LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੇਲ 'ਚ ਬੰਦ ਆਰਿਅਨ ਖਾਨ, ਸ਼ਾਹਰੁਖ ਖਾਨ-ਗੌਰੀ ਨੇ ਵੀਡੀਓ ਕਾਲ 'ਤੇ ਕੀਤੀ ਬੇਟੇ ਨਾਲ ਗੱਲ

15o shah

ਮੁੰਬਈ- ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਕਾਨ ਇਨ੍ਹੀਂ ਦਿਨੀਂ ਮੁੰਬਈ ਦੇ ਆਰਥਰ ਰੋਡ ਜੇਲ ਵਿਚ ਹਨ। ਮੁੰਬਈ ਕਰੂਜ਼ ਦੀ ਡਰੱਗਸ ਪਾਰਟੀ ਕੇਸ ਮਾਮਲੇ ਵਿਚ ਆਰਿਅਨ ਕਾਨ ਨੂੰ ਐੱਨਸੀਬੀ ਨੇ ਗ੍ਰਿਫਤਾਰ ਕੀਤਾ ਸੀ। ਅਜਿਹੇ ਵਿਚ ਉਨ੍ਹਾਂ ਨੂੰ ਕਿਲਾ ਕੋਰਟ ਵਲੋਂ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਸੀ। ਇਸੇ ਦੇ ਚੱਲਦੇ ਆਰਿਅਨ ਖਾਨ ਨੂੰ ਆਰਥਰ ਰੋਡ ਜੇਲ ਵਿਚ ਰੱਖਿਆ ਗਿਆ ਹੈ। ਹੁਣ ਦੱਸਿਆ ਜਾ ਰਿਹਾ ਹੈ ਕਿ ਆਰਿਅਨ ਜੇਲ ਵਿਚ ਰਹਿੰਦੇ ਹੋਏ ਆਪਣੇ ਮਾਤਾ-ਪਿਤਾ ਸ਼ਾਹਰੁਖ ਖਾਨ ਤੇ ਗੌਰੀ ਖਾਨ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ।

Also Read: PRTC ਪਟਿਆਲਾ ਡਿੱਪੂ ਪਹੁੰਚੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ, ਕਿਹਾ-'ਕਿਸੇ ਤੋਂ ਡਰਨ ਦੀ ਲੋੜ ਨਹੀਂ'

ਆਰਿਅਨ ਨੇ ਵੀਡੀਓ ਕਾਲ 'ਤੇ ਕੀਤੀ ਗੱਲਬਾਤ
ਆਰਿਅਨ ਖਾਨ ਨੂੰ ਆਰਥਰ ਰੋਡ ਜੇਲ ਵਿਚ ਗਏ ਕਈ ਦਿਨ ਹੋ ਗਏ ਹਨ। ਅਜਿਹੇ ਵਿਚ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਲਗਾਤਾਰ ਅਧਿਕਾਰੀਆਂ ਤੋਂ ਉਸਦੀ ਸਿਹਤ ਦੀ ਖਬਰ ਲੈਂਦੇ ਰਹਿੰਦੇ ਹਨ। ਹੁਣ ਖਬਰ ਹੈ ਕਿ ਆਰਿਅਨ ਖਾਨ ਦੀ ਗੱਲਬਾਤ ਸ਼ਾਹਰੁਖ ਅਤੇ ਗੌਰੀ ਨਾਲ ਵੀਡੀਓ ਕਾਲ ਦੇ ਜ਼ਰੀਏ ਹੋਈ ਹੈ। ਇਹ ਆਰਥਰ ਰੋਡ ਜੇਲ ਵਿਚ ਕੋਰੋਨਾ ਦੇ ਪ੍ਰੋਟੋਕੋਲ ਦੇ ਕਾਰਨ ਹੋ ਰਿਹਾ ਹੈ। ਹਰ ਕੈਦੀ ਦੀ ਗੱਲਬਾਤ ਵੀਡੀਓ ਕਾਲ ਰਾਹੀਂ ਹਫਤੇ ਵਿੱਚ ਦੋ ਵਾਰ ਉਸਦੇ ਪਰਿਵਾਰਕ ਮੈਂਬਰਾਂ ਨਾਲ ਕਰਵਾਈ ਜਾਂਦੀ ਹੈ।

Also Read: ਭੀਖੀ ਨੇੜੇ ਟਰਾਲੇ ਤੇ ਯਾਈਲੋ 'ਚ ਭਿਆਨਕ ਟੱਕਰ, 4 ਹਲਾਕ ਤੇ 3 ਗੰਭੀਰ ਜ਼ਖਮੀ

ਕੈਦੀ ਨੰਬਰ 956 ਹੈ ਆਰਿਅਨ
ਜੇਲ ਵਿਚ ਹੀ ਕੈਦੀਆਂ ਨੂੰ ਮੋਬਾਈਲ ਫੋਨ ਮੁਹੱਈਆ ਕਰਵਾਏ ਜਾਂਦੇ ਹਨ, ਜਿਨ੍ਹਾਂ ਰਾਹੀਂ ਵੀਡੀਓ ਕਾਲਾਂ ਕੀਤੀਆਂ ਜਾਂਦੀਆਂ ਹਨ। ਆਰੀਅਨ ਖਾਨ ਨੇ ਪਿਤਾ ਸ਼ਾਹਰੁਖ ਅਤੇ ਮਾਂ ਗੌਰੀ ਨਾਲ ਵਿਸਥਾਰ ਨਾਲ ਗੱਲ ਕੀਤੀ ਹੈ। ਕੁਝ ਸਮਾਂ ਪਹਿਲਾਂ ਦੱਸਿਆ ਗਿਆ ਸੀ ਕਿ ਆਰੀਅਨ ਖਾਨ ਨੂੰ ਆਰਥਰ ਰੋਡ ਜੇਲ ਵਿਚ ਆਪਣਾ ਕੈਦੀ ਨੰਬਰ ਵੀ ਦਿੱਤਾ ਗਿਆ ਹੈ। ਆਰੀਅਨ ਖਾਨ ਕੈਦੀ ਨੰਬਰ 956 ਹੈ ਅਤੇ ਉਸ ਨੂੰ ਕੁਆਰੰਟਾਈਨ ਤੋਂ ਬਾਅਦ ਆਮ ਬੈਰਕਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

Also Read: ਸਿੰਘੂ ਬਾਰਡਰ ਉੱਤੇ ਕਤਲ ਮਾਮਲੇ 'ਤੇ ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਬਿਆਨ

ਜਿੰਨਾ ਚਿਰ ਆਰਿਅਨ ਜੇਲ ਵਿਚ ਰਹੇਗਾ, ਉਸ ਨੂੰ ਕੈਦੀ ਨੰਬਰ 956 ਕਿਹਾ ਜਾਵੇਗਾ। 11 ਅਕਤੂਬਰ ਨੂੰ ਉਸ ਦੇ ਪਰਿਵਾਰ ਨੇ ਉਸ ਨੂੰ 4500 ਮਨੀ ਆਰਡਰ ਭੇਜੇ ਸਨ। ਜੇਲ ਦੇ ਨਿਯਮਾਂ ਅਨੁਸਾਰ ਕੈਦੀ ਦਾ ਪਰਿਵਾਰ ਉਸਨੂੰ ਮਹੀਨੇ ਵਿੱਚ ਇੱਕ ਵਾਰ 4500 ਰੁਪਏ ਦਾ ਮਨੀ ਆਰਡਰ ਭੇਜ ਸਕਦਾ ਹੈ। ਇਹ ਪੈਸਾ ਕੰਟੀਨ ਤੋਂ ਖਾਣਾ ਖਾਣ ਲਈ ਹੈ।

In The Market