LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਫਗਾਨਿਸਤਾਨ ਦੀ ਸ਼ਿਆ ਮਸਜਿਦ 'ਚ ਜ਼ਬਰਦਸਤ ਧਮਾਕਾ, ਕਈ ਲੋਕਾਂ ਦੀ ਮੌਤ

8o explosen

ਕਾਬੁਲ- ਅਫਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ਵਿਚ ਕਾਬਿਜ਼ ਹੋਣ ਤੋਂ ਬਾਅਦ ਅਸਥਿਰਤਾ ਦਾ ਮਾਹੌਲ ਹੈ। ਅਫਗਾਨਿਸਤਾਨ ਦੇ ਉੱਤਰੀ ਕੁੰਦੁਜ ਸੂਬੇ ਵਿਚ ਜੁਮੇ ਦੀ ਨਮਾਜ਼ ਦੌਰਾਨ ਇਕ ਸ਼ਿਆ ਮਸਜਿਦ ਵਿਚ ਭਿਆਨਕ ਧਮਾਕਾ ਹੋਇਆ ਹੈ।

Also Read: ਲਖੀਮਪੁਰ ਕਾਂਡ 'ਤੇ ਬੋਲੇ CM ਯੋਗੀ, ਕਿਹਾ- ਬਗੈਰ ਸਬੂਤ ਨਹੀਂ ਹੋਵੇਗੀ ਕਿਸੇ ਦੀ ਗ੍ਰਿਫਤਾਰੀ

ਨਿਊਜ਼ ਏਜੰਸੀ ਏਐੱਫਪੀ ਨੇ ਹਸਪਤਾਲ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਅਫਗਾਨਿਸਤਾਨ ਦੇ ਕੁੰਦੁਜ ਮਸਜਿਦ ਧਮਾਕੇ ਵਿਚ ਘੱਟ ਤੋਂ ਘੱਟ 50 ਲੋਕ ਮਾਰੇ ਗਏ ਹਨ। ਇਕ ਹੋਰ ਨਿਊਜ਼ ਏਜੰਸੀ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਧਮਾਕਾ ਅਫਗਾਨਿਸਤਾਨ ਦੇ ਉੱਤਰੀ ਕੁੰਦੁਜ ਸੂਬੇ ਵਿਚ ਸੈਯਦ ਅਬਾਦ ਮਸਜਿਦ ਵਿਚ ਹੋਇਆ, ਕਿਉਂਕਿ ਸਥਾਨਕ ਲੋਕ ਸ਼ੁੱਕਰਵਾਰ ਦੀ ਨਮਾਜ਼ ਦੇ ਲਈ ਮਸਜਿਦ ਵਿਚ ਸ਼ਾਮਲ ਹੋਏ ਸਨ। ਅਜੇ ਤੱਕ ਕਿਸੇ ਵੀ ਸਮੂਹ ਨੇ ਇਸ ਧਮਾਕੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ।

Also Read: RBI ਦਾ ਵੱਡਾ ਤੋਹਫਾ, ਦੇਸ਼ਭਰ 'ਚ ਬਿਨਾਂ ਇੰਟਰਨੈੱਟ ਕਰੋ ਪੈਸਿਆਂ ਦਾ ਲੈਣ-ਦੇਣ

ਅਗਸਤ ਦੇ ਮੱਧ ਵਿਚ ਤਾਲਿਬਾਨ ਵਲੋਂ ਅਫਗਾਨਿਸਤਾਨ ਉੱਤੇ ਕਬਜ਼ਾ ਕਰਨ ਤੋਂ ਬਾਅਦ ਆਈਐੱਸਆਈਐੱਲ (Islamic State of Iraq and the Levant-ISIL) ਨਾਲ ਜੁੜੇ ਅੱਤਵਾਦੀਆਂ ਦੇ ਹਮਲੇ ਵਧ ਗਏ ਹਨ। ਅੱਤਵਾਦੀ ਹਮਲਿਆਂ ਵਿਚ ਵਾਧੇ ਨੇ ਦੋਵਾਂ ਸਮੂਹਾਂ ਦੇ ਵਿਚਾਲੇ ਵਿਆਪਕ ਸੰਘਰਸ਼ ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ।

Also Read: Tata Sons ਦੀ ਹੋਈ ਏਅਰ ਇੰਡੀਆ, ਲਾਈ 18000 ਕਰੋੜ ਦੀ ਸਭ ਤੋਂ ਵੱਡੀ ਬੋਲੀ

ਇਸ ਤੋਂ ਪਹਿਲਾਂ ਐਤਵਾਰ ਨੂੰ ਕਾਬੁਲ ਦੀ ਇਕ ਮਸਜਿਦ ਵਿਚ ਹੋਏ ਧਮਾਕੇ ਵਿਚ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ ਸੀ ਤੇ 32 ਹੋਰ ਜ਼ਖਮੀ ਹੋ ਗਏ ਸਨ। ਘਟਨਾ ਕਾਬੁਲ ਦੀ ਈਦਗਾਹ ਮਸਜਿਦ ਵਿਚ ਭੀੜਭਰੀ ਥਾਂ ਉੱਤੇ ਹੋਈ ਸੀ।

In The Market