਾ ਖਤਰਾ ਸੱਤ ਗੁਣਾ ਜ਼ਿਆਦਾ ਹੈ। ਇਕ ਅਧਿਐਨ ਦੇ ਨਤੀਜੇ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਪੜੋ ਹੋਰ ਖਬਰਾਂ: ਦੇਸ਼ 'ਚ ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ 26 ਹਜ਼ਾਰ ਮਾਮਲੇ, 16 ਹਜ਼ਾਰ ਸਿਰਫ ਕੇਰਲ ਤੋਂ 'ਐਂਡੋਕ੍ਰਾਇਨ ਸੋਸਾਇਟੀ ਦੇ ਜਨਰਲ ਆਫ ਕਲੀਨਿਕਲ ਐਂਡੋਕ੍ਰਾਈਨਾਲੋਜੀ ਐਂਡ ਮੋਟਾਬੋਲਿਜ਼ਮ' 'ਚ ਪ੍ਰਕਾਸ਼ਿਤ ਅਧਿਐਨ (ਕੋਵਿਡ-19) 'ਚ ਕਿਹਾ ਗਿਆ ਹੈ ਕਿ 'ਸ਼ੂਗਰ ਦੇ ਮਰੀਜ਼ਾਂ ਨੂੰ ਕੋਵਿਡ-19 ਨਾਲ ਸੰਬੰਧਿਤ ਸਿਹਤ ਬੀਮਾਰੀਆਂ ਦਾ ਖਤਰਾ ਜ਼ਿਆਦਾ ਹੈ, ਖਾਸ ਕਰਕੇ ਜੇਕਰ ਉਨ੍ਹਾਂ ਦੀ ਉਮਰ 40 ਸਾਲ ਤੋਂ ਜ਼ਿਆਦਾ ਹੈ। ਅਧਿਐਨ ਮੁਤਾਬਕ, ਕੋਵਿਡ-19 ਨਾਲ ਪੀੜਤ ਬੱਚਿਆਂ 'ਚ ਸਾਹ ਸੰਬੰਧੀ ਗੰਭੀਰ ਲੱਛਣ ਹੋਣਾ ਦੁਰਲੱਭ ਹੈ ਅਤੇ ਉਨ੍ਹਾਂ 'ਚ ਅਕਸਰ ਇਹ ਲੱਛਣ ਨਹੀਂ ਦਿਖਾਈ ਦਿੰਦੇ। ਇਸ ਦੇ ਉਲਟ ਬਾਲਗਾਂ 'ਚ ਸਾਹ ਸੰਬੰਧੀ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ, ਜਿਨ੍ਹਾਂ 'ਚ ਜ਼ਿਆਦਾ ਉਮਰ ਦੇ ਸ਼ੂਗਰ ਦੇ ਮਰੀਜ਼ਾਂ ਦੀ ਮੌਤ ਹੋਣ ਦਾ ਖ਼ਦਸ਼ਾ ਜ਼ਿਆਦਾ ਹੁੰਦਾ ਹੈ।  ਪੜੋ ਹੋਰ ਖਬਰਾਂ: ਪੰਜਾਬ CM ਚੰਨੀ ਨੇ ਇਕ ਵਾਰ ਫਿਰ ਭਰਿਆ ਕਿਸਾਨਾਂ ਦੇ ਹੱਕ 'ਚ ਹੁੰਗਾਰਾ, ਕੀਤੀ ਅਪੀਲ ਸੈਨ ਡਿਏਗੋ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ ਦੇ ਡਾ. ਕਾਲਰਾ ਡੇਮੇਟੇਰਕੋ-ਬਰਗਰੇਨ ਨੇ ਕਿਹਾ ਕਿ ਸਾਡੇ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਸ਼ੂਗਰ ਟਾਈਪ-1 ਦੇ ਰੋਗੀ 4...

26 sep flights

ਟੋਰਾਂਟੋ : ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ (Canada India Flights)  ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ ।  ਹੁਣ 27 ਸਤੰਬਰ ਤੋਂ ਭਾਰਤੀ ਉਡਾਣਾਂ ਮੁੜ ਕੈਨੇਡਾ ਲਈ ਉਡਾਣ ਭਰ ਸਕਣਗੀਆਂ।  ਇਹ ਪਾਬੰਦੀ ਕੋਰੋਨਾ ਦੀ ਲਾਗ ਕਾਰਨ ਕਈ ਮਹੀਨੀਆਂ ਲਈ ਰੋਕ ਲੱਗੀ ਹੋਈ ਸੀ। ਪਿਛਲੀ ਵਾਰ ਉਡਾਣਾਂ ਤੇ ਇਸ ਪਾਬੰਦੀ ਨੂੰ 26 ਸਤੰਬਰ ਤੱਕ ਵਧਾਇਆ ਗਿਆ ਸੀ, ਪਰ ਹੁਣ ਉੱਥੋਂ ਦੀ ਸਰਕਾਰ ਨੇ ਪਾਬੰਦੀਆਂ ਵਿੱਚ ਢਿੱਲ ਦਿੱਤੀ ਹੈ । Also Read : UNGA: ਮੈਂ ਉਸ ਦੇਸ਼ ਦੀ ਅਗਵਾਈ ਕਰ ਰਿਹਾਂ, ਜਿਸ ਨੂੰ ਲੋਕਤੰਤਰ ਦੀ ਮਾਂ ਦਾ ਮਾਣ ਹਾਸਲ: PM ਮੋਦੀ ਹਾਲਾਂਕਿ, ਕੈਨੇਡਾ ਜਾਣ ਵਾਲੇ ਭਾਰਤੀ ਯਾਤਰੀਆਂ ਲਈ ਕੁਝ ਸ਼ਰਤਾਂ ਹਨ।   ਕੈਨੇਡੀਅਨ ਸਰਕਾਰ  ਦੇ ਅਨੁਸਾਰ, ਜੇਕਰ ਕੋਈ ਯਾਤਰੀ ਇਨ੍ਹਾਂ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ, ਤਾਂ ਏਅਰਲਾਈਨ ਕੰਪਨੀ ਉਸਨੂੰ ਇਨਕਾਰ ਕਰ ਸਕਦੀ ਹੈ। ਕੈਨੇਡਾ ਆਉਣ ਵਾਲੇ ਭਾਰਤੀ ਯਾਤਰੀਆਂ ਨੂੰ ਦਿੱਲੀ  ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸਥਿਤ ਜੇਨੇਸਟ੍ਰਿੰਗਜ਼ ਲੈਬ ਤੋਂ ਕੋਵਿਡ  - 19 ਟੈਸਟ ਦੀ ਨੈਗੇਟਿਵ ਰਿਪੋਰਟ ਲਿਆਉਣੀ ਹੋਵੇਗੀ।  ਇਹ ਟੈਸਟ ਉਡਾਣ ਤੋਂ 18 ਘੰਟੇ ਪਹਿਲਾਂ ਕਰਾਉਣਾ ਹੋਵੇਗਾ ।  ...