LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੋਮਾਨੀਆ ਦੇ ਹਸਪਤਾਲ ’ਚ ਲੱਗੀ ਭਿਆਨਕ ਅੱਗ, 9 ਹਲਾਕ

1 oct romania

ਬੁਖਾਰੇਸਟ : ਰੋਮਾਨੀਆ ਦੇ ਬੰਦਰਗਾਹ ਸ਼ਹਿਰ ਕੋਨਸਤਾਂਤਾ ਦੇ ਇਕ ਹਸਪਤਾਲ ਵਿਚ ਸ਼ੁੱਕਰਵਾਰ ਸਵੇਰੇ ਲੱਗੀ ਅੱਗ ਵਿਚ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰੋਮਾਨੀਆ ਦੇ ਐਮਰਜੈਂਸੀ ਸਥਿਤੀ ਨਿਰੀਖਣ ਦਫ਼ਤਰ ਨੇ ਕਿਹਾ ਕਿ ਸਾਰੇ ਮਰੀਜ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਦੁਪਹਿਰ ਤੱਕ ਅੱਗ ਬੁਝਾ ਲਈ ਗਈ ਸੀ।

Also Read : ਆਸਟ੍ਰੇਲੀਆ ਤੋਂ ਅੰਤਰਰਾਸ਼ਟਰੀ ਯਾਤਰਾ ਮੁੜ ਚਾਲੂ ਕਰਨ ਦਾ ਐਲਾਨ

ਸਿਹਤ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਜ਼ਿਆਦਾ ਜਾਣਕਾਰੀ ਪ੍ਰੈਸ ਕਾਨਫਰੰਸ ਵਿਚ ਦਿੱਤੀ ਜਾਵੇਗੀ। ਉਸ ਦਾ ਸਮਾਂ ਅਜੇ ਨਹੀਂ ਦੱਸਿਆ ਗਿਆ ਹੈ। ਬਿਆਨ ਵਿਚ ਕਿਹਾ ਗਿਆ ਕਿ 113 ਮਰੀਜ਼ ਹਸਪਤਾਲ ਦੀ ਮੈਡੀਕਲ ਯੂਨਿਟ ਵਿਚ ਸਨ, ਜਿਨ੍ਹਾਂ ਵਿਚੋਂ 10 ਆਈ.ਸੀ.ਯੂ. ਦੇ ਮਰੀਜ਼ ਸਨ। 1.9 ਕਰੋੜ ਦੀ ਆਬਾਦੀ ਵਾਲੇ ਯੂਰਪੀ ਸੰਘ ਦੇ ਦੇਸ਼ ਰੋਮਾਨੀਆ ਵਿਚ ਪਿਛਲੇ ਇਕ ਸਾਲ ਦੇ ਅੰਦਰ ਦੋ ਹੋਰ ਹਪਸਤਾਲਾਂ ਵਿਚ ਅੱਗ ਲੱਗੀ ਹੈ, ਜਿਸ ਨੇ ਦੇਸ਼ ਦੇ ਪੁਰਾਣੇ ਹਸਪਤਾਲਾਂ ਦੇ ਬੁਨਿਆਦੀ ਢਾਂਚਿਆਂ ਦੇ ਬਾਰੇ ਵਿਚ ਚਿੰਤਾਵਾਂ ਵਧਾ ਦਿੱਤੀਆਂ ਹਨ।

Also Read : ਕਿਸਾਨ ਮਹਾਂਪੰਚਾਇਤ 'ਤੇ SC ਦਾ ਰੁਖ ਸਖ਼ਤ, ਕਿਹਾ- 'ਤੁਸੀ ਸ਼ਹਿਰ ਦਾ ਗਲਾ ਘੋਟ ਰਹੇ ਹੋ'

ਪਿਛਲੇ ਸਾਲ ਨਵੰਬਰ ਵਿਚ ਉਤਰੀ ਸ਼ਹਿਰ ਪਿਆਤਰਾ ਨੀਮਤ ਵਿਚ ਕੋਵਿਡ-19 ਰੋਗੀਆਂ ਦੇ ਆਈ.ਸੀ.ਯੂ. ਵਿਚ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਜਨਵਰੀ ਵਿਚ ਬੁਖਾਰੇਸਟ ਦੇ ਮਾਤੇਈ ਬਾਲਸ ਹਸਪਤਾਲ ਵਿਚ ਅੱਗ ਲੱਗ ਗਈ ਸੀ, ਜਿਸ ਵਿਚ ਘੱਟ ਤੋਂ ਘੱਟ 5 ਲੋਕਾਂ ਦੀ ਮੌਤ ਹੋ ਗਈ ਸੀ। ਮਾਤੇਈ ਬਾਲਸ ਦੀ ਅੱਗ ਦੇ ਬਾਅਦ ਰਾਸ਼ਟਰਪਤੀ ਕਲਾਊਸ ਈਓਹਾਨਿਸ ਨੇ ਤੁਰੰਤ ਅਤੇ ਡੂੰਘੇ ਸੁਧਾਰ ਦਾ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਸ ਤਰ੍ਹਾਂ ਦੀ ਤ੍ਰਾਸਦੀ ਫਿਰ ਤੋਂ ਨਹੀਂ ਹੋਣੀ ਚਾਹੀਦੀ।

In The Market