LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਸ ਦੇਸ਼ ਕੋਲ ਨਹੀਂ ਬਚੇ ਤੇਲ ਖਰੀਦਣ ਦੇ ਵੀ ਪੈਸੇ, ਭਾਰਤ ਤੋਂ ਮੰਗਿਆ ਕਰਜ਼ਾ

17o oil

ਕੋਲੰਬੋ: ਸ਼੍ਰੀਲੰਕਾ ਨੇ ਦੇਸ਼ ਵਿਚ ਵਿਦੇਸ਼ੀ ਮੁਦਰਾ ਸੰਕਟ ਦੇ ਵਿਚਾਲੇ ਕੱਚੇ ਤੇਲ ਦੀ ਖਰੀਦ ਦੇ ਭੁਗਤਾਨ ਦੇ ਲਈ ਭਾਰਤ ਤੋਂ 50 ਕਰੋੜ ਡਾਲਰ ਦਾ ਕਰਜ਼ਾ ਮੰਗਿਆ ਹੈ। ਸ਼੍ਰੀਲੰਕਾ ਵਲੋਂ ਇਹ ਕਦਮ ਊਰਜਾ ਮੰਤਰੀ ਉਦੇ ਗਮਨਪਿਲਾ ਦੀ ਉਸ ਚਿਤਾਵਨੀ ਤੋਂ ਕੁਝ ਦਿਨਾਂ ਬਾਅਦ ਚੁੱਕਿਆ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ ਵਿਚ ਇੰਧਨ ਦੀ ਮੌਜੂਦਾ ਉਪਲੱਬਧਤਾ ਦੀ ਗਾਰੰਟੀ ਅਗਲੇ ਜਨਵਰੀ ਤੱਕ ਹੀ ਦਿੱਤੀ ਜਾ ਸਕਦੀ ਹੈ।

Also Read: 36 ਸਾਲਾ ਮਾਡਲ ਮੋਨਾ ਰਾਏ ਦੀ ਮੌਤ, ਬੇਟੀ ਸਾਹਮਣੇ ਬਦਮਾਸ਼ਾਂ ਨੇ ਮਾਰੀ ਸੀ ਗੋਲੀ

ਸੂਬੇ ਵਲੋਂ ਸੰਚਾਲਿਤ ਸੀਲੋਨ ਪੈਟ੍ਰੋਲੀਅਮ ਕਾਰਪੋਰੇਸ਼ਨ ਉੱਤੇ ਦੋ ਪ੍ਰਮੁੱਖ ਸਰਕਾਰੀ ਬੈਂਕਾਂ-ਬੈਂਕ ਆਫ ਸੀਲੋਨ ਤੇ ਪੀਪੁਲਸ ਬੈਂਕ ਦਾ ਤਕਰੀਬਨ 3.3 ਅਰਬ ਅਮਰੀਕੀ ਡਾਲਰ ਦਾ ਬਕਾਇਆ ਹੈ। ਸੂਬੇ ਦੇ ਤੇਲ ਡਿਸਟੀਬਿਊਟਰ ਮੱਧ ਪੂਰਬ ਤੋਂ ਕੱਚੇ ਤੇਲ ਤੇ ਸਿੰਘਾਪੁਰ ਸਣੇ ਹੋਰਾਂ ਖੇਤਰਾਂ ਤੋਂ ਕੁਦਰਤੀ ਉਤਪਾਦਾਂ ਦੀ ਦਰਾਮਦ ਕਰਦੇ ਹਨ। ਸੀਪੀਸੀ ਦੇ ਪ੍ਰਧਾਨ ਸੁਮਿਤ ਵਿਜੇਸਿੰਘੇ ਨੇ ਸਥਾਨਕ ਨਿਊਜ਼ ਚੈਨਲ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਵਰਤਮਾਨ ਵਿਚ ਭਾਰਤ-ਸ਼੍ਰੀਲੰਕਾ ਆਰਥਿਕ ਸਾਂਝੇਦਾਰੀ ਵਿਵਸਥਾ ਦੇ ਤਹਿਤ ਸੁਵਿਧਾ ਪ੍ਰਾਪਤ ਕਰਨ ਦੇ ਲਈ ਇਥੇ ਭਾਰਤੀ ਹਾਈ ਕਮਿਸ਼ਨ ਦੇ ਨਾਲ ਗੱਲਬਾਤ ਵਿਚ ਲੱਗੇ ਹੋਏ ਹਾਂ। ਉਨ੍ਹਾਂ ਕਿਹਾ ਕਿ ਇਸ ਸੁਵਿਧਾ ਦੀ ਵਰਤਂ ਪੈਟਰੋਲ ਤੇ ਡੀਜ਼ਲ ਦੀ ਲੋੜਾਂ ਦੀ ਖਰੀਦ ਦੇ ਲਈ ਕੀਤਾ ਜਾਵੇਗਾ।

ਵਿੱਤ ਸਕੱਤਰ ਐੱਸਆਰ ਅੱਟੀਗਲੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਭਾਰਤ ਤੇ ਲੰਕਾ ਦੋਵਾਂ ਦੇ ਊਰਜਾ ਸਕੱਤਰਾਂ ਦੇ ਜਲਦੀ ਹੀ ਕਰਜ਼ ਦੇ ਲਈ ਇਕ ਸਮਝੌਤੇ ਉੱਤੇ ਦਸਤਖਤ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਸਰਕਾਰ ਨੇ ਰਸੋਈ ਗੈਸ ਤੇ ਹੋਰ ਲੋੜੀਂਦੀਆਂ ਚੀਜ਼ਾਂ ਵਿਚ ਪਿਛਲੇ ਹਫਤੇ ਦੇ ਵਾਧੇ ਦੇ ਬਾਵਜੂਦ ਇੰਧਨ ਦੀਆਂ ਲੋੜੀਂਦੀਆਂ ਕੀਮਤਾਂ ਵਿਚ ਵਾਧੇ ਉੱਤੇ ਰੋਕ ਲਾ ਦਿੱਤੀ ਹੈ। ਦੇਸ਼ ਦੀ ਜੀਡੀਪੀ ਵਿਚ 2020 ਵਿਚ ਰਿਕਾਰਡ 3.6 ਫੀਸਦੀ ਦੀ ਗਿਰਾਵਟ ਆਈ ਹੈ ਤੇ ਜੁਲਾਈ ਮੱਧ ਤੋਂ ਇਕ ਸਾਲ ਵਿਚ ਇਸ ਦਾ ਵਿਦੇਸ਼ੀ ਮੁਦਰਾ ਭੰਡਾਰ ਅੱਧੇ ਤੋਂ ਜ਼ਿਆਦਾ ਘੱਟ ਕੇ ਸਿਰਫ 2.8 ਅਰਬ ਅਮਰੀਕੀ ਡਾਲਰ ਹੋ ਗਿਆ ਹੈ। ਇਸ ਨਾਲ ਪਿਛਲੇ ਇਕ ਸਾਲ ਵਿਚ ਡਾਲਰ ਦੇ ਮੁਕਾਬਲੇ ਸ਼੍ਰੀਲੰਕਾਈ ਰੁਪਏ ਵਿਚ 9 ਫੀਸਦੀ ਦੀ ਗਿਰਾਵਟ ਆਈ ਹੈ, ਜਿਸ ਨਾਲ ਦਰਾਮਦ ਵਧੇਰੇ ਮਹਿੰਗੀ ਹੋਈ ਹੈ। 

In The Market