LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PRTC ਪਟਿਆਲਾ ਡਿੱਪੂ ਪਹੁੰਚੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ, ਕਿਹਾ-'ਕਿਸੇ ਤੋਂ ਡਰਨ ਦੀ ਲੋੜ ਨਹੀਂ'

15o raja

ਪਟਿਆਲਾ- ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸਵੇਰੇ ਪਟਿਆਲਾ ਦੇ ਪੀਆਰਟੀਸੀ ਡਿਪੂ ਦਾ ਦੌਰਾ ਕੀਤਾ। ਉਨ੍ਹਾਂ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਵਰਗੀਆਂ ਜਨਤਕ ਸੰਸਥਾਵਾਂ ਨੂੰ ਸਫਲ ਬਣਾਉਣ ਵਿੱਚ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਪੂਰਨ ਸਹਿਯੋਗ ਦੀ ਮੰਗ ਕੀਤੀ। 

Also Read: ਨਾਰਕੋਟਿਕ ਕੰਟਰੋਲ ਸੈਲ ਹੱਥ ਲੱਗੀ ਵੱਡੀ ਸਫਲਤਾ, ਕਰੋੜਾਂ ਦੀ ਹੈਰੋਇਨ ਜ਼ਬਤ

ਇਸ ਮੌਕੇ ਉਨਾਂ ਬਸ ਚਾਲਕਾਂ ਅਤੇ ਕੰਡਕਟਰਾਂ ਅਤੇ ਦੂਜੇ ਸਟਾਫ ਦੇ ਨਾਲ ਗੱਲਬਾਤ ਕਰਦਿਆ ਪੀ ਆਰ ਟੀ ਸੀ  ਰੋਡਵੇਜ ਨੂੰ   ਹੋਰ ਮਜਬੂਤ ਕਰਨ ਦੇ ਲਈ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕੰਡਕਟਰ ਅਤੇ ਡਰਾਈਵਰ ਨਾਲ ਵਾਅਦਾ ਕੀਤਾ ਕਿ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ। ਇਸ ਮੌਕੇ ਟਰਾਂਸਪੋਰਟ ਮੰਤਰੀ ਨੇ ਰਾਜਾ ਵੜਿੰਗ ਕਿਹਾ ਕਿ ਕੱਚੇ  ਕਾਮਿਆਂ ਨੂੰ ਜਲਦੀ ਹੀ ਪੱਕਾ ਕਰ ਦਿੱਤਾ ਜਾਵੇਗਾ। 

Also Read: ਸਿੰਘੂ ਬਾਰਡਰ ਉੱਤੇ ਕਤਲ ਮਾਮਲੇ 'ਤੇ ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਬਿਆਨ

ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮੁਲਾਜ਼ਮ ਸੱਚੇ ਹਨ ਤਾਂ ਉਨ੍ਹਾਂ ਨੂੰ ਕਿਸੇ ਵੀ ਅਧਿਕਾਰੀ ਤੋਂ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਮੌਜੂਦਾ ਸਰਕਾਰ ਦਾ ਸਮਾਂ ਰਹਿੰਦਿਆਂ ਉਹ ਜਿੰਨਾ ਹੋ ਸਕੇਗਾ ਮੁਲਾਜ਼ਮਾਂ ਲਈ ਕੰਮ ਕਰਨਗੇ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।

Also Read: ਭੀਖੀ ਨੇੜੇ ਟਰਾਲੇ ਤੇ ਯਾਈਲੋ 'ਚ ਭਿਆਨਕ ਟੱਕਰ, 4 ਹਲਾਕ ਤੇ 3 ਗੰਭੀਰ ਜ਼ਖਮੀ

In The Market