ਤਾਈਪੇ: ਵੀਰਵਾਰ ਨੂੰ ਦੱਖਣੀ ਤਾਈਵਾਨ ਵਿੱਚ ਇੱਕ 13 ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗ ਗਈ। ਇਸ ਦੌਰਾਨ 46 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 41 ਹੋਰ ਝੁਲਸ ਗਏ ਹਨ। ਕਾਓਸੁੰਗ ਸ਼ਹਿਰ ਦੇ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਅੱਗ ਸਵੇਰੇ 3 ਵਜੇ ਦੇ ਕਰੀਬ ਲੱਗੀ। ਅੱਗ ਇੰਨੀ ਭਿਆਨਕ ਸੀ ਕਿ ਇਮਾਰਤ ਦੀਆਂ ਕਈ ਮੰਜ਼ਲਾਂ ਸੜ ਗਈਆਂ। ਤਾਈਵਾਨ ਦੇ ਅਧਿਕਾਰੀਆਂ ਨੇ ਵੀ ਅੱਗ ਲੱਗਣ ਦੀ ਘਟਨਾ ਵਿੱਚ 46 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
Also Read: ਭੀਖੀ ਨੇੜੇ ਟਰਾਲੇ ਤੇ ਯਾਈਲੋ ‘ਚ ਭਿਆਨਕ ਟੱਕਰ, 4 ਹਲਾਕ ਤੇ 3 ਗੰਭੀਰ ਜ਼ਖਮੀ
ਉਸੇ ਸਮੇਂ ਫਾਇਰ ਵਿਭਾਗ ਦੇ ਮੁਖੀ ਲੀ ਚਿੰਗ-ਸਿਯੂ ਨੇ ਦੱਸਿਆ ਕਿ 11 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਉਨ੍ਹਾਂ ਦੀਆਂ ਲਾਸ਼ਾਂ ਨੂੰ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 55 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ 14 ਲੋਕਾਂ ਦੀ ਮੌਤ ਹੋ ਗਈ। ਤਾਈਵਾਨ ਵਿੱਚ ਮੌਤ ਦੀ ਅਧਿਕਾਰਤ ਪੁਸ਼ਟੀ ਸਿਰਫ ਹਸਪਤਾਲ ਵਿੱਚ ਹੁੰਦੀ ਹੈ।
Also Read: PRTC ਪਟਿਆਲਾ ਡਿੱਪੂ ਪਹੁੰਚੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ, ਕਿਹਾ-‘ਕਿਸੇ ਤੋਂ ਡਰਨ ਦੀ ਲੋੜ ਨਹੀਂ’
ਫਾਇਰਫਾਈਟਰ ਖੋਜ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਗਵਾਹਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਸਵੇਰੇ 3 ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਸੁਣੀ ਹੈ। ਅਧਿਕਾਰਤ ਬਿਆਨ ਦੇ ਅਨੁਸਾਰ ਇਹ ਇਮਾਰਤ 40 ਸਾਲ ਪੁਰਾਣੀ ਸੀ, ਜਿਸ ਦੇ ਹੇਠਲੇ ਮੰਜ਼ਿਲ ‘ਤੇ ਦੁਕਾਨਾਂ ਅਤੇ ਸਿਖਰ ‘ਤੇ ਅਪਾਰਟਮੈਂਟ ਸਨ।
Also Read: ਜੇਲ ‘ਚ ਬੰਦ ਆਰਿਅਨ ਖਾਨ, ਸ਼ਾਹਰੁਖ ਖਾਨ-ਗੌਰੀ ਨੇ ਵੀਡੀਓ ਕਾਲ ‘ਤੇ ਕੀਤੀ ਬੇਟੇ ਨਾਲ ਗੱਲ



