LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

RBI ਦਾ ਵੱਡਾ ਤੋਹਫਾ, ਦੇਸ਼ਭਰ 'ਚ ਬਿਨਾਂ ਇੰਟਰਨੈੱਟ ਕਰੋ ਪੈਸਿਆਂ ਦਾ ਲੈਣ-ਦੇਣ

8o rbi

ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ ਇੰਡੀਆ ਨੇ ਗਾਹਕਾਂ ਦੇ ਲਈ ਖਾਸ ਸਰਵਿਸ ਦਾ ਐਲਾਨ ਕੀਤਾ ਹੈ। ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਐੱਮਪੀਸੀ ਦੀ ਬੈਠਕ ਵਿਚ ਲਏ ਗਏ ਫੈਸਲੇ ਦਾ ਐਲਾਨ ਕਰਦੇ ਸਮੇਂ ਇਸ ਸਰਵਾਸ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਰਿਜ਼ਰਵ ਬੈਂਕ ਨੇ ਦੇਸ਼ਭਰ ਵਿਚ ਆਫਲਾਈਨ ਮੋਡ ਦੇ ਰਾਹੀਂ ਪੇਮੈਂਟ ਕਰਨ ਦਾ ਫ੍ਰੇਮਵਰਕ ਪੇਸ਼ ਕੀਤਾ ਹੈ।

Also Read: ਲਖੀਮਪੁਰ ਕਾਂਡ 'ਤੇ ਬੋਲੇ CM ਯੋਗੀ, ਕਿਹਾ- ਬਗੈਰ ਸਬੂਤ ਨਹੀਂ ਹੋਵੇਗੀ ਕਿਸੇ ਦੀ ਗ੍ਰਿਫਤਾਰੀ

ਦੇਸ਼ਭਰ ਵਿਚ ਲਾਗੂ ਹੋਵੇਗੀ ਪੇਮੈਂਟ ਵਿਵਸਥਾ
ਰਿਜ਼ਰਵ ਬੈਂਕ ਆਫ ਇੰਡੀਆ ਨੇ ਅੱਜ ਦੇ ਐਲਾਨ ਵਿਚ ਦੱਸਿਆ ਕਿ ਆਫਲਾਈਨ ਪੇਮੈਂਟ ਦੀ ਵਿਵਸਥਾ ਨੂੰ ਪੂਰੇ ਦੇਸ਼ ਵਿਚ ਲਾਗੂ ਕਰ ਦਿੱਤਾ ਜਾਵੇਗਾ। ਸਰਕਾਰ ਦੇ ਇਸ ਕਦਮ ਨਾਲ ਉਨ੍ਹਾਂ ਲੋਕਾਂ ਨੂੰ ਖਾਸ ਫਾਇਦਾ ਹੋਵੇਗਾ, ਜਿਨ੍ਹਾਂ ਦੇ ਕੋਲ ਇੰਟਰਨੈੱਟ ਦੀ ਸੁਵਿਧਾ ਨਹੀਂ ਹੈ। ਇਸ ਦੇ ਇਲਾਵਾ ਅੱਜ ਵੀ ਕਈ ਇਲਾਕੇ ਅਜਿਹੇ ਹਨ, ਜਿਥੇ ਇੰਟਰਨੈੱਟ ਦੀ ਸੁਵਿਧਾ ਗਾਹਕਾਂ ਤੱਕ ਨਹੀਂ ਪਹੁੰਚੀ ਹੈ। ਤਾਂ ਇਸ ਆਫਲਾਈਨ ਟ੍ਰਾਂਜੈਕਸ਼ਨ ਦੇ ਰਾਹੀਂ ਪੇਮੈਂਟ ਕਰ ਸਕਾਂਗੇ।

Also Read: ਲਖੀਮਪੁਰ ਹਿੰਸਾ: CJI ਦੀ ਯੂਪੀ ਸਰਕਾਰ ਨੂੰ ਫਟਕਾਰ, ਕਿਹਾ-'ਜੇਕਰ ਦੋਸ਼ੀ ਆਮ ਆਦਮੀ ਹੁੰਦਾ ਤਾਂ...'

6 ਅਗਸਤ 2020 ਨੂੰ ਕੀਤਾ ਸੀ ਐਲਾਨ
ਤੁਹਾਨੂੰ ਦੱਸ ਦਈਏ ਕਿ ਰਿਜ਼ਰਵ ਬੈਂਕ ਨੇ 6 ਅਗਸਤ 2020 ਨੂੰ ਇਸ ਸੁਵਿਧਾ ਦਾ ਐਲਾਨ ਕੀਤਾ ਸੀ। ਇਸ ਦੀ ਟੈਸਟਿੰਗ ਚੱਲ ਰਹੀ ਸੀ। ਇਸ ਤੋਂ ਇਲਾਵਾ ਪਾਇਲਟ ਟੈਸਟ ਦੇ ਰਾਹੀਂ ਇਸ ਵਿਚ ਡਿਜੀਟਲ ਪੇਮੈਂਟਸ ਕੀਤਾ ਜਾ ਸਕੇਗਾ। ਦੱਸ ਦਈਏ ਕਿ ਸਤੰਬਰ 2020 ਤੋਂ ਜੂਨ 2021 ਤੱਕ ਤਿੰਨ ਪਾਇਲਟ ਨੂੰ ਸਫਲਤਾਪੂਰਵਕ ਚਲਾਇਆ ਗਿਆ ਹੈ, ਜਿਸ ਤੋਂ ਬਾਅਦ ਸਰਕਾਰ ਨੇ ਜਲਦੀ ਹੀ ਇਸ ਸੁਵਿਧਾ ਨੂੰ ਦੇਸ਼ਭਰ ਵਿਚ ਲਾਂਚ ਕਰਨ ਦਾ ਐਲਾਨ ਕੀਤਾ ਹੈ।

ਆਫਲਾਈਨ ਪੇਮੈਂਟ ਸੈਕੇਨਿਜ਼ਮ ਦੀ ਹੋਵੇਗੀ ਵਰਤੋਂ
ਪਾਇਲਟ ਪ੍ਰੋਜੈਕਟ ਦੇ ਤਹਿਤ ਇਸ ਵਿਚ ਪੇਮੈਂਟ ਟ੍ਰਾਂਜੈਕਸ਼ਨ ਦੀ ਸੀਮਾ 200 ਰੁਪਏ ਤੋਂ ਵਧੇਰੇ ਸੀ। ਇਸ ਤੋਂ ਇਲਾਵਾ ਆਫਲਾਈਨ ਟ੍ਰਾਂਜੈਕਸ਼ਨ ਦੇ ਲਈ ਕੁੱਲ ਸੀਮਾ 2000 ਰੁਪਏ ਫਿਕਸ ਕੀਤੀ ਗਈ ਸੀ। ਦੱਸ ਦਈਏ ਕਿ ਗਾਹਕ ਜਲਦੀ ਹੀ ਆਫਲਾਈਨ ਪੇਮੈਂਟ ਮੈਕੇਨਿਜ਼ਮ ਦੀ ਮਦਦ ਨਾਲ ਆਉਣ ਵਾਲੇ ਦਿਨਾਂ ਵਿਚ ਪੈਮੇਂਟ ਕਰ ਸਕਣਗੇ।

Also Read: ਲਖੀਮਪੁਰ ਹਿੰਸਾ: ਕਾਫਲੇ 'ਚ ਮੌਜੂਦ ਸੀ ਮੰਤਰੀ ਦਾ ਬੇਟਾ, ਨੇਪਾਲ ਭੱਜਣ ਦੀ ਖ਼ਬਰ

IMPS ਦੀ ਵਧਾਈ ਲਿਮਿਟ
ਇਸ ਤੋਂ ਇਲਾਵਾ ਰਿਜ਼ਰਵ ਬੈਂਕ ਨੇ ਅੱਜ IMPS ਟ੍ਰਾਂਜੈਕਸ਼ਨ ਦੀ ਲਿਮਿਟ ਨੂੰ ਵੀ ਵਧਾ ਦਿੱਤਾ ਹੈ। ਆਰਬੀਆਈ ਨੇ ਆਈਐੱਮਪੀਐੱਸ ਸਰਵਿਸ ਦੇ ਰਾਹੀਂ 5 ਲੱਖ ਰੁਪਏ ਤੱਕ ਦਾ ਟ੍ਰਾਂਜੈਕਸ਼ਨ ਕਰਨ ਦੀ ਸੁਵਿਧਾ ਦਿੱਤੀ ਹੈ। ਇਸ ਤੋਂ ਇਲਾਵਾ ਤੁਸੀਂ 24 ਘੰਟੇ ਵਿਚ ਕਿਸੇ ਵੀ ਸਮੇਂ ਪੈਸੇ ਭੇਜ ਸਕਦੇ ਹੋ। ਯਾਨੀ ਟਾਈਮ ਦੀ ਕੋਈ ਪਾਬੰਧੀ ਨਹੀਂ ਹੈ। ਪਹਿਲਾਂ ਇਹ ਲਿਮਿਟ 2 ਲੱਖ ਰੁਪਏ ਸੀ, ਜਿਸ ਨੂੰ ਆਰਬੀਆਈ ਨੇ ਅੱਜ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਹੈ।

In The Market