ਚੰਡੀਗੜ੍ਹ: ਟੀਵੀ ਐਕਟਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਸਦੀ ਦੋਸਤ ਅਤੇ ਅਦਾਕਾਰ ਸ਼ਹਿਨਾਜ਼ ਗਿਲ ਨੇ ਸੋਸ਼ਲ ਮੀਡੀਆ ਨਾ ਦੂਰੀ ਬਣਾ ਲਈ ਸੀ।ਸਿਧਾਰਤ ਦੀ ਮੌਤ ਨਾਲ ਸ਼ਹਿਨਾਜ਼ ਬਿਲਕੁਲ ਟੁੱਟ ਗਈ ਸੀ। ਐਕਟਰ ਦੇ ਅਤਿੰਮ ਸਸਕਾਰ ਦੇ ਦੌਰਾਨ ਸ਼ਹਿਨਾਜ਼ ਗਿਲ ਨੂੰ ਕਾਫੀ ਬੁਰੀ ਹਾਲਤ ‘ਚ ਰੋਂਦੇ ਹੋਏ ਦੇਖਿਆ ਗਿਆ ਸੀ।ਹੁਣ ਸਿਧਾਰਥ ਦੀ ਮੌਤ ਦੇ ਇਕ ਮਹੀਨਾ ਪੂਰਾ ਹੋਣ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਕੰਮ ‘ਤੇ ਵਾਪਸੀ ਕੀਤੀ ਹੈ।
ਸ਼ਹਿਨਾਜ਼ ਗਿੱਲ ਦੀ ਵੀਡੀਓ ਹੋਈ ਵਾਇਰਲ
ਸ਼ਹਿਨਾਜ਼ ਗਿੱਲ ਜਲਦ ਹੀ ਦਿਲਜੀਤ ਦੋਸਾਂਝ ਦੇ ਨਾਲ ਫਿਲਮ ‘ਹੋਂਸਲਾ ਰੱਖ’ ‘ਚ ਨਜ਼ਰ ਆਉਣ ਵਾਲੀ ਹੈ।ਫਿਲਮ ਦੇ ਪ੍ਰੋਡੋਸਰ ਨੇ ਦੱਸਿਆ ਕਿ ਉਹ ਕੰਮ ‘ਚ ਜਲਦ ਹੀ ਵਾਪਸੀ ਕਰਨ ਵਾਲੀ ਹੈ।ਅਜਿਹਾ ‘ਚ ਲੱਗਦਾ ਹੈ ਕਿ ਸ਼ਹਿਨਾਜ਼ ਨੇ ਕੰਮ ‘ਚ ਵਾਪਸੀ ਕਰ ਲਈ ਹੈ।ਦਲਜੀਤ ਦੋਸਾਂਝ ਨੇ ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਨਾਲ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਇਹ ਵੀਡੀਓ ਫਿਲਮ ‘ਹੋਂਸਲਾ ਰੱਖ’ ਦੇ ਪ੍ਰਮੋਸ਼ਨ ਦਾ ਹੈ। ਇਸ ‘ਚ ਦਿਲਜੀਤ ਅਤੇ ਸੋਨਮ ਬਾਜਵਾ ਫਿਲਮ ‘ਹੋਂਸਲਾ ਰੱਖ’ ਦੇ ਸੀਨ ਨੂੰ ਰੀ-ਕ੍ਰਿਏਟ ਕਰਦੇ ਹੋਏ ਨਜ਼ਰ ਆ ਰਹੇ ਹਨ।ਇਸ ‘ਚ ਸ਼ਹਿਨਾਜ਼ ਦੀ ਐਂਟ੍ਰੀ ਹੁੰਦੀ ਹੈ ਅਤੇ ਦਿਲਜੀਤ ਨੂੰ ਟੇਡੀ ਬਿਅਰ ਨਾਲ ਮਾਰਨ ਲੱਗਦੀ ਹੈ।ਵੀਡੀਓ ਦੇ ਆਖੀਰ ਵਿਚ ਸ਼ਹਿਨਾਜ਼ ਅਤੇ ਸੋਨਮ ਦੋਨੋ ਹੀ ਦਿਲਜੀਤ ਦੀ ਮਾਰਨ ਲੱਗਦੀਆਂ ਹਨ।
View this post on Instagram
ਸ਼ਹਿਨਾਜ਼ ਦੀ ਵਾਪਸੀ ਨਾਲ ਫੈਨਜ਼ ਹੋਏ ਖੁਸ਼
ਦਿਲਜੀਤ ਵੱਲੋਂ ਪੋਸਟ ਕੀਤੀ ਗਈ ਵੀਡੀਓ ਵਿਚ ਹਿਨਾਜ਼ ਗਿੱਲ ਨੂੰ ਦੇਖ ਕੇ ਫੈਨਜ਼ ਕਾਫੀ ਖੁਸ਼ ਹਨ।ਇਕ ਮਹੀਨੇ ਬਾਅਦ ਸ਼ਹਿਨਾਜ਼ ਦੇ ਫੈਨਜ਼ ਨੇ ਉਨ੍ਹਾਂ ਨੂੰ ਦੇਖਿਆ ਹੈ।ਅਜਿਹੇ ‘ਚ ਉਨ੍ਹਾਂ ਦਾ ਹੋਂਸਲਾ ਫੈਨਜ਼ ਵਧਾ ਰਹੇ ਹਨ।ਫਿਲਮ ਹੋਂਸਲਾ ਰੱਖ ਦੀ ਗੱਲ ਕਰੀਏ ਤਾਂ ਇਹ 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ‘ਚ ਦਿਲਜੀਤ ਦੇ ਨਾਲ ਸ਼ਹਿਨਾਜ਼ ਅਤੇ ਸੋਨਮ ਬਾਜਵਾ ਲੀਡ ਰੋਲ ਵਿਚ ਨਜ਼ਰ ਆਉਣ ਵਾਲੀਆਂ ਹਨ।ਹੋਂਸਲਾ ਰੱਖ ਦੇ ਪ੍ਰਮੋਸ਼ਨਲ ਗਾਣੇ ਨੂੰ ਸ਼ੂਟ ਕਰਨ ਲਈ ਸ਼ਹਿਨਾਜ਼ ਆਪਣੇ ਕੰਮ ‘ਤੇ ਵਾਪਸ ਪਰਤੀ ਹੈ।



