ਤਾਲਿਬਾਨ ਦੇ ਨਵੇਂ ਵੀਡੀਓ ਨੇ ਵਧਾਇਆ ਖੌਫ, ਪਿਛਲੀ ਹਕੂਮਤ ਦੇ ਵਫਾਦਾਰ ਅਧਿਕਾਰੀਆਂ ਦਾ ਕਰ ਰਿਹਾ ਬੁਰਾ ਹਾਲ

ਕਾਬੁਲ: ਅਫਗਾਨਿਸਤਾਨ ਵਿਚ ਤਾਲਿਬਾਨ ਉੱਤੇ ਕਬਜ਼ੇ ਦੇ ਬਾਅਦ ਆਮ ਲੋਕਾਂ ਦੀ ਜ਼ਿੰਦਗੀ ਉੱਤੇ ਖਤਰਾ ਮੰਡਰਾ ਰਿਹਾ ਹੈ। ਸਭ ਤੋਂ ਬੁਰਾ ਹਾਲ ਉਨ੍ਹਾਂ ਸਰਕਾਰੀ ਅਫਸਰਾਂ ਤੇ…

ਕਾਬੁਲ: ਅਫਗਾਨਿਸਤਾਨ ਵਿਚ ਤਾਲਿਬਾਨ ਉੱਤੇ ਕਬਜ਼ੇ ਦੇ ਬਾਅਦ ਆਮ ਲੋਕਾਂ ਦੀ ਜ਼ਿੰਦਗੀ ਉੱਤੇ ਖਤਰਾ ਮੰਡਰਾ ਰਿਹਾ ਹੈ। ਸਭ ਤੋਂ ਬੁਰਾ ਹਾਲ ਉਨ੍ਹਾਂ ਸਰਕਾਰੀ ਅਫਸਰਾਂ ਤੇ ਕਰਮਚਾਰੀਆਂ ਦਾ ਹੈ, ਜੋ ਦੇਸ਼ ਦੀ ਅਸ਼ਰਫ ਗਨੀ ਹਕੂਮਤ ਦੇ ਵਫਾਦਾਰ ਸਨ। ਅਫਗਾਨਿਸਤਾਨ ਦੇ ਸੁਤੰਤਰ ਪੱਤਰਕਾਰ ਹਿਜ਼ਬੁਲਾਹ ਖਾਨ ਨੇ ਇਕ ਵੀਡੀਓ ਟਵੀਟ ਕੀਤਾ ਹੈ, ਜਿਸ ਵਿਚ ਤਾਲਿਬਾਨੀ ਲੜਾਕੇ ਘਰ-ਘਰ ਜਾ ਕੇ ਅਧਿਕਾਰੀਆਂ ਤੇ ਅਫਗਾਨ ਸੈਨਿਕਾਂ ਨੂੰ ਫੜ ਰਹੇ ਹਨ।

Also Read: ਸਾਰੇ ਸਰਕਾਰੀ ਕਰਮਚਾਰੀਆਂ ਨੂੰ ਫਰਮਾਨ, ਟੀਕਾ ਨਹੀਂ ਤਾਂ ਦਫਤਰ ‘ਚ ‘No Entry’

ਕੀ ਹੈ ਵੀਡੀਓ ਵਿਚ?
ਪੱਤਰਕਾਰ ਹਿਜ਼ਬੁਲਾਹ ਖਾਨ ਨੇ ਟਵੀਟ ਕਰ ਲਿਖਿਆ ਕਿ ਪਿਛਲੀ ਸਰਕਾਰ ਦੇ ਅਧਿਕਾਰੀਆਂ ਤੇ ਅਫਗਾਨ ਫੌਜੀਆਂ ਨੂੰ ਫੜਨ ਦੇ ਲਈ ਤਾਲਿਬਾਨ ਦਾ ਡੋਰ-ਟੂਰ-ਡੂਰ ਆਪ੍ਰੇਸ਼ਨ ਪੂਰੇ ਅਫਗਾਨਿਸਤਾਨ ਵਿਚ ਚੱਲ ਰਿਹਾ ਹੈ। ਇਸ ਵੀਡੀਓ ਵਿਚ ਖੁੱਲੀ ਗੱਡੀ ਹਥਿਆਰਬੰਦ ਤਾਲਿਬਾਨੀ ਲੜਾਕੇ ਦਿਖਾਈ ਦੇ ਰਹੇ ਹਨ। ਵੀਡੀਓ ਵਿਚ ਦੋ ਲੋਕ ਹੱਥ ਬੰਨ੍ਹਕੇ ਗ੍ਰਿਫਤਾਰ ਦਿਖਾਈ ਦਿੰਦੇ ਹਨ। ਗੱਡੀ ਦੇ ਪਿੱਛੇ ਇਕ ਸਫੈਦ ਰੰਗ ਦੀ ਗੱਡੀ ਹੈ ਜੋ ਖੁੱਲ ਗੱਡੀ ਪਿੱਛੇ-ਪਿੱਛੇ ਚੱਲ ਰਹੀ ਹੈ।

Also Read: ਮੋਦੀ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ KV Subramanian ਨੇ ਦਿੱਤਾ ਅਸਤੀਫਾ

ਕੌਣ ਹੈ ਹਿਜ਼ਬੁਲਾਹ ਖਾਨ
ਅਫਗਾਨਿਸਤਾਨ ਦੇ ਸੁਤੰਤਰ ਪੱਤਰਕਾਰ ਹਿਜ਼ਬੁਲਾਹ ਖਾਨ ਲਗਾਤਾਰ ਆਪਣੇ ਟਵੀਟ ਦੇ ਰਾਹੀਂ ਦੇਸ਼ ਦੇ ਤਾਜ਼ਾ ਹਾਲਾਤਾਂ ਦੇ ਬਾਰੇ ਵਿਚ ਦੁਨੀਆ ਨੂੰ ਰੂ-ਬ-ਰੂ ਕਰਵਾ ਰਹੇ ਹਨ। ਉਨ੍ਹਾਂ ਦੇ ਗਲੋਬਲ ਅਖਬਾਰਾਂ ਜਿਵੇਂ ਯੇਰੂਸ਼ਲਮ ਪੋਸਟ, ਦ ਇੰਡੀਪੈਂਡੇਂਟ, ਦ ਗਲੋਬ ਪੋਸਟ, ਦ ਡਿਪਲੋਮੇਟ ਵਿਚ ਆਰਟੀਕਲ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ।

Also Read: ਲਖੀਮਪੁਰ ਹਿੰਸਾ ਦੌਰਾਨ ਚੱਲੀ ਸੀ ਗੋਲੀ, ਕੀ ਹੁਣ ਹੋਵੇਗੀ ਕੋਈ ਗ੍ਰਿਫਤਾਰੀ?(ਵੀਡੀਓ)

Leave a Reply

Your email address will not be published. Required fields are marked *